ੴ

ਸਿੱਖਬਾਣੀ · SikhBani

Ang 1400

Sri Guru Granth Sahib · Svaiyay Fourth Mehl · 6 shabads, 30 lines
Translations
Shabad Bhatt Nalh Svaiyay Fourth Mehl continued from Ang 1399

ਤਾਰਣ ਤਰਣ ਸਮ੍ਰਥੁ, ਕਲਿਜੁਗਿ; ਸੁਨਤ ਸਮਾਧਿ, ਸਬਦ ਜਿਸੁ ਕੇਰੇ ॥

taaran taran samrath, kalijug; sunat samaadh, sabad jis kere |

Sant Singh KhalsaThe All-powerful Guru is the Boat to carry us across in this Dark Age of Kali Yuga. Hearing the Word of His Shabad, we are transported into Samaadhi.
Manmohan SinghIn this darkage, the Omnipotent Guru is a ship to ferry across, hearing whose word, one lands in profound trance.
Manmohan Singh (Punjabi)ਇਸ ਕਾਲੇ ਯੁਗ ਅੰਦਰ, ਸਰਬ ਸ਼ਕਤੀਵਾਨ ਗੁਰੂ ਜੀ ਪਾਰ ਉਤਾਰਨ ਲਈ ਇਕ ਜਹਾਜ ਹਨ, ਜਿਨ੍ਹਾਂ ਦੀ ਬਾਣੀ ਸੁਣਨ ਦੁਆਰਾ, ਜੀਵ ਅਫੁਰ ਤਾੜੀ ਅੰਦਰ ਰਮ ਜਾਂਦਾ ਹੈ।
Fareedkot Teekaਜੋ ਭਵਸਿੰਧ ਤੇ ਤਾਰਨੇ ਕੋ (ਤਰਣ) ਜਹਾਜ ਵਤ ਸਮਰਥ ਸਤਿਗੁਰੂ ਹੈਂ, ਪੁਨਾ ਇਸ ਕਲਯੁਗ ਮੇਂ ਜਿਨ ਕੇ ਸਬਦ ਕੋ ਸ੍ਰਵਣ ਕਰਤਿਆਂ ਹੀ ਸਮਾਧੀ ਲਗ ਜਾਤੀ ਹੈ, ਭਾਵ ਚਿਤ ਕੀ ਬ੍ਰਿਤੀ ਇਕਾਗ੍ਰਤਾ ਕੋ ਪ੍ਰਾਪਤਿ ਹੋਤੀ ਹੈ॥
Prof. Sahib Singhਜਿਸ ਗੁਰੂ ਦੀ ਬਾਣੀ ਸੁਣਦਿਆਂ ਸਮਾਧੀ (ਵਿਚ ਲੀਨ ਹੋ ਜਾਈਦਾ ਹੈ), ਉਹ ਗੁਰੂ ਕਲਜੁਗ ਵਿਚ (ਸੰਸਾਰ-ਸਾਗਰ ਤੋਂ) ਤਾਰਨ ਲਈ ਸਮਰੱਥ ਜਹਾਜ਼ ਹੈ।

ਪਦ ਅਰਥ ਤਾਰਣ ਤਰਣ = ਤਾਰਣ ਲਈ ਜਹਾਜ਼। ਤਰਣ = ਜਹਾਜ਼। ਸਮ੍ਰਥੁ = ਸਮਰੱਥ। ਕਲਿਜੁਗਿ = ਕਲਜੁਗ ਵਿਚ। ਸੁਨਤ = ਸੁਣਦਿਆਂ। ਸਬਦ ਜਿਸੁ ਕੇਰੇ = ਜਿਸ ਗੁਰੂ ਦੇ ਸ਼ਬਦ। ਕੇਰੇ = ਦੇ। ਸਮਾਧਿ = ਸਮਾਧੀ (ਵਿਚ ਜੁੜ ਜਾਈਦਾ ਹੈ)।

SikhNet (Spanish)El Todopoderoso Guru es la Barca para llevarnos a través de Kali Yug, la Era de la oscuridad, escuchando la Palabra de Su Shabd somos transportados al Estado de Samadhi,

ਫੁਨਿ ਦੁਖਨਿ ਨਾਸੁ. ਸੁਖਦਾਯਕੁ ਸੂਰਉ; ਜੋ ਧਰਤ ਧਿਆਨੁ. ਬਸਤ ਤਿਹ ਨੇਰੇ ॥

fun dukhan naas. sukhadaayak soorau; jo dharat dhiaan. basat tih nere |

Sant Singh KhalsaHe is the Spiritual Hero who destroys pain and brings peace. Whoever meditates on Him, dwells near Him.
Manmohan SinghHe is such a hero, who destroys pain in an instant and can bestow peace. Whosoever contemplates him, near him he abides.
Manmohan Singh (Punjabi)ਉਹ ਐਸੇ ਯੋਧੇ ਹਨ, ਜੋ ਪੀੜ ਨੂੰ ਇਕ ਛਿਨ ਵਿੱਚ ਨਸ਼ਟ ਕਰ ਸਕਦੇ ਹਨ ਅਤੇ ਆਰਾਮ ਬਖਸ਼ ਸਕਦੇ ਹਨ। ਜੋ ਕੋਈ ਉਨ੍ਹਾਂ ਦਾ ਚਿੰਤਨ ਕਰਦਾ ਹੈ ਉਸ ਦੇ ਉਹ ਨੇੜੇ ਹੀ ਵਸਦੇ ਹਨ।
Fareedkot Teekaਪੁਨਾ ਦੁਖੋਂ ਕੇ ਨਾਸ ਕਰਤਾ ਸੁਖਦਾਯਕ ਸੂਰਮਾ ਸਤਿਗੁਰੂ ਹੈਂ ਔਰ ਜੋ ਤਿਨ ਕਾ ਧਿਆਨ ਧਾਰਤਾ ਹੈ, ਭਾਵ ਤਿਸ ਕੇ ਸਮੀਪ ਹੀ ਬਸਤੇ ਹੈਂ, ਅਪਨੇ ਦਾਸੋਂ ਕੇ ਰਿਦੇ ਮੇਂ ਹੀ ਨਿਵਾਸ ਕਰਤੇ ਹੈਂ॥
Prof. Sahib Singhਉਹ ਗੁਰੂ ਦੁੱਖਾਂ ਦੇ ਨਾਸ ਕਰਨ ਵਾਲਾ ਹੈ, ਸੁਖਾਂ ਦੇ ਦੇਣ ਵਾਲਾ ਸੂਰਮਾ ਹੈ। ਜੋ ਮਨੁੱਖ ਉਸ ਦਾ ਧਿਆਨ ਧਰਦਾ ਹੈ, ਉਹ ਗੁਰੂ ਉਸ ਦੇ ਅੰਗ-ਸੰਗ ਵੱਸਦਾ ਹੈ।

ਪਦ ਅਰਥ ਫੁਨਿ = ਅਤੇ ਹੋਰ। ਦੁਖਨਿ ਨਾਸੁ = ਦੁੱਖਾਂ ਦਾ ਨਾਸ ਕਰਨ ਵਾਲਾ। ਸੂਰਉ = ਸੂਰਮਾ। ਤਿਹ ਨੇਰੇ = ਉਸ ਮਨੁੱਖ ਦੇ ਨੇੜੇ।

SikhNet (Spanish)Él es el Héroe Espiritual, Quien destruye el dolor y trae la Paz. Quien sea que medite en Él, habita en él, Él es el Perfecto Ser Primordial.

ਪੂਰਉ ਪੁਰਖੁ. ਰਿਦੈ ਹਰਿ ਸਿਮਰਤ; ਮੁਖੁ ਦੇਖਤ. ਅਘ ਜਾਹਿ ਪਰੇਰੇ ॥

poorau purakh. ridai har simarat; mukh dekhat. agh jaeh parere |

Sant Singh KhalsaHe is the Perfect Primal Being, who meditates in remembrance on the Lord within his heart; seeing His Face, sins run away.
Manmohan SinghThe Guru is the perfect person, who remembers Lord in the mind. Seeing the face of such a Guru, the sins are washed away.
Manmohan Singh (Punjabi)ਗੁਰੂ ਜੀ ਪੂਰਨ ਪੁਰਸ਼ ਹਨ ਜੋ ਹਿਰਦੇ ਅੰਦਰ ਆਪਣੇ ਪ੍ਰਭੂ ਨੂੰ ਆਰਾਧਦੇ ਹਨ। ਉਨ੍ਹਾਂ ਦਾ ਚਿਹਰਾ ਵੇਖਣ ਦੁਆਰਾ ਪਾਪ ਦੂਰ ਦੋਡ ਜਾਂਦੇ ਹਨ।
Fareedkot Teekaਸਤਿਗੁਰੂ ਪੂਰਨ ਪੁਰਖ ਰਿਦੇ ਮੇਂ ਹਰੀ ਕੋ ਸਿਮਰਤੇ ਹੈਂ ਅਰ ਤਿਨੋਂ ਕਾ ਮੁਖਾਰਬਿੰਦ ਦੇਖਨੇ ਸੇ ਸਰਬ ਪਾਪ (ਪਰੇਰੇ) ਦੂਰ ਹੋ ਜਾਤੇ ਹੈਂ॥
Prof. Sahib Singhਸਤਿਗੁਰੂ ਪੂਰਨ ਪੁਰਖ ਹੈ, ਗੁਰੂ ਹਿਰਦੇ ਵਿਚ ਹਰੀ ਨੂੰ ਸਿਮਰਦਾ ਹੈ, (ਉਸ ਦਾ) ਮੁਖ ਵੇਖਿਆਂ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਪੂਰਉ = ਪੂਰਨ। ਰਿਦੈ = ਹਿਰਦੇ ਵਿਚ। ਮੁਖੁ = (ਉਸ ਗੁਰੂ ਦਾ) ਮੂੰਹ। ਅਘ = ਪਾਪ। ਜਾਹਿ ਪਰੇਰੇ = ਦੂਰ ਹੋ ਜਾਂਦੇ ਹਨ।

SikhNet (Spanish)Quien sea que medite con su corazón en el Señor, viendo Su Semblante, sus errores desaparecen.

