ੴ

ਸਿੱਖਬਾਣੀ · SikhBani

Ang 382

Sri Guru Granth Sahib · Raag Aasaa · 4 shabads, 35 lines
Translations
Shabad Guru Arjan Dev Ji Raag Aasaa continued from Ang 381

ਸੋਈ ਅਜਾਣੁ. ਕਹੈ ਮੈ ਜਾਨਾ; ਜਾਨਣਹਾਰੁ. ਨ ਛਾਨਾ ਰੇ ॥

soee ajaan. kahai mai jaanaa; jaananahaar. na chhaanaa re |

Sant Singh KhalsaOne who claims to know, is ignorant; he does not know the Knower of all.
Manmohan SinghIgnorant is he, who says he knows. The Knower remains not obscure.
Manmohan Singh (Punjabi)ਬੇਸਮਝ ਉਹ ਹੈ, ਜਿਹੜਾ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ। ਜਾਨਣ ਵਾਲਾ ਲੁਕਿਆ ਹੋਇਆ ਨਹੀਂ ਰਹਿੰਦਾ।
Fareedkot Teekaਸੋਈ ਅਜਾਣਿ ਪੁਰਖ ਹੈ, ਜੋ ਕਹਤਾ ਹੈ ਮੈਂਨੇ ਬ੍ਰਹਮ ਕੋ ਜਾਨਾ ਹੈ। ਕਿਉਂਕਿ ਜੋ ਮਨ ਬਾਣੀ ਕਾ ਬਿਸ੍ਯ ਹੈ, ਉਸ ਕੋ ਕੋਈ ਕਿਸ ਪ੍ਰਕਾਰ ਕਰ ਜਾਨੈਗਾ ਔਰ ਜਿਨ ਕੋ ਸਤਿਗੁਰੋਂ ਕੀ ਕਿਰਪਾ ਸੇ ਅਨੁਭਵ ਹੂਆ ਹੈ, ਸੋ ਮੁਖ ਸੇ ਕਹਤੇ ਨਹੀਂ ਹੈਂ। ਐਸੇ ਜੋ ਗ੍ਯਾਤ ਗੇਯ ਪੁਰਖ ਹੈਂ, ਸੋ (ਨ ਛਾਨਾ ਰੇ) ਹੇ ਭਾਈ! ਛਿਪਾ ਨਹੀਂ ਰਹਤਾ ਹੈ। ਉਨ ਕੋ ਆਪ ਹੀ ਸਾਰਾ ਸੰਸਾਰ ਜਾਨਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਆਖਦਾ ਹੈ ਕਿ ਮੈਂ (ਆਤਮਕ ਜੀਵਨ ਦੇ ਭੇਤ ਨੂੰ) ਸਮਝ ਲਿਆ ਹੈ ਉਹ ਅਜੇ ਮੂਰਖ ਹੈ, ਜਿਸ ਨੇ (ਸਚਮੁਚ ਆਤਮਕ ਜੀਵਨ ਨੂੰ ਨਾਮ-ਰਸ ਨੂੰ) ਸਮਝ ਲਿਆ ਹੈ ਉਹ ਕਦੇ ਗੁੱਝਾ ਨਹੀਂ ਰਹਿੰਦਾ ਹੈ।

ਪਦ ਅਰਥ ਅਜਾਣੁ = ਮੂਰਖ। ਜਾਨਾ = ਜਾਣਦਾ ਹਾਂ। ਜਾਨਣਹਾਰੁ = ਜਿਸ ਨੇ ਜਾਣ ਲਿਆ ਹੈ ਉਹ। ਛਾਨਾ = ਲੁਕਿਆ ਹੋਇਆ।

SikhNet (Spanish)Aquél que dice que sabe, es ignorante, pues no conoce a Quien lo sabe todo.

ਕਹੁ ਨਾਨਕ. ਗੁਰਿ, ਅਮਿਉ ਪੀਆਇਆ; ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥

kahu naanak. gur, amiau peeaeaa; rasak rasak bigasaanaa re |4|5|44|

Sant Singh KhalsaSays Nanak, the Guru has given me the Ambrosial Nectar to drink in; savoring it and relishing it, I blossom forth in bliss. ||4||5||44||
Manmohan SinghSays Nanak, the Guru has given me nectar to drink and saturated with the love of Lord I am now elated.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰੂ ਨੇ ਮੈਨੂੰ ਅੰਮ੍ਰਿਤ ਪਾਨ ਕਰਵਾਇਆ ਹੈ। ਪ੍ਰਭੂ ਦੀ ਪ੍ਰੀਤ ਨਾਲ ਭਿੱਜ ਮੈਂ ਹੁਣ ਪ੍ਰਫੁਲਤ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਨਾਮ ਅੰਮ੍ਰਿਤ ਪੀਆਯਾ ਅਰੁ ਮਨ ਰਸਕ ਅਰਥਾਤ ਪ੍ਰੇਮੀ ਹੋ ਕਰ ਨਾਮ ਅੰਮ੍ਰਿਤ ਮੇਂ ਤਦਾਕਾਰ ਹੂਆ, ਤਬ ਪ੍ਰਸੰਨ ਹੂਆ॥੪॥੫॥੪੪॥☬ਜਿਨ ਕੋ ਗੁਰੋਂ ਨੇ ਅੰਮ੍ਰਿਤ ਪਿਲਾਇਆ ਹੈ, ਤਿਨ ਪਰ ਹਰੀ ਕੀ ਦਇਆ ਨਿਰੂਪਣ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਨੂੰ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਲਾ ਦਿੱਤਾ ਹੈ ਉਹ ਇਸ ਨਾਮ-ਜਲ ਦਾ ਸੁਆਦ ਮਾਣ ਮਾਣ ਕੇ ਸਦਾ ਖਿੜਿਆ ਰਹਿੰਦਾ ਹੈ ॥੪॥੫॥੪੪॥

ਪਦ ਅਰਥ ਗੁਰਿ = ਗੁਰੂ ਨੇ। ਰਸਕਿ = ਸੁਆਦ ਲਾ ਕੇ। ਬਿਗਸਾਨਾ = ਖਿੜਿਆ ਰਹਿੰਦਾ ਹੈ ॥੪॥੫॥੪੪॥

SikhNet (Spanish)Dice Nanak, he probado el Néctar del Guru, lo aprecio y florezco hacia el Infinito. (4‑5‑44)

Open this shabad (11 lines, Angs 381-382) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਬੰਧਨ ਕਾਟਿ. ਬਿਸਾਰੇ ਅਉਗਨ; ਅਪਨਾ ਬਿਰਦੁ ਸਮੑਾਰਿਆ ॥

bandhan kaatt. bisaare aaugan; apanaa birad samaariaa |

Sant Singh KhalsaHe has cut away my bonds, and overlooked my shortcomings, and so He has confirmed His nature.
Manmohan SinghThe Guru has cut of my fetters, overlooked my shortfalls and there by honoured his creed.
Manmohan Singh (Punjabi)ਗੁਰਾਂ ਨੇ ਮੇਰੀਆਂ ਬੇੜੀਆਂ ਵੱਢ ਛੱਡੀਆਂ ਹਨ, ਮੇਰੇ ਪਾਪ ਭੁਲਾ ਦਿੰਤੇ ਹਨ ਅਤੇ ਇਸ ਤਰ੍ਹਾਂ ਆਪਣਾ ਧਰਮ ਪਾ ਲਿਆ ਹੈ।
Fareedkot Teekaਜਬ ਗੁਰਾਂ ਨੇ ਅਪਨਾ ਬਿਰਦੁ ਸਮਾਲਿਆ ਤਬ ਸਿਖ ਕੇ ਸਭ ਔਗਣ ਬਿਸਾਰਿ ਕਰ ਜਨਮ ਮਰਨ ਰੂਪ ਬੰਧਨੋਂ ਕੋ ਕਾਟਿ ਦੀਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਆਏ ਸਿੱਖਾਂ ਦੇ ਮਾਇਆ ਦੇ) ਬੰਧਨ ਕੱਟ ਕੇ ਪਰਮਾਤਮਾ (ਉਹਨਾਂ ਦੇ ਪਿਛਲੇ ਕੀਤੇ) ਔਗੁਣਾਂ ਨੂੰ ਭੁਲਾ ਦੇਂਦਾ ਹੈ (ਤੇ ਇਸ ਤਰ੍ਹਾਂ) ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਚੇਤੇ ਰੱਖਦਾ ਹੈ,

ਪਦ ਅਰਥ ਕਾਟਿ = ਕੱਟ ਕੇ। ਬਿਸਾਰੇ = ਭੁਲਾ ਦੇਂਦਾ ਹੈ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਮ੍ਹ੍ਹਾਰਿਆ = ਸਮ੍ਹਾਲੇ, ਚੇਤੇ ਰੱਖਦਾ ਹੈ {ਨੋਟ: ਇਸ ਸ਼ਬਦ ਵਿਚ ਵਰਤੇ ਭੂਤਕਾਲ-ਸ਼ਬਦ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ}।

SikhNet (Spanish)Mi Dios ha cortado las plumas de mis deméritos; sí, Él lo ha hecho como es Su Naturaleza Innata.

