ੴ

ਸਿੱਖਬਾਣੀ · SikhBani

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥

jaa kau har rang laago is jug meh so kaheeat hai sooraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 679, 680 · 7 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 | Ang 679

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਜਾ ਕਉ ਹਰਿ ਰੰਗੁ ਲਾਗੋ. ਇਸੁ ਜੁਗ ਮਹਿ; ਸੋ ਕਹੀਅਤ ਹੈ ਸੂਰਾ ॥

jaa kau har rang laago. is jug meh; so kaheeat hai sooraa | Ang 679

Sant Singh KhalsaHe alone is called a warrior, who is attached to the Lord's Love in this age.
Manmohan SinghHe alone, who is imbued with God's love in this age, is said to be a warrior.
Manmohan Singh (Punjabi)ਕੇਵਲ ਓਹੀ ਜਿਸ ਨੂੰ ਇਸ ਯੁੱਗ ਅੰਦਰ ਹਰੀ ਦਾ ਪ੍ਰੇਮ ਲੱਗ ਗਿਆ ਹੈ, ਸੂਰਬੀਰ ਆਖਿਆ ਜਾਂਦਾ ਹੈ।
Fareedkot Teekaਹੇ ਹਰੀ! ਜਿਸ ਕੋ ਆਪ ਕਾ ਪ੍ਰੇਮ ਲਾਗਿਆ ਹੈ, ਸੋਈ ਇਸ ਯੁਗ ਕੇ ਬੀਚ ਸੂਰਮਾ ਕਹੀਤਾ ਹੈ॥
Prof. Sahib Singhਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ।

ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ। ਰੰਗੁ = ਪ੍ਰੇਮ। ਇਸੁ ਜੁਗ ਮਹਿ = ਇਸ ਜਗਤ ਵਿਚ। ਸੂਰਾ = ਸੂਰਮਾ।

SikhNet (Spanish)En ésta época de oscuridad en la conciencia, sólo será poderoso, aquél que ame a su Señor,

ਆਤਮ ਜਿਣੈ. ਸਗਲ ਵਸਿ ਤਾ ਕੈ; ਜਾ ਕਾ ਸਤਿਗੁਰੁ ਪੂਰਾ ॥੧॥

aatam jinai. sagal vas taa kai; jaa kaa satigur pooraa |1| Ang 679

Sant Singh KhalsaThrough the Perfect True Guru, he conquers his own soul, and then everything comes under his control. ||1||
Manmohan SinghEverything is under his control, who, by the Perfect True Guru's grace, conquers his self.
Manmohan Singh (Punjabi)ਸਭ ਕੁਛ ਹੀ ਉਸ ਦੇ ਇਖਤਿਆਰ ਵਿੱਚ ਹੈ, ਜੋ ਪੂਰਨ ਸੱਚੇ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ।
Fareedkot Teekaਜਿਸ ਨੇ (ਆਤਮ) ਮਨ ਕੋ ਜੀਤਾ ਹੈ ਸੰਪੂਰਨ ਲੋਕ ਵਾ ਇੰਦ੍ਰੇ ਤਿਸ ਕੇ ਵਸ ਹੋ ਜਾਤੇ ਹੈਂ। ਪਰੰਤੂ ਜਿਸ ਕਾ ਸਤਿਗੁਰ (ਪੂਰਾ) ਬ੍ਰਹਮ ਸ੍ਰੋਤੀ ਬ੍ਰਹਮ ਨੇਸਟੀ ਹੋਤਾ ਹੈ, ਸੋ ਮਨ ਕੋ ਜੀਤਤਾ ਹੈ॥੧॥
Prof. Sahib Singhਪੂਰਾ ਗੁਰੂ ਜਿਸ ਮਨੁੱਖ ਦਾ (ਮਦਦਗਾਰ ਬਣ ਜਾਂਦਾ) ਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ (ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ) ॥੧॥