ਜਉ ਹਰਿ ਬੁਧਿ ਰਿਧਿ ਸਿਧਿ ਚਾਹਤ; ਗੁਰੂ ਗੁਰੂ, ਗੁਰੁ ਕਰੁ ਮਨ ਮੇਰੇ ॥੫॥੯॥

jau har budh ridh sidh chaahat; guroo guroo, gur kar man mere |5|9|

Sant Singh KhalsaIf you long for wisdom, wealth, spiritual perfection and properity, O my mind, dwell upon the Guru, the Guru, the Guru. ||5||9||
Manmohan SinghO my mind, if thou desire Godly wisdom, wealth and prosperity; then contemplate on that Guru who is the Guru of the Gurus.
Manmohan Singh (Punjabi)ਹੇ ਮੇਰੇ ਮਨੂਏ! ਜੇਕਰ ਤੂੰ ਰਬੀ ਸਿਆਣਪਾਂ ਦੌਲਤ ਅਤੇ ਇਕਬਾਲ ਲੋੜਦਾ ਹੈ ਤਾਂ ਤੂੰ ਗੁਰੂਆਂ ਦੇ ਗੁਰੂ ਆਪਣੇ ਗੁਰਦੇਵ ਜੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਜੇਕਰ (ਹਰਿ ਬੁਧਿ) ਆਤਮ ਵਿਸੈਣੀ ਬੁਧੀ ਔ ਰਿਧੀਆਂ ਸਿਧੀਆਂ ਕੋ ਚਾਹਤਾ ਹੈਂ ਤਬ ਮਨ, ਬਾਣੀ, ਤਨ ਕਰ ਕੇ ਗੁਰੂ ਜੀ ਕੇ ਨਾਮ ਕੋ ਉਚਾਰਨ ਕਰੋ॥੫॥੯॥
Prof. Sahib Singhਹੇ ਮੇਰੇ ਮਨ! ਜੇ ਤੂੰ ਰੱਬੀ ਅਕਲ, ਰਿੱਧੀ ਤੇ ਸਿੱਧੀ ਚਾਹੁੰਦਾ ਹੈਂ, ਤਾਂ 'ਗੁਰੂ' 'ਗੁਰੂ' ਜਪ ॥੫॥੯॥

ਪਦ ਅਰਥ ਜਉ = ਜੇਕਰ। ਹਰਿ ਬੁਧਿ = ਰੱਬੀ ਅਕਲ ॥੫॥੯॥

SikhNet (Spanish)Si añoras la Sabiduría, Riqueza, Perfección Espiritual y Propiedad, oh mente mía, habita en el Guru, en el Guru, en el Guru. (5-9)

Open this shabad (5 lines, Angs 1399-1400) →

ਗੁਰੂ ਮੁਖੁ ਦੇਖਿ; ਗਰੂ ਸੁਖੁ ਪਾਯਉ ॥

guroo mukh dekh; garoo sukh paayau |

Sant Singh KhalsaGazing upon the Face of the Guru, I find peace.
Manmohan SinghSeeing the Guru's face, I have obtained perfect peace.
Manmohan Singh (Punjabi)ਗੁਰਾਂ ਦਾ ਮੁਖਾਰਬਿੰਦ ਵੇਖਣ ਦੁਆਰਾ, ਮੈਂ ਵਡਾ ਆਰਾਮ ਪਾਇਆ ਹੈ।
Fareedkot Teekaਹੇ ਸਤਿਗੁਰ ਜੀ! ਆਪ ਕਾ ਮੁਖ ਦੇਖ ਕਰ ਕੇ ਮੈਨੇ (ਗੁਰੂ) ਬਡਾ ਸੁਖ ਪਾਯਾ ਹੈ॥
Prof. Sahib Singhਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ।

ਪਦ ਅਰਥ ਗੁਰੂ ਮੁਖੁ = ਸਤਿਗੁਰੂ ਦਾ ਮੂੰਹ। ਗਰੂ ਸੁਖੁ = ਵੱਡਾ ਆਨੰਦ। ਗਰੂ = (गरीयस् = Compare of गुरु)। ਪਾਯਉ = ਲੱਭਾ ਹੈ, ਲਿਆ ਹੈ।

SikhNet (Spanish)Teniendo la Visión del Guru, encuentro Paz,

ਹੁਤੀ ਜੁ ਪਿਆਸ, ਪਿਊਸ ਪਿਵੰਨ ਕੀ; ਬੰਛਤ ਸਿਧਿ ਕਉ ਬਿਧਿ ਮਿਲਾਯਉ ॥

hutee ju piaas, piaoos pivan kee; banchhat sidh kau bidh milaayau |

Sant Singh KhalsaI was thirsty, yearning to drink in the Nectar; to fulfill that wish, the Guru laid out the way.
Manmohan SinghI had the thirst to in-drink the Nectar. For fulfilling that aspiration, the Lord has chalked out a way.
Manmohan Singh (Punjabi)ਮੈਨੂੰ ਅੰਮ੍ਰਿਤ ਪਾਨ ਕਰਨ ਦੀ ਤਰੇਹ ਸੀ। ਉਸ ਅਭਿਲਾਸ਼ਾ ਨੂੰ ਪੂਰਾ ਕਰਨ ਲਈ ਸੁਆਮੀ ਨੇ ਵਿਉਤ ਬਣਾ ਦਿੱਤੀ ਹੈ।
Fareedkot Teekaਉਪਦੇਸ ਰੂਪੀ (ਪਿਊਸ) ਅੰਮ੍ਰਿਤ ਕੇ ਪਾਨ ਕਰਨੇ ਕੀ ਜੋ ਮੁਝ ਕੋ ਪਿਆਸ ਲਗੀ ਹੋਈ ਥੀ, ਸੋ ਮੇਰੇ ਮਨ ਬਾਂਛਤ ਕੀ ਸਿਧੀ ਹੇਤ (ਬਿਧਿ) ਬਿਧਾਤਾ ਨੇ ਆਪ ਕੋ ਮਿਲਾਯਾ ਹੈ॥
Prof. Sahib Singh(ਆਪ ਨੂੰ) ਅੰਮ੍ਰਿਤ ਪੀਣ ਦੀ ਜਿਹੜੀ ਤਾਂਘ ਲੱਗੀ ਹੋਈ ਸੀ, ਉਸ ਮਨ-ਇੱਛਤ (ਤਾਂਘ ਦੀ) ਸਫਲਤਾ ਦਾ ਢੰਗ (ਹਰੀ ਨੇ) ਬਣਾ ਦਿੱਤਾ ਹੈ।

ਪਦ ਅਰਥ ਹੁਤੀ ਜੁ ਪਿਆਸ = ਜਿਹੜੀ ਤ੍ਰੇਹ (ਲੱਗੀ ਹੋਈ) ਸੀ। ਪਿਊਸ = ਅੰਮ੍ਰਿਤ (पीयुष)। ਪਿਵੰਨ ਕੀ = ਪੀਣ ਦੀ। ਬੰਛਤ = ਮਨ-ਇੱਜ਼ਤ। ਕਉ = ਵਾਸਤੇ। ਬਿਧਿ = ਢੰਗ! ਮਿਲਾਯਉ = ਮਿਲਾ ਦਿੱਤਾ ਹੈ, ਬਣਾ ਦਿੱਤਾ ਹੈ।

SikhNet (Spanish)tenía sed, añoraba beber del Néctar y para calmar mi sed, el Guru mostró el Camino.

ਪੂਰਨ ਭੋ. ਮਨ ਠਉਰ ਬਸੋ; ਰਸ ਬਾਸਨ ਸਿਉ, ਜੁ ਦਹੰ ਦਿਸਿ ਧਾਯਉ ॥

pooran bho. man tthaur baso; ras baasan siau, ju dahan dis dhaayau |

Sant Singh KhalsaMy mind has become perfect; it dwells in the Lord's Place; it had been wandering in all directions, in its desire for tastes and pleasures.
Manmohan SinghMy mind, which wandered in ten directions stung with the desire of relish has become perfect and now abides in the Lord's abode.
Manmohan Singh (Punjabi)ਮੇਰਾ ਮਨੂਆ, ਜੋ ਸੁਆਦਾਂ ਦੀ ਖਾਹਿਸ਼ ਨਾਲ ਦੰਸੀ ਪਾਸੀ ਭਟਕਦਾ ਫਿਰਦਾ ਸੀਸ, ਸੰਪੂਰਨ ਥੀ ਗਿਆ ਹੈ ਅਤੇ ਹੁਣ ਪ੍ਰਭੂ ਦੇ ਅਸਥਾਨ ਤੇ ਵਸਦਾ ਹੈ।
Fareedkot Teekaਜੋ ਮੇਰਾ ਮਨ (ਰਸ) ਵਿਸਿਓਂ ਕੀਆਂ ਵਾਸ਼ਨਾਂ ਕਰ ਕੇ ਦਸੋ ਦਿਸਾ ਮੇਂ ਧਾਵਤਾ ਥਾ, ਸੋ ਅਬ ਆਪ ਕੇ ਉਪਦੇਸ ਸੇ ਪੂਰਨ ਹੋਇ ਕਰ ਕੇ ਠੌਰ ਮੇਂ, ਭਾਵ ਭੂਮਾ ਬ੍ਰਹਮ ਮੇਂ ਵਸਿਆ ਹੈ॥
Prof. Sahib Singh(ਸੰਸਾਰੀ ਜੀਵਾਂ ਦਾ) ਜੋ ਮਨ ਰਸਾਂ ਵਾਸ਼ਨਾਂ ਦੇ ਪਿੱਛੇ ਦਸੀਂ ਪਾਸੀਂ ਦੌੜਦਾ ਹੈ ਆਪ ਦਾ ਉਹ ਮਨ ਰੱਜ ਗਿਆ ਹੈ ਤੇ ਟਿਕ ਗਿਆ ਹੈ।

ਪਦ ਅਰਥ ਭੋ = ਹੋ ਗਿਆ ਹੈ। ਠਉਰ ਬਸੋ = ਥਾਂਇ ਵੱਸ ਪਿਆ ਹੈ, ਟਿਕ ਗਿਆ ਹੈ। ਰਸ ਬਾਸਨ ਸਿਉ = ਰਸਾਂ ਤੇ ਵਾਸ਼ਨਾਂ ਨਾਲ। ਜੁ = ਜਿਹੜਾ ਮਨ। ਦਹੰ ਦਿਸਿ = ਦਸੀਂ ਪਾਸੀਂ। ਧਾਯਉ = ਦੌੜਦਾ ਹੈ।

SikhNet (Spanish)Mi mente ha encontrado la Perfección, ahora habita en el Lugar del Señor,

ਗੋਬਿੰਦ ਵਾਲੁ, ਗੋਬਿੰਦ ਪੁਰੀ ਸਮ; ਜਲੵਨ. ਤੀਰਿ ਬਿਪਾਸ ਬਨਾਯਉ ॥

gobind vaal, gobind puree sam; jalayan. teer bipaas banaayau |

Sant Singh KhalsaGoindwal is the City of God, built on the bank of the Beas River.
Manmohan SinghSays Jallan, Goindwal built on the bank of river Beas is like the city of the Lord.
Manmohan Singh (Punjabi)ਜਲਨ ਆਖਦਾ ਹੈ, ਗੋਇਦਵਾਲ ਸੁਆਮੀ ਦੇ ਸ਼ਹਿਰ ਵਰਗਾ ਹੈ, ਜੋ ਬਿਆਸ ਦਰਿਆ ਦੇ ਕੰਢੇ ਤੇ ਬਣਾਇਆ ਗਿਆ ਹੈ।
Fareedkot Teekaਸ੍ਰੀ 'ਜਲਨ' ਭੱਟ ਜੀ ਕਹਤੇ ਹੈਂ: ਵਿਆਸਾ ਨਦੀ ਕੇ ਕਿਨਾਰੇ ਪਰ ਗੋਬਿੰਦ ਕੀ ਪੁਰੀ ਬੈਕੁੰਠ ਕੇ ਸਮਾਨ ਜਿਨ ਗੁਰੂ ਅਮਰਦਾਸ ਜੀ ਨੇ ਬਨਾਇਆ ਹੈ॥
Prof. Sahib Singh(ਜਿਸ ਸਤਿਗੁਰੂ ਅਮਰਦਾਸ ਜੀ ਨੇ) ਬੈਕੁੰਠ ਵਰਗਾ ਗੋਇੰਦਵਾਲ ਬਿਆਸਾ ਦੇ ਪਾਣੀਆਂ ਦੇ ਕੰਢੇ ਉਤੇ ਬਣਾ ਦਿੱਤਾ ਹੈ,

ਪਦ ਅਰਥ ਗੋਬਿੰਦ ਪੁਰੀ ਸਮ = ਹਰੀ ਦੇ ਨਗਰ ਸਮਾਨ, ਬੈਕੁੰਠ ਸਮਾਨ। ਸਮ = ਬਰਾਬਰ, ਵਰਗਾ। ਜਲ੍ਯ੍ਯਨ ਤੀਰਿ ਬਿਪਾਸ = ਬਿਆਸਾ ਦੇ ਜਲਾਂ ਦੇ ਕੰਢੇ ਉਤੇ।

SikhNet (Spanish)antes había estado vagando en todas direcciones con el deseo de sabores y placeres.

