ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਜਾ ਤੂੰ ਸਾਹਿਬੁ. ਤਾ ਭਉ ਕੇਹਾ; ਹਉ. ਤੁਧੁ ਬਿਨੁ ਕਿਸੁ ਸਾਲਾਹੀ ॥
jaa toon saahib. taa bhau kehaa; hau. tudh bin kis saalaahee |
Sant Singh KhalsaSince You are my Lord and Master, what is there for me to fear? Other than You, who else should I praise?
Manmohan SinghWhen thou art my Lord, then what fear is there and whom should I praise, but Thee?
Manmohan Singh (Punjabi)ਜਦ ਤੂੰ ਮੇਰਾ ਸੁਆਮੀ ਹੈਂ, ਤਦ ਡਰ ਕਾਹਦਾ ਹੈ? ਤੇਰੇ ਬਗੈਰ ਮੈਂ ਹੋਰ ਕਿਸ ਦੀ ਤਾਰੀਫ ਕਰਾਂ?
Fareedkot Teekaਜਬ ਤੂੰ ਮੇਰਾ (ਸਾਹਿਬੁ) ਮਾਲਕੁ ਹੈਂ ਤੋ ਮੁਝ ਕੋ ਕੈਸਾ ਭ੍ਯ ਹੈ ਅਰਥਾਤ ਕਿਸੀ ਤਰਾਂ ਕਾ ਭ੍ਯ ਨਹੀਂ ਹੈ ਔਰ ਮੈਂ ਤੇਰੇ ਬਿਨਾਂ ਔਰ ਕਿਸ ਕੀ ਉਪਮਾ ਕਰੂੰ॥
Prof. Sahib Singhਹੇ ਪ੍ਰਭੂ! ਜੇ ਤੂੰ ਮਾਲਕ (ਮੇਰੇ ਸਿਰ ਉਤੇ ਹੱਥ ਰੱਖੀ ਰੱਖੇਂ, ਤਾਂ ਮੈਨੂੰ ਮਾਇਆ-ਜ਼ਹਰ ਤੋਂ) ਕੋਈ ਡਰ-ਖ਼ਤਰਾ ਨਹੀਂ ਹੋ ਸਕਦਾ, ਮੈਂ ਤੈਥੋਂ ਬਿਨਾ ਕਿਸੇ ਹੋਰ ਦੀ ਸ਼ਲਾਘਾ ਨਹੀਂ ਕਰਦਾ (ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਮਾਇਆ-ਜ਼ਹਰ ਤੋਂ ਬਚਾਣ ਦੇ ਸਮਰਥ ਨਹੀਂ ਸਮਝਦਾ)।ਪਦ ਅਰਥ ਸਾਹਿਬੁ = ਮਾਲਕ। ਸਾਲਾਹੀ = ਮੈਂ ਸ਼ਲਾਘਾ ਕਰਾਂ।
SikhNet (Spanish)Si Tú eres mi Maestro, entonces ¿a quién puedo temerle? Si no es a Ti, ¿a quién más puedo alabar?
ਏਕੁ ਤੂੰ. ਤਾ ਸਭੁ ਕਿਛੁ ਹੈ; ਮੈ ਤੁਧੁ ਬਿਨੁ. ਦੂਜਾ ਨਾਹੀ ॥੧॥
ek toon. taa sabh kichh hai; mai tudh bin. doojaa naahee |1|
Sant Singh KhalsaYou are the One and only, and so do all things exist; without You, there is nothing at all for me. ||1||
Manmohan SinghWhen I own only Thee. I own everything, then and there is none but Thee.
