ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਅੰਮ੍ਰਿਤੁ ਨਾਮੁ ਤੁਮੑਾਰਾ ਠਾਕੁਰ; ਏਹੁ ਮਹਾ ਰਸੁ ਜਨਹਿ ਪੀਓ ॥
amrit naam tumaaraa tthaakur; ehu mahaa ras janeh peeo |
Sant Singh KhalsaYour Name is Ambrosial Nectar, O Lord Master; Your humble servant drinks in this supreme elixir.
Manmohan SinghNectar is Thine Name, My master this great elixir Thy slave has quaffed.
Manmohan Singh (Punjabi)ਆਬਿ-ਹਿਯਾਤ ਹੈ ਤੇਰਾ ਨਾਮ। ਮੇਰੇ ਮਾਲਕ! ਇਹ ਪਰਮ ਸੁਧਾਰਸ ਤੇਰੇ ਗੋਲੇ ਨੇ ਪਾਨ ਕੀਤਾ ਹੈ।
Fareedkot Teekaਹੇ ਠਾਕੁਰ ਜੀ! ਤੁਮਾਰਾ ਨਾਮ ਜੋ ਅੰਮ੍ਰਿਤ ਮਹਾ ਰਸੁ ਹੈ ਏਹੁ ਮੁਝ ਜਨ ਨੇ ਪਾਨ ਕੀਆ ਹੈ॥
Prof. Sahib Singhਹੇ ਠਾਕੁਰ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਗੁਰੂ ਦੀ ਸਹਾਇਤਾ ਨਾਲ) ਇਹ ਸ੍ਰੇਸ਼ਟ-ਰਸ ਤੇਰੇ ਕਿਸੇ ਦਾਸ ਨੇ ਹੀ ਪੀਤਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਠਾਕੁਰ = ਹੇ ਪਾਲਣਹਾਰ ਪ੍ਰਭੂ! ਜਨਹਿ = ਜਨ ਨੇ ਹੀ, ਦਾਸ ਨੇ ਹੀ।
SikhNet (Spanish)Dulce Néctar es Tu Nombre, oh Maestro, y Su Delicia, yo, Sirviente del Señor, la he disfrutado.
ਜਨਮ ਜਨਮ ਚੂਕੇ ਭੈ ਭਾਰੇ; ਦੁਰਤੁ ਬਿਨਾਸਿਓ ਭਰਮੁ ਬੀਓ ॥੧॥
janam janam chooke bhai bhaare; durat binaasio bharam beeo |1|
Sant Singh KhalsaThe fearful load of sins from countless incarnations has vanished; doubt and duality are also dispelled. ||1||
Manmohan SinghThe fearful load of the sins of many births has vanished and the doubt of duality is also gone.
Manmohan Singh (Punjabi)ਅਨੇਕਾਂ ਜਨਮਾਂ ਦੇ ਪਾਪਾਂ ਦਾ ਭਿਆਨਕ ਬੋਝ ਨਾਸ ਹੋ ਗਿਆ ਹੈ ਅਤੇ ਦਵੈਤ ਭਾਵ ਦਾ ਵਹਿਮ ਭੀ ਚਲਿਆ ਗਿਆ ਹੈ।
