ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਆਪਿ ਉਪਾਏ ਮੇਦਨੀ; ਆਪੇ ਕਰਦਾ ਸਾਰ ॥
aap upaae medanee; aape karadaa saar |
Sant Singh KhalsaHe Himself creates the world, and He himself takes care of it.
Manmohan SinghThe Lord, of Himself, creates the world and of Himself takes care of it.
Manmohan Singh (Punjabi)ਸੁਆਮੀ ਆਪੇ, ਸੰਸਾਰ ਨੂੰ ਰਚਦਾ ਹੈ ਅਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ।
Fareedkot Teekaਵਾਹਿਗੁਰੂ ਆਪ ਹੀ ਸ੍ਰਿਸ਼ਟੀ ਕੋ ਉਤਪਤਿ ਕਰਤਾ ਹੈ ਔਰ ਆਪੇ ਹੀ ਸਭ ਸੰਭਾਲ ਕਰਤਾ ਹੈ॥
Prof. Sahib Singh(ਜੋ ਪ੍ਰਭੂ) ਆਪ ਜਗਤ ਪੈਦਾ ਕਰਦਾ ਹੈ ਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ,ਪਦ ਅਰਥ ਮੇਦਨੀ = ਧਰਤੀ। ਸਾਰ = ਸੰਭਾਲ।
SikhNet (Spanish)Él Mismo crea el mundo y Él Mismo lo cuida.
ਭੈ ਬਿਨੁ ਭਰਮੁ. ਨ ਕਟੀਐ; ਨਾਮਿ. ਨ ਲਗੈ ਪਿਆਰੁ ॥
bhai bin bharam. na katteeai; naam. na lagai piaar |
Sant Singh KhalsaWithout the Fear of God, doubt is not dispelled, and love for the Name is not embraced.
Manmohan SinghWithout God's fear, doubt is dispelled not and one love for the Lord's Name is imbibed not.
Manmohan Singh (Punjabi)ਰੱਬ ਦੇ ਡਰ ਦੇ ਬਾਝੋਂ, ਸੰਦੇਹ ਦੂਰ ਨਹੀਂ ਹੁੰਦਾ ਅਤੇ ਸਾਈਂ ਦੇ ਨਾਮ ਨਾਲ ਪ੍ਰੇਮ ਨਹੀਂ ਪੈਦਾ।
Fareedkot Teekaਪਰਮੇਸਰ ਕੇ ਭੈ ਬਿਨਾਂ ਭਰਮ ਨਿਬਿਰਤ ਨਹੀਂ ਹੋਤਾ ਔਰ ਨਾਮ ਮੇਂ ਪਿਆਰ ਨਹੀਂ ਲਾਗਤਾ ਹੈ॥
Prof. Sahib Singh(ਉਸ ਦਾ ਡਰ ਰੱਖਣ ਤੋਂ ਬਿਨਾ (ਮਾਇਆ ਪਿੱਛੇ) ਭਟਕਣ (-ਰੂਪ ਬੰਧਨ) ਕੱਟਿਆ ਨਹੀਂ ਜਾਂਦਾ, ਨਾਹ ਹੀ ਉਸ ਦੇ ਨਾਮ ਵਿਚ ਪਿਆਰ ਬਣਦਾ ਹੈ।ਪਦ ਅਰਥ ਭਰਮੁ = ਭਟਕਣਾ (-ਰੂਪ ਜ਼ੰਜੀਰ; ਵੇਖੋ ਪਉੜੀ ਨੰ: ੨੧)। ਨਾਮਿ = ਨਾਮ ਵਿਚ।
SikhNet (Spanish)Sin el Temor Reverencial a Dios, la duda no será disipada y el Amor al Nombre no nacerá.
ਸਤਿਗੁਰ ਤੇ. ਭਉ ਊਪਜੈ; ਪਾਈਐ ਮੋਖ ਦੁਆਰ ॥
satigur te. bhau aoopajai; paaeeai mokh duaar |
Sant Singh KhalsaThrough the True Guru, the Fear of God wells up, and the Door of Salvation is found.