Manmohan Singh (Punjabi)ਜਦ ਕੇਵਲ ਤੂੰ ਹੀ ਮੇਰਾ ਹੈਂ, ਤਦ ਮੇਰੇ ਕੋਲ ਸਭ ਕੁਝ ਹੈ, ਤੇਰੇ ਬਾਝੋਂ ਹੋਰ ਕੋਈ ਨਹੀਂ।
Fareedkot Teekaਜਬ ਏਕ ਤੂੰ ਮੈਨੂੰ ਪ੍ਰਾਪਤਿ ਹੂਆ, ਤਬ ਸਭ ਕਿਛੁ ਮੈਨੂੰ ਪ੍ਰਾਪਤਿ ਹੋ ਚੁਕਾ, ਮੇਰੇ ਕੋ ਆਪ ਸੇਂ ਬਿਨਾਂ ਦੂਸਰਾ ਕੋਈ ਆਸਰਾ ਨਹੀਂ ਹੈ॥੧॥
Prof. Sahib Singhਹੇ ਪ੍ਰਭੂ! ਜੇ ਇਕ ਤੂੰ ਹੀ ਮੇਰੇ ਵੱਲ ਰਹੇਂ ਤਾਂ ਹਰੇਕ ਲੋੜੀਂਦੀ ਸ਼ੈ ਮੇਰੇ ਪਾਸ ਹੈ, ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਈ ਨਹੀਂ ਹੈ ॥੧॥ਪਦ ਅਰਥ ਸਭੁ ਕਿਛੁ = ਹਰੇਕ (ਲੋੜੀਂਦੀ) ਚੀਜ਼ ॥੧॥
SikhNet (Spanish)Si Tú eres mío, estoy satisfecho, pues no hay otro fuera de Ti. (1)
ਬਾਬਾ; ਬਿਖੁ ਦੇਖਿਆ ਸੰਸਾਰੁ ॥
baabaa; bikh dekhiaa sansaar |
Sant Singh KhalsaO Father, I have seen that the world is poison.
Manmohan SinghO father, I have seen that the world is poison.
Manmohan Singh (Punjabi)ਹੇ ਪਿਤਾ! ਮੈਂ ਦੇਖ ਲਿਆ ਹੈ ਕਿ ਜਗਤ ਜ਼ਹਿਰ ਰੂਪ ਹੈ।
Fareedkot Teeka(ਬਾਬਾ) ਹੇ ਮਹਾਰਾਜ! ਯਹ ਸੰਸਾਰ ਬਿਖ ਰੂਪ ਦੇਖਾ ਹੈ॥
Prof. Sahib Singhਹੇ ਪ੍ਰਭੂ! ਮੈਂ ਵੇਖ ਲਿਆ ਹੈ ਕਿ ਸੰਸਾਰ (ਦਾ ਮੋਹ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।ਪਦ ਅਰਥ ਬਾਬਾ = ਹੇ ਪ੍ਰਭੂ! ਬਿਖੁ = ਜ਼ਹਰ। ਸੰਸਾਰੁ = ਜਗਤ (ਦਾ ਮੋਹ)।
SikhNet (Spanish)Oh amigo, he visto este mundo, y es como veneno.
ਰਖਿਆ ਕਰਹੁ ਗੁਸਾਈ ਮੇਰੇ; ਮੈ. ਨਾਮੁ ਤੇਰਾ ਆਧਾਰੁ ॥੧॥ ਰਹਾਉ ॥
rakhiaa karahu gusaaee mere; mai. naam teraa aadhaar |1| rahaau |
Sant Singh KhalsaSave me, O Lord of the Universe! Your Name is my only Support. ||1||Pause||
Manmohan SinghPreserve me, O Lord! of the universe. Thy Name is my support. Pause.
