ਗੋਂਡ ਮਹਲਾ ੫ ॥
gondd mahalaa 5 |
Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.
ਗੁਰੂ ਗੁਰੂ; ਗੁਰੁ ਕਰਿ ਮਨ ਮੋਰ ॥
guroo guroo; gur kar man mor |
Sant Singh KhalsaChant Guru, Guru, Guru, O my mind.
Manmohan SinghO my soul, think thou of the Guru, the great Guru.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਗੁਰਾਂ, ਵੱਡੇ ਗੁਰਾਂ ਨੂੰ ਯਾਦ ਕਰ।
Fareedkot Teekaਹੇ ਮੇਰੇ ਮਨ! ਗੁਰੂ ਗੁਰੂ ਮਨ ਬਾਣੀ ਕਰ ਕੇ ਭਜਨ ਕਰ॥
Prof. Sahib Singhਹੇ ਮੇਰੇ ਮਨ! ਹਰ ਵੇਲੇ ਗੁਰੂ (ਦੇ ਉਪਦੇਸ਼) ਨੂੰ ਚੇਤੇ ਰੱਖ,ਪਦ ਅਰਥ ਕਰਿ = ਚੇਤੇ ਕਰਿਆ ਕਰ। ਮਨ ਮੋਰ = ਹੇ ਮੇਰੇ ਮਨ!
SikhNet (Spanish)Oh mi mente, recita el Nombre del Guru,
ਗੁਰੂ ਬਿਨਾ ਮੈ; ਨਾਹੀ ਹੋਰ ॥
guroo binaa mai; naahee hor |
Sant Singh KhalsaI have no other than the Guru.
Manmohan SinghWithout the Guru, I have not another.
Manmohan Singh (Punjabi)ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਨਹੀਂ।
Fareedkot Teekaਕਿਉਂਕਿ ਗੁਰੋਂ ਬਿਨਾਂ ਮੁਝ ਕੋ ਕੋਈ ਔਰ ਸਹਾਇਕ ਪ੍ਰਤੀਤ ਨਹੀਂ ਹੋਤਾ॥
Prof. Sahib Singhਮੈਨੂੰ ਗੁਰੂ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ।ਪਦ ਅਰਥ ਹੋਰ = ਹੋਰ (ਟੇਕ)।
SikhNet (Spanish)pues sin el Guru uno no se apoya en nada.
ਗੁਰ ਕੀ ਟੇਕ; ਰਹਹੁ ਦਿਨੁ ਰਾਤਿ ॥
gur kee ttek; rahahu din raat |
Sant Singh KhalsaI lean upon the Support of the Guru, day and night.
Manmohan SinghDay and night I lean, on the Guru's support.
Manmohan Singh (Punjabi)ਦਿਨ ਰਾਤ ਮੈਨੂੰ ਗੁਰਦੇਵ ਜੀ ਦਾ ਹੀ ਆਸਰਾ ਹੈ।
Fareedkot Teekaਇਸ ਤੇ ਗੁਰੋਂ ਕੀ ਟੇਕ ਮੇਂ ਰਾਤ ਦਿਨ ਰਹੁ॥
Prof. Sahib Singhਹੇ ਮਨ! ਉਸ ਗੁਰੂ ਦੇ ਆਸਰੇ ਦਿਨ ਰਾਤ ਟਿਕਿਆ ਰਹੁ,
SikhNet (Spanish)Ten al Guru como tu Único Soporte,
ਜਾ ਕੀ ਕੋਇ; ਨ ਮੇਟੈ ਦਾਤਿ ॥੧॥
jaa kee koe; na mettai daat |1|
Sant Singh KhalsaNo one can decrease His bounty. ||1||
Manmohan SinghNo one can hold-back his beneficence.
Manmohan Singh (Punjabi)ਉਸ ਦੀ ਬਖਸ਼ਿਸ਼ ਨੂੰ ਕੋਈ ਭੀ ਰੋਕ ਨਹੀਂ ਸਕਦਾ।
Fareedkot Teekaਜਿਨ ਗੁਰੋਂ ਕੀ ਨਾਮੁ ਦਾਤ ਦਈ ਹੂਈ ਕੋ ਕੋਈ ਨਹੀਂ ਮੇਟ ਸਕਤਾ॥੧॥
Prof. Sahib Singhਜਿਸ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ ॥੧॥ਪਦ ਅਰਥ ਦਾਤਿ = ਨਾਮ ਦੀ ਦਾਤ ॥੧॥
SikhNet (Spanish)Su Bondad nadie La puede resistir. (1)
ਗੁਰੁ ਪਰਮੇਸਰੁ; ਏਕੋ ਜਾਣੁ ॥
gur paramesar; eko jaan |
Sant Singh KhalsaKnow that the Guru and the Transcendent Lord are One.
