ੴ

ਸਿੱਖਬਾਣੀ · SikhBani

ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ ॥

satigur kee sev na keeneea kiaa ohu kare veechaar
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 589 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Esencia de la Palabra del Shabd.

ਸਤਿਗੁਰ ਕੀ ਸੇਵ. ਨ ਕੀਨੀਆ; ਕਿਆ ਓਹੁ ਕਰੇ ਵੀਚਾਰੁ ॥

satigur kee sev. na keeneea; kiaa ohu kare veechaar |

Sant Singh KhalsaHe does not serve the True Guru; how can he reflect upon the Lord?
Manmohan SinghHe, who serves not the True Guru, how can he reflect over the Name?
Manmohan Singh (Punjabi)ਜੋ ਸੱਚੇ ਗੁਰਾਂ ਦੀ ਚਾਕਰੀ ਨਹੀਂ ਕਰਦਾ ਉਹ ਕਿਸ ਤਰ੍ਹਾਂ ਨਾਮ ਦਾ ਸਿਮਰਨ ਕਰ ਸਕਦਾ ਹੈ?
Fareedkot Teekaਜਿਸ ਨੇ ਸਤਗੁਰੂ ਕੀ ਸੇਵਾ ਨਹੀਂ ਕਰੀ ਹੈ ਵਹੁ ਕਿਆ ਬਿਚਾਰ ਕਰੈਗਾ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਉਹ ਹੋਰ ਕੀਹ ਵਿਚਾਰ ਕਰਦਾ ਹੈ? (ਭਾਵ, ਉਸ ਦੀ ਹੋਰ ਕਿਸੇ ਵਿਚਾਰ ਦਾ ਗੁਣ ਨਹੀਂ)।
SikhNet (Spanish)Esencia de la Palabra del Shabd. Aquél que no sirve al Verdadero Guru, ¿en qué puede habitar él?

ਸਬਦੈ ਸਾਰ. ਨ ਜਾਣਈ; ਬਿਖੁ ਭੂਲਾ ਗਾਵਾਰੁ ॥

sabadai saar. na jaanee; bikh bhoolaa gaavaar |

Sant Singh KhalsaHe does not appreciate the value of the Shabad; the fool wanders in corruption and sin.
Manmohan SinghThe fool strays in sin and knows not the worth of the Guru's hymns.
Manmohan Singh (Punjabi)ਮੂਰਖ ਗੁਨਾਹ ਅੰਦਰ ਭਟਕਦਾ ਹੈ ਅਤੇ ਗੁਰਬਾਣੀ ਦੀ ਕਦਰ ਨੂੰ ਨਹੀਂ ਪਛਾਣਦਾ।
Fareedkot Teekaਸਬਦ ਕੀ ਸਾਰ ਹੀ ਨਹੀਂ ਜਾਨਤਾ ਹੈ ਐਸਾ ਮੂਰਖ ਬਿਖਿਓਂ ਮੇਂ ਭੂਲਾ ਹੂਆ ਹੈ॥
Prof. Sahib Singhਉਹ ਮੂਰਖ ਜ਼ਹਿਰ (ਨੂੰ ਵੇਖ ਕੇ) ਭੁੱਲਾ ਹੋਇਆ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦਾ।
SikhNet (Spanish)Pues desviado del Sendero por el veneno de Maya, no conoce la

ਅਗਿਆਨੀ ਅੰਧੁ ਬਹੁ ਕਰਮ ਕਮਾਵੈ; ਦੂਜੈ ਭਾਇ ਪਿਆਰੁ ॥

agiaanee andh bahu karam kamaavai; doojai bhaae piaar |

Sant Singh KhalsaThe blind and ignorant perform all sorts of ritualistic actions; they are in love with duality.
Manmohan SinghThe blind ignorant mortal performs many rituals and loves duality.
Manmohan Singh (Punjabi)ਅੰਨ੍ਹਾ ਬੇਸਮਝ ਪ੍ਰਾਣੀ ਘਣੇਰੇ ਕਰਮ ਕਾਂਡ ਕਰਦਾ ਹੈ ਅਤੇ ਦਵੈਤ-ਭਾਵ ਨਾਲ ਪ੍ਰੇਮ ਧਾਰਦਾ ਹੈ।
Fareedkot Teekaਅਗਿਆਨੀ ਹੋ ਕਰ ਕੇ ਬਹੁਤ ਅੰਧੇ ਕਰਮੋਂ ਕੋ ਕਮਾਉਤੇ ਹੈਂ ਔ ਤਿਨ ਕਾ ਦ੍ਵੈਤ ਭਾਉ ਮੇਂ ਪ੍ਰੇਮ ਲਗ ਰਹਾ ਹੈ॥
Prof. Sahib Singhਉਹ ਅੰਨ੍ਹਾ ਅਗਿਆਨੀ (ਹੋਰ) ਬਹੁਤੇ ਕਰਮ ਕਰਦਾ ਹੈ (ਕਰਮ-ਧਾਰਮਿਕ ਰਸਮਾਂ) ਪਰ ਉਸ ਦੀ ਸੁਰਤ ਮਾਇਆ ਦੇ ਪਿਆਰ ਵਿਚ (ਹੀ ਲੱਗੀ ਰਹਿੰਦੀ ਹੈ)।
SikhNet (Spanish)Los tontos hacen buenas acciones pero siguen enamorados del otro.