Fareedkot Teekaਤਿਸ ਅੰਮ੍ਰਿਤ ਕੇ ਪਾਨ ਸੇ ਜਨਮ ਜਨਮਾਂਤਰ ਕੇ ਭਾਰੇ ਭ੍ਯ ਥੇ, ਸੋ (ਚੂਕੇ) ਨਾਸ ਹੋ ਗਏ ਹੈਂ ਔਰ (ਦੁਰਤ) ਪਾਪ ਭੀ ਨਾਸ ਹੋ ਗਏ ਹੈਂ, (ਭਰਮੁ ਬੀਓ) ਦ੍ਵੈਤ ਰੂਪ ਭਰਮ ਭੀ ਨਾਸ ਹੋ ਗਿਆ ਹੈ॥੧॥
Prof. Sahib Singh(ਜਿਸ ਨੇ ਪੀਤਾ ਉਸ ਦੇ) ਜਨਮਾਂ ਜਨਮਾਂਤਰਾਂ ਦੇ ਡਰ ਤੇ (ਕੀਤੇ ਵਿਕਾਰਾਂ ਦੇ) ਭਾਰ ਮੁੱਕ ਗਏ, (ਉਸ ਦੇ ਅੰਦਰੋਂ) ਪਾਪ ਨਾਸ ਹੋ ਗਿਆ (ਉਸ ਦੇ ਅੰਦਰੋਂ) ਦੂਜੀ ਭਟਕਣਾ (ਮਾਇਆ ਦੀ ਭਟਕਣਾ) ਦੂਰ ਹੋ ਗਈ ॥੧॥ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਭਾਰੇ = ਬੋਝ, ਜ਼ਿੰਮੇਵਾਰੀਆਂ। ਦੁਰਤੁ = ਪਾਪ। ਬੀਓ = ਦੂਜਾ ॥੧॥
SikhNet (Spanish)Y mi temible cargamento de errores acumulados vida tras vida ha desvanecido, y también la duda y mi apego a otro. (1)
ਦਰਸਨੁ ਪੇਖਤ ਮੈ ਜੀਓ ॥
darasan pekhat mai jeeo |
Sant Singh KhalsaI live by beholding the Blessed Vision of Your Darshan.
Manmohan SinghI live by seeing thy sight, O Lord.
Manmohan Singh (Punjabi)ਮੈਂ ਤੇਰਾ ਦੀਦਾਰ ਤੱਕ ਕੇ ਜੀਉਂਦਾ ਹਾਂ, ਹੇ ਸਾਹਿਬ!
Fareedkot Teekaਹੇ ਸ੍ਵਾਮੀ! ਤੁਮਾਰਾ ਦਰਸਨੁ ਦੇਖ ਕੈ ਮੈਂ ਜੀਵਤਾ ਹੂੰ॥
Prof. Sahib Singhਹੇ ਸਤਿਗੁਰੂ! ਤੇਰਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ,ਪਦ ਅਰਥ ਮੈ ਜੀਓ = ਮੈਨੂੰ ਆਤਮਕ ਜੀਵਨ ਮਿਲਦਾ ਹੈ।
SikhNet (Spanish)Yo vivo, oh Amado, teniendo Tu Visión. Escuchando Tu Palabra, oh Verdadero Guru,
ਸੁਨਿ ਕਰਿ ਬਚਨ ਤੁਮੑਾਰੇ ਸਤਿਗੁਰ; ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥
sun kar bachan tumaare satigur; man tan meraa tthaar theeo |1| rahaau |
Sant Singh KhalsaListening to Your Words, O True Guru, my mind and body are cooled and soothed. ||1||Pause||
Manmohan SinghBy hearing Thy Gurbani, O my True Guru, my soul and body are rendered cool. Pause.