Manmohan SinghDeem thou the Guru and God as One.
Manmohan Singh (Punjabi)ਤੂੰ ਗੁਰਾਂ ਅਤੇ ਵਾਹਿਗੁਰੂ ਨੂੰ ਇਕ ਹੀ ਸਮਝ।
Fareedkot Teekaਹੇ ਮੇਰੇ ਪ੍ਯਾਰੇ! ਗੁਰੂ ਔ ਪਰਮੇਸਰ ਕੋ ਏਕ ਕਰ ਕੇ ਜਾਨ॥
Prof. Sahib Singhਹੇ ਭਾਈ! ਗੁਰੂ ਅਤੇ ਪਰਮਾਤਮਾ ਨੂੰ ਇੱਕ ਰੂਪ ਸਮਝੋ।ਪਦ ਅਰਥ ਏਕੋ = ਇਕ-ਰੂਪ।
SikhNet (Spanish)Ten al Guru como tu Único Soporte,
ਜੋ ਤਿਸੁ ਭਾਵੈ; ਸੋ ਪਰਵਾਣੁ ॥੧॥ ਰਹਾਉ ॥
jo tis bhaavai; so paravaan |1| rahaau |
Sant Singh KhalsaWhatever pleases Him is acceptable and approved. ||1||Pause||
Manmohan SinghWhatever pleases him, that becomes acceptable. Pause.
Manmohan Singh (Punjabi)ਜਿਹੜਾ ਕੁਛ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਉਹ ਹੀ ਕਬੂਲ ਪੈ ਜਾਂਦਾ ਹੈ। ਠਹਿਰਾਉ।
Fareedkot Teekaਜੋ ਤਿਸ ਗੁਰੂ ਕੋ ਭਾਵੈ ਸੋਈ ਪਰਵਾਨ ਨਿਹਚੇ ਕਰ॥੧॥ ਰਹਾਉ ॥
Prof. Sahib Singhਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਗੁਰੂ ਭੀ (ਸਿਰ-ਮੱਥੇ) ਕਬੂਲ ਕਰਦਾ ਹੈ ॥੧॥ ਰਹਾਉ ॥ਪਦ ਅਰਥ ਤਿਸੁ ਭਾਵੈ = ਉਸ ਨੂੰ ਚੰਗਾ ਲੱਗਦਾ ਹੈ। ਪਰਵਾਣੁ = ਕਬੂਲ ॥੧॥ ਰਹਾਉ ॥
SikhNet (Spanish)Mira al Guru y a Dios como si fueran Uno y acepta lo que sea Su Voluntad. (1-Pausa)
ਗੁਰ ਚਰਣੀ; ਜਾ ਕਾ ਮਨੁ ਲਾਗੈ ॥
gur charanee; jaa kaa man laagai |
Sant Singh KhalsaOne whose mind is attached to the Guru's feet
Manmohan SinghHe, whose soul is attached to the Guru's feet,
Manmohan Singh (Punjabi)ਜਿਸ ਦੀ ਆਤਮਾ ਗੁਰਾਂ ਦੇ ਪੈਰਾਂ ਨਾਲ ਜੁੜੀ ਹੋਈ ਹੈ,
Fareedkot Teekaਜਿਨੋਂ ਕਾ ਗੁਰੋਂ ਕੀ ਚਰਣੀ ਮੇਂ ਮਨ ਲਾਗਾ ਹੈ॥
Prof. Sahib Singhਹੇ ਮੇਰੇ ਮਨ! ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ,ਪਦ ਅਰਥ ਜਾ ਕਾ ਮਨੁ = ਜਿਸ ਮਨੁੱਖ ਦਾ ਮਨ।
SikhNet (Spanish)El que está entonado en los Pies del Guru,
ਦੂਖੁ ਦਰਦੁ ਭ੍ਰਮੁ; ਤਾ ਕਾ ਭਾਗੈ ॥
dookh darad bhram; taa kaa bhaagai |
Sant Singh Khalsahis pains, sufferings and doubts run away.
