ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਜਉ ਮੈ; ਅਪੁਨਾ ਸਤਿਗੁਰੁ ਧਿਆਇਆ ॥
jau mai; apunaa satigur dhiaaeaa |
Sant Singh KhalsaWhen I meditate on my True Guru,
Manmohan SinghWhen, then I meditated on my True Guru,
Manmohan Singh (Punjabi)ਜਦ ਮੈਂ ਆਪਣੇ ਸੱਚੇ ਗੁਰਾਂ ਦਾ ਸਿਮਰਨ ਕੀਤਾ,
Fareedkot Teekaਜਬ ਮੈਂਨੇ ਅਪਨਾ ਸਤਗੁਰ ਧਿਆਇਆ ਹੈ॥
Prof. Sahib Singh(ਹੇ ਭਾਈ!) ਜਦੋਂ ਦਾ ਮੈਂ ਆਪਣੇ ਗੁਰੂ ਨੂੰ ਆਪਣੇ ਮਨ ਵਿਚ ਵਸਾ ਲਿਆ ਹੈ,ਪਦ ਅਰਥ ਜਉ = ਜਦੋਂ। ਧਿਆਇਆ = ਯਾਦ ਕੀਤਾ, ਹਿਰਦੇ ਵਿਚ ਵਸਾਇਆ।
SikhNet (Spanish)Cuando habito en mi Verdadero Guru,
ਤਬ ਮੇਰੈ ਮਨਿ; ਮਹਾ ਸੁਖੁ ਪਾਇਆ ॥੧॥
tab merai man; mahaa sukh paaeaa |1|
Sant Singh Khalsamy mind becomes supremely peaceful. ||1||
Manmohan Singhdid my mind attain the supreme peace.
Manmohan Singh (Punjabi)ਤਦ ਮੇਰੇ ਚਿੱਤ ਨੂੰ ਪਰਮ ਆਰਾਮ ਪਰਾਪਤ ਹੋ ਗਿਆ।
Fareedkot Teekaਤਬ ਮੇਰੇ ਮਨ ਨੇ (ਮਹਾ ਸੁਖੁ) ਆਤਮ ਸੁਖ ਪਾਇਆ ਹੈ॥੧॥
Prof. Sahib Singhਤਦੋਂ ਤੋਂ ਮੇਰੇ ਮਨ ਨੇ ਬੜਾ ਆਨੰਦ ਪ੍ਰਾਪਤ ਕੀਤਾ ਹੈ ॥੧॥ਪਦ ਅਰਥ ਮਨਿ = ਮਨ ਨੇ ॥੧॥
SikhNet (Spanish)obtengo el Éxtasis. (1)
ਮਿਟਿ ਗਈ ਗਣਤ; ਬਿਨਾਸਿਉ ਸੰਸਾ ॥
mitt gee ganat; binaasiau sansaa |
Sant Singh KhalsaThe record of my account is erased, and my doubts are dispelled.
Manmohan SinghMy account is effaced and dispelled is my doubt.
Manmohan Singh (Punjabi)ਮੇਰਾ ਲੇਖਾ-ਪੱਤਾ ਬਿਨਸ ਗਿਆ ਹੈ ਅਤੇ ਦੂਰ ਹੋ ਗਿਆ ਹੈ ਮੇਰਾ ਵਹਿਮ।
Fareedkot Teekaਮਨ ਕੀ ਗਿਣਤੀ ਮਿਟਿ ਗਈ ਹੈ ਸੰਦੇਹ ਦੂਰ ਹੋ ਗ੍ਯਾ ਹੈ॥
Prof. Sahib Singh(ਹੇ ਭਾਈ!) ਉਹਨਾਂ ਦੀ ਹਰੇਕ ਚਿੰਤਾ ਮਿਟ ਜਾਂਦੀ ਹੈ ਉਹਨਾਂ ਦਾ ਹਰੇਕ ਸਹਮ ਦੂਰ ਹੋ ਜਾਂਦਾ ਹੈ,ਪਦ ਅਰਥ ਗਣਤ = ਚਿੰਤਾ। ਸੰਸਾ = ਸਹਮ।
SikhNet (Spanish)Mis cuentas son saldadas, mi duda es disipada,
ਨਾਮਿ ਰਤੇ ਜਨ; ਭਏ ਭਗਵੰਤਾ ॥੧॥ ਰਹਾਉ ॥
naam rate jan; bhe bhagavantaa |1| rahaau |
Sant Singh KhalsaImbued with the Naam, the Name of the Lord, His humble servant is blessed with good fortune. ||1||Pause||
