ਗੁਰੂ ਮੁਖੁ ਦੇਖਿ; ਗਰੂ ਸੁਖੁ ਪਾਯਉ ॥
guroo mukh dekh; garoo sukh paayau |
Sant Singh KhalsaGazing upon the Face of the Guru, I find peace.
Manmohan SinghSeeing the Guru's face, I have obtained perfect peace.
Manmohan Singh (Punjabi)ਗੁਰਾਂ ਦਾ ਮੁਖਾਰਬਿੰਦ ਵੇਖਣ ਦੁਆਰਾ, ਮੈਂ ਵਡਾ ਆਰਾਮ ਪਾਇਆ ਹੈ।
Fareedkot Teekaਹੇ ਸਤਿਗੁਰ ਜੀ! ਆਪ ਕਾ ਮੁਖ ਦੇਖ ਕਰ ਕੇ ਮੈਨੇ (ਗੁਰੂ) ਬਡਾ ਸੁਖ ਪਾਯਾ ਹੈ॥
Prof. Sahib Singhਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ।ਪਦ ਅਰਥ ਗੁਰੂ ਮੁਖੁ = ਸਤਿਗੁਰੂ ਦਾ ਮੂੰਹ। ਗਰੂ ਸੁਖੁ = ਵੱਡਾ ਆਨੰਦ। ਗਰੂ = (गरीयस् = Compare of गुरु)। ਪਾਯਉ = ਲੱਭਾ ਹੈ, ਲਿਆ ਹੈ।
SikhNet (Spanish)Teniendo la Visión del Guru, encuentro Paz,
ਹੁਤੀ ਜੁ ਪਿਆਸ, ਪਿਊਸ ਪਿਵੰਨ ਕੀ; ਬੰਛਤ ਸਿਧਿ ਕਉ ਬਿਧਿ ਮਿਲਾਯਉ ॥
hutee ju piaas, piaoos pivan kee; banchhat sidh kau bidh milaayau |
Sant Singh KhalsaI was thirsty, yearning to drink in the Nectar; to fulfill that wish, the Guru laid out the way.
Manmohan SinghI had the thirst to in-drink the Nectar. For fulfilling that aspiration, the Lord has chalked out a way.
Manmohan Singh (Punjabi)ਮੈਨੂੰ ਅੰਮ੍ਰਿਤ ਪਾਨ ਕਰਨ ਦੀ ਤਰੇਹ ਸੀ। ਉਸ ਅਭਿਲਾਸ਼ਾ ਨੂੰ ਪੂਰਾ ਕਰਨ ਲਈ ਸੁਆਮੀ ਨੇ ਵਿਉਤ ਬਣਾ ਦਿੱਤੀ ਹੈ।
Fareedkot Teekaਉਪਦੇਸ ਰੂਪੀ (ਪਿਊਸ) ਅੰਮ੍ਰਿਤ ਕੇ ਪਾਨ ਕਰਨੇ ਕੀ ਜੋ ਮੁਝ ਕੋ ਪਿਆਸ ਲਗੀ ਹੋਈ ਥੀ, ਸੋ ਮੇਰੇ ਮਨ ਬਾਂਛਤ ਕੀ ਸਿਧੀ ਹੇਤ (ਬਿਧਿ) ਬਿਧਾਤਾ ਨੇ ਆਪ ਕੋ ਮਿਲਾਯਾ ਹੈ॥
Prof. Sahib Singh(ਆਪ ਨੂੰ) ਅੰਮ੍ਰਿਤ ਪੀਣ ਦੀ ਜਿਹੜੀ ਤਾਂਘ ਲੱਗੀ ਹੋਈ ਸੀ, ਉਸ ਮਨ-ਇੱਛਤ (ਤਾਂਘ ਦੀ) ਸਫਲਤਾ ਦਾ ਢੰਗ (ਹਰੀ ਨੇ) ਬਣਾ ਦਿੱਤਾ ਹੈ।ਪਦ ਅਰਥ ਹੁਤੀ ਜੁ ਪਿਆਸ = ਜਿਹੜੀ ਤ੍ਰੇਹ (ਲੱਗੀ ਹੋਈ) ਸੀ। ਪਿਊਸ = ਅੰਮ੍ਰਿਤ (पीयुष)। ਪਿਵੰਨ ਕੀ = ਪੀਣ ਦੀ। ਬੰਛਤ = ਮਨ-ਇੱਜ਼ਤ। ਕਉ = ਵਾਸਤੇ। ਬਿਧਿ = ਢੰਗ! ਮਿਲਾਯਉ = ਮਿਲਾ ਦਿੱਤਾ ਹੈ, ਬਣਾ ਦਿੱਤਾ ਹੈ।
SikhNet (Spanish)tenía sed, añoraba beber del Néctar y para calmar mi sed, el Guru mostró el Camino.
