ਪਉੜੀ ॥
paurree | Ang 852
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਨੀ ਗੁਰਮੁਖਿ. ਹਰਿ ਨਾਮ ਧਨੁ, ਨ ਖਟਿਓ; ਸੇ ਦੇਵਾਲੀਏ ਜੁਗ ਮਾਹਿ ॥
jinee guramukh. har naam dhan, na khattio; se devaalee jug maeh | Ang 852
Sant Singh KhalsaThose who do not become Gurmukh and earn the wealth of the Lord's Name, are bankrupt in this age.
Manmohan SinghThey, who through the Guru, earn not the wealth of the Lord's Name, they are bankrupts in this age.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਪ੍ਰਭੂ ਦੇ ਨਾਮ ਦੀ ਦੌਲਤ ਨੂੰ ਨਹੀਂ ਕਮਾਉਂਦੇ; ਉਹ ਇਸ ਯੁੱਗ ਅੰਦਰ ਨੰਗ-ਮਲੰਗ ਹਨ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰੇ ਹਰਿ ਨਾਮ ਧਨ ਖਟਿਆ ਨਹੀਂ ਹੈ, ਸੋ ਇਸ ਯੁਗ ਮੇਂ ਸਦਾ ਦਿਵਾਲੀਏ ਹੈਂ, ਭਾਵ ਰਿਖੀ ਦੇਵਤਾ ਅਰੁ ਪਿਤਰੋਂ ਕੇ ਰਿਣੀ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਇਆ, ਉਹ ਜਗਤ ਵਿਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਚੁਕੇ ਸਮਝੋ (ਜਿਵੇਂ ਜੁਆਰੀਆ ਜੂਏ ਵਿਚ ਹਾਰ ਕੇ ਕੰਗਾਲ ਹੋ ਜਾਂਦਾ ਹੈ)।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਦੇਵਾਲੀਏ = ਮਨੁੱਖਾ ਜੀਵਨ ਦੀ ਬਾਜ਼ੀ ਹਾਰੇ ਹੋਏ। ਜੁਗ ਮਾਹਿ = ਜਗਤ ਵਿਚ।
SikhNet (Spanish)Los que no se vuelven Gurmukjs y ganan las Riquezas del Nombre del Señor, se quedan en bancarrota en esta época.
ਓਇ ਮੰਗਦੇ ਫਿਰਹਿ ਸਭ ਜਗਤ ਮਹਿ; ਕੋਈ ਮੁਹਿ ਥੁਕ. ਨ ਤਿਨ ਕਉ ਪਾਹਿ ॥
oe mangade fireh sabh jagat meh; koee muhi thuk. na tin kau paeh | Ang 852
Sant Singh KhalsaThey wander around begging all over the world, but no one even spits in their faces.
Manmohan SinghThey go abegging throughout the whole world and no one even spits in their mouth.
Manmohan Singh (Punjabi)ਉਹ ਸਾਰੇ ਜਹਾਨ ਅੰਦਰ ਮੰਗਦੇ ਪਿੰਨਦੇ ਫਿਰਦੇ ਹਨ ਅਤੇ ਕੋਈ ਉਨ੍ਹਾਂ ਦੇ ਮੂੰਹ ਵਿੱਚ ਥੁੱਕਦਾ ਤੱਕ ਨਹੀਂ।
Fareedkot Teekaਵੋਹ ਸਰਬ ਜਗਤ ਮੇਂ ਮੰਗਤੇ ਫਿਰਤੇ ਹੈਂ, ਪਰੰਤੂ ਤਿਨ ਕੇ ਮੁਖ ਪਰ ਕੋਈ ਥੁਕ ਬੀ ਨਹੀਂ ਪਾਵਤਾ ਹੈ। ਭਾਵ ਯਹਿ ਤਿਸ ਕੋ ਅਤੀ ਧ੍ਰਿਕਾਰਿਆ ਹੂਆ ਨਿਰਲਜ ਜਾਨਤੇ ਹੈਂ॥
Prof. Sahib Singhਇਹੋ ਜਿਹੇ ਮਨੁੱਖ (ਉਹਨਾਂ ਮੰਗਤਿਆਂ ਵਰਗੇ ਹਨ ਜੋ) ਸਾਰੇ ਸੰਸਾਰ ਵਿਚ ਮੰਗਦੇ ਫਿਰਦੇ ਹਨ, ਪਰ ਉਹਨਾਂ ਦੇ ਮੂੰਹ ਉਤੇ ਕੋਈ ਥੁੱਕਦਾ ਭੀ ਨਹੀਂ।ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਮੁਹਿ = ਮੂੰਹ ਉਤੇ। ਨ ਪਾਹਿ = ਨਹੀਂ ਪਾਂਦੇ।
SikhNet (Spanish)Pordiosean de puerta en puerta, pero nadie, siquiera, les escupe en la cara.
