ੴ

ਸਿੱਖਬਾਣੀ · SikhBani

ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥

kar kirapaa satigur melion mukh guramukh naam dhiaaeisee
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 310 · 6 lines
Translations

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਕਰਿ ਕਿਰਪਾ ਸਤਿਗੁਰੁ ਮੇਲਿਓਨੁ; ਮੁਖਿ ਗੁਰਮੁਖਿ ਨਾਮੁ ਧਿਆਇਸੀ ॥

kar kirapaa satigur melion; mukh guramukh naam dhiaaeisee |

Sant Singh KhalsaBy His Grace, He leads us to meet the True Guru; then, as Gurmukh, we chant the Lord's Name, and meditate on it.
Manmohan SinghHe, whom, by His grace the Lord introduces to the True Guru through the Guru, utters the Name, with his mouth.
Manmohan Singh (Punjabi)ਜਿਸ ਨੂੰ ਸੁਆਮੀ, ਆਪਣੀ ਦਇਆ ਦੁਆਰਾ ਸੱਚੇ ਗੁਰਾਂ ਨਾਲ ਮਿਲਾਉਂਦੇ ਹਨ, ਉਹ ਗੁਰਾਂ ਦੇ ਰਾਹੀਂ, ਆਪਣੇ ਮੂੰਹ ਨਾਲ, ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਨੇ ਕ੍ਰਿਪਾ ਕਰ ਕੇ ਸਤਿਗੁਰੂ ਮੇਲੇ ਹੈਂ, ਸੋ ਜਗ੍ਯਾਸੂ ਸਭ ਮੇਂ (ਮੁਖਿ) ਸ੍ਰੇਸ਼ਟ ਜੋ ਸਤਿਗੁਰੂ ਹੈਂ ਤਿਨ (ਮੁਖਿ) ਦ੍ਵਾਰੇ ਨਾਮ ਕੋ ਧਿਆਵੇਗਾ॥
Prof. Sahib Singhਜਿਸ ਮਨੁੱਖ ਨੂੰ ਕਿਰਪਾ ਕਰ ਕੇ ਉਸ ਪ੍ਰਭੂ ਨੇ ਸਤਿਗੁਰੂ ਮਿਲਾਇਆ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਮੂੰਹੋਂ ਨਾਮ ਸਿਮਰਦਾ ਹੈ,

ਪਦ ਅਰਥ ਮੇਲਿਓਨੁ = ਮਿਲਾਇਆ ਹੈ ਉਸ (ਪ੍ਰਭੂ) ਨੇ। ਮੁਖਿ = ਮੂੰਹ ਨਾਲ।

SikhNet (Spanish)Cuando el Señor, de Su Misericordia, conduce al Devoto al Verdadero Guru, él pronuncia el Naam, el Nombre del Señor, con su lengua.

ਸੋ ਕਰੇ. ਜਿ ਸਤਿਗੁਰ ਭਾਵਸੀ; ਗੁਰੁ ਪੂਰਾ ਘਰੀ ਵਸਾਇਸੀ ॥

so kare. ji satigur bhaavasee; gur pooraa gharee vasaaeisee |

Sant Singh KhalsaWe do that which pleases the True Guru; the Perfect Guru comes to dwell in the home of the heart.
Manmohan SinghHe does what pleases the true Guru, and the Perfect Guru gives him seat in his home.
Manmohan Singh (Punjabi)ਉਹ ਉਹੋ ਕੁਛ ਕਰਦਾ ਹੈ, ਜੋ ਸੱਚੇ ਗੁਰਾਂ ਨੂੰ ਚੰਗਾ ਲੱਗਦਾ ਹੈ ਅਤੇ ਪੂਰਨ ਗੁਰੂ ਉਸ ਨੂੰ ਉਸ ਦੇ ਗ੍ਰਹਿ ਵਿੱਚ ਟਿਕਾਣਾ ਬਖਸ਼ਦੇ ਹਨ।
Fareedkot Teekaਔਰ ਜੋ ਸਤਿਗੁਰੂ ਕੋ ਭਾਵੇ ਸੋ ਕਰਤਾ ਹੈ, ਇਸੀ ਸੇ ਗੁਰ ਪੂਰਾ (ਘਰੀ) ਸ੍ਵੈ ਸਰੂਪ ਮੇਂ ਵਾ ਬੈਕੁੰਠ ਆਦਿ ਲੋਕ ਮੇਂ ਵਸਾਵੇਗਾ॥
Prof. Sahib Singhਤੇ ਉਹੋ ਕੁਝ ਕਰਦਾ ਹੈ ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ, ਪੂਰਾ ਸਤਿਗੁਰੂ (ਅਗੋਂ) ਉਸ ਦੇ ਹਿਰਦੇ ਵਿਚ ('ਨਾਮੁ ਨਿਧਾਨ') ਵਸਾ ਦੇਂਦਾ ਹੈ।

ਪਦ ਅਰਥ ਸਤਿਗੁਰ = ਗੁਰੂ ਨੂੰ। ਘਰੀ = ਹਿਰਦੇ ਵਿਚ।

SikhNet (Spanish)Y caminando en la Voluntad del Guru, el Guru lo bendice con el Santuario de su mente superior.

