ੴ

ਸਿੱਖਬਾਣੀ · SikhBani

ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ ॥

simarat ek achut abinaasee binase maaeaa maad
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1224 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਰਮਣ ਕਉ; ਰਾਮ ਕੇ ਗੁਣ ਬਾਦ ॥

raman kau; raam ke gun baad |

Sant Singh KhalsaTo chant the Glorious Praises of the Lord is Sublime.
Manmohan SinghSublime is the utterance of the Lord's praises.
Manmohan Singh (Punjabi)ਸਰੇਸ਼ਟ ਹੈ ਪ੍ਰਭੂ ਦੇ ਗੁਣਾ ਵਾਦਾਂ ਦਾ ਉਚਾਰਨ ਕਰਨਾ।
Fareedkot Teekaਜੀਵ ਕੇ ਰਮਣ ਕਰਣੇ ਹੇਤ ਰਾਮ ਕੇ ਗੁਣਾਨੁਵਾਦ ਸ੍ਰੇਸ਼ਟ ਹੈਂ॥
Prof. Sahib Singhਪਰਮਾਤਮਾ ਦੇ ਗੁਣਾਂ ਦਾ ਉਚਾਰਨ-ਇਹ ਹੀ ਸਿਮਰਨ ਵਾਸਤੇ (ਸ੍ਰੇਸ਼ਟ ਦਾਤ ਹੈ)।

ਪਦ ਅਰਥ ਰਮਣ ਕਉ = ਸਿਮਰਨ ਵਾਸਤੇ। ਗੁਣ ਬਾਦ = ਗੁਣਾਨਵਾਦ, ਗੁਣਾਂ ਦਾ ਉਚਾਰਨ।

SikhNet (Spanish)Recita, oh ser humano, las Alabanzas de Tu Señor, sí, medita en Tu Dios,

ਸਾਧਸੰਗਿ ਧਿਆਈਐ ਪਰਮੇਸਰੁ; ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥

saadhasang dhiaaeeai paramesar; amrit jaa ke suaad |1| rahaau |

Sant Singh KhalsaIn the Saadh Sangat, the Company of the Holy, meditate on the Transcendent Lord God; The taste of His essence is Ambrosial Nectar. ||1||Pause||
Manmohan SinghAssociating with the saints ' society, contemplate thou thy Lord, Nectar-sweet is whose relish. Pause.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ ਤੂੰ ਆਪਣੇ ਸਾਈਂ ਦਾ ਸਿਮਰਨ ਕਰ, ਅੰਮ੍ਰਿਤਮਈ ਮਿੱਠਾ ਹੈ ਜਿਸ ਦਾ ਜਾਇਕਾ। ਠਹਿਰਾਉ।
Fareedkot Teekaਸੰਤੋਂ ਕੇ ਸੰਗ ਕਰ ਕੇ ਪਰਮੇਸਰ ਕੋ ਧਿਆਵਣਾ ਕਰੀਏ, ਜਿਸ ਕੇ ਗੁਣ ਅੰਮ੍ਰਿਤ ਵਤ ਸ੍ਵਾਦੀਕ ਹੈਂ॥੧॥ ਰਹਾਉ ॥
Prof. Sahib Singhਜਿਸ ਪਰਮੇਸਰ ਦੇ (ਨਾਮ ਜਪਣ ਦੇ) ਰਸ ਆਤਮਕ ਜੀਵਨ ਦੇਣ ਵਾਲੇ ਹਨ, ਉਸ ਦਾ ਧਿਆਨ ਸਾਧ ਸੰਗਤ ਵਿਚ ਟਿਕ ਕੇ ਧਰਨਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਸੰਗਿ = ਸੰਗਤ ਵਿਚ। ਧਿਆਈਐ = ਸਿਮਰਿਆ ਜਾ ਸਕਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਜਾ ਕੇ = ਜਿਸ (ਪਰਮਾਤਮਾ) ਦੇ ॥੧॥ ਰਹਾਉ ॥

SikhNet (Spanish)en la Compañía de los Santos. Ahí uno saborea el Néctar Dulce. (1-Pausa)

