ੴ

ਸਿੱਖਬਾਣੀ · SikhBani

Ang 413

Sri Guru Granth Sahib · Raag Aasaa · 3 shabads, 61 lines
Translations
Shabad Guru Nanak Dev Ji Raag Aasaa continued from Ang 412

ਸੁਖੁ ਮਾਨੈ; ਭੇਟੈ ਗੁਰ ਪੀਰੁ ॥

sukh maanai; bhettai gur peer |

Sant Singh KhalsaPeace is enjoyed, meeting the Guru, the Spiritual Teacher.
Manmohan SinghBy meeting spiritual guide, the Guru, man enjoys peace.
Manmohan Singh (Punjabi)ਰੂਹਾਨੀ ਰਹਿਬਰ, ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਆਰਾਮ ਭੋਗਦਾ ਹੈ।
Fareedkot Teekaਸੁਖ ਤਬ ਹੀ ਜੀਵ ਮਾਨਤਾ ਹੈ, ਜਬ ਸਤਿਗੁਰੂ (ਪੀਰੁ) ਬ੍ਰਿਧ ਮਿਲਤੇ ਹੈਂ॥
Prof. Sahib Singhਜਿਸ ਮਨੁੱਖ ਨੂੰ (ਤੇਰੀ ਮੇਹਰ ਨਾਲ) ਗੁਰੂ-ਪੀਰ ਮਿਲ ਪੈਂਦਾ ਹੈ, ਉਹ (ਤੇਰੇ ਮਿਲਾਪ ਦਾ ਆਤਮਕ) ਆਨੰਦ ਮਾਣਦਾ ਹੈ।
SikhNet (Spanish)La Paz es disfrutada encontrando al Guru, al Maestro Espiritual;

ਏਕੋ ਸਾਹਿਬੁ; ਏਕੁ ਵਜੀਰੁ ॥੫॥

eko saahib; ek vajeer |5|

Sant Singh KhalsaThe Lord is the only Master; He is the only Minister. ||5||
Manmohan SinghThe Lord Himself is the sole sovereign and the sole Minister.
Manmohan Singh (Punjabi)ਸੁਆਮੀ ਖੁਦ ਹੀ ਕੱਲਮਕੱਲਾ ਪਾਤਸ਼ਾਹ ਅਤੇ ਕੱਲਮਕੱਲਾ ਮੰਤਰੀ ਹੈ।
Fareedkot Teekaਵਹੀ ਏਕ ਸਾਹਿਬ ਔਰ ਉਸ ਕੇ ਏਕ ਸਤਿਗੁਰ ਹੀ (ਵਜੀਰੁ) ਮੰਤ੍ਰੀ ਹੈਂ॥੫॥
Prof. Sahib Singhਤੂੰ ਆਪ ਹੀ ਆਪ ਬਾਦਸ਼ਾਹ ਹੈਂ ਤੇ ਆਪ ਹੀ ਆਪਣਾ (ਸਲਾਹਕਾਰ) ਵਜ਼ੀਰ ਹੈਂ ॥੫॥

ਪਦ ਅਰਥ ਏਕੋ = ਇਕ ਆਪ ਹੀ ॥੫॥

SikhNet (Spanish)el Señor es el Único Maestro, el Único Ministro. (5)

ਜਗੁ ਬੰਦੀ; ਮੁਕਤੇ. ਹਉ ਮਾਰੀ ॥

jag bandee; mukate. hau maaree |

Sant Singh KhalsaThe world is held in bondage; he alone is emancipated, who conquers his ego.
Manmohan SinghThe world is chained and emancipated is he, who stills his ego.
Manmohan Singh (Punjabi)ਜਹਾਨ ਕੈਦ ਵਿੱਚ ਹੈ ਅਤੇ ਬੰਦ-ਖਲਾਸ ਹੈ ਉਹ ਜੋ ਆਪਣੀ ਹੰਗਤਾ ਨੂੰ ਮੇਟਦਾ ਹੈ।
Fareedkot Teekaਐਸੇ ਜਾਨੇ ਬਿਨਾਂ ਜਗਤ ਬੰਦੀ ਖਾਨੇ ਮੇਂ ਪੜਾ ਹੂਆ ਹੈ, ਮੁਕਤ ਵਹੁ ਹੂਏ ਹੈਂ ਜਿਨਹੁ ਨੇ ਹੰਤਾ ਮਾਰੀ ਹੈ॥
Prof. Sahib Singhਹਉਮੈ ਦੀ ਕੈਦ ਵਿਚੋਂ ਆਜ਼ਾਦ ਉਹੀ ਹਨ (ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਸ) ਹਉਮੈ ਨੂੰ ਮਾਰਿਆ ਹੈ।

ਪਦ ਅਰਥ ਬੰਦੀ = ਕੈਦ ਵਿਚ। ਮੁਕਤੇ = (ਉਹ ਹਨ) ਆਜ਼ਾਦ।

SikhNet (Spanish)El mundo está atado; sólo son emancipados los que canalizan su ego,

ਜਗਿ ਗਿਆਨੀ; ਵਿਰਲਾ ਆਚਾਰੀ ॥

jag giaanee; viralaa aachaaree |

Sant Singh KhalsaHow rare in the world is that wise person, who practices this.
Manmohan SinghRare in the world is the gnostic, who is a man of action.
Manmohan Singh (Punjabi)ਜਗਤ ਅੰਦਰ ਕੋਈ ਟਾਂਵਾਂ ਹੀ ਬ੍ਰਹਿਮਬੇਤਾ ਹੈ, ਜੋ ਅਮਲੀ ਕਮਾਈ ਕਰਨ ਵਾਲਾ ਹੈ।
Fareedkot Teekaਜਗਤ ਮੇਂ ਕਥਨੀ ਕੇ ਗ੍ਯਾਨੀ ਤੋ ਬਹੁਤ ਹੈਂ ਪਰੰਤੂ (ਆਚਾਰੀ) ਧਾਰਨਾ ਵਾਲਾ ਗ੍ਯਾਨੀ ਵਿਰਲਾ ਹੈ॥
Prof. Sahib Singhਜਗਤ ਵਿਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ ਅਨੁਸਾਰ ਹੈ,

ਪਦ ਅਰਥ ਜਗਿ = ਜਗਤ ਵਿਚ। ਆਚਾਰੀ = ਗਿਆਨ ਅਨੁਸਾਰ ਕਰਣੀ ਵਾਲਾ।

SikhNet (Spanish)pero extraordinario en el mundo es el sabio que practica la Verdad.

ਜਗਿ ਪੰਡਿਤੁ; ਵਿਰਲਾ ਵੀਚਾਰੀ ॥

jag panddit; viralaa veechaaree |

Sant Singh KhalsaHow rare in this world is that scholar who reflects upon this.
Manmohan SinghRare in the world is a scholar who is a man of deliberation,
Manmohan Singh (Punjabi)ਦੁਨੀਆਂ ਵਿੱਚ ਬੜੇ ਵਿਦਵਾਨ ਹਨ, ਪ੍ਰੰਤੂ ਗੂੜੀ ਵਿਚਾਰ ਵਾਲਾ ਬੰਦਾ ਕੋਈ ਟਾਵਾ ਟੱਲਾ ਹੀ ਹੈ।
Fareedkot Teekaਤਿਸੀ ਪ੍ਰਕਾਰ ਸੰਸਾਰ ਮੇਂ ਪੰਡਿਤ ਭੀ ਬਹੁਤ ਹੈਂ ਪਰੰਤੂ ਵਿਚਾਰਵਾਨ ਵਿਰਲਾ ਹੀ ਹੈ॥
Prof. Sahib Singhਜਗਤ ਵਿਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾ (ਵਿੱਦਿਆ ਦੇ ਅਨੁਸਾਰ ਹੀ) ਵਿਚਾਰਵਾਨ ਭੀ ਹੈ,

ਪਦ ਅਰਥ ਵੀਚਾਰੀ = ਵਿਚਾਰਵਾਨ।

SikhNet (Spanish)Excepcional es el hombre de Sabiduría que medita en este conocimiento,

ਬਿਨੁ ਸਤਿਗੁਰੁ ਭੇਟੇ; ਸਭ ਫਿਰੈ ਅਹੰਕਾਰੀ ॥੬॥

bin satigur bhette; sabh firai ahankaaree |6|

Sant Singh KhalsaWithout meeting the True Guru, all wander in ego. ||6||
Manmohan Singhwithout meeting the True Guru, all wander in pride.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਸਾਰੇ ਹੰਗਤਾ ਅੰਦਰ ਭਟਕਦੇ ਹਨ।
Fareedkot Teekaਸਿਧਾਂਤ ਏਹ ਕਿ ਬਿਨਾਂ ਸਤਿਗੁਰੋਂ ਕੇ ਮਿਲੇ ਸਭ ਅਪਨੇ ਅਪਨੇ ਅਹੰਕਾਰ ਮੇਂ ਫਿਰਤੇ ਹੈਂ॥੬॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਅਹੰਕਾਰ ਵਿਚ ਭਟਕਦੀ ਫਿਰਦੀ ਹੈ ॥੬॥
SikhNet (Spanish)porque sin encontrar al Guru, uno sólo promueve al ego. (6)

ਜਗੁ ਦੁਖੀਆ; ਸੁਖੀਆ ਜਨੁ ਕੋਇ ॥

jag dukheea; sukheea jan koe |

Sant Singh KhalsaThe world is unhappy; only a few are happy.
Manmohan SinghThe world is unhappy, and rare is the man who is happy.
Manmohan Singh (Punjabi)ਸੰਸਾਰ ਨਾਖੁਸ਼ ਹੈ, ਕੋਈ ਟਾਂਵਾਂ ਪੁਰਸ਼ ਹੀ ਖੁਸ਼ ਹੈ।
Fareedkot Teekaਸੰਪੂਰਨ ਸੰਸਾਰ ਦੁਖੀਆ ਹੋ ਰਹਾ ਹੈ ਇਸ ਮੇਂ ਕੋਈ ਵਿਰਲਾ ਪੁਰਸ ਹੀ ਸੁਖੀਆ ਹੈ॥
Prof. Sahib Singhਜਗਤ ਦੁਖੀ ਹੋ ਰਿਹਾ ਹੈ, ਕੋਈ ਵਿਰਲਾ ਮਨੁੱਖ ਸੁਖੀ ਹੈ।