ਗਯਉ ਦੁਖੁ ਦੂਰਿ, ਬਰਖਨ ਕੋ; ਸੁ ਗੁਰੂ ਮੁਖੁ ਦੇਖਿ, ਗਰੂ ਸੁਖੁ ਪਾਯਉ ॥੬॥੧੦॥

gyau dukh door, barakhan ko; su guroo mukh dekh, garoo sukh paayau |6|10|

Sant Singh KhalsaThe pains of so many years have been taken away; gazing upon the Face of the Guru, I find peace. ||6||10||
Manmohan SinghSeeing the vision of the Guru, my grief of many years has been dispelled far away and I have obtained great peace.
Manmohan Singh (Punjabi)ਉਨ੍ਹਾਂ ਗੁਰਾਂ ਦਾ ਦਰਸ਼ਨ ਵੇਖਣ ਦੁਆਰਾ ਮੇਰੇ ਅਨੇਕਾਂ ਵਰ੍ਹਿਆਂ ਦੇ ਦੁਖੜੇ ਦੂਰ ਹੋ ਗਏ ਹਨ ਅਤੇ ਮੈਨੂੰ ਵਡਾ ਆਰਾਮ ਪਰਾਪਤ ਹੋ ਗਿਆ ਹੈ।
Fareedkot Teekaਅਨੇਕ ਬਰਸੋਂ ਕਾ ਜੋ ਅਗਿਆਨ ਜੰਨ ਦੁਖ ਥਾ, ਸੋ ਅਬ ਚਲਾ ਗ੍ਯਾ ਹੈ, ਕਿਉਂ ਕਿ ਹੇ ਸਤਿਗੁਰ! ਤਿਨ ਕਾ ਮੁਖਾਰਬਿੰਦ ਦੇਖ ਕਰ ਕੇ ਅਪਨੇ (ਗੁਰੂ) ਬਡਾ, ਭਾਵ ਆਤਮ ਸੁਖ ਪਾਯਾ ਹੈ॥੬॥੧੦॥
Prof. Sahib Singhਉਸ ਗੁਰੂ ਦਾ ਮੂੰਹ ਵੇਖ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ, (ਆਪ ਦਾ, ਮਾਨੋ) ਵਰ੍ਹਿਆਂ ਦਾ ਦੁੱਖ ਦੂਰ ਹੋ ਗਿਆ ਹੈ ॥੬॥੧੦॥

ਪਦ ਅਰਥ ਬਰਖਨ ਕੋ ਦੁਖੁ = ਵਰ੍ਹਿਆਂ ਦਾ ਦੁੱਖ। ਤੀਰਿ = ਕੰਢੇ ਉੱਤੇ ॥੬॥੧੦॥

SikhNet (Spanish)Goindwal es la Ciudad de Dios, edificada en las orillas del río Bis, el dolor en mi vida se ha calmado y teniendo la Visión del Semblante del Guru, he encontrado Paz. (6-10)

Open this shabad →

ਸਮਰਥ ਗੁਰੂ; ਸਿਰਿ ਹਥੁ ਧਰੵਉ ॥

samarath guroo; sir hath dharyau |

Sant Singh KhalsaThe All-powerful Guru placed His hand upon my head.
Manmohan SinghThe all mighty Guru has placed his hand upon my head.
Manmohan Singh (Punjabi)ਸਰਬ-ਸ਼ਕਤੀਵਾਨ ਗੁਰਾਂ ਨੇ ਮੇਰੇ ਸੀਸ ਉਤੇ ਆਪਣਾ ਹੱਥ ਟੇਕਿਆ ਹੈ।
Fareedkot Teekaਐਸੇ ਸਮਰਥ ਸਤਿਗੁਰ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਕੇ ਸੀਸ ਪਰ ਹੱਥ ਧਰਿਆ ਹੈ॥
Prof. Sahib Singhਸਮਰੱਥ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਦੇ) ਸਿਰ ਉੱਤੇ ਹੱਥ ਰੱਖਿਆ ਹੈ।

ਪਦ ਅਰਥ ਸਿਰਿ = ਸਿਰ ਉਤੇ।

SikhNet (Spanish)El Todopoderoso Guru posó Su Mano sobre mi cabeza,

ਗੁਰਿ ਕੀਨੀ ਕ੍ਰਿਪਾ, ਹਰਿ ਨਾਮੁ ਦੀਅਉ; ਜਿਸੁ ਦੇਖਿ ਚਰੰਨ ਅਘੰਨ ਹਰੵਉ ॥

gur keenee kripaa, har naam deeo; jis dekh charan aghan haryau |

Sant Singh KhalsaThe Guru was kind, and blessed me with the Lord's Name. Gazing upon His Feet, my sins were dispelled.
Manmohan SinghThe Guru has shown mercy and has blessed me with the Lord's Name. Seeing the Lord's feet, my sins are washed off.
Manmohan Singh (Punjabi)ਗੁਰਾਂ ਨੇ ਮਿਹਰ ਧਾਰੀ ਹੈ ਅਤੇ ਮੈਨੂੰ ਪ੍ਰਭੂ ਦਾ ਨਾਮ ਪਰਦਾਨ ਕੀਤਾ ਹੈ। ਪ੍ਰਭੂ ਦੇ ਪੈਰ ਪੇਖਣ ਦੁਆਰਾ, ਮੇਰੇ ਪਾਪ ਧੋਤੇ ਗਏ ਹਨ।
Fareedkot Teekaਜਿਨੋਂ ਨੇ ਸਰਬ ਸਿਖੋਂ ਪਰ ਕ੍ਰਿਪਾ ਕਰ ਕੇ ਹਰੀ ਨਾਮ ਕਾ ਉਪਦੇਸ਼ ਦੀਆ ਹੈ, ਜਿਨ ਕੇ ਚਰਨ ਕਮਲੋਂ ਕੋ ਦੇਖ ਕਰ ਕੇ ਸਿਖੋਂ ਨੇ (ਅਘੰਨ) ਪਾਪੋਂ ਕੋ ਹਰਿਆ ਹੈ ਅਰਥਾਤ ਦੂਰ ਕੀਆ ਹੈ॥
Prof. Sahib Singhਜਿਸ (ਗੁਰੂ ਅਮਰਦਾਸ ਜੀ) ਦੇ ਚਰਨਾਂ ਦਾ ਦਰਸ਼ਨ ਕੀਤਿਆਂ ਪਾਪ ਦੂਰ ਹੋ ਜਾਂਦੇ ਹਨ, ਉਸ ਗੁਰੂ ਨੇ ਮਿਹਰ ਕੀਤੀ ਹੈ, (ਗੁਰੂ ਰਾਮਦਾਸ ਜੀ ਨੂੰ) ਹਰੀ ਦਾ ਨਾਮ ਬਖ਼ਸ਼ਿਆ ਹੈ;

ਪਦ ਅਰਥ ਗੁਰਿ = ਸਤਿਗੁਰੂ ਨੇ। ਜਿਸੁ ਦੇਖਿ ਚਰੰਨ = ਜਿਸ (ਗੁਰੂ) ਦੇ ਚਰਨਾਂ ਨੂੰ ਵੇਖ ਕੇ। ਅਘੰਨ = ਪਾਪ। ਹਰ੍ਯ੍ਯਉ = ਦੂਰ ਹੋ ਗਏ।

SikhNet (Spanish)me mostró Su Bondad y me bendijo con el Nombre del Señor, mirando Sus Pies, mis errores fueron disipados.

ਨਿਸਿ ਬਾਸੁਰ, ਏਕ ਸਮਾਨ ਧਿਆਨ; ਸੁ ਨਾਮ ਸੁਨੇ, ਸੁਤੁ ਭਾਨ ਡਰੵਉ ॥

nis baasur, ek samaan dhiaan; su naam sune, sut bhaan ddaryau |

Sant Singh KhalsaNight and day, the Guru meditates on the One Lord; hearing His Name, the Messenger of Death is scared away.
Manmohan SinghNight and day, the Guru incessantly contemplates the Lord and hearing his Name 'Yama', the son of the sun, is scared.
Manmohan Singh (Punjabi)ਰੈਣ ਅਤੇ ਦਿਹੂੰ ਗੁਰੂ ਜੀ ਇਕ ਰਸ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਉਨ੍ਹਾਂ ਦਾ ਨਾਮ ਸੁਣ ਕੇ ਸੂਰਜ ਦਾ ਪੁਤ੍ਰ, ਯਮ ਡਰ ਜਾਂਦਾ ਹੈ।
Fareedkot Teekaਜੋ ਦਿਨੇ ਰਾਤ੍ਰ ਏਕ ਰਸ ਸ੍ਰੀ ਅਕਾਲ ਪੁਰਖ ਕਾ ਧਿਆਨ ਲਗਾਇ ਰਹੇ ਹੈਂ। ਪੁਨਾ ਜਿਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਾ ਨਾਮੁ ਸੁਨਤੇ ਹੀ ਸੂਰਜ ਕਾ ਪੁਤ੍ਰ ਧਰਮਰਾਜਾ ਭੀ ਡਰਿਆ ਹੈ, ਭਾਵ ਤੀਸਰੇ ਪਾਤਸ਼ਾਹ ਜੀ ਕੇ ਹੋਤੇ ਗੋਇੰਦਵਾਲ ਜੀ ਮੇਂ ਮਾਪਿਆਂ ਕੇ ਹੋਤੇ ਪੁਤ੍ਰ ਕੋਈ ਮ੍ਰਿਤ ਨਹੀਂ ਹੂਆ॥
Prof. Sahib Singh(ਉਸ ਨਾਮ ਵਿਚ ਗੁਰੂ ਰਾਮਦਾਸ ਜੀ ਦਾ) ਦਿਨ ਰਾਤ ਇੱਕ-ਰਸ ਧਿਆਨ ਰਹਿੰਦਾ ਹੈ, ਉਸ ਨਾਮ ਦੇ ਸੁਣਨ ਨਾਲ ਜਮ-ਰਾਜ (ਭੀ) ਡਰਦਾ ਹੈ (ਭਾਵ, ਨੇੜੇ ਨਹੀਂ ਆਉਂਦਾ)।

ਪਦ ਅਰਥ ਨਿਸਿ ਬਾਸੁਰ = ਰਾਤ ਦਿਨ। ਬਾਸੁਰ = ਦਿਨ। ਏਕ ਸਮਾਨ = ਇੱਕ-ਰਸ। ਸੁਤੁ ਭਾਨ = ਸੂਰਜ ਦਾ ਪੁਤ੍ਰ, ਜਮ। ਭਾਨ = ਸੂਰਜ। ਸੁਨੇ = ਸੁਨਿ, ਸੁਣ ਕੇ।

SikhNet (Spanish)Noche y día el Guru medita en el Señor, escuchando Su Nombre, el mensajero de la muerte es espantado.

