ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਓੁਇ ਸੁਖ; ਕਾ ਸਿਉ ਬਰਨਿ ਸੁਨਾਵਤ ॥
oue sukh; kaa siau baran sunaavat |
Sant Singh KhalsaWho can I tell, and with whom can I speak, about this state of peace and bliss?
Manmohan SinghTo whom should I tell and utter that state of bliss?
Manmohan Singh (Punjabi)ਉਸ ਖੁਸ਼ੀ ਦੀ ਅਵਸਥਾਂ ਨੂੰ ਮੈਂ ਕਿਸ ਨੂੰ ਦੱਸਾਂ ਅਤੇ ਵਰਣਨ ਕਰਾਂ।
Fareedkot Teekaਵਹੁ ਪੁਰਸ਼ ਬ੍ਰਹਮ ਪ੍ਰਾਪਤੀ ਕੇ ਸੁਖ ਕੋ ਬਰਨਨ ਕਰ ਕੇ ਕਿਸ ਸੇ ਸੁਨਾਵੈ॥
Prof. Sahib Singhਉਹਨਾਂ ਸੁਖਾਂ ਦਾ ਬਿਆਨ ਕਿਸੇ ਪਾਸੋਂ ਭੀ ਨਹੀਂ ਕੀਤਾ ਜਾ ਸਕਦਾ,ਪਦ ਅਰਥ ਓੁਇ = {ਲਫ਼ਜ਼ 'ਓੁਹੁ' ਤੋਂ ਬਹੁ-ਵਚਨ। ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਓਇ' ਹੈ। ਇੱਥੇ 'ਉਇ' ਪੜ੍ਹਨਾ ਹੈ}। ਕਾ ਸਿਉ = ਕਿਸ ਨਾਲ? ਕਿਸ ਅੱਗੇ? ਬਰਨਿ = ਬਿਆਨ ਕਰ ਕੇ।
SikhNet (Spanish)¿A quién le puedo contar de mi Estado de Éxtasis?,
ਅਨਦ ਬਿਨੋਦ ਪੇਖਿ ਪ੍ਰਭ ਦਰਸਨ; ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥
anad binod pekh prabh darasan; man mangal gun gaavat |1| rahaau |
Sant Singh KhalsaI am in ecstasy and delight, gazing upon the Blessed Vision of God's Darshan. My mind sings His Songs of Joy and His Glories. ||1||Pause||
Manmohan SinghSeeing the Lord's vision, I am in bliss and intense delight, and my mind sings the Lord's praise and merits. Pause.
Manmohan Singh (Punjabi)ਸੁਆਮੀ ਦਾ ਦੀਦਾਰ ਦੇਖਣ ਦੁਆਰਾ ਮੈਂ ਖੁਸ਼ੀ ਅਤੇ ਪਰਮ ਪਰਸੰਨਤਾ ਵਿੱਚ ਹਾਂ ਅਤੇ ਮੇਰਾ ਮਨੂਆ ਸੁਆਮੀ ਦੀ ਕੀਰਤੀ ਅਤੇ ਨੇਕੀਆਂ ਗਾਇਨ ਕਰਦਾ ਹੈ। ਠਹਿਰਾਉ।
Fareedkot Teekaਜੋ ਪੁਰਸ਼ ਅਨਦ ਬਿਨੋਦੀ ਪ੍ਰਭੂ ਕੇ ਦਰਸਨ ਕੋ ਦੇਖ ਕਰ ਤਿਸ ਕੇ ਮੰਗਲ ਰੂਪ ਗੁਣੋਂ ਕੋ ਮਨ ਮੇਂ ਗਾਵਤੇ ਹੈਂ॥੧॥ ਰਹਾਉ ॥
Prof. Sahib Singhਜਿਹੜੇ ਆਨੰਦ ਕੌਤਕ ਪ੍ਰਭੂ ਦਾ ਦਰਸਨ ਕਰਦਿਆਂ ਪੈਦਾ ਹੁੰਦੇ ਹਨ, ਪ੍ਰਭੂ ਦੇ ਗੁਣ ਗਾਂਦਿਆਂ ਮਨ ਦੀਆਂ ਜਿਹੜੀਆਂ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ (ਉਹ ਬਿਆਨ ਨਹੀਂ ਹੋ ਸਕਦੀਆਂ) ॥੧॥ ਰਹਾਉ ॥ਪਦ ਅਰਥ ਪੇਖਿ ਪ੍ਰਭ ਦਰਸਨ = ਪ੍ਰਭੂ ਦਾ ਦਰਸਨ ਵੇਖ ਕੇ। ਮਨਿ = ਮਨ ਵਿਚ। ਮੰਗਲ = ਖ਼ੁਸ਼ੀਆਂ ॥੧॥ ਰਹਾਉ ॥
SikhNet (Spanish)pues ahora que he tenido la Visión de Dios, estoy en total Dicha, mi mente canta las Alabanzas del Señor. (1-Pausa)
ਬਿਸਮ ਭਈ. ਪੇਖਿ ਬਿਸਮਾਦੀ; ਪੂਰਿ ਰਹੇ ਕਿਰਪਾਵਤ ॥
bisam bhee. pekh bisamaadee; poor rahe kirapaavat |
Sant Singh KhalsaI am wonderstruck, gazing upon the Wondrous Lord. The Merciful Lord is All-pervading everywhere.