Manmohan Singh (Punjabi)ਤੇਰੀ ਗੁਰਬਾਣੀ ਸ੍ਰਵਣ ਕਰਨ ਦੁਆਰਾ, ਹੇ ਮੇਰੇ ਸੱਚੇ ਗੁਰੂ ਜੀ! ਮੇਰੀ ਆਤਮਾ ਤੇ ਦੇਹਿ ਸੀਤਲ ਹੋ ਗਏ ਹਨ। ਠਹਿਰਾਉ।
Fareedkot Teekaਹੇ ਸਤਗੁਰੂ ਰੂਪ! ਮੇਰਾ ਮਨੁ ਤਨੁ ਬਿਰਹ ਕੀ ਅਗਨਿ ਸੇ ਜੋ ਜਲਤਾ ਥਾ, ਸੋ ਤੁਮਾਰੇ ਬਚਨ ਸ੍ਰਵਣ ਕਰ ਕੇ (ਠਾਰੁ) ਸੀਤਲ (ਥੀਓ) ਹੂਆ ਹੈ॥੧॥ ਰਹਾਉ ॥
Prof. Sahib Singhਤੇਰੇ ਬਚਨ ਸੁਣ ਕੇ ਮੇਰਾ ਮਨ ਮੇਰਾ ਤਨ ਠੰਡਾ-ਠਾਰ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਸਤਿਗੁਰ = ਹੇ ਸਤਿਗੁਰ! ਠਾਰੁ = ਸੀਤਲ, ਠੰਢਾ, ਸ਼ਾਂਤ ॥੧॥ ਰਹਾਉ ॥
SikhNet (Spanish)mi cuerpo y mente son refrescados. (1-Pausa)
ਤੁਮੑਰੀ ਕ੍ਰਿਪਾ ਤੇ ਭਇਓ ਸਾਧਸੰਗੁ; ਏਹੁ ਕਾਜੁ ਤੁਮੑ ਆਪਿ ਕੀਓ ॥
tumaree kripaa te bheo saadhasang; ehu kaaj tuma aap keeo |
Sant Singh KhalsaBy Your Grace, I have joined the Saadh Sangat, the Company of the Holy; You Yourself have caused this to happen.
Manmohan SinghBy thine grace, I have joined the society of saints and this deed Thou Thyself hast done.
Manmohan Singh (Punjabi)ਤੇਰੀ ਦਇਆ ਦੁਆਰਾ ਮੈਂ ਸਤਿਸੰਗਤ ਨਾਲ ਜੁੜਿਆ ਹਾਂ, ਅਤੇ ਇਹ ਕਾਰਜ ਤੂੰ ਖੁਦ ਹੀ ਕੀਤਾ ਹੈ।
Fareedkot Teekaਹੇ ਸ੍ਵਾਮੀ! ਤੁਮਰੀ ਕ੍ਰਿਪਾ ਸੇ ਸੰਤੋਂ ਕਾ ਸੰਗੁ ਪ੍ਰਾਪਤ ਹੂਆ ਹੈ ਇਹ ਕਾਰਜ ਤੁਮ ਨੇ ਆਪ ਹੀ ਕੀਆ ਹੈ॥
Prof. Sahib Singhਹੇ ਪ੍ਰਭੂ! ਤੇਰੀ ਮੇਹਰ ਨਾਲ (ਮੈਨੂੰ) ਗੁਰੂ ਦੀ ਸੰਗਤਿ ਹਾਸਲ ਹੋਈ, ਇਹ (ਸੋਹਣਾ) ਕੰਮ ਤੂੰ ਆਪ ਹੀ ਕੀਤਾ,ਪਦ ਅਰਥ ਤੇ = ਤੋਂ, ਨਾਲ।
SikhNet (Spanish)Gracias a Tu Misericordia me uní a la Sociedad de los Santos; sí, esta es la acción que Tu hiciste con Tu Misericordia.
ਦਿੜੁ ਕਰਿ ਚਰਣ ਗਹੇ ਪ੍ਰਭ ਤੁਮੑਰੇ; ਸਹਜੇ ਬਿਖਿਆ ਭਈ ਖੀਓ ॥੨॥
dirr kar charan gahe prabh tumare; sahaje bikhiaa bhee kheeo |2|
Sant Singh KhalsaHolding fast to Your Feet, O God, the poison is easily neutralized. ||2||
Manmohan SinghI have, firmly grasped Thine, feet, O Lord, The poison of mammon is easily neutralised.
