ੴ

ਸਿੱਖਬਾਣੀ · SikhBani

ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ ॥

bhai nirbhau maaniaau laakh meh alakh lakhaayau
Bhatt Kalh Sahar ਭੱਟ ਕਲੵ ਸਹਾਰ · Svaiyay Fifth Mehl · Ang 1408 · 6 lines
Translations

ਭੈ. ਨਿਰਭਉ ਮਾਣਿਅਉ; ਲਾਖ ਮਹਿ. ਅਲਖੁ ਲਖਾਯਉ ॥

bhai. nirbhau maaniaau; laakh meh. alakh lakhaayau |

Sant Singh KhalsaIn the Fear of God, You enjoy the Fearless Lord; among the thousands of beings, You see the Unseen Lord.
Manmohan SinghAbiding in His fear, thou enjoy the fearless Lord and see the Unseeable God amongst lacs of beings.
Manmohan Singh (Punjabi)ਉਸ ਦੇ ਡਰ ਅੰਦਰ ਵਸ, ਤੂੰ ਨਿੱਡਰ ਸੁਆਮੀ ਦਾ ਅਨੰਦ ਭੋਗਦਾ ਹੈ, ਅਤੇ ਅਦ੍ਰਿਸ਼ਟ ਵਾਹਿਗੁਰੂ ਨੂੰ ਲੱਖਾਂ ਜੀਵਾਂ ਅੰਦਰ ਵੇਖਦਾ ਹੈ।
Fareedkot Teekaਭੈ ਤੇ ਨਿਰਭੈ ਹੋ ਕਰ ਕੇ ਗਿਆਨ ਜੋਗ ਕੇ ਰਸ ਕੋ ਆਪ ਨੇ (ਮਾਣਿਅਉ) ਭੋਗਿਆ ਹੈ ਔ ਲਖੋਂ ਜੀਵੋਂ ਮੇਂ ਅਰਥਾਤ ਸਰਬ ਬ੍ਰਹਮੰਡ ਮੇਂ ਅਪਣੇ ਸੇਵਕੋਂ ਕੋ ਏਕ ਅਲਖ ਵਾਹਿਗੁਰੂ ਜਣਾਇਆ ਹੈ॥
Prof. Sahib Singh(ਗੁਰੂ ਅਰਜੁਨ ਦੇਵ ਜੀ ਨੇ) ਉਸ ਹਰੀ ਨੂੰ ਮਾਣਿਆ ਹੈ, ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਤੇ ਜੋ ਲੱਖਾਂ ਵਿਚ ਰਮਿਆ ਹੋਇਆ ਹੈ।

ਪਦ ਅਰਥ ਭੈ ਨਿਰਭਉ = ਅਕਾਲ ਪੁਰਖ ਜੋ ਭੈ-ਰਹਤ ਹੈ। ਲਾਖ ਮਹਿ = ਲੱਖਾਂ ਜੀਆਂ ਵਿਚ ਵਿਆਪਕ। ਲਖਾਯਉ = ਦਿਖਾਇਆ ਹੈ।

SikhNet (Spanish)En el Temor a Dios Tú Gozas del Señor sin Miedo; de entre miles de seres, Tú ves al Invisible Señor;