ਪਰਾਈ ਬਖੀਲੀ ਕਰਹਿ. ਆਪਣੀ ਪਰਤੀਤਿ ਖੋਵਨਿ; ਸਗਵਾ ਭੀ ਆਪੁ ਲਖਾਹਿ ॥
paraaee bakheelee kareh. aapanee parateet khovan; sagavaa bhee aap lakhaeh | Ang 852
Sant Singh KhalsaThey gossip about others, and lose their credit, and expose themselves as well.
Manmohan SinghThey back-bite others, lose their credit, rather get themselves exposed as well.
Manmohan Singh (Punjabi)ਉਹ ਹੋਰਨਾਂ ਦੀ ਚੁੱਗਲੀ ਕਰਦੇ ਹਨ, ਆਪਣਾ ਇਤਬਾਰ ਗੁਆ ਲੈਂਦੇ ਹਨ। ਸਗੋਂ ਆਪਣੇ ਆਪ ਨੂੰ ਨੰਗਾ ਭੀ ਕਰ ਲੈਂਦੇ ਹਨ।
Fareedkot Teekaਪਰਾਈ ਬਖੀਲੀ ਕਰਤੇ ਹੈਂ ਔਰ ਅਪਨੀ ਪ੍ਰਤੀਤ ਖੋਵਤੇ ਹੈਂ। (ਸਗਵਾ) ਉਲਟਾ ਆਪ ਨੂੰ ਲਖਾਵਤੇ ਹੈਂ, ਭਾਵ ਮੂਰਖ ਵਾ ਨਿੰਦਕ ਜਣਾਵਤੇ ਹੈਂ॥
Prof. Sahib Singhਹੇ ਭਾਈ! ਇਹੋ ਜਿਹੇ ਬੰਦੇ ਦੂਜਿਆਂ ਦੀ ਨਿੰਦਾ ਕਰਦੇ ਹਨ (ਤੇ ਇਸ ਤਰ੍ਹਾਂ) ਆਪਣਾ ਇਤਬਾਰ ਗਵਾ ਲੈਂਦੇ ਹਨ, ਸਗੋਂ ਚੰਗੀ ਤਰ੍ਹਾਂ ਆਪਣਾ (ਭੈੜਾ) ਅਸਲਾ ਨਸ਼ਰ ਕਰਦੇ ਹਨ।ਪਦ ਅਰਥ ਬਖੀਲੀ = ਨਿੰਦਾ, ਚੁਗ਼ਲੀ। ਪਰਤੀਤਿ = ਇਤਬਾਰ। ਖੋਵਨਿ = ਗਵਾ ਲੈਂਦੇ ਹਨ। ਸਗਵਾ = ਸਗੋਂ ਚੰਗੀ ਤਰ੍ਹਾਂ। ਆਪੁ = ਆਪਣਾ (ਭੈੜਾ) ਅਸਲਾ। ਲਖਾਹਿ = ਨਸ਼ਰ ਕਰਦੇ ਹਨ।
SikhNet (Spanish)Calumnian a otros y pierden crédito, quedando, a la vez, expuestos.