Manmohan Singhhis pain, suffering and doubt hasten away.
Manmohan Singh (Punjabi)ਉਸ ਦੀ ਪੀੜ, ਤਕਲੀਫ ਅਤੇ ਵਹਿਮ ਦੌੜ ਜਾਂਦੇ ਹਨ।
Fareedkot Teekaਤਿਨ ਕਾ ਜਨਮ ਮਰਨ ਰੂਪ ਦੁਖ ਔ (ਦਰਦੁ) ਦੁਖ ਜੰਨ ਪੀੜਾ ਵਾ ਦ੍ਰਿਦ੍ਰ ਅਰਥਾਤ ਆਲਸ ਦੂਰ ਹੋਤਾ ਹੈ। ਕਿਉਂਕਿ ਪਿਛਲੀ ਰਾਤ ਉਠ ਕੇ ਨਾਮ ਜਪਤੇ ਹੈਂ ਪੁਨਹ ਭ੍ਰਮ ਭੀ ਭਾਗ ਜਾਤਾ ਹੈ॥
Prof. Sahib Singhਉਸ ਦੀ ਹਰੇਕ ਭਟਕਣਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ।
SikhNet (Spanish)calma sus aflicciones; sus dudas y dolores desaparecen.
ਗੁਰ ਕੀ ਸੇਵਾ; ਪਾਏ ਮਾਨੁ ॥
gur kee sevaa; paae maan |
Sant Singh KhalsaServing the Guru, honor is obtained.
Manmohan SinghBy Guru's service, the mortal obtains honour.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਦੁਆਰਾ, ਪ੍ਰਾਣੀ ਇੱਜ਼ਤ ਆਬਰੂ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਸੇਵਾ ਤੇ ਮਾਨ ਪਾਵਤਾ ਹੈ॥
Prof. Sahib Singhਹੇ ਮਨ! ਗੁਰੂ ਦੀ ਸਰਨ ਪੈ ਕੇ ਮਨੁੱਖ (ਹਰ ਥਾਂ) ਆਦਰ ਹਾਸਲ ਕਰਦਾ ਹੈ।ਪਦ ਅਰਥ ਪਾਏ = ਖੱਟਦਾ। ਮਾਨੁ = ਆਦਰ।
SikhNet (Spanish)Es a través del Servicio del Guru que uno obtiene Honor;
ਗੁਰ ਊਪਰਿ; ਸਦਾ ਕੁਰਬਾਨੁ ॥੨॥
gur aoopar; sadaa kurabaan |2|
Sant Singh KhalsaI am forever a sacrifice to the Guru. ||2||
Manmohan SinghUnto the Guru, I am ever a sacrifice.
Manmohan Singh (Punjabi)ਗੁਰਾਂ ਦੇ ਉਤੋਂ ਮੈਂ ਸਦੀਵ ਹੀ ਸਦਕੇ ਜਾਂਦਾ ਹਾਂ।
Fareedkot Teekaਇਸੀ ਤੇ ਗੁਰੋਂ ਕੇ ਊਪਰ ਸੇ ਹਮ ਸਦਾ ਕੁਰਬਾਨ ਜਾਤੇ ਹੈਂ॥੨॥
Prof. Sahib Singhਹੇ ਮੇਰੇ ਮਨ! ਗੁਰੂ ਤੋਂ ਸਦਾ ਸਦਕੇ ਹੋ ॥੨॥
SikhNet (Spanish)ofrezco siempre mi ser en sacrificio al Guru. (2)
ਗੁਰ ਕਾ ਦਰਸਨੁ; ਦੇਖਿ ਨਿਹਾਲ ॥
gur kaa darasan; dekh nihaal |
Sant Singh KhalsaGazing upon the Blessed Vision of the Guru's Darshan, I am exalted.
Manmohan SinghSeeing the Guru's vision, I am ecstasied.
