ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਇਸੁ ਜੁਗ ਮਹਿ. ਭਗਤੀ ਹਰਿ ਧਨੁ ਖਟਿਆ; ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥
eis jug meh. bhagatee har dhan khattiaa; hor sabh jagat bharam bhulaaeaa |
Sant Singh KhalsaIn this age, the devotee earns the wealth of the Lord; all the rest of the world wanders deluded in doubt.
Manmohan SinghIn this age the saint alone earns the Lord's wealth. All other men are gone astray in doubt.
Manmohan Singh (Punjabi)ਇਸ ਯੁੱਗ ਅੰਦਰ ਕੇਵਲ ਸਾਧੂ ਹੀ ਪ੍ਰਭੂ ਦੇ ਪਦਾਰਥ ਦੀ ਖੱਟੀ ਖੱਟਦਾ ਹੈ। ਹੋਰ ਸਾਰੇ ਲੋਕੀਂ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਇਸ ਕਲਯੁਗ ਮੇਂ ਭਗਤੋਂ ਨੇ ਹਰਿ ਨਾਮ ਧਨ ਖਟਿਆ ਹੈ, ਹੋਰ ਸੰਪੂਰਨ ਜਗਤ ਭ੍ਰ੍ਰਮ ਕਰ ਭੁਲਾਯਾ ਹੂਆ ਹੈ॥
Prof. Sahib Singhਹੇ ਭਾਈ! ਇਸ ਮਨੁੱਖਾ ਜਨਮ ਵਿਚ (ਸਿਰਫ਼) ਭਗਤਾਂ ਨੇ (ਹੀ) ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਹੋਰ ਸਾਰਾ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ, ਸਹੀ ਜੀਵਨ-ਰਾਹ ਤੋਂ) ਖੁੰਝਿਆ ਰਹਿੰਦਾ ਹੈ।ਪਦ ਅਰਥ ਇਸੁ ਜੁਗ ਮਹਿ = ਇਸ ਮਨੁੱਖਾ ਜੀਵਨ ਵਿਚ। ਭਗਤੀ = ਭਗਤੀਂ, ਭਗਤਾਂ ਨੇ। ਸਭੁ = ਸਾਰਾ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਇਆ = ਕੁਰਾਹੇ ਪਿਆ ਹੋਇਆ ਹੈ।
SikhNet (Spanish)Sólo el Devoto del Señor gana la Riqueza del Nombre en esta época; el resto del mundo está engañado por la duda.
ਗੁਰ ਪਰਸਾਦੀ ਨਾਮੁ ਮਨਿ ਵਸਿਆ; ਅਨਦਿਨੁ ਨਾਮੁ ਧਿਆਇਆ ॥
gur parasaadee naam man vasiaa; anadin naam dhiaaeaa |
Sant Singh KhalsaBy Guru's Grace, the Naam, the Name of the Lord, comes to dwell in his mind; night and day, he meditates on the Naam.
Manmohan SinghBy Guru's grace the Name abides in his mind and night and day, he meditates on the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਰਾਤ ਦਿਨ, ਉਹ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਗੁਰੋਂ ਕੀ ਕਿਰਪਾ ਕਰ ਜਿਨੋਂ ਕੇ ਮਨ ਮੇਂ ਹਰੀ ਕਾ ਨਾਮ ਵਸਿਆ ਹੈ ਤਿਨੋਂ ਨੇ (ਅਨਦਿਨੁ) ਦਿਨੇ ਰਾਤ ਨਾਮ ਕੋ ਹੀ ਧਿਆਯਾ ਹੈ॥
Prof. Sahib Singh(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਨਾਮ ਸਿਮਰਦਾ ਹੈ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮਨਿ = ਮਨ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ।
SikhNet (Spanish)Y por la Gracia del Guru, ese Nombre es enriquecido en su mente y contempla para siempre al Señor.
