ੴ

ਸਿੱਖਬਾਣੀ · SikhBani

ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥

naanak so saalaaheeai jis vas sabh kichh hoe
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 852 · 4 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਨਾਨਕ. ਸੋ ਸਾਲਾਹੀਐ; ਜਿਸੁ ਵਸਿ ਸਭੁ ਕਿਛੁ ਹੋਇ ॥

naanak. so saalaaheeai; jis vas sabh kichh hoe |

Sant Singh KhalsaO Nanak, praise Him, who has control over everything.
Manmohan SinghNanak, praise thou Him, under whose sway all things are.
Manmohan Singh (Punjabi)ਨਾਨਕ ਨੂੰ ਉਸ ਦੀ ਉਸਤਤੀ ਕਰ, ਜਿਸ ਦੇ ਇਖਤਿਆਰ ਵਿੱਚ ਸਾਰਾ ਕੁਝ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪਾਰਬ੍ਰਹਮ ਸਦਾ ਸਲਾਹੀਏ, ਹੇ ਭਾਈ! ਜਿਸ ਕੇ (ਵਸਿ) ਅਧੀਨ ਸਭ ਕਿਛੁ ਹੋ ਰਹਾ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਸ ਪਰਮਾਤਮਾ ਦੇ ਇਖ਼ਤਿਆਰ ਵਿਚ ਹਰੇਕ ਚੀਜ਼ ਹੈ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਨਾਨਕ = ਹੇ ਨਾਨਕ! ਸਾਲਾਹੀਐ = ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਜਿਸੁ ਵਸਿ = ਜਿਸ (ਪਰਮਾਤਮਾ) ਦੇ ਵੱਸ ਵਿਚ। ਸਭੁ ਕਿਛੁ = ਹਰੇਕ ਚੀਜ਼।

SikhNet (Spanish)Dice Nanak, alaben a ese Señor que tiene todo bajo Su Comando,

ਤਿਸਹਿ ਸਰੇਵਹੁ ਪ੍ਰਾਣੀਹੋ; ਤਿਸੁ ਬਿਨੁ ਅਵਰੁ. ਨ ਕੋਇ ॥

tiseh sarevahu praaneeho; tis bin avar. na koe |

Sant Singh KhalsaRemember Him, O mortals - without Him, there is no other at all.
Manmohan SinghRemember that Lord, O mortals, without whom, there is not any other.
Manmohan Singh (Punjabi)ਉਹ ਸਾਹਿਬ ਦਾ ਸਿਮਰਨ ਕਰੋ, ਹੇ ਫਾਨੀ ਬੰਦਿਓ! ਜਿਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਤਾਂ ਤੇ ਹੇ ਪ੍ਰਾਣੀਓਂ! ਤਿਸੀ ਕੇ ਨਾਮ ਕੋ ਸ੍ਰੇਵਹੁ, ਕਿਉਂਕਿ ਤਿਸ ਤੇ ਬਿਨਾ ਸਮਰਥ ਔਰ ਕੋਈ ਨਹੀਂ॥
Prof. Sahib Singhਹੇ ਪ੍ਰਾਣੀਓ! ਉਸ ਪ੍ਰਭੂ ਨੂੰ (ਸਦਾ) ਸਿਮਰਦੇ ਰਹੋ, ਉਸ ਤੋਂ ਬਿਨਾ ਕੋਈ ਹੋਰ (ਉਸ ਵਰਗਾ) ਨਹੀਂ ਹੈ।

ਪਦ ਅਰਥ ਸਰੇਵਹੁ = ਸਿਮਰੋ। ਪ੍ਰਾਣੀਹੋ = ਹੇ ਪ੍ਰਾਣੀਓ!

SikhNet (Spanish)sirvan a Aquél sin el Cuál no existe nada más;

ਗੁਰਮੁਖਿ ਅੰਤਰਿ ਮਨਿ ਵਸੈ; ਸਦਾ ਸਦਾ ਸੁਖੁ ਹੋਇ ॥੨॥

guramukh antar man vasai; sadaa sadaa sukh hoe |2|

Sant Singh KhalsaHe dwells deep within those who are Gurmukh; forever and ever, they are at peace. ||2||
Manmohan SinghBy the Guru's grace, the Lord abides in the mind and then one ever, and ever remains at peace.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਇਨਸਾਨ ਹਮੇਸ਼ਾ, ਹਮੇਸ਼ਾਂ ਹੀ ਆਰਾਮ ਅੰਦਰ ਵਸਦਾ ਹੈ।
Fareedkot Teekaਗੁਰਮੁਖੋਂ ਕੇ ਮਨ ਅੰਤਰ ਸਦਾ ਨਾਮ ਵਸਦਾ ਹੈ। ਤਾਂ ਤੇ ਤਿਨ ਕੋ ਸਰਬ ਸਮੇਂ ਮੇਂ ਸਦਾ ਸੁਖ ਹੋਤਾ ਹੈ॥੨॥
Prof. Sahib Singhਪਰ, ਹੇ ਭਾਈ! ਗੁਰੂ ਦੀ ਸਰਨ ਪਿਆਂ ਹੀ (ਉਹ ਪਰਮਾਤਮਾ ਮਨੁੱਖ ਦੇ) ਹਿਰਦੇ ਵਿਚ ਮਨ ਵਿਚ ਵੱਸਦਾ ਹੈ (ਜਿਸ ਦੇ ਅੰਦਰ ਆ ਵੱਸਦਾ ਹੈ, ਉਸ ਦੇ ਅੰਦਰ) ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਅੰਤਰਿ = ਅੰਦਰ, ਹਿਰਦੇ ਵਿਚ। ਮਨਿ = ਮਨ ਵਿਚ ॥੨॥

SikhNet (Spanish)enaltezcan a Dios en la mente por la Gracia del Guru y vivirán para siempre en Paz.(2)
Answers quote the Granth verbatim with Ang citations. AI commentary is not Gurbani and not a religious ruling.