Manmohan SinghI am wonderstruck seeing my wonderous Lord. My Merciful Master is filling all.
Manmohan Singh (Punjabi)ਆਪਣੇ ਅਦਭੁਤ ਸਾਈਂ ਨੂੰ ਵੇਖ ਕੇ ਮੈਂ ਅਸਚਰਜ ਹੋ ਗਈ ਹਾਂ। ਮੇਰਾ ਮਿਹਰਬਾਨ ਮਾਲਕ ਸਾਰੇ ਪੂਰਨ ਹੋ ਰਿਹਾ ਹੈ।
Fareedkot Teeka(ਬਿਸਮਾਦੀ) ਅਸਚਰਜ ਰੂਪ ਵਾਹਿਗੁਰੂ ਕੋ ਦੇਖ ਕਰ ਕੇ ਤਿਨ ਕੀ ਬੁਧੀ ਬਿਸਮਾਦ ਭਈ ਹੈ ਔਰ (ਕਿਰਪਾਵਤ) ਕਿਰਪਾਲ ਵਾਹਿਗੁਰੂ ਕੋ ਬਿਆਪਕ ਹੋ ਰਹਾ ਜਾਨਾ ਹੈ॥
Prof. Sahib Singhਉਸ ਅਚਰਜ-ਰੂਪ ਅਤੇ ਕਿਰਪਾ ਦੇ ਸੋਮੇ ਸਰਬ-ਵਿਆਪਕ ਪ੍ਰਭੂ ਦਾ ਦਰਸ਼ਨ ਕਰ ਕੇ ਮੈਂ ਹੈਰਾਨ ਹੋ ਗਈ ਹਾਂ।ਪਦ ਅਰਥ ਬਿਸਮ = ਹੈਰਾਨ। ਪੇਖਿ = ਵੇਖ ਕੇ। ਬਿਸਮਾਦੀ = ਅਚਰਜ-ਰੂਪ ਪ੍ਰਭੂ। ਕਿਰਪਾਵਤ = ਕਿਰਪਾਲ ਹਰੀ।
SikhNet (Spanish)Estoy maravillado viendo al Precioso Señor llenándolo todo y,
ਪੀਓ ਅੰਮ੍ਰਿਤ ਨਾਮੁ ਅਮੋਲਕ; ਜਿਉ ਚਾਖਿ ਗੂੰਗਾ ਮੁਸਕਾਵਤ ॥੧॥
peeo amrit naam amolak; jiau chaakh goongaa musakaavat |1|
Sant Singh KhalsaI drink in the Invaluable Nectar of the Naam, the Name of the Lord. Like the mute, I can only smile - I cannot speak of its flavor. ||1||
Manmohan SinghI in-drink, the invaluable Name-Nectar, and like the dumb, who only smiles I can utter not its taste.
