ੴ

ਸਿੱਖਬਾਣੀ · SikhBani

ਆਪੁ ਵੀਚਾਰੈ ਸੁ ਪਰਖੇ ਹੀਰਾ ॥

aap veechaarai su parakhe heeraa
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 413, 414 · 27 lines
Translations

ਰਾਗੁ ਆਸਾ ਮਹਲਾ ੧ ॥

raag aasaa mahalaa 1 | Ang 413

Sant Singh KhalsaAasaa, First Mehl:
Manmohan SinghAsa Measure 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.

ਆਪੁ ਵੀਚਾਰੈ; ਸੁ ਪਰਖੇ ਹੀਰਾ ॥

aap veechaarai; su parakhe heeraa | Ang 413

Sant Singh KhalsaOne who contemplates his own self, tests the worth of the jewel.
Manmohan SinghHe, who reflects on his self assays the Name jewel.
Manmohan Singh (Punjabi)ਜੋ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ, ਉਹ ਨਾਮ ਦੇ ਜਵੇਹਰ ਦੀ ਜਾਂਚ ਕਰ ਲੈਦਾ ਹੈ।
Fareedkot Teekaਜੋ ਅਪਨੇ ਆਪ ਕੋ ਬਿਚਾਰਤਾ ਹੈ ਕਿ ਮੇਂ ਕਯਾ ਬਸਤੂ ਹੂੰ ਤੋ ਜਗ੍ਯਾਸੂ ਗੁਰਦ੍ਵਾਰੇ (ਹੀਰਾ) ਬ੍ਰਹਮ ਸਰੂਪ ਕੋ ਪਰਖ ਲੇਤਾ ਹੈ॥
Prof. Sahib Singhਉਹ ਮਨੁੱਖ ਆਪਣੇ ਆਪ ਨੂੰ (ਆਪਣੇ ਜੀਵਨ ਨੂੰ) ਵਿਚਾਰਦਾ ਤੇ ਪਰਮਾਤਮਾ ਦੇ ਸ੍ਰੇਸ਼ਟ ਨਾਮ ਦੀ ਕਦਰ ਪਛਾਣਦਾ ਹੈ,

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਹੀਰਾ = ਪਰਮਾਤਮਾ ਦਾ ਸ੍ਰੇਸ਼ਟ ਨਾਮ। ਪਰਖੇ = ਕਦਰ ਪਛਾਣਦਾ ਹੈ।

SikhNet (Spanish)Aquél que reflexiona en su ser, realiza Su Esencia,

ਏਕ ਦ੍ਰਿਸਟਿ; ਤਾਰੇ ਗੁਰ ਪੂਰਾ ॥

ek drisatt; taare gur pooraa | Ang 413

Sant Singh KhalsaWith a single glance, the Perfect Guru saves him.
Manmohan SinghWith a glance of his, the Perfect, Guru saves the man.
Manmohan Singh (Punjabi)ਆਪਣੀ ਇੱਕ ਝਾਤੀ ਨਾਲ ਪੂਰਨ ਗੁਰਦੇਵ ਜੀ ਬੰਦੇ ਦਾ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਤਿਨ ਕੋ ਪੂਰਾ ਗੁਰੂ ਅਦ੍ਵੈਤ ਦ੍ਰਿਸਟੀ ਦੇ ਕਰ ਤਾਰ ਲੇਤਾ ਹੈ॥
Prof. Sahib Singhਜੋ ਪੂਰੇ ਗੁਰੂ ਇਕ (ਮੇਹਰ ਦੀ) ਨਿਗਾਹ ਨਾਲ (ਮੋਹ ਦੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ,

ਪਦ ਅਰਥ ਤਾਰੇ = ਪਾਰ ਲੰਘਾਂਦਾ ਹੈ।

SikhNet (Spanish)y el Perfecto Guru lo salva con una sola Mirada de Su Gracia.

ਗੁਰੁ ਮਾਨੈ; ਮਨ ਤੇ. ਮਨੁ ਧੀਰਾ ॥੧॥

gur maanai; man te. man dheeraa |1| Ang 413

Sant Singh KhalsaWhen the Guru is pleased, one's mind comforts itself. ||1||
Manmohan SinghIf the Guru is pleased, the mind is comforted by the mind itself.
Manmohan Singh (Punjabi)ਜੇਕਰ ਗੁਰੂ ਪ੍ਰਸੰਨ ਹੋ ਜਾਵੇ ਤਾਂ ਮਨ, ਮਨ ਤੋਂ ਹੀ ਧੀਰਜ ਫੜ ਲੈਦਾ ਹੈ।
Fareedkot Teekaਅਰੁ ਜਿਨੋਂ ਨੇ ਗੁਰੋਂ ਕੋ ਈਸ੍ਵਰ ਰੂਪ ਮਾਨਾ ਹੈ, ਤਿਨ ਕਾ ਮਨ ਗੁਰੋਂ ਕੇ ਮੰਤ੍ਰ ਤੇ ਧੀਰਜਵਾਨ ਹੂਆ ਹੈ॥੧॥
Prof. Sahib Singhਐਸਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ (ਮਾਇਆ-ਮੋਹ ਵਿਚ) ਡੋਲਦਾ ਨਹੀਂ ॥੧॥

ਪਦ ਅਰਥ ਗੁਰੁ ਮਾਨੈ = ਗੁਰੂ ਨੂੰ ਮੰਨਦਾ ਹੈ, ਗੁਰੂ ਉਤੇ ਸਰਧਾ ਲਿਆਉਂਦਾ ਹੈ। ਮਨ ਤੇ = ਮਨ ਤੋਂ, ਦਿਲੋਂ, ਸੱਚੇ ਦਿਲੋਂ। ਮਨੁ ਧੀਰਾ = ਮਨ ਧੀਰਜ ਫੜਦਾ ਹੈ, ਮਨ ਡੋਲਦਾ ਨਹੀਂ ॥੧॥

