ੴ

ਸਿੱਖਬਾਣੀ · SikhBani

ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥

gur prasaadee prabh dhiaaeaa gee sankaa toott
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 501, 502 · 11 lines
Translations

ਗੂਜਰੀ ਮਹਲਾ ੫ ॥

goojaree mahalaa 5 | Ang 501

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਗੁਰ ਪ੍ਰਸਾਦੀ ਪ੍ਰਭੁ ਧਿਆਇਆ; ਗਈ ਸੰਕਾ ਤੂਟਿ ॥

gur prasaadee prabh dhiaaeaa; gee sankaa toott | Ang 501

Sant Singh KhalsaBy Guru's Grace, I meditate on God, and my doubts are gone.
Manmohan SinghBy Guru's grace, I have meditated on the Lord and my doubt is stilled.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਮੈਂ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਮੇਰਾ ਸੰਦੇਹ ਨਵਿਰਤ ਹੋ ਗਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਪ੍ਰਭੂ ਕਾ ਧਿਆਨ ਕੀਆ, ਸਭ ਸੰਕਾ ਨਿਬਰਤ ਹੋ ਗਈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਿਆ (ਉਸ ਦੇ ਅੰਦਰੋਂ) ਡੱਕੇ-ਡੋਲੇ ਖ਼ਤਮ ਹੋ ਗਏ,

ਪਦ ਅਰਥ ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਸੰਕਾ = ਸ਼ੱਕ, ਭਟਕਣਾ।

SikhNet (Spanish)Habito en mi Señor y por la Gracia del Guru mi duda es disipada.

ਦੁਖ ਅਨੇਰਾ ਭੈ ਬਿਨਾਸੇ; ਪਾਪ ਗਏ ਨਿਖੂਟਿ ॥੧॥

dukh aneraa bhai binaase; paap ge nikhoott |1| Ang 502

Sant Singh KhalsaPain, ignorance and fear have left me, and my sins have been dispelled. ||1||
Manmohan SinghTrouble ignorance and fear have left me and my misdeeds are at an end.
Manmohan Singh (Punjabi)ਤਕਲੀਫ, ਅਗਿਆਨਤਾ ਅਤੇ ਡਰ ਮੈਨੂੰ ਛੱਡ ਗਏ ਹਨ ਅਤੇ ਮੇਰੇ ਕੁਕਰਮ ਮੁੱਕ ਗਏ ਹਨ।
Fareedkot Teekaਦੂਖ ਅਗਿਆਨ ਭ੍ਯ ਪਾਪ ਸਭ (ਨਿਖੂਟਿ) ਨਿਰਮੂਲ ਹੋ ਕਰ ਨਾਸ ਹੋ ਗਏ॥੧॥
Prof. Sahib Singhਉਸ ਦੇ ਸਾਰੇ ਦੁੱਖ, ਮਾਇਆ ਦੇ ਮੋਹ ਦਾ ਹਨੇਰਾ ਤੇ ਸਾਰੇ ਡਰ ਦੂਰ ਹੋ ਗਏ, ਅਤੇ ਉਸ ਦੇ ਸਾਰੇ ਪਾਪ ਮੁੱਕ ਗਏ ॥੧॥

ਪਦ ਅਰਥ ਨਿਖੂਟਿ ਗਏ = ਮੁੱਕ ਗਏ ॥੧॥

SikhNet (Spanish)Mis penas, ignorancia, miedo y errores han desaparecido. (1)

ਹਰਿ ਹਰਿ ਨਾਮ ਕੀ; ਮਨਿ ਪ੍ਰੀਤਿ ॥

har har naam kee; man preet | Ang 502

Sant Singh KhalsaMy mind is filled with love for the Name of the Lord, Har, Har.
Manmohan SinghWithin my mind is the love of the Lord God's Name.
Manmohan Singh (Punjabi)ਮੇਰੇ ਚਿੱਤ ਵਿੱਚ ਸੁਆਮੀ ਵਾਹਿਗੁਰੂ ਦੇ ਨਾਮ ਦਾ ਪ੍ਰੇਮ ਹੈ।
Fareedkot Teekaਮੇਰੇ ਮਨ ਮੇਂ ਹਰਿ ਹਰਿ ਨਾਮ ਕੀ ਪ੍ਰੀਤਿ ਲਗੀ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)El Nombre del Señor es mi Único Amor y encontrándome con los Santos,

