ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਦਰਬਵੰਤੁ. ਦਰਬੁ ਦੇਖਿ ਗਰਬੈ; ਭੂਮਵੰਤੁ ਅਭਿਮਾਨੀ ॥
darabavant. darab dekh garabai; bhoomavant abhimaanee |
Sant Singh KhalsaThe rich man gazes upon his riches, and is proud of himself; the landlord takes pride in his lands.
Manmohan SinghBeholding his riches, the rich man takes pride and so is the landlord proud of his lands.
Manmohan Singh (Punjabi)ਆਪਣੀ ਮਾਇਆ ਨੂੰ ਵੇਖ ਵੇਖ ਮਾਇਆਧਾਰੀ ਹੰਕਾਰ ਕਰਦਾ ਹੈ, ਅਤੇ ਇਸੇ ਤਰ੍ਹਾਂ ਜ਼ਿਮੀਦਾਰ ਆਪਣੀਆਂ ਜ਼ਮੀਨਾਂ ਕਰ ਕੇ ਹੰਕਾਰੀ ਹੈ।
Fareedkot Teekaਜੈਸੇ ਧਨਵੰਤ ਧਨ ਕੋ ਦੇਖ ਕਰ (ਗਰਬੈ) ਹੰਕਾਰ ਕਰਤਾ ਹੈ ਔਰ ਜੈਸੇ ਪ੍ਰਿਥਵੀ ਕਾ ਮਾਲਕੁ ਭਾਵ ਜਿਮੀਂਦਾਰ ਜਮੀਨ ਕਰ ਕੇ ਅਭਿਮਾਨੀ ਹੋਤਾ ਹੈ॥
Prof. Sahib Singh(ਹੇ ਭਾਈ! ਧਨੀ ਮਨੁੱਖ ਨੂੰ ਧਨ ਦਾ ਆਸਰਾ ਹੁੰਦਾ ਹੈ, ਪਰ) ਧਨੀ ਮਨੁੱਖ ਧਨ ਨੂੰ ਵੇਖ ਕੇ ਅਹੰਕਾਰ ਕਰਨ ਲੱਗ ਪੈਂਦਾ ਹੈ। (ਜ਼ਿਮੀਂ ਦੇ ਮਾਲਕ ਨੂੰ ਜ਼ਿਮੀਂ ਦਾ ਸਹਾਰਾ ਹੁੰਦਾ ਹੈ, ਪਰ) ਜ਼ਿਮੀਂ ਦਾ ਮਾਲਕ (ਆਪਣੀ ਜ਼ਿਮੀਂ ਵੇਖ ਕੇ) ਅਹੰਕਾਰੀ ਹੋ ਜਾਂਦਾ ਹੈ।ਪਦ ਅਰਥ ਦਰਬੁ = {द्रव्य} ਧਨ। ਦਰਬਵੰਤੁ = ਧਨ ਵਾਲਾ ਮਨੁੱਖ, ਧਨੀ। ਦੇਖਿ = ਵੇਖ ਕੇ। ਗਰਬੈ = ਅਹੰਕਾਰ ਕਰਦਾ ਹੈ। ਭੂਮਵੰਤੁ = ਜ਼ਿਮੀਂ ਦਾ ਮਾਲਕ। ਅਭਿਮਾਨੀ = ਅਹੰਕਾਰੀ।
SikhNet (Spanish)Los ricos están orgullosos de sus riquezas, los terratenientes lo están de sus tierras,
ਰਾਜਾ ਜਾਨੈ ਸਗਲ ਰਾਜੁ ਹਮਰਾ; ਤਿਉ. ਹਰਿ ਜਨ ਟੇਕ ਸੁਆਮੀ ॥੧॥
raajaa jaanai sagal raaj hamaraa; tiau. har jan ttek suaamee |1|
Sant Singh KhalsaThe king believes that the whole kingdom belongs to him; in the same way, the humble servant of the Lord looks upon the support of his Lord and Master. ||1||
Manmohan SinghThe King deems the entire Kingdom to be his own, so does the God's slave's consider the Lord's support.