ਭਨਿ ਦਾਸ, ਸੁ ਆਸ ਜਗਤ੍ਰ ਗੁਰੂ ਕੀ; ਪਾਰਸੁ ਭੇਟਿ, ਪਰਸੁ ਕਰੵਉ ॥

bhan daas, su aas jagatr guroo kee; paaras bhett, paras karyau |

Sant Singh KhalsaSo speaks the Lord's slave: Guru Raam Daas placed His Faith in Guru Amar Daas, the Guru of the World; touching the Philosopher's Stone, He was transformed into the Philosopher's Stone.
Manmohan SinghSays the Guru's slave that the Guru (Ram Dass) leaned on the world-teacher, Guru Amar Dass, who uniting him with the philosopher's stone, has made him the philosopher's stone.
Manmohan Singh (Punjabi)ਗੁਰੂ ਦਾ ਗੋਲਾ ਆਖਦਾ ਹੈ, (ਗੁਰੂ) ਰਾਮਦਾਸ ਜਗਤ ਦੇ ਮੁਰਸ਼ਦ, ਗੁਰੂ ਅਮਰਦਾਸ ਜੀ ਤੇ ਨਿਰਭਰ ਕਰਦੇ ਸਨ, ਜਿਨ੍ਹਾਂ ਨੇ ਉਸ ਨੂੰ ਰਸਾਇਣ ਨਾਲ ਜੋੜ ਕੇ ਰਸਾਇਣ ਬਣਾ ਦਿੱਤਾ ਹੈ।
Fareedkot Teekaਸ੍ਰੀ ਦਾਸ ਭੱਟ ਜੀ ਕਹਤੇ ਹੈਂ: ਤਿਸ ਜਗਤ੍ਰ ਗੁਰੂ ਕੀ ਮੁਝ ਕੋ ਆਸ ਹੈ, ਜੋ ਪਾਰਸ ਰੂਪ ਸਤਿਗੁਰੂ ਅਮਰਦਾਸ ਜੀ ਨੇ ਅਪਨੇ ਸਾਥ ਮਿਲਾਕਰ ਇਨ ਕੋ ਪਾਰਸ ਰੂਪ ਕਰ ਦੀਆ ਹੈ॥
Prof. Sahib Singhਹੇ ਦਾਸ (ਨਲ੍ਯ੍ਯ ਕਵੀ!) ਗੁਰੂ ਰਾਮਦਾਸ ਜੀ ਨੂੰ ਕੇਵਲ ਜਗਤ ਦੇ ਗੁਰੂ ਦੀ ਹੀ ਆਸ ਹੈ, ਪਾਰਸ (ਗੁਰੂ ਅਮਰਦਾਸ ਜੀ) ਨੂੰ ਮਿਲ ਕੇ ਆਪ ਭੀ ਪਰਸਨ-ਜੋਗ (ਪਾਰਸ ਹੀ) ਹੋ ਗਏ ਹਨ।

ਪਦ ਅਰਥ ਭਨਿ = ਆਖ। ਦਾਸ = ਹੇ ਦਾਸ (ਨਲ੍ਯ੍ਯ) ਕਵੀ! ਜਗਤ੍ਰ ਗੁਰੂ = ਜਗਤ ਦੇ ਗੁਰੂ। ਪਾਰਸੁ ਭੇਟਿ = ਪਾਰਸ (ਗੁਰੂ ਅਮਰਦਾਸ ਜੀ) ਨੂੰ ਮਿਲ ਕੇ। ਪਰਸੁ = ਪਰਸਨ-ਯੋਗ (ਪਾਰਸੁ)। ਕਰ੍ਯ੍ਯਉ = ਕੀਤਾ ਗਿਆ ਹੈ।

SikhNet (Spanish)Así habla el Esclavo del Señor; Guru Ram Das puso Su Fe en Guru Amar Das, el Guru del mundo, tocando la Piedra Filosofal Él fue transformado en la Misma Piedra Filosofal.

ਰਾਮਦਾਸੁ ਗੁਰੂ. ਹਰਿ ਸਤਿ ਕੀਯਉ; ਸਮਰਥ ਗੁਰੂ. ਸਿਰਿ ਹਥੁ ਧਰੵਉ ॥੭॥੧੧॥

raamadaas guroo. har sat keeyau; samarath guroo. sir hath dharyau |7|11|

Sant Singh KhalsaGuru Raam Daas recognized the Lord as True; the All-powerful Guru placed His hand upon His head. ||7||11||
Manmohan SinghWhen the All-powerful Guru placed his hand on the head of Guru Ram Dass, then he realised the Lord as True.
Manmohan Singh (Punjabi)ਜਦ ਸਰਬ-ਸ਼ਕਤੀਵਾਨ ਗੁਰਾਂ ਨੇ ਰਾਮਦਾਸ ਦੇ ਸੀਸ ਉਤੇ ਆਪਣਾ ਹੱਥ ਰਖਿਆ ਤਾਂ ਉਸ ਨੇ ਪ੍ਰਭੂ ਨੂੰ ਸੱਚਾ ਕਰਕੇ ਅਨੁਭਵ ਕੀਤਾ।
Fareedkot Teekaਜਬ ਸਮਰਥ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਸੀਸ ਪਰ ਹਥ ਧਰਿਆ ਹੈ ਤਬ ਆਗੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਹਰੀ ਕੋ (ਸਤ) ਨਿਸਚੇ ਕੀਆ ਹੈ॥੭॥੧੧॥
Prof. Sahib Singhਹਰੀ ਨੇ ਗੁਰੂ ਰਾਮਦਾਸ ਜੀ ਨੂੰ ਅਟੱਲ ਕਰ ਰੱਖਿਆ ਹੈ, (ਕਿਉਂਕਿ) ਸਮਰੱਥ ਗੁਰੂ (ਅਮਰਦਾਸ ਜੀ) ਨੇ (ਉਹਨਾਂ ਦੇ) ਸਿਰ ਉਤੇ ਹੱਥ ਰੱਖਿਆ ਹੋਇਆ ਹੈ" ॥੭॥੧੧॥

ਪਦ ਅਰਥ ਸਤਿ = ਅਟੱਲ ॥੭॥੧੧॥

SikhNet (Spanish)Guru Ram Das reconoció al Señor como Verdad, el Todopoderoso Guru, posó Su Mano sobre Su Cabeza. (7-11)

Open this shabad →

ਅਬ ਰਾਖਹੁ; ਦਾਸ ਭਾਟ ਕੀ ਲਾਜ ॥

ab raakhahu; daas bhaatt kee laaj |

Sant Singh KhalsaNow, please preserve the honor of Your humble slave.
Manmohan SinghO my Guru, now save thou the honour of Dass, thy bard.
Manmohan Singh (Punjabi)ਹੇ ਮੇਰੇ ਗੁਰਦੇਵ! ਤੂੰ ਹੁਣ ਦਾਸ ਆਪਣੇ ਭੱਟ ਦੀ ਇਜ਼ਤ ਰੱਖ।
Fareedkot Teekaਬੇਨਤੀ ਕਰਤੇ ਹੈਂ: ਹੇ ਸਤਿਗੁਰ ਜੀ! ਮੈਂ ਜੋ ਦਾਸ ਨਾਮਾ ਭੱਟ ਹੂੰ, ਅਬ ਮੇਰੀ ਲਜਾ ਕੋ ਤੈਸੇ ਰਾਖ ਲੀਜੀਏ॥
Prof. Sahib Singh(ਹੇ ਸਤਿਗੁਰੂ ਜੀ!) ਹੁਣ ਇਸ ਦਾਸ (ਨਲ੍ਯ੍ਯ) ਭੱਟ ਦੀ ਲਾਜ ਰੱਖ ਲਵੋ,
SikhNet (Spanish)Por favor, preserva ahora el honor de Tu humilde Esclavo, así como Dios salvó el honor del Devoto Prahlaad cuando iba a ser destruido por Jarnakash.

ਜੈਸੀ ਰਾਖੀ ਲਾਜ. ਭਗਤ ਪ੍ਰਹਿਲਾਦ ਕੀ; ਹਰਨਾਖਸ ਫਾਰੇ ਕਰ ਆਜ ॥

jaisee raakhee laaj. bhagat prahilaad kee; haranaakhas faare kar aaj |

Sant Singh KhalsaGod saved the honor of the devotee Prahlaad, when Harnaakhash tore him apart with his claws.
Manmohan SinghAs God saved the honour of saint Prahlad by tearing Harnakhash with His hand nails.
Manmohan Singh (Punjabi)ਜਿਸ ਤਰ੍ਹਾਂ ਹਰਨਾਖਸ਼ ਨੂੰ ਆਪਣੇ ਹੱਥਾਂ ਦੇ ਨੋਹਾਂ ਨਾਲ ਪਾੜ ਕੇ ਵਾਹਿਗੁਰੂ ਨੇ ਸੰਤ ਪ੍ਰਹਿਲਾਦ ਦੀ ਇੱਜ਼ਤ ਰੱਖੀ ਸੀ।
Fareedkot Teekaਜੈਸੇ ਆਪ ਨੇ ਹਰਨਾਖਸ ਕੇ ਉਦਰ ਕੋ (ਕਰ) ਹਾਥ ਕੇ (ਆਜ) ਨਖੋਂ ਸਾਥ ਪਾੜ ਕਰ ਕੇ ਅਪਨੇ ਭਗਤ ਪ੍ਰਹਿਲਾਦ ਜੀ ਕੀ ਲਾਜ ਰਾਖੀ ਹੈ॥
Prof. Sahib Singhਜਿਵੇਂ (ਆਪ ਨੇ) ਪ੍ਰਹਲਾਦ ਭਗਤ ਦੀ ਇੱਜ਼ਤ ਰੱਖੀ ਸੀ ਤੇ ਹਰਣਾਖਸ਼ ਨੂੰ ਹੱਥਾਂ ਦੇ ਨਹੁੰਆਂ ਨਾਲ ਮਾਰ ਦਿੱਤਾ ਸੀ।