Manmohan SinghThrough the True Guru, the Lord's fear wells up and one obtains the door of salvation.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਡਰ ਉਤਪੰਨ ਹੁੰਦਾ ਹੈ ਅਤੇ ਇਨਸਾਨ ਮੁਕਤੀ ਦੇ ਦਰ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਵਹੁ ਭ੍ਯ ਸਤਿਗੁਰੋਂ ਸੇ ਉਪਜਤਾ ਹੈ ਔਰ ਮੋਖ ਕਾ ਦੁਆਰਾ ਭੀ ਸਤਿਗੁਰੋਂ ਸੇ ਪਾਈਤਾ ਹੈ॥
Prof. Sahib Singhਪ੍ਰਭੂ ਦਾ ਡਰ ਗੁਰੂ ਦੀ ਸਰਣ ਪਿਆਂ ਪੈਦਾ ਹੁੰਦਾ ਹੈ ਤੇ ('ਰਬਾਣੀ ਬੰਦ' ਵਿਚੋਂ) ਖ਼ਲਾਸੀ ਦਾ ਰਸਤਾ ਮਿਲਦਾ ਹੈ,ਪਦ ਅਰਥ ਮੋਖ ਦੁਆਰ = (ਬੰਦੀਖ਼ਾਨੇ ਵਿਚੋਂ) ਖ਼ਲਾਸੀ ਦਾ ਰਸਤਾ।
SikhNet (Spanish)A través del Verdadero Guru el Temor Reverencial a Dios es edificado
ਭੈ ਤੇ. ਸਹਜੁ ਪਾਈਐ; ਮਿਲਿ ਜੋਤੀ ਜੋਤਿ ਅਪਾਰ ॥
bhai te. sehaj paaeeai; mil jotee jot apaar |
Sant Singh KhalsaThrough the Fear of God, intuitive ease is obtained, and one's light merges into the Light of the Infinite.
Manmohan SinghThrough the Lord's fear, gnosis is attained and man's light merges in the Infinite Luminous Lord.
Manmohan Singh (Punjabi)ਪ੍ਰਭੂ ਦੇ ਡਰ ਰਾਹੀਂ, ਰੱਬੀ ਗਿਆਤ ਪਰਾਪਤ ਹੁੰਦਾ ਹੈ ਅਤੇ ਮਨੁਸ਼ ਦਾ ਨੂਰ ਬੇਅੰਤ ਪ੍ਰਕਾਸ਼ਵਾਨ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਭ੍ਯ ਧਾਰਨੇ ਸੇ (ਸਹਜੁ) ਗਿਆਨ ਪਾਈਤਾ ਹੈ ਔਰ ਤਿਸ ਕਰ (ਅਪਾਰ) ਬਿਅੰਤ (ਜੋਤੀ) ਪਰਮਾਤਮਾ ਮੇਂ ਜੋਤ ਮਿਲ ਜਾਤੀ ਹੈ॥
Prof. Sahib Singh(ਕਿਉਂਕਿ ਪ੍ਰਭੂ ਦਾ) ਡਰ ਰੱਖਿਆਂ ਬੇਅੰਤ ਪ੍ਰਭੂ ਦੀ ਜੋਤਿ ਵਿਚ ਜੋਤਿ ਮਿਲਿਆਂ ਮਨ ਦੀ ਅਡੋਲਤਾ ਪ੍ਰਾਪਤ ਹੁੰਦੀ ਹੈ।ਪਦ ਅਰਥ ਸਹਜੁ = ਅਡੋਲ ਅਵਸਥਾ। ਮਿਲਿ = ਮਿਲ ਕੇ। ਜੋਤੀ = ਪਰਮਾਤਮਾ ਵਿਚ।
SikhNet (Spanish)y la Puerta de la Salvación es encontrada. Mediante el Temor Reverencial a Dios la intuición es obtenida, y la luz de unos se inmerge en la Luz del Infinito.
ਭੈ ਤੇ. ਭੈਜਲੁ ਲੰਘੀਐ; ਗੁਰਮਤੀ ਵੀਚਾਰੁ ॥
bhai te. bhaijal langheeai; guramatee veechaar |
Sant Singh KhalsaThrough the Fear of God, the terrifying world-ocean is crossed over, reflecting on the Guru's Teachings.
Manmohan SinghThrough God's fear, man crosses the dreadful world-ocean, reflecting on the Guru instruction.
