ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥
jeeo praan jin rachio sareer |
Sant Singh KhalsaHe created the soul, the breath of life and the body.
Manmohan SinghThe one who has created man's body and life,
Manmohan Singh (Punjabi)ਜਿਸ ਨੇ ਇਨਸਾਨ ਦੀ ਜਿੰਦ ਜਾਨ ਅਤੇ ਦੇਹ ਸਾਜੇ ਹਨ ਅਤੇ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ,
Fareedkot Teekaਜਿਸ ਪਰਮੇਸ੍ਵਰ ਨੇ ਸਰੀਰ ਕੋ ਰਚ ਕਰ ਕੇ ਜੀਵੋਂ ਕੋ ਪ੍ਰਾਣ ਦੀਏ ਹੈਂ॥
Prof. Sahib Singhਜਿਸ (ਪਰਮਾਤਮਾ) ਨੇ ਜਿੰਦ ਪ੍ਰਾਣ (ਦੇ ਕੇ ਜੀਵਾਂ ਦੇ) ਸਰੀਰ ਰਚੇ ਹਨ,ਪਦ ਅਰਥ ਜੀਉ = ਜਿੰਦ। ਜਿਨਿ = ਜਿਸ (ਪਰਮਾਤਮਾ) ਨੇ। ਰਚਿਓ = ਬਣਾਇਆ ਹੈ।
SikhNet (Spanish)Él, Quien ha creado nuestro cuerpo,
ਜਿਨਹਿ ਉਪਾਏ; ਤਿਸ ਕਉ ਪੀਰ ॥੧॥
jineh upaae; tis kau peer |1|
Sant Singh KhalsaHe created all beings, and knows their pains. ||1||
Manmohan SinghHe alone takes care of him in weal and woe.
Manmohan Singh (Punjabi)ਕੇਵਲ ਉਹ ਹੀ ਸੁੱਖ ਤੇ ਦੁਖ ਵਿੱਚ ਉਸ ਦੀ ਰੱਖਿਆ ਕਰਦਾ ਹੈ।
Fareedkot Teekaਜਿਸ ਵਾਹਿਗੁਰੂ ਨੇ ਉਤਪਤਿ ਕੀਏ ਹੈਂ, ਤਿਸੀ ਕੋ ਜੀਵਾਂ ਕੀ ਪੀੜਾ ਹੈ, ਭਾਵ ਪਾਲਨ ਕਾ ਫਿਕਰ ਭੀ ਤਿਸੀ ਕੋ ਹੈ॥੧॥
Prof. Sahib Singhਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਸ ਨੂੰ ਹੀ (ਜੀਵਾਂ ਦਾ) ਦਰਦ ਹੈ ॥੧॥ਪਦ ਅਰਥ ਜਿਨਹਿ = ਜਿਨਿ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਨਿ' ਦੀ (ਿ) ਉੱਡ ਗਈ ਹੈ}। ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਪੀਰ = ਦਰਦ-ਸਨੇਹ ॥੧॥
SikhNet (Spanish)vida y respiración vital, nos protege de penas y dolores. (1)
ਗੁਰੁ ਗੋਬਿੰਦੁ; ਜੀਅ ਕੈ ਕਾਮ ॥
gur gobind; jeea kai kaam |
Sant Singh KhalsaThe Guru, the Lord of the Universe, is the Helper of the soul.