ਹੋਏ ਕ੍ਰਿਪਾਲ. ਮਾਤ ਪਿਤ ਨਿਆਈ; ਬਾਰਿਕ ਜਿਉ ਪ੍ਰਤਿਪਾਰਿਆ ॥੧॥

hoe kripaal. maat pit niaaee; baarik jiau pratipaariaa |1|

Sant Singh KhalsaBecoming merciful to me, like a mother or a father, he has come to cherish me as His own child. ||1||
Manmohan SinghHe has become merciful to me like mother and father, and has cherished me like his own child.
Manmohan Singh (Punjabi)ਉਹ ਮਾਂ ਤੇ ਪਿਉ ਦੀ ਤਰ੍ਹਾਂ ਮੇਰੇ ਉਤੇ ਮਿਹਰਬਾਨ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਬੱਚੇ ਦੀ ਮਾਨਿੰਦ ਮੇਰੀ ਪਾਲਣਾ ਪੋਸਣਾ ਕੀਤੀ ਹੈ।
Fareedkot Teekaਮਾਤਾ ਪਿਤਾ ਜੈਸੇ ਬਾਲਕ ਕੀ ਪ੍ਰਤਿਪਾਲਾ ਕਰਤੇ ਹੈਂ, ਤਿਸੀ ਪ੍ਰਕਾਰ ਸਤਿਗੁਰੂ ਕ੍ਰਿਪਾਲੁ ਹੋ ਕਰ ਸਿਖ ਕੀ ਪ੍ਰਿਤਿਪਾਲਿਆ ਅਰਥਾਤ ਰਖ੍ਯਾ ਕਰੀ ਹੈ॥੧॥
Prof. Sahib Singhਮਾਂ ਪਿਉ ਵਾਂਗ ਉਹਨਾਂ ਉਤੇ ਦਇਆਵਾਨ ਹੁੰਦਾ ਹੈ ਅਤੇ ਬੱਚਿਆਂ ਵਾਂਗ ਉਹਨਾਂ ਨੂੰ ਪਾਲਦਾ ਹੈ ॥੧॥

ਪਦ ਅਰਥ ਨਿਆਈ = ਵਾਂਗ। ਪ੍ਰਤਿਪਾਰਿਆ = ਰਾਖੀ ਕਰਦਾ ਹੈ ॥੧॥

SikhNet (Spanish)Y Él ha sido Misericordioso conmigo como un padre y una madre, y me ha dado sustento a mí, Su niño. (1)

ਗੁਰਸਿਖ ਰਾਖੇ; ਗੁਰ ਗੋਪਾਲਿ ॥

gurasikh raakhe; gur gopaal |

Sant Singh KhalsaThe GurSikhs are preserved by the Guru, by the Lord of the Universe.
Manmohan SinghThe Lord Incarnate Guru preserves his disciples.
Manmohan Singh (Punjabi)ਸੁਆਮੀ ਸਰੂਪ ਗੁਰਦੇਵ ਜੀ ਆਪਣੇ ਮੁਰੀਦ ਦੀ ਰੱਖਿਆ ਕਰਦੇ ਹਨ।
Fareedkot Teekaਗੁਰ ਬਡਾ ਜੋ ਗੋਪਾਲ ਹੈ ਤਿਸ ਨੇ ਗੁਰ ਸਿਖੋਂ ਕੋ ਰਾਖ ਲੀਆ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲੇ (ਵਡ-ਭਾਗੀ) ਸਿੱਖਾਂ ਨੂੰ ਸਭ ਤੋਂ ਵੱਡਾ ਜਗਤ-ਪਾਲਕ ਪ੍ਰਭੂ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਗੁਰ ਗੋਪਾਲਿ = ਗੁਰ ਗੋਪਾਲ ਨੇ। ਗੋਪਾਲ = ਧਰਤੀ ਦਾ ਰਾਖਾ।

SikhNet (Spanish)El Dios Guru, el Señor del Universo

ਕਾਢਿ ਲੀਏ ਮਹਾ ਭਵਜਲ ਤੇ; ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥

kaadt lee mahaa bhavajal te; apanee nadar nihaal |1| rahaau |

Sant Singh KhalsaHe rescues them from the terrible world ocean, casting His Glance of Grace upon them. ||1||Pause||
Manmohan SinghCasting his kind glance, he rescues them from the very terrible world ocean. Pause.
Manmohan Singh (Punjabi)ਆਪਣੀ ਮਿਹਰ ਨਾਲ ਤੱਕ ਕੇ, ਉਹ ਉਨ੍ਹਾਂ ਨੂੰ ਪਰਮ ਭਿਆਨਕ ਸੰਸਾਰ ਸਮੁੰਦਰ ਵਿੱਚੋਂ ਬਾਹਰ ਧੂ ਲੈਂਦੇ ਹਨ। ਠਹਿਰਾਉ।
Fareedkot Teekaਤਿਸ ਨੇ ਅਪਨੀ ਕ੍ਰਿਪਾ ਦ੍ਰਿਸਟੀ ਮੇਂ ਗੁਰ ਸਿਖੋਂ ਕੋ (ਨਿਹਾਲਿ) ਦੇਖ ਕਰ ਬਡੇ ਭ੍ਯਾਨਕ ਸੰਸਾਰ ਸਮੁੰਦ੍ਰ ਸੇ ਨਿਕਾਲ ਲੀਆ ਹੈ॥੧॥ ਰਹਾਉ ॥
Prof. Sahib Singhਆਪਣੀ ਮੇਹਰ ਦੀ ਨਜ਼ਰ ਨਾਲ ਤੱਕ ਕੇ ਉਹਨਾਂ ਨੂੰ ਵੱਡੇ ਸੰਸਾਰ-ਸਮੁੰਦਰ ਵਿਚੋਂ ਕੱਢ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਭਵਜਲ = ਸੰਸਾਰ-ਸਮੁੰਦਰ। ਤੇ = ਤੋਂ। ਨਿਹਾਲਿ = ਵੇਖ ॥੧॥ ਰਹਾਉ ॥

SikhNet (Spanish)protege a Sus Gursikjs, y así, con Su Mirada de Gracia, me ha salvado del océano de la existencia. (1-Pausa)

ਜਾ ਕੈ ਸਿਮਰਣਿ. ਜਮ ਤੇ ਛੁਟੀਐ; ਹਲਤਿ ਪਲਤਿ ਸੁਖੁ ਪਾਈਐ ॥

jaa kai simaran. jam te chhutteeai; halat palat sukh paaeeai |

Sant Singh KhalsaMeditating in remembrance on Him, we escape from the Messenger of Death; here and hereafter, we obtain peace.
Manmohan SinghMeditating on him, we escape from deaths courier and obtain peace here and hereafter.
Manmohan Singh (Punjabi)ਜਿਸ ਦੇ ਆਰਾਧਨ ਦੁਆਰਾ ਅਸੀਂ ਮੌਤ ਦੇ ਦੂਤ ਤੋਂ ਬਚ ਜਾਂਦੇ ਹਾਂ ਅਤੇ ਐਥੇ ਤੇ ਓਥੇ ਆਰਾਮ ਪਾਉਂਦੇ ਹਾਂ।
Fareedkot Teekaਤਾਂ ਤੇ ਹੇ ਭਾਈ! ਜਿਸ ਕੇ ਸਿਮਰਨੇ ਕਰ ਜਮ ਸੇ ਛੁਟਕਾਰਾ ਹੋਤਾ ਹੈ ਔਰ (ਹਲਤਿ ਪਲਤਿ) ਲੋਕ ਪ੍ਰਲੋਕ ਮੇਂ ਸੁਖ ਮਿਲਤਾ ਹੈ॥
Prof. Sahib Singhਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਜਮਾਂ ਤੋਂ (ਆਤਮਕ ਮੌਤ ਤੋਂ) ਖ਼ਲਾਸੀ ਪਾਈਦੀ ਹੈ, ਇਸ ਲੋਕ ਤੇ ਪਰਲੋਕ ਵਿਚ ਸੁਖ ਮਾਣੀਦਾ ਹੈ,

ਪਦ ਅਰਥ ਸਿਮਰਣਿ = ਸਿਮਰਨ ਦੀ ਰਾਹੀਂ। ਛੁਟੀਐ = ਖ਼ਲਾਸੀ ਪਾਈਦੀ ਹੈ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ।

SikhNet (Spanish)Viviendo en Él nos escapamos del mensajero de la muerte, obteniendo Paz aquí y aquí después.

ਸਾਸਿ ਗਿਰਾਸਿ ਜਪਹੁ ਜਪੁ ਰਸਨਾ; ਨੀਤ ਨੀਤ ਗੁਣ ਗਾਈਐ ॥੨॥

saas giraas japahu jap rasanaa; neet neet gun gaaeeai |2|

Sant Singh KhalsaWith every breath and morsel of food, meditate, and chant with your tongue, continually, each and every day; sing the Glorious Praises of the Lord. ||2||
Manmohan SinghBreathing and eating, with thy tongue, utter and repeat thou God's Name, and ever, ever sing his praise.
Manmohan Singh (Punjabi)ਸਾਹ ਲੈਦਿਆਂ ਅਤੇ ਖਾਂਦਿਆਂ ਆਪਣੀ ਜੀਭਾ ਨਾਲ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਵਰਣਨ ਕਰ, ਅਤੇ ਸਦਾ ਸਦਾ ਹੀ ਉਸ ਦਾ ਜੱਸ ਗਾਇਨ ਕਰ।
Fareedkot Teekaਜੋ ਸ੍ਵਾਸ ਬਾਹਰ ਕੋ ਆਵਤੇ ਹੈਂ ਔਰ ਜੋ ਅੰਤਰ ਕੋ ਜਾਤੇ ਹੈਂ ਸਭ ਮੇਂ ਰਸਨਾ ਕਰ ਕੇ ਤਿਸ ਵਾਹਿਗੁਰੂ ਕਾ ਜਾਪੁ ਜਪੋ ਔਰ (ਨੀਤ) ਨਿਤ੍ਯੰਪ੍ਰਤਿ ਵਾਹੁਗੁਰੂ ਕੇ ਗੁਣੋਂ ਕੋ ਗਾਇਨ ਕਰੀਏ॥੨॥
Prof. Sahib Singh(ਹੇ ਭਾਈ!) ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਉਸ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰੋ। ਆਉ, ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹੀਏ ॥੨॥