ਜਿਨ ਅੰਦਰਿ ਨਾਮੁ ਨਿਧਾਨੁ ਹੈ; ਤਿਨ ਕਾ ਭਉ ਸਭੁ ਗਵਾਇਸੀ ॥

jin andar naam nidhaan hai; tin kaa bhau sabh gavaaeisee |

Sant Singh KhalsaThose who have the treasure of the Naam deep within - all their fears are removed.
Manmohan SinghThe Lord removes all the fear of those, who have the Name treasure in their heart.
Manmohan Singh (Punjabi)ਪ੍ਰਭੂ ਉਨ੍ਹਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ, ਜਿਨ੍ਹਾਂ ਦੇ ਦਿਲ ਵਿੱਚ ਨਾਮ ਦਾ ਖ਼ਜ਼ਾਨਾ ਹੈ।
Fareedkot Teekaਜਿਨੋਂ ਕੇ ਹਿਰਦੇ ਮੇਂ ਨਿਧੀਓਂ ਕਾ ਘਰ ਨਾਮ ਹੈ, ਤਿਨ ਕਾ ਭੈ ਸਭ ਵਾਹਿਗੁਰੂ ਦੂਰ ਕਰ ਦੇਵੇਗਾ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ (ਵੱਸ ਪੈਂਦਾ) ਹੈ, ਸਤਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।
SikhNet (Spanish)Aquéllos que aprecian el Naam, el Nombre del Señor, se vuelven intrépidos.

ਜਿਨ ਰਖਣ ਕਉ ਹਰਿ ਆਪਿ ਹੋਇ; ਹੋਰ ਕੇਤੀ. ਝਖਿ ਝਖਿ ਜਾਇਸੀ ॥

jin rakhan kau har aap hoe; hor ketee. jhakh jhakh jaaeisee |

Sant Singh KhalsaThey are protected by the Lord Himself; others struggle and fight against them, but they only come to death.
Manmohan SinghMany bother, worry and die in trying to harm those whom the Lord Himself protects.
Manmohan Singh (Punjabi)ਜਿਨ੍ਹਾਂ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ, ਅਨੇਕਾਂ ਹੀ ਉਨ੍ਹਾਂ ਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਵਿੱਚ ਖੱਪ ਕੇ ਮਰ ਜਾਂਦੇ ਹਨ।
Fareedkot Teekaਜਿਨ ਕੀ ਰਖਿਆ ਕਰਨੇ ਕੋ ਆਪ ਹਰੀ ਹੋ ਜਾਵੇ ਔਰ ਕਿਤਨੀ ਹੀ ਸ੍ਰਿਸ਼ਟੀ ਖਪ ਖਪ ਜਾਵੇ ਕੁਛ ਨਹੀਂ ਹੋਤਾ॥
Prof. Sahib Singhਜਿਨ੍ਹਾਂ ਦੀ ਰੱਖਿਆ ਕਰਨ ਲਈ ਪ੍ਰਭੂ ਆਪ (ਤਿਆਰ) ਹੋਵੇ, ਹੋਰ ਕਿਤਨੀ ਹੀ ਦੁਨੀਆ ਖਪ ਖਪ ਮਰੇ (ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ)।
SikhNet (Spanish)Protegidos por el Señor ningún daño les puede ocurrir.

ਜਨ ਨਾਨਕ. ਨਾਮੁ ਧਿਆਇ ਤੂ; ਹਰਿ ਹਲਤਿ ਪਲਤਿ ਛੋਡਾਇਸੀ ॥੧॥

jan naanak. naam dhiaae too; har halat palat chhoddaaeisee |1|

Sant Singh KhalsaO servant Nanak, meditate on the Naam; the Lord shall deliver you, here and hereafter. ||1||
Manmohan SinghO serf Nanak, remember thou the Name and the Lord shall deliver thee here and hereafter.
Manmohan Singh (Punjabi)ਹੇ ਗੋਲੇ ਨਾਨਕ! ਤੂੰ ਨਾਮ ਦਾ ਆਰਾਧਨ ਕਰ ਅਤੇ ਪ੍ਰਭੂ ਤੇਰੀ ਏਥੇ ਅਤੇ ਓਥੇ ਬੰਦ-ਖਲਾਸੀ ਕਰ ਦੇਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤੂੰ ਨਾਮ ਕੋ ਧਿਆਉ ਤੇਰੇ ਕੋ ਲੋਕ ਪ੍ਰਲੋਕ ਮੇਂ ਛੁਡਾਵੇਗਾ॥੧॥
Prof. Sahib Singh(ਇਸ ਵਾਸਤੇ) ਹੇ ਨਾਨਕ! ਤੂੰ ਨਾਮ ਜਪ, ਪ੍ਰਭੂ ਇਸ ਲੋਕ ਵਿਚ ਤੇ ਪਰਲੋਕ ਵਿਚ (ਹਰੇਕ ਕਿਸਮ ਦੇ ਡਰ ਤੋਂ) ਬਚਾ ਲਏਗਾ ॥੧॥

ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ ॥੧॥

SikhNet (Spanish)Habita en el Naam, el Nombre del Señor, oh, dice Nanak, para que Él te emancipe aquí ahora y aquí después.(1)
Answers quote the Granth verbatim with Ang citations. AI commentary is not Gurbani and not a religious ruling.