ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino
ਹਰਣਾਂ ਬਾਜਾਂ ਤੈ ਸਿਕਦਾਰਾਂ; ਏਨੑਾ ਪੜੑਿਆ ਨਾਉ ॥
haranaan baajaan tai sikadaaraan; enaa parraa naau |
Sant Singh KhalsaDeer, falcons and government officials are known to be trained and clever.
Manmohan SinghThe deer, the hawks and the officials; they are called learned and clever,
Manmohan Singh (Punjabi)ਮਿਰਗ, ਬਾਜ ਅਤੇ ਅਫਸਰ, ਇਹ ਇਲਮਦਾਰ ਅਤੇ ਚਤਰ ਆਖੇ ਜਾਂਦੇ ਹਨ।
Fareedkot Teeka(ਹਰਣਾਂ) ਮ੍ਰਿਗ ਅਬ ਬਾਜਾਂ ਕਾ ਨਾਮ ਭੀ ਤੋ ਪੜੇ ਹੂਏ ਕਹੀਤਾ ਹੈ, ਭਾਵ ਮ੍ਰਿਗ ਅਰ ਬਾਜ ਸਿਕਾਰੀ ਸਿਖਾਏ ਹੂਏ ਹੋਤੇ ਹੈਂ। (ਤੈ) ਬਹੁੜੋ (ਸਿਕਦਾਰਾਂ) ਸਿਰਦਾਰ ਠਾਣੇਦਾਰ ਜੋ ਹੈਂ ਇਨ ਕਾ ਨਾਮ ਭੀ ਪੜਾ ਹੂਆ ਕਹਤੇ ਹੈਂ॥
Prof. Sahib Singhਹਰਨ, ਬਾਜ਼ ਤੇ ਅਹਲਕਾਰ-ਇਹਨਾਂ ਦਾ ਨਾਮ ਲੋਕ "ਪੜ੍ਹੇ ਹੋਏ" ਰੱਖਦੇ ਹਨ,ਪਦ ਅਰਥ ਤੈ = ਅਤੇ। ਸਿਕਦਾਰ = ਅਹਲਕਾਰ। ਏਨ੍ਹ੍ਹਾ ਪੜਿਆ ਨਾਉ = ਇਹਨਾਂ ਦਾ ਨਾਮ ਹੈ "ਪੜ੍ਹੇ ਹੋਏ।" (ਨੋਟ: ਗਿਝਾਇਆ ਹੋਇਆ ਹਰਨ ਤੇ ਬਾਜ਼ ਆਪਣੇ ਹੀ ਜਾਤਿ-ਭਰਾਵਾਂ ਨੂੰ ਲਿਆ ਫਸਾਂਦਾ ਹੈ ਤਿਵੇਂ ਹੀ ਅਹਲਕਾਰ ਆਪਣੇ ਹੀ ਹਮ-ਜਿਨਸ ਮਨੁੱਖਾਂ ਦਾ ਲਹੂ ਪੀਂਦਾ ਹੈ)।
SikhNet (Spanish)Se sabe que los venados, los halcones
ਫਾਂਧੀ ਲਗੀ. ਜਾਤਿ ਫਹਾਇਨਿ; ਅਗੈ. ਨਾਹੀ ਥਾਉ ॥
faandhee lagee. jaat fahaaein; agai. naahee thaau |
Sant Singh KhalsaWhen the trap is set, they trap their own kind; hereafter they will find no place of rest.
Manmohan SinghWhen the trap is laid, they trap their own class, but hereafter find no refuge.