Manmohan SinghThe Guru-God, is ever of avail to the soul,
Manmohan Singh (Punjabi)ਗੁਰੂ ਪ੍ਰਮੇਸ਼ਵਰ ਸਦੀਵ ਹੀ ਜਿੰਦੜੀ ਦੇ ਕੰਮ ਆਉਂਦੇ ਹਨ।
Fareedkot Teeka(ਗੁਰੂ) ਪੂਜਨ ਜੋਗ ਜੋ ਗੋਬਿੰਦ ਹੈ ਜੀਅ ਕੇ ਸਭ ਕਾਮ ਕਰਨੇ ਜੋਗ ਹੈ॥
Prof. Sahib Singhਉਹ ਗੁਰੂ (ਹੀ) ਉਹ ਗੋਬਿੰਦ (ਹੀ) ਜਿੰਦ ਦੀ ਸਹਾਇਤਾ ਕਰਨ ਵਾਲਾ ਹੈ,ਪਦ ਅਰਥ ਜੀਅ ਕੈ ਕਾਮ = ਜਿੰਦ ਦੇ ਕੰਮ, ਜਿੰਦ ਵਾਸਤੇ ਲਾਭਦਾਇਕ।
SikhNet (Spanish)El Dios Guru está siempre al alcance de nuestra Alma,
ਹਲਤਿ ਪਲਤਿ; ਜਾ ਕੀ ਸਦ ਛਾਮ ॥੧॥ ਰਹਾਉ ॥
halat palat; jaa kee sad chhaam |1| rahaau |
Sant Singh KhalsaHere and herafter, He always provides shade. ||1||Pause||
Manmohan Singhwhose shade the mortal ever needs both here and hereafter. Pause.
Manmohan Singh (Punjabi)ਜਿੰਨਾਂ ਦੀ ਛਤਰ ਛਾਇਆ ਦੀ ਪ੍ਰਾਨੀ ਨੂੰ ਇਸ ਲੋਕ ਅਤੇ ਪ੍ਰਲੋਕ ਵਿੱਚ ਹਮੇਸ਼ਾਂ ਹੀ ਲੋੜ ਹੈ। ਠਹਿਰਾਉ।
Fareedkot Teekaਅਰ ਲੋਕ ਪ੍ਰਲੋਕ ਵਿਖੇ ਜਿਸ ਕੀ ਸਦੀਵ ਓਟ ਹੈ॥੧॥ ਰਹਾਉ ॥
Prof. Sahib Singhਜਿਸ (ਗੁਰੂ) ਦਾ ਜਿਸ (ਗੋਬਿੰਦ) ਦਾ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਦਾ (ਮਨੁੱਖ ਨੂੰ) ਆਸਰਾ ਹੈ ॥੧॥ ਰਹਾਉ ॥ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਜਾ ਕੀ = ਜਿਸ (ਪਰਮਾਤਮਾ) ਦੀ। ਸਦ = ਸਦਾ। ਛਾਮ = ਛਾਂ, ਸਾਮ, ਆਸਰਾ ॥੧॥ ਰਹਾਉ ॥
SikhNet (Spanish)sí, aquí y aquí después Su Sombra es lo que nos da sombra. (1-Pausa)
ਪ੍ਰਭੁ ਆਰਾਧਨ; ਨਿਰਮਲ ਰੀਤਿ ॥
prabh aaraadhan; niramal reet |
Sant Singh KhalsaWorship and adoration of God is the pure way of life.
Manmohan SinghThe Lord's meditation is the pure way of life.
Manmohan Singh (Punjabi)ਸੁਆਮੀ ਦਾ ਸਿਮਰਨ ਪਵਿੱਤਰ ਜੀਵਨ ਰਹੁਰੀਤੀ ਹੈ।
Fareedkot Teekaਪਰਮੇਸ੍ਵਰ ਕਾ ਸਿਮਰਨ ਕਰਨਾ ਏਹੀ ਉਤਮ ਰੀਤਿ ਹੈ॥
Prof. Sahib Singhਉਸ ਪਰਮਾਤਮਾ ਨੂੰ ਸਿਮਰਨਾ ਹੀ ਪਵਿੱਤਰ ਜੀਵਨ-ਜੁਗਤਿ ਹੈ (ਇਹ ਜੀਵਨ-ਜੁਗਤਿ ਸਾਧ ਸੰਗਤ ਵਿਚ ਪ੍ਰਾਪਤ ਹੁੰਦੀ ਹੈ)।ਪਦ ਅਰਥ ਰੀਤਿ = ਜੀਵਨ-ਮਰਯਾਦਾ, ਜੀਵਨ-ਜੁਗਤਿ। ਨਿਰਮਲ = ਪਵਿੱਤਰ।
SikhNet (Spanish)Purificadora es la Contemplación de nuestro Señor, el Dios.