ਪਦ ਅਰਥ ਫਾਰੇ = ਚੀਰ ਦਿੱਤਾ। ਕਰ = ਹੱਥ। ਕਰ ਆਜ = ਹੱਥਾਂ ਦੇ ਨਹੁੰਆਂ ਨਾਲ।

SikhNet (Spanish)Y el Querido Señor Dios salvó el honor de Dropadi cuando sus ropas le fueron quitadas,

ਫੁਨਿ ਦ੍ਰੋਪਤੀ ਲਾਜ ਰਖੀ, ਹਰਿ ਪ੍ਰਭ ਜੀ; ਛੀਨਤ ਬਸਤ੍ਰ. ਦੀਨ ਬਹੁ ਸਾਜ ॥

fun dropatee laaj rakhee, har prabh jee; chheenat basatr. deen bahu saaj |

Sant Singh KhalsaAnd the Dear Lord God saved the honor of Dropadi; when her clothes were stripped from her, she was blessed with even more.
Manmohan SinghAnd, as the Sire God Lord preserved the honour of Dropadi, by blessing her with good many more robes, when she was divested of her clothes.
Manmohan Singh (Punjabi)ਅਤੇ ਜਿਸ ਤਰ੍ਹਾਂ ਜਦ ਉਸ ਦੇ ਕਪੜੇ ਲਾਹੇ ਗਏ ਸੀ, ਦਰੋਪਦੀ ਨੂੰ ਹੋਰ ਬਹੁਤੇ ਪੁਸ਼ਾਕੇ ਦੇ ਕੇ ਮਹਾਰਾਜ ਵਾਹਿਗੁਰੂ ਸੁਆਮੀ ਨੇ ਉਸ ਦੀ ਇਜ਼ਤ ਰੱਖੀ ਸੀ।
Fareedkot Teekaਪੁਨਾ ਹੇ ਹਰੀ ਰੂਪ ਪ੍ਰਭ ਸਤਿਗੁਰ ਜੀ! ਆਪ ਨੇ ਦਰੋਪਤੀ ਕੋ ਸਕੁਨਿ ਦੁਹਸਾਸਨ ਆਦੀ ਦੁਸ਼ਟੋਂ ਤੇ ਬਸਤ੍ਰ ਛੀਨਣੇ ਸੇ ਨਗਨ ਹੋਤੀ ਦੇਖ ਕਰ ਕੇ ਬਹੁਤ ਬਸਤ੍ਰੋਂ ਕੋ ਸਾਜ ਦੀਆ, ਤਿਸ ਕਰ ਕੇ ਤਿਸ ਕੀ ਲਾਜ ਰਾਖੀ॥
Prof. Sahib Singhਅਤੇ, ਹੇ ਹਰਿ-ਪ੍ਰਭ ਜੀ! ਦ੍ਰੋਪਤੀ ਦੀ (ਭੀ) ਆਪ ਨੇ ਇੱਜ਼ਤ ਬਚਾਈ, ਜਦੋਂ ਉਸ ਦੇ ਬਸਤਰ ਖੋਹੇ ਜਾ ਰਹੇ ਸਨ, (ਆਪ ਨੇ) ਉਸ ਨੂੰ ਤਦੋਂ ਬਹੁਤ ਸਾਮਾਨ ਬਖ਼ਸ਼ਿਆ ਸੀ।

ਪਦ ਅਰਥ ਛੀਨਤ = ਖੁੱਸਦਿਆਂ। ਦੀਨ = ਦਿੱਤਾ। ਸਾਜ = ਸਾਮਾਨ।

SikhNet (Spanish)pues fue bendecida con más ropas que aparecían.

ਸੋਦਾਮਾ ਅਪਦਾ ਤੇ ਰਾਖਿਆ; ਗਨਿਕਾ ਪੜ੍ਹਤ. ਪੂਰੇ ਤਿਹ ਕਾਜ ॥

sodaamaa apadaa te raakhiaa; ganikaa parrhat. poore tih kaaj |

Sant Singh KhalsaSudaamaa was saved from misfortune; and Ganikaa the prostitute - when she chanted Your Name, her affairs were perfectly resolved.
Manmohan SinghAs, Sodama was saved from calamity and the courtesan recited the Lord's Name and He fulfilled her affairs,
Manmohan Singh (Punjabi)ਜਿਵੇ ਸੁਦਾਮੇ ਦੀ ਮੁਸੀਬਤ ਤੋਂ ਰੱਖਿਆ ਕੀਤੀ ਅਤੇ ਵੇਸਵਾ ਪ੍ਰਭੂ ਦੇ ਨਾਮ ਦਾ ਉਚਾਰਨ ਕੀਤਾ ਅਤੇ ਉਸ ਲੇ ਉਸ ਦੇ ਕੰਮ ਸੰਪੂਰਨ ਕਰ ਦਿੱਤੇ ਗਏ,
Fareedkot Teekaਜਿਸ ਪਰਕਾਰ ਸੁਦਾਮਾ ਭਗਤ ਕੋ ਆਪ ਨੇ ਅਪਦਾ ਸੇ ਰਾਖ ਲੀਆ ਹੈ ਔਰ (ਗਨਿਕਾ) ਵੇਸਵਾ ਜੋ ਤੋਤੇ ਕਉ ਪੜਾਵਨੇ ਹੇਤ ਨਾਮ ਕਾ ਪਾਠ ਹੀ ਪੜ੍ਹਤੀ ਥੀ, ਤਿਸੀ ਤੇ ਆਪ ਨੇ ਤਿਸ ਕੇ ਮੋਖ ਆਦੀ ਕਾਰਜ ਪੂਰੇ ਕਰ ਦੀਏ ਹੈਂ॥
Prof. Sahib Singhਹੇ ਸਤਿਗੁਰੂ ਜੀ! ਸੁਦਾਮੇ ਨੂੰ (ਆਪ ਨੇ) ਬਿਪਤਾ ਤੋਂ ਬਚਾਇਆ, (ਰਾਮ ਨਾਮ) ਪੜ੍ਹਦੀ ਗਨਿਕਾ ਦੇ ਕਾਰਜ ਸਿਰੇ ਚਾੜ੍ਹੇ।

ਪਦ ਅਰਥ ਅਪਦਾ = ਬਿਪਤਾ, ਕਸ਼ਟ। ਰਾਖਿਆ = ਬਚਾਇਆ। ਗਨਿਕਾ = ਕੰਜਰੀ। ਪੂਰੇ = ਪੂਰਨ ਕੀਤੇ, ਸਿਰੇ ਚਾੜ੍ਹੇ। ਤਿਹ ਕਾਜ = ਉਸ (ਗਨਿਕਾ) ਦੇ ਕਾਰਜ।

SikhNet (Spanish)Sudam fue salvado del infortunio y Ganika; todos lo problemas de Ganika, la prostituta fueron perfectamente resueltos cuando ella cantó el Nombre de Dios.

ਸ੍ਰੀ ਸਤਿਗੁਰ ਸੁਪ੍ਰਸੰਨ, ਕਲਜੁਗ ਹੋਇ; ਰਾਖਹੁ. ਦਾਸ ਭਾਟ ਕੀ ਲਾਜ ॥੮॥੧੨॥

sree satigur suprasan, kalajug hoe; raakhahu. daas bhaatt kee laaj |8|12|

Sant Singh KhalsaO Great True Guru, if it pleases You, please save the honor of Your slave in this Dark Age of kali Yuga. ||8||12||
Manmohan SinghO Sire True Guru, becoming mighty pleased, similarly save thou the honour of Dass, the Bard, in this Dark-age.
Manmohan Singh (Punjabi)ਹੇ ਮਹਾਰਾਜ ਸਾਰੇ ਗੁਰਦੇਵ ਜੀ! ਇਸੀ ਪ੍ਰਕਾਰ ਪਰਮ ਖੁਸ਼ ਹੋ ਕੇ ਤੁਸੀਂ ਦਾਸ, ਭੱਟ ਦੀ ਇਸ ਕਾਲੇ ਯੁਗ ਅੰਦਰ ਲੱਜਿਆ ਰੱਖੋ।
Fareedkot Teekaਹੇ ਸ੍ਰੀ ਸਤਿਗੁਰੂ ਰਾਮਦਾਸ ਸਾਹਿਬ ਜੀ! ਤੈਸੇ ਅਬ ਮੁਝ ਪਰ ਸੁਪ੍ਰਸੰਨ ਹੋ ਕਰ ਕੇ ਇਸ ਕਲਿਯੁਗ ਬੀਚ ਮੈਂ ਦਾਸ ਭਾਟ ਕੀ ਲੱਜਾ ਰਾਖ ਲੀਜੀਏ॥੮॥੧੨॥
Prof. Sahib Singhਹੁਣ ਕਲਜੁਗ ਦੇ ਸਮੇ ਇਸ ਸੇਵਕ (ਨਲ੍ਯ੍ਯ) ਭੱਟ ਤੇ (ਭੀ) ਤੁੱਠ ਕੇ ਇਸ ਦੀ ਪੈਜ ਰੱਖੋ ॥੮॥੧੨॥

ਪਦ ਅਰਥ ਸਤਿਗੁਰ = ਹੇ ਸਤਿਗੁਰੂ! ਸੁਪ੍ਰਸੰਨ ਹੋਇ = ਤ੍ਰੁੱਠ ਕੇ। ਲਾਜ = ਪੈਜ, ਇੱਜ਼ਤ ॥੮॥੧੨॥

SikhNet (Spanish)Oh Guru Verdadero y Grandioso, si así Te Place, por favor salva el honor de Tu Esclavo en Kali Yug, en esta era de oscuridad. (8-12)

Open this shabad →

ਝੋਲਨਾ ॥

jholanaa |

Sant Singh KhalsaJholnaa:
Manmohan SinghThe Name of measure.
Manmohan Singh (Punjabi)ਇਕ ਛੰਦ ਦਾ ਨਾਮ।
Fareedkot Teekaਇਸ ਛੰਤ ਕੀ ਸੰਗ੍ਯਾ ਹੀ ਝੋਲਨਾ ਹੈ।
Prof. Sahib Singh