Manmohan Singh (Punjabi)ਜਦ ਜਾਲ ਲਾ ਦਿਤਾ ਜਾਂਦਾ ਹੈ, ਉਹ ਆਪਣੀ ਨਿਜ ਦੀ ਸ਼੍ਹੇਣੀ ਨੂੰ ਫਸਾਉਂਦੇ ਹਨ, ਪ੍ਰੰਤੂ ਪ੍ਰਲੋਕ ਵਿੱਚ ਉਨ੍ਹਾਂ ਨੂੰ ਕੋਈ ਪਨਾਹ ਨਹੀਂ ਮਿਲਦੀ।
Fareedkot Teekaਜਬ (ਫਾਂਧੀ) ਫਾਹੀ ਲਗੀ ਤਬ ਮ੍ਰਿਗ ਅਰ ਬਾਜ ਔ ਸਰਦਾਰ ਲੋਕ ਅਪਨੀ ਜਾਤੀ ਕੇ ਜੀਵੋਂ ਕੋ ਫਹਾਵਤੇ ਹੈਂ। ਐਸੇ ਖੋਟੇ ਜੀਵੋਂ ਕੋ ਪ੍ਰਲੋਕ ਮੇਂ ਥਾਉਂ ਨਹੀਂ ਮਿਲਤਾ॥
Prof. Sahib Singh(ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।ਪਦ ਅਰਥ ਫਾਂਧੀ = ਫਾਹੀ। ਅਗੈ = ਪ੍ਰਭੂ ਹੀ ਹਜ਼ੂਰੀ ਵਿਚ। ਥਾਉ ਨਾਹੀ = ਕਬੂਲ ਨਹੀਂ ਹਨ।
SikhNet (Spanish)y los oficiales del gobierno reciben entrenamiento y son astutos.
ਸੋ ਪੜਿਆ. ਸੋ ਪੰਡਿਤੁ ਬੀਨਾ; ਜਿਨੑੀ ਕਮਾਣਾ ਨਾਉ ॥
so parriaa. so panddit beenaa; jinaee kamaanaa naau |
Sant Singh KhalsaHe alone is learned and wise, and he alone is a scholar, who practices the Name.
Manmohan SinghHe alone is learned, he alone scholarly and wise, who practises the Lord's Name.
Manmohan Singh (Punjabi)ਕੇਵਲ ਉਹ ਹੀ ਇਲਮਦਾਰ, ਕੇਵਲ ਉਹ ਹੀ ਵਿਦਵਾਨ ਅਤੇ ਸਿਆਣਾ ਹੈ, ਜੋ ਪ੍ਰਭੂ ਦੇ ਨਾਮ ਦੀ ਕਮਾਈ ਕਰਦਾ ਹੈ।
Fareedkot Teekaਸੋ ਪੜ੍ਹਾ ਹੂਆ ਅਰ ਸੋਈ ਪੰਡਤ (ਬੀਨਾ) ਚਤੁਰ ਹੈ ਜਿਨੋਂ ਨੇ ਪਰਮੇਸ੍ਵਰ ਕੇ ਨਾਮ ਕੀ ਜਾਪ ਰੂਪ ਕਮਾਈ ਕਰੀ ਹੈ॥
Prof. Sahib Singhਜਿਸ ਜਿਸ ਨੇ 'ਨਾਮ' ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ,ਪਦ ਅਰਥ ਬੀਨਾ = ਸਿਆਣਾ।
SikhNet (Spanish)Cuando la trampa está puesta, ellos mismos atrapan a los suyos,
ਪਹਿਲੋ ਦੇ. ਜੜ ਅੰਦਰਿ ਜੰਮੈ; ਤਾ ਉਪਰਿ ਹੋਵੈ ਛਾਂਉ ॥
pahilo de. jarr andar jamai; taa upar hovai chhaanau |
Sant Singh KhalsaFirst, the tree puts down its roots, and then it spreads out its shade above.
Manmohan SinghFirstly the tree develops its root in the ground, then alone it spread out its shade above.
Manmohan Singh (Punjabi)ਪਹਿਲ ਪ੍ਰਥਮੇ ਰੁਖ ਜਮੀਨ ਵਿੱਚ ਜੜ ਫੜਦਾ ਹੈ ਕੇਵਲ, ਤਦ ਹੀ ਇਸ ਦੀ ਛਾਂ ਉਤੇ ਹੁੰਦੀ ਹੈ।
Fareedkot Teeka(ਪਹਿਲੋ ਦੇ) ਪ੍ਰਿਥਮ ਪ੍ਰਿਥੀ ਕੇ ਅੰਦਰ ਜੜ ਜਮ ਜਾਤੀ ਹੈ ਤਬ ਊਪਰ ਬ੍ਰਿਛ ਕੀ ਛਾਉਂ ਹੋਤੀ ਹੈ, ਤਥਾ ਹੀ ਜੋ ਪਹਿਲੇ ਅੰਤਰ ਮੁਖ ਬ੍ਰਿਤੀ ਹੋਵੇ ਤੋ ਸੁਖ ਰੂਪ ਛਾਯਾ ਹੋਵੇ॥
Prof. Sahib Singh(ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿਚ 'ਨਾਮ' ਬੀਜੇ)।ਪਦ ਅਰਥ ਪਹਿਲੋ ਦੇ = ਸਭ ਤੋਂ ਪਹਿਲਾ।
SikhNet (Spanish)y aquí después no encuentran lugar de descanso.