ਪਦ ਅਰਥ ਸਾਸਿ = ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ। ਰਸਨਾ = ਜੀਭ ਨਾਲ ॥੨॥

SikhNet (Spanish)Hablen de Él siempre, oh mis labios, y canten Sus Alabanzas. (2)

ਭਗਤਿ ਪ੍ਰੇਮ ਪਰਮ ਪਦੁ ਪਾਇਆ; ਸਾਧਸੰਗਿ. ਦੁਖ ਨਾਠੇ ॥

bhagat prem param pad paaeaa; saadhasang. dukh naatthe |

Sant Singh KhalsaThrough loving devotional worship, the supreme status is obtained, and in the Saadh Sangat, the Company of the Holy, sorrows are dispelled.
Manmohan SinghBy devotional service, supreme status is obtained and in the society of saints the sorrow flee.
Manmohan Singh (Punjabi)ਪ੍ਰੀਤ ਭਾਵਨਾ ਵਾਲੀ ਸੇਵਾ ਦੁਆਰਾ ਮਹਾਨ ਮਰਤਬਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗਤ ਅੰਦਰੋਂ ਗਮ ਦੌੜ ਜਾਂਦੇ ਹਨ।
Fareedkot Teekaਜਿਸ ਨੇ ਸਾਧ ਸੰਗ ਦ੍ਵਾਰੇ ਪ੍ਰੇਮ ਭਗਤਿ ਕਰ ਕੇ ਪਰਮਪਦ ਕੋ ਪਾਇਆ ਹੈ ਤਿਸ ਕੇ ਜਿਤਨੇ ਦੁਖ ਥੇ ਵਹੁ ਸਭ (ਨਾਠੇ) ਚਲੇ ਗਏ ਹੈਂ ਅਰਥਾਤ ਨਾਸ ਹੋ ਗਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਪ੍ਰੇਮ ਤੇ ਭਗਤੀ ਦੀ ਬਰਕਤਿ ਨਾਲ (ਗੁਰੂ ਦੀ ਸਰਨ ਆਉਣ ਵਾਲੇ) ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਸਾਧ ਸੰਗਤਿ ਵਿਚ ਆ ਕੇ (ਉਹਨਾਂ ਗੁਰਸਿੱਖਾਂ ਦੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ।

ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਸੰਗਿ = ਸੰਗਤਿ ਵਿਚ।

SikhNet (Spanish)A través de la adoración amorosa, he obtenido el más alto Estado de Éxtasis, y en la Sociedad de los Santos me deshago de todo mi dolor.

ਛਿਜੈ ਨ ਜਾਇ. ਕਿਛੁ ਭਉ, ਨ ਬਿਆਪੇ; ਹਰਿ ਧਨੁ ਨਿਰਮਲੁ ਗਾਠੇ ॥੩॥

chhijai na jaae. kichh bhau, na biaape; har dhan niramal gaatthe |3|

Sant Singh KhalsaI am not worn down, I do not die, and nothing strikes fear in me, since I have the wealth of the Lord's Immaculate Name in my purse. ||3||
Manmohan SinghWith the wealth of God's pure Name in purse, the man is neither worn off, nor he dies, and nor is he stricken with fear.
Manmohan Singh (Punjabi)ਰੱਬ ਦੇ ਨਾਮ ਦੀ ਪਵਿੱਤਰ ਦੌਲਤ ਗੰਢ ਵਿੱਚ ਹੋਣ ਨਾਲ ਆਦਮੀ ਨਾਂ ਖੁਰਦਾ ਹੈ, ਨਾਂ ਮਰਦਾ ਹੈ ਅਤੇ ਨਾਂ ਹੀ ਉਸ ਦਾ ਡਰ ਚਿਮੜਦਾ ਹੈ।
Fareedkot Teekaਹਰਿ ਧਨ ਨਿਰਮਲ ਜੋ ਗਾਠਿ ਮੇਂ ਹੈ ਅਰਥਾਤ ਜਿਨ ਕੋ ਮਿਲ ਗਾਇਆ ਹੈ, ਸੋ ਧਨ (ਛਿਜੈ ਨ ਜਾਇ) ਨਸਟ ਨਹੀਂ ਹੋਤਾ ਹੈ ਔਰ ਨ ਤਿਸ ਕੋ ਕਿਸੀ ਤਸਕਰ ਕਾ ਭਯ ਹੋਤਾ ਹੈ॥੩॥
Prof. Sahib Singhਉਨ੍ਹਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਪਵਿਤ੍ਰ ਧਨ ਇਕੱਠਾ ਹੋ ਜਾਂਦਾ ਹੈ। (ਉਸ ਧਨ ਨੂੰ ਕਿਸੇ ਚੋਰ ਆਦਿਕ ਦਾ) ਡਰ ਨਹੀਂ ਵਿਆਪਦਾ, ਉਹ ਧਨ ਘਟਦਾ ਨਹੀਂ, ਉਹ ਧਨ ਗੁਆਚਦਾ ਨਹੀਂ ॥੩॥

ਪਦ ਅਰਥ ਛਿਜੈ = ਕਮਜ਼ੋਰ ਹੁੰਦਾ। ਜਾਇ = ਜਾਂਦਾ, ਗੁਆਚਦਾ। ਨ ਬਿਆਪੇ = ਜੋਰ ਨਹੀਂ ਪਾ ਸਕਦਾ। ਨਿਰਮਲੁ = ਪਵਿਤ੍ਰ। ਗਾਠੇ = ਗਾਂਠ ਵਿਚ, ਪੱਲੇ ॥੩॥

SikhNet (Spanish)Ni me desgasto, ni muero, ni tengo miedo, pues he cosechado en mí el Nombre Inmaculado del Señor. (3)

ਅੰਤਿ ਕਾਲ. ਪ੍ਰਭ ਭਏ ਸਹਾਈ; ਇਤ ਉਤ ਰਾਖਨਹਾਰੇ ॥

ant kaal. prabh bhe sahaaee; it ut raakhanahaare |

Sant Singh KhalsaAt the very last moment, God becomes the mortal's Help and Support; here and hereafter, He is the Savior Lord.
Manmohan SinghLord, the saviour of man here and hereafter, becomes his helper at the last moment.
Manmohan Singh (Punjabi)ਏਥੇ ਅਤੇ ਓਥੇ ਬੰਦੇ ਨੂੰ ਰੱਖਣ ਵਾਲਾ ਸੁਆਮੀ ਅਖੀਰ ਦੇ ਵੇਲੇ ਉਸ ਦਾ ਮਦਦਗਾਰ ਹੁੰਦਾ ਹੈ।
Fareedkot Teekaਲੋਕ ਪਰਲੋਕ ਕੇ ਰਖ੍ਯਕ ਜੋ ਪ੍ਰਭੂ ਹੈਂ, ਸੋ ਅੰਤਕਾਲ ਮੇਂ ਭਗਤੋਂ ਕੇ ਸਹਾਇਕ ਹੋਏ ਹੈਂ॥
Prof. Sahib Singh(ਹੇ ਭਾਈ!) ਪ੍ਰਭੂ ਜੀ (ਗੁਰਸਿੱਖਾਂ ਦੇ) ਅੰਤ ਸਮੇਂ ਭੀ ਮਦਦਗਾਰ ਬਣਦੇ ਹਨ, ਇਸ ਲੋਕ ਤੇ ਪਰਲੋਕ ਵਿਚ ਰੱਖਿਆ ਕਰਦੇ ਹਨ।

ਪਦ ਅਰਥ ਇਤ ਉਤ = ਇਸ ਲੋਕ ਤੇ ਪਰਲੋਕ ਵਿਚ।

SikhNet (Spanish)Y cuando mi vida acabe, el Señor será mi Único Soporte, porque Él me protege tanto aquí como en el más allá. Si,

ਪ੍ਰਾਨ ਮੀਤ ਹੀਤ ਧਨੁ ਮੇਰੈ; ਨਾਨਕ ਸਦ ਬਲਿਹਾਰੇ ॥੪॥੬॥੪੫॥

praan meet heet dhan merai; naanak sad balihaare |4|6|45|

Sant Singh KhalsaHe is my breath of life, my friend, support and wealth; O Nanak, I am forever a sacrifice to Him. ||4||6||45||
Manmohan SinghThe Lord is my very life, friend, well-wisher and wealth, Nanak, says: I am ever, a sacrifice unto him.
Manmohan Singh (Punjabi)ਸਾਹਿਬ ਮੇਰੀ ਜਿੰਦ ਜਾਨ, ਮਿਤ੍ਰ, ਸ਼ੁਭ-ਚਿੰਤਕ, ਅਤੇ ਮਾਲ-ਦੌਲਤ ਹੈ। ਹੇ ਨਾਨਕ (ਆਖ) ਮੈਂ ਹਮੇਸ਼ਾਂ ਹੀ ਉਸ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਤੋ ਪ੍ਰਾਨ ਅਰੁ ਮੀਤ ਸਮਾਨਾ ਔ ਹਿਤੁ ਤਥਾ ਧਨ ਰੂਪ ਸਭ ਹਰੀ ਹੈ, ਮੈਂ ਤਿਸ ਕੇ ਸਦੀਵ ਕਾਲ ਬਲਿਹਾਰ ਜਾਤਾ ਹੂੰ॥੪॥੬॥੪੫॥
Prof. Sahib Singhਹੇ ਨਾਨਕ! (ਆਖ-) ਮੈਂ ਪਰਮਾਤਮਾ ਤੋਂ ਸਦਾ ਕੁਰਬਾਨ ਜਾਂਦਾ ਹਾਂ ਉਸ ਦਾ ਨਾਮ ਹੀ ਮੇਰੇ ਪਾਸ ਐਸਾ ਧਨ ਹੈ ਜੋ ਮੇਰੀ ਜਿੰਦ ਦਾ ਹਿਤੂ ਤੇ ਮੇਰਾ ਮਿੱਤਰ ਹੈ ॥੪॥੬॥੪੫॥