ਬਿਖਿਆ ਮਾਹਿ ਉਦਾਸ ਹੈ; ਹਉਮੈ ਸਬਦਿ ਜਲਾਇਆ ॥
bikhiaa maeh udaas hai; haumai sabad jalaaeaa |
Sant Singh KhalsaIn the midst of corruption, he remains detached; through the Word of the Shabad, he burns away his ego.
Manmohan SinghHe remains detached in the midst of mammon and burns off his ego with the Name.
Manmohan Singh (Punjabi)ਉਹ ਮਾਇਆ ਅੰਦਰ ਨਿਰਲੇਪ ਰਹਿੰਦਾ ਹੈ ਅਤੇ ਨਾਮ ਨਾਲ ਆਪਣੀ ਹੰਗਤਾ ਨੂੰ ਸਾੜ ਸੁੱਟਦਾ ਹੈ।
Fareedkot Teekaਸੋ ਪੁਰਸ (ਬਿਖਿਆ) ਜਹਰ ਰੂਪ, ਭਾਵ ਮਾਯਾ ਮੇਂ ਉਦਾਸ ਹੈ, ਕਿਉਂਕਿ ਗੁਰੋਂ ਕੇ ਸਬਦ ਕਰ ਹਉਮੈਂ ਕੋ ਤਿਨੋਂ ਨੇ ਜਲਾਇ ਦੀਆ ਹੈ॥
Prof. Sahib Singhਉਹ ਮਾਇਆ ਵਿਚ (ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ (ਉਹ ਆਪਣੇ ਅੰਦਰੋਂ) ਹਉਮੈ ਸਾੜ ਦੇਂਦਾ ਹੈ।ਪਦ ਅਰਥ ਬਿਖਿਆ = ਮਾਇਆ। ਉਦਾਸ = ਉਪਰਾਮ, ਨਿਰਲੇਪ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)Él vive desapegado en medio de Maya y a través de la Palabra del Shabd consume su ego negativo.
ਆਪਿ ਤਰਿਆ ਕੁਲ ਉਧਰੇ; ਧੰਨੁ ਜਣੇਦੀ ਮਾਇਆ ॥
aap tariaa kul udhare; dhan janedee maaeaa |
Sant Singh KhalsaHe crosses over, and saves his relatives as well; blessed is the mother who gave birth to him.
Manmohan SinghHe himself crosses over and saves his lineage too. Blessed is his mother, who bore him,
Manmohan Singh (Punjabi)ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
Fareedkot Teekaਵਹੁ ਸੰਸਾਰ ਸਿੰਧ ਤੇ ਆਪ ਤਰ ਗਿਆ ਹੈ ਔਰ ਤਿਸ ਕੇ ਕੁਲ ਉਧਰ ਗਏ ਹੈਂ। ਤਿਨ ਕੋ ਉਤਪਤਿ ਕਰਨੇ ਵਾਲੀ ਮਾਤਾ ਭੀ ਧੰਨ੍ਯ ਹੈ॥
Prof. Sahib Singhਧੰਨ ਹੈ ਉਸ ਦੀ ਜੰਮਣ ਵਾਲੀ ਮਾਂ! ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ (ਉਸ ਦਾ ਸਦਕਾ ਉਸ ਦੀਆਂ) ਕੁਲਾਂ ਭੀ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੀਆਂ ਹਨ।ਪਦ ਅਰਥ ਉਧਰੇ = ਬਚ ਗਏ। ਜਣੇਦੀ ਮਾਇਆ = ਜੰਮਣ ਵਾਲੀ ਮਾਂ।
SikhNet (Spanish)Él es emancipado, así como toda su generación; ¡oh, bendita es la madre de tal ser!
ਸਦਾ ਸਹਜੁ ਸੁਖੁ ਮਨਿ ਵਸਿਆ; ਸਚੇ ਸਿਉ ਲਿਵ ਲਾਇਆ ॥
sadaa sehaj sukh man vasiaa; sache siau liv laaeaa |
Sant Singh KhalsaPeace and poise fill his mind forever, and he embraces love for the True Lord.