ਰਾਜੇ ਸੀਹ; ਮੁਕਦਮ ਕੁਤੇ ॥
raaje seeh; mukadam kute |
Sant Singh KhalsaThe kings are tigers, and their officials are dogs;
Manmohan SinghThe kings are tigers and the courtiers dogs,
Manmohan Singh (Punjabi)ਪਾਤਿਸ਼ਾਹ ਸ਼ੇਰ ਹਨ ਅਤੇ ਅਹਿਲਕਾਰ ਕੂਕਰ (ਕੁਤੇ),
Fareedkot Teekaਕਲਿਜੁਗ ਕੇ ਰਾਜੇ ਤੋ (ਸਹਿ) ਸੇਰ ਹੈਂ ਔਰ ਜੋ (ਮੁਕਦਮ) ਨੰਬਰਦਾਰ ਹੈਂ, ਸੋ ਕੁਤੇ ਵਤ ਹੈਂ॥
Prof. Sahib Singh('ਨਾਮ' ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ,ਪਦ ਅਰਥ ਮੁਕਦਮ = ਮੁਕੱਦਮ, ਮੁਸਾਹਿਬ।
SikhNet (Spanish)Sólo será sabio y aprendido el verdadero Escolar que practique el Nombre.
ਜਾਇ ਜਗਾਇਨੑਿ; ਬੈਠੇ ਸੁਤੇ ॥
jaae jagaaeina; baitthe sute |
Sant Singh Khalsathey go out and awaken the sleeping people to harass them.
Manmohan Singhthey go and harass the sitting and awaken the sleeping ones.
Manmohan Singh (Punjabi)ਉਹ ਬੈਠਿਆਂ ਅਤੇ ਸੁਤਿਆਂ ਨੂੰ ਸਤਾਉਂਦੇ ਤੇ ਜਗਾਉਂਦੇ ਹਨ।
Fareedkot Teekaਬੈਠੇ ਸੁਤੇ ਰਾਜਾ ਕੋ ਜਾਇ ਜਗਾਵਤੇ ਹੈਂ; ਗੁਨਾਹੀ ਪੁਰਸ ਰੂਪੁ ਸਿਕਾਰ ਦਿਖਾਇ ਦੇਤੇ ਹੈਂ॥
Prof. Sahib Singhਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)।
SikhNet (Spanish)Primero el árbol echa sus raíces y después esparce su sombra.
ਚਾਕਰ ਨਹਦਾ; ਪਾਇਨੑਿ ਘਾਉ ॥
chaakar nahadaa; paaeina ghaau |
Sant Singh KhalsaThe public servants inflict wounds with their nails.
Manmohan SinghThe king's servants inflict wound with their nails.
Manmohan Singh (Punjabi)ਰਾਜੇ ਦੇ ਨੌਕਰ ਆਪਣੇ ਨੌਦਰਾਂ ਨਾਲ ਜ਼ਖ਼ਮ ਕਰਦੇ ਹਨ।
Fareedkot Teekaਰਾਜੇ ਸ਼ੇਰ ਚਾਕਰ ਰੂਪੀ ਨਹੁਦ੍ਰਾਂ ਕਰ ਘਾਉ ਪਾਵਤੇ ਹੈਂ, ਭਾਵ ਤਿਨ ਕਾ ਮਾਸ ਰੂਪ ਧਨ ਖੈਂਚ ਲੇਤੇ ਹੈਂ॥
Prof. Sahib Singhਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ,ਪਦ ਅਰਥ ਨਹਦਾ = ਨਹੁੰਦ੍ਰਾਂ। ਘਾਉ = ਜ਼ਖ਼ਮ।
SikhNet (Spanish)Los reyes son tigres y sus oficiales perros, van y despiertan a los que duermen para agredirlos.