ਪਦ ਅਰਥ ਝੋਲਨਾ = ਛੰਦ।

SikhNet (Spanish)Yholna

ਗੁਰੂ ਗੁਰੁ ਗੁਰੂ ਗੁਰੁ; ਗੁਰੂ ਜਪੁ. ਪ੍ਰਾਨੀਅਹੁ ॥

guroo gur guroo gur; guroo jap. praaneeahu |

Sant Singh KhalsaChant Guru, Guru, Guru, Guru, Guru, O mortal beings.
Manmohan SinghO mortals, recite ye the Name of your Guru, the great Guru, yea, the sublime Guru.
Manmohan Singh (Punjabi)ਹੇ ਫਾਨੀ ਬੰਦਿਓ! ਤੁਸੀਂ ਆਪਣੇ ਗੁਰੂ ਵਿਸ਼ਾਲ ਗੁਰੂ, ਹਾਂ ਪਰਮ ਵਿਸ਼ਾਲ ਗੁਰੂ ਦੇ ਨਾਮ ਦਾ ਉਚਾਰਨ ਕਰੋ।
Fareedkot Teekaਹੇ ਪ੍ਰਾਣਧਾਰੀ ਮਾਨਸੋ! ਮਨ, ਤਨ, ਬਾਣੀ ਕਰ ਕੇ ਸਰਬ ਸਮੇਂ ਗੁਰੂ ਗੁਰੂ ਜਪੋ॥
Prof. Sahib Singhਹੇ ਪ੍ਰਾਣੀਓ! ਨਿਤ 'ਗੁਰੂ' 'ਗੁਰੂ' ਜਪੋ।
SikhNet (Spanish)Canten Guru, Guru, Guru, Guru, Guru, oh mortales;

ਸਬਦੁ ਹਰਿ ਹਰਿ ਜਪੈ. ਨਾਮੁ ਨਵ ਨਿਧਿ ਅਪੈ; ਰਸਨਿ ਅਹਿਨਿਸਿ ਰਸੈ. ਸਤਿ ਕਰਿ ਜਾਨੀਅਹੁ ॥

sabad har har japai. naam nav nidh apai; rasan ahinis rasai. sat kar jaaneeahu |

Sant Singh KhalsaChant the Shabad, the Word of the Lord, Har, Har; the Naam, the Name of the Lord, brings the nine treasures. With your tongue, taste it, day and night, and know it as true.
Manmohan SinghKnow thou this as true, that the Guru recites the Lord God's Name, blesses others with the Name's nine treasures and his tongue day and night tastes the Name.
Manmohan Singh (Punjabi)ਤੂੰ ਇਸ ਨੂੰ ਸੱਚ ਕਰਕੇ ਜਾਣ ਲੈ ਕਿ ਗੁਰੂ ਜੀ ਸਾਈਂ ਹਰੀ ਦੇ ਨਾਮ ਨੂੰ ਉਚਾਰਦੇ ਹਨ। ਹੋਰਨਾ ਨੂੰ ਨਾਮ ਦੇ ਨੌ ਖਜਾਨੇ ਬਖਸ਼ਦੇ ਹਨ, ਅਤੇ ਉਨ੍ਹਾਂ ਦੀ ਜੀਭਾਂ ਦਿਹੁੰ ਅਤੇ ਰੈਣ ਨਾਮ ਨੂੰ ਮਾਣਦੀ ਹੈ।
Fareedkot Teekaਜੋ ਸਤਿਗੁਰੂ ਹਰਿ ਹਰਿ ਸ਼ਬਦ ਕੋ ਜਪਤੇ ਹੈਂ ਔਰ ਸਿਖੋਂ ਕੇ ਤਾਂਈ ਨਵਨਿਧੀ ਰੂਪ ਨਾਮ ਕੋ (ਅਪੈ) ਅਰਪਣ ਕਰਤੇ ਹੈਂ ਪੁਨਾ ਰਸਨਾ ਕਰ ਕੇ ਤਿਸ ਵਾਹਿਗੁਰੂ ਮੇਂ ਦਿਨੇ ਰਾਤ੍ਰ (ਰਸੈ) ਤਦਾਕਾਰ ਰਹਿਤੇ ਹੈਂ, ਤਾਂ ਤੇ ਹੇ ਭਾਈ! ਇਸ ਬਾਤ ਕੋ ਸਤ ਕਰ ਕੇ ਜਾਣੋ॥
Prof. Sahib Singh(ਇਹ ਗੱਲ) ਸੱਚ ਜਾਣਿਓ, ਕਿ (ਸਤਿਗੁਰੂ ਆਪ) ਹਰੀ-ਸ਼ਬਦ ਜਪਦਾ ਹੈ, (ਹੋਰਨਾਂ ਨੂੰ) ਨਾਮ-ਰੂਪੀ ਨੌ ਨਿਧੀਆਂ ਬਖ਼ਸ਼ਦਾ ਹੈ, ਅਤੇ ਹਰ ਵੇਲੇ ਜੀਭ ਨਾਲ (ਨਾਮ ਦਾ) ਆਨੰਦ ਲੈ ਰਿਹਾ ਹੈ।

ਪਦ ਅਰਥ ਅਪੈ = ਅਰਪੈ, ਅਰਪਦਾ ਹੈ। ਰਸਨਿ = ਜੀਭ ਨਾਲ। ਅਹਿਨਿਸਿ = ਦਿਨ ਰਾਤ (ਭਾਵ, ਹਰ ਵੇਲੇ)। ਰਸੈ = ਆਨੰਦ ਲੈਂਦਾ ਹੈ, ਸਿਮਰਦਾ ਹੈ। ਸਤਿ ਕਰਿ = ਠੀਕ, ਸੱਚ ਕਰ ਕੇ। ਜਾਨੀਅਹੁ = ਜਾਣਿਓ, ਸਮਝਿਓ।

SikhNet (Spanish)cantando el Shabd, la Palabra del Señor, Jar, Jar, el Naam, el Nombre del Señor trae los Nueve Tesoros, con tus labios saboréalo, noche y día y conócelo como Verdad.

ਫੁਨਿ. ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ; ਅੰਨ ਮਾਰਗ ਤਜਹੁ, ਭਜਹੁ ਹਰਿ ਗੵਾਨੀਅਹੁ ॥

fun. prem rang paaeeai, guramukheh dhiaaeeai; an maarag tajahu, bhajahu har gayaaneeahu |

Sant Singh KhalsaThen, you shall obtain His Love and Affection; become Gurmukh, and meditate on Him. Give up all other ways; vibrate and meditate on Him, O spiritual people.
Manmohan SinghAgain, O divines, be blessed with the Lord's love and affection and, abandoning other ways, remember and contemplate your God, through the supreme Guru.
Manmohan Singh (Punjabi)ਬਹੁੜੇ ਹੇ ਬ੍ਰਹਮ ਬੇਤਿਓ! ਤੁਸੀਂ ਪ੍ਰਭੂ ਦੀ ਪ੍ਰੀਤਿ ਅਤੇ ਪਿਰਹੜੀ ਨੂੰ ਪ੍ਰਾਪਤ ਹੋਵੇ ਅਤੇ ਹੋਰ ਰਸਤੇ ਛਡ ਕੇ ਮੁਖੀ ਗੁਰਾਂ ਦੇ ਰਾਹੀਂ ਆਪਣੇ ਵਾਹਿਗੁਰੂ ਦਾ ਆਰਾਧਨ ਤੇ ਸਿਮਰਨ ਕਰੋ।
Fareedkot Teekaਜਿਨ ਸਤਿਗੁਰੋਂ ਮੇਂ ਪ੍ਰੇਮ ਕਰ ਕੇ (ਰੰਗ) ਅਨੰਦ ਪਾਈਤਾ ਹੈ, ਤਾਂ ਤੇ ਤਿਨ ਸਤਿਗੁਰੋਂ ਦੁਆਰੇ ਵਾਹਿਗੁਰੂ ਕਾ ਧਿਆਵਣਾ ਕਰੀਏ। ਹੇ ਗਿਆਨੀ ਬੁਧ ਜਨੋਂ! ਔਰ ਮਾਰਗ ਕੋ ਤਿਆਗ ਕਰ ਕੇ ਗੁਰੋਂ ਦੁਵਾਰੇ ਹਰੀ ਕੇ ਨਾਮ ਕੋ ਹੀ ਭਜੋ; ਵਾ ਗਿਆਨੀਓਂ ਦੁਆਰੇ ਹਰੀ ਨੂੰ ਭਜੋ॥
Prof. Sahib Singh(ਜੇ) ਗੁਰੂ ਦੀ ਸਿੱਖਿਆ ਲੈ ਕੇ (ਹਰੀ) ਨੂੰ ਸਿਮਰੀਏ, ਤਾਂ ਹਰੀ ਦੇ ਪ੍ਰੇਮ ਦਾ ਰੰਗ ਪ੍ਰਾਪਤ ਹੁੰਦਾ ਹੈ, (ਤਾਂ ਤੇ) ਹੇ ਗਿਆਨਵਾਨੋਂ! ਹੋਰ ਰਸਤੇ ਛੱਡ ਦਿਓ, ਤੇ ਹਰੀ ਨੂੰ ਸਿਮਰੋ।

ਪਦ ਅਰਥ ਪ੍ਰੇਮ ਰੰਗ = ਪ੍ਰੇਮ ਦੀ ਰੰਗਣ। ਗੁਰਮੁਖਹਿ = ਗੁਰੂ ਦੇ ਸਨਮੁਖ ਹੋ ਕੇ। ਅੰਨ ਮਾਰਗ = ਹੋਰ ਰਸਤੇ, ਹੋਰ ਪੰਥ। ਤਜਹੁ = ਛੱਡੋ। ਗ੍ਯ੍ਯਾਨੀਅਹੁ = ਹੇ ਗਿਆਨ ਵਾਲੇ ਸੱਜਣੋ!

SikhNet (Spanish)Obtendrás Su Amor y Afecto, vuélvete un Gurmukj y medita en Él, deja ya otros intentos, vibra y medita en Él, oh gente espiritual.