ਪਦ ਅਰਥ ਹੀਤੁ = ਹਿਤੂ। ਮੇਰੈ = ਮੇਰੇ ਵਾਸਤੇ, ਮੇਰੇ ਪਾਸ, ਮੇਰੇ ਹਿਰਦੇ ਵਿਚ ॥੪॥੬॥੪੫॥

SikhNet (Spanish)Él es la Respiración de mi Vida; es mi Tesoro Querido. Dice Nanak, Ofrezco mi ser siempre en sacrificio a Él. (4‑6‑45)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਾ ਤੂੰ ਸਾਹਿਬੁ. ਤਾ ਭਉ ਕੇਹਾ; ਹਉ. ਤੁਧੁ ਬਿਨੁ ਕਿਸੁ ਸਾਲਾਹੀ ॥

jaa toon saahib. taa bhau kehaa; hau. tudh bin kis saalaahee |

Sant Singh KhalsaSince You are my Lord and Master, what is there for me to fear? Other than You, who else should I praise?
Manmohan SinghWhen thou art my Lord, then what fear is there and whom should I praise, but Thee?
Manmohan Singh (Punjabi)ਜਦ ਤੂੰ ਮੇਰਾ ਸੁਆਮੀ ਹੈਂ, ਤਦ ਡਰ ਕਾਹਦਾ ਹੈ? ਤੇਰੇ ਬਗੈਰ ਮੈਂ ਹੋਰ ਕਿਸ ਦੀ ਤਾਰੀਫ ਕਰਾਂ?
Fareedkot Teekaਜਬ ਤੂੰ ਮੇਰਾ (ਸਾਹਿਬੁ) ਮਾਲਕੁ ਹੈਂ ਤੋ ਮੁਝ ਕੋ ਕੈਸਾ ਭ੍ਯ ਹੈ ਅਰਥਾਤ ਕਿਸੀ ਤਰਾਂ ਕਾ ਭ੍ਯ ਨਹੀਂ ਹੈ ਔਰ ਮੈਂ ਤੇਰੇ ਬਿਨਾਂ ਔਰ ਕਿਸ ਕੀ ਉਪਮਾ ਕਰੂੰ॥
Prof. Sahib Singhਹੇ ਪ੍ਰਭੂ! ਜੇ ਤੂੰ ਮਾਲਕ (ਮੇਰੇ ਸਿਰ ਉਤੇ ਹੱਥ ਰੱਖੀ ਰੱਖੇਂ, ਤਾਂ ਮੈਨੂੰ ਮਾਇਆ-ਜ਼ਹਰ ਤੋਂ) ਕੋਈ ਡਰ-ਖ਼ਤਰਾ ਨਹੀਂ ਹੋ ਸਕਦਾ, ਮੈਂ ਤੈਥੋਂ ਬਿਨਾ ਕਿਸੇ ਹੋਰ ਦੀ ਸ਼ਲਾਘਾ ਨਹੀਂ ਕਰਦਾ (ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਮਾਇਆ-ਜ਼ਹਰ ਤੋਂ ਬਚਾਣ ਦੇ ਸਮਰਥ ਨਹੀਂ ਸਮਝਦਾ)।

ਪਦ ਅਰਥ ਸਾਹਿਬੁ = ਮਾਲਕ। ਸਾਲਾਹੀ = ਮੈਂ ਸ਼ਲਾਘਾ ਕਰਾਂ।

SikhNet (Spanish)Si Tú eres mi Maestro, entonces ¿a quién puedo temerle? Si no es a Ti, ¿a quién más puedo alabar?

ਏਕੁ ਤੂੰ. ਤਾ ਸਭੁ ਕਿਛੁ ਹੈ; ਮੈ ਤੁਧੁ ਬਿਨੁ. ਦੂਜਾ ਨਾਹੀ ॥੧॥

ek toon. taa sabh kichh hai; mai tudh bin. doojaa naahee |1|

Sant Singh KhalsaYou are the One and only, and so do all things exist; without You, there is nothing at all for me. ||1||
Manmohan SinghWhen I own only Thee. I own everything, then and there is none but Thee.
Manmohan Singh (Punjabi)ਜਦ ਕੇਵਲ ਤੂੰ ਹੀ ਮੇਰਾ ਹੈਂ, ਤਦ ਮੇਰੇ ਕੋਲ ਸਭ ਕੁਝ ਹੈ, ਤੇਰੇ ਬਾਝੋਂ ਹੋਰ ਕੋਈ ਨਹੀਂ।
Fareedkot Teekaਜਬ ਏਕ ਤੂੰ ਮੈਨੂੰ ਪ੍ਰਾਪਤਿ ਹੂਆ, ਤਬ ਸਭ ਕਿਛੁ ਮੈਨੂੰ ਪ੍ਰਾਪਤਿ ਹੋ ਚੁਕਾ, ਮੇਰੇ ਕੋ ਆਪ ਸੇਂ ਬਿਨਾਂ ਦੂਸਰਾ ਕੋਈ ਆਸਰਾ ਨਹੀਂ ਹੈ॥੧॥
Prof. Sahib Singhਹੇ ਪ੍ਰਭੂ! ਜੇ ਇਕ ਤੂੰ ਹੀ ਮੇਰੇ ਵੱਲ ਰਹੇਂ ਤਾਂ ਹਰੇਕ ਲੋੜੀਂਦੀ ਸ਼ੈ ਮੇਰੇ ਪਾਸ ਹੈ, ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਈ ਨਹੀਂ ਹੈ ॥੧॥

ਪਦ ਅਰਥ ਸਭੁ ਕਿਛੁ = ਹਰੇਕ (ਲੋੜੀਂਦੀ) ਚੀਜ਼ ॥੧॥

SikhNet (Spanish)Si Tú eres mío, estoy satisfecho, pues no hay otro fuera de Ti. (1)

ਬਾਬਾ; ਬਿਖੁ ਦੇਖਿਆ ਸੰਸਾਰੁ ॥

baabaa; bikh dekhiaa sansaar |

Sant Singh KhalsaO Father, I have seen that the world is poison.
Manmohan SinghO father, I have seen that the world is poison.
Manmohan Singh (Punjabi)ਹੇ ਪਿਤਾ! ਮੈਂ ਦੇਖ ਲਿਆ ਹੈ ਕਿ ਜਗਤ ਜ਼ਹਿਰ ਰੂਪ ਹੈ।
Fareedkot Teeka(ਬਾਬਾ) ਹੇ ਮਹਾਰਾਜ! ਯਹ ਸੰਸਾਰ ਬਿਖ ਰੂਪ ਦੇਖਾ ਹੈ॥
Prof. Sahib Singhਹੇ ਪ੍ਰਭੂ! ਮੈਂ ਵੇਖ ਲਿਆ ਹੈ ਕਿ ਸੰਸਾਰ (ਦਾ ਮੋਹ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।

ਪਦ ਅਰਥ ਬਾਬਾ = ਹੇ ਪ੍ਰਭੂ! ਬਿਖੁ = ਜ਼ਹਰ। ਸੰਸਾਰੁ = ਜਗਤ (ਦਾ ਮੋਹ)।

SikhNet (Spanish)Oh amigo, he visto este mundo, y es como veneno.

ਰਖਿਆ ਕਰਹੁ ਗੁਸਾਈ ਮੇਰੇ; ਮੈ. ਨਾਮੁ ਤੇਰਾ ਆਧਾਰੁ ॥੧॥ ਰਹਾਉ ॥

rakhiaa karahu gusaaee mere; mai. naam teraa aadhaar |1| rahaau |

Sant Singh KhalsaSave me, O Lord of the Universe! Your Name is my only Support. ||1||Pause||
Manmohan SinghPreserve me, O Lord! of the universe. Thy Name is my support. Pause.
Manmohan Singh (Punjabi)ਮੇਰੀ ਹਿਫਾਜਤ ਕਰ, ਹੇ ਸ੍ਰਿਸ਼ਟੀ ਦੇ ਸੁਆਮੀ! ਤੈਡਾਂ ਨਾਮ ਮੇਰਾ ਆਸਰਾ ਹੈ। ਠਹਿਰਾਉ।
Fareedkot Teekaਹੇ ਮੇਰੇ ਗੁਸਾਈ ਸੁਆਮੀ! ਇਸ ਸੰਸਾਰ ਸੇ ਮੇਰੀ ਰਖ੍ਯਾ ਕਰੋ, ਮੈਨੇ ਏਕੁ ਤੇਰਾ ਨਾਮੁ ਹੀ ਆਸਰਾ ਕੀਆ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਖਸਮ-ਪ੍ਰਭੂ! (ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ ॥੧॥ ਰਹਾਉ ॥