ਰਤੁ ਪਿਤੁ; ਕੁਤਿਹੋ ਚਟਿ ਜਾਹੁ ॥
rat pit; kutiho chatt jaahu |
Sant Singh KhalsaThe dogs lick up the blood that is spilled.
Manmohan SinghThe king's curs lick up the blood and bile of the poor subjects where,
Manmohan Singh (Punjabi)ਰਾਜੇ ਦੇ ਕੁੱਤੇ ਗਰੀਬ ਪ੍ਰਜਾ ਦੇ ਲਹੂ ਅਤੇ ਸਫਰਾਂ ਨੂੰ ਚਟੱਮ ਕਰ ਜਾਂਦੇ ਹਨ।
Fareedkot Teekaਰਤ ਪਿਤ ਅਰਥਾਤ ਬਾਕੀ ਰਹਾ ਹੂਆ ਲੇਸ ਮਾਤ੍ਰ ਧਨੁ ਕੁਤੇ (ਮੁਕਦਮ) ਚੌਧਰੀ ਚਟ ਜਾਤੇ ਹੈਂ॥
Prof. Sahib Singh(ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।ਪਦ ਅਰਥ ਰਤੁ ਪਿਤੁ = ਲਹੂ ਤੇ ਪਿੱਤਾ। ਕੁਤਿਹੋ = (ਮੁਕੱਦਮ) ਕੁੱਤਿਆਂ ਦੀ ਰਾਹੀਂ।
SikhNet (Spanish)Los sirvientes públicos infringen y hieren con sus uñas, los perros lamen la sangre que gotea,
ਜਿਥੈ ਜੀਆਂ ਹੋਸੀ ਸਾਰ ॥
jithai jeean hosee saar |
Sant Singh KhalsaBut there, in the Court of the Lord, all beings will be judged.
Manmohan SinghIn the Lord's Court, the men are to be assayed.
Manmohan Singh (Punjabi)ਜਿਥੇ, ਪ੍ਰਭੂ ਦੇ ਦਰਬਾਰ ਅੰਦਰ, ਬੰਦੇ ਪਰਖੇ ਜਾਣੇ ਹਨ।
Fareedkot Teekaਜਿਸ ਪਰਲੋਕ ਅਸਥਾਨ ਮੇਂ ਜੀਵੋਂ ਕੀ (ਸਾਰ) ਸਮਾਲ ਹੋਵੈਗੀ ਤਹਾਂ ਇਨਸਾਫ ਹੋਤਾ ਹੈ॥
Prof. Sahib Singhਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ,ਪਦ ਅਰਥ ਸਾਰ = ਪਰਖ, ਕਦਰ।
SikhNet (Spanish)pero, en la Corte del Señor, todos serán juzgados.
ਨਕੀਂ ਵਢੀਂ ਲਾਇਤਬਾਰ ॥੨॥
nakanee vadtanee laaeitabaar |2|
Sant Singh KhalsaThose who have violated the people's trust will be disgraced; their noses will be cut off. ||2||
Manmohan SinghThe noses of these untrustworthy ones shall be chopped off.
Manmohan Singh (Punjabi)ਇਨ੍ਹਾਂ ਬੇਇਤਬਾਰਿਆਂ ਦੇ ਨਕ ਵੱਢੇ ਜਾਣਗੇ।
Fareedkot Teekaਜੋ (ਲਾਇਤਬਾਰ) ਚੁਗਲ ਹੈਂ, ਸੋ ਨੱਕੀਂ ਵੱਡੀਂ ਫਿਰੈਂਗੇ, ਭਾਵ ਅਪਜਸ ਲੈਣਗੇ॥੨॥
Prof. Sahib Singhਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ) ॥੨॥ਪਦ ਅਰਥ ਲਾਇਤਬਾਰ = ਬੇ-ਇਤਬਾਰੇ।ਨਕੀ ਵਢੀ = ਵੱਢੇ ਨੱਕਾਂ ਨਾਲ, ਨੱਕ-ਵੱਢੇ ॥੨॥
SikhNet (Spanish)Y quiénes violaron la confianza de la gente, caerán en la desgracia y les cortarán la nariz. (2)