ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਜਾ ਕੈ; ਰਾਮ ਕੋ ਬਲੁ ਹੋਇ ॥
jaa kai; raam ko bal hoe |
Sant Singh KhalsaOne who has the Lord's Power on his side
Manmohan SinghHe, whose power is my Lord;
Manmohan Singh (Punjabi)ਜਿਸ ਦੀ ਤਾਕਤ ਮੇਰਾ ਪ੍ਰਭੂ ਹੈ,
Fareedkot Teekaਹੇ ਰਾਮ! ਜਿਸ ਪੁਰਸ਼ ਕੇ ਮਨ ਮੇਂ ਤੇਰਾ ਬਲ ਹੂਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਮਿਹਰ ਦਾ ਸਹਾਰਾ ਹੁੰਦਾ ਹੈ,ਪਦ ਅਰਥ ਜਾ ਕੈ = ਜਿਸ ਮਨੁੱਖ ਦੇ ਹਿਰਦੇ ਵਿਚ। ਕੋ = ਦਾ।
SikhNet (Spanish)Quien considera que su Poder es el Señor, el Dios,
ਸਗਲ ਮਨੋਰਥ ਪੂਰਨ ਤਾਹੂ ਕੇ; ਦੂਖੁ. ਨ ਬਿਆਪੈ ਕੋਇ ॥੧॥ ਰਹਾਉ ॥
sagal manorath pooran taahoo ke; dookh. na biaapai koe |1| rahaau |
Sant Singh Khalsa- all his desires are fulfilled, and no pain afflicts him. ||1||Pause||
Manmohan Singhall his heart's desires are fulfilled and to him no sorrow clings. Pause.
Manmohan Singh (Punjabi)ਉਸ ਦੇ ਦਿਲ ਦੀਆਂ ਖਾਹਿਸ਼ਾਂ ਸਮੂਹ ਪੂਰੀਆਂ ਹੋ ਜਾਂਦੀਆਂ ਹਨ ਅਤੇ ਉਸ ਨੂੰ ਕੋਈ ਦੁਖੜਾ ਭੀ ਨਹੀਂ ਚਿਮੜਦਾ। ਠਹਿਰਾਉ।
Fareedkot Teekaਸੰਪੂਰਨ ਮਨੋਰਥ ਤਿਸ ਕੇ ਪੂਰੇ ਹੂਏ ਹੈਂ ਔਰ ਕੋਈ ਦੂਖ ਭੀ ਤਿਸ ਕੋ ਬਿਆਪ ਨਹੀਂ ਸਕਤਾ ਹੈ॥੧॥ ਰਹਾਉ ॥
Prof. Sahib Singhਉਸ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਸ ਉੱਤੇ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥ਪਦ ਅਰਥ ਤਾਹੂ = ਉਸ (ਮਨੁੱਖ) ਦੇ। ਨ ਬਿਆਪੈ = ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥
SikhNet (Spanish)tiene su Alma Satisfecha y los sufrimientos no le afligen. (1-Pausa)
ਜੋ ਜਨੁ ਭਗਤੁ ਦਾਸੁ ਨਿਜੁ ਪ੍ਰਭ ਕਾ; ਸੁਣਿ ਜੀਵਾਂ ਤਿਸੁ ਸੋਇ ॥
jo jan bhagat daas nij prabh kaa; sun jeevaan tis soe |
Sant Singh KhalsaThat humble devotee is a slave of his God, who listens to Him, and so lives.
Manmohan SinghThe mortal, who is the saint and salve of His Lord; I live by hearing his glory.
Manmohan Singh (Punjabi)ਜੋ ਪ੍ਰਾਣੀ ਆਪਣੇ ਸੁਆਮੀ ਦਾ ਸਾਧੂ ਅਤੇ ਗੋਲਾ ਹੈ, ਮੈਂ ਉਸ ਦੀ ਸ਼ੋਭਾ ਸੁਣ ਕੇ ਜੀਉਂਦਾ ਹਾਂ।
Fareedkot Teekaਹੇ ਪ੍ਰਭੂ! ਜੋ ਭਗਤ ਜਨ ਆਪ ਕਾ ਦਾਸ ਹੈ ਤਿਸ ਕੀ (ਸੋਇ) ਸੋਭਾ ਕੋ ਸੁਨ ਕਰ ਜੀਵਤਾ ਹੂੰ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਖ਼ਾਸ ਆਪਣਾ ਦਾਸ ਭਗਤ ਬਣ ਜਾਂਦਾ ਹੈ, ਮੈਂ ਉਸ ਦੀ ਸੋਭਾ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।ਪਦ ਅਰਥ ਨਿਜੁ = ਖਾਸ ਆਪਣਾ। ਸੁਣਿ = ਸੁਣ ਕੇ। ਜੀਵਾਂ = ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਸੋਇ = ਸੋਭਾ।
SikhNet (Spanish)El que está dedicado sólo a su Dios, vive para escuchar Su Gloria.
ਉਦਮੁ ਕਰਉ. ਦਰਸਨੁ ਪੇਖਨ ਕੌ; ਕਰਮਿ ਪਰਾਪਤਿ ਹੋਇ ॥੧॥
audam krau. darasan pekhan kau; karam paraapat hoe |1|
Sant Singh KhalsaI have made the effort to gaze upon the Blessed Vision of His Darshan; it is obtained only by good karma. ||1||
Manmohan SinghI make effort to see his vision, which only, by good luck, one is blessed with.