SikhNet (Spanish)La mente de aquél con quien el Guru está complacido, es calmada. (1)

ਐਸਾ ਸਾਹੁ; ਸਰਾਫੀ ਕਰੈ ॥

aisaa saahu; saraafee karai | Ang 413

Sant Singh KhalsaHe is such a banker, who tests us.
Manmohan SinghThe Guru is such a banker, who assays his Sikhs.
Manmohan Singh (Punjabi)ਗੁਰੂ ਐਹੋ ਜੇਹਾ ਸ਼ਾਹੂਕਾਰ ਹੈ, ਜੋ ਆਪਣਿਆਂ ਸਿੱਖਾਂ ਨੂੰ ਪਰਖਦਾ ਹੈ।
Fareedkot Teekaਐਸਾ ਪੁਰਖ ਸਾਹ ਹੋ ਕਰ ਕ੍ਯਾ ਗੁਰੂ ਹੋ ਕਰ ਸਰਾਫੀ ਕਰੇ, ਭਾਵ ਜਗ੍ਯਾਸੂਓਂ ਕੀ ਪਰੀਖ੍ਯਾ ਕਰਤਾ ਹੈ॥
Prof. Sahib Singhਗੁਰੂ ਇਹੋ ਜਿਹਾ ਸ਼ਾਹ (ਸਰਾਫ਼) ਹੈ, ਤੇ ਇਹੋ ਜਿਹੀ ਸਰਾਫ਼ੀ ਕਰਦਾ ਹੈ (ਕਿ ਉਹ ਜੀਵਾਂ ਨੂੰ ਤੁਰਤ ਪਰਖ ਲੈਂਦਾ ਹੈ, ਤੇ),

ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ, ਅਟੱਲ, ਅਭੁੱਲ, ਉਕਾਈ ਨਾਹ ਖਾਣ ਵਾਲੀ।

SikhNet (Spanish)El Guru, nuestro Rey, pone a prueba a cada uno en Su Piedra Filosofal,

ਸਾਚੀ ਨਦਰਿ; ਏਕ ਲਿਵ ਤਰੈ ॥੧॥ ਰਹਾਉ ॥

saachee nadar; ek liv tarai |1| rahaau | Ang 413

Sant Singh KhalsaBy His True Glance of Grace, we are blessed with the Love of the One Lord, and are saved. ||1||Pause||
Manmohan SinghBy the true glance of his, the mortals is blessed with the love of the Unique Lord and is saved. Pause.
Manmohan Singh (Punjabi)ਉਸ ਦੀ ਸੱਚੀ ਦ੍ਰਿਸ਼ਟੀ ਦੁਆਰਾ ਪ੍ਰਾਣੀ ਨੂੰ ਅਦੁੱਤੀ ਸਾਹਿਬ ਦੇ ਪ੍ਰੇਮ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
Fareedkot Teekaਔਰ ਤਿਸ ਕੀ ਦ੍ਰਿਸ੍ਟ ਸਚੀ ਹੂਈ ਹੈ ਅਰੁ ਏਕ ਪਰਮਾਤਮਾ ਮੇਂ ਬ੍ਰਿਤੀ ਲਗਾਨੇ ਸੇ ਤਿਸ ਕੇ ਅੰਤਸਕਰਣ ਕਾਮਨਾ ਰੂਪ ਨਦੀ ਤੇ ਤਰ ਗਏ ਹੈਂ॥੧॥ ਰਹਾਉ ॥
Prof. Sahib Singhਉਸ ਦੀ ਕਦੇ ਉਕਾਈ ਨਾਹ ਖਾਣ ਵਾਲੀ ਮਿਹਰ ਦੀ ਨਿਗਾਹ ਨਾਲ ਜੀਵ ਇਕ ਪਰਮਾਤਮਾ ਵਿਚ ਸੁਰਤਿ ਜੋੜ ਕੇ (ਮੋਹ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਏਕ ਲਿਵ = ਇਕ ਪ੍ਰਭੂ ਵਿਚ ਸੁਰਤਿ ਜੋੜ ਕੇ ॥੧॥ ਰਹਾਉ ॥

SikhNet (Spanish)y entonces con Su Mirada de Gracia, lo salva entonándolo con su Señor. (1‑Pausa)

ਪੂੰਜੀ; ਨਾਮੁ ਨਿਰੰਜਨ ਸਾਰੁ ॥

poonjee; naam niranjan saar | Ang 413

Sant Singh KhalsaThe capital of the Naam is immaculate and sublime.
Manmohan SinghSublime is the capital of the stainless Lord's Name.
Manmohan Singh (Punjabi)ਸ਼੍ਰੇਸ਼ਟ ਹੈ ਬੇਦਾਗ ਪ੍ਰਭੂ ਦੇ ਨਾਮ ਦੀ ਰਾਸ।
Fareedkot Teekaਜਿਸਕੇ ਪਾਸ ਨਿਰੰਜਨ ਕੇ ਨਾਮ ਕੀ (ਸਾਰੁ) ਸ੍ਰੇਸ੍ਟ ਪੂੰਜੀ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਜੇਹੜਾ ਮਨੁੱਖ ਨਿਰੰਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਰਾਸਿ-ਪੂੰਜੀ ਬਣਾਂਦਾ ਹੈ,

ਪਦ ਅਰਥ ਸਾਰੁ = ਸ੍ਰੇਸ਼ਟ, ਉੱਤਮ।

SikhNet (Spanish)El capital de uno está solamente en el Nombre Inmaculado del Señor.