ਪਦ ਅਰਥ ਕੋਇ = ਕੋਈ ਵਿਰਲਾ।

SikhNet (Spanish)El mundo está infeliz; raro es aquél que vive en Dicha,

ਜਗੁ ਰੋਗੀ ਭੋਗੀ; ਗੁਣ ਰੋਇ ॥

jag rogee bhogee; gun roe |

Sant Singh KhalsaThe world is diseased, from its indulgences; it weeps over its lost virtue.
Manmohan SinghBecause of becoming lustful, the world is diseased and weeps that it has no merit (virtue).
Manmohan Singh (Punjabi)ਵਿਸ਼ਈ ਹੋ ਜਾਣ ਕਾਰਨ ਦੁਨੀਆਂ ਬੀਮਾਰ ਹੈ ਅਤੇ ਆਪਣੀ ਨੇਕੀ ਨੂੰ ਗੁਆ ਕੇ ਰੋਂਦੀ ਹੈ।
Fareedkot Teeka(ਗੁਣ) ਭੋਗੋਂ ਕੇ ਦੁਖੋਂ ਕੋ ਰੋਤਾ ਹੂਆ ਜਗਤ ਰੋਗੀ ਹੂਆ ਹੈ, ਹਾਇ ਅਮੁਕਾ ਭੋਗ ਮੁਝ ਕੋ ਨ ਮਿਲਾ॥
Prof. Sahib Singhਜਗਤ (ਵਿਕਾਰਾਂ ਦੇ ਕਾਰਨ ਆਤਮਕ ਤੌਰ ਤੇ) ਰੋਗੀ ਹੋ ਰਿਹਾ ਹੈ, ਭੋਗਾਂ ਵਿਚ ਪਰਵਿਰਤ ਹੈ ਤੇ ਆਤਮਕ ਗੁਣਾਂ ਲਈ ਤਰਸਦਾ ਹੈ।

ਪਦ ਅਰਥ ਭੋਗੀ = ਭੋਗਾਂ ਵਿਚ ਫਸਿਆ ਹੋਇਆ। ਗੁਣ ਰੋਇ = ਗੁਣਾਂ ਨੂੰ ਰੋਂਦਾ ਹੈ, ਗੁਣਾਂ ਨੂੰ ਤਰਸਦਾ ਹੈ।

SikhNet (Spanish)porque el mundo está afligido por la enfermedad de la indulgencia y se lamenta perdiendo su virtud.

ਜਗੁ ਉਪਜੈ ਬਿਨਸੈ; ਪਤਿ ਖੋਇ ॥

jag upajai binasai; pat khoe |

Sant Singh KhalsaThe world wells up, and then subsides, losing its honor.
Manmohan SinghThe world is born and then, losing its honour, it dies.
Manmohan Singh (Punjabi)ਦੁਨੀਆਂ ਜੰਮਦੀ ਹੈ ਅਤੇ ਫਿਰ ਆਪਣੀ ਇੱਜ਼ਤ ਵੰਞਾ ਕੇ ਇਹ ਮਰ ਜਾਂਦੀ ਹੈ।
Fareedkot Teekaਜਗਤ ਅਪਨੀ ਪ੍ਰਤਿਸ੍ਟਾ ਖੋ ਕਰ ਉਪਜਤਾ ਬਿਨਸਤਾ ਰਹਿਤਾ ਹੈ॥
Prof. Sahib Singh(ਪ੍ਰਭੂ ਨੂੰ ਭੁਲਾ ਕੇ) ਜਗਤ ਇੱਜ਼ਤ ਗਵਾ ਕੇ ਜੰਮਦਾ ਹੈ ਮਰਦਾ ਹੈ, ਮਰਦਾ ਹੈ ਜੰਮਦਾ ਹੈ।

ਪਦ ਅਰਥ ਪਤਿ = ਇੱਜ਼ਤ।

SikhNet (Spanish)El mundo nace y después muere perdiendo su autoestima,

ਗੁਰਮੁਖਿ ਹੋਵੈ; ਬੂਝੈ ਸੋਇ ॥੭॥

guramukh hovai; boojhai soe |7|

Sant Singh KhalsaHe alone, who becomes Gurmukh, understands. ||7||
Manmohan SinghHe, who turns a Guru-ward understands the reality.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਅਸਲੀਅਤ ਨੂੰ ਸਮਝ ਲੈਦਾ ਹੈ।
Fareedkot Teekaਜੋ ਗੁਰਮੁਖਿ ਹੋਤਾ ਹੈ, ਸੋਈ ਤਿਸ ਤਤ੍ਵ ਕੋ ਬੂਝਤਾ ਹੈ॥੭॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਹ ਇਸ ਭੇਦ ਨੂੰ ਸਮਝਦਾ ਹੈ ॥੭॥
SikhNet (Spanish)pero solamente los Fieles a Dios son los que conocen esta Verdad. (7)

ਮਹਘੋ ਮੋਲਿ; ਭਾਰਿ ਅਫਾਰੁ ॥

mahagho mol; bhaar afaar |

Sant Singh KhalsaHis price is so costly; His weight is unbearable.
Manmohan SinghDear in price and unbearable in weight is the Lord.
Manmohan Singh (Punjabi)ਮੁੱਲ ਵਿੱਚ ਮਹਿੰਗਾ ਅਤੇ ਬੋਝ ਵਿੱਚ ਅਸਹਿ ਹੇ ਸੁਆਮੀ।
Fareedkot Teekaਤਿਸ ਕਾ ਮੋਲੁ ਮਹਘਾ ਹੈ ਅਰਥਾਤ ਇਸ ਕੀ ਪ੍ਰਾਪਤੀ ਕੇ ਸਾਧਨ ਕਠਨ ਹੈਂ ਅਰੁ (ਭਾਰਿ) ਧਾਰਨ ਕਰਨਾ ਭੀ (ਅਫਾਰੁ) ਅਸਹ, ਭਾਵ ਕਠਿਨ ਹੈ॥
Prof. Sahib Singhਜੇ ਕੋਈ ਮੁੱਲ ਦੇ ਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ (ਉਸ ਦਾ ਮੁਲ ਦਿੱਤਾ ਨਹੀਂ ਜਾ ਸਕਦਾ) ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਉਸ ਦੇ ਬਰਾਬਰ ਦੀ ਨਹੀਂ ਹੈ।

ਪਦ ਅਰਥ ਮਹਘੋ ਮੋਲਿ = ਮੁੱਲ ਵਿਚ ਮਹਿੰਘਾ, ਜੇ ਕੋਈ ਮੁੱਲ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ। ਭਾਰਿ = ਤੋਲਿ ਵਿਚ। ਅਫਾਰੁ = ਬੇਅੰਤ। ਭਾਰਿ ਅਫਾਰੁ = ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਬਰਾਬਰ ਦੀ ਨਹੀਂ ਹੈ।

SikhNet (Spanish)De Valor Infinito, Inmenso en Majestuosidad es el Señor;

ਅਟਲ ਅਛਲੁ; ਗੁਰਮਤੀ ਧਾਰੁ ॥

attal achhal; guramatee dhaar |

Sant Singh KhalsaHe is immovable and undeceivable; enshrine Him in your mind, through the Guru's Teachings.
Manmohan SinghBy Guru's instruction, enshrine thou in thy mind the Immovable and Undeceivable Lord.
Manmohan Singh (Punjabi)ਐ ਮਨੁੱਖ! ਗੁਰਾ ਦੇ ਉਪਦੇਸ਼ ਦੁਆਰਾ ਤੂੰ ਅਹਿੱਲ ਤੇ ਨਾਂ-ਛਲੇ ਜਾਣ ਵਾਲੇ ਸੁਆਮੀ ਨੂੰ ਆਪਣੇ ਰਿਦੇ ਵਿੱਚ ਟਿਕਾ।
Fareedkot Teekaਜਿਸ ਨੇ ਗੁਰਮਤ ਸੇ ਧਾਰਨ ਕੀਆ ਹੈ, ਸੋਈ ਅਟਲ ਅਛਲ ਪਦ ਕੋ ਪ੍ਰਾਪਤ ਹੂਆ ਹੈ॥
Prof. Sahib Singhਗੁਰੂ ਦੀ ਮਤਿ ਲੈ ਕੇ ਉਸ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ।

ਪਦ ਅਰਥ ਧਾਰੁ = (ਹਿਰਦੇ ਵਿਚ) ਸਾਂਭ।

SikhNet (Spanish)Eterno, Indescifrable, pero obtenible sólo a través del Shabd de la Palabra del Guru.

ਭਾਇ ਮਿਲੈ; ਭਾਵੈ ਭਇਕਾਰੁ ॥

bhaae milai; bhaavai bheikaar |

Sant Singh KhalsaMeet Him through love, become pleasing to Him, and act in fear of Him.
Manmohan SinghMan meets Him through love and he who works in Lord's fear becomes pleasing to Him.
Manmohan Singh (Punjabi)ਪ੍ਰੀਤ ਦੇ ਰਾਹੀਂ ਇਨਸਾਨ ਉਸ ਨੂੰ ਮਿਲ ਪੈਦਾ ਹੈ, ਜੋ ਸੁਆਮੀ ਦੇ ਡਰ ਅੰਦਰ ਕੰਮ ਕਰਦਾ ਹੈ, ਉਹ ਉਸ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
Fareedkot Teeka(ਭਾਇ) ਪ੍ਰੇਮ ਕਰ ਕੇ ਸੋ ਪਰਮੇਸਰ ਕੋ ਮਿਲੇ ਹੈਂ ਜਿਨ ਕੋ ਭੈ ਸੰਯੁਕਤ ਤਿਸ ਕੀ ਕਾਰ ਭਾਵਤੀ ਹੈ॥
Prof. Sahib Singhਉਹ ਪ੍ਰਭੂ ਪ੍ਰੇਮ ਦੀ ਰਾਹੀਂ (ਪ੍ਰੇਮ ਦੇ ਮੁੱਲ) ਮਿਲਦਾ ਹੈ ਤੇ ਜੀਵ ਦਾ ਉਸ ਦੇ ਡਰ-ਅਦਬ ਵਿਚ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਭਾਵੈ = ਚੰਗਾ ਲੱਗਦਾ ਹੈ। ਭਇਕਾਰੁ = ਭਇ ਕਾਰੁ, ਭਉ ਵਿਚ ਟਿਕੇ ਰਹਿਣ ਵਾਲਾ ਕੰਮ।

SikhNet (Spanish)A través del Amor uno Lo recibe y Él ama a quien vive con una actitud de Reverencia en su mente.