ਸਾਧਸੰਗਿ; ਬਿਨਸੀ ਬਿਪਰੀਤਿ ॥੨॥
saadhasang; binasee bipareet |2|
Sant Singh KhalsaIn the Saadh Sangat, the Company of the Holy, the love of duality vanishes. ||2||
Manmohan SinghIn the saints society, one is rid of another's love.
Manmohan Singh (Punjabi)ਸਤਿਸੰਗਤ ਅੰਦਰ ਇਨਸਾਨ ਹੋਰਸ ਦੇ ਪਿਆਰ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਿਨ ਪੁਰਸ਼ੋਂ ਨੇ ਸਤਸੰਗ ਦ੍ਵਾਰਾ ਸਿਮਰਨ ਕੀਆ ਹੈ, ਤਿਨ ਕੀ ਬਿਪਰੀਤਿ ਭਾਵਨਾ (ਬਿਨਸੀ) ਦੂਰ ਹੋ ਗਈ ਹੈ॥੨॥
Prof. Sahib Singhਸਾਧ ਸੰਗਤ ਵਿਚ ਰਹਿ ਕੇ (ਸਿਮਰਨ ਤੋਂ) ਉਲਟੀ ਜੀਵਨ-ਜੁਗਤਿ ਨਾਸ ਹੋ ਜਾਂਦੀ ਹੈ (ਭਾਵ, ਸਿਮਰਨ ਨਾਹ ਕਰਨ ਦੀ ਮਾੜੀ ਵਾਦੀ ਖ਼ਤਮ ਹੋ ਜਾਂਦੀ ਹੈ) ॥੨॥ਪਦ ਅਰਥ ਸੰਗਿ = ਸੰਗਤ ਵਿਚ। ਬਿਨਸੀ = ਨਾਸ ਹੋ ਜਾਂਦੀ ਹੈ। ਬਿਪਰੀਤਿ = (ਸਿਮਰਨ ਤੋਂ) ਉਲਟੀ ਜੀਵਨ-ਜੁਗਤਿ ॥੨॥
SikhNet (Spanish)Sí, asociándose con los Santos, uno es liberado de los apegos amorosos con el otro. (2)
ਮੀਤ ਹੀਤ ਧਨੁ; ਨਹ ਪਾਰਣਾ ॥
meet heet dhan; neh paaranaa |
Sant Singh KhalsaFriends, well-wishers and wealth will not support you.
Manmohan SinghFriends, well-wishers and riches are not the support of man.
Manmohan Singh (Punjabi)ਮਿੱਤਰ ਸ਼ੁੱਭ ਚਿੰਤਕ ਅਤੇ ਧਨ ਦੌਲਤ ਇਨਸਾਨ ਦਾ ਆਸਰਾ ਨਹੀਂ ਹਨ।
Fareedkot Teekaਮਿਤ੍ਰ, ਹਿਤੂ ਔ ਧਨ ਏਹ ਸੰਪੂਰਨ ਜੀਵ ਕਾ (ਪਾਰਣਾ) ਆਸਰਾ ਨਹੀਂ ਹੈ॥
Prof. Sahib Singhਮਿੱਤਰ, ਹਿਤੂ, ਧਨ-ਇਹ (ਮਨੁੱਖ ਦੀ ਜਿੰਦ ਦਾ) ਸਹਾਰਾ ਨਹੀਂ ਹਨ।ਪਦ ਅਰਥ ਹੀਤ = ਹਿਤੂ, ਸਨੇਹੀ। ਪਾਰਣਾ = ਪਰਨਾ, ਆਸਰਾ।
SikhNet (Spanish)Uno no se puede apegar a los amigos, amantes o riquezas.
ਧੰਨਿ ਧੰਨਿ ਮੇਰੇ ਨਾਰਾਇਣਾ ॥੩॥
dhan dhan mere naaraaeinaa |3|
Sant Singh KhalsaBlessed, blessed is my Lord. ||3||
Manmohan SinghBlessed, blessed is my Omnipresent Lord.