ਅਗਮੁ ਅਗੋਚਰ ਗਤਿ ਗਭੀਰੁ; ਸਤਿਗੁਰਿ ਪਰਚਾਯਉ ॥

agam agochar gat gabheer; satigur parachaayau |

Sant Singh KhalsaThrough the True Guru, You have realized the state of the Inaccessible, Unfathomable, Profound Lord.
Manmohan SinghThrough the True Guru, thou have known the state of thy unfathomable, incomprehensible and Profound Lord.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ, ਤੂੰ ਆਪਣੇ ਬੇਥਾਹ ਅਗਾਧ ਅਤੇ ਡੂੰਘੇ ਸੁਆਮੀ ਦੀ ਅਵਸਥਾ ਨੂੰ ਜਾਣ ਲਿਆ ਹੈ।
Fareedkot Teekaਹੇ ਸਤਿਗੁਰ ਜੀ! ਅਗਮ ਅਗੋਚਰ ਗੰਭੀਰ ਗਤੀ ਵਾਲੇ ਵਾਹਿਗੁਰੂ ਮੇਂ ਆਪ ਕੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਪਰਚਾਯਾ ਹੈ॥
Prof. Sahib Singhਗੁਰੂ (ਰਾਮਦਾਸ ਜੀ) ਨੇ ਆਪ ਨੂੰ ਉਸ ਹਰੀ ਦਾ ਉਪਦੇਸ਼ ਦਿੱਤਾ ਹੈ ਜੋ ਅਗੰਮ ਹੈ, ਗੰਭੀਰ ਹੈ ਤੇ ਜਿਸ ਦੀ ਹਸਤੀ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।

ਪਦ ਅਰਥ ਅਗੋਚਰ ਗਤਿ = ਜਿਸ ਦੀ ਗਤੀ ਅਗੋਚਰ ਹੈ, ਜਿਸ ਦੀ ਅਵਸਥਾ ਇੰਦ੍ਰਿਆਂ ਦੀ ਅਪੁੰਹਚ ਤੋਂ ਪਰੇ ਹੈ। ਸਤਿਗੁਰਿ = ਗੁਰੂ (ਰਾਮਦਾਸ ਜੀ) ਨੇ। ਪਰਚਾਯਉ = ਉਪਦੇਸ਼ ਦਿਤਾ ਹੈ।

SikhNet (Spanish)mediante el Verdadero Guru has tomado conciencia del Inaccesible, Insondable y Profundo Señor; conociendo al Guru eres aprobado, y practicas Yoga en medio de la abundancia y el poder.

ਗੁਰ ਪਰਚੈ ਪਰਵਾਣੁ; ਰਾਜ ਮਹਿ ਜੋਗੁ ਕਮਾਯਉ ॥

gur parachai paravaan; raaj meh jog kamaayau |

Sant Singh KhalsaMeeting with the Guru, You are certified and approved; You practice Yoga in the midst of wealth and power.
Manmohan SinghMeeting with thy Guru, thou are approved and practise detachedness even in midst of affluence,
Manmohan Singh (Punjabi)ਆਪਣੇ ਗੁਰਾਂ ਨੂੰ ਮਿਲਣ ਦੁਆਰਾ ਤੁਸੀਂ ਕਬੂਲ ਹੋ ਗਏ ਹੋ ਅਤੇ ਦੁਨਿਆਵੀ ਸੁਖਾ ਵਿੱਚ ਵੀ ਨਿਰਲੇਪ ਰਹਿੰਦ ਹੋ।
Fareedkot Teekaਗੁਰੋਂ ਕੇ (ਪਰਚੈ) ਉਪਦੇਸ ਕਰ ਆਪ ਪਰਵਾਣ ਹੋਏ ਹੋ ਅਰ ਰਾਜ ਮੇਂ ਜੋਗ ਕਮਾਯਾ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੇ ਕਾਰਨ ਆਪ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਗਏ ਹੋ, ਆਪ ਨੇ ਰਾਜ ਵਿਚ ਜੋਗ ਕਮਾਇਆ ਹੈ।

ਪਦ ਅਰਥ ਗੁਰ ਪਰਚੈ = ਗੁਰੂ ਦੇ ਉਪਦੇਸ਼ ਦੇ ਕਾਰਨ।

SikhNet (Spanish)Bendito, Bendito, Bendito sea el Guru, Quien ha llenado hasta derramar los tanques que estaban vacíos,