ਮਿਲਿ ਸਾਧ ਬਚਨ ਗੋਬਿੰਦ ਧਿਆਏ; ਮਹਾ ਨਿਰਮਲ ਰੀਤਿ ॥੧॥ ਰਹਾਉ ॥

mil saadh bachan gobind dhiaae; mahaa niramal reet |1| rahaau | Ang 502

Sant Singh KhalsaMeeting the Holy Saint, under His Instruction, I meditate on the Lord of the Universe, in the most immaculate way. ||1||Pause||
Manmohan SinghMeeting the saints and under their instruction, I meditate on the Lord of the world in the most immaculate way. Pause.
Manmohan Singh (Punjabi)ਸੰਤਾਂ ਨੂੰ ਭੇਟ ਕੇ ਅਤੇ ਉਨ੍ਹਾਂ ਦੇ ਉਪਦੇਸ਼ ਤਾਬੇ ਮੈਂ ਪਰਮ ਪਵਿੱਤ੍ਰ ਤ੍ਰੀਕੇ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਮੈਂ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਸਾਧੂਓਂ ਕੇ ਬਚਨ ਸੇ ਮਿਲ ਕਰ ਕੇ ਹਮ ਨੇ ਗੋਬਿੰਦ ਜੀ ਧਿਆਏ ਹੈਂ, ਤਿਸ ਕਰ ਹਮਾਰੀ ਬਡੀ ਸੁਧ ਰੀਤ ਹੋਤੀ ਭਈ ਹੈ॥੧॥ ਰਹਾਉ ॥
Prof. Sahib Singhਤੇ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਗੁਰੂ ਦੀ ਬਾਣੀ ਦੀ ਰਾਹੀਂ ਗੋਬਿੰਦ ਦਾ ਧਿਆਨ ਧਰਦਾ ਹੈ, ਉਸ ਦੀ ਜੀਵਨ-ਜੁਗਤਿ ਬਹੁਤ ਪਵਿਤ੍ਰ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਸਾਧ = ਗੁਰੂ। ਰੀਤਿ = ਜੀਵਨ-ਜੁਗਤਿ। ਨਿਰਮਲ = ਪਵਿਤ੍ਰ ॥੧॥ ਰਹਾਉ ॥

SikhNet (Spanish)contemplo la Palabra de Dios; éste es el camino más puro. (1‑Pausa)

ਜਾਪ ਤਾਪ ਅਨੇਕ ਕਰਣੀ; ਸਫਲ ਸਿਮਰਤ ਨਾਮ ॥

jaap taap anek karanee; safal simarat naam | Ang 502

Sant Singh KhalsaChanting, deep meditation and various rituals are contained in the fruitful meditative remembrance of the Naam, the Name of the Lord.
Manmohan SinghWorship, penance and various rituals are contained in the fruitful meditation of the Name.
Manmohan Singh (Punjabi)ਉਪਾਸ਼ਨਾ, ਤਪੱਸਿਆ ਅਤੇ ਅਨੇਕਾਂ ਕਰਮ ਕਾਂਡ ਦੇ ਫਲਦਾਇਕ ਨਾਮ ਦੇ ਆਰਾਧਨ ਵਿੱਚ ਆ ਜਾਂਦੇ ਹਨ।
Fareedkot Teekaਜਬ ਤਪਾਦਿ ਅਨੇਕ ਭਾਂਤ ਕੀ ਜੋ ਕਰਣੀ ਹੈ, ਸੋ ਨਾਮ ਸਿਮਰਨ ਸੇ ਸਫਲ ਹੋਤੀ ਹੈ॥
Prof. Sahib Singhਜੀਵਨ-ਸਫਲਤਾ ਦੇਣ ਵਾਲਾ ਪ੍ਰਭੂ-ਨਾਮ ਸਿਮਰਦਿਆਂ ਸਾਰੇ ਜਪ ਤਪ ਤੇ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕੰਮ ਵਿਚੇ ਹੀ ਆ ਜਾਂਦੇ ਹਨ।
SikhNet (Spanish)Cantando, meditaciones profundas y varios rituales contenidos en el fructífero recuerdo del Naam, el nombre de Señor.