ਨਾਨਕੁ ਨੀਚੁ; ਕਹੈ ਬੀਚਾਰੁ ॥੮॥੩॥

naanak neech; kahai beechaar |8|3|

Sant Singh KhalsaNanak the lowly says this, after deep contemplation. ||8||3||
Manmohan SinghMeek Nanak says this after due deliberation.
Manmohan Singh (Punjabi)ਗੂੜੀ ਸੋਚ ਵੀਚਾਰ ਮਗਰੋ ਮਸਕੀਨ ਨਾਨਕ ਇਹ ਕੁੱਛ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਿਨ ਕਾ ਮਨ ਪ੍ਰੇਮ ਕਰ ਕੇ (ਨੀਚੁ) ਨਿਮ੍ਰਤਾ ਕੋ ਧਾਰਨ ਕਰਤਾ ਹੈ, ਤਿਨ ਗੁਰਮੁਖੋਂ ਕਾ ਬੀਚਾਰ ਮੈਨੇ ਕਹਾ ਹੈ॥੮॥੩॥☬ਪ੍ਰਸ਼ਨ: ਬਿਵਹਾਰ ਮੇਂ ਤੋ ਲੋਕ ਰੋਤੇ ਦਿਖਾਈ ਪੜਤੇ ਹੈਂ?☬ਉੱਤਰ:
Prof. Sahib Singhਦਾਸ ਨਾਨਕ ਇਹ ਵਿਚਾਰ ਦਸਦਾ ਹੈ ॥੮॥੩॥
SikhNet (Spanish)Estos son los pensamientos que Nanak, el más bajo de todos, proclama con toda humildad. (8‑3)

Open this shabad (35 lines, Angs 412-413) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.

ਏਕੁ ਮਰੈ; ਪੰਚੇ ਮਿਲਿ ਰੋਵਹਿ ॥

ek marai; panche mil roveh |

Sant Singh KhalsaWhen someone dies, the five passions meet and mourn his death.
Manmohan SinghWhen a man dies, the five passions begin to mourn, meeting together.
Manmohan Singh (Punjabi)ਜਦ ਇੱਕ ਜਣਾ ਮਰ ਜਾਂਦਾ ਹੈ, ਤਾਂ ਇਕੱਠੇ ਹੋ ਕੇ ਪੰਜੇ (ਵਿਕਾਰ) ਹੀ ਵਿਰਲਾਪ ਕਰਨ ਲੱਗ ਜਾਂਦੇ ਹਨ।
Fareedkot Teekaਏਕ ਪੁਰਸ਼ ਕੇ ਮਰਨੇ ਸੇ ਸੰਸਾਰੀ ਪਾਂਚ ਮਾਤਾ ਪਿਤਾ ਭਾਈ ਇਸਤ੍ਰੀ ਪੁਤ੍ਰ ਰੋਤੇ ਹੈਂ॥
Prof. Sahib Singhਇਕ (ਪ੍ਰਾਣੀ) ਮਰਦਾ ਹੈ ਉਸ ਦੇ ਸਾਕ ਸੰਬੰਧੀ ਮਿਲ ਕੇ ਰੋਂਦੇ ਹਨ,

ਪਦ ਅਰਥ ਪੰਚੇ = ਸਾਕ ਸੰਬੰਧੀ (ਮਾਂ ਪਿਉ, ਭਰਾ, ਇਸਤ੍ਰੀ, ਪੁਤ੍ਰ)।

SikhNet (Spanish)Cuando el cuerpo muere,

ਹਉਮੈ ਜਾਇ; ਸਬਦਿ ਮਲੁ ਧੋਵਹਿ ॥

haumai jaae; sabad mal dhoveh |

Sant Singh KhalsaOvercoming self-conceit, he washes off his filth with the Word of the Shabad.
Manmohan SinghBy stilling his self-conceit, man washes off his filth with God's Name.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਦੂਰ ਕਰਨ ਦੁਆਰਾ ਬੰਦਾ ਰੱਬ ਦੇ ਨਾਮ ਨਾਲ ਆਪਣੀ ਗੰਦਗੀ ਨੂੰ ਧੋ ਸੁੱਟਦਾ ਹੈ।
Fareedkot Teekaਜਿਸ ਕੀ ਗੁਰ ਉਪਦੇਸ਼ ਕਰ ਹਉਮੈ ਰੂਪ ਮੈਲ ਧੋਈ ਜਾਤੀ ਹੈ॥
Prof. Sahib Singhਪਰ ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੋਹ ਦੀ ਮੈਲ ਨੂੰ ਆਪਣੇ ਮਨ ਤੋਂ ਧੋ ਲੈਂਦੇ ਹਨ, ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ,
SikhNet (Spanish)los cinco órganos sensoriales lloran, pero si uno se deshace del ego,

ਸਮਝਿ ਸੂਝਿ; ਸਹਜ ਘਰਿ ਹੋਵਹਿ ॥

samajh soojh; sehaj ghar hoveh |

Sant Singh KhalsaOne who knows and understands, enters the home of peace and poise.
Manmohan SinghHe, who knows and understands this, enters the home of bliss.
Manmohan Singh (Punjabi)ਜੋ ਇਸ ਨੂੰ ਜਾਣਦਾ ਤੇ ਸਮਝਦਾ ਹੈ, ਉਹ ਪ੍ਰਸੰਨਤਾ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਸੋ ਸਮਝ ਕਰ (ਸੂਝਿ) ਦੇਖ ਕਰ (ਸਹਜ) ਸਾਤ ਕੇ ਘਰ ਮੇਂ ਪ੍ਰਾਪਤ ਹੋਤੇ ਹੈਂ॥
Prof. Sahib Singhਉਹ ਇਹ ਸਮਝ ਵਿਚ ਕੇ (ਕਿ ਸਭ ਵਿਚ ਪ੍ਰਭੂ ਦੀ ਹੀ ਜੋਤਿ ਹੈ, ਕਿਸੇ ਸੰਬੰਧੀ ਦਾ ਸਰੀਰ ਨਾਸ ਹੋਣ ਤੇ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।

ਪਦ ਅਰਥ ਸਹਜ ਘਰਿ = ਸਹਜ ਅਵਸਥਾ ਦੇ ਘਰ ਵਿਚ।

SikhNet (Spanish)la suciedad del dolor es lavada con la Palabra de Dios.

ਬਿਨੁ ਬੂਝੇ; ਸਗਲੀ ਪਤਿ ਖੋਵਹਿ ॥੧॥

bin boojhe; sagalee pat khoveh |1|

Sant Singh KhalsaWithout understanding, he loses all his honor. ||1||
Manmohan SinghWithout such an understanding, the man loses all his honour.
Manmohan Singh (Punjabi)ਐਹੋ ਜੇਹੀ ਗਿਆਤ ਦੇ ਬਗੈਰ, ਆਦਮੀ ਆਪਣੀ ਸਾਰੀ ਇੱਜ਼ਤ ਗੁਆ ਲੈਦਾ ਹੈ।
Fareedkot Teekaਜੋ ਗੁਰ ਉਪਦੇਸ ਕੋ ਬੂਝਤੇ ਨਹੀਂ ਹੈਂ, ਸੋ ਜਨ ਰੋਇ ਰੋਇ ਅਪਨੀ ਪਤਿਸਟਾ ਖੋਵਤੇ ਹੈਂ॥੧॥
Prof. Sahib Singhਇਸ ਬੇਸਮਝੀ ਵਿਚ (ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਆਪਣਾ ਹੈ ਹੀ ਨਹੀਂ) (ਰੋਣ ਵਾਲੇ ਉਸ ਪਰਮਾਤਮਾ ਦੀ ਨਜ਼ਰ ਵਿਚ ਆਪਣੀ) ਸਾਰੀ ਇੱਜ਼ਤ ਗਵਾ ਲੈਂਦੇ ਹਨ ॥੧॥
SikhNet (Spanish)Aquél que conoce esto alcanza el Equilibrio, y quien no lo conoce, pierde su honor. (1)

ਕਉਣੁ ਮਰੈ; ਕਉਣੁ ਰੋਵੈ ਓਹੀ ॥

kaun marai; kaun rovai ohee |

Sant Singh KhalsaWho dies, and who weeps for him?
Manmohan Singhwho dies and who does weep for him?
Manmohan Singh (Punjabi)ਕੌਣ ਮਰਦਾ ਹੈ ਅਤੇ ਕਿਹੜਾ ਉਸ ਨੂੰ ਰੌਦਾ ਹੈ।
Fareedkot Teekaਜੋ ਸਰੂਪ ਮੇਂ ਪ੍ਰਾਪਤ ਹੂਏ ਹੈਂ ਉਨ ਕਾ ਨਿਸਚਯ ਕਹਤੇ ਹੈਂ: ਕੌਨ ਮਰਤਾ ਹੈ ਔਰ (ਓਹੀ) ਉਹਿ ਉਹਿ ਕਹ ਕਰ ਰੋਤਾ ਕੌਨ ਹੈ॥
Prof. Sahib Singhਕੌਣ ਮਰਦਾ ਹੈ, ਤੇ ਕੌਣ (ਮਰੇ ਨੂੰ) 'ਉਹ, ਉਹ' ਆਖ ਕੇ ਰੋਂਦਾ ਹੈ,

