ੴ

ਸਿੱਖਬਾਣੀ · SikhBani

ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥

sidh saadhik naavai no sabh khojade thak rahe liv laae
Guru Amardas Ji ਗੁਰੂ ਅਮਰਦਾਸ ਜੀ · Raag Sorath · Ang 650 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ; ਥਕਿ ਰਹੇ ਲਿਵ ਲਾਇ ॥

sidh saadhik naavai no sabh khojade; thak rahe liv laae |

Sant Singh KhalsaAll the Siddhas, spiritual masters and seekers search for the Name; they have grown weary of concentrating and focusing their attention.
Manmohan SinghAll the adepts and strivers seek to attain the name and grow weary of fixing their attention.
Manmohan Singh (Punjabi)ਸਮੂਹ ਪੂਰਨ ਪੁਰਸ਼ ਤੇ ਅਭਿਆਸੀ, ਨਾਮ ਦੀ ਪ੍ਰਾਪਤੀ ਦੀ ਖੋਜ ਕਰਦੇ ਤੇ ਆਪਣੀ ਬਿਰਤੀ ਜੋੜ ਜੋੜ ਹੰਭ ਗਏ ਹਨ।
Fareedkot Teekaਸਿਧ ਔ (ਸਾਧਿਕ) ਸਾਧਨਾ ਕਰਨੇ ਵਾਲੇ ਬਹੁਤ ਹੀ ਨਾਮ ਕੋ ਬਿਰਤੀ ਲਗਾਇ ਖੋਜਤੇ ਹੂਏ ਥਕਤ ਹੋ ਰਹੇ ਹੈਂ॥
Prof. Sahib Singhਸਾਰੇ ਸਿੱਧ ਤੇ ਸਾਧਿਕ ਨਾਮ ਨੂੰ ਹੀ ਖੋਜਦੇ ਬ੍ਰਿਤੀ ਜੋੜ ਜੋੜ ਕੇ ਥੱਕ ਗਏ ਹਨ;

ਪਦ ਅਰਥ ਸਿਧ = ਸਾਧਨਾ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਅਭਿਆਸੀ।

SikhNet (Spanish)Los ascetas y los buscadores, todos tratan de obtener el Nombre,

ਬਿਨੁ ਸਤਿਗੁਰ. ਕਿਨੈ ਨ ਪਾਇਓ; ਗੁਰਮੁਖਿ ਮਿਲੈ ਮਿਲਾਇ ॥

bin satigur. kinai na paaeo; guramukh milai milaae |

Sant Singh KhalsaWithout the True Guru, no one finds the Name; the Gurmukhs unite in Union with the Lord.
Manmohan SinghWithout the True Guru, none attains the Name it is only through the Guru, that the Name is received.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਕੋਈ ਭੀ ਨਾਮ ਨੂੰ ਹਾਸਲ ਨਹੀਂ ਕਰਦੇ। ਕੇਵਲ ਗੁਰਾਂ ਦੇ ਰਾਹੀਂ ਹੀ ਨਾਮ ਹੀ ਪ੍ਰਾਪਤ ਹੁੰਦਾ ਹੈ।
Fareedkot Teekaਤਿਸ ਨਾਮ ਕੋ ਸਤਿਗੁਰੋਂ ਬਿਨਾਂ ਕਿਸੀ ਨੇ ਪਾਇਆ ਨਹੀਂ, ਜਿਨੋਂ ਕੋ ਗੁਰੋਂ ਦੁਆਰੇ ਨਾਮ ਮਿਲਾ ਹੈ, ਸੋਈ ਨਾਮ ਸਾਥ ਔਰੋਂ ਕੋ ਮਿਲਾਵਤੇ ਹੈਂ॥
Prof. Sahib Singhਸਤਿਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਲੱਭਾ। ਸਤਿਗੁਰੂ ਦੇ ਸਨਮੁਖ ਹੋਇਆ ਮਨੁੱਖ ਹੀ ਮਿਲਾਇਆ ਹੋਇਆ (ਪ੍ਰਭੂ ਨੂੰ) ਮਿਲਦਾ ਹੈ।
SikhNet (Spanish)y para eso practican la concentración. No obstante, sin el Verdadero Guru, uno no Lo obtiene,