ਕਰਿ ਅਨੁਗ੍ਰਹੁ ਆਪਿ ਰਾਖੇ; ਭਏ ਪੂਰਨ ਕਾਮ ॥੨॥

kar anugrahu aap raakhe; bhe pooran kaam |2| Ang 502

Sant Singh KhalsaShowing His Mercy, the Lord Himself has protected me, and all my works have been brought to fruition. ||2||
Manmohan SinghShowing mercy, the Lord has Himself protected me and all my affairs have been arranged.
Manmohan Singh (Punjabi)ਰਹਿਮਤ ਧਾਰ ਕੇ ਸੁਆਮੀ ਨੇ ਖੁਦ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।
Fareedkot Teekaਸੋ ਸਿਮਰਨ ਅਨੁਗ੍ਰਹ ਕਰ ਕੇ ਆਪ ਦੀਆ ਹੈ ਔਰ ਬਿਕਾਰੋਂ ਸੇ ਰਖੇ ਹਾਂ ਔਰ ਪੂਰਨ ਕਾਮ ਭਏ ਹਾਂ, ਭਾਵ ਹਮ ਕੋ ਹਰੀ ਨਾਮ ਨੇ ਕ੍ਰਿਤ ਕ੍ਰਿਤ ਕਰ ਦੀਆ ਹੈ॥੨॥
Prof. Sahib Singhਪਰਮਾਤਮਾ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ ਟਿਕਾਈ) ਰੱਖਦਾ ਹੈ ਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥

ਪਦ ਅਰਥ ਕਰਿ = ਕਰ ਕੇ। ਅਨੁਗ੍ਰਹੁ = ਦਇਆ ॥੨॥

SikhNet (Spanish)Su Gracia el Señor nos salva y estamos satisfechos. (2)

ਸਾਸਿ ਸਾਸਿ ਨ ਬਿਸਰੁ ਕਬਹੂੰ; ਬ੍ਰਹਮ ਪ੍ਰਭ ਸਮਰਥ ॥

saas saas na bisar kabahoon; braham prabh samarath | Ang 502

Sant Singh KhalsaWith each and every breath, may I never forget You, O God, Almighty Lord and Master.
Manmohan SinghO my Omnipotent Lord Master, may I never forget Thee with each and every breath.
Manmohan Singh (Punjabi)ਮੇਰੇ ਸਰਬ-ਸ਼ਕਤੀਵਾਨ ਸੁਆਮੀ ਮਾਲਕ, ਮੈਂ ਤੈਨੂੰ ਹਰ ਸੁਆਸ ਨਾਲ ਕਦੇ ਨਾਂ ਭੁੱਲਾਂ।
Fareedkot Teekaਤਾਂ ਤੇ ਅਬ ਇਹ ਬੇਨਤੀ ਹੈ: ਹੇ ਸਮਰਥ ਬ੍ਰਹਮ ਪ੍ਰਭੂ! ਤੂੰ ਸ੍ਵਾਸ ਸ੍ਵਾਸ ਹਮ ਕੋ ਨਾ ਭੂਲ॥
Prof. Sahib Singhਆਪਣੇ ਹਰੇਕ ਸਾਹ ਦੇ ਨਾਲ ਸਮਰੱਥ ਬ੍ਰਹਮ ਪਰਮਾਤਮਾ ਨੂੰ ਯਾਦ ਕਰਦਾ ਰਹੁ, ਉਸ ਨੂੰ ਕਦੇ ਨਾਹ ਵਿਸਾਰ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ।

SikhNet (Spanish)No Lo olvides ni por un momento, porque tu Señor es el Ser Todopoderoso.

ਗੁਣ ਅਨਿਕ. ਰਸਨਾ ਕਿਆ ਬਖਾਨੈ; ਅਗਨਤ ਸਦਾ ਅਕਥ ॥੩॥

gun anik. rasanaa kiaa bakhaanai; aganat sadaa akath |3| Ang 502

Sant Singh KhalsaHow can my tongue describe Your countless virtues? They are uncountable, and forever indescribable. ||3||
Manmohan SinghHow can one tongue describe Thine manifold virtues. They are innumerable and ever ineffable.
Manmohan Singh (Punjabi)ਇਕ ਜੀਭ੍ਹ ਤੇਰੀਆਂ ਘਣੇਰੀਆਂ ਨੇਕੀਆਂ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦੀ ਹੈ। ਉਹ ਅਣਗਿਣਤ ਤੇ ਹਮੇਸ਼ਾਂ ਕਥਨ-ਰਹਿਤ ਹਨ।
Fareedkot Teekaਜਿਸ ਆਪ ਕੇ ਗੁਣ ਅਨਗਿਣਤ ਔ ਅਕਥਨੀ੍ਯ ਨਿਤ੍ਯ ਹੈਂ, ਤਿਸ ਗੁਨੋਂ ਕੌ ਰਸਨਾ ਕਰ ਕੋਈ ਕਿਆ ਬਖ੍ਯਾਨ ਕਰੈ, ਭਾਵ ਨਹੀਂ ਕਰ ਸਕਤਾ ॥੩॥
Prof. Sahib Singhਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਗਿਣੇ ਨਹੀਂ ਜਾ ਸਕਦੇ, ਮਨੁੱਖ ਦੀ ਜੀਭ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ। ਉਸ ਪਰਮਾਤਮਾ ਦਾ ਸਰੂਪ ਸਦਾ ਹੀ ਬਿਆਨ ਤੋਂ ਪਰੇ ਹੈ ॥੩॥