Manmohan Singh (Punjabi)ਰੱਬ ਦੇ ਡਰ ਰਾਹੀਂ, ਗੁਰਾਂ ਦੇ ਉਪਦੇਸ਼ ਨੂੰ ਸੋਚਣ ਵੀਚਾਰਣ ਦੁਆਰਾ ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਭੈ ਧਾਰਨੇ ਤੇ ਗੁਰਮਤਿ ਲੈਕਰ ਵੀਚਾਰ ਕਰੀਏ ਤੌ ਸੰਸਾਰ ਸਮੁੰਦਰ ਸੇ ਪਾਰ ਲੰਘੀਤਾ ਹੈ॥
Prof. Sahib Singhਇਸ ਡਰ ਕਰਕੇ ਹੀ ਗੁਰਮੱਤ ਦੀ ਰਾਹੀਂ (ਉੱਚੀ) ਵੀਚਾਰ ਬਣਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ,ਪਦ ਅਰਥ ਭੈਜਲੁ = ਸੰਸਾਰ-ਸਮੁੰਦਰ।
SikhNet (Spanish)Mediante el Temor Reverencial a Dios, el aterrador océano del mundo es cruzado, meditando en la Enseñanza del Guru. Mediante el Temor Reverencial a Dios, el Intrépido Señor es encontrado;
ਭੈ ਤੇ. ਨਿਰਭਉ ਪਾਈਐ; ਜਿਸ ਦਾ. ਅੰਤੁ ਨ ਪਾਰਾਵਾਰੁ ॥
bhai te. nirbhau paaeeai; jis daa. ant na paaraavaar |
Sant Singh KhalsaThrough the Fear of God, the Fearless Lord is found; He has no end or limitation.
Manmohan SinghThrough His fear, the mortal attains unto the Fearless Lord, whose end and limit can be known not.
Manmohan Singh (Punjabi)ਉਸ ਦੇ ਡਰ ਰਾਹੀਂ, ਨਿਡਰ ਸੁਆਮੀ ਜਿਸ ਦਾ ਅਖੀਰ ਅਤੇ ਓੜਕ ਜਾਣਿਆ ਨਹੀਂ ਜਾ ਸਕਦਾ, ਪਾ ਲਿਆ ਜਾਂਦਾ ਹੈ।
Fareedkot Teekaਭੌ ਧਾਰਨੇ ਸੇ ਨਿਰਭਉ ਕੌ ਪਾਈਤਾ ਹੈ, ਜਿਸ ਕੇ ਆਰ ਪਾਰ ਕਾ ਕੁਛ ਅੰਤ ਨਹੀਂ ਆਵਤਾ॥
Prof. Sahib Singhਇਸ ਡਰ ਦੀ ਰਾਹੀਂ ਹੀ ਡਰ-ਰਹਿਤ ਪ੍ਰਭੂ ਮਿਲਦਾ ਹੈ ਜਿਸ ਦਾ ਅੰਤ ਨਹੀਂ ਪੈਂਦਾ ਜਿਸ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਦਾ।ਪਦ ਅਰਥ ਪਾਰਾਵਾਰੁ = ਪਾਰ-ਅਵਾਰੁ, ਪਾਰਲਾ ਉਰਲਾ ਬੰਨਾ।
SikhNet (Spanish)Él no tiene Fin ni Límite. Los soberbios Manmukjs no aprecian el Temor Reverencial del Señor y así,
ਮਨਮੁਖ ਭੈ ਕੀ ਸਾਰ. ਨ ਜਾਣਨੀ; ਤ੍ਰਿਸਨਾ ਜਲਤੇ ਕਰਹਿ ਪੁਕਾਰ ॥
manamukh bhai kee saar. na jaananee; trisanaa jalate kareh pukaar |
Sant Singh KhalsaThe self-willed manmukhs do not appreciate the value of the Fear of God. Burning in desire, they weep and wail.
Manmohan SinghThe egocentrics know not the worth of the Lord's fear and they wail, burning in desire.