ਪਦ ਅਰਥ ਆਤਮੁ = ਆਪਣੇ ਆਪ ਨੂੰ, ਆਪਣੇ ਮਨ ਨੂੰ। ਜਿਣੈ = ਜਿੱਤ ਲੈਂਦਾ ਹੈ। ਵਸਿ = ਵੱਸ ਵਿਚ। ਤਾ ਕੈ ਵਸਿ = ਉਸ ਦੇ ਵੱਸ ਵਿਚ ॥੧॥

SikhNet (Spanish)mediante el Guru Perfecto, y conquiste su propia Alma para que entonces todo quede bajo su control. (1)

ਠਾਕੁਰੁ ਗਾਈਐ ਆਤਮ ਰੰਗਿ ॥

tthaakur gaaeeai aatam rang | Ang 680

Sant Singh KhalsaSing the Praises of the Lord and Master, with the love of your soul.
Manmohan SinghSing thou the Lord's praise with deepest love.
Manmohan Singh (Punjabi)ਤੂੰ ਦਿਲੀ-ਪਿਆਰ ਨਾਲ ਸਾਈਂ ਦਾ ਜੱਸ ਗਾਇਨ ਕਰ।
Fareedkot Teekaਹੇ ਠਾਕੁਰ ਜੀ! ਤੇਰੇ ਜਸ ਕੌ (ਆਤਮ) ਮਨ ਕੇ (ਰੰਗਿ) ਪ੍ਰੇਮ ਕਰ ਕੇ ਗਾਇਨ ਕਰੀਏ॥
Prof. Sahib Singhਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਆਤਮ ਰੰਗਿ = ਦਿਲੀ ਪਿਆਰ ਨਾਲ। ਗਾਈਐ = ਗਾਣਾ ਚਾਹੀਦਾ ਹੈ।

SikhNet (Spanish)Cantemos las Alabanzas del Señor Maestro con toda la fuerza de nuestra Alma,

ਸਰਣੀ ਪਾਵਨ. ਨਾਮ ਧਿਆਵਨ; ਸਹਜਿ ਸਮਾਵਨ ਸੰਗਿ ॥੧॥ ਰਹਾਉ ॥

saranee paavan. naam dhiaavan; sehaj samaavan sang |1| rahaau | Ang 680

Sant Singh KhalsaThose who seek His Sanctuary, and meditate on the Naam, the Name of the Lord, are blended with the Lord in celestial peace. ||1||Pause||
Manmohan SinghThey, who seek Lord's refuge and meditate on His Name, are blended with the Lord's. Pause.
Manmohan Singh (Punjabi)ਜੋ ਸੁਆਮੀ ਦੀ ਪਨਾਹ ਲੈਂਦੇ ਹਨ ਅਤੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ। ਠਹਿਰਾਉ।
Fareedkot Teekaਮਨ ਕੌ ਤੇਰੀ ਸਰਣ ਮੇਂ ਪਾਵਣੇ ਸੇ ਹੇ ਨਾਮੀ! ਤੇਰੇ ਨਾਮ ਕਾ ਧਿਆਵਣਾ ਹੋਤਾ ਹੈ, ਤਿਸੀ ਕਰ ਸੁਭਾਵਕ ਹੀ ਤੇਰੇ ਸਰੂਪ ਸਾਥ ਸਮਾਵਣਾ ਹੋਤਾ ਹੈ॥੧॥ ਰਹਾਉ ॥
Prof. Sahib Singhਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੰਗਿ = ਨਾਲ ॥੧॥ ਰਹਾਉ ॥

SikhNet (Spanish)pues quienes buscan Su Santuario y meditan en el Naam, se fusionan con el Señor, en la Paz Celestial. (1-Pausa)