ਬਿਨੁ ਨਾਵੈ. ਪੈਨਣੁ ਖਾਣੁ ਸਭੁ ਬਾਦਿ ਹੈ; ਧਿਗੁ ਸਿਧੀ ਧਿਗੁ ਕਰਮਾਤਿ ॥

bin naavai. painan khaan sabh baad hai; dhig sidhee dhig karamaat |

Sant Singh KhalsaWithout the Name, all food and clothes are worthless; cursed is such spirituality, and cursed are such miraculous powers.
Manmohan SinghWithout the Name in vain are all the robes and dishes and accursed is the saintliness and accursed the supernatural-power.
Manmohan Singh (Punjabi)ਨਾਮ ਦੇ ਬਗੈਰ ਬੇਫਾਇਦਾ ਹਨ ਸਮੂਹ ਪੁਸ਼ਾਕੇ ਤੇ ਖਾਣੇ ਅਤੇ ਲਾਨ੍ਹਤ-ਯੋਗ ਹੈ ਕਾਮਯਾਬੀ ਅਤੇ ਲਾਨ੍ਹਤ-ਯੋਗ ਕਰਾਮਾਤੀ ਸ਼ਕਤੀ।
Fareedkot Teekaਤਿਸ ਨਾਮ ਸੇ ਬਿਨਾਂ ਮਨਮੁਖੋਂ ਕਾ ਪਹਿਰਨਾ ਔ ਖਾਣਾ ਸੰਪੂਰਨ ਵਿਅਰਥ ਹੈ, ਪੁਨਾ ਅਣਮਾ, ਮਹਿਮਾ ਆਦਿ ਸਿਧੀਓਂ ਕੋ ਧ੍ਰਿਕਾਰ ਹੈ ਅਰ ਕਰਾਮਾਤ ਕੋ ਭੀ ਧ੍ਰਿਕਾਰ ਹੈ॥
Prof. Sahib Singhਨਾਮ ਤੋਂ ਬਿਨਾ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ, (ਜੇ ਨਾਮ ਨਹੀਂ ਤਾਂ) ਉਹ ਸਿੱਧੀ ਤੇ ਕਰਾਮਾਤਿ ਫਿਟਕਾਰ-ਜੋਗ ਹੈ।

ਪਦ ਅਰਥ ਬਾਦਿ = ਵਿਅਰਥ।

SikhNet (Spanish)pues el Nombre es recibido sólo a través del Guru.

ਸਾ ਸਿਧਿ. ਸਾ ਕਰਮਾਤਿ ਹੈ; ਅਚਿੰਤੁ ਕਰੇ ਜਿਸੁ ਦਾਤਿ ॥

saa sidh. saa karamaat hai; achint kare jis daat |

Sant Singh KhalsaThat alone is spirituality, and that alone is miraculous power, which the Carefree Lord spontaneously bestows.
Manmohan SinghThat alone is the saintliness and that the occult-power, which the carefree Lord gives as His gift.
Manmohan Singh (Punjabi)ਓਹੀ ਪੂਰਨਤਾ ਹੈ ਅਤੇ ਓਹੀ ਗੈਬੀ ਤਾਕਤ, ਜੋ ਚਿੰਤਾ-ਰਹਿਤ ਸੁਆਮੀ ਆਪਣੀ ਬਖਸ਼ੀਸ਼ ਵੱਜੋਂ ਦਿੰਦਾ ਹੈ।
Fareedkot Teekaਸੋਈ ਸਿਧੀ ਔ ਸੋਈ ਕਰਾਮਾਤ ਉਤਮ ਹੈ, ਜਿਸ ਕਰ ਬੇਅੰਤ ਵਾਹਿਗੁਰੂ ਹੀ ਗੁਰੋਂ ਦੁਆਰੇ ਅਪਨੇ ਨਾਮ ਕੀ ਦਾਤ ਕਰਦੇਵੇ॥
Prof. Sahib Singhਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ।

ਪਦ ਅਰਥ ਅਚਿੰਤੁ = ਚਿੰਤਾ-ਰਹਿਤ ਪਰਮਾਤਮਾ।

SikhNet (Spanish)Sin el Nombre todos los milagros, los poderes psíquicos, los alimentos, los vestidos, las riquezas son en vano. Con milagros y poderes, el Señor nos bendice de modo espontáneo.

ਨਾਨਕ. ਗੁਰਮੁਖਿ ਹਰਿ ਨਾਮੁ ਮਨਿ ਵਸੈ; ਏਹਾ ਸਿਧਿ. ਏਹਾ ਕਰਮਾਤਿ ॥੨॥

naanak. guramukh har naam man vasai; ehaa sidh. ehaa karamaat |2|

Sant Singh KhalsaO Nanak, the Lord's Name abides in the mind of the Gurmukh; this is spirituality, and this is miraculous power. ||2||
Manmohan SinghNanak, through the Guru, the Lord's Name abides in the mind. This alone is the miraculous might and this the extra psychic power.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ ਪ੍ਰਭੂ ਦਾ ਨਾਮ ਅੰਤਰ ਆਤਮੇ ਟਿੱਕ ਜਾਂਦਾ ਹੈ। ਕੇਵਲ ਏਹੀ ਕਰਾਮਾਤੀ-ਸ਼ਕਤੀ ਅਤੇ ਏਹੀ ਅਦਭੁਤ ਸੱਤਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈ: ਜੋ ਗੁਰੋਂ ਦੁਆਰੇ ਹਰਿ ਨਾਮ ਮਨ ਮੇਂ ਵਸੇ ਏਹੀ ਸਿਧੀ ਔ ਏਹੀ ਕਰਾਮਾਤ ਧੰਨ੍ਯਤਾ ਯੋਗ ਹੈ॥੨॥☬ਛੋਟੀ ਸਿਧੀ ਕੋ ਕਰਾਮਾਤ ਕਹਿਤੇ ਹੈਂ ਵਾ ਕਰਾਮਾਤ ਫਾਰਸੀ ਬੋਲੀ ਹੈ।
Prof. Sahib Singhਹੇ ਨਾਨਕ! "ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿਚ ਵੱਸਦਾ ਹੈ"-ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ ॥੨॥

SikhNet (Spanish)Dice Nanak, pero el verdadero milagro es enaltecer el Nombre del Señor en la mente por la Gracia del Guru. (2)
Answers quote the Granth verbatim with Ang citations. AI commentary is not Gurbani and not a religious ruling.