ਆਸਾ ਮਹਲਾ ੫ ॥
aasaa mahalaa 5 | Ang 376
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਅਨਦ ਬਿਨੋਦ; ਭਰੇਪੁਰਿ ਧਾਰਿਆ ॥
anad binod; bharepur dhaariaa | Ang 376
Sant Singh KhalsaThe All-pervading Lord has established joys and celebrations.
Manmohan SinghJoys and merry-makings the All-pervading Lord has established.
Manmohan Singh (Punjabi)ਖੁਸ਼ੀਆਂ ਅਤੇ ਮੌਜ ਬਹਾਰਾਂ ਸਰਬ-ਵਿਆਪਕ ਸੁਆਮੀ ਨੇ ਅਸਥਾਪਨ ਕੀਤੀਆਂ ਹਨ।
Fareedkot Teekaਅਨੰਦ ਰੂਪ ਅਕਾਲ ਪੁਰਖ ਹੈ। ਏਹ ਜਿਤਨੇ (ਬਿਨੋਦ) ਬਿਲਾਸ ਹੈਂ ਸਭ (ਭਰੇਪੁਰਿ) ਪੂਰਨ ਹੋ ਕਰ ਆਪ ਹੀ ਸਰਬ ਕੋ ਧਾਰਿਆ ਹੂਆ ਹੈ॥
Prof. Sahib Singhਜਗਤ ਦੇ ਸਾਰੇ ਕੌਤਕ-ਤਮਾਸ਼ੇ ਉਸ ਸਰਬ-ਵਿਆਪਕ ਪਰਮਾਤਮਾ ਦੇ ਹੀ ਰਚੇ ਹੋਏ ਹਨ,ਪਦ ਅਰਥ ਬਿਨੋਦ = ਕੌਤਕ, ਤਮਾਸ਼ੇ। ਭਰੇਪੁਰਿ = ਭਰਪੂਰ ਪ੍ਰਭੂ ਨੇ, ਸਰਬ-ਵਿਆਪਕ ਪਰਮਾਤਮਾ ਨੇ। ਧਾਰਿਆ = ਧਾਰੇ ਹਨ, ਰਚੇ ਹਨ।
SikhNet (Spanish)El Señor Todo Prevaleciente creó todas las dichas y los juegos,
ਅਪੁਨਾ ਕਾਰਜੁ; ਆਪਿ ਸਵਾਰਿਆ ॥੧॥
apunaa kaaraj; aap savaariaa |1| Ang 376
Sant Singh KhalsaHe Himself embellishes His own works. ||1||
Manmohan SinghHis affair, He Himself has adjusted.
Manmohan Singh (Punjabi)ਆਪਣਾ ਕੰਮ ਉਸਨੇ ਆਪੇ ਹੀ ਰਾਸ ਕੀਤਾ ਹੈ।
Fareedkot Teekaਅਪਨੇ ਕਾਰਜੋਂ ਕੋ ਅਰਥਾਤ ਭਗਤੋਂ ਕੇ ਕਾਰਜ ਕੋ ਵਾ ਜਗਤ ਕੋ ਆਪ ਹੀ ਸਵਾਰਨਾ ਕੀਆ ਹੈ॥੧॥
Prof. Sahib Singhਆਪਣੇ ਰਚੇ ਹੋਏ ਸੰਸਾਰ ਨੂੰ ਉਸ ਨੇ ਆਪ ਹੀ (ਇਹਨਾਂ ਕੌਤਕ-ਤਮਾਸ਼ਿਆਂ ਨਾਲ) ਸੋਹਣਾ ਬਣਾਇਆ ਹੈ ॥੧॥ਪਦ ਅਰਥ ਕਾਰਜੁ = ਕੀਤਾ ਹੋਇਆ ਜਗਤ, ਰਚਿਆ ਹੋਇਆ ਸੰਸਾਰ ॥੧॥
SikhNet (Spanish)y Él Mismo llena todos los lugares. (1)
ਪੂਰ ਸਮਗ੍ਰੀ; ਪੂਰੇ ਠਾਕੁਰ ਕੀ ॥
poor samagree; poore tthaakur kee | Ang 376
Sant Singh KhalsaPerfect is the Creation of the Perfect Lord Master.
