ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਕਿਤੀਆ ਕੁਢੰਗ; ਗੁਝਾ ਥੀਐ ਨ ਹਿਤੁ ॥
kiteea kudtang; gujhaa theeai na hit |
Sant Singh KhalsaNo matter how evil my ways are, still, Your Love for me is not concealed.
Manmohan SinghHowever evil are my ways, but Thy love, O Lord, for me is not hidden.
Manmohan Singh (Punjabi)ਕਿੰਨੇ ਹੀ ਮੰਦੇ ਹਨ, ਮੇਰੇ ਚਾਲੇ, ਪਰ ਤੇਰਾ ਪ੍ਰੇਮ, ਹੇ ਸੁਆਮੀ! ਮੇਰੇ ਲਈ ਲੁੱਕਿਆ ਛਿਪਿਆ ਨਹੀਂ।
Fareedkot Teekaਹਮ ਜੀਵ ਕਿਤਨੀਆਂ, ਭਾਵ ਬਹੁਤੀਆਂ ਬਾਤਾਂ ਹਿਤ ਕਰ ਕੇ ਕੁਢੰਗੀਆਂ, ਭਾਵ ਅਯੋਗ ਕਰਤੇ ਹੈਂ। ਸੋ ਕਰਮੋਂ ਕਾ ਸਮਦਾਇ ਤੇਰੇ ਸੇ ਲੁਕਿਆ ਨਹੀਂ ਰਹਿੰਦਾ ਵਾ ਜਗਤ ਮੇਂ ਗੁਪਤ ਰਹਣੇ ਵਾਲਾ ਨਹੀਂ ਹੈ॥
Prof. Sahib Singh(ਹੇ ਪ੍ਰਭੂ!) ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ।
ਪਦ ਅਰਥ ਕਿਤੀਆ = ਕਈ, ਕਿਤਨੇ ਹੀ। ਕੁਢੰਗ = ਭੈੜੇ ਢੰਗ, ਖੋਟੇ ਕਰਮ। ਗੁਝਾ = ਲੁਕਿਆ ਛਿਪਿਆ।
SikhNet (Spanish)Malas pueden ser nuestras formas de expresión, pero Tu Amor no se puede esconder.
ਨਾਨਕ. ਤੈ ਸਹਿ ਢਕਿਆ; ਮਨ ਮਹਿ ਸਚਾ ਮਿਤੁ ॥੨॥
naanak. tai seh dtakiaa; man meh sachaa mit |2|
Sant Singh KhalsaNanak: You, O Lord, conceal my short-comings and dwell within my mind; You are my true friend. ||2||
Manmohan SinghThou O Lord, the true Friend who abides in my mind, hast screened Nanak's short comings.
Manmohan Singh (Punjabi)ਤੂੰ, ਹੇ ਸੱਚੇ ਮਿੱਤ੍ਰ ਸੁਆਮੀ! ਜੋ ਮੇਰੇ ਚਿੱਤ ਵਿੱਚ ਵੱਸਦਾ ਹੈਂ, ਨਾਨਕ ਦੀਆਂ ਕਮਜ਼ੋਰੀਆਂ ਨੂੰ ਕੱਜ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ ਤੂੰ ਜੋ ਸਚਾ ਮਿਤ੍ਰ ਹੈਂ, ਤੈਨੇ ਕ੍ਰਿਪਾ ਕਰ ਕੇ ਮਨ ਮੇਂ ਤਿਨ ਮੇਰੇ ਦੋਸੋਂ ਕੋ (ਢਕਿਆ) ਛਪਾਇ ਰਖਾ ਹੈ॥੨॥
Prof. Sahib Singhਹੇ ਨਾਨਕ! ਪ੍ਰਭੂ ਮੇਰੇ ਮਨ ਵਿਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ (ਭਾਵ, ਨਸ਼ਰ ਨਹੀਂ ਹੋਣ ਦੇਂਦਾ) ॥੨॥
ਪਦ ਅਰਥ ਤੈ ਸਹਿ = ਤੂੰ ਖਸਮ ਨੇ। ਸਹਿ = ਸ਼ਹੁ ਨੇ ॥੨॥
SikhNet (Spanish)Dice Nanak, eres nuestro Maestro, nuestro Verdadero Amigo, Quien habita en nosotros. Cubre nuestra vergüenza, oh Dios. (2)