ਪੂਰਨ ਭੋ. ਮਨ ਠਉਰ ਬਸੋ; ਰਸ ਬਾਸਨ ਸਿਉ, ਜੁ ਦਹੰ ਦਿਸਿ ਧਾਯਉ ॥
pooran bho. man tthaur baso; ras baasan siau, ju dahan dis dhaayau |
Sant Singh KhalsaMy mind has become perfect; it dwells in the Lord's Place; it had been wandering in all directions, in its desire for tastes and pleasures.
Manmohan SinghMy mind, which wandered in ten directions stung with the desire of relish has become perfect and now abides in the Lord's abode.
Manmohan Singh (Punjabi)ਮੇਰਾ ਮਨੂਆ, ਜੋ ਸੁਆਦਾਂ ਦੀ ਖਾਹਿਸ਼ ਨਾਲ ਦੰਸੀ ਪਾਸੀ ਭਟਕਦਾ ਫਿਰਦਾ ਸੀਸ, ਸੰਪੂਰਨ ਥੀ ਗਿਆ ਹੈ ਅਤੇ ਹੁਣ ਪ੍ਰਭੂ ਦੇ ਅਸਥਾਨ ਤੇ ਵਸਦਾ ਹੈ।
Fareedkot Teekaਜੋ ਮੇਰਾ ਮਨ (ਰਸ) ਵਿਸਿਓਂ ਕੀਆਂ ਵਾਸ਼ਨਾਂ ਕਰ ਕੇ ਦਸੋ ਦਿਸਾ ਮੇਂ ਧਾਵਤਾ ਥਾ, ਸੋ ਅਬ ਆਪ ਕੇ ਉਪਦੇਸ ਸੇ ਪੂਰਨ ਹੋਇ ਕਰ ਕੇ ਠੌਰ ਮੇਂ, ਭਾਵ ਭੂਮਾ ਬ੍ਰਹਮ ਮੇਂ ਵਸਿਆ ਹੈ॥
Prof. Sahib Singh(ਸੰਸਾਰੀ ਜੀਵਾਂ ਦਾ) ਜੋ ਮਨ ਰਸਾਂ ਵਾਸ਼ਨਾਂ ਦੇ ਪਿੱਛੇ ਦਸੀਂ ਪਾਸੀਂ ਦੌੜਦਾ ਹੈ ਆਪ ਦਾ ਉਹ ਮਨ ਰੱਜ ਗਿਆ ਹੈ ਤੇ ਟਿਕ ਗਿਆ ਹੈ।ਪਦ ਅਰਥ ਭੋ = ਹੋ ਗਿਆ ਹੈ। ਠਉਰ ਬਸੋ = ਥਾਂਇ ਵੱਸ ਪਿਆ ਹੈ, ਟਿਕ ਗਿਆ ਹੈ। ਰਸ ਬਾਸਨ ਸਿਉ = ਰਸਾਂ ਤੇ ਵਾਸ਼ਨਾਂ ਨਾਲ। ਜੁ = ਜਿਹੜਾ ਮਨ। ਦਹੰ ਦਿਸਿ = ਦਸੀਂ ਪਾਸੀਂ। ਧਾਯਉ = ਦੌੜਦਾ ਹੈ।
SikhNet (Spanish)Mi mente ha encontrado la Perfección, ahora habita en el Lugar del Señor,
ਗੋਬਿੰਦ ਵਾਲੁ, ਗੋਬਿੰਦ ਪੁਰੀ ਸਮ; ਜਲੵਨ. ਤੀਰਿ ਬਿਪਾਸ ਬਨਾਯਉ ॥
gobind vaal, gobind puree sam; jalayan. teer bipaas banaayau |
Sant Singh KhalsaGoindwal is the City of God, built on the bank of the Beas River.
Manmohan SinghSays Jallan, Goindwal built on the bank of river Beas is like the city of the Lord.