Manmohan SinghPoise and peace ever abide in his mind and he embraces love for the True Lord.
Manmohan Singh (Punjabi)ਸੁਲੱਖਣੀ ਹੈ ਉਸ ਦੀ ਮਾਤਾ, ਜਿਸ ਨੇ ਉਸ ਨੂੰ ਜਨਮ ਦਿੱਤਾ ਹੈ। ਅਡੋਲ ਤੇ ਆਰਾਮ ਹਮੇਸ਼ਾਂ ਉਸ ਦੇ ਚਿੱਤ ਵਿੱਚ ਵਸਦੇ ਹਨ ਅਤੇ ਸੱਚੇ ਸਾਹਿਬ ਨਾਲ ਉਸ ਦਾ ਪ੍ਰੇਮ ਪੈਂ ਜਾਂਦਾ ਹੈ।
Fareedkot Teekaਤਿਨ ਕੇ ਮਨ ਮੇਂ ਸਦਾ (ਸਹਜੁ ਸੁਖੁ) ਆਤਮ ਸੁਖ ਵਸਿਆ ਹੈ, ਕਿਉਂਕਿ ਤਿਸ ਨੇ ਸਚੇ ਸਾਥ ਬਿਰਤੀ ਕਾ ਲਗਾਵਣਾ ਕੀਆ ਹੈ॥
Prof. Sahib Singhਉਸ ਦੇ ਮਨ ਵਿੱਚ ਸਦਾ ਹੀ ਆਤਮਕ ਅਡੋਲਤਾ ਦਾ ਆਨੰਦ ਟਿਕਿਆ ਰਹਿੰਦਾ ਹੈ ਅਤੇ ਉਹ ਸਦਾ-ਥਿਰ ਪ੍ਰਭੂ ਨਾਲ ਆਪਣੀ ਬ੍ਰਿਤੀ ਜੋੜ ਕੇ ਰੱਖਦਾ ਹੈ।ਪਦ ਅਰਥ ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਸਚੇ ਸਿਉ = ਸਦਾ-ਥਿਰ ਪ੍ਰਭੂ ਨਾਲ। ਲਿਵ = ਲਗਨ।
SikhNet (Spanish)Su mente está siempre llena de Paz y él está entonado en el Uno Verdadero.
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ; ਹਉਮੈ ਮੋਹੁ ਵਧਾਇਆ ॥
brahamaa bisan mahaadeo trai gun bhule; haumai mohu vadhaaeaa |
Sant Singh KhalsaBrahma, Vishnu and Shiva wander in the three qualities, while their egotism and desire increase.
Manmohan SinghBrahma, Vishnu stray in three qualities and increase their ego and desire.
Manmohan Singh (Punjabi)ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਤਿੰਨਾਂ ਸੁਭਾਵਾਂ ਅੰਦਰ ਭਟਕਦੇ ਹਨ ਅਤੇ ਆਪਣੇ ਹੰਕਾਰ ਅਤੇ ਖਾਹਿਸ਼ ਨੂੰ ਵਧਾਉਂਦੇ ਹਨ।
Fareedkot Teekaਬ੍ਰਹਮਾ ਜੀ ਅਪਨੀ ਪੁਤ੍ਰੀ ਮੇਂ ਭੂਲੇ ਔਰ ਵਿਸਨ ਜੀ ਬ੍ਰਿੰਦਾ ਨਾਮਨੀ ਜਲੰਧ੍ਰ ਦੈਂਤ ਕੀ ਇਸਤ੍ਰੀ ਸੇ ਛਲ ਕਰ ਪਤਿਬ੍ਰਤ ਰੂਪ ਧਰਮ ਭੰਗ ਕੀਆ ਹੈ ਔਰ ਸਿਵਜੀ ਮੋਹਨੀ ਅਵਿਤਾਰ ਮੇਂ ਭੂਲੇ ਹੈਂ। ਕਈ ਮੁਤਕ ਨਿਆਇ ਹੈ ਕਿ ਜਬ ਐਸੇ ਈਸਰ ਭੂਲ ਗਏ ਹੈਂ ਤੌ ਔਰ ਜੀਵੋਂ ਕੀ ਕਿਆ ਗਿਣਤੀ ਹੈ। ਜਿਨੋਂ ਨੇ ਮਾਯਾ ਕਾ ਮੋਹਿ ਵਧਾਯਾ ਹੂਆ ਹੈ, ਸੋ ਭੂਲੇ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ) ਬ੍ਰਹਮਾ, ਵਿਸ਼ਨੂ, ਸ਼ਿਵ ਜੀ (ਵਰਗੇ ਵੱਡੇ ਵੱਡੇ ਦੇਵਤੇ ਭੀ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਦੇ ਰਹੇ (ਉਹਨਾਂ ਦੇ ਅੰਦਰ) ਹਉਮੈ ਵਧਦੀ ਰਹੀ (ਮਾਇਆ ਦਾ) ਮੋਹ ਵਧਦਾ ਰਿਹਾ।