Manmohan Singh (Punjabi)ਗੁਰਾਂ ਦਾ ਦੀਦਾਰ ਵੇਖ ਕੇ, ਮੈਂ ਪ੍ਰਸੰਨ ਹੋ ਗਿਆ ਹਾਂ।
Fareedkot Teekaਗੁਰੋਂ ਕਾ ਦਰਸਨ ਦੇਖ ਕੇ ਨਿਹਾਲ ਹੋਈਤਾ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਦਾ ਦਰਸ਼ਨ ਕਰ ਕੇ (ਮਨੁੱਖ ਦਾ ਤਨ ਮਨ) ਖਿੜ ਜਾਂਦਾ ਹੈ।ਪਦ ਅਰਥ ਦੇਖਿ = ਵੇਖ ਕੇ। ਨਿਹਾਲ = ਪ੍ਰਸੰਨ।
SikhNet (Spanish)Teniendo la Visión del Guru uno es bendecido;
ਗੁਰ ਕੇ ਸੇਵਕ ਕੀ; ਪੂਰਨ ਘਾਲ ॥
gur ke sevak kee; pooran ghaal |
Sant Singh KhalsaThe work of the Guru's servant is perfect.
Manmohan SinghPerfect is the service of the Guru's slave.
Manmohan Singh (Punjabi)ਪੂਰੀ ਹੈ ਟਹਿਲ ਸੇਵਾ, ਗੁਰਾਂ ਦੇ ਗੋਲੇ ਦੀ।
Fareedkot Teekaਗੁਰੋਂ ਕੇ ਸੇਵਕ ਕੀ ਪੂਰਨ ਕਮਾਈ ਹੈ॥
Prof. Sahib Singhਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੀ ਮੇਹਨਤ ਸਫਲ ਹੋ ਜਾਂਦੀ ਹੈ।ਪਦ ਅਰਥ ਘਾਲ = ਮੇਹਨਤ, ਕਮਾਈ।
SikhNet (Spanish)el Devoto del Guru vive satisfecho
ਗੁਰ ਕੇ ਸੇਵਕ ਕਉ; ਦੁਖੁ. ਨ ਬਿਆਪੈ ॥
gur ke sevak kau; dukh. na biaapai |
Sant Singh KhalsaPain does not afflict the Guru's servant.
Manmohan SinghPain befalls not the Guru's serf.
Manmohan Singh (Punjabi)ਗੁਰਾਂ ਦੇ ਨਫਰ ਨੂੰ ਤਕਲੀਫ ਨਹੀਂ ਵਾਪਰਦੀ।
Fareedkot Teekaਗੁਰੋਂ ਕੇ ਸੇਵਕ ਕੋ ਦੁਖ ਨਹੀਂ ਬਿਆਪਤਾ॥
Prof. Sahib Singhਕੋਈ ਭੀ ਦੁੱਖ ਗੁਰੂ ਦੇ ਸੇਵਕ ਉਤੇ (ਆਪਣਾ) ਜ਼ੋਰ ਨਹੀਂ ਪਾ ਸਕਦਾ।ਪਦ ਅਰਥ ਕਉ = ਨੂੰ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।
SikhNet (Spanish)y nunca le aflige el dolor.
ਗੁਰ ਕਾ ਸੇਵਕੁ; ਦਹ ਦਿਸਿ ਜਾਪੈ ॥੩॥
gur kaa sevak; deh dis jaapai |3|
Sant Singh KhalsaThe Guru's servant is famous in the ten directions. ||3||
Manmohan SinghThe Guru's slave is renowned in ten directions.
Manmohan Singh (Punjabi)ਗੁਰਾਂ ਦਾ ਗੋਲਾ ਦਸੀਂ ਪਾਸੀਂ ਪ੍ਰਗਟ ਹੋ ਜਾਂਦਾ ਹੈ।
Fareedkot Teekaਗੁਰੋਂ ਕਾ ਸੇਵਕ ਦਸਾਂ ਦਿਸਾਂ ਮੇਂ (ਜਾਪੈ) ਜਾਣਿਆ ਜਾਤਾ ਹੈ॥੩॥
Prof. Sahib Singhਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ ॥੩॥ਪਦ ਅਰਥ ਦਹਦਿਸਿ = ਦਸੀਂ ਪਾਸੀਂ {ਦਹ = ਦਸ। ਦਿਸ = ਪਾਸਾ}। ਜਾਪੈ = ਪਰਗਟ ਹੋ ਜਾਂਦਾ ਹੈ ॥੩॥
SikhNet (Spanish)Sí, el Devoto del Guru se vuelve conocido en todas partes. (3)
ਗੁਰ ਕੀ ਮਹਿਮਾ; ਕਥਨੁ. ਨ ਜਾਇ ॥
gur kee mahimaa; kathan. na jaae |
Sant Singh KhalsaThe Guru's glory cannot be described.
