ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਸੰਚਨਿ ਕਰਉ ਨਾਮ ਧਨੁ ਨਿਰਮਲ; ਥਾਤੀ ਅਗਮ ਅਪਾਰ ॥
sanchan krau naam dhan niramal; thaatee agam apaar |
Sant Singh KhalsaI gather in and collect the immaculate wealth of the Naam; this commodity is inaccessible and incomparable.
Manmohan SinghI amass the immaculate wealth of the Name. The Name commodity is infinite and peerless.
Manmohan Singh (Punjabi)ਮੈਂ ਨਾਮ ਦੀ ਪਵਿੱਤ੍ਰ ਦੌਲਤ ਨੂੰ ਇਕੱਤਰ ਕਰਦਾ ਹਾਂ। ਨਾਮ ਦੀ ਵਸਤੂ ਬੇਅੰਤ ਤੇ ਲਾਸਾਨੀ ਹੈ।
Fareedkot Teekaਹੇ ਭਾਈ! ਨਾਮ ਰੂਪ ਨਿਰਮਲ ਧਨ ਕੋ ਹਮ ਇਕਤ੍ਰ ਕਰਤੇ ਹੈਂ, ਏਹੁ ਅਗਮ ਅਪਾਰ ਅਰਥਾਤ ਅਤੋਟ ਥੈਲੀ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਵਿਤ੍ਰ ਨਾਮ ਦਾ ਧਨ ਇਕੱਠਾ ਕਰ ਰਿਹਾ ਹਾਂ (ਜਿਥੇ ਇਹ ਧਨ ਇਕੱਠਾ ਕੀਤਾ ਜਾਏ, ਉੱਥੇ) ਅਪਹੁੰਚ ਤੇ ਬੇਅੰਤ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ।ਪਦ ਅਰਥ ਸੰਚਨਿ ਕਰਉ = (ਕਰਉਂ) ਮੈਂ ਇਕੱਠਾ ਕਰਦਾ ਹਾਂ। ਨਾਮ ਧਨੁ ਨਿਰਮਲ = ਨਿਰਮਲ ਨਾਮ ਧਨੁ, ਪ੍ਰਭੂ ਦੇ ਪਵਿਤ੍ਰ ਨਾਮ ਦਾ ਧਨ। ਥਾਤੀ = {स्थिति} ਟਿਕਾਉ। ਅਗਮ = ਅਪਹੁੰਚ। ਅਪਾਰ = ਬੇਅੰਤ।
SikhNet (Spanish)He logrado alabar el Nombre Inmaculado de Dios; Sus Riquezas son Infinitas e Insondables.
ਬਿਲਛਿ ਬਿਨੋਦ. ਆਨੰਦ ਸੁਖ ਮਾਣਹੁ; ਖਾਇ ਜੀਵਹੁ. ਸਿਖ ਪਰਵਾਰ ॥੧॥
bilachh binod. aanand sukh maanahu; khaae jeevahu. sikh paravaar |1|
Sant Singh KhalsaRevel in it, delight in it, be happy and enjoy peace, and live long, O Sikhs and brethren. ||1||
Manmohan SinghO my disciples and kinsmen, partake of it thou and live long, revel, play make merry and enjoys peace.
Manmohan Singh (Punjabi)ਹੇ ਮੇਰੇ ਸਿੱਖੋ ਅਤੇ ਸਨਬੰਧੀਓ! ਇਸੇ ਨੂੰ ਛੱਕੋ ਤੇ ਜੀਉਂਦੇ ਰਹੋ। ਤੁਸੀਂ ਰੰਗ ਰਲੀਆਂ ਕਰੋ, ਖੇਲੋ, ਕੁੱਦੋ ਮੌਜਾਂ ਲੁੱਟੋ ਅਤੇ ਆਰਾਮ ਭੋਗੋ।
Fareedkot Teekaਤਿਸ ਕਰ ਕੇ ਬਿਲਾਸ ਕਰਤੇ ਹੈਂ ਬਿਨੋਦ ਕੇ ਲੀਏ ਔ ਅਨੰਦ ਇਸ ਲੋਕ ਕਾ ਪੁਨਃ ਸੁਖ ਪਰਲੋਕ ਕਾ ਮਾਣਤੇ ਹੈਂ; ਵਾ ਸੁਖ ਸਰੂਪ ਹਰੀ ਕੇ ਅਨੰਦ ਕੋ ਮਨ ਤਨ ਬਾਣੀ ਕਰ ਕੇ ਭੋਗਤਾ ਹਾਂ। ਤਥਾ ਸਿਖ ਔ ਪ੍ਰਵਾਰ ਇਸ ਧਨ ਕੋ (ਖਾਇ) ਧਾਰਨ ਕਰ ਕੇ ਜੀਵਤੇ ਹੈਂ॥੧॥
Prof. Sahib Singhਹੇ (ਗੁਰੂ ਕੇ) ਸਿੱਖ-ਪਰਵਾਰ! (ਹੇ ਗੁਰਸਿੱਖੋ!) ਤੁਸੀ ਭੀ (ਆਤਮਕ ਜੀਵਨ ਵਾਸਤੇ ਇਹ ਨਾਮ-ਭੋਜਨ) ਖਾ ਕੇ ਆਤਮਕ ਜੀਵਨ ਹਾਸਲ ਕਰੋ, ਖ਼ੁਸ਼ ਹੋ ਕੇ ਆਤਮਕ ਚੋਜ ਆਨੰਦ ਸੁਖ ਮਾਣਿਆ ਕਰੋ ॥੧॥ਪਦ ਅਰਥ ਬਿਲਛਿ = {विलस्य} ਪ੍ਰਸੰਨ ਹੋ ਕੇ। ਬਿਨੋਦ = (ਆਤਮਕ) ਚੋਜ ਤਮਾਸ਼ੇ। ਜੀਵਹੁ = ਆਤਮਕ ਜੀਵਨ ਪ੍ਰਾਪਤ ਕਰੋ। ਸਿਖ ਪਰਵਾਰ = ਹੇ (ਗੁਰੂ ਕੇ) ਸਿੱਖ-ਪਰਵਾਰ ॥੧॥