ਪਦ ਅਰਥ ਓਹੀ = 'ਉਹ, ਉਹ' ਆਖ ਕੇ।

SikhNet (Spanish)¿Quién muere? ¿Por quién lloramos,

ਕਰਣ ਕਾਰਣ; ਸਭਸੈ ਸਿਰਿ ਤੋਹੀ ॥੧॥ ਰਹਾਉ ॥

karan kaaran; sabhasai sir tohee |1| rahaau |

Sant Singh KhalsaO Lord, Creator, Cause of causes, You are over the heads of all. ||1||Pause||
Manmohan SinghThou, O Lord, art the cause of causes, and thy order is over the head of all. Pause.
Manmohan Singh (Punjabi)ਤੂੰ ਹੇ ਸੁਆਮੀ! ਹੇਤੂਆਂ ਦਾ ਹੇਤੂ ਹੈ। ਤੇਰਾ ਹੁਕਮ ਸਾਰਿਆਂ ਦੇ ਸੀਸ ਉੱਤੇ ਹੈ। ਠਹਿਰਾਉ।
Fareedkot Teeka(ਤੋਹੀ) ਤੇਰੇ ਕੋ ਕਹਤਾ ਹੂੰ ਵਹੁ ਕਰਨ ਕਾਰਨ ਅਕਾਲ ਪੁਰਖ ਸਭ ਕੇ ਸਿਰ ਊਪਰ ਹੈ॥੧॥ ਰਹਾਉ ॥
Prof. Sahib Singh(ਜਿਸ ਦਾ ਸਰੀਰ ਬਿਨਸਦਾ ਹੈ ਉਹ ਭੀ ਤੂੰ ਆਪ ਹੀ ਹੈਂ ਤੇ ਰੋਣ ਵਾਲਾ ਭੀ ਤੂੰ ਆਪ ਹੀ ਹੈਂ) ਹੇ ਪ੍ਰਭੂ! ਹੇ ਸਾਰੇ ਜਗਤ ਦੇ ਕਰਤਾਰ! ਹਰੇਕ ਜੀਵ ਦੇ ਸਿਰ ਉਤੇ ਤੂੰ ਆਪ ਹੀ ਹੈਂ ॥੧॥ ਰਹਾਉ ॥

ਪਦ ਅਰਥ ਕਰਣ = ਜਗਤ। ਕਾਰਣ = ਮੂਲ, ਕਰਨਹਾਰ। ਸਭਸੈ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਤੋਹੀ = ਤੂੰ ਹੀ ਹੈਂ ॥੧॥ ਰਹਾਉ ॥

SikhNet (Spanish)cuando el Señor es la Causa de todas las causas, y Quien escribe el destino de todos? (1‑Pausa)

ਮੂਏ ਕਉ ਰੋਵੈ; ਦੁਖੁ ਕੋਇ ॥

mooe kau rovai; dukh koe |

Sant Singh KhalsaWho weeps over the pain of the dead?
Manmohan SinghA few weep for the dead for the sake of his trouble.
Manmohan Singh (Punjabi)ਬਹੁਤ ਹੀ ਥੋੜੇ, ਮਰੇ ਹੋਏ ਨੂੰ ਉਸ ਦੀ ਤਕਲੀਫ ਖਾਤਰ ਰੌਦੇ ਹਨ।
Fareedkot Teekaਮੂਏ ਹੂਏ ਕੇ ਦੁਖ ਕੋ ਕੌਣ ਰੋਤਾ ਹੈ ਅਰਥਾਤ ਕੋਈ ਨਹੀਂ ਰੋਤਾ, ਸਭ ਅਪਨੇ ਅਪਨੇ ਸੁਖ ਕੋ ਰੋਤੇ ਹੈਂ॥
Prof. Sahib Singhਜੋ ਕੋਈ ਮੋਏ ਨੂੰ ਰੋਂਦਾ ਹੈ ਉਹ (ਅਸਲ ਵਿਚ ਆਪਣਾ) ਦੁੱਖ-ਔਖ ਫਰੋਲਦਾ ਹੈ,

ਪਦ ਅਰਥ ਕੋਇ = ਜੇਹੜਾ ਕੋਈ।

SikhNet (Spanish)Sólo aquel que se aflige, llora por los muertos,

ਸੋ ਰੋਵੈ; ਜਿਸੁ ਬੇਦਨ ਹੋਇ ॥

so rovai; jis bedan hoe |

Sant Singh KhalsaThose who weep, do so over their own troubles.
Manmohan SinghHe alone weeps who has his own troubles.
Manmohan Singh (Punjabi)ਕੇਵਲ ਓਹੀ ਰੋਂਦਾ ਹੈ, ਜਿਸ ਨੂੰ ਆਪਣੀ ਜਾਤੀ ਤਕਲੀਫ ਹੈ।
Fareedkot Teekaਰੋਤਾ ਵਹੀ ਹੈ ਜਿਸ ਕੋ (ਬੇਦਨ) ਪੀੜਾ ਹੋਤੀ ਹੈ ਅਰਥਾਤ ਜੋ ਜੀਵ ਕਰਮ ਕਰਤਾ ਹੈ ਔਰ ਉਸ ਕੇ ਅਨੁਸਾਰ ਤਾੜਨਾ ਸਹਿਤਾ ਹੈ ਤਬ ਵਹੀ ਜੀਵ ਰੋਤਾ ਹੈ, ਭਾਵ ਇਹ ਕਿ ਸੰਸਾਰੀਓਂ ਕਾ ਰੋਣਾ ਝੂਠਾ ਹੈ॥
Prof. Sahib Singhਉਹ ਹੀ ਰੋਂਦਾ ਹੈ ਜਿਸ ਨੂੰ (ਕਿਸੇ ਦੇ ਮਰਨ ਤੇ ਕੋਈ) ਬਿਪਤਾ ਆ ਵਾਪਰਦੀ ਹੈ।

ਪਦ ਅਰਥ ਬੇਦਨ = ਦੁੱਖ, ਪੀੜ।

SikhNet (Spanish)y sólo aquel que se aflige, se lamenta.

ਜਿਸੁ ਬੀਤੀ; ਜਾਣੈ ਪ੍ਰਭ ਸੋਇ ॥

jis beetee; jaanai prabh soe |

Sant Singh KhalsaGod knows the condition of those who are so affected.
Manmohan SinghHe, who is affected, his condition, He, the Lord, knows.
Manmohan Singh (Punjabi)ਜੀਹਦੇ ਨਾਲ ਵਾਪਰਦੀ ਹੈ, ਉਸ ਦੀ ਹਾਲਤ ਨੂੰ ਉਹ ਸੁਆਮੀ ਹੀ ਜਾਣਦਾ ਹੈ।
Fareedkot Teekaਜਿਸ ਕੇ ਸਿਰ ਬੀਤੀ ਹੈ, ਸੋਈ ਜੀਵ ਅਥਵਾ ਸੋ ਪ੍ਰਭੂ ਇਸ ਰੋਣੇ ਕੇ ਦੁਖ ਕੋ ਜਾਨਤਾ ਹੈ॥
Prof. Sahib Singhਪਰ ਜਿਸ ਜੀਵ ਉਤੇ (ਮੌਤ ਦੀ) ਇਹ ਘਟਨਾ ਵਰਤਦੀ ਹੈ, ਉਹ ਪ੍ਰਭੂ ਦੀ ਇਹ ਰਜ਼ਾ ਸਮਝ ਲੈਂਦਾ ਹੈ,

ਪਦ ਅਰਥ ਜਿਸੁ ਬੀਤੀ = ਜਿਸ ਮਰਨ ਵਾਲੇ ਦੇ ਸਿਰ ਬੀਤਦੀ ਹੈ।

SikhNet (Spanish)Deja que aquél que así se aflige conozca a su Señor,

ਆਪੇ ਕਰਤਾ ਕਰੇ; ਸੁ ਹੋਇ ॥੨॥

aape karataa kare; su hoe |2|

Sant Singh KhalsaWhatever the Creator does, comes to pass. ||2||
Manmohan SinghWhatever the Creator Himself does, that comes to pass.
Manmohan Singh (Punjabi)ਜਿਹੜਾ ਕੁੱਛ ਸਿਰਜਣਹਾਰ ਆਪ ਕਰਦਾ ਹੈ, ਉਹੀ ਕੁੱਛ ਹੁੰਦਾ ਹੈ।
Fareedkot Teekaਅਰ ਜੋ ਕਰਤਾ ਪੁਰਖ ਆਪ ਕਰਤਾ ਹੈ, ਸੋਈ ਹੋਤਾ ਹੈ॥੨॥
Prof. Sahib Singhਕਿ ਉਹੀ ਕੁਝ ਹੋ ਰਿਹਾ ਹੈ ਜੋ ਕਰਤਾਰ ਆਪ ਕਰਦਾ ਹੈ ॥੨॥
SikhNet (Spanish)y así sabrá que todo lo que ocurre es la Voluntad de Dios. (2)

ਜੀਵਤ ਮਰਣਾ; ਤਾਰੇ ਤਰਣਾ ॥

jeevat maranaa; taare taranaa |

Sant Singh KhalsaOne who remains dead while yet alive, is saved, and saves others as well.
Manmohan SinghHe, who remains dead in life, is saved and he saves others, too.
Manmohan Singh (Punjabi)ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ, ਉਹ ਤਰ ਜਾਂਦਾ ਹੈ ਅਤੇ ਹੋਰਨਾ ਨੂੰ ਭੀ ਤਾਰ ਦਿੰਦਾ ਹੈ।
Fareedkot Teekaਜਿਨ ਕਾ ਜੀਵਤ ਭਾਵ ਸੇ ਮਰਣਾ ਹੂਆ ਹੈ, ਤਿਨ ਕਾ ਸੰਸਾਰ ਸਮੁੰਦਰ ਸੇ ਤਰਨਾ ਹੂਆ ਹੈ ਪੁਨਾ ਔਰੋਂ ਕੋ (ਤਾਰੇ) ਤਾਰਨੇ ਕੋ ਭੀ ਸਮਰਥ ਹੂਆ ਹੈ॥
Prof. Sahib Singh(ਅਸਲ ਵਿਚ ਜੀਊਣ ਦੀ ਤਾਂਘ ਮਨੁੱਖ ਨੂੰ ਸੰਸਾਰ ਦੇ ਮੋਹ ਵਿਚ ਫਸਾਂਦੀ ਹੈ) ਜੀਊਣ ਦੀ ਲਾਲਸਾ ਤੋਂ ਮਨ ਦਾ ਮਰ ਜਾਣਾ (ਮੋਹ-ਸਾਗਰ ਤੋਂ) ਤਰਨ ਲਈ, ਮਾਨੋ, ਬੇੜੀ ਹੈ।