Manmohan Singh (Punjabi)ਮੇਰੀ ਹਿਫਾਜਤ ਕਰ, ਹੇ ਸ੍ਰਿਸ਼ਟੀ ਦੇ ਸੁਆਮੀ! ਤੈਡਾਂ ਨਾਮ ਮੇਰਾ ਆਸਰਾ ਹੈ। ਠਹਿਰਾਉ।
Fareedkot Teekaਹੇ ਮੇਰੇ ਗੁਸਾਈ ਸੁਆਮੀ! ਇਸ ਸੰਸਾਰ ਸੇ ਮੇਰੀ ਰਖ੍ਯਾ ਕਰੋ, ਮੈਨੇ ਏਕੁ ਤੇਰਾ ਨਾਮੁ ਹੀ ਆਸਰਾ ਕੀਆ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਖਸਮ-ਪ੍ਰਭੂ! (ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ ॥੧॥ ਰਹਾਉ ॥ਪਦ ਅਰਥ ਗੁਸਾਈ ਮੇਰੇ = ਹੇ ਮੇਰੇ ਮਾਲਕ! ਆਧਾਰੁ = ਆਸਰਾ ॥੧॥ ਰਹਾਉ ॥
SikhNet (Spanish)Oh Tú, mi Señor Salvador, protégeme, pues me apoyo en Tu Nombre. (1‑Pausa)
ਜਾਣਹਿ ਬਿਰਥਾ. ਸਭਾ ਮਨ ਕੀ; ਹੋਰੁ ਕਿਸੁ ਪਹਿ. ਆਖਿ ਸੁਣਾਈਐ ॥
jaaneh birathaa. sabhaa man kee; hor kis peh. aakh sunaaeeai |
Sant Singh KhalsaYou know completely the condition of my mind; who else could I go to tell of it?
Manmohan SinghThou knowest the entire state of my mind to whom else should I go to tell and narrate it.
Manmohan Singh (Punjabi)ਤੂੰ ਮੇਰੇ ਚਿੱਤ ਦੀ ਸਾਰੀ ਦਸ਼ਾ ਜਾਣਦਾ ਹੈਂ। ਸੋ, ਹੋਰਸ ਕੀਹਦੇ ਕੋਲ ਜਾ ਕੇ ਮੈਂ ਇਸ ਨੂੰ ਆਖਾ ਤੇ ਬਿਆਨ ਕਰਾਂ?
Fareedkot Teekaਤੂੰ ਹਮਾਰੇ ਮਨ ਕੀ ਸਭ ਬ੍ਰਿਥਾ ਜਾਨਤਾ ਹੈਂ ਔਰ ਕਿਸ ਪਾਸ ਕਹਿਕੇ ਸੁਣਾਈਐ॥
Prof. Sahib Singhਹੇ ਪ੍ਰਭੂ! ਤੂੰ ਹੀ (ਹਰੇਕ ਜੀਵ ਦੇ) ਮਨ ਦੀ ਸਾਰੀ ਪੀੜਾ ਜਾਣਦਾ ਹੈਂ, ਤੈਥੋਂ ਬਿਨਾ ਕਿਸੇ ਹੋਰ ਨੂੰ ਆਪਣੇ ਮਨ ਦਾ ਦੁੱਖ-ਦਰਦ ਦੱਸਣਾ ਵਿਅਰਥ ਹੈ।ਪਦ ਅਰਥ ਜਾਣਹਿ = ਤੂੰ ਜਾਣਦਾ ਹੈਂ। ਬਿਰਥਾ = {व्यथा} ਪੀੜਾ। ਸਭਾ = ਸਾਰੀ। ਪਹਿ = ਪਾਸ, ਕੋਲ।
SikhNet (Spanish)Tú conoces el estado mas íntimo de mi mente; entonces, ¿para qué ir y contárselo a otro?
ਵਿਣੁ ਨਾਵੈ. ਸਭੁ ਜਗੁ ਬਉਰਾਇਆ; ਨਾਮੁ ਮਿਲੈ. ਸੁਖੁ ਪਾਈਐ ॥੨॥
vin naavai. sabh jag bauraaeaa; naam milai. sukh paaeeai |2|
Sant Singh KhalsaWithout the Naam, the Name of the Lord, the whole world has gone crazy; obtaining the Naam, it finds peace. ||2||
Manmohan SinghWithout the name, the whole world is gone mad. By obtaining the Name, it gathers peace.