Manmohan Singh (Punjabi)ਮੈਂ ਉਸ ਦਾ ਦੀਦਾਰ ਦੇਖਣ ਦਾ ਉਪਰਾਲਾ ਕਰਦਾ ਹਾਂ, ਜਿਸ ਦੀ ਦਾਤ, ਕੇਵਲ ਚੰਗੇ ਭਾਗਾਂ ਰਾਹੀਂ ਮਿਲਦੀ ਹੈ।
Fareedkot Teekaਤਿਸ ਭਗਤ ਜਨ ਕੇ ਦਰਸ਼ਨ ਕੇ ਵਾਸਤੇ ਉਦਮ ਕਰਤਾ ਹੂੰ, ਪਰੰਤੂ ਤਿਨ ਕਾ ਦਰਸਨ ਪੂਰਬਲੇ ਉਤਮ (ਕਰਮਿ) ਕਰਮੋਂ ਸੇ ਪ੍ਰਾਪਤਿ ਹੋਤਾ ਹੈ॥੧॥
Prof. Sahib Singhਮੈਂ ਉਸ ਦਾ ਦਰਸਨ ਕਰਨ ਵਾਸਤੇ ਜਤਨ ਕਰਦਾ ਹਾਂ। ਪਰ (ਸੰਤ ਜਨ ਦਾ ਦਰਸਨ ਭੀ ਪਰਮਾਤਮਾ ਦੀ) ਮਿਹਰ ਨਾਲ ਹੀ ਹੁੰਦਾ ਹੈ ॥੧॥ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਕੌ = ਵਾਸਤੇ। ਕਰਮਿ = ਕਰਮ ਦੀ ਰਾਹੀਂ, ਬਖ਼ਸ਼ਸ਼ ਦੀ ਰਾਹੀਂ, (ਪਰਮਾਤਮਾ ਦੀ) ਮਿਹਰ ਨਾਲ ॥੧॥
SikhNet (Spanish)Sí, yo añoro tener Su Visión con la que sólo por una muy buena Fortuna uno es bendecido. (1)
ਗੁਰ ਪਰਸਾਦੀ ਦ੍ਰਿਸਟਿ ਨਿਹਾਰਉ; ਦੂਸਰ ਨਾਹੀ ਕੋਇ ॥
gur parasaadee drisatt nihaarau; doosar naahee koe |
Sant Singh KhalsaIt is only by Guru's Grace that I see His Vision with my eyes which none can equal.
Manmohan SinghThrough the Guru's grace and naught else, I see his vision with mine eyes.
Manmohan Singh (Punjabi)ਗੁਰਾਂ ਦੀ ਦਇਆ ਰਾਹੀਂ ਹੋਰਸ ਕਿਸੇ ਨਾਲ ਹੱਡੋ-ਹੀਣਾ, ਮੈਂ ਉਸ ਦਾ ਦੀਦਾਰ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ।
Fareedkot Teekaਜਿਸ ਆਪ ਕੇ ਸਮਾਨ ਦੂਸਰਾ ਕੋਈ ਨਹੀਂ ਹੈ ਤਿਸ ਤੇਰੇ ਕੋ ਗੁਰੋਂ ਕੀ ਕ੍ਰਿਪਾ ਸੇ ਨੇਤ੍ਰੋਂ ਕਰ ਕੇ ਦੇਖੂੰ॥
Prof. Sahib Singhਗੁਰੂ ਦੀ ਮਿਹਰ ਦਾ ਸਦਕਾ ਮੈਂ ਆਪਣੀ ਅੱਖੀਂ ਵੇਖ ਰਿਹਾ ਹਾਂ ਕਿ (ਪਰਮਾਤਮਾ ਦੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਨਿਹਾਰਉ = ਨਿਹਾਰਉਂ, ਮੈਂ ਵੇਖਦਾ ਹਾਂ।
SikhNet (Spanish)Busco tener la Visión de los Santos por la Gracia del Guru y por nada más,
ਦਾਨੁ ਦੇਹਿ. ਨਾਨਕ ਅਪਨੇ ਕਉ; ਚਰਨ ਜੀਵਾਂ ਸੰਤ ਧੋਇ ॥੨॥੭੪॥੯੭॥
daan dehi. naanak apane kau; charan jeevaan sant dhoe |2|74|97|
Sant Singh KhalsaPlease bless Nanak with this Gift, that he may wash the Feet of the Saints, and so live. ||2||74||97||
Manmohan SinghO Lord, bless Thou Nanak, Thy slave with the gift that he may live by washing the feet of Thine saints.
Manmohan Singh (Punjabi)ਹੇ ਸਾਹਿਬ! ਤੂੰ ਆਪਣੇ ਗੋਲੇ ਨਾਨਕ ਨੂੰ ਦਾਤ ਬਖਸ਼ ਕਿ ਉਹ ਤੇਰੇ ਸਾਧੂਆਂ ਦੇ ਪੈਰ ਧੋ ਕੇ ਆਪਣਾ ਜੀਵਨ ਬਤੀਤ ਕਰੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਅੰਤਰਜਾਮੀ! ਪੁਨਾ ਮੁਝ ਅਪਨੇ ਦਾਸ ਕੋ ਏਹ ਭੀ ਦਾਨ ਦੀਜੀਏ ਕਿ ਤੇਰੇ ਸੰਤੋਂ ਕੇ ਚਰਨ ਧੋਇ ਕਰ ਜੀਵੋਂ॥੨॥੭੪॥੯੭॥
Prof. Sahib Singhਹੇ ਨਾਨਕ! ਮੈਨੂੰ ਆਪਣੇ ਦਾਸ ਨੂੰ ਇਹ ਖ਼ੈਰ ਪਾ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੭੪॥੯੭॥ਪਦ ਅਰਥ ਕਉ = ਨੂੰ। ਧੋਇ = ਧੋ ਕੇ ॥੨॥੭੪॥੯੭॥
SikhNet (Spanish)oh Dios bendice a Nanak, Tu Sirviente, para que viva con el fin de lavar los Pies de Tus Santos. (2-74-97)