ਬਚਨ ਗੁਰ. ਰਿਦਿ ਧਰਹੁ, ਪੰਚ ਭੂ ਬਸਿ ਕਰਹੁ; ਜਨਮੁ ਕੁਲ ਉਧਰਹੁ. ਦ੍ਵਾਰਿ ਹਰਿ ਮਾਨੀਅਹੁ ॥

bachan gur. rid dharahu, panch bhoo bas karahu; janam kul udharahu. dvaar har maaneeahu |

Sant Singh KhalsaEnshrine the Word of the Guru's Teachings within your heart, and overpower the five passions. Your life, and your generations, shall be saved, and you shall be honored at the Lord's Door.
Manmohan SinghEnshrine the Lord's Name in your mind, overwhelm your heart of five elements and save your life and lineage. This wise you shall be honoured in the Lord's Court.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਆਪਣੇ ਮਨ ਅੰਦਰ ਟਿਕਾਓ, ਪੰਜਾਂ ਤਤਾਂ ਵਾਲੇ ਆਪਣੇ ਦਿਲ ਨੂੰ ਕਾਬੂ ਕਰੋ ਅਤੇ ਆਪਣੇ ਜਾਵਨ ਤੇ ਵੰਸ਼ ਦਾ ਉਧਾਰ ਕਰੋ। ਇਸ ਤਰ੍ਹਾਂ ਤੁਸੀਂ ਪ੍ਰਭੂ ਦੇ ਦਰਬਾਰ ਅੰਦਰ ਮਾਣ ਪਾਓਗੇ!
Fareedkot Teekaਤਿਨ ਸਤਿਗੁਰੋਂ ਕੇ ਬਚਨੋਂ ਕੋ ਰਿਦੇ ਮੇਂ ਧਾਰਨ ਕਰੋ ਔਰ ਕਾਮ, ਕ੍ਰੋਧ ਆਦੀ ਪਾਂਚ ਭੂਤ ਬਿਕਾਰੋਂ ਕੋ ਜਬ ਅਪਨੇ ਬਸੀ ਕਰ ਲੇਵੋ ਤਬ ਅਪਨੀ ਕੁਲੋਂ ਕਾ ਭੀ ਉਧਾਰ ਕਰ ਲੇਵੋਗੇ। ਔਰ ਇਸੀ ਜਨਮ ਮੇਂ ਕ੍ਰਿਤਾਰਥ ਹੋ ਕਰ ਹਰੀ ਕੇ ਦੁਆਰੇ ਸਤਸੰਗ ਵਾ ਪ੍ਰਲੋਕ ਮੇਂ ਮਾਨੀਓਗੇ, ਭਾਵ ਮਾਨ ਸਹਿਤ ਹੋਵੋਗੇ॥
Prof. Sahib Singh(ਹੇ ਪ੍ਰਾਣੀਓ!) ਸਤਿਗੁਰੂ ਦੇ ਬਚਨਾਂ ਨੂੰ ਹਿਰਦੇ ਵਿਚ ਟਿਕਾਓ (ਅਤੇ ਇਸ ਤਰ੍ਹਾਂ) ਆਪਣੇ ਮਨ ਨੂੰ ਕਾਬੂ ਕਰੋ, ਆਪਣੇ ਜਨਮ ਤੇ ਕੁਲ ਨੂੰ ਸਫਲਾ ਕਰੋ, ਹਰੀ ਦੇ ਦਰ ਤੇ ਆਦਰ ਪਾਓਗੇ।

ਪਦ ਅਰਥ ਰਿਦਿ = ਹਿਰਦੇ ਵਿਚ। ਬਚਨ ਗੁਰ = ਸਤਿਗੁਰੂ ਦੇ ਬਚਨ। ਪੰਚ ਭੂ = ਮਨ। ਬਸਿ ਕਰਹੁ = ਵੱਸ ਵਿਚ ਕਰੋ, ਕਾਬੂ ਕਰੋ। ਉਧਰਹੁ = ਤਾਰ ਲਵੋ, ਸਫਲਾ ਕਰ ਲਓ। ਦ੍ਵਾਰਿ ਹਰਿ = ਹਰੀ ਦੇ ਦਰ ਤੇ, ਹਰੀ ਦੀ ਦਰਗਾਹ ਵਿਚ। ਮਾਨੀਅਹੁ = ਮਾਨ ਪਾਓਗੇ।

SikhNet (Spanish)Enaltezcan la Palabra de las Enseñanzas del Guru en su corazón, y sobrepónganse a las cinco pasiones; su vida y generaciones serán salvadas, y serán honrados en la Puerta del Señor.

ਜਉ. ਤ ਸਭ ਸੁਖ, ਇਤ ਉਤ ਤੁਮ ਬੰਛਵਹੁ; ਗੁਰੂ ਗੁਰੁ ਗੁਰੂ ਗੁਰੁ, ਗੁਰੂ ਜਪੁ ਪ੍ਰਾਨੀਅਹੁ ॥੧॥੧੩॥

jau. ta sabh sukh, it ut tum banchhavahu; guroo gur guroo gur, guroo jap praaneeahu |1|13|

Sant Singh KhalsaIf you desire all the peace and comforts of this world and the next, then chant Guru, Guru, Guru, Guru, Guru, O mortal beings. ||1||13||
Manmohan SinghIf thou desire all the comforts of this and that world, O mortal, then recite ye, the Name of your Guru, the great Guru, the sublime Guru.
Manmohan Singh (Punjabi)ਜੇਕਰ ਤੁਸੀਂ ਇਸ ਅਤੇ ਉਸ ਜਹਾਨ ਦੇ ਸਾਰੇ ਆਰਾਮ ਲੋੜਦੇ ਹੋ, ਹੇ ਫਾਨੀ ਬੰਦਿਓ! ਤਾਂ ਤੁਸੀਂ ਆਪਣੇ ਗੁਰੂ ਵਿਸ਼ਾਲ ਗੁਰੂ ਦੇ ਨਾਮ ਦਾ ਉਚਾਰਨ ਕਰੋ।
Fareedkot Teeka(ਜਉ ਤ) ਜੇ ਕਰ ਕੇ ਤੁਮ ਇਸ ਲੋਕ ਔ ਪ੍ਰਲੋਕ ਮੇਂ ਸੁਖ ਕੋ ਚਾਹਤੇ ਹੋ, ਤਬ ਹੇ ਪ੍ਰਾਣੀਅਹੁ! ਮਨ, ਤਨ, ਬਾਣੀ ਕਰ ਕੇ ਗੁਰੂ ਜੀ ਕੇ ਨਾਮੋ ਕੋ ਹੀ ਉਚਾਰਨ ਕਰੋ॥੧॥੧੩॥
Prof. Sahib Singhਜੇਕਰ ਤੁਸੀਂ ਇਸ ਸੰਸਾਰ ਦੇ ਤੇ ਪਰਲੋਕ ਦੇ ਸਾਰੇ ਸੁਖ ਚਾਹੁੰਦੇ ਹੋ, ਤਾਂ ਹੇ ਪ੍ਰਾਣੀਓ! ਸਦਾ ਗੁਰੂ ਗੁਰੂ ਜਪੋ ॥੧॥੧੩॥

ਪਦ ਅਰਥ ਜਉਤ = ਜੇਕਰ। ਇਤ ਉਤ = ਇਥੋਂ ਉਥੋਂ ਦੇ, ਇਸ ਸੰਸਾਰ ਦੇ ਤੇ ਪਰਲੋਕ ਦੇ। ਸਭ ਸੁਖ ਬੰਛਵਹੁ = ਤੁਸੀਂ ਸਾਰੇ ਸੁਖ ਚਾਹੁੰਦੇ ਹੋ ॥੧॥੧੩॥

SikhNet (Spanish)Si desean Paz y comodidad en este mundo y en el siguiente, entonces canten Guru, Guru, Guru, Guru, Guru, oh mortales. (1-13)

Open this shabad →

ਗੁਰੂ ਗੁਰੁ ਗੁਰੂ ਗੁਰੁ; ਗੁਰੂ ਜਪਿ ਸਤਿ ਕਰਿ ॥

guroo gur guroo gur; guroo jap sat kar |

Sant Singh KhalsaChant Guru, Guru, Guru, Guru, Guru, and know Him as true.
Manmohan SinghDeeming Him as True, O man, meditate thou on thy God, the great Teacher, yea, the Teacher of the teachers.
Manmohan Singh (Punjabi)ਉਸ ਨੂੰ ਸੱਚਾ ਕਰਕੇ ਜਾਣ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ, ਵਡੇ ਮੁਰਸ਼ਿਦ, ਮੁਰਸ਼ਿਦਾਂ ਦੇ ਮੁਰਸ਼ਿਦ ਦਾ ਸਿਮਰਨ ਕਰ।
Fareedkot Teekaਗੁਰੋਂ ਕੋ ਮਨ, ਬਾਣੀ ਕਰ ਸਰਬ ਸਮੇਂ ਮੇਂ (ਸਤਿ) ਨਿਸਚੇ ਕਰ ਕੇ ਜਪੋ॥
Prof. Sahib Singhਹੇ ਸੰਤ ਜਨੋ! ਹੇ ਗੁਰਸਿੱਖੋ! ਸਰਧਾ ਨਾਲ ਗੁਰੂ ਗੁਰੂ ਜਪੋ।

ਪਦ ਅਰਥ ਸਤਿ ਕਰਿ = ਸਰਧਾ ਨਾਲ, ਦ੍ਰਿੜ੍ਹ ਕਰ ਕੇ।

SikhNet (Spanish)Canten Guru, Guru, Guru, Guru, Guru. Sabe que el Señor es el Tesoro de Excelencias,

ਅਗਮ ਗੁਨ ਜਾਨੁ ਨਿਧਾਨੁ, ਹਰਿ ਮਨਿ ਧਰਹੁ ਧੵਾਨੁ; ਅਹਿਨਿਸਿ ਕਰਹੁ ਬਚਨ. ਗੁਰ ਰਿਦੈ ਧਰਿ ॥

agam gun jaan nidhaan, har man dharahu dhayaan; ahinis karahu bachan. gur ridai dhar |

Sant Singh KhalsaKnow that the Lord is the Treasure of Excellence. Enshrine Him in your mind, and meditate on Him. Enshrine the Word of the Guru's Teachings within your heart.
Manmohan SinghKnow thou that God is the infinite treasure of virtues. So contemplate Him in the mind and, day and night. rcite and enshrine the Guru's word in thy heart.
Manmohan Singh (Punjabi)ਤੂੰ ਜਾਣ ਲੈ ਕਿ ਵਾਹਿਗੁਰੂ ਨੇਕੀਆਂ ਦਾ ਬੇਅੰਤ ਖਜਾਨਾ ਹੈ। ਇਸ ਲਈ ਆਪਣੇ ਚਿੱਤ ਵਿੱਚ ਉਸ ਦਾ ਚਿੰਤਨ ਕਰ ਅਤੇ ਦਿਹੁੰ ਤੇ ਰੈਣ ਗੁਰਾਂ ਦੀ ਬਾਣੀ ਨੂੰ ਆਪਣੇ ਦਿਲ ਅੰਦਰ ਉਚਾਰ ਅਤੇ ਟਿਕਾ।
Fareedkot Teekaਸਤਿਗੁਰੋਂ ਕੇ ਬਚਨੋਂ ਕੋ ਰਿਦੇ ਮੇਂ ਧਾਰ ਕਰ ਕੇ ਅਗਮ ਸਰੂਪ ਗੁਣੋਂ ਕਾ (ਨਿਧਾਨੁ) ਖਜਾਨਾ ਹਰੀ ਰੂਪ ਸਤਿਗੁਰੋਂ ਕੋ ਜਾਨ ਕਰ ਰਾਤ ਦਿਨ ਮਨ ਮੇਂ ਤਿਨੋਂ ਕਾ ਧਿਆਨ ਧਾਰਨ ਕਰੋ॥
Prof. Sahib Singhਸਤਿਗੁਰੂ ਦੇ ਬਚਨ ਹਿਰਦੇ ਵਿਚ ਟਿਕਾ ਕੇ (ਘਟ ਘਟ ਦੀ) ਜਾਣਨਹਾਰ ਤੇ ਬੇਅੰਤ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਮਨ ਵਿਚ ਵਸਾਓ, ਅਤੇ ਦਿਨ ਰਾਤ ਉਸੇ ਦਾ ਧਿਆਨ ਧਰੋ।