ਸਿਮਰਤ ਏਕੁ ਅਚੁਤ ਅਬਿਨਾਸੀ; ਬਿਨਸੇ ਮਾਇਆ ਮਾਦ ॥

simarat ek achut abinaasee; binase maaeaa maad |

Sant Singh KhalsaMeditating in remembrance on the One Unmoving, Eternal, Unchanging Lord God, the intoxication of Maya wears off.
Manmohan SinghRemembering the One Moveless and Eternal Lord the intoxication of worldly valuables wears off.
Manmohan Singh (Punjabi)ਇਕ ਅਹਿਲ ਅਤੇ ਅਮਰ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਸੰਸਾਰੀ ਪਦਾਰਥਾਂ ਦੀ ਖੁਮਾਰੀ ਉਤਰ ਜਾਂਦੀ ਹੈ।
Fareedkot Teekaਏਕ ਅਚੁਤ ਅਬਿਨਾਸ਼ੀ ਕੇ ਸਿਮਰਨੇ ਕਰ ਗੁਰਮੁਖੋਂ ਕੇ ਮਾਇਆ ਔ ਮਦ ਬਿਨਸ ਗਏ ਹੈਂ॥
Prof. Sahib Singhਅਬਿਨਾਸੀ ਨਾਸ-ਰਹਿਤ ਪ੍ਰਭੂ ਦਾ ਨਾਮ ਸਿਮਰਦਿਆਂ ਮਾਇਆ ਦੇ ਸਾਰੇ ਨਸ਼ੇ ਨਾਸ ਹੋ ਜਾਂਦੇ ਹਨ।

ਪਦ ਅਰਥ ਅਚੁਤ = {ਅਚੁੱਤ} ਨਾਸ ਰਹਿਤ। ਮਾਦ = ਮਸਤੀਆਂ।

SikhNet (Spanish)Habitando en el Dios Eterno e Inmortal, la intoxicación de Maya desaparece y uno no se aflige más,

ਸਹਜ ਅਨਦ ਅਨਹਦ ਧੁਨਿ ਬਾਣੀ; ਬਹੁਰਿ. ਨ ਭਏ ਬਿਖਾਦ ॥੧॥

sehaj anad anahad dhun baanee; bahur. na bhe bikhaad |1|

Sant Singh KhalsaOne who is blessed with intuitive peace and poise, and the vibrations of the Unstruck Celestial Bani, never suffers again. ||1||
Manmohan SinghHe who is blessed with poise and bliss and within whom unstruck melody resounds, comes not to grief again.
Manmohan Singh (Punjabi)ਜਿਸ ਨੂੰ ਅਡੋਲਤਾ ਅਤੇ ਅਨੰਦ ਦੀ ਦਾਤ ਮਿਲੀ ਹੈ ਅਤੇ ਜਿਸ ਦੇ ਅੰਦਰ ਸੁਤੇ ਸਿਧ ਕੀਰਤਨ ਗੂੰਜਦਾ ਹੈ, ਉਹ ਮੁੜ ਕਸ਼ਟ ਨਹੀਂ ਉਠਾਉਂਦਾ।
Fareedkot Teekaਗੁਰੋਂ ਕੇ ਉਪਦੇਸ ਰੂਪ ਬਾਣੀ ਕੀ ਧੁਨ ਉਚਾਰਨ ਕਰਨੇ ਸੇ ਏਕ ਰਸ ਗਿਆਨ ਕਰ ਅਨੰਦ ਹੂਆ ਹੈ, ਸੋ ਗੁਰਮੁਖ ਬਹੁਰੋ (ਬਿਖਾਦ) ਸ਼ੋਕ ਮੇਂ ਪ੍ਰਾਪਤ ਨਹੀਂ ਹੂਏ ਹੈਂ॥੧॥
Prof. Sahib Singh(ਸਿਮਰਨ ਵਾਲੇ ਦੇ ਅੰਦਰ) ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, ਸਿਫ਼ਤ-ਸਾਲਾਹ ਦੀ ਬਾਣੀ ਦੀ ਇਕ-ਰਸ ਰੌ ਜਾਰੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਦੁੱਖ-ਕਲੇਸ਼ ਨਹੀਂ ਰਹਿ ਜਾਂਦੇ ॥੧॥

ਪਦ ਅਰਥ ਸਹਜ ਆਨਦ = ਆਤਮਕ ਅਡੋਲਤਾ ਦੇ ਆਨੰਦ। ਅਨਹਦ ਧੁਨਿ = ਇਕ-ਰਸ ਟਿਕੀ ਰਹਿਣ ਵਾਲੀ ਰੌ। ਬਹੁਰਿ = ਮੁੜ। ਬਿਖਾਦ = ਦੁੱਖ-ਕਲੇਸ਼ ॥੧॥

SikhNet (Spanish)bendecida con la Paz del Equilibrio, la Melodía Celestial resuena en el interior de la mente. (1)