Manmohan Singh (Punjabi)ਜਿਵਨੂੰ ਪਾਤਿਸ਼ਾਹ ਸਾਰੀ ਪਾਤਿਸ਼ਾਹੀ ਨੂੰ ਆਪਣੀ ਨਿੱਜ ਦੀ ਜਾਇਦਾਦ ਜਾਣਦਾ ਹੈ, ਤਿਵਨੂੰ ਆਸਰਾ ਹੈ ਰੱਬ ਦੇ ਗੋਲੇ ਨੂੰ ਆਪਣੇ ਸਾਹਿਬ ਦਾ।
Fareedkot Teekaਜੈਸੇ ਰਾਜਾ ਜਾਨਤਾ ਹੈ ਕਿ ਸਰਬ ਰਾਜ ਹਮਾਰਾ ਹੈ, ਤਿਸੀ ਪ੍ਰਕਾਰ ਹਰਿ ਜਨੋਂ ਕੋ ਤਿਸ ਸ੍ਵਾਮੀ ਕੀ ਟੇਕ ਹੈ ਅਰਥਾਤ ਆਸਰਾ ਹੈ॥
Prof. Sahib Singhਰਾਜਾ ਸਮਝਦਾ ਹੈ ਸਾਰਾ ਦੇਸ ਮੇਰਾ ਹੀ ਰਾਜ ਹੈ (ਰਾਜੇ ਨੂੰ ਰਾਜ ਦਾ ਸਹਾਰਾ ਹੈ, ਪਰ ਰਾਜ ਦਾ ਅਹੰਕਾਰ ਭੀ ਹੈ)। ਇਸੇ ਤਰ੍ਹਾਂ ਪਰਮਾਤਮਾ ਦੇ ਸੇਵਕ ਨੂੰ ਮਾਲਕ-ਪ੍ਰਭੂ ਦਾ ਆਸਰਾ ਹੈ (ਪਰ ਉਸ ਨੂੰ ਕੋਈ ਅਹੰਕਾਰ ਨਹੀਂ) ॥੧॥ਪਦ ਅਰਥ ਰਾਜੁ = ਹਕੂਮਤ। ਜਾਨੈ = ਸਮਝਦਾ ਹੈ। ਟੇਕ = ਆਸਰਾ ॥੧॥
SikhNet (Spanish)el rey está orgulloso de su reino, y así el Devoto lo está de Dios. (1)
ਜੇ ਕੋਊ ਅਪੁਨੀ ਓਟ ਸਮਾਰੈ ॥
je koaoo apunee ott samaarai |
Sant Singh KhalsaWhen one considers the Lord to be his only support,
Manmohan SinghIf any one considers Lord as his only support,
Manmohan Singh (Punjabi)ਜੇਕਰ ਕੋਈ ਜਣਾ ਆਪਣੇ ਆਸਰੇ ਵੱਜੋਂ ਪ੍ਰਭੂ ਨੂੰ ਯਾਦ ਕਰੇ,
Fareedkot Teekaਜੇ ਕੋਈ ਅਪਨੇ ਆਸਰੇ ਆਏ ਕੋ ਸੰਮਾਲਤਾ ਹੈ ਕਿ ਏਹ ਪੁਰਸ ਮੇਰੀ ਸਰਨ ਆਇਆ ਹੈ॥
Prof. Sahib Singhਜੇ ਕੋਈ ਮਨੁੱਖ ਆਪਣੀ ਅਸਲੀ ਓਟ (ਪਰਮਾਤਮਾ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖੇ, ਤਾਂ ਉਹ (ਅਹੰਕਾਰ ਆਦਿਕ ਦੇ ਮੁਕਾਬਲੇ ਤੇ) ਆਪਣਾ ਹੌਸਲਾ ਨਹੀਂ ਹਾਰਦਾ,ਪਦ ਅਰਥ ਕੋਊ = ਕੋਈ ਮਨੁੱਖ। ਓਟ = ਆਸਰਾ। ਸਮਾਰੈ = ਸੰਭਾਲੇ, ਹਿਰਦੇ ਵਿਚ ਵਸਾਈ ਰੱਖੇ।
SikhNet (Spanish)Si uno se apoya en su Único Soporte, su Dios, entonces Dios usa todo Su Poder para ayudar al Devoto,
ਜੈਸਾ ਬਿਤੁ ਤੈਸਾ ਹੋਇ ਵਰਤੈ; ਅਪੁਨਾ ਬਲੁ. ਨਹੀ ਹਾਰੈ ॥੧॥ ਰਹਾਉ ॥
jaisaa bit taisaa hoe varatai; apunaa bal. nahee haarai |1| rahaau |
Sant Singh Khalsathen the Lord uses His power to help him; this power cannot be defeated. ||1||Pause||
Manmohan Singhthen, the Lord exercises all His might to Protect him and His might loses not. Pause.