SikhNet (Spanish)Oh mis seguidores, oh mi familia, gástense este Tesoro y vivan en Éxtasis. (1)
ਹਰਿ ਕੇ ਚਰਨ ਕਮਲ; ਆਧਾਰ ॥
har ke charan kamal; aadhaar |
Sant Singh KhalsaI have the support of the Lotus Feet of the Lord.
Manmohan SinghI have the support of the God's lotus feet.
Manmohan Singh (Punjabi)ਮੈਨੂੰ ਵਾਹਿਗੁਰੂ ਦੇ ਕੰਵਲ ਚਰਣਾਂ ਦਾ ਆਸਰਾ ਹੈ।
Fareedkot Teekaਹਰੀ ਕੇ ਚਰਨ ਕਮਲੋਂ ਕਾ ਮੈਂ ਆਸਰਾ ਅੰਗੀਕਾਰ ਕੀਆ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਕੋਮਲ ਚਰਨਾਂ ਨੂੰ (ਮੈਂ ਆਪਣੀ ਜ਼ਿੰਦਗੀ ਦਾ) ਆਸਰਾ (ਬਣਾ ਲਿਆ ਹੈ)।ਪਦ ਅਰਥ ਆਧਾਰ = ਆਸਰਾ।
SikhNet (Spanish)Apóyense en los Pies de Loto del Señor y por la Gracia de los Santos
ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ; ਚੜਿ ਲੰਘਉ. ਬਿਖੁ ਸੰਸਾਰ ॥੧॥ ਰਹਾਉ ॥
sant prasaad paaeo sach bohith; charr langhau. bikh sansaar |1| rahaau |
Sant Singh KhalsaBy the Grace of the Saints, I have found the boat of Truth; embarking on it, I sail across the ocean of poison. ||1||Pause||
Manmohan SinghBy saints grace, I have attained the ship of Truth, embarking on which I ferry across the world's ocean of poison. Pause.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਨੂੰ ਸੱਚ ਦਾ ਜਹਾਜ਼ ਪ੍ਰਾਪਤ ਹੋਇਆ ਹੈ, ਜਿਸ ਤੇ ਸਵਾਰ ਹੋ ਮੈਂ ਜਗਤ ਦੇ ਜ਼ਹਿਰ ਦੇ ਸਮੁੰਦਰ ਤੋਂ ਪਾਰ ਹੁੰਦਾ ਹਾਂ। ਠਹਿਰਾਉ।
Fareedkot Teekaਸੰਤੋਂ ਕੀ ਕ੍ਰਿਪਾ ਸੇ ਨਾਮ ਰੂਪ ਸਚਾ ਜਹਾਜ ਹਮ ਨੇ ਪਾਯਾ ਹੈ, ਜਿਸ ਪਰ ਚੜ ਕਰ ਸੰਸਾਰ ਬਿਖ ਕਾ ਸਮੁੰਦਰ ਲੰਘ ਜਾਵਾਂ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਜਹਾਜ਼ ਲੱਭ ਲਿਆ ਹੈ, (ਉਸ ਵਿਚ) ਚੜ੍ਹ ਕੇ ਮੈਂ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ॥੧॥ ਰਹਾਉ ॥ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਚ = ਸਦਾ ਕਾਇਮ ਰਹਿਣ ਵਾਲਾ। ਬੋਹਿਥੁ = ਜਹਾਜ਼। ਚੜਿ = ਚੜ੍ਹ ਕੇ। ਲੰਘਉ = ਲੰਘਉਂ, ਮੈਂ ਲੰਘਦਾ ਹਾਂ। ਬਿਖੁ = ਜ਼ਹਿਰ ॥੧॥ ਰਹਾਉ ॥
SikhNet (Spanish)aborden el Barco de la Verdad y naveguen a través del mar venenoso del mundo. (1‑Pausa)
ਭਏ ਕ੍ਰਿਪਾਲ ਪੂਰਨ ਅਬਿਨਾਸੀ; ਆਪਹਿ ਕੀਨੀ ਸਾਰ ॥
bhe kripaal pooran abinaasee; aapeh keenee saar |
Sant Singh KhalsaThe perfect, imperishable Lord has become merciful; He Himself has taken care of me.