ਅਣਹੋਦਾ ਆਪੁ ਗਣਾਇਦੇ; ਜਮੁ ਮਾਰਿ ਕਰੇ ਤਿਨ ਖੁਆਰੁ ॥

anahodaa aap ganaaeide; jam maar kare tin khuaar |

Sant Singh KhalsaThose who take unjustified pride in themselves, are punished and humiliated by the Messenger of Death.
Manmohan SinghThe, who, without cause, take pride on themselves, them, the death's courier punished and humiliates.
Manmohan Singh (Punjabi)ਜੋ ਬਿਨਾ ਵਜ੍ਹਾ (ਅਕਾਰਣ) ਆਪਣੇ ਆਪ ਉਤੇ ਹੰਕਾਰ ਕਰਦੇ ਹਨ, ਉਨ੍ਹਾਂ ਨੂੰ ਮੌਤ ਦਾ ਦੂਤ ਮਾਰਦਾ ਤੇ ਬੇਇੱਖ਼ਤ ਕਰਦਾ ਹੈ।
Fareedkot Teekaਬਿਨਾਂ ਹੂਆ ਹੀ ਅਪਨੇ ਕੋ ਬਡਾ ਗਿਨਤਾ ਹੈ, ਤਿਸ ਹੰਕਾਰ ਕਰ ਕੇ ਜਮ ਤਿਸ ਕੋ ਮਾਰ ਕਰ ਕੇ ਖੁਆਰ ਕਰਤਾ ਹੈ॥
Prof. Sahib Singhਜੋ ਮਨੁੱਖ ਆਪਣੇ ਅੰਦਰ ਕੋਈ ਗੁਣ ਨਾਹ ਹੁੰਦਿਆਂ ਆਪਣੇ ਆਪ ਨੂੰ (ਵੱਡਾ) ਜਤਾਉਂਦੇ ਹਨ, ਉਹਨਾਂ ਨੂੰ ਜਮ ਮਾਰ ਕੇ ਖ਼ੁਆਰ ਕਰਦਾ ਹੈ।
SikhNet (Spanish)Privados de todo mérito, piensan que lo tienen, y así la muerte los acecha.

ਨਾਨਕ. ਕਿਸ ਨੋ ਆਖੀਐ; ਜਾ ਆਪੇ ਬਖਸਣਹਾਰੁ ॥੨॥

naanak. kis no aakheeai; jaa aape bakhasanahaar |2|

Sant Singh KhalsaO Nanak, who else is there to ask? The Lord Himself is the Forgiver. ||2||
Manmohan SinghNanak, whom else is the mortal to ask, when the Lord Himself is the Pardoner?
Manmohan Singh (Punjabi)ਨਾਨਕ, ਜੀਵ ਹੋਰ ਕਿਸ ਨੂੰ ਕਹੇ, ਜਦ ਕਿ ਮਾਲਕ ਖੁਦ ਹੀ ਕਾਫੀ ਦੇਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਵਹੁ ਆਪ ਹੀ ਬਖਸ਼ਿੰਦ ਹੈ ਤਬ ਔਰ ਕਿਸ ਕੇ ਆਗੇ ਪ੍ਰਾਰਥਨਾ ਕਰੀਏ॥੨॥
Prof. Sahib Singhਪਰ, ਹੇ ਨਾਨਕ! ਕਿਸੇ ਨੂੰ ਕੀਹ ਆਖਣਾ ਹੈ? ਪਰਮਾਤਮਾ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ (ਭਾਵ, ਇਸ ਮਨ-ਮੁਖਤਾ ਵਲੋਂ ਪ੍ਰਭੂ ਆਪ ਹੀ ਬਚਾਉਣ ਦੇ ਸਮਰੱਥ ਹੈ, ਹੋਰ ਕੋਈ ਜੀਵ ਸਹੈਤਾ ਨਹੀਂ ਕਰ ਸਕਦਾ) ॥੨॥
SikhNet (Spanish)Dice Nanak, ¿a quién otro nos podemos dirigir cuando nuestro Señor es Quien nos perdona a todos? (2)
Answers quote the Granth verbatim with Ang citations. AI commentary is not Gurbani and not a religious ruling.