ੴ

ਸਿੱਖਬਾਣੀ · SikhBani

Ang 864

Sri Guru Granth Sahib · Raag Gond · 4 shabads, 59 lines
Translations
Shabad Guru Arjan Dev Ji Raag Gond continued from Ang 863

ਦਿਨੁ ਰੈਣਿ; ਨਾਨਕੁ ਨਾਮੁ ਧਿਆਏ ॥

din rain; naanak naam dhiaae |

Sant Singh KhalsaDay and night, Nanak meditates on the Naam.
Manmohan SinghDay and night Nanak contemplates the Name.
Manmohan Singh (Punjabi)ਦਿਨ ਅਤੇ ਰਾਤ ਨਾਨਕ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਤਿਨ ਸਾਥ ਮਿਲ ਕੇ ਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਮ ਨੇ ਦਿਨ ਰਾਤ ਹਰੀ ਕੇ ਨਾਮ ਧਿਆਇ ਅਰਥਾਤ ਜਪੇ ਹੈਂ॥
Prof. Sahib Singh(ਹੇ ਭਾਈ! ਇਹੋ ਜਿਹੇ ਸੰਤ ਜਨਾਂ ਦੀ ਸੰਗਤਿ ਵਿਚ) ਨਾਨਕ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ,

ਪਦ ਅਰਥ ਰੈਣਿ = ਰਾਤ। ਨਾਨਕੁ ਧਿਆਏ = ਨਾਨਕ ਸਿਮਰਦਾ ਹੈ।

SikhNet (Spanish)Nanak medita en el Naam,

ਸੂਖ ਸਹਜ ਆਨੰਦ. ਹਰਿ ਨਾਏ ॥੪॥੪॥੬॥

sookh sehaj aanand. har naae |4|4|6|

Sant Singh KhalsaThrough the Lord's Name, he is blessed with peace, poise and bliss. ||4||4||6||
Manmohan SinghThrough the Lord's Name, the mortal is blessed with peace poise and pleasure.
Manmohan Singh (Punjabi)ਸਾਹਿਬ ਦੇ ਨਾਮ ਦੇ ਰਾਹੀਂ ਪ੍ਰਾਣੀ ਨੂੰ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਹੁੰਦੀ ਹੈ।
Fareedkot Teekaਤੋ ਹਰੀ ਕੇ ਨਾਮ ਕਰ ਕੇ ਸੁਖ ਸਰੀਰ ਪੁਨਹ ਮਨ ਮੇਂ ਅਨੰਦ ਵਾ (ਸਹਜ) ਅਚੁਤ ਸੁਖ ਪਾਇਆ ਹੈ॥੪॥੪॥੬॥☬ਤੀਨ ਸਬਦੋਂ ਕਰ ਗੁਰੋਂ ਕੀ ਮਹਿਮਾ ਉਚਾਰਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਅਤੇ ਹਰਿ-ਨਾਮ ਦੀ ਬਰਕਤ ਨਾਲ (ਨਾਨਕ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ ॥੪॥੪॥੬॥

ਪਦ ਅਰਥ ਸਹਜ = ਆਤਮਕ ਅਡੋਲਤਾ। ਹਰਿ ਨਾਏ = ਹਰਿ ਨਾਇ, ਹਰੀ ਦੇ ਨਾਮ ਵਿਚ ਜੁੜਿਆਂ ॥੪॥੪॥੬॥

SikhNet (Spanish)noche y día, pues a través del Nombre del Señor es bendecido con Paz y Éxtasis. (4-4-6)

Open this shabad (19 lines, Angs 863-864) →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਗੁਰ ਕੀ ਮੂਰਤਿ; ਮਨ ਮਹਿ ਧਿਆਨੁ ॥

gur kee moorat; man meh dhiaan |

Sant Singh KhalsaMeditate on the image of the Guru within your mind;
Manmohan SinghReflect thou over the Guru's image in thy mind,
Manmohan Singh (Punjabi)ਤੂੰ ਆਪਣੇ ਚਿੱਤ ਅੰਦਰ ਗੁਰਾਂ ਦੀ ਤਸਵੀਰ ਦਾ ਚਿੰਤਨ ਕਰ,
Fareedkot Teekaਹੇ ਭਾਈ: ਗੁਰੋਂ ਕੀ ਮੂਰਤੀ ਕਾ ਮਨ ਮੇਂ ਧਿਆਨ ਕਰੋ॥
Prof. Sahib Singh(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ) ਗੁਰੂ ਦੀ (ਇਸ) ਮੂਰਤੀ ਦਾ (ਮੇਰੇ) ਮਨ ਵਿਚ ਧਿਆਨ ਟਿਕਿਆ ਰਹਿੰਦਾ ਹੈ।

ਪਦ ਅਰਥ ਗੁਰ ਕੀ ਮੂਰਤਿ = ਗੁਰੂ ਦਾ ਸ਼ਬਦ-ਰੂਪ ਮੂਰਤੀ। ਗੁਰ ਕੀ ਮੂਰਤਿ ਧਿਆਨੁ = ਗੁਰੂ ਦੇ ਸ਼ਬਦ-ਰੂਪ ਮੂਰਤੀ ਦਾ ਧਿਆਨ।

SikhNet (Spanish)Habita en la Visión del Guru y acepta la Validez de Dios,

ਗੁਰ ਕੈ ਸਬਦਿ; ਮੰਤ੍ਰੁ ਮਨੁ ਮਾਨ ॥

gur kai sabad; mantru man maan |

Sant Singh Khalsalet your mind accept the Word of the Guru's Shabad, and His Mantra.
Manmohan Singhand by Guru's instruction propitiate thy soul with the Guru's hymns.
Manmohan Singh (Punjabi)ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਆਤਮਾ ਨੂੰ ਗੁਰਾਂ ਦੀ ਬਾਣੀ ਨਾਲ ਪਰੰਸਨ ਕਰ।
Fareedkot Teekaਗੁਰੋਂ ਕੇ (ਸਬਦਿ) ਉਪਦੇਸ ਕਾ ਮੰਤ੍ਰ ਰਾਮ ਵਾ ਓਅੰ ਵਾ ਸੋਹੰ ਮੇਂ ਮਨੁ (ਮਾਨ) ਪਤੀਆਵਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਮੇਰਾ ਮਨ ਨਾਮ-ਮੰਤ੍ਰ ਨੂੰ (ਸਭ ਮੰਤ੍ਰਾਂ ਤੋਂ ਸ੍ਰੇਸ਼ਟ ਮੰਤ੍ਰ) ਮੰਨ ਰਿਹਾ ਹੈ।

ਪਦ ਅਰਥ ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮੰਤ੍ਰੁ = ਨਾਮ-ਮੰਤ੍ਰ। ਮਾਨ = ਮੰਨਦਾ ਹੈ।

SikhNet (Spanish)pues así lo indica la Palabra del Shabd del Guru.

ਗੁਰ ਕੇ ਚਰਨ; ਰਿਦੈ ਲੈ ਧਾਰਉ ॥

gur ke charan; ridai lai dhaarau |

Sant Singh KhalsaEnshrine the Guru's feet within your heart.
Manmohan SinghEnshrine thou the Guru's feet in thy mind.
Manmohan Singh (Punjabi)ਤੂੰ ਗੁਰਾਂ ਦੇ ਚਰਨ ਆਪਣੇ ਅੰਤਰ-ਆਤਮੇ ਟਿਕਾ।
Fareedkot Teekaਗੁਰੋਂ ਕੇ ਚਰਨੋਂ ਕਾ ਧਿਆਨ ਰਿਦੇ ਮੇਂ ਧਾਰਨ ਕਰ ਲੇਵੋ॥
Prof. Sahib Singh(ਤਾਹੀਏਂ, ਹੇ ਭਾਈ!) ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਲੈ ਕੇ ਵਸਾਈ ਰੱਖਦਾ ਹਾਂ।

ਪਦ ਅਰਥ ਰਿਦੈ = ਹਿਰਦੇ ਵਿਚ। ਲੈ = ਲੈ ਕੇ। ਧਾਰਉ = ਧਾਰਉਂ, ਮੈਂ ਧਾਰਦਾ ਹਾਂ।

SikhNet (Spanish)Enaltece los Pies del Guru en tu mente

ਗੁਰੁ ਪਾਰਬ੍ਰਹਮੁ; ਸਦਾ ਨਮਸਕਾਰਉ ॥੧॥

gur paarabraham; sadaa namasakaarau |1|

Sant Singh KhalsaBow in humility forever before the Guru, the Supreme Lord God. ||1||
Manmohan SinghEver make thou obeisance unto the Guru, thy supreme Lord.
Manmohan Singh (Punjabi)ਤੂੰ ਸਦੀਵ ਹੀ ਆਪਣੇ ਸ਼ਰੋਮਣੀ ਸਾਹਿਬ, ਗੁਰਾਂ ਨੂੰ ਪ੍ਰਣਾਮ ਕਰ।
Fareedkot Teekaਪੁਨਹ ਗੁਰੂ ਕੋ ਪਾਰਬ੍ਰਹਮ ਜਾਨ ਕੈ ਸਦਾ ਨਮਸਕਾਰ ਕਰੋ॥੧॥
Prof. Sahib Singhਮੈਂ ਤਾਂ ਗੁਰੂ (ਨੂੰ) ਪਰਮਾਤਮਾ (ਦਾ ਰੂਪ ਜਾਣ ਕੇ ਉਸ) ਨੂੰ ਸਦਾ ਨਮਸਕਾਰ ਕਰਦਾ ਹਾਂ ॥੧॥
SikhNet (Spanish)y póstrate siempre ante tu Guru, tu Supremo Señor. (1)