ਧੰਨਿ ਧੰਨਿ ਗੁਰੁ ਧੰਨਿ; ਅਭਰ ਸਰ, ਸੁਭਰ ਭਰਾਯਉ ॥

dhan dhan gur dhan; abhar sar, subhar bharaayau |

Sant Singh KhalsaBlessed, blessed, blessed is the Guru, who has filled to overflowing the pools which were empty.
Manmohan SinghBlest, blest and blest indeed is the Guru, who has completely filled the pools that were not fillable.
Manmohan Singh (Punjabi)ਮੁਬਾਰਕ ਮੁਬਾਰਕ ਅਤੇ ਪਰਮ ਮੁਬਾਰਕ ਹਨ ਗੁਰੂ ਜੀ ਜਿੰਨਾਂ ਨੇ ਉਹ ਸਰੋਵਰ ਵੀ ਪੂਰਨ ਤੌਰ ਤੇ ਭਰ ਦਿਤੇ ਹਨ ਜੋ ਭਰੇ ਨਹੀਂ ਜਾ ਸਕਦੇ।
Fareedkot Teekaਤਾਂ ਤੇ ਹੇ ਸਤਿਗੁਰ ਜੀ! ਆਪ ਮਨ, ਤਨ, ਬਾਣੀ ਕਰ ਕੇ ਧੰਨਤਾ ਯੋਗ ਹੋ, ਕਿਉਂ ਕਿ ਜੋ ਰਿਦੇ ਰੂਪ ਤਲਾਉ ਖਾਲੀ ਥੇ ਤੇ ਆਪ ਨੇ ਪ੍ਰੇਮ ਜਲ ਕਰ ਲਬਾਲਬ ਕਰ ਪੁਰਾਏ ਹੈਂ ਅਰਥਾਤ ਪੂਰਨ ਕਰੇ ਹੈਂ॥
Prof. Sahib Singhਗੁਰੂ ਅਰਜੁਨ ਦੇਵ ਧੰਨ ਹੈ। ਖ਼ਾਲੀ ਹਿਰਦਿਆਂ ਨੂੰ ਆਪ ਨੇ (ਨਾਮ-ਅੰਮ੍ਰਿਤ ਨਾਲ) ਨਕਾ-ਨਕ ਭਰ ਦਿੱਤਾ ਹੈ।

ਪਦ ਅਰਥ ਅਭਰ = ਖ਼ਾਲੀ, (ਅ-ਭਰ)। ਸਰ = (ਹਿਰਦੇ-ਰੂਪ) ਸਰੋਵਰ। ਸੁਭਰ = ਨਕਾ-ਨਕ।

SikhNet (Spanish)llegando hasta el Guru Aprobado, soportas lo Insoportable, Te fundes en el Agua del Contentamiento.

ਗੁਰ ਗਮ ਪ੍ਰਮਾਣਿ. ਅਜਰੁ ਜਰਿਓ; ਸਰਿ ਸੰਤੋਖ ਸਮਾਇਯਉ ॥

gur gam pramaan. ajar jario; sar santokh samaaeiyau |

Sant Singh KhalsaReaching up to the certified Guru, You endure the unendurable; You are immersed in the pool of contentment.
Manmohan SinghReaching up to the approved Guru, thou endure the Unendurable and are merged in the sea of contentment.
Manmohan Singh (Punjabi)ਪ੍ਰਮਾਣੀਕ ਗੁਰਾਂ ਤਾਂਈ ਪਹੁੰਚ ਤੂੰ ਅਸਹਿ ਨੂੰ ਸਹਾਰਦਾ ਹੈ ਅਤੇ ਸੰਤੁਸ਼ਟਤਾ ਦੇ ਸਮੁੰਦਰ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਸਤਿਗੁਰੋਂ ਕੇ (ਗਮ), ਭਾਵ ਉਪਦੇਸ ਮੇਂ (ਪ੍ਰਮਾਣਿ) ਨਿਸਚਾ ਕਰਨੇ ਤੇ ਆਪ ਨੇ ਅਜਰ ਪਦ ਕੋ ਜਰਿਆ ਹੈ; ਵਾ ਕਾਮ, ਕ੍ਰੋਧ ਆਦੀ ਜੋ ਅਜਰ ਹੈਂ ਤਿਨ ਕੋ ਸਹਾਰਿਆ ਹੈ। ਆਪ ਕੇ ਰਿਦੇ ਸਰੋਵਰ ਮੇਂ ਸੰਤੋਖ ਆਦੀ ਗੁਣੋਂ ਕਾ ਸਮਦਾਯ ਸਮਾਯਾ ਹੈ॥
Prof. Sahib Singhਗੁਰੂ ਵਾਲੀ ਪਦਵੀ ਪਰਾਪਤ ਕਰ ਲੈਣ ਦੇ ਕਾਰਨ ਆਪ ਨੇ ਅਜਰ ਅਵਸਥਾ ਨੂੰ ਜਰਿਆ ਹੈ, ਤੇ ਆਪ ਸੰਤੋਖ ਦੇ ਸਰੋਵਰ ਵਿਚ ਲੀਨ ਹੋ ਗਏ ਹਨ।