ਨਿਰਮਲੁ ਸਾਚਿ ਰਤਾ; ਪੈਕਾਰੁ ॥

niramal saach rataa; paikaar | Ang 413

Sant Singh KhalsaThat peddler is rendered pure, who is imbued with the Truth.
Manmohan SinghImmaculate is the wise-man, who is imbued with truth.
Manmohan Singh (Punjabi)ਪਵਿੱਤ੍ਰ ਹੇ ਉਹ ਸਿਆਣਾ ਪੁਰਸ਼, ਜੋ ਸੱਚ ਨਾਲ ਰੰਗਿਆ ਹੋਇਆ ਹੈ!
Fareedkot Teekaਸੋ ਨਿਰਮਲ ਸਚ ਸਰੂਪ ਮੇਂ ਰਤਾ ਹੈ ਅਰੁ ਸੋਈ (ਪੈਕਾਰੁ) ਚਤੁਰ ਹੈ॥
Prof. Sahib Singhਜੋ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਹ ਨਿਆਰੀਏ ਵਾਂਗ ਪਾਰਖੂ ਬਣ ਜਾਂਦਾ ਹੈ,

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਪੈਕਾਰੁ = ਪੰਕਾਰ, ਨਿਆਰੀਆ ਜੋ ਪੁਰਾਣੇ ਸਮੇ ਟਕਸਾਲ ਵਿਚੋਂ ਸੁਆਹ ਵਿਚੋਂ ਸੋਨਾ ਚਾਂਦੀ ਨਿਖਾਰਦਾ ਸੀ।

SikhNet (Spanish)Y aquél comerciante se vuelve puro e imbuido en la Verdad.

ਸਿਫਤਿ ਸਹਜ; ਘਰਿ ਗੁਰੁ ਕਰਤਾਰੁ ॥੨॥

sifat sehaj; ghar gur karataar |2| Ang 413

Sant Singh KhalsaPraising the Lord, in the house of poise, he attains the Guru, the Creator. ||2||
Manmohan SinghBy singing His praises, He easily enshrines in his heart-home the Exalted Creator.
Manmohan Singh (Punjabi)ਉਸ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਉਹ ਵਿਸ਼ਾਲ ਸਿਰਜਣਹਾਰ ਨੂੰ ਸੁਖੈਨ ਹੀ ਆਪਣੇ ਦਿਲਧਾਮ ਅੰਦਰ ਟਿਕਾ ਲੈਦਾ ਹੈ।
Fareedkot Teekaਤਿਸ ਨੇ (ਸਹਜ) ਸ੍ਵਭਾਵਕ ਹੀ ਗੁਰੂ ਦ੍ਵਾਰੇ (ਸਿਫਤਿ) ਉਸਤਤਿ ਕਰਨੇ ਜੋਗ ਕਰਤਾਰ ਕੋ (ਘਰਿ) ਅੰਤਸਕਰਣ ਮੇਂ ਜਾਨਾ ਹੈ॥੨॥
Prof. Sahib Singhਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਹ ਗੁਰੂ ਕਰਤਾਰ ਨੂੰ ਆਪਣੇ ਅਡੋਲ ਹਿਰਦੇ-ਘਰ ਵਿਚ ਵਸਾਂਦਾ ਹੈ ॥੨॥

ਪਦ ਅਰਥ ਸਹਜ ਘਰਿ = ਅਡੋਲ ਅਵਸਥਾ ਦੇ ਘਰ ਵਿਚ ॥੨॥

SikhNet (Spanish)A través de la Alabanza del Señor, uno habita en el Estado de Armonía y obtiene a su Señor, el Guru Eterno. (2)

ਆਸਾ ਮਨਸਾ; ਸਬਦਿ ਜਲਾਏ ॥

aasaa manasaa; sabad jalaae | Ang 413

Sant Singh KhalsaOne who burns away hope and desire through the Word of the Shabad,
Manmohan SinghHe who burns his hopes and desire with the Name,
Manmohan Singh (Punjabi)ਜੋ ਆਪਣੀ ਊਮੈਦ ਤੇ ਖਾਹਿਸ਼ ਨੂੰ ਨਾਮ ਨਾਲ ਸਾੜ ਸੁਟਦਾ ਹੈ,
Fareedkot Teekaਆਸਾ ਮਨਸਾ ਕੋ ਸਬਦ ਕਰ ਕੇ ਜਲਾਯਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਕ ਆਸਾ ਤੇ ਮਾਇਕ ਫੁਰਨਾ ਸਾੜ ਦੇਂਦਾ ਹੈ,

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)La Palabra consume todos nuestros deseos y añoranzas

ਰਾਮ ਨਰਾਇਣੁ; ਕਹੈ ਕਹਾਏ ॥

raam naraaein; kahai kahaae | Ang 413

Sant Singh Khalsachants the Lord's Name, and inspires others to chant it as well.
Manmohan Singhutters and causes others to utter the Name.
Manmohan Singh (Punjabi)ਉਹ ਪ੍ਰਭੂ ਪ੍ਰਮਾਤਮਾ ਦੇ ਨਾਮ ਨੂੰ ਆਪ ਉਚਾਰਦਾ ਤੇ ਹੋਰਨਾ ਤੋਂ ਉਚਾਰਨ ਕਰਾਉਣਾ ਹੈ।
Fareedkot Teekaਔਰ ਮੁਖ ਸੇ ਹੇ ਰਾਮ! ਹੇ ਨਾਰਾਇਣ! ਇਤ੍ਯਾਦਿ ਨਾਮ ਆਪ ਉਚਾਰਨ ਕਰਤਾ ਹੈ ਅਰ ਔਰੋਂ ਸੇ ਕਹਾਉਤਾ ਹੈ॥
Prof. Sahib Singhਅਤੇ ਉਹ ਆਪ ਪਰਮਾਤਮਾ ਦਾ ਭਜਨ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ,

ਪਦ ਅਰਥ ਕਹਾਏ = ਹੋਰਨਾਂ ਨੂੰ ਸਿਮਰਨ ਲਈ ਪ੍ਰੇਰਦਾ ਹੈ।

SikhNet (Spanish)y uno habita eternamente en el Naam, el Nombre del Señor.