Manmohan Singh (Punjabi)ਮਨਮਤੀਏ ਪ੍ਰਭੂ ਦੇ ਡਰ ਦੀ ਕਦਰ ਨੂੰ ਨਹੀਂ ਜਾਣਦੇ ਅਤੇ ਖਾਹਿਸ਼ ਅੰਦਰ ਸੜਦੇ ਹੋਏ ਚੀਕ ਚਿਹਾੜਾ ਪਾਉਂਦੇ ਹਨ।
Fareedkot Teekaਮਨਮੁਖ ਪੁਰਸ਼ ਭੈ ਕੀ ਸਾਰ ਕੋ ਨਹੀਂ ਜਾਨਤੇ ਹੈਂ, ਤ੍ਰਿਸ਼ਨਾਂ ਕਰ ਕੇ ਜਲਤੇ ਹੂਏ ਪੁਕਾਰ ਕਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਪ੍ਰਭੂ ਦੇ ਡਰ (ਵਿਚ ਰਹਿਣ ਦੀ) ਸਾਰ ਨਹੀਂ ਪੈਂਦੀ (ਸਿੱਟਾ ਇਹ ਨਿਕਲਦਾ ਹੈ ਕਿ ਉਹ ਮਾਇਆ ਦੀ) ਤ੍ਰਿਸ਼ਨਾ (-ਅੱਗ) ਵਿਚ ਸੜਦੇ ਵਿਲਕਦੇ ਹਨ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਸਾਰ = ਕਦਰ। ਨ ਜਾਣਨੀ = ਨ ਜਾਨਣਿ, ਨਹੀਂ ਜਾਣਦੇ। ਜਲਤੇ = ਸੜਦੇ। ਕਰਹਿ = ਕਰਦੇ ਹਨ।
SikhNet (Spanish)quemándose y siendo consumidos por sus deseos, lloran y se acongojan.
ਨਾਨਕ. ਨਾਵੈ ਹੀ ਤੇ ਸੁਖੁ ਪਾਇਆ; ਗੁਰਮਤੀ ਉਰਿ ਧਾਰ ॥੨੨॥
naanak. naavai hee te sukh paaeaa; guramatee ur dhaar |22|
Sant Singh KhalsaO Nanak, through the Name, peace is obtained, by enshrining the Guru's Teachings within the heart. ||22||
Manmohan SinghNanak, through the Lord's Name and by enshrining the Guru's instruction, within my mind, I have obtained peace.
Manmohan Singh (Punjabi)ਨਾਨਕ ਸੁਆਮੀ ਦੇ ਨਾਮ ਰਾਹੀਂ ਗੁਰਾਂ ਦਾ ਉਪਦੇਸ਼ ਆਪਣੇ ਅੰਤਰ-ਆਤਮੇ ਟਿਕਾਉਣ ਦੁਆਰਾ, ਮੈਂ ਆਰਾਮ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰ ਸਿਖਿਆ ਹਿਰਦੇ ਮੇਂ ਧਾਰ ਕਰ ਜਿਸ ਕਿਸੀ ਨੇ ਨਾਮ ਹੀ ਜਪਣੇ ਕਰ ਸੁਖ ਕੋ ਪਾਇਆ ਹੈ॥੨੨॥☬ਸ਼ੇਖ ਬ੍ਰਹਮ ਬਹੁਤ ਪ੍ਰਸ਼ਨ ਕਰਤਾ ਰਹਾ। ਗੁਰੂ ਜੀ ਉੱਤਰ ਦੇਤੇ ਰਹੇ। ਏਕ ਰੋਜ ਗੁਰੂ ਜੀ ਸੇ ਕਹਾ: ਬਾਰ ਬਾਰ ਪੂਛਣੇ ਕਰ ਆਪ ਮੇਰੇ ਪਰ ਕੁਛ ਨਰਾਜ ਤੌ ਨਹੀਂ ਹੋਤੇ॥ ਸ੍ਰੀ ਗੁਰੂ ਜੀ ਨੇ ਕਹਾ: ਹਮ ਹਰੀ ਜਸ ਕਹਤੇ ਹੂਏ ਅਧਿਕ ਅਨੰਦ ਹੋਤੇ ਹੈਂ। ਸੋ ਦ੍ਰਿਸ਼ਟਾਂਤੋਂ ਕਰ ਕਹਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦੇ 'ਨਾਮ' ਤੋਂ ਹੀ ਸੁਖ ਮਿਲਦਾ ਹੈ ਤੇ (ਇਹ 'ਨਾਮ') ਗੁਰੂ ਦੀ ਮੱਤ ਉਤੇ ਤੁਰਿਆਂ ਹੀ ਹਿਰਦੇ ਵਿਚ ਟਿਕਦਾ ਹੈ ॥੨੨॥ਪਦ ਅਰਥ ਤੇ = ਤੋਂ। ਉਰਿ = ਹਿਰਦੇ ਵਿਚ। ਉਰਿ = ਹਿਰਦੇ ਵਿਚ ॥੨੨॥
SikhNet (Spanish)Oh, dice Nanak, mediante el Nombre y enalteciendo la Enseñanza del Guru en el interior del corazón, la Paz es obtenida. (22)