ਮਤ ਕੋ ਭਰਮਿ ਭੁਲੈ. ਸੰਸਾਰਿ ॥

mat ko bharam bhulai. sansaar |

Sant Singh KhalsaLet no one wander in doubt in the world.
Manmohan SinghNo one should stray in doubt in this world.
Manmohan Singh (Punjabi)ਇਸੇ ਜਣੇ ਨੂੰ ਇਸ ਜਗ ਅੰਦਰ ਸੰਦੇਹ ਵਿੱਚ ਭਟਕਣਾ ਨਹੀਂ ਚਾਹੀਦਾ।
Fareedkot Teekaਹੇ ਸੰਸਾਰੀ ਜੀਵੋ! ਭਰਮ ਕਰ ਮਤੁ ਕੋਈ ਭੂਲ ਜਾਵੋ ਕਿ ਮੈਂ ਗੁਰਉਪਦੇਸ ਸੇ ਬਿਨਾਂ ਹੀ ਸੰਸਾਰ ਸਮੁੰਦਰ ਕੋ ਤਰ ਜਾਊਂਗਾ॥
Prof. Sahib Singhਹੇ ਭਾਈ! ਦੁਨੀਆ ਵਿਚ ਕਿਤੇ ਕੋਈ ਮਨੁੱਖ ਭਟਕਣਾ ਵਿਚ ਪੈ ਕੇ (ਇਹ ਗੱਲ) ਨਾਹ ਭੁੱਲ ਜਾਏ,

ਪਦ ਅਰਥ ਮਤ = ਮਤਾਂ। ਮਤ ਕੋ ਭੁਲੈ = ਮਤਾਂ ਕੋਈ ਭੁੱਲ ਜਾਏ, ਕਿਤੇ ਕੋਈ ਭੁੱਲ ਨਾਹ ਜਾਏ। ਸੰਸਾਰਿ = ਸੰਸਾਰ ਵਿਚ।

SikhNet (Spanish)Sabe que sin el Guru nadie

ਗੁਰ ਬਿਨੁ ਕੋਇ; ਨ ਉਤਰਸਿ ਪਾਰਿ ॥੧॥ ਰਹਾਉ ॥

gur bin koe; na utaras paar |1| rahaau |

Sant Singh KhalsaWithout the Guru, no one can cross over. ||1||Pause||
Manmohan SinghKnow, that without the Guru, no one can cross the world-ocean. Pause.
Manmohan Singh (Punjabi)ਜਾਣ ਲੈ ਕਿ ਗੁਰਾਂ ਦੇ ਬਗੈਰ ਕੋਈ ਜਣਾ ਭੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ। ਠਹਿਰਾਉ।
Fareedkot Teekaਇਹੁ ਨਿਸਚੇ ਕਰ ਕੇ ਜਾਨ ਲੌ ਕਿ ਬਿਨਾ ਗੁਰ ਉਪਦੇਸ ਸੇ ਕੋਈ ਪਾਰ ਨਾ ਉਤਰੇਗਾ॥੧॥ ਰਹਾਉ ॥
Prof. Sahib Singhਕਿ ਗੁਰੂ ਤੋਂ ਬਿਨਾ ਕੋਈ ਭੀ ਜੀਵ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੇਗਾ ॥੧॥ ਰਹਾਉ ॥
SikhNet (Spanish)es llevado a través del mar de la existencia. (1-Pausa)

ਭੂਲੇ ਕਉ; ਗੁਰਿ. ਮਾਰਗਿ ਪਾਇਆ ॥

bhoole kau; gur. maarag paaeaa |

Sant Singh KhalsaThe Guru shows the Path to those who have wandered off.
Manmohan SinghTo the strayer, the Guru shows the path.
Manmohan Singh (Punjabi)ਭਟਕੇ ਹੋਏ ਨੂੰ ਗੁਰੂ ਹੀ ਰਸਤਾ ਵਿਖਾਲਦਾ ਹੈ।
Fareedkot Teekaਕਿਉਂਕਿ ਇਸ ਮਨ ਭੂਲੇ ਹੂਏ ਕੋ ਗੁਰੋਂ ਨੇ ਸੀਧੇ ਰਸਤੇ ਪਾਇਆ ਹੈ॥
Prof. Sahib Singhਹੇ ਭਾਈ! ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ (ਹੀ ਸਹੀ ਜੀਵਨ ਦੇ) ਰਸਤੇ ਉਤੇ (ਸਦਾ) ਪਾਇਆ ਹੈ,

ਪਦ ਅਰਥ ਕਉ = ਨੂੰ। ਗੁਰਿ = ਗੁਰੂ ਨੇ। ਮਾਰਗਿ = ਰਸਤੇ ਉਤੇ।

SikhNet (Spanish)El Guru muestra el camino a los que se han perdido,

ਅਵਰ ਤਿਆਗਿ; ਹਰਿ ਭਗਤੀ ਲਾਇਆ ॥

avar tiaag; har bhagatee laaeaa |

Sant Singh KhalsaHe leads them to renounce others, and attaches them to devotional worship of the Lord.
Manmohan SinghForsaking another, the Guru attaches him to the Lord's devotional service.
Manmohan Singh (Punjabi)ਹੁਰਸ ਗੁਰੂ ਛੱਡ ਕੇ, ਗੁਰੂ ਜੀ ਉਸ ਨੂੰ ਸੁਆਮੀ ਦਾ ਪ੍ਰੇਮ-ਮਈ ਸੇਵਾ ਅੰਦਰ ਜੋੜ ਦਿੰਦੇ ਹਨ।
Fareedkot Teekaਹੋਰ ਸਕਾਮ ਕਰਮਾਦਿਕੋਂ ਕੋ ਤਿਆਗ ਕਰ ਹਰੀ ਕੀ ਭਗਤੀ ਮੇਂ ਲਾਇਆ ਹੈ॥
Prof. Sahib Singhਹੋਰ (ਦੇਵੀ ਦੇਵਤਿਆਂ ਦੀ ਭਗਤੀ) ਛਡਾ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਿਆ ਹੈ।

ਪਦ ਅਰਥ ਅਵਰ = ਹੋਰ (ਦੇਵੀ ਦੇਵਤੇ ਆਦਿਕ ਦੀ ਭਗਤੀ)।

SikhNet (Spanish)nos hace olvidar al otro y nos permite dedicar nuestra Alabanza al Señor.

ਜਨਮ ਮਰਨ ਕੀ; ਤ੍ਰਾਸ ਮਿਟਾਈ ॥

janam maran kee; traas mittaaee |

Sant Singh KhalsaHe obliterates the fear of birth and death.
Manmohan SinghThe Guru obliterates the fear of his birth and death.
Manmohan Singh (Punjabi)ਗੁਰੂ ਜੀ ਉਸ ਦਾ ਜੰਮਣ ਅਤੇ ਮਰਨ ਦਾ ਡਰ ਦੂਰ ਕਰ ਦਿੰਦੇ ਹਨ।
Fareedkot Teekaਪੁਨਾ ਜਨਮ ਮਰਨ ਕੀ (ਤ੍ਰਾਸ) ਭੈ ਔ ਪੀੜਾ ਮਿਟਾਈ ਹੈ॥
Prof. Sahib Singh(ਤੇ, ਇਸ ਤਰ੍ਹਾਂ ਉਸ ਦੇ ਅੰਦਰੋਂ) ਜਨਮ ਮਰਨ ਦੇ ਗੇੜ ਦਾ ਸਹਿਮ ਮੁਕਾ ਦਿੱਤਾ ਹੈ।

ਪਦ ਅਰਥ ਤ੍ਰਾਸ = ਡਰ।

SikhNet (Spanish)Él destruye el miedo de las reencarnaciones;

ਗੁਰ ਪੂਰੇ ਕੀ; ਬੇਅੰਤ ਵਡਾਈ ॥੨॥

gur poore kee; beant vaddaaee |2|

Sant Singh KhalsaThe glorious greatness of the Perfect Guru is endless. ||2||
Manmohan SinghInfinite is the greatness of the Perfect Guru.
Manmohan Singh (Punjabi)ਅਨੰਦ ਹੈ ਮਹਾਨਤਾ ਪੂਰਨ ਗੁਰੂ ਮਹਾਰਾਜ ਦੀ।
Fareedkot Teekaਇਸੀ ਤੇ ਗੁਰੂ ਪੂਰਿਓਂ ਕੀ ਬੇਅੰਤ ਵਡਿਆਈ ਹੈ॥੨॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ ॥੨॥
SikhNet (Spanish)sí, la Gloria de mi Guru es Infinita. (2)

