ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ!
SikhNet (Spanish)Mejl Guru Ram Das, Cuarto Canal Divino.
ਗੁਰਸਿਖਾ ਕੈ ਮਨਿ ਭਾਵਦੀ; ਗੁਰ ਸਤਿਗੁਰ ਕੀ ਵਡਿਆਈ ॥
gurasikhaa kai man bhaavadee; gur satigur kee vaddiaaee |
Sant Singh KhalsaThe glorious greatness of the Guru, the True Guru, is pleasing to the GurSikh's mind.
Manmohan SinghThe glory of the great True Guru is pleasing to the mind of the Guru's Sikhs.
Manmohan Singh (Punjabi)ਵੱਡੇ ਸੱਚੇ ਗੁਰਾਂ ਦੀ ਕੀਰਤੀ ਗੁਰੂ ਦੇ ਸਿੱਖਾਂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Fareedkot Teeka(ਗੁਰ) ਪੂਜਯ ਸਤਿਗੁਰੋਂ ਕੀ ਵਡਿਆਈ ਗੁਰੂ ਕੇ ਸਿਖੋਂ ਕੇ ਮਨ ਭਾਵਤੀ ਹੈ॥
Prof. Sahib Singhਗੁਰਸਿੱਖਾਂ ਦੇ ਮਨ ਵਿਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ।
SikhNet (Spanish)La Gloriosa Grandeza del Guru, del Verdadero Guru, está complaciendo la mente de los Gursikjs.
ਹਰਿ ਰਾਖਹੁ ਪੈਜ ਸਤਿਗੁਰੂ ਕੀ; ਨਿਤ ਚੜੈ ਸਵਾਈ ॥
har raakhahu paij satiguroo kee; nit charrai savaaee |
Sant Singh KhalsaThe Lord preserves the honor of the True Guru, which increases day by day.
Manmohan SinghGod preserves the True Guru's honour which increases with each day.
Manmohan Singh (Punjabi)ਵਾਹਿਗੁਰੂ ਸੱਚੇ ਗੁਰਾਂ ਦੀ ਇੱਜ਼ਤ ਰੱਖਦਾ ਹੈ, ਜੋ ਹਰ ਰੋਜ਼ ਵਧਦੀ ਜਾਂਦੀ ਹੈ।
Fareedkot Teekaਹਰੀ ਸਤਿਗੁਰੋਂ ਕੀ ਪ੍ਰਤਗ੍ਯਾ ਰਖਤਾ ਹੈ, ਸੋ ਨਿਤੰਪ੍ਰਤੀ ਸਵਾਈ ਚੜਤੀ ਹੈ॥
Prof. Sahib Singhਹੇ ਪ੍ਰਭੂ! ਤੂੰ ਸਤਿਗੁਰੂ ਦੀ ਪੈਜ ਰੱਖਦਾ ਹੈਂ, ਤੇ ਸਤਿਗੁਰੂ ਦੀ ਵਡਿਆਈ ਦਿਨੋ ਦਿਨ ਵਧਦੀ ਹੈ।
SikhNet (Spanish)El Señor Mismo protege el Honor del Guru, y así su Gloria se incrementa cada día.
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ; ਪਾਰਬ੍ਰਹਮੁ ਛਡਾਈ ॥
gur satigur kai man paarabraham hai; paarabraham chhaddaaee |
Sant Singh KhalsaThe Supreme Lord God is in the Mind of the Guru, the True Guru; the Supreme Lord God saves Him.
Manmohan SinghIn the mind of the great Satguru abides the Transcendent Lord and the Transcendent Lord protects him.