ਪਦ ਅਰਥ ਗੁਸਾਈ ਮੇਰੇ = ਹੇ ਮੇਰੇ ਮਾਲਕ! ਆਧਾਰੁ = ਆਸਰਾ ॥੧॥ ਰਹਾਉ ॥

SikhNet (Spanish)Oh Tú, mi Señor Salvador, protégeme, pues me apoyo en Tu Nombre. (1‑Pausa)

ਜਾਣਹਿ ਬਿਰਥਾ. ਸਭਾ ਮਨ ਕੀ; ਹੋਰੁ ਕਿਸੁ ਪਹਿ. ਆਖਿ ਸੁਣਾਈਐ ॥

jaaneh birathaa. sabhaa man kee; hor kis peh. aakh sunaaeeai |

Sant Singh KhalsaYou know completely the condition of my mind; who else could I go to tell of it?
Manmohan SinghThou knowest the entire state of my mind to whom else should I go to tell and narrate it.
Manmohan Singh (Punjabi)ਤੂੰ ਮੇਰੇ ਚਿੱਤ ਦੀ ਸਾਰੀ ਦਸ਼ਾ ਜਾਣਦਾ ਹੈਂ। ਸੋ, ਹੋਰਸ ਕੀਹਦੇ ਕੋਲ ਜਾ ਕੇ ਮੈਂ ਇਸ ਨੂੰ ਆਖਾ ਤੇ ਬਿਆਨ ਕਰਾਂ?
Fareedkot Teekaਤੂੰ ਹਮਾਰੇ ਮਨ ਕੀ ਸਭ ਬ੍ਰਿਥਾ ਜਾਨਤਾ ਹੈਂ ਔਰ ਕਿਸ ਪਾਸ ਕਹਿਕੇ ਸੁਣਾਈਐ॥
Prof. Sahib Singhਹੇ ਪ੍ਰਭੂ! ਤੂੰ ਹੀ (ਹਰੇਕ ਜੀਵ ਦੇ) ਮਨ ਦੀ ਸਾਰੀ ਪੀੜਾ ਜਾਣਦਾ ਹੈਂ, ਤੈਥੋਂ ਬਿਨਾ ਕਿਸੇ ਹੋਰ ਨੂੰ ਆਪਣੇ ਮਨ ਦਾ ਦੁੱਖ-ਦਰਦ ਦੱਸਣਾ ਵਿਅਰਥ ਹੈ।

ਪਦ ਅਰਥ ਜਾਣਹਿ = ਤੂੰ ਜਾਣਦਾ ਹੈਂ। ਬਿਰਥਾ = {व्यथा} ਪੀੜਾ। ਸਭਾ = ਸਾਰੀ। ਪਹਿ = ਪਾਸ, ਕੋਲ।

SikhNet (Spanish)Tú conoces el estado mas íntimo de mi mente; entonces, ¿para qué ir y contárselo a otro?

ਵਿਣੁ ਨਾਵੈ. ਸਭੁ ਜਗੁ ਬਉਰਾਇਆ; ਨਾਮੁ ਮਿਲੈ. ਸੁਖੁ ਪਾਈਐ ॥੨॥

vin naavai. sabh jag bauraaeaa; naam milai. sukh paaeeai |2|

Sant Singh KhalsaWithout the Naam, the Name of the Lord, the whole world has gone crazy; obtaining the Naam, it finds peace. ||2||
Manmohan SinghWithout the name, the whole world is gone mad. By obtaining the Name, it gathers peace.
Manmohan Singh (Punjabi)ਨਾਮ ਦੇ ਬਾਝੋਂ ਸਾਰਾ ਜਹਾਨ ਕਮਲਾ ਹੋ ਗਿਆ ਹੈ। ਨਾਮ ਪਰਾਪਤ ਕਰਕੇ ਇਹ ਆਰਾਮ ਪਾਉਂਦਾ ਹੈ।
Fareedkot Teekaਸਾਰਾ ਸੰਸਾਰੁ ਬਉਰਾ ਅਰਥਾਤ ਦੁਖੀ ਹੋ ਰਹਾ ਹੈ, ਜਬ ਨਾਮੁ ਮਿਲਤਾ ਹੈ ਤਬ ਹੀ ਸੁਖੁ ਪ੍ਰਾਪਤ ਹੋਤਾ ਹੈ॥੨॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ। ਜੇ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਤਾਂ ਆਤਮਕ ਆਨੰਦ ਮਾਣੀਦਾ ਹੈ ॥੨॥

ਪਦ ਅਰਥ ਬਉਰਾਇਆ = ਝੱਲਾ ਹੋਇਆ ॥੨॥

SikhNet (Spanish)Sin Tu Nombre, el mundo entero se comporta como loco, y solamente al recibir Tu Nombre obtiene la Paz. (2)

ਕਿਆ ਕਹੀਐ. ਕਿਸੁ ਆਖਿ ਸੁਣਾਈਐ; ਜਿ ਕਹਣਾ. ਸੁ ਪ੍ਰਭ ਜੀ ਪਾਸਿ ॥

kiaa kaheeai. kis aakh sunaaeeai; ji kahanaa. su prabh jee paas |

Sant Singh KhalsaWhat shall I say? Unto whom shall I speak? What I have to say, I say to God.
Manmohan SinghWhat shall I say? To whom should I tell my condition? What I want to say, I say it to the reverend Lord.
Manmohan Singh (Punjabi)ਮੈਂ ਕੀ ਆਖਾਂ? ਮੈਂ ਆਪਣੀ ਹਾਲਤ ਕਿਸ ਨੂੰ ਦੱਸਾਂ? ਜੋ ਕੁਛ ਮੈਂ ਕਹਿਣਾ ਚਾਹੁੰਦਾ ਹਾਂ, ਉਹ ਮੈਂ ਆਪਣੇ ਮਾਣਨੀਯ ਮਾਲਕ ਕੋਲ ਕਹਿੰਦਾ ਹਾਂ।
Fareedkot Teekaਹੇ ਪ੍ਰਭੂ ਜੀ! ਔਰ ਕਿਸੀ ਕੋ (ਆਖਿ) ਮੁਖ ਕਰ ਕੇ ਕਿਆ (ਕਹੀਐ) ਸੁਣਾਈਏ ਤਾਂ ਤੇ ਜੋ ਕਛੁ ਮੇਰਾ ਕਹਣਾ ਹੈ, ਸੋ ਆਪ ਕੇ ਪਾਸ ਹੈ॥
Prof. Sahib Singh(ਹੇ ਭਾਈ! ਆਪਣੇ ਮਨ ਦਾ ਦੁੱਖ-ਦਰਦ) ਜੋ ਕੁਝ ਭੀ ਆਖਣਾ ਹੋਵੇ ਪਰਮਾਤਮਾ ਦੇ ਕੋਲ ਹੀ ਆਖਣਾ ਚਾਹੀਦਾ ਹੈ, ਉਸ ਤੋਂ ਬਿਨਾ ਕਿਸੇ ਹੋਰ ਨੂੰ ਕੁਝ ਨਹੀਂ ਕਹਿਣਾ ਚਾਹੀਦਾ (ਕਿਉਂਕਿ ਪਰਮਾਤਮਾ ਹੀ ਸਾਡੇ ਦੁੱਖ ਦੂਰ ਕਰਨ ਜੋਗਾ ਹੈ)।

ਪਦ ਅਰਥ ਕਿਹਾ ਕਹੀਐ = ਕੁਝ ਨਹੀਂ ਕਹਿਣਾ ਚਾਹੀਦਾ। ਜਿ = ਜੋ ਕੁਝ।

SikhNet (Spanish)¿A quién debemos acudir? ¿Qué debemos decirle a otro?, pues cualquier cosa que tenga yo que decir,

ਸਭੁ ਕਿਛੁ ਕੀਤਾ ਤੇਰਾ ਵਰਤੈ; ਸਦਾ ਸਦਾ ਤੇਰੀ ਆਸ ॥੩॥

sabh kichh keetaa teraa varatai; sadaa sadaa teree aas |3|

Sant Singh KhalsaEverything which exists was created by You. You are my hope, forever and ever. ||3||
Manmohan SinghWhat thou hast done, prevails, and ever and ever my hope is in Thee.
Manmohan Singh (Punjabi)ਜਿਹੜਾ ਕੁਝ ਤੂੰ ਕੀਤਾ ਹੈ, ਉਹੀ ਹੋ ਰਿਹਾ ਹੈ। ਹਮੇਸ਼ਾਂ ਹਮੇਸ਼ਾਂ ਹੀ ਮੇਰੀ ਉਮੈਦ ਤੇਰੇ ਵਿੱਚ ਹੈ।
Fareedkot Teekaਕ੍ਯੋਂਕਿ ਤੇਰਾ ਕੀਆ ਹੂਆ ਜੋ ਹੁਕਮ ਹੈ ਤਿਸ ਅਨੁਸਾਰ ਸਬ ਕਛੁ ਬਰਤ ਰਹਾ ਹੈ, ਮੁਝੇ ਤੋ ਸਦਾ ਸਦਾ ਤੇਰੀ ਹੀ ਆਸ ਹੈ॥੩॥
Prof. Sahib Singhਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ। ਅਸਾਨੂੰ ਜੀਵਾਂ ਨੂੰ ਸਦਾ ਤੇਰੀ ਸਹਾਇਤਾ ਦੀ ਹੀ ਆਸ ਹੋ ਸਕਦੀ ਹੈ ॥੩॥

ਪਦ ਅਰਥ ਵਰਤੈ = ਵਰਤ ਰਿਹਾ ਹੈ, ਹੋ ਰਿਹਾ ਹੈ ॥੩॥

SikhNet (Spanish)Te lo digo solamente a Ti. Todo lo que ocurre es por Tu Voluntad, así siempre y para siempre yo me apoyo en Ti. (3)