ਪਦ ਅਰਥ ਤਾਰੇ ਤਰਣਾ = (ਸੰਸਾਰ-ਸਮੁੰਦਰ ਤੋਂ) ਤਰਨ ਲਈ ਬੇੜੀ (-ਤਾਰਿ) ਹੈ।

SikhNet (Spanish)Si el Señor desea que nademos a través del océano,

ਜੈ ਜਗਦੀਸ; ਪਰਮ ਗਤਿ ਸਰਣਾ ॥

jai jagadees; param gat saranaa |

Sant Singh KhalsaCelebrate the Victory of the Lord; taking to His Sanctuary, the supreme status is obtained.
Manmohan SinghUtter thou the victory of the World-Lord, by seeking whose shelter the supreme rank is attained.
Manmohan Singh (Punjabi)ਤੂੰ ਉਸ ਸ੍ਰਿਸ਼ਟੀ ਦੇ ਸੁਆਮੀ ਦੀ ਫਤਿਹ ਉਚਾਰਨ ਕਰ, ਜਿਸ ਦੀ ਓਟ ਲੈਣ ਦੁਆਰਾ ਮਹਾਨ ਮਰਤਬਾ ਪਰਾਪਤ ਹੁੰਦਾ ਹੈ।
Fareedkot Teekaਸਦਾ ਹੀ ਤਿਸ ਜਗਤ ਕੇ ਈਸ੍ਵਰ ਕੀ ਜੀਤ ਹੈ। ਜਿਨੋਂ ਨੇ ਤਿਸ ਕਾ ਆਸਰਾ ਲੀਆ ਹੈ, ਤਿਨ ਕੀ ਪਰਮ ਗਤਿ ਭਈ ਹੈ॥
Prof. Sahib Singhਇਹ ਉੱਚੀ ਆਤਮਕ ਅਵਸਥਾ ਜਗਤ ਦੇ ਮਾਲਕ-ਪ੍ਰਭੂ ਦੀ ਸਰਨ ਪਿਆਂ ਲੱਭਦੀ ਹੈ।

ਪਦ ਅਰਥ ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)Él hace que nos muramos ante nuestro ego y gritando: “¡La victoria es de Dios!”, obtengamos el Refugio del Éxtasis Supremo.

ਹਉ ਬਲਿਹਾਰੀ; ਸਤਿਗੁਰ ਚਰਣਾ ॥

hau balihaaree; satigur charanaa |

Sant Singh KhalsaI am a sacrifice to the feet of the True Guru.
Manmohan SinghI am a sacrifice unto feet of the True Guru.
Manmohan Singh (Punjabi)ਮੈਂ ਸੱਚੇ ਗੁਰਾਂ ਦੇ ਪੈਰਾਂ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਮੈਂ ਸਤਗੁਰੋਂ ਕੇ ਚਰਨੋਂ ਪਰ ਬਲਿਹਾਰ ਜਾਤਾ ਹੂੰ॥
Prof. Sahib Singh(ਪ੍ਰਭੂ ਦੀ ਸਰਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਮੈਂ ਗੁਰੂ ਦੇ ਚਰਨਾਂ ਤੋਂ ਸਦਕੇ ਹਾਂ।
SikhNet (Spanish)En sacrificio, oh en sacrificio ofrezco mi ser a los Pies del Guru.

ਗੁਰੁ ਬੋਹਿਥੁ; ਸਬਦਿ ਭੈ ਤਰਣਾ ॥੩॥

gur bohith; sabad bhai taranaa |3|

Sant Singh KhalsaThe Guru is the boat; through the Shabad of His Word, the terrifying world-ocean is crossed over. ||3||
Manmohan SinghThe Guru is the ship and with his Gurbani, the dreadful ocean is crossed.
Manmohan Singh (Punjabi)ਗੁਰੂ ਜਹਾਜ਼ ਹੈ ਅਤੇ ਉਸ ਦੀ ਗੁਰਬਾਣੀ ਨਾਲ ਭਿਆਨਕ ਸਮੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਕੈਸੇ ਹੈਂ ਗੁਰ ਜਿਨੋਂ ਕੇ ਸਬਦ ਉਪਦੇਸ ਰੂਪ (ਬੋਹਿਥੁ) ਜਹਾਜ ਕਰ ਕੇ ਭਯੰਕਰ ਸੰਸਾਰ ਰੂਪੀ ਸਮੁਦ੍ਰ ਸੇ ਤਰਨਾ ਹੋਤਾ ਹੈ॥੩॥
Prof. Sahib Singhਗੁਰੂ ਮਾਨੋ, ਜਹਾਜ਼ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਭਵ-ਸਾਗਰ ਤੋਂ ਪਾਰ ਲੰਘ ਸਕੀਦਾ ਹੈ ॥੩॥

ਪਦ ਅਰਥ ਬੋਹਿਥੁ = ਜਹਾਜ਼। ਭੈ = ਭਉ ਸਾਗਰ ਤੋਂ। ਤਰਣਾ = ਤਰੀਦਾ ਹੈ ॥੩॥

SikhNet (Spanish)El Guru es el Barco, y el Bani de Su Palabra nos lleva a través del océano del miedo. (3)

ਨਿਰਭਉ ਆਪਿ; ਨਿਰੰਤਰਿ ਜੋਤਿ ॥

nirbhau aap; nirantar jot |

Sant Singh KhalsaHe Himself is Fearless; His Divine Light is contained in all.
Manmohan SinghThe Lord Himself is fear-free and his light is contained amongst all.
Manmohan Singh (Punjabi)ਸਾਹਿਬ ਖੁਦ ਡਰ-ਰਹਿਤ ਹੈ ਅਤੇ ਉਸ ਦੀ ਰੋਸ਼ਨੀ ਸਾਰਿਆਂ ਅੰਦਰ ਰਮੀ ਹੋਈ ਹੈ।
Fareedkot Teekaਜਿਸ ਕੀ (ਜੋਤਿ) ਸੱਤਾ ਸਰਬਤ੍ਰ ਮੇਂ ਏਕ ਰਸ ਬ੍ਯਾਪ ਰਹੀ ਹੈ ਵਹੁ ਆਪ ਨਿਰਭਉ ਹੈ॥
Prof. Sahib Singhਪਰਮਾਤਮਾ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਆਪ ਇਕ-ਰਸ ਹਰੇਕ ਦੇ ਅੰਦਰ ਆਪਣੀ ਜੋਤਿ ਦਾ ਪਰਕਾਸ਼ ਕਰ ਰਿਹਾ ਹੈ,
SikhNet (Spanish)El Señor Mismo no tiene miedo y Su Luz resplandece siempre.

ਬਿਨੁ ਨਾਵੈ; ਸੂਤਕੁ ਜਗਿ ਛੋਤਿ ॥

bin naavai; sootak jag chhot |

Sant Singh KhalsaWithout the Name, the world is defiled and untouchable.
Manmohan SinghWithout the Name, defilement and untouchability cling to the world.
Manmohan Singh (Punjabi)ਨਾਮ ਦੇ ਬਾਝੋਂ ਅਪਵਿੱਤਰਤਾ ਅਤੇ ਭਿੱਟ ਸੰਸਾਰ ਨੂੰ ਚਿਮੜਦੀਆਂ ਹਨ।
Fareedkot Teekaਪਰਮੇਸਰ ਕੇ ਨਾਮ ਤੇ ਬਿਨਾਂ ਜਗਤ ਕੇ (ਛੋਤਿ) ਸਪਰਸ ਕਰਨੇ ਮੇਂ (ਸੂਤਕੁ) ਅਪਵਿਤ੍ਰਤਾ ਲਗ ਰਹੀ ਹੈ॥
Prof. Sahib Singhਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿਚ ਕਿਤੇ ਸੂਤਕ (ਦਾ ਭਰਮ) ਹੈ ਕਿਤੇ ਛੂਤ ਹੈ।

ਪਦ ਅਰਥ ਜਗਿ = ਜਗਤ ਵਿਚ। ਛੋਤਿ = ਭਿੱਟ।

SikhNet (Spanish)Sin Su Nombre uno se corrompe y se vuelve impuro.

ਦੁਰਮਤਿ ਬਿਨਸੈ; ਕਿਆ ਕਹਿ ਰੋਤਿ ॥

duramat binasai; kiaa keh rot |

Sant Singh KhalsaThrough evil-mindedness, they are ruined; why should they cry out and weep?
Manmohan SinghThrough viciousness, the man is ruined, so why should he clamour and weep?
Manmohan Singh (Punjabi)ਖੋਟੀ ਅਕਲ ਰਾਹੀਂ ਬੰਦਾ ਬਰਬਾਦ ਹੋ ਗਿਆ ਹੈ, ਇਸ ਲਈ ਉਹ ਕਿਉਂ ਦੁਹਾਈ ਦਿੰਦਾ ਤੇ ਰੌਦਾ ਹੈ?
Fareedkot Teekaਜੋ ਦੁਰਮਤਿ ਕਰ ਕੇ ਨਾਸ ਕੋ ਪ੍ਰਾਪਤ ਹੂਏ ਹੈਂ ਤਿਨ ਕੀ ਸੋਭਾ ਕਰ ਕੇ ਕ੍ਯਾ ਰੋਤੇ ਹੋ॥
Prof. Sahib Singhਦੁਰਮਤਿ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ, (ਇਸ ਬਾਰੇ) ਕੀਹ ਆਖ ਕੇ ਕੋਈ ਰੋਵੇ?