Manmohan Singh (Punjabi)ਮੈਂ ਅਣਮੁੱਲੇ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ, ਅਤੇ ਗੂੰਗੇ ਆਦਮੀ ਦੀ ਮਾਨੰਦ, ਜੋ ਕੇਵਲ ਮੁਸਕਰਾਉਂਦਾ ਹੀ ਹੈ, ਮੈਂ ਇਸ ਦੇ ਸੁਆਦ ਨੂੰ ਦੱਸ ਨਹੀਂ ਸਕਦਾ।
Fareedkot Teekaਅਮੋਲ ਅੰਮ੍ਰਿਤ ਨਾਮ ਕੋ ਤਿਨੋਂ ਨੇ ਪੀਆ ਹੈ ਔਰ ਅਪਨੇ ਮਨ ਅੰਤਰ ਹੀ ਐਸੇ ਆਨੰਦ ਭਏ ਹੈਂ, ਜੈਸੇ ਗੁੰਗਾ ਪੁਰਸ਼ ਮਿਠਾਈ ਆਦਿ (ਚਾਖਿ) ਖਾਇ ਕਰ ਮੁਸਕਾਵਤਾ ਅਰਥਾਤ ਅਨੰਦ ਹੋਤਾ ਹੈ ਅਰ ਕਹਿ ਨਹੀਂ ਸਕਤਾ। ਤੈਸੇ ਬ੍ਰਹਮਾਨੰਦੀ ਪੁਰਸ਼ ਆਤਮ ਸੁਖ ਕੋ ਕਹਿ ਨਹੀਂ ਸਕਤੇ ਹੈਂ॥੧॥
Prof. Sahib Singhਜਦੋਂ ਮੈਂ ਉਸ ਦਾ ਆਤਮਕ ਜੀਵਨ ਦੇਣ ਵਾਲਾ ਅਮੋਲਕ ਨਾਮ-ਜਲ ਪੀਤਾ (ਤਾਂ ਮੇਰੀ ਹਾਲਤ ਇਉਂ ਹੋ ਗਈ) ਜਿਵੇਂ ਕੋਈ ਗੁੰਗਾ ਮਨੁੱਖ (ਗੁੜ ਆਦਿਕ) ਚੱਖ ਕੇ (ਸਿਰਫ਼) ਮੁਸਕ੍ਰਾਉਂਦਾ ਹੀ ਹੈ। (ਸੁਆਦ ਦੱਸ ਨਹੀਂ ਸਕਦਾ) ॥੧॥ਪਦ ਅਰਥ ਪੀਓ = ਪੀ ਲਿਆ। ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਚਾਖਿ = ਚੱਖ ਕੇ ॥੧॥
SikhNet (Spanish)cuando bebo del Precioso Néctar del Nombre, así como el mudo, no puedo ni describir Su Sabor. (1)
ਜੈਸੇ ਪਵਨੁ, ਬੰਧ ਕਰਿ ਰਾਖਿਓ; ਬੂਝ ਨ. ਆਵਤ ਜਾਵਤ ॥
jaise pavan, bandh kar raakhio; boojh na. aavat jaavat |
Sant Singh KhalsaAs the breath is held in bondage, no one can understand its coming in and going out.
Manmohan SinghAs the breath is kept bound to the body, and one knows not, when it comes in and goes out,
Manmohan Singh (Punjabi)ਜਿਸ ਤਰ੍ਹਾਂ ਸੁਆਸ ਦੇਹਿ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ ਅਤੇ ਜੀਵ ਨੂੰ ਇਸ ਦੇ ਅੰਦਰ ਆਉਣ ਤੇ ਬਾਹਰ ਜਾਣ ਦਾ ਪਤਾ ਨਹੀਂ ਹੁੰਦਾ,
Fareedkot Teekaਪੁਨਹ ਜੈਸੇ ਜੋਗੀ ਜਨ ਨੇ ਪਵਨ ਬਾਂਧ ਕਰ ਰਾਖਾ ਹੈ, ਤਿਸ ਪਵਨ ਕੇ ਆਵਣੇ ਜਾਣੇ ਕੀ ਅੰਨ੍ਯ ਪੁਰਸ਼ ਕੋ (ਬੂਝ) ਗਿਆਤ ਨਹੀਂ ਹੋਤੀ॥
Prof. Sahib Singhਜਿਵੇਂ (ਕੋਈ ਜੋਗੀ) ਆਪਣੇ ਪ੍ਰਾਣ ਰੋਕ ਲੈਂਦਾ ਹੈ, ਉਹਨਾਂ ਦੇ ਆਉਣ ਜਾਣ ਦੀ (ਕਿਸੇ ਹੋਰ ਨੂੰ) ਸਮਝ ਨਹੀਂ ਪੈ ਸਕਦੀ,ਪਦ ਅਰਥ ਪਵਨੁ = ਹਵਾ, ਪ੍ਰਾਣ। ਬੰਧ ਕਰਿ = ਬੰਨ੍ਹ ਕੇ, ਰੋਕ ਕੇ। ਬੂਝ = ਸਮਝ। ਆਵਤ ਜਾਵਤ = (ਪ੍ਰਾਣਾਂ ਦੇ) ਆਉਂਦਿਆਂ ਜਾਂਦਿਆਂ ਦੀ।
SikhNet (Spanish)Así como la respiración está atada al cuerpo y uno no sabe ni cómo respira,
ਜਾ ਕਉ, ਰਿਦੈ ਪ੍ਰਗਾਸੁ ਭਇਓ ਹਰਿ; ਉਆ ਕੀ ਕਹੀ. ਨ ਜਾਇ ਕਹਾਵਤ ॥੨॥
jaa kau, ridai pragaas bheo har; uaa kee kahee. na jaae kahaavat |2|
Sant Singh KhalsaSo is that person, whose heart is enlightened by the Lord - his story cannot be told. ||2||
Manmohan Singhso is he, the mortal whose mind is illumined with the Lord's light, and his gospel can be narrated.
