ੴ

ਸਿੱਖਬਾਣੀ · SikhBani

ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥

gur kee sevaa chaakaree bhai rach kaar kamaae
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 549 · 4 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਗੁਰ ਕੀ ਸੇਵਾ ਚਾਕਰੀ; ਭੈ ਰਚਿ ਕਾਰ ਕਮਾਇ ॥

gur kee sevaa chaakaree; bhai rach kaar kamaae |

Sant Singh KhalsaServe the Guru, and wait upon Him; as you work, maintain the Fear of God.
Manmohan SinghWait upon and serve thou the Guru and while toiling, abide in Lord's fear.
Manmohan Singh (Punjabi)ਤੂੰ ਗੁਰਾਂ ਦੀ ਖਿਦਮਤ ਤੇ ਟਹਿਲ ਕਮਾ ਅਤੇ ਘਾਲ ਕਮਾਉਂਦਾ ਹੋਇਆ ਸੁਆਮੀ ਦੇ ਡਰ ਅੰਦਰ ਵਿਚਰ।
Fareedkot Teekaਜਿਸ ਨੇ (ਚਾਕਰੀ) ਉਤਸਾਹ ਸਹਿਤ ਗੁਰੋਂ ਕੀ ਸੇਵਾ ਕਰੀ ਹੈ ਅਰ ਭੈ ਵਿਖੇ (ਰਚਿ) ਮਿਲ ਕਰ ਕੇ ਭਗਤੀ ਰੂਪ ਕਾਰ ਕਮਾਈ ਹੈ॥
Prof. Sahib Singhਜੇ ਮਨੁਖ (ਪ੍ਰਭੂ ਦੇ) ਡਰ ਵਿਚ ਰਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚਾਕਰੀ ਕਾਰ ਕਰੇ,

ਪਦ ਅਰਥ ਚਾਕਰੀ = ਨੌਕਰੀ। ਭੈ = ਡਰ ਵਿਚ। ਕਮਾਇ = ਕਰੇ।

SikhNet (Spanish)Dedícate ahora al Servicio del Guru y deja que la Reverencia por Dios se desarrolle en ti.

ਜੇਹਾ ਸੇਵੈ ਤੇਹੋ ਹੋਵੈ; ਜੇ ਚਲੈ ਤਿਸੈ ਰਜਾਇ ॥

jehaa sevai teho hovai; je chalai tisai rajaae |

Sant Singh KhalsaAs you serve Him, you will become like Him, as you walk according to His Will.
Manmohan SinghIf thou walkest according to His will, then shalt thou be like him, whom thou servest.
Manmohan Singh (Punjabi)ਜੇਕਰ ਤੂੰ ਉਸ ਦੇ ਭਾਣੇ ਅਨੁਸਾਰ ਟੁਰੇ, ਤਦ ਤੂੰ ਉਹੋ ਜੇਹਾ ਹੋ ਜਾਵੇਗਾ, ਜੇਹੋ ਜੇਹੇ ਦੀ ਤੂੰ ਸੇਵਾ ਕਰਦਾ ਹੈਂ।
Fareedkot Teekaਸੋ ਪੁਰਸੁ ਜੈਸਾ ਪ੍ਰੇਮ ਧਾਰ ਕੇ ਗੁਰੋਂ ਕੋ ਸੇਵੇ ਹੈਂ ਤੈਸਾ ਹੀ ਫਲ ਪਾਵੈ ਹੈ।☬ਜੇ ਕਹੇ ਕਿ ਪ੍ਰਮਾਣੀਕ ਸੇਵਾ ਕੌਨ ਸੀ ਹੈ? ਸੋ ਕਹਤੇ ਹੈਂ:☬ਜੋ ਤਿਸ ਗੁਰੋਂ ਕੀ ਆਗਿਆ ਵਿਚ ਹੋ ਕੇ ਚਲੇ ਤੌ ਸੇਵਾ ਪ੍ਰਮਾਣੀਕ ਹੋਤੀ ਹੈ॥
Prof. Sahib Singhਤੇ ਉਸੇ ਪ੍ਰਭੂ ਦੀ ਰਜ਼ਾ ਵਿਚ ਤੁਰੇ ਤਾਂ ਉਹ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ।

ਪਦ ਅਰਥ ਤਿਸੈ = ਉਸ ਪ੍ਰਭੂ ਦੀ।

SikhNet (Spanish)Sí, uno se convierte en Aquél a quien sirve, si camina en la Voluntad de Dios.

ਨਾਨਕ. ਸਭੁ ਕਿਛੁ ਆਪਿ ਹੈ; ਅਵਰੁ ਨ ਦੂਜੀ ਜਾਇ ॥੨॥

naanak. sabh kichh aap hai; avar na doojee jaae |2|

Sant Singh KhalsaO Nanak, He Himself is everything; there is no other place to go. ||2||
Manmohan SinghNanak, the Lord Himself is all in all and there is no other second, place to go to.
Manmohan Singh (Punjabi)ਨਾਨਕ, ਸਾਹਿਬ ਖੁਦ ਹੀ ਸਾਰਾ ਕੁਝ ਹੈ। ਕੋਈ ਹੋਰ ਦੂਸਰੀ ਥਾਂ ਜਾਣ ਲਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਕੁਛ ਅਕਾਲ ਪੁਰਖ ਆਪ ਹੀ ਹੈ ਤਿਸ ਸੇ ਬਿਨਾਂ ਦੂਸਰੀ ਜਗਹ ਔਰ ਕੋਈ ਨਹੀਂ ਹੈ॥੨॥
Prof. Sahib Singhਫਿਰ, ਹੇ ਨਾਨਕ! (ਐਸੇ ਮਨੁੱਖ ਨੂੰ) ਸਭਨੀ ਥਾਈਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ, ਤੇ ਨਾਹ ਕੋਈ ਹੋਰ (ਆਸਰੇ ਦੀ) ਥਾਂ ਦਿੱਸਦੀ ਹੈ ॥੨॥

ਪਦ ਅਰਥ ਅਵਰੁ = ਕੋਈ ਹੋਰ। ਜਾਇ = ਥਾਂ ॥੨॥

SikhNet (Spanish)Dice Nanak, el Señor es Todo en todo, no hay ningún otro lugar adonde ir. (2)
Answers quote the Granth verbatim with Ang citations. AI commentary is not Gurbani and not a religious ruling.