Manmohan Singh (Punjabi)ਵਿਸ਼ਾਲ ਸਤਿਗੁਰਾਂ ਦੇ ਹਿਰਦੇ ਅੰਦਰ ਪਰਮ ਪ੍ਰਭੂ ਵਸਦਾ ਹੈ ਅਤੇ ਪਰਮ ਪ੍ਰਭੂ ਹੀ ਉਨ੍ਹਾਂ ਦੀ ਰੱਖਿਆ ਕਰਦਾ ਹੈ।
Fareedkot Teekaਪੂਜ੍ਯ ਸਤਿਗੁਰੋਂ ਕੇ ਮਨ ਮੇਂ ਪਾਰਬ੍ਰਹਮ ਵਸਤਾ ਹੈ, ਇਸੀ ਸੇ ਪਾਰਬ੍ਰਹਮ ਹੀ ਛੁਡਾਵਤਾ ਹੈ॥
Prof. Sahib Singhਜੋ ਪਾਰਬ੍ਰਹਮ (ਸਭ ਜੀਵਾਂ ਨੂੰ ਵਿਕਾਰ ਆਦਿਕਾਂ ਤੋਂ) ਬਚਾ ਲੈਂਦਾ ਹੈ, ਉਹ ਪਾਰਬ੍ਰਹਮ ਗੁਰੂ ਸਤਿਗੁਰੂ ਦੇ ਮਨ ਵਿਚ (ਸਦਾ ਵੱਸਦਾ ਹੈ)।
SikhNet (Spanish)En la mente del Guru habita el Señor Trascendente, Quien nos salva a todos.
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ; ਤਿਨਿ ਸਭ ਆਣਿ ਨਿਵਾਈ ॥
gur satigur taan deebaan har; tin sabh aan nivaaee |
Sant Singh KhalsaThe Lord is the Power and Support of the Guru, the True Guru; all come to bow before Him.
Manmohan SinghOf the great Satguru God is the power and prop. He has brought all to bow before him.
Manmohan Singh (Punjabi)ਵੱਡੇ ਸੱਚੇ ਗੁਰਾਂ ਦਾ ਵਾਹਿਗੁਰੂ ਬਲ ਅਤੇ ਆਸਰਾ ਹੈ। ਸਾਰਿਆਂ ਨੂੰ ਲਿਆ ਕੇ ਉਸ ਨੇ ਉਨ੍ਹਾਂ ਮੂਹਰੇ ਨਿਵਾ ਦਿੱਤਾ ਹੈ।
Fareedkot Teekaਔਰ ਪੂਜਯ ਸਤਿਗੁਰੋਂ ਕਾ (ਤਾਣੁ) ਬਲ ਔਰ (ਦੀਬਾਣੁ) ਆਸਰਾ ਹਰੀ ਹੀ ਹੈ, ਯਾਂ ਤੇ ਤਿਸ ਨੇ ਸਭ ਸ੍ਰਿਸਟੀ ਆਇ ਨਿਵਾਈ ਹੈ॥
Prof. Sahib Singhਪ੍ਰਭੂ ਹੀ ਸਤਿਗੁਰੂ ਦਾ ਬਲ ਤੇ ਆਸਰਾ ਹੈ, ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਿਗੁਰੂ ਅੱਗੇ ਲਿਆ ਨਿਵਾਏ ਹਨ।ਪਦ ਅਰਥ ਤਾਣੁ = ਤਾਕਤ। ਦੀਬਾਣੁ = ਆਸਰਾ। ਤਿਨਿ = ਉਸ (ਪ੍ਰਭੂ) ਨੇ। ਆਣਿ = ਲਿਆ ਕੇ।
SikhNet (Spanish)El apoyo del Guru es la Corte del Señor; es el Señor Quien hace que todos hagan reverencias ante el Guru.
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ; ਤਿਨ ਕੇ ਸਭਿ ਪਾਪ ਗਵਾਈ ॥
jinee dditthaa meraa satigur bhaau kar; tin ke sabh paap gavaaee |
Sant Singh KhalsaThose who have gazed lovingly upon my True Guru - all their sins are taken away.
Manmohan SinghThe Lord effaces all the sins of those who have seen my True Guru with love.