ਪਦ ਅਰਥ ਕਿਆ ਕਹਿ = ਕੀਹ ਆਖ ਕੇ? ਰੋਤਿ = (ਕੋਈ) ਰੋਂਦਾ ਹੈ।

SikhNet (Spanish)El mundo se va perdiendo en el vicio, pero

ਜਨਮਿ ਮੂਏ; ਬਿਨੁ ਭਗਤਿ ਸਰੋਤਿ ॥੪॥

janam mooe; bin bhagat sarot |4|

Sant Singh KhalsaThey are born only to die, without hearing the music of devotional worship. ||4||
Manmohan SinghWithout hearing the music of Lord's meditation, man continues coming and going.
Manmohan Singh (Punjabi)ਸਾਹਿਬ ਦੇ ਸਿਮਰਨ ਦਾ ਕੀਰਤਨ ਸੁਣਨ ਦੇ ਬਾਝੋਂ ਆਦਮੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਜਿਨੋਂ ਨੇ ਭਗਤੀ (ਸਰੋਤਿ) ਸ੍ਰਵਣ ਹੀ ਨਹੀਂ ਕਰੀ ਸੋ ਤੋ ਜਨਮਤੇ ਮਰਤੇ ਹੈਂ ਅਰੁ ਜਿਨੋਂ ਨੇ ਸ੍ਰਵਣਾਦਿ ਭਗਤਿ ਕਰੀ ਹੈ ਵਹੁ ਜਨਮਣੇ ਅਰੁ ਮਰਨੇ ਸੇ ਬਿਨਾਂ, ਭਾਵ ਰਹਿਤ ਹੂਏ ਹੈਂ॥੪॥
Prof. Sahib Singhਪਰਮਾਤਮਾ ਦੀ ਭਗਤੀ ਤੋਂ ਬਿਨਾ, ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨ ਤੋਂ ਬਿਨਾ, ਜੀਵ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ ॥੪॥

ਪਦ ਅਰਥ ਸਰੋਤਿ = ਸੁਣਨਾ ॥੪॥

SikhNet (Spanish)¿por qué se lamenta cuando sabe que uno nace solamente para morir, y sabe que no ha querido participar en la Música de Alabanza? (4)

ਮੂਏ ਕਉ; ਸਚੁ ਰੋਵਹਿ ਮੀਤ ॥

mooe kau; sach roveh meet |

Sant Singh KhalsaOnly one's true friends mourn one's death.
Manmohan SinghIt is only the friends, who really bemoans the dead one.
Manmohan Singh (Punjabi)ਕੇਵਲ ਦੋਸਤ ਹੀ ਸੱਚੀ ਮੁੱਚੀ ਮਰੇ ਹੋਏ ਨੂੰ ਰੋਂਦਾ ਹੈ।
Fareedkot Teekaਮਰੇ ਹੂਏ ਕੋ ਤੋ (ਸਚੁ) ਨਿਸਚ੍ਯ ਕਰ ਕੇ ਮਿਤ੍ਰ ਰੋਤੇ ਹੈਂ॥
Prof. Sahib Singhਆਪਾ-ਭਾਵ ਤੋਂ ਮਰੇ ਹੋਏ ਨੂੰ ਸਚ ਮੁਚ ਉਸ ਦੇ (ਪਹਿਲੇ) ਮਿੱਤਰ ਰੋਂਦੇ ਹਨ,

ਪਦ ਅਰਥ ਮੂਏ ਕਉ = (ਆਪਾ-ਭਾਵ ਤੋਂ) ਮਰੇ ਹੋਏ ਨੂੰ।

SikhNet (Spanish)Por el muerto sus amigos lloran y se lamentan,

ਤ੍ਰੈ ਗੁਣ ਰੋਵਹਿ; ਨੀਤਾ ਨੀਤ ॥

trai gun roveh; neetaa neet |

Sant Singh KhalsaThose under the sway of the three dispositions continue to mourn on and on.
Manmohan SinghThe men of three qualities continue weeping for ever.
Manmohan Singh (Punjabi)ਤਿੰਨਾਂ (ਰਜੋ, ਸਤੋ, ਤਮੋ) ਸੁਭਾਵਾਂ ਵਾਲੇ ਆਦਮੀ, ਸਦਾ ਹੀ ਰੌਦੇ ਰਹਿੰਦੇ ਹਨ।
Fareedkot Teekaਔਰ ਤ੍ਰਿਗੁਣੀ ਜੀਵ ਨਿਤ੍ਯੰਪ੍ਰਤਿ ਰੋਤੇ ਹੈਂ ਅਰਥਾਤ ਸਦਾ ਦੁਖੀ ਰਹਿਤੇ ਹੈਂ॥
Prof. Sahib Singhਮਾਇਆ ਦੇ ਤਿੰਨ ਗੁਣ (ਕਿ ਸਾਡਾ ਸਾਥ ਛੱਡ ਗਿਆ ਹੈ) ਵੀ ਨਿੱਤ ਰੋਂਦੇ ਹਨ,
SikhNet (Spanish)y así el mundo de las tres cualidades solloza siempre.

ਦੁਖੁ ਸੁਖੁ ਪਰਹਰਿ; ਸਹਜਿ ਸੁਚੀਤ ॥

dukh sukh parahar; sehaj sucheet |

Sant Singh KhalsaDisregarding pain and pleasure, center your consciousness on the Lord.
Manmohan SinghDisregarding pain and peace, fix thou thy mind on the Lord.
Manmohan Singh (Punjabi)ਤਕਲੀਫ ਅਤੇ ਆਰਾਮ ਦੀ ਪਰਵਾਹ ਨਾਂ ਕਰਦਾ ਹੋਇਆ ਤੂੰ ਆਪਣੇ ਚਿੱਤ ਨੂੰ ਪ੍ਰਭੂ ਵਿੱਚ ਗੱਡ।
Fareedkot Teekaਦੁਖੁ ਸੁਖ ਕੋ ਤ੍ਯਾਗ ਕਰ ਕੇ (ਸਹਜਿ) ਪਰਮਾਤਮਾ ਮੇਂ ਚਿਤ ਲਗਾਵੋ॥
Prof. Sahib Singhਕਿਉਂਕਿ ਉਹ ਦੁਖ ਸੁਖ (ਦਾ ਅਹਿਸਾਸ) ਤਿਆਗ ਕੇ ਅਡੋਲ ਅਵਸਥਾ ਵਿਚ ਸੁਚੇਤ ਹੋ ਗਿਆ ਹੈ,

ਪਦ ਅਰਥ ਪਰਹਰਿ = ਤਿਆਗ ਕੇ। ਸੁਚੀਤ = ਸੁਚੇਤ।

SikhNet (Spanish)Pero aquél que se eleva más allá del dolor y del placer,

ਤਨੁ ਮਨੁ ਸਉਪਉ; ਕ੍ਰਿਸਨ ਪਰੀਤਿ ॥੫॥

tan man saupau; krisan pareet |5|

Sant Singh KhalsaDedicate your body and mind to the Love of the Lord. ||5||
Manmohan SinghDedicate thy body and soul to the love of the Lord.
Manmohan Singh (Punjabi)ਆਪਣੀ ਦੇਹਿ ਤੇ ਆਤਮਾ ਨੂੰ ਪ੍ਰਭੂ ਦੇ ਪ੍ਰੇਮ ਦੇ ਸਮਰਪਣ ਕਰ ਦੇ।
Fareedkot Teekaਔਰ ਤਨ ਮਨ ਕ੍ਰਿਸਨ ਪ੍ਰੀਤ ਮੇਂ (ਸਉਪਉ) ਅਰਪਨ ਕਰੋ॥੫॥
Prof. Sahib Singhਤੇ ਉਸ ਨੇ ਆਪਣਾ ਤਨ ਤੇ ਮਨ ਪਰਮਾਤਮਾ ਦੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ ॥੫॥

ਪਦ ਅਰਥ ਸਉਪਉ = ਸਮਰਪਣ (ਕੀਤਾ ਹੈ)। ਕ੍ਰਿਸ਼ਨ = ਪਰਮਾਤਮਾ ॥੫॥

SikhNet (Spanish)y logra que su mente habite en el Equilibrio, abandona su cuerpo y su mente al Amor del Señor. (5)

ਭੀਤਰਿ ਏਕੁ ਅਨੇਕ ਅਸੰਖ ॥

bheetar ek anek asankh |

Sant Singh KhalsaThe One Lord dwells within the various and countless beings.
Manmohan SinghWithin the various and countless bodies, the one Lord is contained.
Manmohan Singh (Punjabi)ਅਨੇਕਾਂ ਅਤੇ ਅਣਗਿਣਤ ਸਰੀਰਾਂ ਅੰਦਰ ਇੱਕ ਪ੍ਰਭੂ ਵਿਆਪਕ ਹੋ ਰਿਹਾ ਹੈ।
Fareedkot Teekaਏਕ ਅਸੰਖ ਪਰਮਾਤਮਾ ਅਨੇਕ ਜੀਵੋਂ ਕੇ ਅੰਤਰ ਹੈ॥
Prof. Sahib Singhਸਭ ਦੇ ਅੰਦਰ ਇਕੋ ਪਰਮਾਤਮਾ ਵੱਸ ਰਿਹਾ ਹੈ, ਉਹ ਅਨੇਕਾਂ ਅਸੰਖਾਂ ਰੂਪਾਂ ਵਿਚ ਦਿਖਾਈ ਦੇ ਰਿਹਾ ਹੈ,
SikhNet (Spanish)Aunque son incontables los cuerpos, el Señor habita en cada uno de ellos.