ਪਦ ਅਰਥ ਅਗਮ ਗੁਨ ਨਿਧਾਨੁ = ਬੇਅੰਤ ਗੁਣਾਂ ਦਾ ਖ਼ਜ਼ਾਨਾ। ਜਾਨੁ = ਜਾਣਨਹਾਰ। ਮਨਿ = ਮਨ ਵਿਚ। ਧਰਿ = ਧਰ ਕੇ।

SikhNet (Spanish)enaltécelo en tu mente y medita en Él, enaltece la Palabra de las Enseñanzas del Guru en tu corazón

ਫੁਨਿ. ਗੁਰੂ ਜਲ ਬਿਮਲ, ਅਥਾਹ ਮਜਨੁ ਕਰਹੁ; ਸੰਤ ਗੁਰਸਿਖ ਤਰਹੁ, ਨਾਮ ਸਚ ਰੰਗ ਸਰਿ ॥

fun. guroo jal bimal, athaah majan karahu; sant gurasikh tarahu, naam sach rang sar |

Sant Singh KhalsaThen, cleanse yourself in the Immaculate and Unfathomable Water of the Guru; O Gursikhs and Saints, cross over the Ocean of Love of the True Name.
Manmohan SinghThen take ye bath in the Guru's immaculate and unfathomable water and swim about in the love-ocean of the True Name, O saints and Guru's disciples.
Manmohan Singh (Punjabi)ਤਾਂ ਤੁਸੀਂ ਗੁਰਾਂ ਦੇ ਲਿਰਮਲ ਅਤੇ ਬੇਥਾਹ ਪਾਣੀ ਅੰਦਰ ਇਸ਼ਨਾਨ ਕਰੋ ਅਤੇ ਸਚੇ ਨਾਮ ਦੇ ਪ੍ਰੇਮ ਦੇ ਸਮੁੰਦਰ ਵਿੱਚ ਤਾਰੀਆਂ ਲਾਓ ਹੇ ਸਾਧੂਓ ਅਤੇ ਗੁਰਾਂ ਦੇ ਮਰੀਦੋ!
Fareedkot Teekaਹੇ ਗੁਰੂ ਜੀ ਕੇ ਸਿਖੋ! ਪੁਨਾ ਸਚ ਨਾਮ ਰੂਪੀ ਨਿਰਮਲ ਜਲ ਕਾ ਜੋ ਅਥਾਹ ਸਰੋਵਰ ਸਾਂਤਿ ਰੂਪ ਸਤਿਗੁਰੂ ਹੈਂ, ਤਿਸ ਮੇਂ ਤੁਮ ਜਬ (ਰੰਗ) ਪ੍ਰੇਮ ਕਰ ਕੇ ਇਸ਼ਨਾਨ ਕਰੋਗੇ ਤਬ ਸੰਸਾਰ ਸਿੰਧ ਸੇ ਤਰੋਗੇ॥
Prof. Sahib Singhਹੇ ਸੰਤ ਜਨੋ! ਹੇ ਗੁਰਸਿੱਖੋ! ਫਿਰ ਸਤਿਗੁਰੂ-ਰੂਪੀ ਨਿਰਮਲ ਤੇ ਗੰਭੀਰ ਜਲ ਵਿਚ ਚੁੱਭੀ ਲਾਓ, ਤੇ ਸੱਚੇ ਨਾਮ ਦੇ ਪ੍ਰੇਮ ਦੇ ਸਰੋਵਰ ਵਿਚ ਤਾਰੀਆਂ ਲਾਓ।

ਪਦ ਅਰਥ ਬਿਮਲ = ਨਿਰਮਲ, ਸ਼ੁੱਧ। ਅਥਾਹ = ਗੰਭੀਰ। ਮਜਨੁ = ਇਸ਼ਨਾਨ। ਗੁਰਸਿਖ = ਹੇ ਗੁਰਸਿੱਖੋ! ਰੰਗਿ ਸਰਿ = ਪ੍ਰੇਮ ਦੇ ਸਰੋਵਰ ਵਿਚ। ਤਰਹੁ = ਤਾਰੀਆਂ ਲਾਓ।

SikhNet (Spanish)y así limpia tu ser en la Inmaculada e Insondable Agua del Guru. Oh Gursikjs y Santos, crucen el Océano de Amor del Nombre Verdadero.

ਸਦਾ ਨਿਰਵੈਰੁ ਨਿਰੰਕਾਰੁ, ਨਿਰਭਉ ਜਪੈ; ਪ੍ਰੇਮ ਗੁਰਸਬਦ ਰਸਿ, ਕਰਤ ਦ੍ਰਿੜੁ ਭਗਤਿ ਹਰਿ ॥

sadaa niravair nirankaar, nirbhau japai; prem gurasabad ras, karat drirr bhagat har |

Sant Singh KhalsaMeditate lovingly forever on the Lord, free of hate and vengeance, Formless and Fearless; lovingly savor the Word of the Guru's Shabad, and implant devotional worship of the Lord deep within.
Manmohan SinghThe Guru ever lovingly meditates on the Envy-free, Formless and Fear-free Lord and with relish grasps God's Name and devotion.
Manmohan Singh (Punjabi)ਗੁਰੂ ਜੀ ਸਦੀਵ ਹੀ ਪਿਆਰ ਨਾਲ ਕੀਨਾ-ਰਹਿਤ ਸਰੂਪ-ਵਿਹੁਣ ਅਤੇ ਨਿੱਡਰ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਸੁਆਦ ਨਾਲ ਆਪਣੇ ਵਾਹਿਗੁਰੂ ਦੇ ਨਾਮ ਅਤੇ ਅਨੁਰਾਗ ਨੂੰ ਗ੍ਰਹਿਣ ਕਰਦੇ ਹਨ।
Fareedkot Teekaਸਦਾ ਨਿਰਵੈਰ ਰੂਪ ਸਤਿਗੁਰੂ ਨਿਰਭੈ ਕਰ ਕੇ ਨਿਰੰਕਾਰ ਕੋ ਜਪਤੇ ਹੈਂ ਔ ਗੁਰੋਂ ਕੇ (ਸਬਦ) ਉਪਦੇਸ ਮੇਂ ਪ੍ਰੇਮ ਕਰ ਕੇ ਹਰੀ ਕੀ ਭਗਤੀ ਰਸ ਕੋ ਰਿਦੇ ਮੇਂ ਦ੍ਰਿੜ ਕਰਤੇ ਹੈਂ॥
Prof. Sahib Singh(ਜੋ ਗੁਰੂ ਰਾਮਦਾਸ) ਸਦਾ ਨਿਰਵੈਰ ਤੇ ਨਿਰਭਉ ਨਿਰੰਕਾਰ ਨੂੰ ਜਪਦਾ ਹੈ, ਤੇ ਸਤਿਗੁਰੂ ਦੇ ਸ਼ਬਦ ਦੇ ਪ੍ਰੇਮ ਦੇ ਆਨੰਦ ਵਿਚ ਹਰੀ ਦੀ ਭਗਤੀ ਦ੍ਰਿੜ੍ਹ ਕਰਦਾ ਹੈ,

ਪਦ ਅਰਥ ਜਪੈ = (ਜੋ ਗੁਰੂ) ਜਪਦਾ ਹੈ। ਰਸਿ = ਆਨੰਦ ਵਿਚ। ਭਗਤਿ ਹਰਿ = ਹਰੀ ਦੀ ਭਗਤੀ।

SikhNet (Spanish)Mediten amorosamente y para siempre en el Señor, Libre de odios y venganzas, Sin Forma y Sin Miedo, amorosamente saboreen la Palabra del Shabd del Guru e implanten la Alabanza de Devoción en lo profundo de su interior.

ਮੁਗਧ ਮਨ ਭ੍ਰਮੁ ਤਜਹੁ. ਨਾਮੁ ਗੁਰਮੁਖਿ ਭਜਹੁ; ਗੁਰੂ ਗੁਰੁ ਗੁਰੂ ਗੁਰੁ, ਗੁਰੂ ਜਪੁ ਸਤਿ ਕਰਿ ॥੨॥੧੪॥

mugadh man bhram tajahu. naam guramukh bhajahu; guroo gur guroo gur, guroo jap sat kar |2|14|

Sant Singh KhalsaO foolish mind, give up your doubts; as Gurmukh, vibrate and meditate on the Naam. Chant Guru, Guru, Guru, Guru, Guru, and know Him as true. ||2||14||
Manmohan SinghO my foolish mind, discard thy doubt and recite the Name by the Guru's grace, Deeming Him as true, meditate thou on thy God, the great Teacher, the Teacher of the teacher.
Manmohan Singh (Punjabi)ਹੇ ਮੇਰੇ ਮੂਰਖ ਮਨੂਏ! ਤੂੰ ਆਪਦਾ ਸੰਦੇਹ ਛਡ ਦੇ ਅਤੇ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਉਚਾਰਨ ਕਰ। ਉਸ ਨੂੰ ਸੱਚਾ ਜਾਣ ਕੇ, ਤੂੰ ਆਪਣੇ ਹਰੀ, ਵਡੇ ਮੁਰਸ਼ਿਦ, ਮੁਰਸ਼ਿਦਾਂ ਦੇ ਮੁਰਸ਼ਿਦ ਦਾ ਸਿਮਰਨ ਕਰ।
Fareedkot Teekaਹੇ ਮੂਰਖ ਮਨ! ਭਰਮ ਤਿਆਗ ਦੇਵੋ ਔ ਤਿਨ ਗੁਰੋਂਦਵਾਰੇ ਨਾਮ ਕਾ ਸਿਮਰਨ ਕਰੋ ਔ ਮਨ, ਤਨ, ਬਾਣੀ ਸੇ ਨਿਸਚੇ ਕਰ ਗੁਰੂ ਗੁਰੂ ਭਜੋ॥੨॥੧੪॥
Prof. Sahib Singhਉਸ ਗੁਰੂ ਦੇ ਸਨਮੁਖ ਹੋ ਕੇ ਹੇ ਮੂਰਖ ਮਨ! (ਹਰੀ ਦਾ) ਨਾਮ ਜਪ, ਤੇ ਭਰਮ ਛੱਡ ਦੇਹ, ਸਰਧਾ ਨਾਲ 'ਗੁਰੂ' 'ਗੁਰੂ' ਕਰ ॥੨॥੧੪॥

ਪਦ ਅਰਥ ਮੁਗਧ ਮਨ = ਹੇ ਮੂਰਖ ਮਨ! ਗੁਰਮੁਖਿ = ਗੁਰੂ ਦੀ ਰਾਹੀਂ ॥੨॥੧੪॥

SikhNet (Spanish)Oh mente tonta, entrega tus dudas, como Gurmukj, vibra y medita en el Naam, canta Guru, Guru, Guru, Guru, Guru, y Conócelo como Verdad. (2-14)

Open this shabad →

Ang 1400 of 1430