ਗੁਰ ਪ੍ਰਸਾਦਿ; ਊਰਧ ਕਮਲ ਬਿਗਾਸ ॥

gur prasaad; aooradh kamal bigaas |

Sant Singh KhalsaBy Guru's Grace, the inverted heart-lotus blossoms forth,
Manmohan SinghBy Guru's grace, the inverted heart-lotus becomes erect,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਦਿਲ ਦਾ ਮੂਧਾ ਕੰਵਲ ਸਿੱਧਾ ਪ੍ਰਫੁਲਤ ਹੋ ਜਾਂਦਾ ਹੈ,
Fareedkot Teekaਜਿਨ ਗੁਰੋਂ ਕੀ ਕ੍ਰਿਪਾ ਸੇ ਊਪਰ ਹੋਇਕੇ ਰਿਦਾ ਕਮਲ ਖਿੜਿਆ ਹੈ। ਭਾਵ ਜੋ ਰਿਦਾ ਪਰਮੇਸਰ ਤੇ ਬੇਮੁਖ ਹੋ ਕਰ ਸੋਕ ਕਰ ਮੂੰਦਾ ਹੂਆ ਥਾ, ਸੋ ਪਰਮੇਸਰ ਕੇ ਸਨਮੁਖ ਹੋ ਕਰ ਖਿੜ ਆਇਆ ਅਨੰਦਤ ਹੂਆ ਹੈ॥
Prof. Sahib Singhਹੇ ਭਾਈ! (ਮਾਇਆ ਵਲ) ਉਲਟਿਆ ਹੋਇਆ ਹਿਰਦਾ-ਕੌਲ ਗੁਰੂ ਦੀ ਕਿਰਪਾ ਨਾਲ (ਪਰਤ ਕੇ) ਖਿੜ ਪੈਂਦਾ ਹੈ।

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਊਰਧ = ਉਲਟਿਆ ਹੋਇਆ। ਬਿਗਾਸ = ਖਿੜਾਉ।

SikhNet (Spanish)Por la Gracia del Guru, el Loto invertido de mi corazón florece y mi mente,

ਅੰਧਕਾਰ ਮਹਿ; ਭਇਆ ਪ੍ਰਗਾਸ ॥

andhakaar meh; bheaa pragaas |

Sant Singh Khalsaand the Light shines forth in the darkness.
Manmohan Singhand flowers and the light dawns in the utter darkness.
Manmohan Singh (Punjabi)ਅਤੇ ਪਰਮ ਅਨ੍ਹੇਰੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ।
Fareedkot Teekaਜਿਨ ਕੀ ਕ੍ਰਿਪਾ ਸੇ ਅਗ੍ਯਾਨ ਕਰ ਅੰਧੇਰੇ ਰੂਪ ਅੰਤਸਕਰਨ ਮੇਂ ਗਿਆਨ ਰੂਪ ਪ੍ਰਕਾਸ਼ ਹੂਆ ਹੈ॥
Prof. Sahib Singh(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ (ਸਹੀ ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।

ਪਦ ਅਰਥ ਅੰਧਕਾਰ = ਹਨੇਰਾ। ਪ੍ਰਗਾਸ = ਚਾਨਣ।

SikhNet (Spanish)envuelta en la más profunda oscuridad de la ignorancia,

ਜਿਨਿ ਕੀਆ; ਸੋ ਗੁਰ ਤੇ ਜਾਨਿਆ ॥

jin keea; so gur te jaaniaa |

Sant Singh KhalsaThrough the Guru, know the One who created you.
Manmohan SinghHe who created me; Him I know through the Guru.
Manmohan Singh (Punjabi)ਜਿਸ ਨੇ ਮੈਨੂੰ ਰਚਿਆ ਹੈ, ਉਸ ਨੂੰ ਮੈਂ ਗੁਰਾਂ ਦੇ ਰਾਹੀਂ ਜਾਣਦਾ ਹਾਂ।
Fareedkot Teekaਜਿਸ ਨੇ ਇਸ ਸੰਸਾਰ ਕੋ ਰਚਨਾ ਕੀਆ ਹੈ, ਸੋ ਪਰਮੇਸਰ ਗੁਰੋਂ ਤੇ ਜਾਨਿਆ ਹੈ॥
Prof. Sahib Singhਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਜਾਣ-ਪਛਾਣ ਬਣ ਜਾਂਦੀ ਹੈ ਜਿਸ ਨੇ (ਇਹ ਸਾਰਾ ਜਗਤ) ਪੈਦਾ ਕੀਤਾ ਹੈ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਤੇ = ਤੋਂ, ਦੀ ਰਾਹੀਂ। ਜਾਨਿਆ = ਜਾਣ ਲਿਆ, ਸਾਂਝ ਪਾ ਲਈ।

SikhNet (Spanish)es iluminada. Ahora a través del Guru he conocido a mi Creador;

ਗੁਰ ਕਿਰਪਾ ਤੇ; ਮੁਗਧ ਮਨੁ ਮਾਨਿਆ ॥੩॥

gur kirapaa te; mugadh man maaniaa |3|

Sant Singh KhalsaBy the Guru's Mercy, the foolish mind comes to believe. ||3||
Manmohan SinghBy Guru's grace, my foolish soul has been propitiated.
Manmohan Singh (Punjabi)ਗੁਰਾਂ ਦੀ ਰਹਿਮਤ ਦੁਆਰਾ ਮੇਰੀ ਮੂਰਖ ਆਤਮਾ ਦੀ ਤਸੱਲੀ ਹੋ ਗਈ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਏਹ ਮੂਰਖ ਮਨ ਜੀਵ ਜਹਾਂ ਕਹਾਂ ਮਾਨਿਆ ਹੈ ਅਰਥਾਤ ਪ੍ਰਤਿਸਟਾ ਯੁਕਤ ਹੂਆ ਹੈ; ਵਾ ਮੁਗਧ ਕਾ ਮਨ ਕਰਤਾਰ ਮੇਂ ਮਾਨਿਆ ਹੈ॥੩॥
Prof. Sahib Singh(ਇਹ) ਮੂਰਖ ਮਨ ਗੁਰੂ ਦੀ ਕਿਰਪਾ ਨਾਲ (ਪ੍ਰਭੂ-ਚਰਨਾਂ ਵਿਚ ਜੁੜਨਾ) ਗਿੱਝ ਜਾਂਦਾ ਹੈ ॥੩॥

ਪਦ ਅਰਥ ਮੁਗਧ = ਮੂਰਖ। ਮਾਨਿਆ = ਪਤੀਜ ਗਿਆ, ਗਿੱਝ ਗਿਆ ॥੩॥

SikhNet (Spanish)es por la Gracia del Guru que la mente ignorante ha llegado a creer. (3)

ਗੁਰੁ ਕਰਤਾ; ਗੁਰੁ ਕਰਣੈ ਜੋਗੁ ॥

gur karataa; gur karanai jog |

Sant Singh KhalsaThe Guru is the Creator; the Guru has the power to do everything.
Manmohan SinghThe Guru is the Creator and the Guru is potent to do everything.
Manmohan Singh (Punjabi)ਗੁਰੂ ਜੀ ਸਿਰਜਣਹਾਰ ਹਨ ਅਤੇ ਗੁਰੂ ਜੀਸਾਰਾ ਕੁਛ ਕਰਨ ਦੇ ਸਮਰਥ ਹਨ।
Fareedkot Teekaਗੁਰੂ ਹੀ ਪੀਛੇ ਬੋਧ ਕਾ ਕਰਤਾ ਥਾ ਅਬ ਭੀ ਗੁਰੂ ਹੀ ਗਯਾਨ ਕੇ ਕਰਨੇ ਯੋਗ ਹੈ॥
Prof. Sahib Singhਹੇ ਭਾਈ! ਗੁਰੂ (ਆਤਮਕ ਅਵਸਥਾ ਵਿਚ ਕਰਤਾਰ ਨਾਲ ਇਕ-ਸੁਰ ਹੋਣ ਕਰਕੇ ਉਸ) ਕਰਤਾਰ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰਥ ਹੈ।

ਪਦ ਅਰਥ ਕਰਣੈ ਜੋਗੁ = ਸਭ ਕੁਝ ਕਰਨ ਦੀ ਸਮਰਥਾ ਵਾਲਾ।

SikhNet (Spanish)El Guru es el Creador, la Causa de causas;

ਗੁਰੁ ਪਰਮੇਸਰੁ; ਹੈ ਭੀ ਹੋਗੁ ॥

gur paramesar; hai bhee hog |

Sant Singh KhalsaThe Guru is the Transcendent Lord; He is, and always shall be.
Manmohan SinghThe Guru-God is and shall ever be.
Manmohan Singh (Punjabi)ਗੁਰੂ-ਭਗਵਾਨ ਹੈ ਅਤੇ ਹੋਵੇਗਾ ਭੀ।
Fareedkot Teekaਪੁਨਾ ਗੁਰੂ ਹੀ ਪਰਮੇਸਰ ਅਬ ਹੈ (ਭੀ) ਭਵਿਖਤ ਮੇਂ ਗੁਰੂ ਹੀ ਪ੍ਰਮੇਸਰ ਹੋਵੈਂਗੇ। ਭਾਵ ਪ੍ਰਥਮ ਜਗ੍ਯਾਸੀ ਪ੍ਰਮੇਸਰ ਜਾਨ ਕੇ ਹੀ ਪੂਜਾ ਕਰੇਗਾ। ਪਸਚਾਤ ਗੁਰ ਉਪਦੇਸ ਸੇ ਜਬ ਬੋਧ ਹੋਗਾ ਤਬ ਤੋ ਨਿਸਚੇ ਕਰ ਕੇ ਜਾਨੇਗਾ ਕਿ ਇਹੀ ਪਰਮੇਸਰ ਹੈ। ਕਿਉਂਕਿ ਜਬ ਬੋਧ ਨੇ ਸਾਰੇ ਹੀ ਵਾਹਿਗੁਰੂ ਦਿਖਾਵਨਾ ਹੈ ਤੌ ਗੁਰੂ ਕੇ ਸਰੀਰ ਮੇਂ ਕੈਸੇ ਦ੍ਵੈਤ ਭਾਵ ਹੋ ਸਕੇਗਾ॥
Prof. Sahib Singhਗੁਰੂ ਉਸ ਪਰਮੇਸਰ ਦਾ ਰੂਪ ਹੈ, ਜੋ (ਪਹਿਲਾਂ ਭੀ ਮੌਜੂਦ ਸੀ) ਹੁਣ ਭੀ ਮੌਜੂਦ ਹੈ ਅਤੇ ਸਦਾ ਕਾਇਮ ਰਹੇਗਾ।

ਪਦ ਅਰਥ ਹੋਗੁ = ਸਦਾ ਰਹੇਗਾ।

SikhNet (Spanish)el Guru es Dios y Dios es el Guru y siempre lo será.