ਗੁਰ ਤੇ; ਵਾਟ ਮਹਲੁ ਘਰੁ ਪਾਏ ॥੩॥

gur te; vaatt mehal ghar paae |3| Ang 413

Sant Singh KhalsaThrough the Guru, he finds the Path home, to the Mansion of the Lord's Presence. ||3||
Manmohan SinghThrough the Guru, he finds the way to God's presence and home.
Manmohan Singh (Punjabi)ਉਹ ਗੁਰਾਂ ਦੇ ਰਾਹੀਂ, ਵਾਹਿਗੁਰੂ ਦੀ ਹਜ਼ੂਰੀ ਤੇ ਗ੍ਰਹਿ ਦਾ ਰਸਤਾ ਲੱਭ ਲੈਦਾ ਹੈ।
Fareedkot Teekaਸੋ ਪੁਰੁਖ ਗੁਰੋਂ ਸੇ (ਮਹਲੁ) ਸ੍ਵਰੂਪ ਕਾ ਰਸਤਾ (ਘਰੁ) ਅੰਤਸਕਰਣ ਮੇਂ ਹੀ ਪਾਇ ਲੇਤਾ ਹੈ॥੩॥
Prof. Sahib Singhਜੋ ਗੁਰੂ ਤੋਂ (ਜ਼ਿੰਦਗੀ ਦਾ ਸਹੀ) ਰਸਤਾ ਲੱਭ ਲੈਂਦਾ ਹੈ, ਪਰਮਾਤਮਾ ਦਾ ਮਹਲ ਘਰ ਲੱਭ ਲੈਂਦਾ ਹੈ ॥੩॥

ਪਦ ਅਰਥ ਵਾਟ = ਰਸਤਾ ॥੩॥

SikhNet (Spanish)A través del Guru, uno encuentra el Camino a Casa y la Presencia de Dios. (3)

ਕੰਚਨ ਕਾਇਆ; ਜੋਤਿ ਅਨੂਪੁ ॥

kanchan kaaeaa; jot anoop | Ang 414

Sant Singh KhalsaHis body becomes golden, by the Lord's Incomparable Light.
Manmohan SinghHis body becomes gold by God's incomparable light.
Manmohan Singh (Punjabi)ਉਸ ਦੀ ਦੇਹਿ, ਵਾਹਿਗੁਰੂ ਦੇ ਲਾਸਾਨੀ ਨੂਰ ਦੁਆਰਾ ਸੋਨਾ ਹੋ ਜਾਂਦੀ ਹੈ,
Fareedkot Teekaਤਿਸ ਕੀ ਕਾਇਆ ਕੰਚਨ ਰੂਪ, ਭਾਵ ਸੁਧੁ ਹੈ ਅਰੁ ਤਿਸ ਨੇ ਅਨੂਪਮ ਜੋਤਿ ਕੋ ਜਾਨਾ ਹੈ॥
Prof. Sahib Singhਜੇਹੜਾ ਪਰਮਾਤਮਾ (ਸੁੱਧ) ਸੋਨੇ ਵਰਗੀ ਪਵਿਤ੍ਰ ਹਸਤੀ ਵਾਲਾ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ,

ਪਦ ਅਰਥ ਅਨੂਪੁ = ਬੇ-ਮਿਸਾਲ, ਜਿਸ ਵਰਗਾ ਹੋਰ ਕੋਈ ਨਹੀਂ, ਉਪਮਾ-ਰਹਿਤ।

SikhNet (Spanish)Nuestro cuerpo dorado parece inmensamente bello, y así es uno iluminado

ਤ੍ਰਿਭਵਣ ਦੇਵਾ; ਸਗਲ ਸਰੂਪੁ ॥

tribhavan devaa; sagal saroop | Ang 414

Sant Singh KhalsaHe beholds the divine beauty in all the three worlds.
Manmohan SinghHe beholds Lord's beauty in all the three worlds.
Manmohan Singh (Punjabi)ਅਤੇ ਉਹ ਸਾਰਿਆਂ ਤਿੰਨਾਂ ਜਹਾਨਾਂ ਅੰਦਰ ਸੁਆਮੀ ਦੀ ਸੁੰਦਰਤਾ ਨੂੰ ਵੇਖ ਲੈਦਾ ਹੈ।
Fareedkot Teekaਓਹ ਤ੍ਰਿਲੋਕੀ ਕਾ ਪ੍ਰਕਾਸ਼ਕ ਹੈ ਔਰ ਸਰਬ ਸਰੂਪ ਆਪ ਹੀ ਹੈ॥
Prof. Sahib Singhਜਿਸ ਵਰਗਾ ਹੋਰ ਕੋਈ ਨਹੀਂ ਹੈ, ਜੋ ਤਿੰਨਾਂ ਭਵਨਾਂ ਦਾ ਮਾਲਕ ਹੈ,
SikhNet (Spanish)por dentro también por la Luz Incomparable de Dios, y en todos los seres de los tres mundos