Manmohan SinghImbued with the name his slave has become a man of good fortune. Pause.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਉਸ ਦਾ ਗੋਲਾ ਕਰਮਾਂ ਵਾਲਾ ਬੰਦਾ ਥੀ ਗਿਆ ਹੈ। ਠਹਿਰਾਉ।
Fareedkot Teekaਹੇ ਨਾਮੀ! ਤੇਰੇ ਮੇਂ ਰਤੇ ਹੂਏ ਦਾਸ (ਭਗਵੰਤਾ) ਭਾਗ ਵਾਲੇ ਤੇਰਾ ਸ੍ਵਰੂਪ ਹੂਏ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਭਗਵੰਤਾ = ਭਾਗਾਂ ਵਾਲੇ ॥੧॥ ਰਹਾਉ ॥
SikhNet (Spanish)e imbuido en el Naam, el Nombre del Señor, me convierto en un hombre de Destino. (1-Pausa)
ਜਉ ਮੈ; ਅਪੁਨਾ ਸਾਹਿਬੁ ਚੀਤਿ ॥
jau mai; apunaa saahib cheet |
Sant Singh KhalsaWhen I remember my Lord and Master,
Manmohan SinghWhen I remembered my Lord,
Manmohan Singh (Punjabi)ਜਦ ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ,
Fareedkot Teekaਜਬ ਮੈਨੇ ਤੁਝ ਅਪਨੇ ਸਾਹਿਬ ਕੋ ਚਿਤ ਮੇਂ ਸਿਮਰਨ ਕੀਆ ਹੈ॥
Prof. Sahib Singhਜਦੋਂ ਦਾ ਮੈਂ ਆਪਣੇ ਮਾਲਕ ਨੂੰ ਆਪਣੇ ਚਿੱਤ ਵਿਚ (ਵਸਾਇਆ ਹੈ)ਪਦ ਅਰਥ ਚੀਤਿ = ਚਿੱਤ ਵਿਚ।
SikhNet (Spanish)Cuando en mi mente alabé a mi Señor y Maestro,
ਤਉ ਭਉ ਮਿਟਿਓ; ਮੇਰੇ ਮੀਤ ॥੨॥
tau bhau mittio; mere meet |2|
Sant Singh Khalsamy fears are dispelled, O my friend. ||2||
Manmohan Singhthen was my fear dispelled, O my friend.
Manmohan Singh (Punjabi)ਤਦ ਮੇਰਾ ਡਰ ਦੂਰ ਹੋ ਗਿਆ, ਹੇ ਮੇਰੇ ਮਿੱਤ੍ਰ!
Fareedkot Teekaਹੇ ਮੇਰੇ ਮਿਤ੍ਰ! ਤਬ ਮੇਰਾ ਜਨਮ ਮਰਨ ਕਾ ਭ੍ਯ ਦੂਰ ਹੋ ਗ੍ਯਾ ਹੈ॥੨॥
Prof. Sahib Singhਹੇ ਮੇਰੇ ਮਿੱਤਰ! ਤਦੋਂ ਤੋਂ ਮੇਰਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੨॥ਪਦ ਅਰਥ ਮੀਤ = ਹੇ ਮੀਤ! ॥੨॥
SikhNet (Spanish)entonces mis miedos se terminaron para siempre. (2)
ਜਉ ਮੈ; ਓਟ ਗਹੀ ਪ੍ਰਭ ਤੇਰੀ ॥
jau mai; ott gahee prabh teree |
Sant Singh KhalsaWhen I took to Your Protection, O God,
Manmohan SinghWhen I grasped Thy protection, O Lord,
Manmohan Singh (Punjabi)ਜਦ ਮੈਂ ਤੇਰੀ ਪਨਾਹ ਪਕੜੀ, ਹੇ ਸੁਆਮੀ!
Fareedkot Teekaਹੇ ਪ੍ਰਭ! ਜਬ ਮੈਨੇ ਤੇਰੀ ਓਟ ਧਾਰਨ ਕਰੀ ਹੈ॥
Prof. Sahib Singhਹੇ ਪ੍ਰਭੂ! ਜਦੋਂ ਤੋਂ ਮੈਂ ਤੇਰੀ ਓਟ ਪਕੜੀ ਹੈ,ਪਦ ਅਰਥ ਓਟ = ਆਸਰਾ। ਗਹੀ = ਫੜੀ। ਪ੍ਰਭ = ਹੇ ਪ੍ਰਭੂ!