Manmohan SinghPerfect is the creation of the Perfect Lord.
Manmohan Singh (Punjabi)ਪੂਰਨ ਹੈ ਰਚਨਾ ਪੂਰਨ ਸਾਹਿਬ ਦੀ।
Fareedkot Teekaਮੇਰੇ ਪੂਰਨ ਠਾਕੁਰ ਕੀ ਸਮਗ੍ਰੀ ਪੂਰਨ ਹੈ॥
Prof. Sahib Singhਇਹ ਸਾਰੇ ਜਗਤ-ਪਦਾਰਥ ਉਸ ਅਭੁੱਲ ਪਰਮਾਤਮਾ ਦੇ ਹੀ ਬਣਾਏ ਹੋਏ ਹਨ,ਪਦ ਅਰਥ ਪੂਰ ਸਮਗ੍ਰੀ = ਸਾਰੇ ਜਗਤ ਦੇ ਪਦਾਰਥ।
SikhNet (Spanish)El Señor Perfecto tiene Maneras Perfectas,
ਭਰਿਪੁਰਿ ਧਾਰਿ ਰਹੀ; ਸੋਭ ਜਾ ਕੀ ॥੧॥ ਰਹਾਉ ॥
bharipur dhaar rahee; sobh jaa kee |1| rahaau | Ang 376
Sant Singh KhalsaHis magnificent greatness is totally all-pervading. ||1||Pause||
Manmohan SinghHis magnificence is filling and pervading all. Pause.
Manmohan Singh (Punjabi)ਉਸ ਦਾ ਪਰਤਾਪ ਸਾਰਿਆਂ ਵਿੱਚ ਪਰੀ ਪੂਰਨ ਅਤੇ ਵਿਆਪਕ ਹੋ ਰਿਹਾ ਹੈ। ਠਹਿਰਾਉ।
Fareedkot Teekaਜਿਸ ਕੀ ਚੈਤੰਨਸਤਾ ਭਰਪੂਰ ਹੋ ਕਰ ਪ੍ਰਪੰਚ ਕੋ ਧਾਰਨ ਕਰ ਰਹੀ ਹੈ ਔਰ ਬੇਦ ਪੁਰਾਨ ਜਿਸ ਕੀ ਸੋਭਾ ਕਰ ਰਹੇ ਹੈਂ॥੧॥ ਰਹਾਉ ॥
Prof. Sahib Singhਜਿਸ ਪਰਮਾਤਮਾ ਦੀ ਸੋਭਾ-ਵਡਿਆਈ (ਸਾਰੇ ਸੰਸਾਰ ਵਿਚ) ਹਰ ਥਾਂ ਖਿੱਲਰ ਰਹੀ ਹੈ ॥੧॥ ਰਹਾਉ ॥ਪਦ ਅਰਥ ਭਰਿਪੁਰਿ = ਭਰਪੂਰ, ਹਰ ਥਾਂ। ਧਾਰਿ ਰਹੀ = ਖਿੱਲਰ ਰਹੀ ਹੈ। ਸੋਭ = ਸੋਭਾ। ਜਾ ਕੀ = ਜਿਸ (ਠਾਕੁਰ) ਦੀ ॥੧॥ ਰਹਾਉ ॥
SikhNet (Spanish)y Su Gloria resplandece y prevalece en todo. (1‑Pausa)
ਨਾਮੁ ਨਿਧਾਨੁ; ਜਾ ਕੀ ਨਿਰਮਲ ਸੋਇ ॥
naam nidhaan; jaa kee niramal soe | Ang 376
Sant Singh KhalsaHis Name is the treasure; His reputation is immaculate.
Manmohan SinghHis Name is the treasure, whose repute is immaculate.