ਮੈ ਸੋ ਧਨੁ ਪਲੈ; ਸਾਚੁ ਅਖੂਟੁ ॥੪॥

mai so dhan palai; saach akhoott |4| Ang 414

Sant Singh KhalsaThat inexhaustible wealth of Truth is now in my lap. ||4||
Manmohan SinghThat true and inexhaustible wealth is, now in my lap.
Manmohan Singh (Punjabi)ਉਹ ਸੱਚੀ ਅਤੇ ਅਮੁੱਕ ਦੌਲਤ ਹੁਣ ਮੇਰੀ ਝੋਲੀ ਵਿੱਚ ਹੈ।
Fareedkot Teekaਔਰ ਮੇਰੇ ਭੀ ਸੋਇ ਜੋਤਿ ਰੂਪ ਅਖੁਟ ਧਨ ਪਲੇ ਮੇਂ ਹੈ॥੪॥
Prof. Sahib Singhਇਹ ਸਾਰਾ ਆਕਾਰ ਜਿਸ ਦਾ (ਸਰਗੁਣ) ਸਰੂਪ ਹੈ, ਉਸ ਪਰਮਾਤਮਾ ਦਾ ਸਦਾ-ਥਿਰ ਤੇ ਕਦੇ ਨਾਹ ਮੁੱਕਣ ਵਾਲਾ ਨਾਮ-ਧਨ ਮੈਨੂੰ (ਗੁਰੂ-ਸਰਾਫ਼ ਤੋਂ) ਮਿਲਿਆ ਹੈ ॥੪॥

ਪਦ ਅਰਥ ਮੈ ਪਲੈ = ਮੇਰੇ ਪਾਸ ਹੈ ॥੪॥

SikhNet (Spanish)uno ve solamente al Único Dios. Esa Verdad y ese Tesoro Interminable ahora son míos. (4)

ਪੰਚ ਤੀਨਿ; ਨਵ ਚਾਰਿ ਸਮਾਵੈ ॥

panch teen; nav chaar samaavai | Ang 414

Sant Singh KhalsaIn the five elements, the three worlds, the nine regions and the four directions, the Lord is pervading.
Manmohan SinghThe Lord pervades in the five elements, three worlds, nine regions and the four directions.
Manmohan Singh (Punjabi)ਪ੍ਰਭੂ ਪੰਜਾ ਤੱਤਾ, ਤਿੰਨਾਂ ਲੋਕਾਂ, ਨਵਾਂ-ਖੰਡਾਂ, ਅਤੇ ਚਾਰੇ ਹੀ ਦਿਸ਼ਾਂ ਅੰਦਰ ਰਮਿਆ ਹੋਇਆ ਹੈ।
Fareedkot Teekaਕਾਮਾਦਿ ਪੰਚ ਬਿਕਾਰ, ਤੀਨ ਗੁਨ, ਨਾਵਾਂ ਗੋਲਕ, ਚਾਰ ਰਾਗ, ਦ੍ਵੈਸ, ਹਰਖ, ਸੋਗੁ, ਇਨ ਸਭਨੋ ਕੋ (ਸਮਾਵੈ) ਅਭਾਵ ਕਰੈ, ਭਾਵ ਇਨ ਸਭ ਕਾ ਨਿਰੋਧ ਕਰੇ। ਵਾ ਪੰਚ ਸੂਖਮ ਭੂਤ, ਤੀਨੋ ਲੋਕ, ਨਵ ਖੰਡ, ਚਾਰ ਦਿਸਾ ਇਨ ਮੇਂ ਸਮਾਯਾ ਜਾਨੇ॥
Prof. Sahib Singhਜੋ ਪਰਮਾਤਮਾ ਪੰਜਾਂ ਤੱਤਾਂ ਵਿਚ, ਮਾਇਆ ਦੇ ਤਿੰਨ ਗੁਣਾਂ ਵਿਚ, ਨੌ ਖੰਡਾਂ ਵਿਚ ਅਤੇ ਚਾਰ ਕੂਟਾਂ ਵਿਚ ਵਿਆਪਕ ਹੈ,

ਪਦ ਅਰਥ ਪੰਚ = ਪੰਜ ਤੱਤ। ਤੀਨਿ = ਤਿੰਨ ਗੁਣ (ਮਾਇਆ ਦੇ)। ਨਵ = ਨੌ ਖੰਡ (ਧਰਤੀ ਦੇ)। ਚਾਰਿ = ਚਾਰੇ ਕੂਟਾਂ।

SikhNet (Spanish)El Tesoro del Señor es aquél que está en los cinco elementos, los tres mundos, las nueve regiones y en las cuatro direcciones.

ਧਰਣਿ ਗਗਨੁ; ਕਲ ਧਾਰਿ ਰਹਾਵੈ ॥

dharan gagan; kal dhaar rahaavai | Ang 414

Sant Singh KhalsaHe supports the earth and the sky, exercising His almighty power.
Manmohan SinghExercising His power, He is supporting the earth and the sky.
Manmohan Singh (Punjabi)ਆਪਣੀ ਸੱਤਿਆਂ ਵਰਤ ਕੇ ਉਹ ਧਰਤੀ ਅਤੇ ਅਸਮਾਨ ਨੂੰ ਆਸਰਾ ਦੇ ਰਿਹਾ ਹੈ।
Fareedkot Teekaਪ੍ਰਿਥ੍ਵੀ ਅਕਾਸ ਜੋ ਅਪਨੀ ਸੱਤਾ ਕਰ ਧਾਰਨ ਕਰ ਰਹਾ ਹੈ॥
Prof. Sahib Singhਜੋ ਧਰਤੀ ਤੇ ਆਕਾਸ਼ ਨੂੰ ਆਪਣੀ ਸੱਤਿਆ ਦੇ ਆਸਰੇ (ਥਾਂ ਸਿਰ) ਟਿਕਾਈ ਰਖਦਾ ਹੈ;

