ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਬਨਿ ਭੀਹਾਵਲੈ. ਹਿਕੁ ਸਾਥੀ ਲਧਮੁ; ਦੁਖ ਹਰਤਾ ਹਰਿ ਨਾਮਾ ॥
ban bheehaavalai. hik saathee ladham; dukh harataa har naamaa |
Sant Singh KhalsaIn the dreadful wilderness, I have found the one and only companion; the Name of the Lord is the Destroyer of distress.
Manmohan SinghIn the dreadful wilderness, I have found the one companion, God's Name is the distress destroyer.
Manmohan Singh (Punjabi)ਭਿਆਨਕ ਬੀਆਬਾਣ ਵਿੱਚ ਮੈਨੂੰ ਇਕ ਸੰਗੀ ਮਿਲ ਪਿਆ ਹੈ, ਵਾਹਿਗੁਰੂ ਦਾ ਨਾਮ, ਜੋ ਕਸ਼ਟ ਨੂੰ ਨਸ਼ਟ ਕਰਨ ਵਾਲਾ ਹੈ।
Fareedkot Teekaਇਸ ਸੰਸਾਰ ਰੂਪ (ਭੀਹਾਵਲੈ) ਭੈਦਾਇਕ ਬਨ ਮੇਂ ਸੰਤੋਂ ਸੇ ਮੈਨੇ ਦੁਖੋਂ ਕੇ ਹਰਨੇ ਹਾਰਾ ਹਰਿ ਕਾ ਨਾਮ ਆਪਨਾ ਸਾਥੀ (ਲਧਮ) ਪਾਇਆ ਹੈ॥
Prof. Sahib Singh(ਸੰਸਾਰ ਰੂਪ ਇਸ) ਡਰਾਉਣੇ ਜੰਗਲ ਵਿਚ ਮੈਨੂੰ ਹਰਿ-ਨਾਮ ਰੂਪ ਇਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ,
ਪਦ ਅਰਥ ਭੀਹਾਵਲੈ ਬਨਿ = ਡਰਾਉਣੇ ਜੰਗਲ ਵਿਚ। ਹਿਕੁ = ਇੱਕ। ਲਧਮੁ = ਮੈਂ ਲੱਭਾ ਹੈ। ਹਰਤਾ = ਨਾਸ ਕਰਨ ਵਾਲਾ।
SikhNet (Spanish)En los terribles bosques del mundo he encontrado que mi Único Compañero es el Nombre del Señor, el Disipador de la tristeza.
ਬਲਿ ਬਲਿ ਜਾਈ ਸੰਤ ਪਿਆਰੇ; ਨਾਨਕ ਪੂਰਨ ਕਾਮਾਂ ॥੨॥
bal bal jaaee sant piaare; naanak pooran kaamaan |2|
Sant Singh KhalsaI am a sacrifice, a sacrifice to the Beloved Saints, O Nanak; through them, my affairs have been brought to fulfillment. ||2||
Manmohan SinghA sacrifice, sacrifice, am I unto the dear saints who have adjusted mine affairs, O Nanak.
Manmohan Singh (Punjabi)ਕੁਰਬਾਨ, ਕੁਰਬਾਨ ਹਾਂ, ਮੈਂ ਲਾਡਲੇ ਸੰਤਾਂ ਉਤੋਂ, ਜਿਨ੍ਹਾਂ ਨੇ ਮੇਰੇ ਕਾਰਜ ਰਾਸ ਕਰ ਦਿੱਤੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪੂਰਨ ਕਾਮ ਸੰਤੋਂ ਕੇ ਵਾ ਜਿਨ ਸੇ ਕਾਮਨਾਂ ਪੂਰੀ ਹੂਈ ਹੈ, ਤਿਨ ਸੰਤੋਂ ਕੇ ਮੈਂ ਬਾਰੰਬਾਰ ਬਲਿਹਾਰ ਜਾਤਾ ਹੂੰ॥੨॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ (ਜਿਸ ਦੀ ਮਿਹਰ ਨਾਲ ਮੇਰਾ ਇਹ) ਕੰਮ ਸਿਰੇ ਚੜ੍ਹਿਆ ਹੈ ॥੨॥
ਪਦ ਅਰਥ ਪੂਰਨ ਕਾਮਾਂ = ਕੰਮ ਪੂਰਾ ਹੋ ਗਿਆ ਹੈ ॥੨॥
SikhNet (Spanish)Ofrezco mi ser en sacrificio al Santo que me da esa Plenitud. (2)