ਜਿਸੁ ਧਨ ਕਾਰਣਿ ਚੁਗਲੀ ਕਰਹਿ, ਸੋ ਧਨੁ. ਚੁਗਲੀ ਹਥਿ, ਨ ਆਵੈ; ਓਇ ਭਾਵੈ ਤਿਥੈ ਜਾਹਿ ॥
jis dhan kaaran chugalee kareh, so dhan. chugalee hath, na aavai; oe bhaavai tithai jaeh | Ang 852
Sant Singh KhalsaThat wealth, for which they slander others, does not come into their hands, no matter where they go.
Manmohan Singhthe wealth for which they slander others, that wealth comes not to their hand through backbiting, though they may wander wheresoever they like.
Manmohan Singh (Punjabi)ਜਿਸ ਧਨ ਪਦਾਰਥ ਦੀ ਖਾਤਿਰ ਉਹ ਹੋਰਨਾਂ ਦੀ ਨਿੰਦਾ ਕਰਦੇ ਹਨ, ਉਹ ਧਨ ਪਦਾਰਥ ਚੁਗਲੀ ਬਖੀਲੀ ਰਾਹੀਂ ਉਨ੍ਹਾਂ ਦੇ ਹੱਥ ਨਹੀਂ ਲੱਗਦਾ, ਭਾਵੇਂ ਉਹ ਜਿਥੇ ਭੀ ਚਾਹੁੱ ਭਟਕਦੇ ਫਿਰਨ।
Fareedkot Teekaਜਿਸ ਧਨ ਕੇ ਵਾਸਤੇ ਪਰਾਈ ਚੁਗਲੀ ਕਰਤੇ ਹੈਂ, ਸੋ ਧਨ ਚੁਗਲੀ ਕਰਨੇ ਸੇ ਹਥ ਨਹੀਂ ਆਵਤਾ ਹੈ। ਜਹਾਂ ਉਨ ਕੋ ਭਾਵੈ ਤਹਾਂ ਹੀ ਜਾਵੈ, ਭਾਵ ਯਹਿ ਹੰਕਾਰ ਸਹਤ ਕਿਤਨੇ ਹੀ ਕਰਮ ਕਰੈ ਔਰ ਕਹੀ ਜਾਵੈ, ਪਰੰਤੂ ਤਿਨਕੌ ਹਰਿ ਧਨ ਨਹੀਂ ਮਿਲੇਗਾ॥
Prof. Sahib Singhਅਜੇਹੇ ਮਨੁੱਖ ਜਿਥੇ ਜੀ ਚਾਹੇ ਜਾਣ, ਜਿਸ ਧਨ ਦੀ ਖ਼ਾਤਰ (ਲਾਲਚ ਵਿਚ ਆ ਕੇ) ਚੁਗ਼ਲੀ ਕਰਦੇ ਹਨ, ਚੁਗਲੀ ਨਾਲ ਉਹ ਧਨ ਉਹਨਾਂ ਨੂੰ ਲੱਭਦਾ ਨਹੀਂ।ਪਦ ਅਰਥ ਕਾਰਣਿ = ਵਾਸਤੇ। ਹਥਿ = ਹੱਥ ਵਿਚ। ਜਾਹਿ = ਜਾਣ।
SikhNet (Spanish)Las riquezas por las que calumnian a otros nunca las consiguen por más que tratan.