ਪਦ ਅਰਥ ਧਰਣਿ = ਧਰਤੀ। ਕਲ = ਸੱਤਾ।

SikhNet (Spanish)El Señor sostiene al mundo y al espacio sideral con Su Poder

ਬਾਹਰਿ ਜਾਤਉ; ਉਲਟਿ ਪਰਾਵੈ ॥੫॥

baahar jaatau; ulatt paraavai |5| Ang 414

Sant Singh KhalsaHe turns the outgoing mind around. ||5||
Manmohan SinghThe Lord brings back the outgoing mind.
Manmohan Singh (Punjabi)ਸੁਆਮੀ ਬਾਹਰ ਜਾਂਦੇ ਹੋਏ ਮਨ ਨੂੰ ਮੌੜ ਲਿਆਉਂਦਾ ਹੈ।
Fareedkot Teekaਬਾਹਰ ਜਾਤਾ ਜੋ ਮਨ ਹੈ ਤਿਸ ਕੋ ਬਾਹਜ ਮੁਖਤਾ ਤੇ ਉਲਟਾਇ ਕਰ ਤਿਸਮੇਂ ਪਰਾਵੈ, ਭਾਵ ਜੋੜੈ॥੫॥
Prof. Sahib Singhਗੁਰੂ-ਸਰਾਫ਼ ਮਨੁੱਖ ਦੇ ਬਾਹਰ ਦਿੱਸਦੇ ਆਕਾਰ ਵਲ ਦੌੜਦੇ ਮਨ ਨੂੰ ਉਸ ਪਰਮਾਤਮਾ ਵਲ ਪਰਤਾ ਕੇ ਲਿਆਉਂਦਾ ਹੈ ॥੫॥

ਪਦ ਅਰਥ ਪਰਾਵੈ = ਪਰਤਾਂਦਾ ਹੈ ॥੫॥

SikhNet (Spanish)y Él es Quien nos hace ver nuestro ser interior. (5)

ਮੂਰਖੁ ਹੋਇ; ਨ ਆਖੀ ਸੂਝੈ ॥

moorakh hoe; na aakhee soojhai | Ang 414

Sant Singh KhalsaThe fool does not realize what he sees with his eyes.
Manmohan Singhwhoever is a fool sees not with his (mind's) eyes.
Manmohan Singh (Punjabi)ਜਿਹੜਾ ਮੂੜ੍ਹ ਹੈ ਉਹ ਆਪਣੀਆਂ (ਅੰਦਰਲੀਆਂ) ਅੱਖਾਂ ਨਾਲ ਵੇਖਦਾ ਨਹੀਂ।
Fareedkot Teekaਜੋ ਮੂਰਖ ਹੋਤਾ ਹੈ ਤਿਸ ਕੋ ਗੁਰੋਂ ਕੀ ਕਹੀ ਹੂਈ ਸੀਖ੍ਯਾ ਨਹੀਂ ਸੂਝਤੀ ਹੈ॥
Prof. Sahib Singh(ਗੁਰੂ-ਸਰਾਫ਼ ਦੱਸਦਾ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ, ਪਰ) ਉਹ ਮਨੁੱਖ ਮੂਰਖ ਹੈ ਜਿਸ ਨੂੰ ਅੱਖਾਂ ਨਾਲ (ਪ੍ਰਭੂ) ਨਹੀਂ ਦਿੱਸਦਾ,

ਪਦ ਅਰਥ ਆਖੀ = ਅੱਖਾਂ ਨਾਲ। ਸੂਝੈ = ਸੁੱਝਦਾ, ਦਿੱਸਦਾ।

SikhNet (Spanish)El desgraciado ignorante no percibe lo que ve con sus ojos,

ਜਿਹਵਾ ਰਸੁ ਨਹੀ ਕਹਿਆ ਬੂਝੈ ॥

jihavaa ras nahee kahiaa boojhai | Ang 414

Sant Singh KhalsaHe does not taste with his tongue, and does not understand what is said.
Manmohan SinghHis language gives not pleasure and he understands not what is told to him.
Manmohan Singh (Punjabi)ਉਸ ਦੀ ਬੋਲੀ ਖੁਸ਼ੀ ਨਹੀਂ ਦਿੰਦੀ ਅਤੇ ਜੋ ਕੁੱਛ ਉਸ ਨੂੰ ਆਖਿਆ ਜਾਂਦਾ ਹੈ, ਉਹ ਉਸ ਨੂੰ ਨਹੀਂ ਸਮਝਦਾ।
Fareedkot Teekaਨ ਤੋ ਤਿਸ ਕੀ ਰਸਨਾ ਕੋ ਨਾਮ ਕਾ ਰਸੁ ਹੈ ਅਰ ਨ ਗੁਰੋਂ ਕਾ ਕਹਾ ਹੂਆ ਸਮਝਤਾ ਹੈ॥
Prof. Sahib Singhਜਿਸ ਦੀ ਜੀਭ ਵਿਚ (ਪ੍ਰਭੂ ਦਾ) ਨਾਮ-ਰਸ ਨਹੀਂ ਆਇਆ, ਜੋ ਗੁਰੂ ਦੇ ਦੱਸੇ ਉਪਦੇਸ਼ ਨੂੰ ਨਹੀਂ ਸਮਝਦਾ।
SikhNet (Spanish)su paladar no prueba la delicia, sus oídos no escuchan