Manmohan Singh (Punjabi)ਨਾਮ ਦੇ ਬਾਝੋਂ ਸਾਰਾ ਜਹਾਨ ਕਮਲਾ ਹੋ ਗਿਆ ਹੈ। ਨਾਮ ਪਰਾਪਤ ਕਰਕੇ ਇਹ ਆਰਾਮ ਪਾਉਂਦਾ ਹੈ।
Fareedkot Teekaਸਾਰਾ ਸੰਸਾਰੁ ਬਉਰਾ ਅਰਥਾਤ ਦੁਖੀ ਹੋ ਰਹਾ ਹੈ, ਜਬ ਨਾਮੁ ਮਿਲਤਾ ਹੈ ਤਬ ਹੀ ਸੁਖੁ ਪ੍ਰਾਪਤ ਹੋਤਾ ਹੈ॥੨॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ। ਜੇ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਤਾਂ ਆਤਮਕ ਆਨੰਦ ਮਾਣੀਦਾ ਹੈ ॥੨॥ਪਦ ਅਰਥ ਬਉਰਾਇਆ = ਝੱਲਾ ਹੋਇਆ ॥੨॥
SikhNet (Spanish)Sin Tu Nombre, el mundo entero se comporta como loco, y solamente al recibir Tu Nombre obtiene la Paz. (2)
ਕਿਆ ਕਹੀਐ. ਕਿਸੁ ਆਖਿ ਸੁਣਾਈਐ; ਜਿ ਕਹਣਾ. ਸੁ ਪ੍ਰਭ ਜੀ ਪਾਸਿ ॥
kiaa kaheeai. kis aakh sunaaeeai; ji kahanaa. su prabh jee paas |
Sant Singh KhalsaWhat shall I say? Unto whom shall I speak? What I have to say, I say to God.
Manmohan SinghWhat shall I say? To whom should I tell my condition? What I want to say, I say it to the reverend Lord.
Manmohan Singh (Punjabi)ਮੈਂ ਕੀ ਆਖਾਂ? ਮੈਂ ਆਪਣੀ ਹਾਲਤ ਕਿਸ ਨੂੰ ਦੱਸਾਂ? ਜੋ ਕੁਛ ਮੈਂ ਕਹਿਣਾ ਚਾਹੁੰਦਾ ਹਾਂ, ਉਹ ਮੈਂ ਆਪਣੇ ਮਾਣਨੀਯ ਮਾਲਕ ਕੋਲ ਕਹਿੰਦਾ ਹਾਂ।
Fareedkot Teekaਹੇ ਪ੍ਰਭੂ ਜੀ! ਔਰ ਕਿਸੀ ਕੋ (ਆਖਿ) ਮੁਖ ਕਰ ਕੇ ਕਿਆ (ਕਹੀਐ) ਸੁਣਾਈਏ ਤਾਂ ਤੇ ਜੋ ਕਛੁ ਮੇਰਾ ਕਹਣਾ ਹੈ, ਸੋ ਆਪ ਕੇ ਪਾਸ ਹੈ॥
Prof. Sahib Singh(ਹੇ ਭਾਈ! ਆਪਣੇ ਮਨ ਦਾ ਦੁੱਖ-ਦਰਦ) ਜੋ ਕੁਝ ਭੀ ਆਖਣਾ ਹੋਵੇ ਪਰਮਾਤਮਾ ਦੇ ਕੋਲ ਹੀ ਆਖਣਾ ਚਾਹੀਦਾ ਹੈ, ਉਸ ਤੋਂ ਬਿਨਾ ਕਿਸੇ ਹੋਰ ਨੂੰ ਕੁਝ ਨਹੀਂ ਕਹਿਣਾ ਚਾਹੀਦਾ (ਕਿਉਂਕਿ ਪਰਮਾਤਮਾ ਹੀ ਸਾਡੇ ਦੁੱਖ ਦੂਰ ਕਰਨ ਜੋਗਾ ਹੈ)।ਪਦ ਅਰਥ ਕਿਹਾ ਕਹੀਐ = ਕੁਝ ਨਹੀਂ ਕਹਿਣਾ ਚਾਹੀਦਾ। ਜਿ = ਜੋ ਕੁਝ।
SikhNet (Spanish)¿A quién debemos acudir? ¿Qué debemos decirle a otro?, pues cualquier cosa que tenga yo que decir,
ਸਭੁ ਕਿਛੁ ਕੀਤਾ ਤੇਰਾ ਵਰਤੈ; ਸਦਾ ਸਦਾ ਤੇਰੀ ਆਸ ॥੩॥
sabh kichh keetaa teraa varatai; sadaa sadaa teree aas |3|
Sant Singh KhalsaEverything which exists was created by You. You are my hope, forever and ever. ||3||
Manmohan SinghWhat thou hast done, prevails, and ever and ever my hope is in Thee.