ਜੇ ਦੇਹਿ ਵਡਿਆਈ. ਤਾ ਤੇਰੀ ਵਡਿਆਈ; ਇਤ ਉਤ ਤੁਝਹਿ ਧਿਆਉ ॥

je dehi vaddiaaee. taa teree vaddiaaee; it ut tujheh dhiaau |

Sant Singh KhalsaIf you bestow greatness, then it is Your greatness; here and hereafter, I meditate on You.
Manmohan SinghIf thou grantest greatness, then, it is Thine greatness, here and there I contemplate on Thee.
Manmohan Singh (Punjabi)ਜੇਕਰ ਤੂੰ ਇਜ਼ਤ ਪੱਤ ਬਖਸ਼ਦਾ ਹੈਂ, ਤਦ ਇਹ ਤੇਰੀ ਇਜ਼ਤ ਪੱਤ ਹੈ। ਐਥੇ ਅਤੇ ਉਥੇ ਮੈਂ ਤੇਰਾ ਹੀ ਆਰਾਧਨ ਕਰਦਾ ਹਾਂ।
Fareedkot Teekaਜੋ ਤੂੰ ਹਮ ਦਾਸੋਂ ਕੋ ਵਡਿਆਈ ਦੇਤਾ ਹੈਂ ਤੋ ਵਹੁ ਸਭ ਤੇਰੀ ਹੀ ਵਡਿਆਈ ਹੋਤੀ ਹੈ। (ਇਤ ਉਤ), ਭਾਵ ਲੋਕ ਪਰਲੋਕ ਮੇਂ ਤੇਰਾ ਹੀ ਧ੍ਯਾਨ ਕਰਤਾ ਹੂੰ, ਭਾਵ ਸਰਬ ਅਸਥਾਨੋਂ ਮੇਂ ਤੇਰੇ ਕੋ ਪੂਰਨ ਦੇਖਤਾ ਹੂੰ॥
Prof. Sahib Singhਹੇ ਪ੍ਰਭੂ! ਜੇ ਤੂੰ ਮੈਨੂੰ ਕੋਈ ਮਾਣ-ਵਡਿਆਈ ਬਖ਼ਸ਼ਦਾ ਹੈਂ ਤਾਂ ਇਸ ਨਾਲ ਭੀ ਤੇਰੀ ਹੀ ਸੋਭਾ ਖਿਲਰਦੀ ਹੈ ਕਿਉਂਕਿ ਮੈਂ ਤਾਂ ਇਸ ਲੋਕ ਤੇ ਪਰਲੋਕ ਵਿਚ ਸਦਾ ਹੀ ਤੇਰਾ ਹੀ ਧਿਆਨ ਧਰਦਾ ਹਾਂ।

ਪਦ ਅਰਥ ਇਤ ਉਤ = ਲੋਕ ਪਰਲੋਕ ਵਿਚ। ਤੁਝਹਿ = ਤੈਨੂੰ ਹੀ।

SikhNet (Spanish)Si Tú me Bendices con Gloria, es Tu Gloria; pues yo no percibo en ningún lado a nadie más que a Ti.

ਨਾਨਕ ਕੇ ਪ੍ਰਭ ਸਦਾ ਸੁਖਦਾਤੇ; ਮੈ. ਤਾਣੁ ਤੇਰਾ ਇਕੁ ਨਾਉ ॥੪॥੭॥੪੬॥

naanak ke prabh sadaa sukhadaate; mai. taan teraa ik naau |4|7|46|

Sant Singh KhalsaThe Lord God of Nanak is forever the Giver of peace; Your Name is my only strength. ||4||7||46||
Manmohan SinghThe Lord of Nanak is ever the peace giver and my might is only Thine Name.
Manmohan Singh (Punjabi)ਨਾਨਕ ਦਾ ਸੁਆਮੀ ਹਮੇਸ਼ਾਂ ਹੀ ਆਰਾਮ ਦੇਣ ਵਾਲਾ ਹੈ। ਮੇਰੀ ਤਾਕਤ ਕੇਵਲ ਤੇਰਾ ਨਾਮ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਪ੍ਰਭੂ! ਸਦਾ ਸੁਖ ਦੇਣੇ ਹਾਰੇ ਮੁਝੇ ਤੇਰਾ ਏਕ ਨਾਮ ਹੀ (ਤਾਣੁ) ਬਲ ਰੂਪ ਹੈ॥੪॥੭॥੪॥੬॥
Prof. Sahib Singhਹੇ ਨਾਨਕ ਦੇ ਪ੍ਰਭੂ! ਹੇ ਸਦਾ ਸੁਖ ਦੇਣ ਵਾਲੇ ਪ੍ਰਭੂ! ਤੇਰਾ ਨਾਮ ਹੀ ਮੇਰੇ ਵਾਸਤੇ ਸਹਾਰਾ ਹੈ ॥੪॥੭॥੪੬॥

ਪਦ ਅਰਥ ਤਾਣੁ = ਬਲ, ਸਹਾਰਾ ॥੪॥੭॥੪੬॥

SikhNet (Spanish)Dice Nanak, Oh Señor Eterno, Dador de Bendiciones, Tu Nombre es mi Único Soporte. (4‑7‑46)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਅੰਮ੍ਰਿਤੁ ਨਾਮੁ ਤੁਮੑਾਰਾ ਠਾਕੁਰ; ਏਹੁ ਮਹਾ ਰਸੁ ਜਨਹਿ ਪੀਓ ॥

amrit naam tumaaraa tthaakur; ehu mahaa ras janeh peeo |

Sant Singh KhalsaYour Name is Ambrosial Nectar, O Lord Master; Your humble servant drinks in this supreme elixir.
Manmohan SinghNectar is Thine Name, My master this great elixir Thy slave has quaffed.
Manmohan Singh (Punjabi)ਆਬਿ-ਹਿਯਾਤ ਹੈ ਤੇਰਾ ਨਾਮ। ਮੇਰੇ ਮਾਲਕ! ਇਹ ਪਰਮ ਸੁਧਾਰਸ ਤੇਰੇ ਗੋਲੇ ਨੇ ਪਾਨ ਕੀਤਾ ਹੈ।
Fareedkot Teekaਹੇ ਠਾਕੁਰ ਜੀ! ਤੁਮਾਰਾ ਨਾਮ ਜੋ ਅੰਮ੍ਰਿਤ ਮਹਾ ਰਸੁ ਹੈ ਏਹੁ ਮੁਝ ਜਨ ਨੇ ਪਾਨ ਕੀਆ ਹੈ॥
Prof. Sahib Singhਹੇ ਠਾਕੁਰ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਗੁਰੂ ਦੀ ਸਹਾਇਤਾ ਨਾਲ) ਇਹ ਸ੍ਰੇਸ਼ਟ-ਰਸ ਤੇਰੇ ਕਿਸੇ ਦਾਸ ਨੇ ਹੀ ਪੀਤਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਠਾਕੁਰ = ਹੇ ਪਾਲਣਹਾਰ ਪ੍ਰਭੂ! ਜਨਹਿ = ਜਨ ਨੇ ਹੀ, ਦਾਸ ਨੇ ਹੀ।

SikhNet (Spanish)Dulce Néctar es Tu Nombre, oh Maestro, y Su Delicia, yo, Sirviente del Señor, la he disfrutado.

ਜਨਮ ਜਨਮ ਚੂਕੇ ਭੈ ਭਾਰੇ; ਦੁਰਤੁ ਬਿਨਾਸਿਓ ਭਰਮੁ ਬੀਓ ॥੧॥

janam janam chooke bhai bhaare; durat binaasio bharam beeo |1|

Sant Singh KhalsaThe fearful load of sins from countless incarnations has vanished; doubt and duality are also dispelled. ||1||
Manmohan SinghThe fearful load of the sins of many births has vanished and the doubt of duality is also gone.
Manmohan Singh (Punjabi)ਅਨੇਕਾਂ ਜਨਮਾਂ ਦੇ ਪਾਪਾਂ ਦਾ ਭਿਆਨਕ ਬੋਝ ਨਾਸ ਹੋ ਗਿਆ ਹੈ ਅਤੇ ਦਵੈਤ ਭਾਵ ਦਾ ਵਹਿਮ ਭੀ ਚਲਿਆ ਗਿਆ ਹੈ।
Fareedkot Teekaਤਿਸ ਅੰਮ੍ਰਿਤ ਕੇ ਪਾਨ ਸੇ ਜਨਮ ਜਨਮਾਂਤਰ ਕੇ ਭਾਰੇ ਭ੍ਯ ਥੇ, ਸੋ (ਚੂਕੇ) ਨਾਸ ਹੋ ਗਏ ਹੈਂ ਔਰ (ਦੁਰਤ) ਪਾਪ ਭੀ ਨਾਸ ਹੋ ਗਏ ਹੈਂ, (ਭਰਮੁ ਬੀਓ) ਦ੍ਵੈਤ ਰੂਪ ਭਰਮ ਭੀ ਨਾਸ ਹੋ ਗਿਆ ਹੈ॥੧॥
Prof. Sahib Singh(ਜਿਸ ਨੇ ਪੀਤਾ ਉਸ ਦੇ) ਜਨਮਾਂ ਜਨਮਾਂਤਰਾਂ ਦੇ ਡਰ ਤੇ (ਕੀਤੇ ਵਿਕਾਰਾਂ ਦੇ) ਭਾਰ ਮੁੱਕ ਗਏ, (ਉਸ ਦੇ ਅੰਦਰੋਂ) ਪਾਪ ਨਾਸ ਹੋ ਗਿਆ (ਉਸ ਦੇ ਅੰਦਰੋਂ) ਦੂਜੀ ਭਟਕਣਾ (ਮਾਇਆ ਦੀ ਭਟਕਣਾ) ਦੂਰ ਹੋ ਗਈ ॥੧॥