ਕਹੁ ਨਾਨਕ; ਪ੍ਰਭਿ ਇਹੈ ਜਨਾਈ ॥

kahu naanak; prabh ihai janaaee |

Sant Singh KhalsaSays Nanak, God has inspired me to know this.
Manmohan SinghSays Nanak, this is what the Lord has made me understand.
Manmohan Singh (Punjabi)ਗੁਰੂ ਜੀ ਆਖਦੇ ਹਨ, ਇਹ ਹੈ ਜੋ ਸੁਆਮ ਨੇ ਮੈਨੂੰ ਦਰਸਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਨੇ ਇਹ ਬਾਤ ਜਨਾਈ ਹੈ॥
Prof. Sahib Singhਨਾਨਕ ਆਖਦਾ ਹੈ- ਪ੍ਰਭੂ ਨੇ ਮੈਨੂੰ ਇਹੀ ਗੱਲ ਸਮਝਾਈ ਹੈ (ਕਿ)

ਪਦ ਅਰਥ ਪ੍ਰਭਿ = ਪ੍ਰਭੂ ਨੇ। ਇਹੈ = ਇਹੀ ਗੱਲ। ਜਨਾਈ = ਸਮਝਾਈ ਹੈ।

SikhNet (Spanish)Dice Nanak, lo que el Señor me ha revelado,

ਬਿਨੁ ਗੁਰ ਮੁਕਤਿ; ਨ ਪਾਈਐ ਭਾਈ ॥੪॥੫॥੭॥

bin gur mukat; na paaeeai bhaaee |4|5|7|

Sant Singh KhalsaWithout the Guru, liberation is not obtained, O Siblings of Destiny. ||4||5||7||
Manmohan SinghWithout the Guru, salvation is obtained not, O brother.
Manmohan Singh (Punjabi)ਗੁਰਾਂ ਦੇ ਬਾਝੋਂ ਮੁਕਤੀ ਪਰਾਪਤ ਨਹੀਂ ਹੁੰਦੀ, ਹੇ ਵੀਰ।
Fareedkot Teekaਕਿ ਹੇ ਭਾਈ! ਗੁਰੋਂ ਤੇ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੁੰਦੀ॥੪॥੫॥੭॥
Prof. Sahib Singhਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੪॥੫॥੭॥

ਪਦ ਅਰਥ ਮੁਕਤਿ = (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ। ਭਾਈ = ਹੇ ਭਾਈ! ॥੪॥੫॥੭॥

SikhNet (Spanish)es que sin el Guru nadie es emancipado. (4-5-7)

Open this shabad →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਗੁਰੂ ਗੁਰੂ; ਗੁਰੁ ਕਰਿ ਮਨ ਮੋਰ ॥

guroo guroo; gur kar man mor |

Sant Singh KhalsaChant Guru, Guru, Guru, O my mind.
Manmohan SinghO my soul, think thou of the Guru, the great Guru.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਗੁਰਾਂ, ਵੱਡੇ ਗੁਰਾਂ ਨੂੰ ਯਾਦ ਕਰ।
Fareedkot Teekaਹੇ ਮੇਰੇ ਮਨ! ਗੁਰੂ ਗੁਰੂ ਮਨ ਬਾਣੀ ਕਰ ਕੇ ਭਜਨ ਕਰ॥
Prof. Sahib Singhਹੇ ਮੇਰੇ ਮਨ! ਹਰ ਵੇਲੇ ਗੁਰੂ (ਦੇ ਉਪਦੇਸ਼) ਨੂੰ ਚੇਤੇ ਰੱਖ,

ਪਦ ਅਰਥ ਕਰਿ = ਚੇਤੇ ਕਰਿਆ ਕਰ। ਮਨ ਮੋਰ = ਹੇ ਮੇਰੇ ਮਨ!

SikhNet (Spanish)Oh mi mente, recita el Nombre del Guru,

ਗੁਰੂ ਬਿਨਾ ਮੈ; ਨਾਹੀ ਹੋਰ ॥

guroo binaa mai; naahee hor |

Sant Singh KhalsaI have no other than the Guru.
Manmohan SinghWithout the Guru, I have not another.
Manmohan Singh (Punjabi)ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਨਹੀਂ।
Fareedkot Teekaਕਿਉਂਕਿ ਗੁਰੋਂ ਬਿਨਾਂ ਮੁਝ ਕੋ ਕੋਈ ਔਰ ਸਹਾਇਕ ਪ੍ਰਤੀਤ ਨਹੀਂ ਹੋਤਾ॥
Prof. Sahib Singhਮੈਨੂੰ ਗੁਰੂ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ।

ਪਦ ਅਰਥ ਹੋਰ = ਹੋਰ (ਟੇਕ)।

SikhNet (Spanish)pues sin el Guru uno no se apoya en nada.

ਗੁਰ ਕੀ ਟੇਕ; ਰਹਹੁ ਦਿਨੁ ਰਾਤਿ ॥

gur kee ttek; rahahu din raat |

Sant Singh KhalsaI lean upon the Support of the Guru, day and night.
Manmohan SinghDay and night I lean, on the Guru's support.
Manmohan Singh (Punjabi)ਦਿਨ ਰਾਤ ਮੈਨੂੰ ਗੁਰਦੇਵ ਜੀ ਦਾ ਹੀ ਆਸਰਾ ਹੈ।
Fareedkot Teekaਇਸ ਤੇ ਗੁਰੋਂ ਕੀ ਟੇਕ ਮੇਂ ਰਾਤ ਦਿਨ ਰਹੁ॥
Prof. Sahib Singhਹੇ ਮਨ! ਉਸ ਗੁਰੂ ਦੇ ਆਸਰੇ ਦਿਨ ਰਾਤ ਟਿਕਿਆ ਰਹੁ,
SikhNet (Spanish)Ten al Guru como tu Único Soporte,

ਜਾ ਕੀ ਕੋਇ; ਨ ਮੇਟੈ ਦਾਤਿ ॥੧॥

jaa kee koe; na mettai daat |1|

Sant Singh KhalsaNo one can decrease His bounty. ||1||
Manmohan SinghNo one can hold-back his beneficence.
Manmohan Singh (Punjabi)ਉਸ ਦੀ ਬਖਸ਼ਿਸ਼ ਨੂੰ ਕੋਈ ਭੀ ਰੋਕ ਨਹੀਂ ਸਕਦਾ।
Fareedkot Teekaਜਿਨ ਗੁਰੋਂ ਕੀ ਨਾਮੁ ਦਾਤ ਦਈ ਹੂਈ ਕੋ ਕੋਈ ਨਹੀਂ ਮੇਟ ਸਕਤਾ॥੧॥
Prof. Sahib Singhਜਿਸ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ ॥੧॥

ਪਦ ਅਰਥ ਦਾਤਿ = ਨਾਮ ਦੀ ਦਾਤ ॥੧॥

SikhNet (Spanish)Su Bondad nadie La puede resistir. (1)

ਗੁਰੁ ਪਰਮੇਸਰੁ; ਏਕੋ ਜਾਣੁ ॥

gur paramesar; eko jaan |

Sant Singh KhalsaKnow that the Guru and the Transcendent Lord are One.
Manmohan SinghDeem thou the Guru and God as One.
Manmohan Singh (Punjabi)ਤੂੰ ਗੁਰਾਂ ਅਤੇ ਵਾਹਿਗੁਰੂ ਨੂੰ ਇਕ ਹੀ ਸਮਝ।
Fareedkot Teekaਹੇ ਮੇਰੇ ਪ੍ਯਾਰੇ! ਗੁਰੂ ਔ ਪਰਮੇਸਰ ਕੋ ਏਕ ਕਰ ਕੇ ਜਾਨ॥
Prof. Sahib Singhਹੇ ਭਾਈ! ਗੁਰੂ ਅਤੇ ਪਰਮਾਤਮਾ ਨੂੰ ਇੱਕ ਰੂਪ ਸਮਝੋ।

ਪਦ ਅਰਥ ਏਕੋ = ਇਕ-ਰੂਪ।

SikhNet (Spanish)Ten al Guru como tu Único Soporte,

ਜੋ ਤਿਸੁ ਭਾਵੈ; ਸੋ ਪਰਵਾਣੁ ॥੧॥ ਰਹਾਉ ॥

jo tis bhaavai; so paravaan |1| rahaau |

Sant Singh KhalsaWhatever pleases Him is acceptable and approved. ||1||Pause||
Manmohan SinghWhatever pleases him, that becomes acceptable. Pause.
Manmohan Singh (Punjabi)ਜਿਹੜਾ ਕੁਛ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਉਹ ਹੀ ਕਬੂਲ ਪੈ ਜਾਂਦਾ ਹੈ। ਠਹਿਰਾਉ।
Fareedkot Teekaਜੋ ਤਿਸ ਗੁਰੂ ਕੋ ਭਾਵੈ ਸੋਈ ਪਰਵਾਨ ਨਿਹਚੇ ਕਰ॥੧॥ ਰਹਾਉ ॥
Prof. Sahib Singhਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਗੁਰੂ ਭੀ (ਸਿਰ-ਮੱਥੇ) ਕਬੂਲ ਕਰਦਾ ਹੈ ॥੧॥ ਰਹਾਉ ॥

