ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਹਰਿ ਗੁਣ ਜਪਤ; ਕਮਲੁ ਪਰਗਾਸੈ ॥
har gun japat; kamal paragaasai |
Sant Singh KhalsaMeditating on the Glories of the Lord, the heart-lotus blossoms radiantly.
Manmohan SinghBy reflecting over God's merits the heart-lotus blooms.
Manmohan Singh (Punjabi)ਵਾਹਿਗੁਰੂ ਦੀਆਂ ਖ਼ੂਬੀਆਂ ਦਾ ਧਿਆਨ ਧਾਰਨ ਦੁਆਰਾ ਦਿਲ-ਕੰਵਲ ਖਿੜ ਜਾਂਦਾ ਹੈ।
Fareedkot Teekaਹਰੀ ਕੇ ਗੁਣ ਜਪਨੇ ਕਰ ਹਿਰਦੇ ਕਮਲ ਮੇਂ ਸਰੂਪ ਕਾ ਪ੍ਰਕਾਸ਼ ਹੋਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਗੁਣ ਗਾਂਦਿਆਂ (ਹਿਰਦਾ-) ਕੌਲ-ਫੁੱਲ ਖਿੜ ਪੈਂਦਾ ਹੈ,ਪਦ ਅਰਥ ਜਪਤ = ਜਪਦਿਆਂ। ਕਮਲੁ = ਹਿਰਦਾ ਕੌਲ-ਫੁੱਲ। ਪਰਗਾਸੈ = ਖਿੜ ਪੈਂਦਾ ਹੈ।
SikhNet (Spanish)Pensando en los Méritos del Señor, el Loto de la mente florece;
ਹਰਿ ਸਿਮਰਤ; ਤ੍ਰਾਸ ਸਭ ਨਾਸੈ ॥੧॥
har simarat; traas sabh naasai |1|
Sant Singh KhalsaRemembering the Lord in meditation, all fears are dispelled. ||1||
Manmohan SinghBy remembering God, all the fears are dispelled.
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਸਾਰੇ ਡਰ ਦੂਰ ਹੋ ਜਾਂਦੇ ਹਨ।
Fareedkot Teekaਹਰੀ ਕੇ ਸਿਮਰਨ ਕਰ ਸੰਪੂਰਨ (ਤ੍ਰਾਸ) ਭੈ ਨਸ਼ਟ ਹੋਤੇ ਹੈਂ॥੧॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ॥੧॥ਪਦ ਅਰਥ ਤ੍ਰਾਸ = ਡਰ। ਨਾਸੈ = ਦੂਰ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ ॥੧॥
SikhNet (Spanish)contemplando al Señor, todos los miedos se van.(1)
ਸਾ ਮਤਿ ਪੂਰੀ; ਜਿਤੁ ਹਰਿ ਗੁਣ ਗਾਵੈ ॥
saa mat pooree; jit har gun gaavai |
Sant Singh KhalsaPerfect is that intellect, by which the Glorious Praises of the Lord are sung.
Manmohan SinghPerfect is the intellect, by virtue of which, God's praises are sung.
