ਥਿਤੀ ਗਉੜੀ ਮਹਲਾ ੫ ॥
thitee gaurree mahalaa 5 |
Sant Singh KhalsaT'hitee ~ The Lunar Days: Gauree, Fifth Mehl,
Manmohan SinghGauri, Lunar days 5th Guru.
Manmohan Singh (Punjabi)ਗਉੜੀ, ਤਿੱਥਾਂ ਪੰਜਵੀਂ ਪਾਤਸ਼ਾਹੀ।
Prof. Sahib Singhਪਦ ਅਰਥ ਥਿਤੀ = {ਲਫ਼ਜ਼ 'ਥਿਤਿ' ਤੋਂ ਬਹੁ-ਵਚਨ; ਜਿਵੇਂ 'ਰਾਤਿ' ਤੋਂ 'ਰਾਤੀ', 'ਰੁਤਿ' ਤੋਂ 'ਰੁਤੀ'} ਚੰਦ੍ਰਮਾ ਦੇ ਵਧਣ ਘਟਣ ਦੇ ਹਿਸਾਬ ਦਿਹਾੜਾ। ❀ ਨੋਟ: ਮੱਸਿਆ ਤੋਂ ਪਿਛੋਂ ਚੰਦ੍ਰਮਾ ਸਹਜੇ ਸਹਜੇ ਇਕ ਇਕ 'ਕਲਾ' ਕਰ ਕੇ ਵਧਣਾ ਸ਼ੁਰੂ ਹੁੰਦਾ ਤੇ ਚੌਦਾਂ ਦਿਨਾਂ ਵਿਚ ਮੁਕੰਮਲ ਹੁੰਦਾ ਹੈ, ਜਿਸ ਨੂੰ ਪੂਰਨਮਾਸ਼ੀ ਆਖਦੇ ਹਨ। ਪੂਰਨਮਾਸ਼ੀ ਤੋਂ ਪਿਛੋਂ ਇਕ ਇਕ 'ਕਲਾ' ਕਰ ਕੇ ਘਟਣਾ ਸੁਰੂ ਹੋ ਜਾਂਦਾ ਹੈ, ਤੇ ਆਖ਼ਿਰ ਮੱਸਿਆ ਦੀ ਰਾਤ ਨੂੰ ਉੱਕਾ ਲੋਪ ਹੋ ਜਾਂਦਾ ਹੈ। 'ਥਿਤਿ' ਸੰਸਕ੍ਰਿਤ ਲਫ਼ਜ 'ਤਿਥਿ' ਹੈ, ਭਾਵ ਚੰਦ੍ਰਮਾ ਦੇ ਵਧਣ ਘਟਣ ਦੇ ਹਿਸਾਬ ਦਿਹਾੜਾ। ਇਹਨਾਂ ਦੇ ਨਾਮ ਹਨ: ਏਕਮ, ਦੂਜ, ਤੀਜ, ਚੌਥ, ਪੰਚਮੀ, ਖਟ, ਸੱਤਮੀ, ਅਸ਼ਟਮੀ, ਨੌਮੀ, ਦਸਮੀ, ਏਕਾਦਸ਼ੀ, ਦੁਆਦਸ਼ੀ, ਤ੍ਰਿ੍ਹ੍ਹਓਦਸ਼ੀ, ਚੌਦਸ਼, ਪੂਰਨਮਾਸ਼ੀ। ਪੂਰਨਮਾਸ਼ੀ ਤੋਂ ਪਿਛੋਂ ਫਿਰ ਉਸੇ ਤਰ੍ਹਾਂ ਏਕਮ, ਦੂਜ, ਆਦਿਕ ਤੋਂ ਚੱਲ ਕੇ ਅਖ਼ੀਰ ਉਤੇ ਮੱਸਿਆ।
SikhNet (Spanish)Thitti – Los Días Lunares - Gauri, Guru Aryan, Quinto Canal Divino
ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)Slok
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਜਲਿ ਥਲਿ ਮਹੀਅਲਿ ਪੂਰਿਆ; ਸੁਆਮੀ ਸਿਰਜਨਹਾਰੁ ॥
jal thal maheeal pooriaa; suaamee sirajanahaar |
Sant Singh KhalsaThe Creator Lord and Master is pervading the water, the land, and the sky.
Manmohan SinghLord. the Creator is contained in water, the land and the sky.
Manmohan Singh (Punjabi)ਪ੍ਰਭੂ ਕਰਤਾਰ, ਪਾਣੀ, ਧਰਤੀ ਅਤੇ ਅਸਮਾਨ ਵਿੱਚ ਰਮਿਆ ਹੋਇਆ ਹੈ।
Fareedkot Teekaਜੋ ਸੁਆਮੀ ਸਿਰਜਨ ਉਤਪਤਿ ਕਰਨੇ ਵਾਲਾ ਹੈ, ਸੋ ਜਲ ਥਲ ਪ੍ਰਿਥਮੀ ਆਕਾਸ ਮੇਂ ਪੂਰਨ ਹੋ ਰਹਾ ਹੈ॥
Prof. Sahib Singhਹੇ ਨਾਨਕ! ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਤੇ ਆਕਾਸ਼ ਵਿਚ ਭਰਪੂਰ ਹੈ,ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।
SikhNet (Spanish)El Maestro, nuestro Creador, prevalece en la tierra, en las aguas y en el espacio interior.
ਅਨਿਕ ਭਾਂਤਿ ਹੋਇ ਪਸਰਿਆ; ਨਾਨਕ. ਏਕੰਕਾਰੁ ॥੧॥
anik bhaant hoe pasariaa; naanak. ekankaar |1|
Sant Singh KhalsaIn so many ways, the One, the Universal Creator has diffused Himself, O Nanak. ||1||
Manmohan SinghIn manifold ways the one Lord has diffused Himself O Nanak.
Manmohan Singh (Punjabi)ਹੇ ਨਾਨਕ! ਅਨੇਕਾਂ ਤਰੀਕਿਆਂ ਨਾਲ ਇਕ ਸੁਆਮੀ ਨੇ ਆਪਣੇ ਆਪ ਨੂੰ ਖਿਲਾਰਿਆਂ ਹੋਇਆ ਹੈ।
Fareedkot Teekaਪੁਨਾ ਵਹੁ ਏਕ ਰੂਪ ਅਨੇਕ ਭਾਂਤ ਹੋ ਕਰ ਸਰਬ ਮੇਂ ਪਸਰ ਰਿਹਾ ਹੈ॥੧॥
Prof. Sahib Singhਉਹ ਇੱਕ ਅਕਾਲ ਪੁਰਖ ਅਨੇਕਾਂ ਹੀ ਤਰੀਕਿਆਂ ਨਾਲ (ਜਗਤ ਵਿਚ ਹਰ ਥਾਂ) ਖਿਲਰਿਆ ਹੋਇਆ ਹੈ ॥੧॥ਪਦ ਅਰਥ ਭਾਂਤਿ = ਤਰੀਕੇ। ਪਸਰਿਆ = ਖਿਲਰਿਆ ਹੋਇਆ। ਏਕੰਕਾਰੁ = ਇਕ ਅਕਾਲ ਪੁਰਖ ॥੧॥
SikhNet (Spanish)Sí, Él se manifiesta de mil formas, sin dejar de ser nuestro Único Señor Creador. (1)