ਪਦ ਅਰਥ ਤਿਸੁ ਭਾਵੈ = ਉਸ ਨੂੰ ਚੰਗਾ ਲੱਗਦਾ ਹੈ। ਪਰਵਾਣੁ = ਕਬੂਲ ॥੧॥ ਰਹਾਉ ॥

SikhNet (Spanish)Mira al Guru y a Dios como si fueran Uno y acepta lo que sea Su Voluntad. (1-Pausa)

ਗੁਰ ਚਰਣੀ; ਜਾ ਕਾ ਮਨੁ ਲਾਗੈ ॥

gur charanee; jaa kaa man laagai |

Sant Singh KhalsaOne whose mind is attached to the Guru's feet
Manmohan SinghHe, whose soul is attached to the Guru's feet,
Manmohan Singh (Punjabi)ਜਿਸ ਦੀ ਆਤਮਾ ਗੁਰਾਂ ਦੇ ਪੈਰਾਂ ਨਾਲ ਜੁੜੀ ਹੋਈ ਹੈ,
Fareedkot Teekaਜਿਨੋਂ ਕਾ ਗੁਰੋਂ ਕੀ ਚਰਣੀ ਮੇਂ ਮਨ ਲਾਗਾ ਹੈ॥
Prof. Sahib Singhਹੇ ਮੇਰੇ ਮਨ! ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ,

ਪਦ ਅਰਥ ਜਾ ਕਾ ਮਨੁ = ਜਿਸ ਮਨੁੱਖ ਦਾ ਮਨ।

SikhNet (Spanish)El que está entonado en los Pies del Guru,

ਦੂਖੁ ਦਰਦੁ ਭ੍ਰਮੁ; ਤਾ ਕਾ ਭਾਗੈ ॥

dookh darad bhram; taa kaa bhaagai |

Sant Singh Khalsahis pains, sufferings and doubts run away.
Manmohan Singhhis pain, suffering and doubt hasten away.
Manmohan Singh (Punjabi)ਉਸ ਦੀ ਪੀੜ, ਤਕਲੀਫ ਅਤੇ ਵਹਿਮ ਦੌੜ ਜਾਂਦੇ ਹਨ।
Fareedkot Teekaਤਿਨ ਕਾ ਜਨਮ ਮਰਨ ਰੂਪ ਦੁਖ ਔ (ਦਰਦੁ) ਦੁਖ ਜੰਨ ਪੀੜਾ ਵਾ ਦ੍ਰਿਦ੍ਰ ਅਰਥਾਤ ਆਲਸ ਦੂਰ ਹੋਤਾ ਹੈ। ਕਿਉਂਕਿ ਪਿਛਲੀ ਰਾਤ ਉਠ ਕੇ ਨਾਮ ਜਪਤੇ ਹੈਂ ਪੁਨਹ ਭ੍ਰਮ ਭੀ ਭਾਗ ਜਾਤਾ ਹੈ॥
Prof. Sahib Singhਉਸ ਦੀ ਹਰੇਕ ਭਟਕਣਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ।
SikhNet (Spanish)calma sus aflicciones; sus dudas y dolores desaparecen.

ਗੁਰ ਕੀ ਸੇਵਾ; ਪਾਏ ਮਾਨੁ ॥

gur kee sevaa; paae maan |

Sant Singh KhalsaServing the Guru, honor is obtained.
Manmohan SinghBy Guru's service, the mortal obtains honour.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਦੁਆਰਾ, ਪ੍ਰਾਣੀ ਇੱਜ਼ਤ ਆਬਰੂ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਸੇਵਾ ਤੇ ਮਾਨ ਪਾਵਤਾ ਹੈ॥
Prof. Sahib Singhਹੇ ਮਨ! ਗੁਰੂ ਦੀ ਸਰਨ ਪੈ ਕੇ ਮਨੁੱਖ (ਹਰ ਥਾਂ) ਆਦਰ ਹਾਸਲ ਕਰਦਾ ਹੈ।

ਪਦ ਅਰਥ ਪਾਏ = ਖੱਟਦਾ। ਮਾਨੁ = ਆਦਰ।

SikhNet (Spanish)Es a través del Servicio del Guru que uno obtiene Honor;

ਗੁਰ ਊਪਰਿ; ਸਦਾ ਕੁਰਬਾਨੁ ॥੨॥

gur aoopar; sadaa kurabaan |2|

Sant Singh KhalsaI am forever a sacrifice to the Guru. ||2||
Manmohan SinghUnto the Guru, I am ever a sacrifice.
Manmohan Singh (Punjabi)ਗੁਰਾਂ ਦੇ ਉਤੋਂ ਮੈਂ ਸਦੀਵ ਹੀ ਸਦਕੇ ਜਾਂਦਾ ਹਾਂ।
Fareedkot Teekaਇਸੀ ਤੇ ਗੁਰੋਂ ਕੇ ਊਪਰ ਸੇ ਹਮ ਸਦਾ ਕੁਰਬਾਨ ਜਾਤੇ ਹੈਂ॥੨॥
Prof. Sahib Singhਹੇ ਮੇਰੇ ਮਨ! ਗੁਰੂ ਤੋਂ ਸਦਾ ਸਦਕੇ ਹੋ ॥੨॥
SikhNet (Spanish)ofrezco siempre mi ser en sacrificio al Guru. (2)

ਗੁਰ ਕਾ ਦਰਸਨੁ; ਦੇਖਿ ਨਿਹਾਲ ॥

gur kaa darasan; dekh nihaal |

Sant Singh KhalsaGazing upon the Blessed Vision of the Guru's Darshan, I am exalted.
Manmohan SinghSeeing the Guru's vision, I am ecstasied.
Manmohan Singh (Punjabi)ਗੁਰਾਂ ਦਾ ਦੀਦਾਰ ਵੇਖ ਕੇ, ਮੈਂ ਪ੍ਰਸੰਨ ਹੋ ਗਿਆ ਹਾਂ।
Fareedkot Teekaਗੁਰੋਂ ਕਾ ਦਰਸਨ ਦੇਖ ਕੇ ਨਿਹਾਲ ਹੋਈਤਾ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਦਾ ਦਰਸ਼ਨ ਕਰ ਕੇ (ਮਨੁੱਖ ਦਾ ਤਨ ਮਨ) ਖਿੜ ਜਾਂਦਾ ਹੈ।

ਪਦ ਅਰਥ ਦੇਖਿ = ਵੇਖ ਕੇ। ਨਿਹਾਲ = ਪ੍ਰਸੰਨ।

SikhNet (Spanish)Teniendo la Visión del Guru uno es bendecido;

ਗੁਰ ਕੇ ਸੇਵਕ ਕੀ; ਪੂਰਨ ਘਾਲ ॥

gur ke sevak kee; pooran ghaal |

Sant Singh KhalsaThe work of the Guru's servant is perfect.
Manmohan SinghPerfect is the service of the Guru's slave.
Manmohan Singh (Punjabi)ਪੂਰੀ ਹੈ ਟਹਿਲ ਸੇਵਾ, ਗੁਰਾਂ ਦੇ ਗੋਲੇ ਦੀ।
Fareedkot Teekaਗੁਰੋਂ ਕੇ ਸੇਵਕ ਕੀ ਪੂਰਨ ਕਮਾਈ ਹੈ॥
Prof. Sahib Singhਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੀ ਮੇਹਨਤ ਸਫਲ ਹੋ ਜਾਂਦੀ ਹੈ।

ਪਦ ਅਰਥ ਘਾਲ = ਮੇਹਨਤ, ਕਮਾਈ।

SikhNet (Spanish)el Devoto del Guru vive satisfecho

ਗੁਰ ਕੇ ਸੇਵਕ ਕਉ; ਦੁਖੁ. ਨ ਬਿਆਪੈ ॥

gur ke sevak kau; dukh. na biaapai |

Sant Singh KhalsaPain does not afflict the Guru's servant.
Manmohan SinghPain befalls not the Guru's serf.
Manmohan Singh (Punjabi)ਗੁਰਾਂ ਦੇ ਨਫਰ ਨੂੰ ਤਕਲੀਫ ਨਹੀਂ ਵਾਪਰਦੀ।
Fareedkot Teekaਗੁਰੋਂ ਕੇ ਸੇਵਕ ਕੋ ਦੁਖ ਨਹੀਂ ਬਿਆਪਤਾ॥
Prof. Sahib Singhਕੋਈ ਭੀ ਦੁੱਖ ਗੁਰੂ ਦੇ ਸੇਵਕ ਉਤੇ (ਆਪਣਾ) ਜ਼ੋਰ ਨਹੀਂ ਪਾ ਸਕਦਾ।

ਪਦ ਅਰਥ ਕਉ = ਨੂੰ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।

SikhNet (Spanish)y nunca le aflige el dolor.