ਪਦ ਅਰਥ ਰਸਨਾ = ਜੀਭ। ਬਖਾਨੈ = ਦੱਸੇ ॥੩॥

SikhNet (Spanish)¿Qué pueden los labios pronunciar, cuando Sus Méritos son en verdad Indescriptibles e Incontables? (3)

ਦੀਨ ਦਰਦ ਨਿਵਾਰਿ. ਤਾਰਣ; ਦਇਆਲ ਕਿਰਪਾ ਕਰਣ ॥

deen darad nivaar. taaran; deaal kirapaa karan | Ang 502

Sant Singh KhalsaYou are the Remover of the pains of the poor, the Savior, the Compassionate Lord, the Bestower of Mercy.
Manmohan SinghThou art the Remover of the sorrow of the poor the Saviour, Merciful and the Grantor of compassion.
Manmohan Singh (Punjabi)ਤੂੰ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ, ਬਚਾਉਣ ਹਾਰ, ਕ੍ਰਿਪਾਲੂ ਅਤੇ ਮਿਹਰ ਕਰਨ ਵਾਲਾ ਹੈ।
Fareedkot Teekaਜੋ ਤੂੰ ਦੀਨੋਂ ਕੇ ਦਰਦ ਕੋ ਨਿਵਾਰਨ ਕਰ ਸੰਸਾਰ ਸਮੁੰਦਰ ਸੇ ਤਾਰਨੇ ਹਾਰ ਕ੍ਰਿਪਾ ਕਰਤਾ ਦਿਆਲ ਪ੍ਰਭੂ ਹੈ॥
Prof. Sahib Singhਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਹੈ, ਦਇਆ ਦਾ ਘਰ ਹੈ, ਉਹ ਹਰੇਕ ਉੱਤੇ ਕਿਰਪਾ ਕਰਨ ਵਾਲਾ ਹੈ,

ਪਦ ਅਰਥ ਨਿਵਾਰਿ = ਦੂਰ ਕਰ ਕੇ।

SikhNet (Spanish)El Señor es Compasivo y Misericordioso; Él destruye las penas de los afligidos.

ਅਟਲ ਪਦਵੀ ਨਾਮ ਸਿਮਰਣ; ਦ੍ਰਿੜੁ ਨਾਨਕ. ਹਰਿ ਹਰਿ ਸਰਣ ॥੪॥੩॥੨੯॥

attal padavee naam simaran; drirr naanak. har har saran |4|3|29| Ang 502

Sant Singh KhalsaRemembering the Naam in meditation, the state of eternal dignity is obtained; Nanak has grasped the protection of the Lord, Har, Har. ||4||3||29||
Manmohan SinghImmovable dignity is obtained by contemplating over the Name Nanak has firmly grasped the Lord God's protection.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ ਅਹਿੱਲ ਮਰਤਬਾ ਪ੍ਰਾਪਤ ਹੋ ਜਾਂਦਾ ਹੈ। ਨਾਨਕ ਨੇ ਸੁਆਮੀ ਨੂੰ ਵਾਹਿਗੁਰੂ ਦੀ ਪਨਾਹ ਪੱਕੀ ਤਰ੍ਹਾਂ ਪਕੜੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤੇਰੀ ਸਰਣ ਜੋ ਅਬਚਲ ਪਦਵੀ ਹੈ, ਸੋ ਮੈਂ ਦ੍ਰਿਢ ਕਰ ਗ੍ਰਹਣ ਕਰੀ ਹੈ ਔਰ ਹਰਿ ਹਰਿ ਨਾਮ ਜਪਤਾ ਹੂੰ॥੪॥੩॥੨੯॥
Prof. Sahib Singhਉਸ ਦਾ ਨਾਮ ਸਿਮਰਿਆਂ ਅਟੱਲ ਆਤਮਕ ਜੀਵਨ ਦਾ ਦਰਜਾ ਮਿਲ ਜਾਂਦਾ ਹੈ। ਹੇ ਨਾਨਕ! ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਟਿਕਾਈ ਰੱਖ, ਪਰਮਾਤਮਾ ਦੀ ਸਰਨ ਪਿਆ ਰਹੁ ॥੪॥੩॥੨੯॥

ਪਦ ਅਰਥ ਪਦਵੀ = ਦਰਜਾ ॥੪॥੩॥੨੯॥

SikhNet (Spanish)Contemplando Su Nombre, uno se vuelve Eterno; así Nanak se apega al Refugio de Dios. (4-3-29)
Answers quote the Granth verbatim with Ang citations. AI commentary is not Gurbani and not a religious ruling.