ਪਦ ਅਰਥ ਮਹਾਦੇਉ = ਸ਼ਿਵ ਜੀ।
SikhNet (Spanish)Brahma, Vishnú y Shiva se encuentran engañados por las tres Gunas y a través de ellas, los deseos se afilan más.
ਪੰਡਿਤ ਪੜਿ ਪੜਿ ਮੋਨੀ ਭੁਲੇ; ਦੂਜੈ ਭਾਇ ਚਿਤੁ ਲਾਇਆ ॥
panddit parr parr monee bhule; doojai bhaae chit laaeaa |
Sant Singh KhalsaThe Pandits, the religious scholars and the silent sages read and debate in confusion; their consciousness is centered on the love of duality.
Manmohan SinghReading and uttering their texts, the Pandits and the silent sages are gone astray. They fix their mind on another's love.
Manmohan Singh (Punjabi)ਆਪਣਿਆਂ ਨੂੰ ਗ੍ਰੰਥਾਂ ਨੂੰ ਵਾਚਦੇ ਤੇ ਉਚਾਰਦੇ ਹੋਏ, ਪੰਡਤ ਅਤੇ ਖਾਮੋਸ਼ ਰਿਸ਼ੀ ਕੁਰਾਹੇ ਪਏ ਹੋਏ ਹਨ। ਉਹ ਆਪਣਾ ਮਨ ਉਸ ਦੀ ਪ੍ਰੀਤ ਨਾਲ ਜੋੜਦੇ ਹਨ।
Fareedkot Teekaਪੁਨਾ ਵਹੁ ਪੰਡਤ ਪੜ ਪੜ ਕੇ ਔਰ ਮੋਨੀ ਮੌਨ ਧਾਰਤੇ ਹੂਏ ਭੂਲੇ ਹੈਂ, ਜਿਨੋਂ ਨੇ ਦ੍ਵੈਤ ਭਾਵ ਮੇਂ ਚਿਤ ਲਗਾਯਾ ਹੂਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ) ਪੰਡਿਤ (ਵੇਦ ਆਦਿਕ ਧਰਮ-ਪੁਸਤਕ) ਪੜ੍ਹ ਪੜ੍ਹ ਕੇ (ਭੀ) ਖੁੰਝਦੇ ਰਹੇ, ਮੁਨੀ ਲੋਕ (ਮੋਨ ਧਾਰ ਕੇ) ਖੁੰਝਦੇ ਰਹੇ, (ਉਹਨਾਂ ਨੇ ਭੀ) ਮਾਇਆ ਦੇ ਮੋਹ ਵਿਚ ਹੀ ਆਪਣਾ ਚਿੱਤ ਜੋੜੀ ਰੱਖਿਆ।ਪਦ ਅਰਥ ਭੁਲੇ = ਗ਼ਲਤੀ ਖਾ ਗਏ। ਪੜਿ = ਪੜ੍ਹ ਕੇ। ਮੋਨੀ = ਸਮਾਧੀਆਂ ਲਾਣ ਵਾਲੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ।
SikhNet (Spanish)Los Pandits recitando sus textos y los hombres de silencio también se encuentran engañados por el otro.