Manmohan SinghThe pervading, eternal Lord has become merciful and He Himself has taken care of me.
Manmohan Singh (Punjabi)ਵਿਆਪਕ, ਅਮਰ, ਮਾਲਕ, ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਖੁਦ ਹੀ ਮੇਰੀ ਸੰਭਾਲ ਕੀਤੀ ਹੈ।
Fareedkot Teeka(ਪੂਰਨ ਅਬਿਨਾਸੀ) ਵਿਸਨੁ ਕ੍ਰਿਪਾਲ ਹੋਏ ਹੈਂ ਔ ਆਪ ਹੀ ਹਮਾਰੀ ਸਮਾਲ ਕਰੀ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਉੱਤੇ ਸਰਬ-ਵਿਆਪਕ ਅਬਿਨਾਸੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਦੀ ਸੰਭਾਲ ਆਪ ਹੀ ਕਰਦੇ ਹਨ।ਪਦ ਅਰਥ ਆਪਹਿ = ਆਪ ਹੀ। ਸਾਰ = ਸੰਭਾਲ।
SikhNet (Spanish)El Señor Eterno es Compasivo y cuida de mí; teniendo Su Visión estoy en Éxtasis.
ਪੇਖਿ ਪੇਖਿ ਨਾਨਕ ਬਿਗਸਾਨੋ; ਨਾਨਕ. ਨਾਹੀ ਸੁਮਾਰ ॥੨॥੧੦॥੩੮॥
pekh pekh naanak bigasaano; naanak. naahee sumaar |2|10|38|
Sant Singh KhalsaBeholding, beholding His Vision, Nanak has blossomed forth in ecstasy. O Nanak, He is beyond estimation. ||2||10||38||
Manmohan SinghSeeing the Lord's vision, Nanak has blossomed O Nanak, he is beyond all reckoning.
Manmohan Singh (Punjabi)ਸੁਆਮੀ ਦਾ ਦਰਸ਼ਨ ਦੇਖ ਕੇ ਨਾਨਕ ਪ੍ਰਫੁੱਲਤ ਹੋ ਗਿਆ ਹੈ। ਹੇ ਨਾਨਕ! ਉਹ ਸਾਰੀਆਂ ਗਿਣਤੀਆਂ ਤੋਂ ਪਰੇ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਾ ਕੋਈ (ਸੁਮਾਰ) ਹਿਸਾਬ ਨਹੀਂ ਹੈ ਐਸਾ ਜੋ ਬਿਅੰਤ ਪਰਮੇਸ੍ਵਰ ਹੈ, ਹਮ ਤਿਸ ਕੋ ਮਨ ਤਨ ਸੇ ਦੇਖ ਕੇ ਅਤੀ ਪ੍ਰਸੰਨ ਹੂਏ ਹੈਂ॥੨॥੧੦॥੩੮॥
Prof. Sahib Singhਨਾਨਕ (ਉਸ ਦਾ ਇਹ ਕੌਤਕ) ਵੇਖ ਵੇਖ ਕੇ ਖ਼ੁਸ਼ ਹੋ ਰਿਹਾ ਹੈ। ਹੇ ਨਾਨਕ! (ਸੇਵਕ ਦੀ ਸੰਭਾਲ ਕਰਨ ਦੀ ਪ੍ਰਭੂ ਦੀ ਦਇਆ ਦਾ) ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥੧੦॥੩੮॥ਪਦ ਅਰਥ ਪੇਖਿ = ਵੇਖ ਕੇ। ਨਾਨਕੁ ਬਿਗਸਨੋ = ਨਾਨਕ ਖ਼ੁਸ਼ ਹੋ ਰਿਹਾ ਹੈ। ਨਾਨਕ = ਹੇ ਨਾਨਕ! ਸੁਮਾਰ = ਮਿਣਤੀ, ਹੱਦ ॥੨॥੧੦॥੩੮॥
SikhNet (Spanish)Oh, Dice Nanak, el Señor es Infinitamente Glorioso. (2‑10‑38)