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਭਾਰੇ = ਬੋਝ, ਜ਼ਿੰਮੇਵਾਰੀਆਂ। ਦੁਰਤੁ = ਪਾਪ। ਬੀਓ = ਦੂਜਾ ॥੧॥

SikhNet (Spanish)Y mi temible cargamento de errores acumulados vida tras vida ha desvanecido, y también la duda y mi apego a otro. (1)

ਦਰਸਨੁ ਪੇਖਤ ਮੈ ਜੀਓ ॥

darasan pekhat mai jeeo |

Sant Singh KhalsaI live by beholding the Blessed Vision of Your Darshan.
Manmohan SinghI live by seeing thy sight, O Lord.
Manmohan Singh (Punjabi)ਮੈਂ ਤੇਰਾ ਦੀਦਾਰ ਤੱਕ ਕੇ ਜੀਉਂਦਾ ਹਾਂ, ਹੇ ਸਾਹਿਬ!
Fareedkot Teekaਹੇ ਸ੍ਵਾਮੀ! ਤੁਮਾਰਾ ਦਰਸਨੁ ਦੇਖ ਕੈ ਮੈਂ ਜੀਵਤਾ ਹੂੰ॥
Prof. Sahib Singhਹੇ ਸਤਿਗੁਰੂ! ਤੇਰਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ,

ਪਦ ਅਰਥ ਮੈ ਜੀਓ = ਮੈਨੂੰ ਆਤਮਕ ਜੀਵਨ ਮਿਲਦਾ ਹੈ।

SikhNet (Spanish)Yo vivo, oh Amado, teniendo Tu Visión. Escuchando Tu Palabra, oh Verdadero Guru,

ਸੁਨਿ ਕਰਿ ਬਚਨ ਤੁਮੑਾਰੇ ਸਤਿਗੁਰ; ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥

sun kar bachan tumaare satigur; man tan meraa tthaar theeo |1| rahaau |

Sant Singh KhalsaListening to Your Words, O True Guru, my mind and body are cooled and soothed. ||1||Pause||
Manmohan SinghBy hearing Thy Gurbani, O my True Guru, my soul and body are rendered cool. Pause.
Manmohan Singh (Punjabi)ਤੇਰੀ ਗੁਰਬਾਣੀ ਸ੍ਰਵਣ ਕਰਨ ਦੁਆਰਾ, ਹੇ ਮੇਰੇ ਸੱਚੇ ਗੁਰੂ ਜੀ! ਮੇਰੀ ਆਤਮਾ ਤੇ ਦੇਹਿ ਸੀਤਲ ਹੋ ਗਏ ਹਨ। ਠਹਿਰਾਉ।
Fareedkot Teekaਹੇ ਸਤਗੁਰੂ ਰੂਪ! ਮੇਰਾ ਮਨੁ ਤਨੁ ਬਿਰਹ ਕੀ ਅਗਨਿ ਸੇ ਜੋ ਜਲਤਾ ਥਾ, ਸੋ ਤੁਮਾਰੇ ਬਚਨ ਸ੍ਰਵਣ ਕਰ ਕੇ (ਠਾਰੁ) ਸੀਤਲ (ਥੀਓ) ਹੂਆ ਹੈ॥੧॥ ਰਹਾਉ ॥
Prof. Sahib Singhਤੇਰੇ ਬਚਨ ਸੁਣ ਕੇ ਮੇਰਾ ਮਨ ਮੇਰਾ ਤਨ ਠੰਡਾ-ਠਾਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਸਤਿਗੁਰ = ਹੇ ਸਤਿਗੁਰ! ਠਾਰੁ = ਸੀਤਲ, ਠੰਢਾ, ਸ਼ਾਂਤ ॥੧॥ ਰਹਾਉ ॥

SikhNet (Spanish)mi cuerpo y mente son refrescados. (1-Pausa)

ਤੁਮੑਰੀ ਕ੍ਰਿਪਾ ਤੇ ਭਇਓ ਸਾਧਸੰਗੁ; ਏਹੁ ਕਾਜੁ ਤੁਮੑ ਆਪਿ ਕੀਓ ॥

tumaree kripaa te bheo saadhasang; ehu kaaj tuma aap keeo |

Sant Singh KhalsaBy Your Grace, I have joined the Saadh Sangat, the Company of the Holy; You Yourself have caused this to happen.
Manmohan SinghBy thine grace, I have joined the society of saints and this deed Thou Thyself hast done.
Manmohan Singh (Punjabi)ਤੇਰੀ ਦਇਆ ਦੁਆਰਾ ਮੈਂ ਸਤਿਸੰਗਤ ਨਾਲ ਜੁੜਿਆ ਹਾਂ, ਅਤੇ ਇਹ ਕਾਰਜ ਤੂੰ ਖੁਦ ਹੀ ਕੀਤਾ ਹੈ।
Fareedkot Teekaਹੇ ਸ੍ਵਾਮੀ! ਤੁਮਰੀ ਕ੍ਰਿਪਾ ਸੇ ਸੰਤੋਂ ਕਾ ਸੰਗੁ ਪ੍ਰਾਪਤ ਹੂਆ ਹੈ ਇਹ ਕਾਰਜ ਤੁਮ ਨੇ ਆਪ ਹੀ ਕੀਆ ਹੈ॥
Prof. Sahib Singhਹੇ ਪ੍ਰਭੂ! ਤੇਰੀ ਮੇਹਰ ਨਾਲ (ਮੈਨੂੰ) ਗੁਰੂ ਦੀ ਸੰਗਤਿ ਹਾਸਲ ਹੋਈ, ਇਹ (ਸੋਹਣਾ) ਕੰਮ ਤੂੰ ਆਪ ਹੀ ਕੀਤਾ,

ਪਦ ਅਰਥ ਤੇ = ਤੋਂ, ਨਾਲ।

SikhNet (Spanish)Gracias a Tu Misericordia me uní a la Sociedad de los Santos; sí, esta es la acción que Tu hiciste con Tu Misericordia.

ਦਿੜੁ ਕਰਿ ਚਰਣ ਗਹੇ ਪ੍ਰਭ ਤੁਮੑਰੇ; ਸਹਜੇ ਬਿਖਿਆ ਭਈ ਖੀਓ ॥੨॥

dirr kar charan gahe prabh tumare; sahaje bikhiaa bhee kheeo |2|

Sant Singh KhalsaHolding fast to Your Feet, O God, the poison is easily neutralized. ||2||
Manmohan SinghI have, firmly grasped Thine, feet, O Lord, The poison of mammon is easily neutralised.
Manmohan Singh (Punjabi)ਮੈਂ ਘੁਟ ਕੇ ਤੇਰੇ ਪੈਰ ਪਕੜ ਲਏ ਹਨ, ਹੇ ਸੁਆਮੀ ਅਤੇ ਮਾਇਆ ਦੀ ਜ਼ਹਿਰ ਸੁਖੈਨ ਹੀ ਦੂਰ ਹੋ ਗਈ ਹੈ।
Fareedkot Teekaਤੁਮਾਰੇ ਚਰਨਾਰ ਬਿੰਦ ਦ੍ਰਿਢ ਕਰ ਕੇ ਹਮਨੇ ਪਕੜੇ ਹੈਂ ਔਰ ਸ੍ਵਭਾਵਕ ਹੀ ਬਿਖ੍ਯ ਬਾਸਨਾ ਨਾਸ ਹੋ ਗਈ ਹੈ॥੨॥
Prof. Sahib Singh(ਗੁਰੂ ਦੀ ਸਿੱਖਿਆ ਨਾਲ) ਮੈਂ, ਹੇ ਪ੍ਰਭੂ! ਤੇਰੇ ਚਰਨ ਘੁੱਟ ਕੇ ਫੜ ਲਏ, ਮੈਂ ਆਤਮਕ ਅਡੋਲਤਾ ਵਿਚ ਟਿਕ ਗਿਆ ਤੇ (ਮੇਰੇ ਅੰਦਰੋਂ) ਮਾਇਆ ਦਾ ਜ਼ੋਰ ਖ਼ਤਮ ਹੋ ਗਿਆ ਹੈ ॥੨॥

ਪਦ ਅਰਥ ਦਿੜੁ ਕਰਿ = ਪੱਕੇ ਕਰਕੇ, ਘੁੱਟ ਕੇ। ਗਹੇ = ਫੜ ਲਏ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕਿਆਂ। ਬਿਖਿਆ = ਮਾਇਆ (ਦਾ ਪ੍ਰਭਾਵ)। ਖੀਓ = ਖੈ, ਨਾਸ ॥੨॥

SikhNet (Spanish)Y yo me aferro tenazmente a Tus Pies, oh Señor, y con facilidad el veneno de la Maya es neutralizado. (2)