ਪਦ ਅਰਥ ਗਮ = ਪਹੁੰਚ। ਪ੍ਰਮਾਣੁ = ਦਰਜਾ, ਤੋਲ। ਗੁਰਗਮ ਪ੍ਰਮਾਣੁ = ਗੁਰੂ ਦੇ ਪਹੁੰਚਣ = ਜੋਗ ਦਰਜਾ। ਗੁਰਗਮ ਪ੍ਰਮਾਣਿ = ਗੁਰੂ ਦੇ ਪਹੁੰਚਣ = ਜੋਗ ਦਰਜੇ ਦੇ ਕਾਰਨ, ਭਾਵ, ਗੁਰੂ ਵਾਲੀ ਪਦਵੀ ਪਰਾਪਤ ਕਰ ਲੈਣ ਦੇ ਕਾਰਨ। ਸਰਿ = ਸਰ ਵਿਚ।

SikhNet (Spanish)Así habla Kal, el poeta, oh Guru Aryan,

ਗੁਰ ਅਰਜੁਨ. ਕਲੵੁਚਰੈ; ਤੈ. ਸਹਜਿ ਜੋਗੁ ਨਿਜੁ ਪਾਇਯਉ ॥੮॥

gur arajun. kalayucharai; tai. sehaj jog nij paaeiyau |8|

Sant Singh KhalsaSo speaks KALL: O Guru Arjun, You have intuitively attained the state of Yoga within Yourself. ||8||
Manmohan SinghSays Kall, O Guru Arjan, thou have easily obtained union with thy own Lord.
Manmohan Singh (Punjabi)ਕਲ ਆਖਦਾ ਹੈ, ਹੇ ਗੁਰੂ ਅਰਜਨ! ਤੈਨੂੰ ਸੁਖੈਨ ਹੀ ਆਪਣੇ ਨਿਜ ਦੇ ਪ੍ਰਭੂ ਨਾਲ ਮਿਲਾਪ ਪਰਾਪਤ ਹੋ ਗਿਆ ਹੈ।
Fareedkot Teekaਸ੍ਰੀ 'ਕਲ' ਭੱਟ ਜੀ ਕਹਿਤੇ ਹੈਂ: ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪ ਨੇ ਅਪਨੇ ਆਪ ਕਾ (ਸਹਜਿ) ਗਿਆਨ ਯੋਗ ਪਾਇ ਲੀਆ ਹੈ॥੮॥
Prof. Sahib Singhਕਵੀ 'ਕਲ੍ਯ੍ਯ' ਆਖਦਾ ਹੈ ਕਿ 'ਹੇ ਗੁਰੂ ਅਰਜੁਨ (ਦੇਵ ਜੀ)! ਤੂੰ ਆਤਮਕ ਅਡੋਲਤਾ ਵਿਚ ਟਿਕ ਕੇ (ਅਕਾਲ ਪੁਰਖ ਨਾਲ) ਅਸਲੀ ਮਿਲਾਪ ਪ੍ਰਾਪਤ ਕਰ ਲਿਆ ਹੈ' ॥੮॥

ਪਦ ਅਰਥ ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਨਿਜੁ ਜੋਗੁ = ਸ੍ਵੈ-ਸਰੂਪ, ਅਸਲੀ ਮਿਲਾਪ ॥੮॥

SikhNet (Spanish)intuitivamente has logrado alcanzar el Sublime Estado de Yoga en Tu Ser. (8)
Answers quote the Granth verbatim with Ang citations. AI commentary is not Gurbani and not a religious ruling.