Manmohan Singh (Punjabi)ਮੁਕੰਮਲ ਹੈ ਉਹ ਅਕਲ ਜਿਸ ਦੀ ਬਰਕਤ ਦੁਆਰਾ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।
Fareedkot Teekaਸੋ ਸਿਖ੍ਯਾ ਪੂਰਨ ਹੈ ਜਿਸ ਕਰ ਕੇ ਜੀਵ ਹਰੀ ਕੇ ਗੁਨ ਗਾਇਨ ਕਰੇ॥
Prof. Sahib Singh(ਹੇ ਭਾਈ!) ਉਹੀ ਅਕਲ ਉਕਾਈ ਕਰਨ ਤੋਂ ਬਚੀ ਹੋਈ ਸਮਝੋ, ਜਿਸ ਅਕਲ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ,ਪਦ ਅਰਥ ਸਾ = ਉਹੀ। ਮਤਿ = ਅਕਲ। ਪੂਰੀ = ਉਕਾਈ-ਹੀਣ। ਜਿਤੁ = ਜਿਸ (ਅਕਲ ਦੀ) ਰਾਹੀਂ।
SikhNet (Spanish)Perfecto es el intelecto que hace que uno cante la Alabanza del Señor;
ਵਡੈ ਭਾਗਿ; ਸਾਧੂ ਸੰਗੁ ਪਾਵੈ ॥੧॥ ਰਹਾਉ ॥
vaddai bhaag; saadhoo sang paavai |1| rahaau |
Sant Singh KhalsaBy great good fortune, one finds the Saadh Sangat, the Company of the Holy. ||1||Pause||
Manmohan SinghThrough the greatest good luck the Society of Saints is obtained. Pause.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਸਤਿਸੰਗਤ ਪ੍ਰਾਪਤ ਹੁੰਦੀ ਹੈ। ਠਹਿਰਾਉ।
Fareedkot Teekaਸੋ ਗੁਨਗਾਨ ਦਾਤਾ ਸੰਤੋਂ ਕਾ ਸੰਗ ਬੜੇ ਪੁੰਨੋਂ ਕਰ ਕੇ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singh(ਪਰ ਇਹ ਅਕਲ ਉਸ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਜੋ) ਵੱਡੀ ਕਿਸਮਤਿ ਨਾਲ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਸਾਧੂ ਸੰਗੁ = ਗੁਰੂ ਦਾ ਸੰਗ ॥੧॥ ਰਹਾਉ ॥
SikhNet (Spanish)y afortunado, en verdad, es sólo aquél que se encuentra con los Santos.(1-Pausa)
ਸਾਧਸੰਗਿ; ਪਾਈਐ ਨਿਧਿ ਨਾਮਾ ॥
saadhasang; paaeeai nidh naamaa |
Sant Singh KhalsaIn the Saadh Sangat, the treasure of the Name is obtained.
Manmohan SinghIn the congregation of the righteous, the treasure of Lord's Name is gained.
Manmohan Singh (Punjabi)ਸਚਿਆਰਾ ਦੀ ਸਭਾ ਵਿੱਚ ਸੁਆਮੀ ਦੇ ਨਾਮ ਦਾ ਖ਼ਜਾਨਾ ਪ੍ਰਾਪਤ ਹੁੰਦਾ ਹੈ।
Fareedkot Teekaਸੰਤ ਸੰਗਿ ਕਰ ਨਾਮਾ ਰੂਪੀ, ਵਾ ਨਾਮੋਂ ਕੀ ਨਿਧ ਜੋ ਹਰੀ ਕੀ ਭਗਤੀ ਹੈ, ਸੋ ਪ੍ਰਾਪਤਿ ਹੋਤੀ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਸੰਗਤਿ ਵਿੱਚ ਰਿਹਾਂ ਪਰਮਾਤਮਾ ਦਾ ਨਾਮ ਖ਼ਜ਼ਾਨਾ ਮਿਲ ਜਾਂਦਾ ਹੈ,ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਿਧਿ = ਖ਼ਜ਼ਾਨਾ।
SikhNet (Spanish)En la Compañía de los Santos, uno participa del Tesoro del Naam, el Nombre del Señor;
ਸਾਧਸੰਗਿ; ਪੂਰਨ ਸਭਿ ਕਾਮਾ ॥੨॥
saadhasang; pooran sabh kaamaa |2|
Sant Singh KhalsaIn the Saadh Sangat, all one's works are brought to fruition. ||2||
Manmohan SinghIn the guild of the holy, all the affairs are adjusted.
Manmohan Singh (Punjabi)ਜਗਿਆਸੂਆਂ ਦੇ ਸੰਮੇਲਨ ਅੰਦਰ ਸਾਰੇ ਕਾਰਜ ਰਾਸ ਆ ਜਾਂਦੇ ਹਨ।
Fareedkot Teekaਸਾਧੂ ਕੀ ਸੰਗਤ ਕਰ ਸਰਬ ਕਾਮਨਾ ਪੂਰਨ ਹੋਤੀ ਹੈ॥੨॥
Prof. Sahib Singhਤੇ, ਗੁਰੂ ਦੀ ਸੰਗਤਿ ਵਿੱਚ ਰਿਹਾਂ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥ਪਦ ਅਰਥ ਸਭਿ = ਸਾਰੇ ॥੨॥
SikhNet (Spanish)en la Compañía de los Santos todas las tareas son realizadas automáticamente. (2)
ਹਰਿ ਕੀ ਭਗਤਿ; ਜਨਮੁ ਪਰਵਾਣੁ ॥
har kee bhagat; janam paravaan |
Sant Singh KhalsaThrough devotion to the Lord, one's life is approved.