Manmohan SinghGuru's glory one can utter not.
Manmohan Singh (Punjabi)ਗੁਰਾਂ ਦੀ ਪ੍ਰਭਤਾ ਕੋਈ ਵਰਣਨ ਨਹੀਂ ਕਰ ਸਕਦਾ।
Fareedkot Teekaਗੁਰੋਂ ਕੀ ਮਹਿਮਾ ਕਥੀ ਨਹੀਂ ਜਾਤੀ॥
Prof. Sahib Singhਹੇ ਭਾਈ! ਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।ਪਦ ਅਰਥ ਮਹਿਮਾ = ਵਡਿਆਈ।
SikhNet (Spanish)Uno no podría recitar la Alabanza del Guru,
ਪਾਰਬ੍ਰਹਮੁ ਗੁਰੁ; ਰਹਿਆ ਸਮਾਇ ॥
paarabraham gur; rahiaa samaae |
Sant Singh KhalsaThe Guru remains absorbed in the Supreme Lord God.
Manmohan SinghThe Guru remains absorbed in the Supreme Lord.
Manmohan Singh (Punjabi)ਗੁਰੂ ਜੀ ਸ਼ਰੋਮਣੀ ਸਾਹਿਬ ਅੰਦਰ ਲੀਨ ਹੋਏ ਰਹਿੰਦੇ ਹਨ।
Fareedkot Teekaਗੁਰੂ ਪਾਰਬ੍ਰਹਮ ਕੇ ਬੀਚ ਸਮਾਇ ਰਹਿਆ ਹੈ। ਭਾਵ ਸੇ ਜੈਸੇ ਪਾਰਬ੍ਰਹਮ ਬਿਅੰਤ ਹੈ, ਤਿਸੀ ਕਾ ਸਰੂਪ ਹੋਨੇ ਤੇ ਗੁਰੂ ਭੀ ਬਿਅੰਤ ਹੈ। ਇਸੀ ਤੇ ਗਉੜੀ ਸੁਖਮਨੀ ਵਿਚ ਲਿਖਾ ਹੈ ਕਿ☬"ਸਾਧ ਕੀ ਮਹਿਮਾ ਬੇਦ ਨ ਜਾਨਹਿ॥"
Prof. Sahib Singhਗੁਰੂ ਉਸ ਪਰਮਾਤਮਾ ਦਾ ਰੂਪ ਹੈ, ਜੋ ਹਰ ਥਾਂ ਵਿਆਪਕ ਹੈ।ਪਦ ਅਰਥ ਰਹਿਆ ਸਮਾਇ = ਹਰ ਥਾਂ ਮੌਜੂਦ ਹੈ।
SikhNet (Spanish)pues el Guru se ha inmergido en el Dios Supremo.
ਕਹੁ ਨਾਨਕ; ਜਾ ਕੇ ਪੂਰੇ ਭਾਗ ॥
kahu naanak; jaa ke poore bhaag |
Sant Singh KhalsaSays Nanak, one who is blessed with perfect destiny
Manmohan SinghSays Nanak, he who is blessed with perfect fortune,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੀ ਪੂਰਨ ਪ੍ਰਾਲਭਧ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਪੂਰੇ ਭਾਗ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ ਵੱਡੇ ਭਾਗ ਜਾਗਦੇ ਹਨ,
SikhNet (Spanish)Dice Nanak, aquél que es bendecido con un Destino Perfecto,
ਗੁਰ ਚਰਣੀ; ਤਾ ਕਾ ਮਨੁ ਲਾਗ ॥੪॥੬॥੮॥
gur charanee; taa kaa man laag |4|6|8|
Sant Singh Khalsa- his mind is attached to the Guru's feet. ||4||6||8||
Manmohan Singhhis mind is attached to the Guru's feet.
Manmohan Singh (Punjabi)ਉਸ ਦਾ ਚਿੱਤ ਹੀ ਗੁਰਾਂ ਦੇ ਪੈਰਾਂ ਨਾਲ ਜੁੜਦਾ ਹੈ।
Fareedkot Teekaਤਿਨ ਕਾ ਮਨ ਗੁਰੋਂ ਕੀ ਚਰਨੀ ਲਾਗਤਾ ਹੈ॥੪॥੬॥੮॥
Prof. Sahib Singhਉਸ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੪॥੬॥੮॥
SikhNet (Spanish)es entonado en los Pies del Guru.(4-6-8)