ਗੁਰ ਕਾ ਸੇਵਕੁ; ਦਹ ਦਿਸਿ ਜਾਪੈ ॥੩॥

gur kaa sevak; deh dis jaapai |3|

Sant Singh KhalsaThe Guru's servant is famous in the ten directions. ||3||
Manmohan SinghThe Guru's slave is renowned in ten directions.
Manmohan Singh (Punjabi)ਗੁਰਾਂ ਦਾ ਗੋਲਾ ਦਸੀਂ ਪਾਸੀਂ ਪ੍ਰਗਟ ਹੋ ਜਾਂਦਾ ਹੈ।
Fareedkot Teekaਗੁਰੋਂ ਕਾ ਸੇਵਕ ਦਸਾਂ ਦਿਸਾਂ ਮੇਂ (ਜਾਪੈ) ਜਾਣਿਆ ਜਾਤਾ ਹੈ॥੩॥
Prof. Sahib Singhਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ ॥੩॥

ਪਦ ਅਰਥ ਦਹਦਿਸਿ = ਦਸੀਂ ਪਾਸੀਂ {ਦਹ = ਦਸ। ਦਿਸ = ਪਾਸਾ}। ਜਾਪੈ = ਪਰਗਟ ਹੋ ਜਾਂਦਾ ਹੈ ॥੩॥

SikhNet (Spanish)Sí, el Devoto del Guru se vuelve conocido en todas partes. (3)

ਗੁਰ ਕੀ ਮਹਿਮਾ; ਕਥਨੁ. ਨ ਜਾਇ ॥

gur kee mahimaa; kathan. na jaae |

Sant Singh KhalsaThe Guru's glory cannot be described.
Manmohan SinghGuru's glory one can utter not.
Manmohan Singh (Punjabi)ਗੁਰਾਂ ਦੀ ਪ੍ਰਭਤਾ ਕੋਈ ਵਰਣਨ ਨਹੀਂ ਕਰ ਸਕਦਾ।
Fareedkot Teekaਗੁਰੋਂ ਕੀ ਮਹਿਮਾ ਕਥੀ ਨਹੀਂ ਜਾਤੀ॥
Prof. Sahib Singhਹੇ ਭਾਈ! ਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਮਹਿਮਾ = ਵਡਿਆਈ।

SikhNet (Spanish)Uno no podría recitar la Alabanza del Guru,

ਪਾਰਬ੍ਰਹਮੁ ਗੁਰੁ; ਰਹਿਆ ਸਮਾਇ ॥

paarabraham gur; rahiaa samaae |

Sant Singh KhalsaThe Guru remains absorbed in the Supreme Lord God.
Manmohan SinghThe Guru remains absorbed in the Supreme Lord.
Manmohan Singh (Punjabi)ਗੁਰੂ ਜੀ ਸ਼ਰੋਮਣੀ ਸਾਹਿਬ ਅੰਦਰ ਲੀਨ ਹੋਏ ਰਹਿੰਦੇ ਹਨ।
Fareedkot Teekaਗੁਰੂ ਪਾਰਬ੍ਰਹਮ ਕੇ ਬੀਚ ਸਮਾਇ ਰਹਿਆ ਹੈ। ਭਾਵ ਸੇ ਜੈਸੇ ਪਾਰਬ੍ਰਹਮ ਬਿਅੰਤ ਹੈ, ਤਿਸੀ ਕਾ ਸਰੂਪ ਹੋਨੇ ਤੇ ਗੁਰੂ ਭੀ ਬਿਅੰਤ ਹੈ। ਇਸੀ ਤੇ ਗਉੜੀ ਸੁਖਮਨੀ ਵਿਚ ਲਿਖਾ ਹੈ ਕਿ☬"ਸਾਧ ਕੀ ਮਹਿਮਾ ਬੇਦ ਨ ਜਾਨਹਿ॥"
Prof. Sahib Singhਗੁਰੂ ਉਸ ਪਰਮਾਤਮਾ ਦਾ ਰੂਪ ਹੈ, ਜੋ ਹਰ ਥਾਂ ਵਿਆਪਕ ਹੈ।

ਪਦ ਅਰਥ ਰਹਿਆ ਸਮਾਇ = ਹਰ ਥਾਂ ਮੌਜੂਦ ਹੈ।

SikhNet (Spanish)pues el Guru se ha inmergido en el Dios Supremo.

ਕਹੁ ਨਾਨਕ; ਜਾ ਕੇ ਪੂਰੇ ਭਾਗ ॥

kahu naanak; jaa ke poore bhaag |

Sant Singh KhalsaSays Nanak, one who is blessed with perfect destiny
Manmohan SinghSays Nanak, he who is blessed with perfect fortune,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੀ ਪੂਰਨ ਪ੍ਰਾਲਭਧ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਪੂਰੇ ਭਾਗ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ ਵੱਡੇ ਭਾਗ ਜਾਗਦੇ ਹਨ,
SikhNet (Spanish)Dice Nanak, aquél que es bendecido con un Destino Perfecto,

ਗੁਰ ਚਰਣੀ; ਤਾ ਕਾ ਮਨੁ ਲਾਗ ॥੪॥੬॥੮॥

gur charanee; taa kaa man laag |4|6|8|

Sant Singh Khalsa- his mind is attached to the Guru's feet. ||4||6||8||
Manmohan Singhhis mind is attached to the Guru's feet.
Manmohan Singh (Punjabi)ਉਸ ਦਾ ਚਿੱਤ ਹੀ ਗੁਰਾਂ ਦੇ ਪੈਰਾਂ ਨਾਲ ਜੁੜਦਾ ਹੈ।
Fareedkot Teekaਤਿਨ ਕਾ ਮਨ ਗੁਰੋਂ ਕੀ ਚਰਨੀ ਲਾਗਤਾ ਹੈ॥੪॥੬॥੮॥
Prof. Sahib Singhਉਸ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੪॥੬॥੮॥
SikhNet (Spanish)es entonado en los Pies del Guru.(4-6-8)

Open this shabad →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਗੁਰੁ ਮੇਰੀ ਪੂਜਾ; ਗੁਰੁ ਗੋਬਿੰਦੁ ॥

gur meree poojaa; gur gobind |

Sant Singh KhalsaI worship and adore my Guru; the Guru is the Lord of the Universe.
Manmohan SinghI worship my Guru. My Guru is himself the Lord.
Manmohan Singh (Punjabi)ਮੈਂ ਕੇਵਲ ਆਪਣੇ ਗੁਰਾਂ ਦੀ ਉਪਾਸ਼ਨਾ ਕਰਦਾ ਹੈ। ਮੇਰੇ ਗੁਰੂ ਜੀ ਖੁਦ ਹੀ ਪਰਮੇਸ਼ਰ ਹਨ।
Fareedkot Teekaਯਾਂ ਤੇ ਗੁਰੂ ਕਾ ਨਾਮ ਜਪਨਾਂ ਹੀ ਮੇਰੀ ਪੂਜਾ ਹੈ ਪੁਨਹ ਗੁਰੂ ਹੀ ਮੇਰਾ (ਗੋਬਿੰਦੁ) ਪਰਮੇਸ੍ਵਰ ਹੈ॥
Prof. Sahib Singhਹੇ ਭਾਈ! (ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ।
SikhNet (Spanish)Alabo sólo al Guru, pues mi Guru es Dios;

ਗੁਰੁ ਮੇਰਾ ਪਾਰਬ੍ਰਹਮੁ; ਗੁਰੁ ਭਗਵੰਤੁ ॥

gur meraa paarabraham; gur bhagavant |

Sant Singh KhalsaMy Guru is the Supreme Lord God; the Guru is the Lord God.
Manmohan SinghMy Guru is the Transcendent Lord and my Guru, the Auspicious Master.
Manmohan Singh (Punjabi)ਮੇਰਾ ਗੁਰੂ ਜੀ ਪਰਮ-ਪ੍ਰਭੂ ਹੈ ਅਤੇ ਮੇਰਾ ਗੁਰੂ ਹੀ ਮੁਬਾਰਕ ਮਾਲਕ।
Fareedkot Teekaਗੁਰੂ ਹੀ ਮੇਰਾ ਪਾਰਬ੍ਰਹਮ ਹੈ, ਗੁਰੂ ਹੀ ਮੇਰਾ ਭਗਵੰਤ ਹੈ॥
Prof. Sahib Singhਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ।

ਪਦ ਅਰਥ ਭਗਵੰਤੁ = ਸਮਰਥਾ ਵਾਲਾ।

SikhNet (Spanish)mi Guru es el Señor Trascendente, Él es el Dios de Gloria.