ਜੋਗੀ ਜੰਗਮ ਸੰਨਿਆਸੀ ਭੁਲੇ; ਵਿਣੁ ਗੁਰ ਤਤੁ. ਨ ਪਾਇਆ ॥
jogee jangam saniaasee bhule; vin gur tat. na paaeaa |
Sant Singh KhalsaThe Yogis, wandering pilgrims and Sanyaasees are deluded; without the Guru, they do not find the essence of reality.
Manmohan SinghDeceived are the renunciators, pilgrims and solitarians. Without the Guru, they attain not the reality.
Manmohan Singh (Punjabi)ਠੱਗੇ ਹੋਏ ਹਨ ਤਿਆਗੀ, ਯਾਤਰੂ ਅਤੇ ਇਕਾਂਤੀ ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਅਸਲੀਅਤ ਪਰਾਪਤ ਨਹੀਂ ਹੁੰਦੀ।
Fareedkot Teekaਜੋਗੀ ਔਰ ਜੰਗਮ ਸੰਨਿਆਸੀ ਸਰਬ ਭੇਖੋਂ ਵਾਲੇ ਭ੍ਰਮ ਮੇਂ ਭੂਲੇ ਹੂਏ ਹੈਂ। ਬਿਨਾ ਪੂਰਨ ਗੁਰੋਂ ਸੇ ਤਿਨੋਂ ਨੇ ਤਤ ਸਰੂਪ ਕੋ ਪਾਇਆ ਨਹੀਂ ਹੈ, ਭਾਵ ਬ੍ਰਹਮ ਨੇਸਟੀ ਗੁਰੂ ਦੁਰਲਭ ਹੈ॥
Prof. Sahib Singhਹੇ ਭਾਈ! ਗੁਰੂ ਤੋਂ ਬਿਨਾ ਜੋਗੀ ਜੰਗਮ ਸੰਨਿਆਸੀ ਭੀ ਕੁਰਾਹੇ ਪਏ ਰਹੇ, ਉਹਨਾਂ ਨੇ ਭੀ ਅਸਲੀ ਵਸਤ ਨਾਹ ਲੱਭੀ।ਪਦ ਅਰਥ ਜੰਗਮ = ਸ਼ੈਵ ਮਤ ਦੇ ਰਮਤੇ। ਤਤੁ = ਅਸਲ ਚੀਜ਼।
SikhNet (Spanish)Los Yoguis, los Yangams y los Sanyasas están igual, pues no pueden encontrar la Esencia sin el Guru.
ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ; ਤਿਨੑੀ ਬਿਰਥਾ ਜਨਮੁ ਗਵਾਇਆ ॥
manamukh dukhee sadaa bhram bhule; tinaee birathaa janam gavaaeaa |
Sant Singh KhalsaThe miserable self-willed manmukhs are forever deluded by doubt; they waste away their lives uselessly.
Manmohan SinghThe woe-begone apostates ever go wrong in doubt and they lose their life in vain.
