ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਮਨਮੁਖੁ ਊਧਾ ਕਉਲੁ ਹੈ; ਨਾ ਤਿਸੁ ਭਗਤਿ. ਨ ਨਾਉ ॥
manamukh aoodhaa kaul hai; naa tis bhagat. na naau |
Sant Singh KhalsaThe self-willed manmukh is like the inverted lotus; he has neither devotional worship, nor the Lord's Name.
Manmohan SinghThe perverse person is like a reversed lotus and he possesses neither devotion nor God's Name.
Manmohan Singh (Punjabi)ਪ੍ਰਤੀਕੂਲ ਪੁਰਸ਼ ਦਾ ਦਿਲ ਕਮਲ ਮੂਧਾ ਹੁੰਦਾ ਹੈ। ਉਸ ਦੇ ਪੱਲੇ ਨਾਂ ਸ਼ਰਧਾ-ਪ੍ਰੇਮ ਤੇ ਨਾਂ ਹੀ ਰੱਬ ਦਾ ਨਾਮ ਹੈ।
Fareedkot Teekaਮਨਮੁਖੋਂ ਕਾ ਹ੍ਰਿਦ੍ਯ ਕਮਲ (ਊਧਾ) ਉਲਟਾ ਹੈ ਅਰਥਾਤ ਅਕਾਲ ਪੁਰਖ ਸੇ ਬੇਮੁਖ ਹੈ। ਨਾ ਤਿਸ ਕੋ ਭਗਤਿ ਹੀ ਪ੍ਰਾਪਤਿ ਹੋਈ ਹੈ ਨ ਨਾਮ ਜਪਾ ਹੈ, ਵਾ ਨਾ ਉਤਮ ਪੁਰਸੋਂ ਮੇਂ ਤਿਸ ਕਾ ਨਾਮ ਹੀ ਪ੍ਰਗਟਿਆ ਹੈ॥
Prof. Sahib Singhਆਪ-ਹੁਦਰਾ ਮਨੁੱਖ (ਮਾਨੋ) ਉਲਟਾ ਕਉਲ-ਫੁੱਲ ਹੈ, ਇਸ ਵਿਚ ਨਾ ਭਗਤੀ ਹੈ ਤੇ ਨਾ ਸਿਮਰਨ,
ਪਦ ਅਰਥ ਊਧਾ = ਉਲਟਾ।
SikhNet (Spanish)El egocéntrico es como el loto invertido; no tiene dentro de él, ni la Devoción, ni el Nombre del Señor.
ਸਕਤੀ ਅੰਦਰਿ ਵਰਤਦਾ; ਕੂੜੁ ਤਿਸ ਕਾ ਹੈ ਉਪਾਉ ॥
sakatee andar varatadaa; koorr tis kaa hai upaau |
Sant Singh KhalsaHe remains engrossed in material wealth, and his efforts are false.
Manmohan SinghIn material wealth he remains engrossed and false are his attempts.
Manmohan Singh (Punjabi)ਮਾਇਆ ਵਿੱਚ ਹੀ ਉਹ ਖਚਤ ਹੋਇਆ ਰਹਿੰਦਾ ਹੈ ਅਤੇ ਝੂਠੇ ਹਨ ਉਸ ਦੇ ਉਪਰਾਲੇ।
Fareedkot Teeka(ਸਕਤੀ) ਮਾਯਾ ਕੇ ਅੰਦਰ, ਭਾਵ ਮਾਯਕੀ ਬਿਓਹਾਰੋਂ ਮੇਂ ਬਰਤਤਾ ਰਹਤਾ ਹੈ ਤਿਸ ਕਾ ਜੋ ਪ੍ਰਯਤਨ ਹੈ ਸਭ ਝੂਠਾ ਹੈ॥
Prof. Sahib Singhਇਹ ਮਾਇਆ ਦੇ ਅਸਰ ਹੇਠ ਹੀ ਕਾਰ ਵਿਹਾਰ ਕਰਦਾ ਹੈ, ਕੂੜ (ਮਾਇਆ) ਹੀ ਇਸ ਦਾ ਪ੍ਰਯੋਜਨ (ਜ਼ਿੰਦਗੀ ਦਾ ਨਿਸ਼ਾਨਾ) ਹੈ,
ਪਦ ਅਰਥ ਸਕਤੀ = ਮਾਇਆ। ਉਪਾਉ = ਉੱਦਮ।
SikhNet (Spanish)Trabaja atraído por Maya y falso es su esfuerzo.
ਤਿਸ ਕਾ ਅੰਦਰੁ. ਚਿਤੁ ਨ ਭਿਜਈ; ਮੁਖਿ ਫੀਕਾ ਆਲਾਉ ॥
tis kaa andar. chit na bhijee; mukh feekaa aalaau |
Sant Singh KhalsaHis consciousness is not softened within, and the words from his mouth are insipid.
Manmohan SinghHis mind melts not from within and harsh are the words of his mouth.
Manmohan Singh (Punjabi)ਉਸ ਦਾ ਮਨ ਅੰਤ੍ਰੀਵ ਤੋਂ ਪਿਘਲਦਾ ਨਹੀਂ ਅਤੇ ਕੁਰਖਤ ਹਨ ਉਸ ਦੇ ਮੂੰਹ ਦੇ ਬਚਨ-ਬਿਲਾਸ।
Fareedkot Teekaਤਿਸ ਕਾ ਅੰਤਸਕਰਣ ਚੈਤਨ੍ਯ ਦੇਵ ਸੇ ਨਹੀਂ ਭੀਜਤਾ, ਮੁਖ ਸੇ ਬੇ ਰੱਸੁ ਬਚਨ ਬੋਲਤਾ ਹੈ॥
Prof. Sahib Singhਆਪ-ਹੁਦਰੇ ਮਨੁੱਖ ਦਾ ਅੰਦਰਲਾ ਭਿੱਜਦਾ ਨਹੀਂ, ਚਿੱਤ ਰੱਜਦਾ ਨਹੀਂ, ਮੂੰਹੋਂ ਭੀ ਫਿੱਕਾ ਬੋਲ ਹੀ ਬੋਲਦਾ ਹੈ।
ਪਦ ਅਰਥ ਮੁਖਿ = ਮੂੰਹੋਂ। ਆਲਾਉ = ਆਲਾਪ, ਬੋਲ।
SikhNet (Spanish)Su mente no está imbuida en el Nombre del Señor y sólo pronuncia lo que es insípido y vanidoso. Él no se mezcla con los que viven en la Rectitud puesto que ama la falsedad.