Manmohan Singh (Punjabi)ਏਸੇ ਤਰ੍ਹਾਂ ਦਾ ਹੀ ਹੈ ਉਹ ਪ੍ਰਾਣੀ ਜਿਸ ਦਾ ਮਨ ਪ੍ਰਭੂ ਦੇ ਨਾਲ ਰੋਸ਼ਨ ਹੋਇਆ ਹੋਇਆ ਹੈ; ਤੇ ਉਸ ਦੀ ਕਥਾ ਵਰਣਨ ਕੀਤੀ ਨਹੀਂ ਜਾ ਸਕਦੀ।
Fareedkot Teekaਤੈਸੇ ਜਿਸ ਪੁਰਸ਼ ਕੇ ਰਿਦੇ ਮੇਂ ਹਰੀ ਸਾਖਿਆਤਕਾਰ ਹੂਆ ਹੈ, ਉਸ ਪੁਰਸ਼ ਕੀ (ਕਹਾਵਤ) ਕਹਾਨੀ ਕਹੀ ਨਹੀਂ ਜਾਤੀ, ਭਾਵ ਤਿਸ ਕੀ ਮਹਿਮਾ ਅਕਹ ਹੋਤੀ ਹੈ॥੨॥
Prof. Sahib Singh(ਇਸੇ ਤਰ੍ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਮਨੁੱਖ ਦੀ ਆਤਮਕ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ ॥੨॥ਪਦ ਅਰਥ ਜਾ ਕਉ ਰਿਦੈ = ਜਿਸ ਦੇ ਹਿਰਦੇ ਵਿਚ। ਉਆ ਕੀ ਕਹਾਵਤ = ਉਸ ਦੀ ਦਸ਼ਾ ॥੨॥
SikhNet (Spanish)también aquél que tiene la Luz de Dios, ese Estado no lo puede describir. (2)
ਆਨ ਉਪਾਵ. ਜੇਤੇ ਕਿਛੁ ਕਹੀਅਹਿ; ਤੇਤੇ ਸੀਖੇ ਪਾਵਤ ॥
aan upaav. jete kichh kaheeeh; tete seekhe paavat |
Sant Singh KhalsaAs many other efforts as you can think of - I have seen them and studied them all.
Manmohan SinghOther efforts, as many as they are said to be, so many have I learnt and practised.