ਜਨ ਕੇ ਚਰਨ. ਵਸਹਿ ਮੇਰੈ ਹੀਅਰੈ; ਸੰਗਿ ਪੁਨੀਤਾ ਦੇਹੀ ॥

jan ke charan. vaseh merai heearai; sang puneetaa dehee | Ang 680

Sant Singh KhalsaThe feet of the Lord's humble servant abide in my heart; with them, my body is made pure.
Manmohan SinghThe feet of God, slave abide within my mind, and in their association, my body is rendered pure.
Manmohan Singh (Punjabi)ਰੱਬ ਦੇ ਦਾਸ ਦੇ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ, ਅਤੇ ਉਨ੍ਹਾਂ ਦੀ ਸੰਗਤ ਨਾਲ ਮੇਰਾ ਤਨ ਪਵਿੱਤਰ ਹੋ ਗਿਆ ਹੈ।
Fareedkot Teekaਹੇ ਵਾਹਿਗੁਰੂ! ਤਿਨ ਤੇਰੇ ਦਾਸੋਂ ਕੇ ਚਰਨ ਜਬ ਮੇਰੇ ਹਿਰਦੇ ਮੇਂ ਵਸੇ ਤਬ ਤਿਨ ਕੇ ਸਾਥ ਮੇਰੀ ਦੇਹੀ ਪਵਿਤ੍ਰ ਹੋ ਜਾਵੈ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ।

ਪਦ ਅਰਥ ਵਸਹਿ = ਵੱਸ ਪੈਣ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਪੁਨੀਤਾ = ਪਵਿਤ੍ਰ। ਦੇਹੀ = ਸਰੀਰ।

SikhNet (Spanish)Que los Pies de los Santos sean enaltecidos en mi mente; que mi asociación con ellos me haga puro.

ਜਨ ਕੀ ਧੂਰਿ ਦੇਹੁ ਕਿਰਪਾ ਨਿਧਿ; ਨਾਨਕ ਕੈ ਸੁਖੁ ਏਹੀ ॥੨॥੪॥੩੫॥

jan kee dhoor dehu kirapaa nidh; naanak kai sukh ehee |2|4|35| Ang 680

Sant Singh KhalsaO treasure of mercy, please bless Nanak with the dust of the feet of Your humble servants; this alone brings peace. ||2||4||35||
Manmohan SinghO Treasure of mercy, bless Nanak with the dust of Thine serf's feet. This alone is the source of peace for him.
Manmohan Singh (Punjabi)ਹੇ ਰਹਮਿਤ ਦੇ ਖਜਾਨੇ, ਆਪਣੇ ਗੋਲੇ ਦੇ ਪੈਰਾਂ ਦੀ ਧੂੜ ਨਾਨਕ ਨੂੰ ਪ੍ਰਦਾਨ ਕਰ। ਕੇਵਲ ਏਹੀ ਉਸ ਲਈ ਆਰਾਮ ਦਾ ਇਕ ਸੋਮਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਕ੍ਰਿਪਾ ਨਿਧ! ਤਿਨ ਅਪਨੇ ਜਨੋਂ ਕੀ ਚਰਨ ਧੂੜੀ ਮੇਰੇ ਕੋ ਕ੍ਰਿਪਾ ਕਰਕੈ ਦੀਜੀਏ, ਹਮ ਕੋ ਇਸੀ ਮੇਂ ਹੀ ਸੁਖ ਹੈ॥੨॥੪॥੩੫॥
Prof. Sahib Singh(ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ ॥੨॥੪॥੩੫॥

ਪਦ ਅਰਥ ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਕੈ = ਨਾਨਕ ਦੇ ਹਿਰਦੇ ਵਿਚ ॥੨॥੪॥੩੫॥

SikhNet (Spanish)Tesoro de Misericordia, bendíceme con el Polvo de los Pies de Tus Santos, ésta en realidad es la única dicha para mí. (2-4-35)
Answers quote the Granth verbatim with Ang citations. AI commentary is not Gurbani and not a religious ruling.