ਬਿਖੁ ਕਾ ਮਾਤਾ; ਜਗ ਸਿਉ ਲੂਝੈ ॥੬॥

bikh kaa maataa; jag siau loojhai |6| Ang 414

Sant Singh KhalsaIntoxicated with poison, he argues with the world. ||6||
Manmohan SinghIntoxicated with vice, he quarrels with the world.
Manmohan Singh (Punjabi)ਪਾਪ ਨਾਲ ਨੱਸ਼ਈ ਹੋਇਆ ਹੋਇਆ, ਉਹ ਜਹਾਨ ਨਾਲ ਲੜਦਾ ਹੈ।
Fareedkot Teeka(ਬਿਖੁ) ਬਿਖ੍ਯੋਂ ਮੇਂ ਮਸਤ ਹੂਆ ਸੰਸਾਰ ਮੇਂ (ਲੂਝੈ) ਝਗੜਤਾ ਹੈ॥੬॥
Prof. Sahib Singhਉਹ ਮਨੁੱਖ ਵਿਹੁਲੀ ਮਾਇਆ ਵਿਚ ਮਸਤ ਹੋ ਕੇ ਜਗਤ ਨਾਲ ਝਗੜੇ ਸਹੇੜਦਾ ਹੈ ॥੬॥

ਪਦ ਅਰਥ ਬਿਖੁ = ਮਾਇਆ-ਜ਼ਹਰ। ਮਾਤਾ = ਮਸਤਿਆ ਹੋਇਆ। ਲੂਝੈ = ਝਗੜਦਾ ਹੈ ॥੬॥

SikhNet (Spanish)lo que se le dice y su cuerpo apático por el veneno de la Maya, se involucra solamente con el mundo. (6)

ਊਤਮ ਸੰਗਤਿ; ਊਤਮੁ ਹੋਵੈ ॥

aootam sangat; aootam hovai | Ang 414

Sant Singh KhalsaIn the uplifting society, one is uplifted.
Manmohan SinghWith good association, the man becomes good.
Manmohan Singh (Punjabi)ਸ਼੍ਰੇਸ਼ਟ ਸੁਹਬਤ ਨਾਲ ਆਦਮੀ ਸ਼੍ਰੇਸ਼ਟ ਹੋ ਜਾਂਦਾ ਹੈ।
Fareedkot Teekaਜੋ ਉਤਮੋਂ ਕੀ ਸੰਗਤਿ ਕਰਤੇ ਹੈਂ, ਸੋ ਉਤਮ ਹੋ ਜਾਤੇ ਹੈਂ॥
Prof. Sahib Singhਗੁਰੂ ਦੀ ਸ੍ਰੇਸ਼ਟ ਸੰਗਤਿ ਦੀ ਬਰਕਤਿ ਨਾਲ ਮਨੁੱਖ ਸ੍ਰੇਸ਼ਟ ਜੀਵਨ ਵਾਲਾ ਬਣ ਜਾਂਦਾ ਹੈ,

ਪਦ ਅਰਥ ਊਤਮ, ਊਤਮੁ = {ਨੋਟ: ਪਹਿਲਾ ਲਫ਼ਜ਼ ਇਸਤ੍ਰੀ ਲਿੰਗ ਹੈ ਤੇ ਲਫ਼ਜ਼ 'ਸੰਗਤਿ' ਦਾ ਵਿਸ਼ੇਸ਼ਣ ਹੈ, ਦੂਜਾ ਲਫ਼ਜ਼ ਪੁਲਿੰਗ ਹੈ}।

SikhNet (Spanish)En la Sociedad de los Santos,

ਗੁਣ ਕਉ ਧਾਵੈ; ਅਵਗਣ ਧੋਵੈ ॥

gun kau dhaavai; avagan dhovai | Ang 414

Sant Singh KhalsaHe chases after virtue and washes off his sins.
Manmohan SinghHe runs after virtues and washes off his sins.
Manmohan Singh (Punjabi)ਉਹ ਨੇਕੀਆਂ ਮਗਰ ਦੌੜਦਾ ਹੈ ਤੇ ਆਪਣੀਆਂ ਬਦੀਆਂ ਨੂੰ ਧੌ ਸੁੱਟਦਾ ਹੈ।
Fareedkot Teekaਗੁਣੋਂ ਕੇ ਗ੍ਰਹਣ ਕਰਨੇ ਕੋ ਦੌੜਤੇ ਹੈਂ ਔਗੁਨੋਂ ਕੋ ਧੋਤੇ ਹੈਂ॥
Prof. Sahib Singhਆਤਮਕ ਗੁਣਾਂ ਦੀ ਪ੍ਰਾਪਤੀ ਲਈ ਦੌੜ-ਭੱਜ ਕਰਦਾ ਹੈ ਤੇ (ਆਪਣੇ ਅੰਦਰੋਂ ਨਾਮ-ਅੰਮ੍ਰਿਤ ਦੀ ਸਹਾਇਤਾ ਨਾਲ) ਔਗੁਣ ਧੋ ਦੇਂਦਾ ਹੈ।

ਪਦ ਅਰਥ ਧਾਵੈ = ਦੌੜਦਾ ਹੈ, ਜਤਨ ਕਰਦਾ ਹੈ।

SikhNet (Spanish)él se vuelve Santo y buscando la Virtud, hace a un lado sus vicios.