Manmohan Singh (Punjabi)ਕਸ਼ਟ ਪੀੜਤ ਅਧਰਮੀ ਹਮੇਸ਼ਾਂ ਹੀ ਸੰਦੇਹ ਅੰਦਰ ਗੁੰਮਰਾਹ ਹੋਏ ਹਨ ਤੇ ਉਹ ਆਪਣਾ ਜੀਵਨ ਨਿਸਫਲ ਗੁਆ ਲੈਂਦੇ ਹਨ।
Fareedkot Teekaਮਨਮੁਖ ਜੋ ਦੁਖਦੇ ਹੈਂ, ਸੋ ਸਦਾ ਭ੍ਰਮ ਸੇ ਭੂਲੇ ਹੈਂ, ਤਿਨੋਂ ਨੇ ਅਪਨਾ ਜਨਮ ਵਿਅਰਥ ਹੀ ਗਵਾਯਾ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਦਾ ਦੁਖੀ ਹੀ ਰਹੇ, ਭਟਕਣਾ ਵਿਚ ਪੈ ਕੇ ਸਹੀ ਜੀਵਨ-ਰਾਹ ਤੋਂ ਖੁੰਝੇ ਹੀ ਰਹੇ, ਉਹਨਾਂ ਆਪਣਾ ਜਨਮ ਵਿਅਰਥ ਹੀ ਗਵਾਇਆ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭ੍ਰਮਿ = ਭਟਕਣਾ ਵਿਚ (ਪੈ ਕੇ)।
SikhNet (Spanish)Los ególatras están siempre dolientes, al estar ofuscados por la duda, pues desperdician su vida en vano.
ਨਾਨਕ. ਨਾਮਿ ਰਤੇ, ਸੇਈ ਜਨ ਸਮਧੇ; ਜਿ ਆਪੇ ਬਖਸਿ ਮਿਲਾਇਆ ॥੧॥
naanak. naam rate, seee jan samadhe; ji aape bakhas milaaeaa |1|
Sant Singh KhalsaO Nanak, those who are imbued with the Naam are balanced and poised; forgiving them, the Lord blends them with Himself. ||1||
Manmohan SinghNanak the men who are imbued with the Name remain unwavering. Forgiving them the Lord blends them with Himself.
Manmohan Singh (Punjabi)ਨਾਨਕ, ਜਿਹੜੇ ਇਨਸਾਨ ਨਾਮ ਨਾਲ ਰੰਗੀਜੇ ਹਨ, ਉਹ ਅਡੋਲ ਰਹਿੰਦੇ ਹਨ। ਮੁਆਫੀ ਦੇ ਕੇ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਨਾਮੀ ਮੇਂ ਪ੍ਰੀਤਵਾਨ ਹੋ ਕਰ ਜਨ (ਸਮਧੇ) ਸਮਝੇ ਹੈਂ ਜਿਨੋਂ ਕੋ ਵਾਹਿਗੁਰੂ ਨੇ ਆਪ ਹੀ ਬਖਸ ਕਰ ਸਾਧ ਸੰਗਤਿ ਮੇਂ ਮਿਲਾਯਾ ਹੈ॥੧॥
Prof. Sahib Singhਪਰ, ਹੇ ਨਾਨਕ! (ਜੀਵਾਂ ਦੇ ਕੀਹ ਵੱਸ?) ਜਿਨ੍ਹਾਂ ਮਨੁੱਖ ਨੂੰ (ਪਰਮਾਤਮਾ) ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ, ਉਹ (ਉਸ ਦੇ) ਨਾਮ ਵਿਚ ਰੰਗੇ ਰਹਿੰਦੇ ਹਨ ਤੇ ਉਹੀ ਕਾਮਯਾਬ ਜੀਵਨ ਵਾਲੇ ਹੁੰਦੇ ਹਨ ॥੧॥ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੱਤੇ, ਰੰਗੇ ਹੋਏ। ਸਮਧੇ = ਸਮਾਧੀ ਵਾਲੇ ਹੋਏ, ਪੂਰਨ ਅਵਸਥਾ ਵਾਲੇ ਬਣੇ। ਜਿ = ਜਿਨ੍ਹਾਂ ਨੂੰ। ਬਖਸਿ = ਬਖ਼ਸ਼ਸ਼ ਕਰ ਕੇ, ਮਿਹਰ ਕਰ ਕੇ ॥੧॥
SikhNet (Spanish)Dice Nanak, los que están imbuidos en el Nombre del Señor viven en Paz; sí, aquéllos a los que el Señor por Sí Mismo perdona, los une en Su Ser. (1)