ਸਨਕਾਦਿਕ ਬ੍ਰਹਮਾਦਿਕ ਗਾਵਤ; ਗਾਵਤ ਸੁਕ ਪ੍ਰਹਿਲਾਦ ॥

sanakaadik brahamaadik gaavat; gaavat suk prahilaad |

Sant Singh KhalsaEven Brahma and his sons sing God's Praises; Sukdayv and Prahlaad sing His Praises as well.
Manmohan SinghSanak etc. and Brahma and the like, sing the Lord's praise and sing the Lord's praise Suk and Prahlad as well.
Manmohan Singh (Punjabi)ਸਨਕ ਆਦਿਕ ਅਤੇ ਬ੍ਰਹਮੇ ਵਰਗੇ ਪ੍ਰਭੂ ਦੀ ਕੀਰਤੀ ਗਾਇਨ ਕਰਦੇ ਹਨ ਅਤੇ ਗਾਇਨ ਕਰਦੇ ਹਨ ਪ੍ਰਭੂ ਦੀ ਕੀਰਤੀ ਸੁਕ ਅਤੇ ਪ੍ਰਹਿਲਾਦ ਭੀ।
Fareedkot Teekaਜਿਸ ਪਰਮੇਸ੍ਵਰ ਕੋ ਸਨਕਾਦਕ ਔਰ ਬ੍ਰਹਮਾਦਿਕ ਦੇਵਤਾ ਗਾਵਤੇ ਹੈਂ ਪੁਨਹ ਸੁਕਦੇਵ ਔਰ ਪ੍ਰਹਲਾਦਿ ਜਿਸ ਕੋ ਗਾਵਤੇ ਹੈਂ॥
Prof. Sahib Singhਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ, ਬ੍ਰਹਮਾ ਆਦਿਕ ਦੇਵਤੇ (ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦੇ ਰਹਿੰਦੇ ਹਨ। ਸੁਕਦੇਵ ਰਿਸ਼ੀ ਪ੍ਰਹਿਲਾਦ ਭਗਤ ਆਦਿਕ ਉਸ ਦੇ ਗੁਣ ਗਾਂਦੇ ਹਨ।

ਪਦ ਅਰਥ ਸਨਕਾਇਦਕ = (ਬ੍ਰਹਮਾ ਦੇ ਚਾਰ ਪੁੱਤਰ) ਸਨਕ, ਸਨਾਤਨ, ਸਨੰਦਨ, ਸਨਤਕੁਮਾਰ। ਗਾਵਤ = ਗਾਂਦੇ। ਸੁਕ = ਸੁਕਦੇਵ ਰਿਸ਼ੀ।

SikhNet (Spanish)Las Alabanzas de mi Dios son recitadas aún por Brahma y sus hijos,

ਪੀਵਤ ਅਮਿਉ ਮਨੋਹਰ ਹਰਿ ਰਸੁ; ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥

peevat amiau manohar har ras; jap naanak har bisamaad |2|80|103|

Sant Singh KhalsaDrinking in the fascinating Ambrosial Nectar of the Lord's sublime essence, Nanak meditates on the Amazing Lord. ||2||80||103||
Manmohan SinghMeditating on the wondrous Lord, Nanak drinks the beauteous and sweet God's elixir.
Manmohan Singh (Punjabi)ਅਦਭੁਤ ਸੁਆਮੀ ਦਾ ਸਿਮਰਨ ਕਰਨ ਦੁਆਰਾ, ਨਾਨਕ ਸੁੰਦਰ ਅਤੇ ਮਿਠੜੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ (ਬਿਸਮਾਦ) ਅਸਚਰਜ ਰੂਪ ਹਰੀ ਕੋ ਜਪ ਕਰ ਤਿਸ ਕੇ ਸੁੰਦਰ ਅੰਮ੍ਰਿਤ ਰੂਪ ਹਰੀ ਨਾਮ ਕੋ ਪੀਵਣਾ ਕਰਤੇ ਹੈਂ॥੨॥੮੦॥੧੦੩॥☬ਪੁਨਹ ਉਪਦੇਸ਼:
Prof. Sahib Singhਹੇ ਨਾਨਕ! ਮਨ ਨੂੰ ਮੋਹਣ ਵਾਲੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਿਆਂ, ਹਰੀ ਦਾ ਨਾਮ ਜਪ ਜਪ ਕੇ ਮਨੁੱਖ ਦੇ ਅੰਦਰ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਕਿ ਜਿਥੇ ਇਹ ਸਦਾ ਵਾਹ-ਵਾਹ ਦੀ ਮਸਤੀ ਵਿਚ ਟਿਕਿਆ ਰਹਿੰਦਾ ਹੈ ॥੨॥੮੦॥੧੦੩॥

ਪਦ ਅਰਥ ਪੀਵਤ = ਪੀਂਦਿਆਂ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਜਪਿ = ਜਪ ਕੇ। ਬਿਸਮਾਦ = ਵਿਸਮਾਦ-ਅਵਸਥਾ, ਬੇ-ਖ਼ੁਦੀ ਦੀ ਅਵਸਥਾ, ਆਤਮਕ ਮਸਤੀ ॥੨॥੮੦॥੧੦੩॥

SikhNet (Spanish)por Sukdev, el vidente y Prehlad también. Quien bebe del Delicioso Néctar del Señor, despierta a Sus Maravillas. (2-80-103)
Answers quote the Granth verbatim with Ang citations. AI commentary is not Gurbani and not a religious ruling.