Manmohan Singh (Punjabi)ਉਸ ਦਾ ਨਾਮ ਖ਼ਜ਼ਾਨਾ ਹੈ, ਜਿਸ ਦੀ ਸੋਭਾ ਪਵਿੱਤ੍ਰ ਹੈ।
Fareedkot Teekaਜਿਸ ਹਰੀ ਕਾ ਨਾਮ ਸਰਬ ਸੁਖੋਂ ਕਾ ਖਜਾਨਾ ਹੈ ਔਰੁ ਜਿਸ ਕੀ ਨਿਰਮਲ ਸੋਭਾ ਹੈ॥
Prof. Sahib Singhਜਿਸ (ਪਰਮਾਤਮਾ) ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ (ਸਾਰੇ ਜੀਵਾਂ ਨੂੰ) ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਜਿਸ ਦਾ ਨਾਮ (ਸਾਰੇ ਜੀਵਾਂ ਵਾਸਤੇ) ਖ਼ਜ਼ਾਨਾ ਹੈ,ਪਦ ਅਰਥ ਨਿਧਾਨੁ = ਖ਼ਜ਼ਾਨਾ। ਸੋਇ = ਸੋਭਾ, ਵਡਿਆਈ। ਨਿਰਮਲ = ਪਵਿਤ੍ਰ ਕਰਨ ਵਾਲੀ।
SikhNet (Spanish)Su Nombre es el Tesoro de Virtud; Inmaculada es Su Gloria.
ਆਪੇ ਕਰਤਾ; ਅਵਰੁ ਨ ਕੋਇ ॥੨॥
aape karataa; avar na koe |2| Ang 376
Sant Singh KhalsaHe Himself is the Creator; there is no other. ||2||
Manmohan SinghHe Himself is the Creator and there is not any other.
Manmohan Singh (Punjabi)ਉਹ ਖੁਦ ਹੀ ਸਿਰਜਣਹਾਰ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਵਹੁ ਕਰਤਾ ਪੁਰਖ ਠਾਕੁਰ ਆਪ ਹੀ ਹੈ, ਦੂਸਰਾ ਔਰ ਤਿਸ ਕੇ ਸਮਾਨ ਕਾ ਕਰਤਾ ਕੋਈ ਨਹੀਂ ਹੈ॥੨॥
Prof. Sahib Singhਉਹ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ॥੨॥ਪਦ ਅਰਥ ਆਪੇ = ਆਪ ਹੀ ॥੨॥
SikhNet (Spanish)Sí, Él, el Señor, es el Uno Solo, y no hay nadie más que Él. (2)
ਜੀਅ ਜੰਤ ਸਭਿ; ਤਾ ਕੈ ਹਾਥਿ ॥
jeea jant sabh; taa kai haath | Ang 376
Sant Singh KhalsaAll beings and creatures are in His Hands.
Manmohan SinghAll the living beings are in His hands.
Manmohan Singh (Punjabi)ਸਾਰੇ ਪ੍ਰਾਣਧਾਰੀ ਉਸਦੇ ਹੱਥਾਂ ਵਿੱਚ ਹਨ।
Fareedkot Teekaਜੀਵ ਸਥੂਲ ਔਰ ਜੰਤੁ ਸੂਖਮ ਸਭ ਤਿਸੀ ਕੇ ਅਧੀਨ ਹਾਥ ਮੇਂ ਹੈਂ॥
Prof. Sahib Singh(ਹੇ ਭਾਈ! ਜਗਤ ਦੇ) ਸਾਰੇ ਜੀਅ ਜੰਤ ਉਸ ਪਰਮਾਤਮਾ ਦੇ ਹੀ ਹੱਥ ਵਿਚ ਹਨ,ਪਦ ਅਰਥ ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਭਿ = ਸਾਰੇ। ਕੈ ਹਾਥਿ = ਦੇ ਹੱਥ ਵਿਚ।
SikhNet (Spanish)La vida y la creación están en Sus Manos;
ਰਵਿ ਰਹਿਆ ਪ੍ਰਭੁ; ਸਭ ਕੈ ਸਾਥਿ ॥੩॥
rav rahiaa prabh; sabh kai saath |3| Ang 376
Sant Singh KhalsaGod is pervading in all, and is always with them. ||3||
Manmohan SinghThe Lord is contained amongst all and is with them.