ਕਰਮ ਧਰਮ; ਬਹੁ ਸੰਖ ਅਸੰਖ ॥

karam dharam; bahu sankh asankh |

Sant Singh KhalsaThere are so many rituals and religious faiths, their number is innumerable.
Manmohan SinghThere are many rituals and faiths, whose number is beyond computation.
Manmohan Singh (Punjabi)ਬਹੁਤ ਸਾਰੇ ਕਰਮ ਕਾਂਡ ਅਤੇ ਮੱਤ ਹਨ, ਜਿਨ੍ਹਾਂ ਦੀ ਗਿਣਤੀ ਸ਼ੁਮਾਰ ਤੋਂ ਬਾਹਰ ਹੈ।
Fareedkot Teekaਔਰ ਕਰਮ ਧਰਮ ਜੀਵੋਂ ਕੇ (ਸੰਖ ਅਸੰਖ) ਗਿਨਤੀ ਸੇ ਅਨਗਿਨਤ ਹੈਂ॥
Prof. Sahib Singh(ਪਰ ਜੀਵਾਂ ਨੇ ਉਸ ਨੂੰ ਵਿਸਾਰ ਕੇ) ਹੋਰ ਹੋਰ ਬੇਅੰਤ ਧਰਮ ਕਰਮ ਰਚ ਲਏ ਹਨ।

ਪਦ ਅਰਥ ਬਹੁ ਸੰਖ ਅਸੰਖ = ਬੇਅੰਤ।

SikhNet (Spanish)Aunque incontables son las formas de practicar la rectitud, fes religiosas y rituales,

ਬਿਨੁ ਭੈ ਭਗਤੀ; ਜਨਮੁ ਬਿਰੰਥ ॥

bin bhai bhagatee; janam biranth |

Sant Singh KhalsaWithout the Fear of God, and devotional worship, one's life is in vain.
Manmohan SinghWithout Lord's fear and devotion, the human life is vain.
Manmohan Singh (Punjabi)ਸੁਆਮੀ ਦੇ ਡਰ ਅਤੇ ਅਨੁਰਾਗ (ਪ੍ਰੇਮ) ਦੇ ਬਾਝੋਂ ਮਨੁੱਖੀ ਜੀਵ ਬੇਫਾਇਦਾ ਹੈ।
Fareedkot Teekaਪਰੰਤੂ ਬਿਨਾਂ ਵਾਹਿਗੁਰੂ ਕੇ ਭੈ ਔਰ ਭਗਤੀ ਕੇ ਬਿਨਾਂ ਜਨਮ (ਬਿਰੰਥ) ਬ੍ਯਰਥ ਹੈ॥
Prof. Sahib Singhਪਰਮਾਤਮਾ ਦੇ ਡਰ-ਅਦਬ ਵਿਚ ਰਹਿਣ ਤੋਂ ਬਿਨਾ, ਪ੍ਰਭੂ ਦੀ ਭਗਤੀ ਤੋਂ ਬਿਨਾ, ਜੀਵਾਂ ਦਾ ਮਨੁੱਖਾ ਜਨਮ ਵਿਅਰਥ ਜਾਂਦਾ ਹੈ।

ਪਦ ਅਰਥ ਬਿਰੰਥ = ਵਿਅਰਥ।

SikhNet (Spanish)sin la Alabanza al Señor y sin Reverencia por Él, la vida se desperdicia en vano.

ਹਰਿ ਗੁਣ ਗਾਵਹਿ; ਮਿਲਿ ਪਰਮਾਰੰਥ ॥੬॥

har gun gaaveh; mil paramaaranth |6|

Sant Singh KhalsaSinging the Glorious Praises of the Lord, the supreme wealth is obtained. ||6||
Manmohan SinghBy singing God's praises, the supreme wealth is obtained.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਪਰਮ ਪਦਾਰਥ ਪਰਾਪਤ ਹੋ ਜਾਂਦਾ ਹੈ।
Fareedkot Teekaਜੋ ਹਰਿ ਗੁਣ ਗਾਉਤੇ ਹੈਂ, ਸੋ ਪਰਮਾਰਥ ਮੇਂ ਮਿਲ ਰਹੇ ਹੈਂ॥੬॥
Prof. Sahib Singhਜੇਹੜੇ ਮਿਲ ਕੇ ਹਰੀ ਦੇ ਗੁਣ ਗਾਂਦੇ ਹਨ, ਉਹ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲੈਂਦੇ ਹਨ ॥੬॥

ਪਦ ਅਰਥ ਪਰਮਾਰੰਥ = ਜੀਵਨ ਦਾ ਪਰਮ ਮਨੋਰਥ ॥੬॥

SikhNet (Spanish)Solamente cantando las Alabanzas Gloriosas de Dios, la Suprema Riqueza es obtenida. (6)

ਆਪਿ ਮਰੈ; ਮਾਰੇ ਭੀ ਆਪਿ ॥

aap marai; maare bhee aap |

Sant Singh KhalsaHe Himself dies, and He Himself kills.
Manmohan SinghThe Lord Himself dies and kills He Himself too.
Manmohan Singh (Punjabi)ਸਾਈਂ ਖੁਦ ਮਰਦਾ ਹੈ ਅਤੇ ਮਾਰਦਾ ਭੀ ਖੁਦ ਹੀ ਹੈ।
Fareedkot Teekaਜੋ ਪਰਮੇਸ੍ਵਰ ਸੇ ਮਿਲੇ ਹੈਂ ਤਿਨ ਕਾ ਨਿਸਚ੍ਯ ਯਹ ਹੈ ਕਿ ਮਰਤਾ ਭੀ ਆਪਿ ਹੈ ਮਾਰਤਾ ਭੀ ਆਪ ਹੈ॥
Prof. Sahib Singh(ਜੀਵਾਂ ਦਾ ਰਚਨਹਾਰ ਕਰਤਾਰ ਸਭ ਜੀਵਾਂ ਦੇ ਅੰਦਰ ਆਪ ਮੌਜੂਦ ਹੈ, ਸੋ ਜਦੋਂ ਕੋਈ ਜੀਵ ਮਰਦਾ ਹੈ ਤਾਂ) ਪਰਮਾਤਮਾ (ਉਸ ਵਿਚ ਬੈਠਾ ਆਪ ਹੀ, ਮਾਨੋ) ਮਰਦਾ ਹੈ, ਉਸ ਜੀਵ ਨੂੰ ਮਾਰਦਾ ਭੀ ਆਪ ਹੀ ਹੈ।
SikhNet (Spanish)El Señor Mismo muere en la muerte de uno, y Él Mismo juega el juego de la vida.

ਆਪਿ ਉਪਾਏ; ਥਾਪਿ ਉਥਾਪਿ ॥

aap upaae; thaap uthaap |

Sant Singh KhalsaHe Himself establishes, and having established, disestablishes.
Manmohan SinghGod Himself creates and having established, He disestablishes.
Manmohan Singh (Punjabi)ਵਾਹਿਗੁਰੂ ਖੁਦ ਪੈਦਾ ਕਰਦਾ ਹੈ ਅਤੇ ਅਸਥਾਪਨ ਕਰਕੇ ਉਹ ਹੀ ਉਖੇੜ ਦਿੰਦਾ ਹੈ।
Fareedkot Teekaਆਪ ਹੀ ਉਤਪੰਨ ਕਰਤਾ ਹੈ ਆਪ ਹੀ ਸਥਾਪਨ ਕਰਤਾ ਹੈ, ਆਪ ਹੀ (ਉਥਾਪਿ) ਉਠਾਵਤਾ, ਭਾਵ ਨਾਸ ਕਰਤਾ ਹੈ॥
Prof. Sahib Singhਪ੍ਰਭੂ ਆਪ ਹੀ ਪੈਦਾ ਕਰਦਾ ਹੈ, ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ।

ਪਦ ਅਰਥ ਉਥਾਪਿ = ਉਥਾਪੇ, ਨਾਸ ਕਰਦਾ ਹੈ।

SikhNet (Spanish)Él Mismo crea y habiendo establecido Su Creación, luego lo destruye todo.

ਸ੍ਰਿਸਟਿ ਉਪਾਈ; ਜੋਤੀ ਤੂ ਜਾਤਿ ॥

srisatt upaaee; jotee too jaat |

Sant Singh KhalsaHe created the Universe, and by His Divine Nature, instilled His Divine Light into it.
Manmohan SinghThou, O Lord, hast created the world and Thine is the luminous personality.
Manmohan Singh (Punjabi)ਤੂੰ ਹੇ ਸੁਆਮੀ ਜਗਤ ਰਚਿਆ ਹੈ, ਅਤੇ ਪ੍ਰਕਾਸ਼ਵਾਨ ਹੈ ਤੇਰੀ ਵਿਅਕਤੀ।
Fareedkot Teekaਤੂੰ ਐਸੇ ਜਾਨ ਜੋ ਜੋਤੀ ਹੀ ਨੈ ਸ੍ਰਿਸਟਿ ਉਪਾਈ ਹੈ ਅਰ ਜਾਤੋਂ ਕਾ ਭੇਦ ਬਨਾਯਾ ਹੈ॥
Prof. Sahib Singhਹੇ ਜੋਤਿ-ਰੂਪ ਪ੍ਰਭੂ! ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, ਤੂੰ ਆਪ ਹੀ ਅਨੇਕਾਂ ਜਾਤੀਆਂ ਪੈਦਾ ਕਰ ਦਿੱਤੀਆਂ ਹਨ।

ਪਦ ਅਰਥ ਜੋਤੀ = ਹੇ ਜੋਤਿ-ਰੂਪ ਪ੍ਰਭੂ!

SikhNet (Spanish)Él Creó la Creación y Él, por Su Naturaleza, lo Ilumina todo.