Manmohan Singh (Punjabi)ਮੈਂ ਘੁਟ ਕੇ ਤੇਰੇ ਪੈਰ ਪਕੜ ਲਏ ਹਨ, ਹੇ ਸੁਆਮੀ ਅਤੇ ਮਾਇਆ ਦੀ ਜ਼ਹਿਰ ਸੁਖੈਨ ਹੀ ਦੂਰ ਹੋ ਗਈ ਹੈ।
Fareedkot Teekaਤੁਮਾਰੇ ਚਰਨਾਰ ਬਿੰਦ ਦ੍ਰਿਢ ਕਰ ਕੇ ਹਮਨੇ ਪਕੜੇ ਹੈਂ ਔਰ ਸ੍ਵਭਾਵਕ ਹੀ ਬਿਖ੍ਯ ਬਾਸਨਾ ਨਾਸ ਹੋ ਗਈ ਹੈ॥੨॥
Prof. Sahib Singh(ਗੁਰੂ ਦੀ ਸਿੱਖਿਆ ਨਾਲ) ਮੈਂ, ਹੇ ਪ੍ਰਭੂ! ਤੇਰੇ ਚਰਨ ਘੁੱਟ ਕੇ ਫੜ ਲਏ, ਮੈਂ ਆਤਮਕ ਅਡੋਲਤਾ ਵਿਚ ਟਿਕ ਗਿਆ ਤੇ (ਮੇਰੇ ਅੰਦਰੋਂ) ਮਾਇਆ ਦਾ ਜ਼ੋਰ ਖ਼ਤਮ ਹੋ ਗਿਆ ਹੈ ॥੨॥ਪਦ ਅਰਥ ਦਿੜੁ ਕਰਿ = ਪੱਕੇ ਕਰਕੇ, ਘੁੱਟ ਕੇ। ਗਹੇ = ਫੜ ਲਏ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕਿਆਂ। ਬਿਖਿਆ = ਮਾਇਆ (ਦਾ ਪ੍ਰਭਾਵ)। ਖੀਓ = ਖੈ, ਨਾਸ ॥੨॥
SikhNet (Spanish)Y yo me aferro tenazmente a Tus Pies, oh Señor, y con facilidad el veneno de la Maya es neutralizado. (2)
ਸੁਖ ਨਿਧਾਨ ਨਾਮੁ ਪ੍ਰਭ ਤੁਮਰਾ; ਏਹੁ ਅਬਿਨਾਸੀ ਮੰਤ੍ਰੁ ਲੀਓ ॥
sukh nidhaan naam prabh tumaraa; ehu abinaasee mantru leeo |
Sant Singh KhalsaYour Name, O God, is the treasure of peace; I have received this everlasting Mantra.
Manmohan SinghThe treasure of peace is Thine Name, O Lord, and this eternal spell I have received from the Guru.
Manmohan Singh (Punjabi)ਆਰਾਮ ਦਾ ਖ਼ਜ਼ਾਨਾ ਹੈ, ਤੇਰਾ ਨਾਮ ਹੇ ਸiਾਹਬ! ਇਹ ਅਮਰ ਜਾਦੂ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।
Fareedkot Teekaਅਬਿਨਾਸੀ ਮੰਤਰ ਸੁਖ ਨਿਧਾਨ ਜੋ ਤੁਮਾਰਾ ਨਾਮ ਹੈ, ਹੇ ਪ੍ਰਭੂ! ਏਹੁ ਸਤਿਗੁਰੋਂ ਸੇ ਲੀਆ ਹੈ॥
Prof. Sahib Singhਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਕਦੇ ਨਾਹ ਨਾਸ ਹੋਣ ਵਾਲਾ ਤੇਰਾ ਨਾਮ-ਮੰਤ੍ਰ ਮੈਂ ਜਪਣਾ ਸ਼ੁਰੂ ਕਰ ਦਿੱਤਾ,ਪਦ ਅਰਥ ਸੁਖ ਨਿਧਾਨ = ਹੇ ਸੁਖਾਂ ਦੇ ਖ਼ਜ਼ਾਨੇ! ਅਬਿਨਾਸੀ = ਕਦੇ ਨਾਸ ਨਾਹ ਹੋਣ ਵਾਲਾ।
SikhNet (Spanish)Tu Nombre es el Tesoro de Paz, oh Maestro. Este es el Mantra Eterno que yo recibo de Ti,
ਕਰਿ ਕਿਰਪਾ ਮੋਹਿ. ਸਤਿਗੁਰਿ ਦੀਨਾ; ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥
kar kirapaa mohi. satigur deenaa; taap santaap meraa bair geeo |3|
Sant Singh KhalsaShowing His Mercy, the True Guru has given it to me, and my fever and pain and hatred are annulled. ||3||
Manmohan SinghShowing his mercy, the True Guru, has given it to me and my suffering, burning and enmity are annulled.