Manmohan Singh (Punjabi)ਹੋਰ ਉਪਰਾਲੇ ਜਿੰਨੇ ਭੀ ਉਹ ਆਖੇ ਜਾਂਦੇ ਹਨ, ਉਨੇ ਹੀ ਮੈਂ ਸਿਖ ਅਤੇ ਕਰ ਲਏ ਹਨ।
Fareedkot Teekaਔਰ ਉਪਾਵ ਜਿਤਨੇ ਕੁਛ ਕਹਿਤੇ ਹੈਂ ਤਿਤਨੇ ਹੀ ਸੀਖ ਕਰ ਪਾ ਲਈਤੇ ਹੈਂ॥
Prof. Sahib Singh(ਦੁਨੀਆ ਵਾਲੇ ਗੁਣ ਸਿੱਖਣ ਵਾਸਤੇ) ਹੋਰ ਜਿਤਨੇ ਭੀ ਜਤਨ ਦੱਸੇ ਜਾਂਦੇ ਹਨ, ਉਹ (ਹੋਰਨਾਂ ਪਾਸੋਂ) ਸਿੱਖਿਆਂ ਹੀ ਸਿੱਖੇ ਜਾ ਸਕਦੇ ਹਨ।ਪਦ ਅਰਥ ਆਨ = {अन्य} ਹੋਰ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ, ਜਤਨ। ਜੇਤੇ = ਜਿਤਨੇ ਭੀ। ਕਹੀਅਹਿ = ਆਖੇ ਜਾਂਦੇ ਹਨ। ਤੇਤੇ = ਉਹ ਸਾਰੇ। ਸੀਖੇ = (ਕਿਸੇ ਪਾਸੋਂ) ਸਿੱਖਿਆਂ। ਪਾਵਤ = ਸਿੱਖੇ ਜਾਂਦੇ ਹਨ।
SikhNet (Spanish)He aprendido muchas formas y las he practicado, pero todo es en vano, no obtengo resultado,
ਅਚਿੰਤ ਲਾਲੁ. ਗ੍ਰਿਹ ਭੀਤਰਿ ਪ੍ਰਗਟਿਓ; ਅਗਮ ਜੈਸੇ ਪਰਖਾਵਤ ॥੩॥
achint laal. grih bheetar pragattio; agam jaise parakhaavat |3|
Sant Singh KhalsaMy Beloved, Carefree Lord has revealed Himself within the home of my own heart; thus I have realized the Inaccessible Lord. ||3||
Manmohan SinghMy care-free Beloved has become manifest within my mind-home. It is as if I have assayed the Recondite Lord.
Manmohan Singh (Punjabi)ਮੇਰਾ ਫਿਕਰ-ਰਹਿਤ ਪ੍ਰੀਤਮ ਮੇਰੇ ਮਨ ਦੇ ਘਰ ਅੰਦਰ ਪ੍ਰਤੱਖ ਹੋ ਗਿਆ ਹੈ। ਇਹ ਇਉ ਹੈ ਜਿਸ ਤਰ੍ਹਾਂ ਕਿ ਮੈਂ ਗੁਪਤ ਪ੍ਰਭੂ ਨੂੰ ਪਰਖ ਲਿਆ ਹੈ।
Fareedkot Teekaਪਰੰਤੂ ਜਿਸ ਕੇ ਅੰਤਹਕਰਨ ਮੇਂ ਪਿਆਰਾ (ਅਚਿੰਤ) ਵਾਹਿਗੁਰੂ ਪ੍ਰਗਟਿਆ ਹੈ ਤਿਸ ਕੀ ਪਰਖ ਅਗਮ ਜੈਸੀ ਹੈ, ਭਾਵ ਸੁਅਨਭਵ ਗੰਮ ਹੈ॥੩॥
Prof. Sahib Singhਪਰ ਚਿੰਤਾ ਦੂਰ ਕਰਨ ਵਾਲਾ ਸੋਹਣਾ ਪ੍ਰਭੂ ਮਨੁੱਖ ਦੇ ਹਿਰਦੇ-ਘਰ ਦੇ ਅੰਦਰ ਹੀ ਪਰਗਟ ਹੋ ਜਾਂਦਾ ਹੈ (ਜਿਸ ਦੇ ਹਿਰਦੇ ਵਿਚ ਪਰਗਟਦਾ ਹੈ, ਉਸ ਦੀ) ਪਰਖ ਕਰਨੀ ਕਠਨ ਜਿਹਾ ਕੰਮ ਹੈ ॥੩॥ਪਦ ਅਰਥ ਅਚਿੰਤ = ਚਿੰਤਾ ਦੂਰ ਕਰਨ ਵਾਲਾ ਹਰੀ। ਗ੍ਰਿਹ ਭੀਤਰਿ = ਹਿਰਦੇ ਦੇ ਅੰਦਰ ਹੀ। ਅਗਮ ਜੈਸੇ = ਕਠਨ ਜਿਹਾ। ਪਰਖਾਵਤ = (ਉਸ ਦਾ) ਪਰਖਣਾ ॥੩॥
SikhNet (Spanish)pero ahora de manera espontánea Dios ha llegado a mí y estoy Conciente de mi Señor Insondable. (3)
ਨਿਰਗੁਣ ਨਿਰੰਕਾਰ ਅਬਿਨਾਸੀ; ਅਤੁਲੋ. ਤੁਲਿਓ ਨ ਜਾਵਤ ॥
niragun nirankaar abinaasee; atulo. tulio na jaavat |
Sant Singh KhalsaThe Absolute, Formless, Eternally Unchanging, Immeasurable Lord cannot be measured.