Manmohan Singh (Punjabi)ਜਿਹੜਾ ਕੁਝ ਤੂੰ ਕੀਤਾ ਹੈ, ਉਹੀ ਹੋ ਰਿਹਾ ਹੈ। ਹਮੇਸ਼ਾਂ ਹਮੇਸ਼ਾਂ ਹੀ ਮੇਰੀ ਉਮੈਦ ਤੇਰੇ ਵਿੱਚ ਹੈ।
Fareedkot Teekaਕ੍ਯੋਂਕਿ ਤੇਰਾ ਕੀਆ ਹੂਆ ਜੋ ਹੁਕਮ ਹੈ ਤਿਸ ਅਨੁਸਾਰ ਸਬ ਕਛੁ ਬਰਤ ਰਹਾ ਹੈ, ਮੁਝੇ ਤੋ ਸਦਾ ਸਦਾ ਤੇਰੀ ਹੀ ਆਸ ਹੈ॥੩॥
Prof. Sahib Singhਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ। ਅਸਾਨੂੰ ਜੀਵਾਂ ਨੂੰ ਸਦਾ ਤੇਰੀ ਸਹਾਇਤਾ ਦੀ ਹੀ ਆਸ ਹੋ ਸਕਦੀ ਹੈ ॥੩॥ਪਦ ਅਰਥ ਵਰਤੈ = ਵਰਤ ਰਿਹਾ ਹੈ, ਹੋ ਰਿਹਾ ਹੈ ॥੩॥
SikhNet (Spanish)Te lo digo solamente a Ti. Todo lo que ocurre es por Tu Voluntad, así siempre y para siempre yo me apoyo en Ti. (3)
ਜੇ ਦੇਹਿ ਵਡਿਆਈ. ਤਾ ਤੇਰੀ ਵਡਿਆਈ; ਇਤ ਉਤ ਤੁਝਹਿ ਧਿਆਉ ॥
je dehi vaddiaaee. taa teree vaddiaaee; it ut tujheh dhiaau |
Sant Singh KhalsaIf you bestow greatness, then it is Your greatness; here and hereafter, I meditate on You.
Manmohan SinghIf thou grantest greatness, then, it is Thine greatness, here and there I contemplate on Thee.