Manmohan Singh (Punjabi)ਜਲਨ ਆਖਦਾ ਹੈ, ਗੋਇਦਵਾਲ ਸੁਆਮੀ ਦੇ ਸ਼ਹਿਰ ਵਰਗਾ ਹੈ, ਜੋ ਬਿਆਸ ਦਰਿਆ ਦੇ ਕੰਢੇ ਤੇ ਬਣਾਇਆ ਗਿਆ ਹੈ।
Fareedkot Teekaਸ੍ਰੀ 'ਜਲਨ' ਭੱਟ ਜੀ ਕਹਤੇ ਹੈਂ: ਵਿਆਸਾ ਨਦੀ ਕੇ ਕਿਨਾਰੇ ਪਰ ਗੋਬਿੰਦ ਕੀ ਪੁਰੀ ਬੈਕੁੰਠ ਕੇ ਸਮਾਨ ਜਿਨ ਗੁਰੂ ਅਮਰਦਾਸ ਜੀ ਨੇ ਬਨਾਇਆ ਹੈ॥
Prof. Sahib Singh(ਜਿਸ ਸਤਿਗੁਰੂ ਅਮਰਦਾਸ ਜੀ ਨੇ) ਬੈਕੁੰਠ ਵਰਗਾ ਗੋਇੰਦਵਾਲ ਬਿਆਸਾ ਦੇ ਪਾਣੀਆਂ ਦੇ ਕੰਢੇ ਉਤੇ ਬਣਾ ਦਿੱਤਾ ਹੈ,ਪਦ ਅਰਥ ਗੋਬਿੰਦ ਪੁਰੀ ਸਮ = ਹਰੀ ਦੇ ਨਗਰ ਸਮਾਨ, ਬੈਕੁੰਠ ਸਮਾਨ। ਸਮ = ਬਰਾਬਰ, ਵਰਗਾ। ਜਲ੍ਯ੍ਯਨ ਤੀਰਿ ਬਿਪਾਸ = ਬਿਆਸਾ ਦੇ ਜਲਾਂ ਦੇ ਕੰਢੇ ਉਤੇ।
SikhNet (Spanish)antes había estado vagando en todas direcciones con el deseo de sabores y placeres.
ਗਯਉ ਦੁਖੁ ਦੂਰਿ, ਬਰਖਨ ਕੋ; ਸੁ ਗੁਰੂ ਮੁਖੁ ਦੇਖਿ, ਗਰੂ ਸੁਖੁ ਪਾਯਉ ॥੬॥੧੦॥
gyau dukh door, barakhan ko; su guroo mukh dekh, garoo sukh paayau |6|10|
Sant Singh KhalsaThe pains of so many years have been taken away; gazing upon the Face of the Guru, I find peace. ||6||10||
Manmohan SinghSeeing the vision of the Guru, my grief of many years has been dispelled far away and I have obtained great peace.
Manmohan Singh (Punjabi)ਉਨ੍ਹਾਂ ਗੁਰਾਂ ਦਾ ਦਰਸ਼ਨ ਵੇਖਣ ਦੁਆਰਾ ਮੇਰੇ ਅਨੇਕਾਂ ਵਰ੍ਹਿਆਂ ਦੇ ਦੁਖੜੇ ਦੂਰ ਹੋ ਗਏ ਹਨ ਅਤੇ ਮੈਨੂੰ ਵਡਾ ਆਰਾਮ ਪਰਾਪਤ ਹੋ ਗਿਆ ਹੈ।
Fareedkot Teekaਅਨੇਕ ਬਰਸੋਂ ਕਾ ਜੋ ਅਗਿਆਨ ਜੰਨ ਦੁਖ ਥਾ, ਸੋ ਅਬ ਚਲਾ ਗ੍ਯਾ ਹੈ, ਕਿਉਂ ਕਿ ਹੇ ਸਤਿਗੁਰ! ਤਿਨ ਕਾ ਮੁਖਾਰਬਿੰਦ ਦੇਖ ਕਰ ਕੇ ਅਪਨੇ (ਗੁਰੂ) ਬਡਾ, ਭਾਵ ਆਤਮ ਸੁਖ ਪਾਯਾ ਹੈ॥੬॥੧੦॥
Prof. Sahib Singhਉਸ ਗੁਰੂ ਦਾ ਮੂੰਹ ਵੇਖ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ, (ਆਪ ਦਾ, ਮਾਨੋ) ਵਰ੍ਹਿਆਂ ਦਾ ਦੁੱਖ ਦੂਰ ਹੋ ਗਿਆ ਹੈ ॥੬॥੧੦॥ਪਦ ਅਰਥ ਬਰਖਨ ਕੋ ਦੁਖੁ = ਵਰ੍ਹਿਆਂ ਦਾ ਦੁੱਖ। ਤੀਰਿ = ਕੰਢੇ ਉੱਤੇ ॥੬॥੧੦॥
SikhNet (Spanish)Goindwal es la Ciudad de Dios, edificada en las orillas del río Bis, el dolor en mi vida se ha calmado y teniendo la Visión del Semblante del Guru, he encontrado Paz. (6-10)