Manmohan SinghThrough God's meditation one's life is approved.
Manmohan Singh (Punjabi)ਭਗਵਾਨ ਦੇ ਸਿਮਰਨ ਰਾਹੀਂ ਇਨਸਾਨ ਦੀ ਜਿੰਦਗੀ ਕਬੂਲ ਪੈ ਜਾਂਦੀ ਹੈ।
Fareedkot Teekaਹਰੀ ਕੀ ਭਗਤੀ ਕਰਨੇ ਸੇ ਜਨਮ ਸਫਲਾ ਹੋਤਾ ਹੈ॥
Prof. Sahib Singhਪਰਮਾਤਮਾ ਦੀ ਭਗਤੀ ਕੀਤਿਆਂ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ,ਪਦ ਅਰਥ ਪਰਵਾਣੁ = ਕਬੂਲ।
SikhNet (Spanish)Meditando en el Señor la vida de uno es aprobada;
ਗੁਰ ਕਿਰਪਾ ਤੇ; ਨਾਮੁ ਵਖਾਣੁ ॥੩॥
gur kirapaa te; naam vakhaan |3|
Sant Singh KhalsaBy Guru's Grace, one chants the Naam, the Name of the Lord. ||3||
Manmohan SinghBy Guru's Grace, God's Name is repeated.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਭਗਵਾਨ ਦਾ ਨਾਮ ਜਪਿਆ ਜਾਂਦਾ ਹੈ।
Fareedkot Teekaਗੁਰ ਕਿਰਪਾ ਕਰ ਨਾਮ ਜਪੀਤਾ ਹੈ॥੩॥
Prof. Sahib Singh(ਪਰ ਪਰਮਾਤਮਾ ਦੀ ਭਗਤੀ) ਪਰਮਾਤਮਾ ਦਾ ਨਾਮ ਉਚਾਰਨਾ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ ॥੩॥ਪਦ ਅਰਥ ਤੇ = ਤੋਂ, ਨਾਲ। ਵਖਾਣੁ = ਉਚਾਰਨਾ ॥੩॥
SikhNet (Spanish)y por la Gracia del Guru uno expresa solamente el Nombre.(3)
ਕਹੁ ਨਾਨਕ; ਸੋ ਜਨੁ ਪਰਵਾਨੁ ॥
kahu naanak; so jan paravaan |
Sant Singh KhalsaSays Nanak, that humble being is accepted,
Manmohan SinghSays Nanak that man becomes acceptable,
Manmohan Singh (Punjabi)ਗੁਰੂ ਨਾਨਕ ਜੀ ਆਖਦੇ ਹਨ ਉਹ ਇਨਸਾਨ ਕਬੂਲ ਪੈ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪੁਰਸ਼ ਪ੍ਰਵਾਨ ਹੈ॥
Prof. Sahib Singhਨਾਨਕ ਆਖਦਾ ਹੈ- (ਸਿਰਫ਼) ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੁੰਦਾ ਹੈ,
SikhNet (Spanish)Oh, dice Nanak, Dios Mismo lo ha tomado como Suyo,
ਜਾ ਕੈ ਰਿਦੈ; ਵਸੈ ਭਗਵਾਨੁ ॥੪॥੪੭॥੧੧੬॥
jaa kai ridai; vasai bhagavaan |4|47|116|
Sant Singh Khalsawithin whose heart the Lord God abides. ||4||47||116||
Manmohan Singhwithin whose mind the illustrious Lord abides.
Manmohan Singh (Punjabi)ਜਿਸ ਦੇ ਮਨ ਅੰਦਰ ਸੁਭਾਇਮਾਨ ਸੁਆਮੀ ਨਿਵਾਸ ਰਖਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਪਰਮੇਸ਼੍ਵਰ ਵਸਤਾ ਹੈ॥੪॥੪੭॥੧੧੬॥
Prof. Sahib Singhਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ ॥੪॥੪੭॥੧੧੬॥ਪਦ ਅਰਥ ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ ॥੪॥
SikhNet (Spanish)y ahí en su corazón habita el Supremo Señor.(4-47-116)