Manmohan Singh (Punjabi)ਸੁਆਮੀ ਸਾਰਿਆਂ ਅੰਦਰ ਵਿਆਪਕ ਹੈ ਅਤੇ ਉਨ੍ਹਾਂ ਦੇ ਨਾਲ ਹੈ।
Fareedkot Teekaਪੁਨਾ ਵਹੁ ਸਭ ਕੇ ਸਾਥ ਬ੍ਯਾਪ ਰਹਾ ਹੈ॥੩॥
Prof. Sahib Singhਉਹ ਪਰਮਾਤਮਾ ਸਭ ਥਾਈਂ ਵੱਸ ਰਿਹਾ ਹੈ, ਹਰੇਕ ਜੀਵ ਦੇ ਅੰਗ-ਸੰਗ ਵੱਸਦਾ ਹੈ ॥੩॥ਪਦ ਅਰਥ ਰਵਿ ਰਹਿਆ = ਮੌਜੂਦ ਹੈ, ਵੱਸ ਰਿਹਾ ਹੈ। ਸਾਥਿ = ਨਾਲ ॥੩॥
SikhNet (Spanish)el Señor prevalece en todo y está siempre en todo. (3)
ਪੂਰਾ ਗੁਰੁ; ਪੂਰੀ ਬਣਤ ਬਣਾਈ ॥
pooraa gur; pooree banat banaaee | Ang 377
Sant Singh KhalsaThe Perfect Guru has fashioned His perfect fashion.
Manmohan SinghThe Perfect Guru has made the perfect make.
Manmohan Singh (Punjabi)ਪੂਰਨ ਗੁਰੂ ਨੇ ਪੂਰਨ ਘਾੜਤ ਘੜੀ ਹੈ।
Fareedkot Teekaਪੂਰੇ ਗੁਰੋਂ ਨੇ ਬ੍ਰਹਮੰਡ ਕੀ ਪੂਰਨ ਬਨਤ ਬਨਾਈ ਹੈ ਵਾ ਸਾਧਨੋਂ ਕੀ ਬਨਤ ਬਨਾਈ ਹੈ॥
Prof. Sahib Singhਪਰਮਾਤਮਾ ਸਭ ਤੋਂ ਵੱਡਾ ਹੈ ਉਸ ਵਿਚ ਕੋਈ ਉਕਾਈ ਨਹੀਂ ਹੈ। ਉਸ ਦੀ ਬਣਾਈ ਹੋਈ ਰਚਨਾ ਭੀ ਉਕਾਈ-ਹੀਣ ਹੈ।ਪਦ ਅਰਥ ਗੁਰ = ਸਭ ਤੋਂ ਵੱਡਾ। ਪੂਰੀ = ਜਿਸ ਵਿਚ ਕੋਈ ਉਕਾਈ ਨਹੀਂ।
SikhNet (Spanish)El Perfecto Guru, ha diseñado Su Obra Perfecta,
ਨਾਨਕ ਭਗਤ; ਮਿਲੀ ਵਡਿਆਈ ॥੪॥੨੪॥
naanak bhagat; milee vaddiaaee |4|24| Ang 377
Sant Singh KhalsaO Nanak, the Lord's devotees are blessed with glorious greatness. ||4||24||
Manmohan SinghO Nanak, the Lord's devotees are blessed with honour.
Manmohan Singh (Punjabi)ਹੇ ਨਾਨਕ! ਪ੍ਰਭੂ ਦੇ ਭਗਤਾਂ ਨੂੰ ਇੱਜ਼ਤ ਦੀ ਦਾਤ ਮਿਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਭਗਤਿ ਹੈਂ ਤਿਨ ਕੋ ਵਡਿਆਈ ਮਿਲੀ ਹੈ॥੪॥੨੪॥☬ਅਪਨੇ ਪ੍ਰੇਮ ਕੋ ਪ੍ਰਗਟ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੪॥੨੪॥ਪਦ ਅਰਥ ਭਗਤ = ਭਗਤਾਂ ਨੂੰ ॥੪॥੨੪॥
SikhNet (Spanish)oh dice Nanak, los Devotos del Señor son bendecidos con la Grandeza de Su Gloria. (4‑24)