ਗੁਰੁ ਮੇਰਾ ਦੇਉ; ਅਲਖ ਅਭੇਉ ॥

gur meraa deo; alakh abheo |

Sant Singh KhalsaMy Guru is divine, invisible and mysterious.
Manmohan SinghMy Guru, is the Imperceptible and Inscrutable Luminous Lord.
Manmohan Singh (Punjabi)ਮੇਰੇ ਗੁਰਦੇਵ ਜੀ ਅਗਾਧ ਅਤੇ ਭੇਦ-ਰਹਿਤ ਪ੍ਰਕਾਸ਼ਵਾਨ ਪ੍ਰਭੂ ਹਨ।
Fareedkot Teekaਗੁਰੂ ਅਲਖ ਅਭੇਦ ਰੂਪ ਮੇਰਾ ਪ੍ਰਕਾਸਕ ਹੈ॥
Prof. Sahib Singhਮੇਰਾ ਗੁਰੂ ਉਸ ਪ੍ਰਕਾਸ਼-ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਦੇਉ = ਪ੍ਰਕਾਸ਼-ਰੂਪ ਪ੍ਰਭੂ। ਅਲਖ = ਅ-ਲੱਖ, ਜਿਸ ਦਾ ਸਰੂਪ ਬਿਆਨ ਤੋਂ ਪਰੇ ਹੈ। ਅਭੇਉ = ਅ-ਭੇਉ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।

SikhNet (Spanish)El Guru es el Dios, Incognoscible y Misterioso;

ਸਰਬ ਪੂਜ; ਚਰਨ ਗੁਰ ਸੇਉ ॥੧॥

sarab pooj; charan gur seo |1|

Sant Singh KhalsaI serve at the Guru's feet, which are worshipped by all. ||1||
Manmohan SinghI serve the Guru's feet which are adorned by all.
Manmohan Singh (Punjabi)ਮੈਂ ਗੁਰਾਂ ਦੇ ਚਰਨਾਂ ਦਾ ਸੇਵਾ ਕਮਾਉਂਦਾ ਹਾਂ ਜਿਨ੍ਹਾਂ ਦੇ ਸਾਰੇ ਹੀ ਉਪਾਸ਼ਨਾ ਕਰਦੇ ਹਨ।
Fareedkot Teekaਸਰਬ ਕੀ ਪੂਜਾ ਹੋ ਜਾਤੀ ਹੈ ਜੇ ਗੁਰਾਂ ਕੇ ਚਰਨੋਂ ਕੀ ਸੇਵਾ ਕਰੀਏ॥੧॥
Prof. Sahib Singhਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ ॥੧॥

ਪਦ ਅਰਥ ਸਰਬ ਪੂਜ ਚਰਨ ਗੁਰ = ਗੁਰੂ ਦੇ ਚਰਨ ਜਿਨ੍ਹਾਂ ਦੀ ਪੂਜਾ ਸਾਰੀ ਸ੍ਰਿਸ਼ਟੀ ਕਰਦੀ ਹੈ। ਸੇਉ = ਸੇਉਂ, ਮੈਂ ਸੇਂਵਦਾ ਹਾਂ ॥੧॥

SikhNet (Spanish)así yo sirvo a los Pies del Señor que son alabados por todos. (1)

ਗੁਰ ਬਿਨੁ; ਅਵਰੁ ਨਾਹੀ ਮੈ ਥਾਉ ॥

gur bin; avar naahee mai thaau |

Sant Singh KhalsaWithout the Guru, I have no other place at all.
Manmohan SinghWithout the Guru, I have no other place.
Manmohan Singh (Punjabi)ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਟਿਕਾਣਾ ਨਹੀਂ।
Fareedkot Teekaਗੁਰੋਂ ਸੇ ਬਿਨਾ ਮੇਰਾ ਥਾਉਂ ਔਰ ਨਹੀਂ ਹੈ, ਭਾਵ ਕੋਈ ਮੇਰਾ ਆਸਰਾ ਨਹੀਂ ਹੈ॥
Prof. Sahib Singhਹੇ ਭਾਈ! (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ।

ਪਦ ਅਰਥ ਅਵਰੁ ਥਾਉ = ਹੋਰ ਥਾਂ।

SikhNet (Spanish)No tengo ningún otro lugar a donde ir más que al Guru;

ਅਨਦਿਨੁ ਜਪਉ; ਗੁਰੂ ਗੁਰ ਨਾਉ ॥੧॥ ਰਹਾਉ ॥

anadin jpau; guroo gur naau |1| rahaau |

Sant Singh KhalsaNight and day, I chant the Name of Guru, Guru. ||1||Pause||
Manmohan SinghNight and day, contemplate I the great Guru's Name. Pause.
Manmohan Singh (Punjabi)ਰਾਤ ਦਿਨ ਮੈਂ, ਵਿਸ਼ਾਲ ਗੁਰਾਂ ਦੇ ਨਾਮ ਦਾ ਆਰਾਧਨ ਕਰਦਾ ਹਾਂ। ਠਹਿਰਾਉ।
Fareedkot Teekaਇਸ ਤੇ ਰਾਤ ਦਿਨ ਗੁਰੂ ਗੁਰੂ ਨਾਮ ਜਪਤਾ ਹੂੰ॥੧॥ ਰਹਾਉ ॥
Prof. Sahib Singhਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ ਓਟ ਤੱਕੀ ਬੈਠਾ ਹਾਂ) ॥੧॥ ਰਹਾਉ ॥

ਪਦ ਅਰਥ ਅਨਦਿਨੁ = ਹਰ ਰੋਜ਼। ਜਪਉ = ਜਪਉਂ, ਮੈਂ ਜਪਦਾ ਹਾਂ ॥੧॥ ਰਹਾਉ ॥

SikhNet (Spanish)por eso medito siempre en el Nombre Guru, Guru. (1-Pausa)

ਗੁਰੁ ਮੇਰਾ ਗਿਆਨੁ; ਗੁਰੁ ਰਿਦੈ ਧਿਆਨੁ ॥

gur meraa giaan; gur ridai dhiaan |

Sant Singh KhalsaThe Guru is my spiritual wisdom, the Guru is the meditation within my heart.
Manmohan SinghThe Guru is my Divine knowledge and within my mind, reflect I on the Guru.
Manmohan Singh (Punjabi)ਗੁਰੂ ਜੀ ਮੇਰੀ ਬ੍ਰਹਿਮ ਵੀਚਾਰ ਹਨ ਅਤੇ ਆਪਣੇ ਮਨ ਅੰਦਰ ਮੈਂ ਗੁਰਾਂ ਦਾ ਹੀ ਚਿੰਤਨ ਕਰਦਾ ਹਾਂ।
Fareedkot Teekaਗੁਰੂ ਹੀ ਮੇਰਾ ਗ੍ਯਾਨ ਰੂਪ ਹੈ ਇਸੀ ਤੇ ਮੈਂ ਗੁਰੋਂ ਕਾ ਹੀ ਰਿਦੇ ਬੀਚ ਧ੍ਯਾਨ ਕਰਤਾ ਹੂੰ॥
Prof. Sahib Singhਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ, ਇਹੀ ਮੇਰੀ ਸਮਾਧੀ ਹੈ।

ਪਦ ਅਰਥ ਗਿਆਨੁ = ਧਾਰਮਿਕ ਚਰਚਾ। ਰਿਦੈ = ਹਿਰਦੇ ਵਿਚ। ਧਿਆਨੁ = ਸਮਾਧੀ।

SikhNet (Spanish)El Guru es mi Sabiduría y no contemplo a nadie en mi corazón más que a Él.

ਗੁਰੁ ਗੋਪਾਲੁ; ਪੁਰਖੁ ਭਗਵਾਨੁ ॥

gur gopaal; purakh bhagavaan |

Sant Singh KhalsaThe Guru is the Lord of the World, the Primal Being, the Lord God.
Manmohan SinghMy Guru is the cherisher of the world and the Omnipotent Glorious God.
Manmohan Singh (Punjabi)ਮੇਰੇ ਗੁਰੂ ਜੀ ਸੰਸਾਰ ਦੇ ਪਾਲਣ-ਪੋਸਣਹਾਰ ਅਤੇ ਸਰਬ-ਸ਼ਕਤੀਵਾਨ ਕੀਰਤੀਵਾਨ ਵਾਹਿਗੁਰੂ ਹਨ।
Fareedkot Teekaਪ੍ਰਿਥੀਪਾਲਕ ਜੋ ਭਗਵਨ ਹੈ, ਸੋਈ ਪੁਰਖ ਰੂਪ ਗੁਰੂ ਹੈ॥
Prof. Sahib Singhਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ।
SikhNet (Spanish)Mi Guru es el Maestro de la Tierra, el Ser Cósmico, el Dios Glorioso.

ਗੁਰ ਕੀ ਸਰਣਿ; ਰਹਉ ਕਰ ਜੋਰਿ ॥

gur kee saran; rhau kar jor |

Sant Singh KhalsaWith my palms pressed together, I remain in the Guru's Sanctuary.
Manmohan SinghWith joined hands, remain under the protection of the Guru.
Manmohan Singh (Punjabi)ਹੱਥ ਜੋੜ ਕੇ, ਮੈਂ ਗੁਰਾਂ ਦੀ ਪਨਾਹ ਤਾਬੇ ਵਸਦਾ ਹਾਂ।
Fareedkot Teekaਇਸੀ ਤੇ ਮੈਂ ਦੋਵੇਂ ਹਾਥ ਜੋੜ ਕੇ, ਭਾਵ ਨਿਮ੍ਰ ਹੂਆ ਹੂਆ ਗੁਰੋਂ ਕੀ ਸਰਨ ਰਹਿਤਾ ਹੂੰ॥
Prof. Sahib Singhਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ।

ਪਦ ਅਰਥ ਰਹਉ = ਰਹਉਂ, ਮੈਂ ਰਹਿੰਦਾ ਹਾਂ। ਕਰ ਜੋਰਿ = (ਦੋਵੇਂ) ਹੱਥ ਜੋੜ ਕੇ।

SikhNet (Spanish)Me conservo siempre en el Refugio del Guru orando con mis palmas juntas,

ਗੁਰੂ ਬਿਨਾ; ਮੈ. ਨਾਹੀ ਹੋਰੁ ॥੨॥

guroo binaa; mai. naahee hor |2|

Sant Singh KhalsaWithout the Guru, I have no other at all. ||2||
Manmohan SinghWithout the Guru, I have not another.
Manmohan Singh (Punjabi)ਗੁਰਾਂ ਦੇ ਬਗੈਰ ਮੋਰਾ ਹੋਰ ਕੋਈ ਨਹੀਂ।
Fareedkot Teekaਕਿਉਂਕਿ ਗੁਰੋਂ ਸੇ ਬਿਨਾ ਮੇਰਾ ਔਰ ਆਸਰਾ ਨਹੀਂ ਹੈ॥੨॥
Prof. Sahib Singhਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ ॥੨॥