Manmohan SinghThe Unqualitative, Formless, Eternal and Immeasurable Lord can be weighed not.
Manmohan Singh (Punjabi)ਲੱਛਣ-ਰਹਿਤ, ਸਰੂਪ-ਰਹਿਤ, ਅਮਰ ਅਤੇ ਅਮਾਪ ਪ੍ਰਭੂ ਜੋਖਿਆ ਨਹੀਂ ਜਾ ਸਕਦਾ।
Fareedkot Teekaਨਿਰਗੁਣ, ਨਿਰੰਕਾਰ ਜੋ ਅਬਿਨਾਸ਼ੀ ਹੈ ਵਹੁ ਅਤੋਲ ਹੈ ਤੋਲਿਆ ਨਹੀਂ ਜਾਤਾ ਹੈ, ਭਾਵ ਤਹਾਂ ਤਕ ਬੁਧੀ ਪਹੁੰਚ ਨਹੀਂ ਸਕਤੀ॥
Prof. Sahib Singhਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰੇ ਹੈ, ਪਰਮਾਤਮਾ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਪਰਮਾਤਮਾ ਨਾਸ-ਰਹਿਤ ਹੈ, ਉਹ ਅਤੋਲ ਹੈ, ਉਸ ਨੂੰ ਤੋਲਿਆ ਨਹੀਂ ਜਾ ਸਕਦਾ।ਪਦ ਅਰਥ ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਪਰੇ। ਨਿਰੰਕਾਰ = ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ।
SikhNet (Spanish)Más allá de las tres Modalidades, Eterno, sin Forma y sin Paralelo es Dios.
ਕਹੁ ਨਾਨਕ. ਅਜਰੁ ਜਿਨਿ ਜਰਿਆ; ਤਿਸ ਹੀ ਕਉ ਬਨਿ ਆਵਤ ॥੪॥੯॥
kahu naanak. ajar jin jariaa; tis hee kau ban aavat |4|9|
Sant Singh KhalsaSays Nanak, whoever endures the unendurable - this state belongs to him alone. ||4||9||
Manmohan SinghSays Nanak, whosoever endures the unendurable; him alone behoves this state.
Manmohan Singh (Punjabi)ਗੁਰੂ ਜੀ ਆਖਦੇ ਹਨ, ਜੋ ਕੋਈ ਅਸਹਿ ਨੂੰ ਸਹਾਰਦਾ ਹੈ, ਕੇਵਲ ਉਸ! ਹੀ ਇਹ ਅਵਸਥਾ ਫਬਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਪੁਰਸ਼ ਨੇ ਅਜਰ ਵਸਤੂ ਅਰਥਾਤ ਆਤਮ ਵਸਤੂ ਕੋ ਜਰਿਆ ਹੈ, ਭਾਵ ਸਵਾਰਿਆ ਅਰਥਾਤ ਧਾਰਿਆ ਹੈ। ਤਿਸਹੀ ਕੇ ਸਭ ਬਨ ਆਵਤੀ ਹੈ, ਭਾਵ ਇਹ ਕਿ ਤਿਸ ਕੇ ਅਨੰਦ ਕੋ ਸੋਈ ਜਾਨਤਾ ਹੈ॥੪॥੯॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੇ ਉਸ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲਿਆ, ਉਸ ਦੀ ਆਤਮਕ ਦਸ਼ਾ ਉਹ ਆਪ ਹੀ ਜਾਣਦਾ ਹੈ (ਬਿਆਨ ਨਹੀਂ ਕੀਤੀ ਜਾ ਸਕਦੀ) ॥੪॥੯॥ਪਦ ਅਰਥ ਅਜਰੁ = {ਅ-ਜਰੁ} ਜਿਸ ਨੂੰ ਜਰਾ ਨਹੀਂ ਵਿਆਪ ਸਕਦਾ {ਜਰਾ = ਬੁਢੇਪਾ}। ਜਿਨਿ = ਜਿਸ (ਮਨੁੱਖ) ਨੇ। ਜਰਿਆ = ਜੜਿਆ, ਹਿਰਦੇ ਵਿਚ ਪ੍ਰੋ ਲਿਆ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਬਨਿ ਆਵਤ = ਫਬਦਾ ਹੈ, ਜਾਣਦਾ ਹੈ ॥੪॥੯॥
SikhNet (Spanish)Dice Nanak, aquél que está contenido en el Éxtasis, sólo él se convierte en Él, el Dios. (4-9)