ਸੁਖ ਨਿਧਾਨ ਨਾਮੁ ਪ੍ਰਭ ਤੁਮਰਾ; ਏਹੁ ਅਬਿਨਾਸੀ ਮੰਤ੍ਰੁ ਲੀਓ ॥

sukh nidhaan naam prabh tumaraa; ehu abinaasee mantru leeo |

Sant Singh KhalsaYour Name, O God, is the treasure of peace; I have received this everlasting Mantra.
Manmohan SinghThe treasure of peace is Thine Name, O Lord, and this eternal spell I have received from the Guru.
Manmohan Singh (Punjabi)ਆਰਾਮ ਦਾ ਖ਼ਜ਼ਾਨਾ ਹੈ, ਤੇਰਾ ਨਾਮ ਹੇ ਸiਾਹਬ! ਇਹ ਅਮਰ ਜਾਦੂ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।
Fareedkot Teekaਅਬਿਨਾਸੀ ਮੰਤਰ ਸੁਖ ਨਿਧਾਨ ਜੋ ਤੁਮਾਰਾ ਨਾਮ ਹੈ, ਹੇ ਪ੍ਰਭੂ! ਏਹੁ ਸਤਿਗੁਰੋਂ ਸੇ ਲੀਆ ਹੈ॥
Prof. Sahib Singhਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਕਦੇ ਨਾਹ ਨਾਸ ਹੋਣ ਵਾਲਾ ਤੇਰਾ ਨਾਮ-ਮੰਤ੍ਰ ਮੈਂ ਜਪਣਾ ਸ਼ੁਰੂ ਕਰ ਦਿੱਤਾ,

ਪਦ ਅਰਥ ਸੁਖ ਨਿਧਾਨ = ਹੇ ਸੁਖਾਂ ਦੇ ਖ਼ਜ਼ਾਨੇ! ਅਬਿਨਾਸੀ = ਕਦੇ ਨਾਸ ਨਾਹ ਹੋਣ ਵਾਲਾ।

SikhNet (Spanish)Tu Nombre es el Tesoro de Paz, oh Maestro. Este es el Mantra Eterno que yo recibo de Ti,

ਕਰਿ ਕਿਰਪਾ ਮੋਹਿ. ਸਤਿਗੁਰਿ ਦੀਨਾ; ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥

kar kirapaa mohi. satigur deenaa; taap santaap meraa bair geeo |3|

Sant Singh KhalsaShowing His Mercy, the True Guru has given it to me, and my fever and pain and hatred are annulled. ||3||
Manmohan SinghShowing his mercy, the True Guru, has given it to me and my suffering, burning and enmity are annulled.
Manmohan Singh (Punjabi)ਆਪਣੀ ਮਿਹਰ ਧਾਰ ਕੇ ਸੱਚੇ ਗੁਰਾਂ ਨੇ ਇਹ ਮੈਨੂੰ ਪਰਦਾਨ ਕੀਤਾ ਹੈ ਅਤੇ ਮੇਰਾ ਦੁਖੜਾ ਸੜੇਵਾਂ ਅਤੇ ਦੁਸ਼ਮਨੀ ਨਾਸ ਹੋ ਗਏ ਹਨ।
Fareedkot Teekaਜਬ ਸੇ ਸਤਗੁਰੋਂ ਨੇ ਕ੍ਰਿਪਾ ਕਰ ਕੇ ਮੁਝੇ ਮੰਤ੍ਰ ਦੀਆ ਹੈ ਤਬ ਸੇ ਤੀਨ ਪ੍ਰਕਾਰ ਕੇ ਤਾਪ ਕਾ ਜੋ ਸੰਤਾਪ ਦੁਖ ਥਾ ਔਰ ਬੈਰ ਭਾਵ ਜੋ ਥਾ, ਸੋ ਸਭ ਮੇਰਾ (ਗੀਓ) ਚਲਾ ਗ੍ਯਾ ਹੈ॥੩॥
Prof. Sahib Singhਤੇਰਾ ਇਹ ਨਾਮ-ਮੰਤ੍ਰ ਮੇਹਰ ਕਰ ਕੇ ਮੈਨੂੰ ਸਤਿਗੁਰੂ ਨੇ ਦਿੱਤਾ (ਜਿਸ ਦੀ ਬਰਕਤਿ ਨਾਲ) ਮੇਰੇ ਅੰਦਰੋਂ (ਹਰੇਕ ਕਿਸਮ ਦਾ) ਦੁੱਖ ਕਲੇਸ਼ ਤੇ ਵੈਰ-ਵਿਰੋਧ ਦੂਰ ਹੋ ਗਿਆ ॥੩॥

ਪਦ ਅਰਥ ਮੋਹਿ = ਮੈਨੂੰ। ਸਤਿਗੁਰਿ = ਗੁਰੂ ਨੇ। ਗੀਓ = ਚਲਾ ਲਿਆ ਹੈ ॥੩॥

SikhNet (Spanish)y por Tu Bendita Gracia obtengo al Guru, y mi fuego interior es calmado. (3)

ਧੰਨੁ ਸੁ ਮਾਣਸ ਦੇਹੀ ਪਾਈ; ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥

dhan su maanas dehee paaee; jit prabh apanai mel leeo |

Sant Singh KhalsaBlessed is the attainment of this human body, by which God blends Himself with me.
Manmohan SinghBlessed is the attainment of human body, by virtue of which my Lord has blended me with himself.
Manmohan Singh (Punjabi)ਮੁਬਾਰਕ ਹੈ ਮਨੁੱਖੀ ਸਰੀਰ ਦੀ ਪਰਾਪਤੀ, ਜਿਸ ਦੀ ਬਰਕਤ, ਮੇਰੇ ਸੁਆਮੀ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਜਿਸ ਕਰ ਕੇ ਪ੍ਰਭੂ ਨੇ ਅਪਨੇ ਮੇਂ ਹਮਕੋ ਮੇਲ ਲੀਆ ਹੈ, ਸੋ ਮਾਨੁਖ ਦੇਹੀ ਪਾਈ ਧੰਨ ਹੈ॥
Prof. Sahib Singhਹੇ ਨਾਨਕ! (ਆਖ-) ਮੈਨੂੰ ਭਾਗਾਂ ਵਾਲਾ ਮਨੁੱਖਾ ਸਰੀਰ ਮਿਲਿਆ ਜਿਸ ਦੀ ਬਰਕਤਿ ਨਾਲ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ।

ਪਦ ਅਰਥ ਦੇਹੀ = ਸਰੀਰ। ਜਿਤੁ = ਜਿਸ ਦੀ ਰਾਹੀਂ। ਪ੍ਰਭਿ = ਪ੍ਰਭੂ ਨੇ।

SikhNet (Spanish)Bendita es esta vida humana, a través de la cual he obtenido la Unión con mi Señor.

ਧੰਨੁ ਸੁ ਕਲਿਜੁਗੁ. ਸਾਧਸੰਗਿ ਕੀਰਤਨੁ ਗਾਈਐ; ਨਾਨਕ. ਨਾਮੁ ਅਧਾਰੁ ਹੀਓ ॥੪॥੮॥੪੭॥

dhan su kalijug. saadhasang keeratan gaaeeai; naanak. naam adhaar heeo |4|8|47|

Sant Singh KhalsaBlessed, in this Dark Age of Kali Yuga, is the Saadh Sangat, the Company of the Holy, where the Kirtan of the Lord's Praises are sung.O Nanak, the Naam is my only Support. ||4||8||47||
Manmohan SinghO Nanak (says), that blest, in the dark age, is the saints guild, where-in Lord's praise is sung. Lord's Name is the prop of my soul.
Manmohan Singh (Punjabi)ਹੇ ਨਾਨਕ, (ਆਖ-) ਏਸ ਕਾਲੇ ਸਮੇਂ ਅੰਦਰ ਮੁਬਾਰਕ ਹੈ ਸਤਿਸੰਗ, ਜਿਸ ਵਿੱਚ ਸਾਹਿਬ ਦਾ ਜੱਸ ਗਾਇਨ ਕੀਤਾ ਜਾਂਦਾ ਹੈ। ਸਾਹਿਬ ਦਾ ਨਾਮ ਹੀ ਨਾਨਕ ਦੀ ਆਤਮਾ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੋਰ ਜੁਗੋਂ ਸੈ ਯਹ ਕਲਜੁਗ ਧੰਨ੍ਯ ਹੈ ਜਿਸ ਕਾ ਪੁਰਾਣੋਂ ਮੇਂ ਕੀਰਤਨ ਗਾਈਤਾ ਹੈ ਇਸ ਕਲਿਜੁਗੁ ਮੇਂ ਸਾਧੁ ਸੰਗ ਦ੍ਵਾਰਾ ਮੇਰੇ ਹ੍ਰਿਦ੍ਯ ਕੋ ਨਾਮ ਕਾ ਆਧਾਰੁ ਹੂਆ ਹੈ॥੪॥੮॥੪੭॥
Prof. Sahib Singh(ਲੋਕ ਕਲਿਜੁਗ ਨੂੰ ਨਿੰਦਦੇ ਹਨ, ਪਰ) ਇਹ ਕਲਿਜੁਗ ਭੀ ਮੁਬਾਰਿਕ ਹੈ ਜੇ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਕੀਰਤਨ ਕੀਤਾ ਜਾਏ ਤੇ ਜੇ ਪਰਮਾਤਮਾ ਦਾ ਨਾਮ ਹਿਰਦੇ ਦਾ ਆਸਰਾ ਬਣਿਆ ਰਹੇ ॥੪॥੮॥੪੭॥

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਹੀਓ = ਹਿਰਦੇ ਦਾ। ਅਧਾਰੁ = ਆਸਰਾ ॥੪॥੮॥੪੭॥

SikhNet (Spanish)Bendita es la Alabanza del Señor en la Sociedad de los Santos en esta Era obscura de Kali.Si, Bendito es el momento en el que la mente de uno se apoya en el Señor. (4‑8‑47)

Open this shabad →

Ang 382 of 1430