ਬਿਨੁ ਗੁਰ ਸੇਵੇ; ਸਹਜੁ ਨ ਹੋਵੈ ॥੭॥

bin gur seve; sehaj na hovai |7| Ang 414

Sant Singh KhalsaWithout serving the Guru, celestial poise is not obtained. ||7||
Manmohan SinghWithout serving the Guru, poise is not obtained.
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ।
Fareedkot Teekaਪਰੰਤੂ ਗੁਰੋਂ ਕੀ ਸੇਵਾ ਬਿਨ (ਸਹਜੁ) ਗ੍ਯਾਨ ਨਹੀਂ ਹੋਤਾ ਹੈ॥੭॥
Prof. Sahib Singh(ਇਹ ਗੱਲ ਯਕੀਨੀ ਹੈ ਕਿ) ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ (ਔਗੁਣਾਂ ਤੋਂ ਖ਼ਲਾਸੀ ਨਹੀਂ ਹੁੰਦੀ, ਤੇ) ਅਡੋਲ ਆਤਮਕ ਅਵਸਥਾ ਨਹੀਂ ਮਿਲਦੀ ॥੭॥

ਪਦ ਅਰਥ ਸਹਜੁ = ਅਡੋਲਤਾ ॥੭॥

SikhNet (Spanish)Aquél que sirve a todo menos al Guru, no obtiene el Equilibrio. (7)

ਹੀਰਾ ਨਾਮੁ ਜਵੇਹਰ ਲਾਲੁ ॥

heeraa naam javehar laal | Ang 414

Sant Singh KhalsaThe Naam, the Name of the Lord, is a diamond, a jewel, a ruby.
Manmohan SinghLord's Name is the diamond jewel and ruby.
Manmohan Singh (Punjabi)ਸਾਈਂ ਦਾ ਨਾਮ ਮਾਣਕ ਮਣੀ ਤੇ ਰਤਨ ਹੈ।
Fareedkot Teeka(ਹੀਰਾ) ਰਤਨ ਰੂਪ ਜੋ ਅਮੋਲਕ ਨਾਮ ਹੈ (ਜਵੇਹਰ) ਸਾਖ੍ਯਾਤਕਾਰ (ਲਾਲੁ) ਪ੍ਰੇਮ॥
Prof. Sahib Singhਪ੍ਰਭੂ ਨਾਮ ਕੀਮਤੀ ਹੀਰੇ ਤੇ ਲਾਲਾਂ ਦੇ ਵਾਂਗ ਹੈ,
SikhNet (Spanish)El Naam, el Nombre del Señor, es el diamante, la joya, el rubí,

ਮਨੁ ਮੋਤੀ ਹੈ ਤਿਸ ਕਾ ਮਾਲੁ ॥

man motee hai tis kaa maal | Ang 414

Sant Singh KhalsaThe pearl of the mind is the inner wealth.
Manmohan SinghThe mind-pearl is that Lord's wealth.
Manmohan Singh (Punjabi)ਹਿਰਦਾ ਮੋਤੀ ਉਸ ਸੁਆਨੀ ਦੀ ਦੋਲਤ ਹੈ।
Fareedkot Teeka(ਮਨੁ) ਮਣੀਆ ਕਰਣਾ, ਮੈਤ੍ਰੀ ਮੁਦਿਤਾ ਉਪੇਖ੍ਯਾ ਮੋਤੀ ਬੈਰਾਗ, ਉਸ ਪੁਰਸ ਕੀ ਯਹ ਮਾਲੁ, ਭਾਵ ਦੈਵੀ ਵਿਭੂਤੀ ਹੋਤੀ ਹੈ॥
Prof. Sahib Singhਜੋ ਮੋਤੀ (ਵਰਗੇ ਸੁੱਚਾ) ਮਨ ਵਾਲੇ ਮਨੁੱਖ ਦੀ ਰਾਸਿ-ਪੂੰਜੀ ਬਣ ਜਾਂਦਾ ਹੈ।

ਪਦ ਅਰਥ ਤਿਸ ਕਾ = ਉਸ ਮਨੁੱਖ ਦਾ। ਮਾਲੁ = ਰਾਸਿ-ਪੂੰਜੀ।

SikhNet (Spanish)y la mente iluminada es la perla.

ਨਾਨਕ ਪਰਖੈ; ਨਦਰਿ ਨਿਹਾਲੁ ॥੮॥੫॥

naanak parakhai; nadar nihaal |8|5| Ang 414

Sant Singh KhalsaO Nanak, the Lord tests us, and blesses us with His Glance of Grace. ||8||5||
Manmohan SinghNanak, the Lord assays the man and makes him happy with a glance.
Manmohan Singh (Punjabi)ਨਾਨਕ, ਸਾਹਿਬ ਬੰਦੇ ਦੀ ਨਿਰਖ ਕਰਦਾ ਹੈ ਅਤੇ ਇਕ ਦ੍ਰਿਸ਼ਟ ਨਾਲ ਉਸ ਨੂੰ ਪ੍ਰਸੰਨ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗ੍ਯਾਨ ਦ੍ਰਿਸ੍ਟੀ ਕਰ ਸਰਬੱਤ੍ਰ ਬ੍ਰਹਮੁ ਰੂਪ ਦੇਖਤਾ ਹੈ ਅਰੁ ਸੋਈ ਨਿਹਾਲ ਦੁਖ ਸੇ ਰਹਿਤ, ਭਾਵ ਕ੍ਰਿਤ ਕ੍ਰਿਤ੍ਯ ਹੋਤਾ ਹੈ॥੮॥੫॥☬ਗੁਰਮੁਖੋਂ ਔਰ ਮਨਮੁਖੋਂ ਕੀ ਧਾਰਨਾ ਦਿਖਾਉਤੇ ਹੈਂ:
Prof. Sahib Singhਹੇ ਨਾਨਕ! ਗੁਰੂ-ਸਰਾਫ਼ ਜਿਸ ਮਨੁੱਖ ਨੂੰ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ਉਹ ਨਿਹਾਲ ਹੋ ਜਾਂਦਾ ਹੈ ॥੮॥੫॥
SikhNet (Spanish)El virtuoso tiene la mente iluminada y también el Naam, el Nombre del Señor. Dios prueba a todos y entonces a través de Su Gracia salva a todos los que encuentra verdaderos. (8‑5)
Answers quote the Granth verbatim with Ang citations. AI commentary is not Gurbani and not a religious ruling.