Manmohan Singh (Punjabi)ਆਪਣੀ ਮਿਹਰ ਧਾਰ ਕੇ ਸੱਚੇ ਗੁਰਾਂ ਨੇ ਇਹ ਮੈਨੂੰ ਪਰਦਾਨ ਕੀਤਾ ਹੈ ਅਤੇ ਮੇਰਾ ਦੁਖੜਾ ਸੜੇਵਾਂ ਅਤੇ ਦੁਸ਼ਮਨੀ ਨਾਸ ਹੋ ਗਏ ਹਨ।
Fareedkot Teekaਜਬ ਸੇ ਸਤਗੁਰੋਂ ਨੇ ਕ੍ਰਿਪਾ ਕਰ ਕੇ ਮੁਝੇ ਮੰਤ੍ਰ ਦੀਆ ਹੈ ਤਬ ਸੇ ਤੀਨ ਪ੍ਰਕਾਰ ਕੇ ਤਾਪ ਕਾ ਜੋ ਸੰਤਾਪ ਦੁਖ ਥਾ ਔਰ ਬੈਰ ਭਾਵ ਜੋ ਥਾ, ਸੋ ਸਭ ਮੇਰਾ (ਗੀਓ) ਚਲਾ ਗ੍ਯਾ ਹੈ॥੩॥
Prof. Sahib Singhਤੇਰਾ ਇਹ ਨਾਮ-ਮੰਤ੍ਰ ਮੇਹਰ ਕਰ ਕੇ ਮੈਨੂੰ ਸਤਿਗੁਰੂ ਨੇ ਦਿੱਤਾ (ਜਿਸ ਦੀ ਬਰਕਤਿ ਨਾਲ) ਮੇਰੇ ਅੰਦਰੋਂ (ਹਰੇਕ ਕਿਸਮ ਦਾ) ਦੁੱਖ ਕਲੇਸ਼ ਤੇ ਵੈਰ-ਵਿਰੋਧ ਦੂਰ ਹੋ ਗਿਆ ॥੩॥ਪਦ ਅਰਥ ਮੋਹਿ = ਮੈਨੂੰ। ਸਤਿਗੁਰਿ = ਗੁਰੂ ਨੇ। ਗੀਓ = ਚਲਾ ਲਿਆ ਹੈ ॥੩॥
SikhNet (Spanish)y por Tu Bendita Gracia obtengo al Guru, y mi fuego interior es calmado. (3)
ਧੰਨੁ ਸੁ ਮਾਣਸ ਦੇਹੀ ਪਾਈ; ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥
dhan su maanas dehee paaee; jit prabh apanai mel leeo |
Sant Singh KhalsaBlessed is the attainment of this human body, by which God blends Himself with me.
Manmohan SinghBlessed is the attainment of human body, by virtue of which my Lord has blended me with himself.
Manmohan Singh (Punjabi)ਮੁਬਾਰਕ ਹੈ ਮਨੁੱਖੀ ਸਰੀਰ ਦੀ ਪਰਾਪਤੀ, ਜਿਸ ਦੀ ਬਰਕਤ, ਮੇਰੇ ਸੁਆਮੀ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਜਿਸ ਕਰ ਕੇ ਪ੍ਰਭੂ ਨੇ ਅਪਨੇ ਮੇਂ ਹਮਕੋ ਮੇਲ ਲੀਆ ਹੈ, ਸੋ ਮਾਨੁਖ ਦੇਹੀ ਪਾਈ ਧੰਨ ਹੈ॥
Prof. Sahib Singhਹੇ ਨਾਨਕ! (ਆਖ-) ਮੈਨੂੰ ਭਾਗਾਂ ਵਾਲਾ ਮਨੁੱਖਾ ਸਰੀਰ ਮਿਲਿਆ ਜਿਸ ਦੀ ਬਰਕਤਿ ਨਾਲ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ।ਪਦ ਅਰਥ ਦੇਹੀ = ਸਰੀਰ। ਜਿਤੁ = ਜਿਸ ਦੀ ਰਾਹੀਂ। ਪ੍ਰਭਿ = ਪ੍ਰਭੂ ਨੇ।
SikhNet (Spanish)Bendita es esta vida humana, a través de la cual he obtenido la Unión con mi Señor.