ਪਦ ਅਰਥ ਹੋਰੁ = ਹੋਰ ਥਾਂ ॥੨॥

SikhNet (Spanish)y no tengo a nadie en quien apoyarme más que en Él. (2)

ਗੁਰੁ ਬੋਹਿਥੁ; ਤਾਰੇ ਭਵ ਪਾਰਿ ॥

gur bohith; taare bhav paar |

Sant Singh KhalsaThe Guru is the boat to cross over the terrifying world-ocean.
Manmohan SinghThe Guru is the boat to cross the dreadful world-ocean.
Manmohan Singh (Punjabi)ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ।
Fareedkot Teekaਸੰਸਾਰ ਰੂਪ ਸਮੁੰਦ੍ਰ ਕੇ ਪਾਰ ਉਤਾਰਨੇ ਕੋ ਗੁਰ ਉਪਦੇਸ ਜਹਾਜ ਹੈ॥
Prof. Sahib Singhਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।

ਪਦ ਅਰਥ ਬੋਹਿਬੁ = ਜਹਾਜ਼। ਭਵ = ਸੰਸਾਰ-ਸਮੁੰਦਰ।

SikhNet (Spanish)El Guru es el Barco con el que cruzamos el mar de la existencia.

ਗੁਰ ਸੇਵਾ; ਜਮ ਤੇ ਛੁਟਕਾਰਿ ॥

gur sevaa; jam te chhuttakaar |

Sant Singh KhalsaServing the Guru, one is released from the Messenger of Death.
Manmohan SinghBy Guru's service, man is released from the clutches of the death's couriers.
Manmohan Singh (Punjabi)ਗੁਰਾਂ ਦੀ ਦੀ ਘਾਲ-ਸੇਵਾ ਦੁਆਰਾ, ਇਨਸਾਨ ਮੌਤ ਦੇ ਦੂਤਾਂ ਦੇ ਪੰਜੇ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਗੁਰੋਂ ਕੀ ਸੇਵਾ ਸੇ ਹੀ ਜਮ ਸੇ ਛੁਟਕਾਰਾ ਹੋਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਜਮਾਂ (ਦੇ ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ।

ਪਦ ਅਰਥ ਤੇ = ਤੋਂ। ਛੁਟਕਾਰਿ = ਖ਼ਲਾਸੀ।

SikhNet (Spanish)A través del Servicio del Guru uno es liberado de las garras de la muerte.

ਅੰਧਕਾਰ ਮਹਿ; ਗੁਰ ਮੰਤ੍ਰੁ ਉਜਾਰਾ ॥

andhakaar meh; gur mantru ujaaraa |

Sant Singh KhalsaIn the darkness, the Guru's Mantra shines forth.
Manmohan SinghGuru's instruction illumines the darkness.
Manmohan Singh (Punjabi)ਗੁਰਾਂ ਦਾ ਉਪਦੇਸ਼ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ।
Fareedkot Teekaਪ੍ਰਲੋਕ ਕੇ ਅੰਧੇਰੇ ਮੇਂ ਗੁਰੋਂ ਕੇ ਉਪਦੇਸ ਕਾ ਹੀ ਚਾਨਣਾ ਹੈ॥
Prof. Sahib Singh(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ ਜੀਵਨ ਦਾ) ਚਾਨਣ ਦੇਂਦਾ ਹੈ।

ਪਦ ਅਰਥ ਅੰਧਕਾਰ = ਘੁੱਪ ਹਨੇਰਾ। ਮੰਤ੍ਰੁ = ਉਪਦੇਸ਼, ਸ਼ਬਦ। ਉਜਾਰਾ = ਚਾਨਣ।

SikhNet (Spanish)En los abismos de la oscuridad el Mantra del Guru es la Única Luz;

ਗੁਰ ਕੈ ਸੰਗਿ; ਸਗਲ ਨਿਸਤਾਰਾ ॥੩॥

gur kai sang; sagal nisataaraa |3|

Sant Singh KhalsaWith the Guru, all are saved. ||3||
Manmohan SinghIn the Guru's association all are emancipated.
Manmohan Singh (Punjabi)ਗੁਰਾਂ ਦੀ ਸੰਗਤ ਅੰਦਰ ਸਾਰੇ ਪਾਰ ਉਤਰ ਜਾਂਦੇ ਹਨ।
Fareedkot Teekaਗੁਰੋਂ ਕੇ ਸੰਗ ਕਰ ਕੇ ਸਕਲ ਜਾਤੀ ਕਾ ਨਿਸਤਾਰਾ ਹੋਤਾ ਹੈ॥੩॥
Prof. Sahib Singhਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੩॥

ਪਦ ਅਰਥ ਕੈ ਸੰਗਿ = ਦੀ ਸੰਗਤਿ ਵਿਚ। ਸਗਲ = ਸਾਰੇ ਜੀਵ। ਨਿਸਤਾਰਾ = ਪਾਰ-ਉਤਾਰਾ ॥੩॥

SikhNet (Spanish)es en la asociación con el Guru que uno es totalmente redimido. (3)

ਗੁਰੁ ਪੂਰਾ; ਪਾਈਐ ਵਡਭਾਗੀ ॥

gur pooraa; paaeeai vaddabhaagee |

Sant Singh KhalsaThe Perfect Guru is found, by great good fortune.
Manmohan SinghBy great good destiny the Perfect Guru is attained.
Manmohan Singh (Punjabi)ਭਾਰੀ ਚੰਗੀ ਪ੍ਰਾਲਭਧ ਦੁਆਰਾ ਪੂਰਨ ਗੁਰੂ ਪਰਾਪਤ ਹੁੰਦੇ ਹਨ।
Fareedkot Teekaਪਰੰਤੂ ਗੁਰ ਪੂਰਾ ਵਡੇ ਭਾਗੋਂ ਕਰ ਕੇ ਪਾਈਤਾ ਹੈ॥
Prof. Sahib Singhਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਪਾਈਐ = ਮਿਲਦਾ ਹੈ।

SikhNet (Spanish)Por una buena fortuna uno encuentra al Guru Perfecto

ਗੁਰ ਕੀ ਸੇਵਾ; ਦੂਖੁ. ਨ ਲਾਗੀ ॥

gur kee sevaa; dookh. na laagee |

Sant Singh KhalsaServing the Guru, pain does not afflict anyone.
Manmohan SinghThrough Guru's service pain befalls not the mortal.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਰਾਹੀਂ ਪ੍ਰਾਣੀ ਨੂੰ ਤਕਲੀਫ ਨਹੀਂ ਵਾਪਰਦੀ।
Fareedkot Teekaਗੁਰੋਂ ਕੀ ਸੇਵਾ ਮੇਂ ਦੁਖ ਨਹੀਂ ਲਾਗਤਾ॥
Prof. Sahib Singhਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ।
SikhNet (Spanish)y a través del Servicio del Guru a uno no le aflige ningún dolor.

ਗੁਰ ਕਾ ਸਬਦੁ; ਨ ਮੇਟੈ ਕੋਇ ॥

gur kaa sabad; na mettai koe |

Sant Singh KhalsaNo one can erase the Word of the Guru's Shabad.
Manmohan SinghNo one can undo the Guru's order.
Manmohan Singh (Punjabi)ਗੁਰਾਂ ਦੇ ਹੁਕਮ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਗੁਰੋਂ ਕਾ (ਸਬਦੁ) ਉਪਦੇਸ ਵਾ ਹੁਕਮ ਕੋਈ ਨਹੀਂ ਮੇਟਤਾ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ।
SikhNet (Spanish)Nadie puede destruir la Palabra Eterna del Guru;

ਗੁਰੁ ਨਾਨਕੁ; ਨਾਨਕੁ ਹਰਿ ਸੋਇ ॥੪॥੭॥੯॥

gur naanak; naanak har soe |4|7|9|

Sant Singh KhalsaNanak is the Guru; Nanak is the Lord Himself. ||4||7||9||
Manmohan SinghNanak is the Guru and Nanak himself is He, the Lord.
Manmohan Singh (Punjabi)ਨਾਨਕ ਗੁਰੂ ਹੈ ਅਤੇ ਨਾਨਕ ਖੁਦ ਹੀ ਉਹ ਸੁਆਮੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਤੋ ਹਰੀ ਅਦੁਤੀ ਕਾ ਸਰੂਪ ਹੈਂ ਪੁਨਹ (ਨਾਨਕੁ) ਅਦੁਤੀ ਹਰੀ ਗੁਰੂ ਰੁਪ ਹੈ, ਭਾਵ ਸੇ ਅਭੇਦ ਹੈ। ਜੈਸੇ ਹਰੀ ਕਾ ਹੁਕਮ ਤੈਸੇ ਗੁਰੋਂ ਕਾ ਹੁਕਮ ਅਮੇਟ ਹੈ॥੪॥੭॥੮॥☬ਰਾਮ ਨਾਮ ਕੀ ਉਪਾਸਨਾ ਕਾ ਉਪਦੇਸ ਕਰਤੇ ਹੈਂ:
Prof. Sahib Singhਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ ॥੪॥੭॥੯॥
SikhNet (Spanish)sí, Nanak es el Guru, pues Nanak es Dios Mismo. (4-7-9)

Open this shabad →

Ang 864 of 1430