Manmohan Singh (Punjabi)ਤਾਂ ਪ੍ਰਭੂ ਆਪਣੀ ਸਾਰੀ ਤਾਕਤ ਉਸ ਦੀ ਰੱਖਿਆ ਕਰਨ ਨੂੰ ਵਰਤਦਾ ਹੈ ਅਤੇ ਉਸ ਦੀ ਤਾਕਤ ਹਾਰਦੀ ਨਹੀਂ। ਠਹਿਰਾਉ।
Fareedkot Teekaਜੈਸਾ ਉਨ ਕਾ (ਬਿਤੁ) ਬਲ ਹੋਤਾ ਹੈ, ਤਿਸੀ ਪ੍ਰਕਾਰ ਹੋ ਕਰ ਉਸ ਕੀ ਰਖ੍ਯਾ ਮੇਂ (ਵਰਤੈ) ਪ੍ਰਵਿਰਤ ਹੋਤਾ ਹੈ। ਤਿਸ ਕੀ ਰਖ੍ਯਾ ਮੇਂ ਵਹੁ ਮਾਨੁਖ ਅਪਨਾ ਬਲ ਹਾਰਤਾ ਨਹੀਂ ਹੈ, ਤਾਂ ਤੇ ਪ੍ਰਮੇਸ੍ਵਰ ਸਰਣ ਆਏ ਕੀ ਰਖ੍ਯਾ ਕਿਉਂ ਨਹੀਂ ਕਰੇਗਾ, ਭਾਵ ਸੇ ਕਰੇਗਾ॥੧॥ ਰਹਾਉ ॥
Prof. Sahib Singh(ਕਿਉਂਕਿ) ਉਹ ਮਨੁੱਖ ਆਪਣੇ ਵਿਤ ਅਨੁਸਾਰ ਵਰਤਦਾ ਹੈ (ਵਿਤੋਂ ਬਾਹਰਾ ਨਹੀਂ ਹੁੰਦਾ, ਅਹੰਕਾਰ ਵਿਚ ਨਹੀਂ ਆਉਂਦਾ, ਮਨੁੱਖਤਾ ਤੋਂ ਨਹੀਂ ਡਿੱਗਦਾ) ॥੧॥ ਰਹਾਉ ॥ਪਦ ਅਰਥ ਬਿਤੁ = ਵਿਤ, ਪਾਂਇਆਂ। ਵਰਤੈ = ਜਗਤ ਨਾਲ ਕਾਰ-ਵਿਹਾਰ ਰੱਖਦਾ ਹੈ। ਬਲੁ = ਤਾਕਤ, ਹੌਸਲਾ ॥੧॥ ਰਹਾਉ ॥
SikhNet (Spanish)recuerda que Dios nunca pierde. (1-Pausa)
ਆਨ ਤਿਆਗਿ ਭਏ ਇਕ ਆਸਰ; ਸਰਣਿ ਸਰਣਿ ਕਰਿ ਆਏ ॥
aan tiaag bhe ik aasar; saran saran kar aae |
Sant Singh KhalsaRenouncing all others, I have sought the Support of the One Lord; I have come to Him, pleading, "Save me, save me!"