ਓਇ ਧਰਮਿ ਰਲਾਏ. ਨਾ ਰਲਨੑਿ; ਓਨਾ ਅੰਦਰਿ ਕੂੜੁ ਸੁਆਉ ॥
oe dharam ralaae. naa ralana; onaa andar koorr suaau |
Sant Singh KhalsaHe does not mingle with the righteous; within him are falsehood and selfishness.
Manmohan SinghCaused to associate he associates not with the religious and within him are falsehood and selfishness.
Manmohan Singh (Punjabi)ਮਿਲਾਇਆ ਹੋਇਆ ਭੀ ਉਹ ਧਰਮੀਆਂ ਨਾਲ ਨਹੀਂ ਮਿਲਦਾ। ਉਸ ਦੇ ਅੰਦਰਵਾਰ ਝੂਠ ਅਤੇ ਖੁਦਗਰਜੀਆਂ ਹਨ।
Fareedkot Teekaਵਹੁ ਧਰਮਾਤਮਾਓਂ ਮੇਂ ਮਿਲਾਉਨੇ ਸੇ ਮਿਲਤੇ ਨਹੀਂ, ਉਨ ਕੇ ਅੰਦਰਿ ਬਿਖ੍ਯੋਂ ਕਾ ਝੂਠਾ ਸ੍ਵਾਦ ਹੈ॥
Prof. Sahib Singhਐਸੇ ਬੰਦੇ ਧਰਮ ਵਿਚ ਜੋੜੇ ਜੁੜਦੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਕੂੜ ਤੇ ਖ਼ੁਦਗ਼ਰਜ਼ੀ ਹੈ।
ਪਦ ਅਰਥ ਧਰਮਿ = ਧਰਮ ਵਿਚ। ਰਲਾਏ = ਜੋੜੇ ਹੋਏ। ਸੁਆਉ = ਸੁਆਰਥ, ਖ਼ੁਦ-ਗ਼ਰਜ਼ੀ।
SikhNet (Spanish)Dice Nanak, el Señor Mismo ha establecido lo que tiene, y mientras que los arrogantes Manmukjs se hunden en el mar de la falsedad,
ਨਾਨਕ. ਕਰਤੈ ਬਣਤ ਬਣਾਈ, ਮਨਮੁਖ. ਕੂੜੁ ਬੋਲਿ ਬੋਲਿ ਡੁਬੇ; ਗੁਰਮੁਖਿ ਤਰੇ, ਜਪਿ ਹਰਿ ਨਾਉ ॥੨॥
naanak. karatai banat banaaee, manamukh. koorr bol bol ddube; guramukh tare, jap har naau |2|
Sant Singh KhalsaO Nanak, the Creator Lord has arranged things, so that the self-willed manmukhs are drowned by telling lies, while the Gurmukhs are saved by chanting the Lord's Name. ||2||
Manmohan SinghNanak, the Creator has so arranged the affairs that the apostates are drowned by telling lies and the pious are saved by uttering the Lord's Name.
Manmohan Singh (Punjabi)ਨਾਨਕ, ਕਰਤਾਰ ਨੇ ਐਸੀ ਤਦਬੀਰ ਬਣਾਈ ਹੈ, ਕਿ ਅਧਰਮੀ ਝੂਠ ਬਕ ਬਕ ਕੇ ਡੁੱਬ ਗਏ ਹਨ ਅਤੇ ਧਰਮੀ ਸੁਆਮੀ ਦੇ ਨਾਮ ਦਾ ਉਚਾਰਨ ਕਰ ਕੇ ਪਾਰ ਉਤਰ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਕਰਤੇ ਪੁਰਖ ਨੇ ਬਨਤ ਬਨਾਈ ਹੈ ਕਿ ਜੋ ਮਨਮੁਖ ਹੈਂ, ਸੋ ਝੂਠ ਬੋਲ ਬੋਲ ਕਰ ਸੰਸਾਰ ਸਮੁੰਦ੍ਰ ਮੇਂ ਡੂਬੇ ਹੈਂ ਔਰ ਜੋ ਗੁਰਮੁਖ ਹੈਂ, ਸੋ ਹਰਿ ਨਾਮੁ ਜਪ ਕਰ ਤਰੇ ਹੈਂ॥੨॥
Prof. Sahib Singhਹੇ ਨਾਨਕ! ਕਰਤਾਰ ਨੇ ਐਸੀ ਖੇਡ ਰਚੀ ਹੈ ਕਿ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਤਾਂ ਝੂਠ ਬੋਲ ਬੋਲ ਕੇ ਗ਼ਰਕ ਹੁੰਦੇ ਹਨ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਨਾਮ ਜਪ ਕੇ (ਸ਼ਕਤੀ ਦੇ ਹੜ੍ਹ ਵਿਚੋਂ) ਤਰ ਜਾਂਦੇ ਹਨ ॥੨॥
SikhNet (Spanish)los Gurmukjs son salvados habitando en Su Nombre. (2)