ਗੁਰਮੁਖਿ ਸੇਵਕ ਭਾਇ, ਹਰਿ ਧਨੁ ਮਿਲੈ; ਤਿਥਹੁ ਕਰਮਹੀਣ ਲੈ. ਨ ਸਕਹਿ; ਹੋਰ ਥੈ ਦੇਸ ਦਿਸੰਤਰਿ, ਹਰਿ ਧਨੁ ਨਾਹਿ ॥੮॥
guramukh sevak bhaae, har dhan milai; tithahu karamaheen lai. na sakeh; hor thai des disantar, har dhan naeh |8| Ang 853
Sant Singh KhalsaThrough loving service, the Gurmukhs receive the wealth of the Naam, but the unfortunate ones cannot receive it. This wealth is not found anywhere else, in this country or in any other. ||8||
Manmohan SinghBy Guru's grace, God's riches are attained through servant's sentiment, but the unfortunate ones can receive it not, therefrom In no other place in the country and abroad this Divine wealth is found.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਵਾਹਿਗੁਰੂ ਦਾ ਪਦਾਰਥ ਦਾਸ-ਭਾਵਨ ਰਾਹੀਂ ਪਰਪਾਤ ਹੁੰਦਾ ਹੈ, ਪਰ ਨਿਕਰਮਣ ਜੀਵ ਇਸ ਨੂੰ ਉਥੋਂ ਪਰਾਪਤ ਨਹੀਂ ਕਰ ਸਕਦੇ। ਮੁਲਕ ਅਤੇ ਪ੍ਰਦੇਸ਼ ਵਿੱਚ ਕਿਸੇ ਹੋਰਸ ਜਗ੍ਹਾ ਤੇ ਇਹ ਈਸ਼ਵਰੀ ਦੌਲਤ ਨਹੀਂ ਮਿਲਦੀ।
Fareedkot Teekaਗੁਰੋਂ ਦ੍ਵਾਰੇ ਸੇਵਕ ਭਾਵ ਧਾਰਨੇ ਸੇ ਹਰਿ ਨਾਮ ਧਨ ਮਿਲਤਾ ਹੈ। ਪਰੰਤੂ ਵਹੁ ਮਨਮੁਖ (ਕਰਮਹੀਣ) ਭਾਗੋਂ ਤੇ ਹੀਨ ਤਿਸ ਅਸਥਾਨ ਸੇ ਲੈ ਨਹੀਂ ਸਕਤੇ ਹੈਂ ਔਰ ਦੇਸ ਦਿਸੰਤਰੋਂ ਮੇਂ ਗੁਰੋਂ ਬਿਨਾਂ ਹਰੀ ਨਾਮ ਧਨ ਨਹੀਂ ਪਾਈਤਾ ਹੈ॥੮॥☬ਗੁਰਮੁਖੋਂ ਕੀ ਵਡਿਆਈ ਕਰਤੇ ਹੈਂ:
Prof. Sahib Singhਹੇ ਭਾਈ! ਸੇਵਕ-ਭਾਵਨਾ ਨਾਲ ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ; ਪਰ ਉਹ (ਨਿੰਦਕ) ਅਭਾਗੇ ਉਥੋਂ (ਗੁਰੂ-ਦਰ ਤੋਂ) ਇਹ ਧਨ ਲੈ ਨਹੀਂ ਸਕਦੇ (ਤੇ, ਗੁਰੂ-ਦਰ ਤੋਂ ਬਿਨਾ) ਕਿਸੇ ਹੋਰ ਥਾਂ ਕਿਸੇ ਹੋਰ ਦੇਸ ਵਿਚ ਇਹ ਨਾਮ-ਧਨ ਹੈ ਹੀ ਨਹੀਂ ॥੮॥ਪਦ ਅਰਥ ਸੇਵਕ ਭਾਇ = ਸੇਵਕ-ਭਾਵਨਾ ਨਾਲ। ਕਰਮਹੀਣ = ਅਭਾਗੇ ਬੰਦੇ। ਹੋਰਥੈ = ਕਿਸੇ ਹੋਰ ਥਾਂ। ਦਿਸੰਤਰਿ = ਹੋਰ ਦੇਸ ਵਿਚ ॥੮॥
SikhNet (Spanish)Las Riquezas del Naam, las obtiene el Gurmukj, a través del Servicio Amoroso, pero los pobres desafortunados no las pueden recibir aunque vaguen sin rumbo por el mundo entero.