Manmohan Singh (Punjabi)ਸੁਬਹਾਨ ਸੁਬਹਾਨ ਹੈ ਮੇਰਾ ਸਰਬ ਵਿਆਪਕ ਸੁਆਮੀ।
Fareedkot Teekaਐਸਾ ਜੋ ਮੇਰਾ ਨਰਾਇਣ ਹੈ, ਸੋ ਧੰਨ ਧੰਨ ਹੈ, ਭਾਵ ਪਰਮੇਸ੍ਵਰ ਹੀ ਸਰਬ ਕਾ ਆਸਰਾ ਰੂਪ ਹੈ॥੩॥
Prof. Sahib Singhਹੇ ਮੇਰੇ ਪਰਮਾਤਮਾ! (ਤੂੰ ਹੀ ਅਸਾਂ ਜੀਵਾਂ ਦਾ ਆਸਰਾ ਹੈਂ) ਤੂੰ ਹੀ ਸਲਾਹੁਣ-ਜੋਗ ਹੈਂ, ਤੂੰ ਹੀ ਸਲਾਹੁਣ-ਜੋਗ ਹੈਂ ॥੩॥ਪਦ ਅਰਥ ਧੰਨਿ = ਸਲਾਹੁਣ-ਯੋਗ। ਨਾਰਾਇਣਾ = ਹੇ ਨਾਰਾਇਣ! ਹੇ ਪਰਮਾਤਮਾ! ॥੩॥
SikhNet (Spanish)Oh, bendito es Dios, nuestro Eterno Amigo y Compañero. (3)
ਨਾਨਕੁ ਬੋਲੈ ਅੰਮ੍ਰਿਤ ਬਾਣੀ ॥
naanak bolai amrit baanee |
Sant Singh KhalsaNanak utters the Ambrosial Bani of the Lord.
Manmohan SinghNanak utters the ambrosial Gurbani.
Manmohan Singh (Punjabi)ਨਾਨਕ ਅੰਮ੍ਰਿਤਮਈ ਬਾਣੀ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜੀਵ ਰਾਮ ਨਾਮ ਅੰਮ੍ਰਿਤ ਬਾਣੀ ਕੇ (ਬੋਲੈ) ਉਚਾਰਨ ਕਰੇ॥
Prof. Sahib Singhਨਾਨਕ ਆਤਮਕ ਜੀਵਨ ਦੇਣ ਵਾਲਾ (ਇਹ) ਬਚਨ ਆਖਦਾ ਹੈਪਦ ਅਰਥ ਨਾਨਕੁ ਬੋਲੈ = ਨਾਨਕ ਬੋਲਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
SikhNet (Spanish)Nanak hace conocida la Verdad
ਏਕ ਬਿਨਾ; ਦੂਜਾ. ਨਹੀ ਜਾਣੀ ॥੪॥੬॥
ek binaa; doojaa. nahee jaanee |4|6|
Sant Singh KhalsaExcept the One Lord, he does not know any other at all. ||4||6||
Manmohan SinghWithout One God, he knows not another.
Manmohan Singh (Punjabi)ਇਕ ਹਰੀ ਦੇ ਬਗੈਰ ਉਹ ਹੋਰਸ ਨੂੰ ਨਹੀਂ ਜਾਣਦਾ।
Fareedkot Teekaਏਕ ਵਾਹਿਗੁਰੂ ਸੇ ਬਿਨਾਂ ਦੂਸਰੇ ਕੋ ਨਾ ਜਾਣੇ॥੪॥੬॥
Prof. Sahib Singhਕਿ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਜ਼ਿੰਦਗੀ ਦਾ ਸਹਾਰਾ) ਨਾਹ ਸਮਝੀਂ ॥੪॥੬॥ਪਦ ਅਰਥ ਜਾਣੀ = ਜਾਣਿ ॥੪॥੬॥
SikhNet (Spanish)de que uno no tiene que conocer a nadie más que al Único Dios. (4-6)