Manmohan Singh (Punjabi)ਜੇਕਰ ਤੂੰ ਇਜ਼ਤ ਪੱਤ ਬਖਸ਼ਦਾ ਹੈਂ, ਤਦ ਇਹ ਤੇਰੀ ਇਜ਼ਤ ਪੱਤ ਹੈ। ਐਥੇ ਅਤੇ ਉਥੇ ਮੈਂ ਤੇਰਾ ਹੀ ਆਰਾਧਨ ਕਰਦਾ ਹਾਂ।
Fareedkot Teekaਜੋ ਤੂੰ ਹਮ ਦਾਸੋਂ ਕੋ ਵਡਿਆਈ ਦੇਤਾ ਹੈਂ ਤੋ ਵਹੁ ਸਭ ਤੇਰੀ ਹੀ ਵਡਿਆਈ ਹੋਤੀ ਹੈ। (ਇਤ ਉਤ), ਭਾਵ ਲੋਕ ਪਰਲੋਕ ਮੇਂ ਤੇਰਾ ਹੀ ਧ੍ਯਾਨ ਕਰਤਾ ਹੂੰ, ਭਾਵ ਸਰਬ ਅਸਥਾਨੋਂ ਮੇਂ ਤੇਰੇ ਕੋ ਪੂਰਨ ਦੇਖਤਾ ਹੂੰ॥
Prof. Sahib Singhਹੇ ਪ੍ਰਭੂ! ਜੇ ਤੂੰ ਮੈਨੂੰ ਕੋਈ ਮਾਣ-ਵਡਿਆਈ ਬਖ਼ਸ਼ਦਾ ਹੈਂ ਤਾਂ ਇਸ ਨਾਲ ਭੀ ਤੇਰੀ ਹੀ ਸੋਭਾ ਖਿਲਰਦੀ ਹੈ ਕਿਉਂਕਿ ਮੈਂ ਤਾਂ ਇਸ ਲੋਕ ਤੇ ਪਰਲੋਕ ਵਿਚ ਸਦਾ ਹੀ ਤੇਰਾ ਹੀ ਧਿਆਨ ਧਰਦਾ ਹਾਂ।ਪਦ ਅਰਥ ਇਤ ਉਤ = ਲੋਕ ਪਰਲੋਕ ਵਿਚ। ਤੁਝਹਿ = ਤੈਨੂੰ ਹੀ।
SikhNet (Spanish)Si Tú me Bendices con Gloria, es Tu Gloria; pues yo no percibo en ningún lado a nadie más que a Ti.
ਨਾਨਕ ਕੇ ਪ੍ਰਭ ਸਦਾ ਸੁਖਦਾਤੇ; ਮੈ. ਤਾਣੁ ਤੇਰਾ ਇਕੁ ਨਾਉ ॥੪॥੭॥੪੬॥
naanak ke prabh sadaa sukhadaate; mai. taan teraa ik naau |4|7|46|
Sant Singh KhalsaThe Lord God of Nanak is forever the Giver of peace; Your Name is my only strength. ||4||7||46||
Manmohan SinghThe Lord of Nanak is ever the peace giver and my might is only Thine Name.
Manmohan Singh (Punjabi)ਨਾਨਕ ਦਾ ਸੁਆਮੀ ਹਮੇਸ਼ਾਂ ਹੀ ਆਰਾਮ ਦੇਣ ਵਾਲਾ ਹੈ। ਮੇਰੀ ਤਾਕਤ ਕੇਵਲ ਤੇਰਾ ਨਾਮ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਪ੍ਰਭੂ! ਸਦਾ ਸੁਖ ਦੇਣੇ ਹਾਰੇ ਮੁਝੇ ਤੇਰਾ ਏਕ ਨਾਮ ਹੀ (ਤਾਣੁ) ਬਲ ਰੂਪ ਹੈ॥੪॥੭॥੪॥੬॥
Prof. Sahib Singhਹੇ ਨਾਨਕ ਦੇ ਪ੍ਰਭੂ! ਹੇ ਸਦਾ ਸੁਖ ਦੇਣ ਵਾਲੇ ਪ੍ਰਭੂ! ਤੇਰਾ ਨਾਮ ਹੀ ਮੇਰੇ ਵਾਸਤੇ ਸਹਾਰਾ ਹੈ ॥੪॥੭॥੪੬॥ਪਦ ਅਰਥ ਤਾਣੁ = ਬਲ, ਸਹਾਰਾ ॥੪॥੭॥੪੬॥
SikhNet (Spanish)Dice Nanak, Oh Señor Eterno, Dador de Bendiciones, Tu Nombre es mi Único Soporte. (4‑7‑46)