Manmohan Singh (Punjabi)ਜਿਨ੍ਹਾਂ ਨੇ ਮੇਰੇ ਸੱਚੇ ਗੁਰਾਂ ਨੂੰ ਪਿਆਰ ਨਾਲ ਵੇਖ ਲਿਆ ਹੈ, ਪ੍ਰਭੂ ਉਨ੍ਹਾਂ ਦੇ ਸਮੂਹ ਗੁਨਾਹ ਮੇਟ ਸੁੱਟਦਾ ਹੈ।
Fareedkot Teekaਜਿਨੋਂ ਨੇ ਮੇਰਾ ਸਤਿਗੁਰੂ ਪ੍ਰੇਮ ਕਰ ਕੇ ਦੇਖਿਆ ਹੈ, ਤਿਨ ਕੇ ਸੰਪੂਰਨ ਪਾਪੋਂ ਕੀ ਪੰਕਤੀ ਵਾ ਖਾਣ ਗਵਾਈ ਹੈ॥
Prof. Sahib Singhਜਿਨ੍ਹਾਂ ਨੇ (ਹਿਰਦੇ ਵਿਚ) ਪਿਆਰ ਰੱਖ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ, ਸਤਿਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦੇਂਦਾ ਹੈ।
SikhNet (Spanish)Aquél que ama al Guru con Devoción, todas sus faltas son lavadas.
ਹਰਿ ਦਰਗਹ ਤੇ ਮੁਖ ਉਜਲੇ; ਬਹੁ ਸੋਭਾ ਪਾਈ ॥
har daragah te mukh ujale; bahu sobhaa paaee |
Sant Singh KhalsaTheir faces are radiant in the Court of the Lord, and they obtain great glory.
Manmohan SinghBright become their countenances in God's court and they get great glory.
Manmohan Singh (Punjabi)ਰੋਸ਼ਨ ਹੋ ਜਾਂਦੇ ਹਨ, ਉਨ੍ਹਾਂ ਦੇ ਚਿਹਰੇ ਹਰੀ ਦੇ ਦਰਬਾਰ ਅੰਦਰ ਅਤੇ ਉਹ ਘਣੀ ਵਡਿਆਈ ਪਾਉਂਦੇ ਹਨ।
Fareedkot Teekaਔਰ ਹਰੀ ਕੀ ਦਹਗਾਹ ਮੇਂ ਤਿਨ ਕੇ ਮੁਖ ਉਜਲੇ ਹੂਏ ਹੈਂ, ਪੁਨਾ ਬਹੁਤ ਸੋਭਾ ਪਾਈ ਹੈ॥
Prof. Sahib Singhਹਰੀ ਦੀ ਦਰਗਾਹ ਵਿਚ ਉਹ ਖਿੜੇ ਮੱਥੇ ਜਾਂਦੇ ਹਨ, ਤੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ।
SikhNet (Spanish)Su semblante brilla en la Corte del Señor e inmensa es su Gloria.
ਜਨੁ ਨਾਨਕੁ ਮੰਗੈ ਧੂੜਿ ਤਿਨ; ਜੋ ਗੁਰ ਕੇ ਸਿਖ ਮੇਰੇ ਭਾਈ ॥੨॥
jan naanak mangai dhoorr tin; jo gur ke sikh mere bhaaee |2|
Sant Singh KhalsaServant Nanak begs for the dust of the feet of those GurSikhs, O my Siblings of Destiny. ||2||
Manmohan SinghSerf Nanak, asks for the dust of those brethren of his who are the disciples of the Guru.
Manmohan Singh (Punjabi)ਨਫ਼ਰ ਨਾਨਕ ਉਨ੍ਹਾਂ ਆਪਣੇ ਭਰਾਵਾਂ ਦੀ ਖਾਕ ਦੀ ਯਾਚਨਾ ਕਰਦਾ ਹੈ ਜੋ ਗੁਰੂ ਦੇ ਮੁਰੀਦ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤਿਨ ਕੀ ਚਰਣ ਧੂੜ ਮਾਂਗਤਾ ਹੂੰ ਜੋ ਗੁਰੂ ਕੇ ਸਿਖ ਮੇਰੇ ਭਾਈ ਹੈਂ॥੨॥
Prof. Sahib Singhਜੋ ਮੇਰੇ ਵੀਰ ਸਤਿਗੁਰੂ ਦੇ (ਇਹੋ ਜਿਹੇ) ਸਿੱਖ ਹਨ, ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੨॥ਪਦ ਅਰਥ ਧੂੜਿ ਤਿਨ = ਉਹਨਾਂ (ਦੇ ਚਰਨਾਂ) ਦੀ ਧੂੜ ॥੨॥
SikhNet (Spanish)Nanak añora el polvo de aquéllos que llaman a nadie más que al Guru.(2)