ਧੰਨੁ ਸੁ ਕਲਿਜੁਗੁ. ਸਾਧਸੰਗਿ ਕੀਰਤਨੁ ਗਾਈਐ; ਨਾਨਕ. ਨਾਮੁ ਅਧਾਰੁ ਹੀਓ ॥੪॥੮॥੪੭॥
dhan su kalijug. saadhasang keeratan gaaeeai; naanak. naam adhaar heeo |4|8|47|
Sant Singh KhalsaBlessed, in this Dark Age of Kali Yuga, is the Saadh Sangat, the Company of the Holy, where the Kirtan of the Lord's Praises are sung.O Nanak, the Naam is my only Support. ||4||8||47||
Manmohan SinghO Nanak (says), that blest, in the dark age, is the saints guild, where-in Lord's praise is sung. Lord's Name is the prop of my soul.
Manmohan Singh (Punjabi)ਹੇ ਨਾਨਕ, (ਆਖ-) ਏਸ ਕਾਲੇ ਸਮੇਂ ਅੰਦਰ ਮੁਬਾਰਕ ਹੈ ਸਤਿਸੰਗ, ਜਿਸ ਵਿੱਚ ਸਾਹਿਬ ਦਾ ਜੱਸ ਗਾਇਨ ਕੀਤਾ ਜਾਂਦਾ ਹੈ। ਸਾਹਿਬ ਦਾ ਨਾਮ ਹੀ ਨਾਨਕ ਦੀ ਆਤਮਾ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੋਰ ਜੁਗੋਂ ਸੈ ਯਹ ਕਲਜੁਗ ਧੰਨ੍ਯ ਹੈ ਜਿਸ ਕਾ ਪੁਰਾਣੋਂ ਮੇਂ ਕੀਰਤਨ ਗਾਈਤਾ ਹੈ ਇਸ ਕਲਿਜੁਗੁ ਮੇਂ ਸਾਧੁ ਸੰਗ ਦ੍ਵਾਰਾ ਮੇਰੇ ਹ੍ਰਿਦ੍ਯ ਕੋ ਨਾਮ ਕਾ ਆਧਾਰੁ ਹੂਆ ਹੈ॥੪॥੮॥੪੭॥
Prof. Sahib Singh(ਲੋਕ ਕਲਿਜੁਗ ਨੂੰ ਨਿੰਦਦੇ ਹਨ, ਪਰ) ਇਹ ਕਲਿਜੁਗ ਭੀ ਮੁਬਾਰਿਕ ਹੈ ਜੇ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਕੀਰਤਨ ਕੀਤਾ ਜਾਏ ਤੇ ਜੇ ਪਰਮਾਤਮਾ ਦਾ ਨਾਮ ਹਿਰਦੇ ਦਾ ਆਸਰਾ ਬਣਿਆ ਰਹੇ ॥੪॥੮॥੪੭॥ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਹੀਓ = ਹਿਰਦੇ ਦਾ। ਅਧਾਰੁ = ਆਸਰਾ ॥੪॥੮॥੪੭॥
SikhNet (Spanish)Bendita es la Alabanza del Señor en la Sociedad de los Santos en esta Era obscura de Kali.Si, Bendito es el momento en el que la mente de uno se apoya en el Señor. (4‑8‑47)