SikhNet (Spanish)Cuando busqué el Refugio de mi Señor,
ਤਾਂ ਪੂਰਨ ਹੋਈ, ਮਨਸਾ ਮੇਰੀ ॥੩॥
taan pooran hoee, manasaa meree |3|
Sant Singh Khalsamy desires were fulfilled. ||3||
Manmohan Singhthen was my desire fulfilled.
Manmohan Singh (Punjabi)ਤਦ ਮੇਰੀ ਖਾਹਿਸ਼ ਪੂਰੀ ਹੋ ਗਈ।
Fareedkot Teekaਤਬ ਮੇਰੀ ਇਛ੍ਯਾ ਪੂਰਨ ਹੋ ਗਈ ਹੈ॥੩॥
Prof. Sahib Singhਤਦੋਂ ਤੋਂ ਮੇਰੀ ਹਰੇਕ ਮਨੋ-ਕਾਮਨਾ ਪੂਰੀ ਹੋ ਰਹੀ ਹੈ ॥੩॥ਪਦ ਅਰਥ ਮਨਸਾ = {मनीषा} ਮਨ ਦੀ ਇੱਛਾ ॥੩॥
SikhNet (Spanish)el Dios, todos mis deseos se satisficieron. (3)
ਦੇਖਿ ਚਲਿਤ ਮਨਿ ਭਏ ਦਿਲਾਸਾ ॥
dekh chalit man bhe dilaasaa |
Sant Singh KhalsaGazing upon the wonder of Your play, my mind has become encouraged.
Manmohan SinghBeholding thine wonderous plays, my soul acquires patience.
Manmohan Singh (Punjabi)ਤੇਰੀਆਂ ਅਸਚਰਜ ਖੇਡਾਂ ਵੇਖ ਕੇ ਮੇਰੀ ਜਿੰਦੜੀ ਨੂੰ ਧੀਰਜ ਆ ਜਾਂਦਾ ਹੈ।
Fareedkot Teekaਤੇਰੇ ਚਲਿਤ੍ਰ ਦੇਖਿ ਕਰ ਕੇ ਮੇਰੇ ਮਨ, ਭਾਵ ਅੰਤਹਕਰਨ (ਦਿਲਾਸਾ) ਧੀਰਜ ਕੋ ਪ੍ਰਾਪਤ ਹੂਏ ਹੈਂ॥
Prof. Sahib Singhਤੇਰੇ ਚਰਿਤ੍ਰ ਵੇਖ ਵੇਖ ਕੇ ਮੇਰੇ ਮਨ ਵਿਚ ਸਹਾਰਾ ਬਣਦਾ ਜਾਂਦਾ ਹੈ (ਕਿ ਸਰਨ ਪਿਆਂ ਦੀ ਤੂੰ ਸਹਾਇਤਾ ਕਰਦਾ ਹੈਂ।)ਪਦ ਅਰਥ ਦੇਖਿ = ਵੇਖ ਕੇ। ਚਲਿਤ = ਕੌਤਕ, ਚੋਜ = ਤਮਾਸ਼ੇ। ਮਨਿ = ਮਨ ਵਿਚ। ਦਿਲਾਸਾ = ਸਹਾਰਾ, ਧੀਰਜ।
SikhNet (Spanish)Viendo este Milagro, mi mente se conforta,
ਨਾਨਕ ਦਾਸ; ਤੇਰਾ ਭਰਵਾਸਾ ॥੪॥੨੯॥੮੦॥
naanak daas; teraa bharavaasaa |4|29|80|
Sant Singh KhalsaServant Nanak relies on You alone. ||4||29||80||
Manmohan SinghServant Nanak, has Thy reliance, O my Lord.
Manmohan Singh (Punjabi)ਨਫਰ ਨਾਨਕ ਨੂੰ ਤੇਰਾ ਹੀ ਆਸਰਾ ਹੈ, ਹੇ ਮੇਰੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੋ ਤੇਰਾ ਹੀ ਭਰੋਸਾ ਹੈ॥੪॥੨੯॥੮੦॥☬ਪਦਾਰਥੋਂ ਕੋ ਦੁਖ ਰੂਪ ਨਿਤ ਕੀ ਅਨਿਤਤਾ ਅਰ ਕਾਲ ਕੀ ਪ੍ਰਬਲਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਮੈਨੂੰ ਤੇਰੇ) ਦਾਸ ਨੂੰ ਤੇਰਾ ਹੀ ਭਰਵਾਸਾ ਹੈ ॥੪॥੨੯॥੮੦॥
SikhNet (Spanish)y así, Nanak no se apoya en nadie más que en el Único Señor. (4-29-80)