Manmohan SinghForsaking all others, I have sought one Lord's support and by saying "Protect me, protect me" I have come to the Lord.
Manmohan Singh (Punjabi)ਹੋਰ ਸਾਰਿਆਂ ਨੂੰ ਛੱਡ ਕੇ ਮੈਂ ਇਕ ਸੁਆਮੀ ਦਾ ਆਸਰਾ ਲਿਆ ਹੈ, "ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ" ਕਰਦਾ ਹੋਇਆ ਮੈਂ ਸੁਆਮੀ ਕੋਲ ਆਇਆ ਹਾਂ।
Fareedkot Teekaਤੈਸੇ ਸੰਤ ਜਨ ਔਰ ਸਭ ਕੋ ਤਿਆਗ ਕੇ ਵਾਹਿਗੁਰੂ ਕੇ ਆਸਰੇ ਭਏ ਹੈਂ, ਮਨ ਬਾਣੀ ਕਰ ਕੇ ਸਰਨ ਆਏ ਹੈਂ॥
Prof. Sahib Singhਜੇਹੜੇ ਮਨੁੱਖ ਹੋਰ ਸਾਰੇ (ਧਨ ਭੁਇਂ ਰਾਜ ਆਦਿਕ ਦੇ) ਆਸਰੇ ਛੱਡ ਕੇ ਇਕ ਪ੍ਰਭੂ ਦਾ ਆਸਰਾ ਰੱਖਣ ਵਾਲੇ ਬਣ ਜਾਂਦੇ ਹਨ, ਜੇਹੜੇ ਇਹ ਆਖ ਕੇ ਪ੍ਰਭੂ ਦੇ ਦਰ ਤੇ ਆ ਜਾਂਦੇ ਹਨ ਕਿ, ਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ,ਪਦ ਅਰਥ ਆਨ = ਹੋਰ ਸਾਰੇ (ਆਸਰੇ)। ਤਿਆਗਿ = ਛੱਡ ਕੇ। ਇਕ ਆਸਰ = ਇੱਕ ਆਸਰੇ ਵਾਲੇ। ਕਰਿ = ਕਰ ਕੇ, ਆਖ ਕੇ।
SikhNet (Spanish)Entonces olvida ya cualquier otro soporte y busca sólo el Refugio de Dios,
ਸੰਤ ਅਨੁਗ੍ਰਹ ਭਏ ਮਨ ਨਿਰਮਲ; ਨਾਨਕ ਹਰਿ ਗੁਨ ਗਾਏ ॥੨॥੩॥੩੪॥
sant anugrah bhe man niramal; naanak har gun gaae |2|3|34|
Sant Singh KhalsaBy the kindness and the Grace of the Saints, my mind has been purified; Nanak sings the Glorious Praises of the Lord. ||2||3||34||
Manmohan SinghBy saints grace, Nanak's mind has become pure and he sings God's praise.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਨਾਨਕ ਦਾ ਹਿਰਦਾ ਪਵਿੱਤਰ ਹੋ ਗਿਆ ਹੈ, ਅਤੇ ਉਸ ਹਰੀ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤੋਂ ਕੀ ਕ੍ਰਿਪਾ ਤੇ ਹਰਿ ਗੁਣ ਗਾਏ ਤੇ ਤਿਨ ਕੇ ਮਨ ਆਦੀ ਅੰਤਸਕਰਨ ਨਿਰਮਲ ਭਏ ਹੈਂ॥੨॥੩॥੩੪॥☬ਸੰਤੋਂ ਕੀ ਚਰਨ ਧੂੜੀ ਮਾਂਗਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾ ਗਾ ਕੇ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ ॥੨॥੩॥੩੪॥ਪਦ ਅਰਥ ਅਨੁਗ੍ਰਹ = ਕਿਰਪਾ ਨਾਲ। ਗਾਏ = ਗਾਇ, ਗਾ ਕੇ ॥੨॥੩॥੩੪॥
SikhNet (Spanish)así tu Alma será purgada de errores por la Gracia del Santo, y cantarás por siempre las Alabanzas del Señor. (2-3-34)