ਸਬਦੁ ਵੀਚਾਰਿ; ਮਿਲਣੁ ਨਹੀ ਭ੍ਰਾਤਿ ॥੭॥

sabad veechaar; milan nahee bhraat |7|

Sant Singh KhalsaOne who reflects upon the Word of the Shabad, meets the Lord, without doubt. ||7||
Manmohan SinghHe, who ponders over the Name, meets the Lord and in it, there is no doubt.
Manmohan Singh (Punjabi)ਜੋ ਨਾਮ ਦਾ ਚਿੰਤਨ ਕਰਦਾ ਹੈ, ਉਹ ਸਾਹਿਬ ਨੂੰ ਮਿਲ ਪੈਦਾ ਹੈ, ਇਸ ਲਈ ਕੋਈ ਸੰਦੇਹ ਨਹੀਂ।
Fareedkot Teekaਜੋ ਗੁਰ ਉਪਦੇਸ ਕਰ ਬੀਚਾਰ ਕਰਤੇ ਹੈਂ ਤਿਨ ਕੇ ਮਿਲਨੇ ਮੇਂ ਭ੍ਰਾਂਤੀ, ਭਾਵ ਭ੍ਰਮ ਨਹੀਂ ਹੈ॥੭॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਸਾਰ ਕੇ (ਮਨ ਵਿਚ ਟਿਕਾ ਕੇ) ਜੀਵ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ, ਜੀਵ ਨੂੰ (ਸੂਤਕ ਛੂਤ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ ॥੭॥

ਪਦ ਅਰਥ ਭ੍ਰਾਤਿ = ਭਟਕਣਾ ॥੭॥

SikhNet (Spanish)Solamente Aquél que medita en la Palabra se encuentra con el Señor, y quien no lo hace, vaga en la dualidad. (7)

ਸੂਤਕੁ ਅਗਨਿ ਭਖੈ; ਜਗੁ ਖਾਇ ॥

sootak agan bhakhai; jag khaae |

Sant Singh KhalsaPollution is the burning fire, which is consuming the world.
Manmohan SinghDefilement is in the burning fire, which consumes the world.
Manmohan Singh (Punjabi)ਅਪਵਿੱਤਰਤਾ ਹੈ ਮਚਦੀ ਹੋਈ ਅੱਗ ਵਿੱਚ, ਜੋ ਦੁਨੀਆਂ ਨੂੰ ਭਸਮ ਕਰ ਦਿੰਦੀ ਹੈ।
Fareedkot Teekaਬਿਨਾਂ ਭ੍ਰਾਂਤਿ ਕੀ ਨਿਬ੍ਰਤ ਕੇ ਸਭ ਕੁਛ ਅਸੁਧ ਹੈ ਦੇਖੋ ਅਗਨ ਇਸ ਮੇਂ ਭੀ ਸੂਤਕੁ ਹੈ, ਜੋ (ਭਖੈ) ਪ੍ਰਚੰਡ ਹੋ ਕਰ ਸਾਰੇ ਜਗਤ ਕੋ ਖਾਇ ਜਾਤੀ ਹੈ॥
Prof. Sahib Singh(ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੋ ਕੇ ਜੰਮਦਾ ਮਰਦਾ ਹੈ), ਸਰਬ-ਵਿਆਪਕ ਪ੍ਰਭੂ ਤੋਂ ਵਿਛੁੜਿਆਂ ਨੂੰ ਸੂਤਕ ਦਾ ਭਰਮ ਖ਼ੁਆਰ ਕਰਦਾ ਹੈ।

ਪਦ ਅਰਥ ਸੂਤਕਿ = ਸੂਤਕ (ਦੇ ਭਰਮ) ਦੇ ਕਾਰਨ।

SikhNet (Spanish)Por la impureza, el mundo se consume en el fuego;

ਸੂਤਕੁ ਜਲਿ ਥਲਿ ਸਭ ਹੀ ਥਾਇ ॥

sootak jal thal sabh hee thaae |

Sant Singh KhalsaPollution is in the water, upon the land, and everywhere.
Manmohan SinghDefilement is in water, land and all the places.
Manmohan Singh (Punjabi)ਅਸ਼ੁੱਧਤਾ ਹੈ ਪਾਣੀ, ਧਰਤੀ ਅਤੇ ਸਾਰਿਆਂ ਥਾਵਾਂ ਅੰਦਰ।
Fareedkot Teekaਪੁਨ: ਜਲ ਮੇਂ ਥਲ ਮੇਂ ਸਭ ਸਥਾਨੋਂ ਮੇਂ ਸੂਤਕ ਹੈ॥
Prof. Sahib Singh(ਸੂਤਕ ਦਾ ਭਰਮ ਕਿਥੇ ਕਿਥੇ ਕੀਤਾ ਜਾਵੇਗਾ?) ਸੂਤਕ ਅੱਗ, ਸਮੁੰਦਰ ਤੇ ਧਰਤੀ ਵਿਚ ਹੈ, ਹਰ ਥਾਂ ਹੈ, ਕਿਉਂਕ,
SikhNet (Spanish)la impureza está en el agua, en la tierra y en todo lugar.

ਨਾਨਕ. ਸੂਤਕਿ; ਜਨਮਿ ਮਰੀਜੈ ॥

naanak. sootak; janam mareejai |

Sant Singh KhalsaO Nanak, people are born and die in pollution.
Manmohan SinghIn defilement, the mortals are born and die, O Nanak,
Manmohan Singh (Punjabi)ਅਪਵਿੱਤਰਤਾ ਵਿੱਚ ਪਰਾਣੀ ਜੰਮਦੇ ਅਤੇ ਮਰਦੇ ਹਨ ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਨਮਨਾ ਮਰਨਾ ਸਭ ਸੂਤਕ ਮੇਂ ਹੀ ਹੋਤਾ ਹੈ॥
Prof. Sahib Singhਹੇ ਨਾਨਕ! ਸੂਤਕ (ਦੇ ਭਰਮ) ਵਿਚ ਪੈ ਕੇ (ਪਰਮਾਤਮਾ ਦੀ ਹੋਂਦ ਤੋਂ ਖੁੰਝ ਕੇ) ਜਗਤ ਜਨਮ ਮਰਨ ਦੇ ਗੇੜ ਵਿਚ ਪੈ ਰਿਹਾ ਹੈ।
SikhNet (Spanish)En la impureza nacen los hombres y en la impureza mueren,

ਗੁਰ ਪਰਸਾਦੀ; ਹਰਿ ਰਸੁ ਪੀਜੈ ॥੮॥੪॥

gur parasaadee; har ras peejai |8|4|

Sant Singh KhalsaBy Guru's Grace, they drink in the Lord's sublime elixir. ||8||4||
Manmohan SinghBy Guru's grace, man drinks God's elixir.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਜਬ ਗੁਰੋਂ ਕੀ ਕ੍ਰਿਪਾ ਸੇ ਹਰਿ ਰਸ ਕੋ ਪਾਨ ਕਰੇ ਤਬ ਜਨਮ ਮਰਨ ਸੇ ਰਹਿਤ ਹੋਇ ਔਰ ਸੂਤਕ ਸੇ ਬਚੇ ਪਵਿਤ੍ਰ ਹੋਇ॥੮॥੪॥☬ਜੇ ਕਹੇ ਹਰਿ ਰਸੁ ਕੈਸੇ ਪੀਵੀਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਸਹੀ ਰਸਤਾ ਇਹ ਹੈ ਕਿ ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਮੇਹਰ ਪ੍ਰਾਪਤ ਕਰ ਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ-ਰਸ ਪੀਣਾ ਚਾਹੀਦਾ ਹੈ ॥੮॥੪॥

ਪਦ ਅਰਥ ਪੀਜੈ = ਪੀਣਾ ਚਾਹੀਦਾ ਹੈ ॥੮॥੪॥

SikhNet (Spanish)es a través de la Gracia del Guru que uno toma el Néctar del Señor y así se vuelve puro. (8‑4)

Open this shabad →

Shabad Guru Nanak Dev Ji Raag Aasaa continues on Ang 414

ਰਾਗੁ ਆਸਾ ਮਹਲਾ ੧ ॥

raag aasaa mahalaa 1 |

Sant Singh KhalsaAasaa, First Mehl:
Manmohan SinghAsa Measure 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.

ਆਪੁ ਵੀਚਾਰੈ; ਸੁ ਪਰਖੇ ਹੀਰਾ ॥

aap veechaarai; su parakhe heeraa |

Sant Singh KhalsaOne who contemplates his own self, tests the worth of the jewel.
Manmohan SinghHe, who reflects on his self assays the Name jewel.
Manmohan Singh (Punjabi)ਜੋ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ, ਉਹ ਨਾਮ ਦੇ ਜਵੇਹਰ ਦੀ ਜਾਂਚ ਕਰ ਲੈਦਾ ਹੈ।
Fareedkot Teekaਜੋ ਅਪਨੇ ਆਪ ਕੋ ਬਿਚਾਰਤਾ ਹੈ ਕਿ ਮੇਂ ਕਯਾ ਬਸਤੂ ਹੂੰ ਤੋ ਜਗ੍ਯਾਸੂ ਗੁਰਦ੍ਵਾਰੇ (ਹੀਰਾ) ਬ੍ਰਹਮ ਸਰੂਪ ਕੋ ਪਰਖ ਲੇਤਾ ਹੈ॥
Prof. Sahib Singhਉਹ ਮਨੁੱਖ ਆਪਣੇ ਆਪ ਨੂੰ (ਆਪਣੇ ਜੀਵਨ ਨੂੰ) ਵਿਚਾਰਦਾ ਤੇ ਪਰਮਾਤਮਾ ਦੇ ਸ੍ਰੇਸ਼ਟ ਨਾਮ ਦੀ ਕਦਰ ਪਛਾਣਦਾ ਹੈ,

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਹੀਰਾ = ਪਰਮਾਤਮਾ ਦਾ ਸ੍ਰੇਸ਼ਟ ਨਾਮ। ਪਰਖੇ = ਕਦਰ ਪਛਾਣਦਾ ਹੈ।

SikhNet (Spanish)Aquél que reflexiona en su ser, realiza Su Esencia,

ਏਕ ਦ੍ਰਿਸਟਿ; ਤਾਰੇ ਗੁਰ ਪੂਰਾ ॥

ek drisatt; taare gur pooraa |

Sant Singh KhalsaWith a single glance, the Perfect Guru saves him.
Manmohan SinghWith a glance of his, the Perfect, Guru saves the man.
Manmohan Singh (Punjabi)ਆਪਣੀ ਇੱਕ ਝਾਤੀ ਨਾਲ ਪੂਰਨ ਗੁਰਦੇਵ ਜੀ ਬੰਦੇ ਦਾ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਤਿਨ ਕੋ ਪੂਰਾ ਗੁਰੂ ਅਦ੍ਵੈਤ ਦ੍ਰਿਸਟੀ ਦੇ ਕਰ ਤਾਰ ਲੇਤਾ ਹੈ॥
Prof. Sahib Singhਜੋ ਪੂਰੇ ਗੁਰੂ ਇਕ (ਮੇਹਰ ਦੀ) ਨਿਗਾਹ ਨਾਲ (ਮੋਹ ਦੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ,

ਪਦ ਅਰਥ ਤਾਰੇ = ਪਾਰ ਲੰਘਾਂਦਾ ਹੈ।

SikhNet (Spanish)y el Perfecto Guru lo salva con una sola Mirada de Su Gracia.

ਗੁਰੁ ਮਾਨੈ; ਮਨ ਤੇ. ਮਨੁ ਧੀਰਾ ॥੧॥

gur maanai; man te. man dheeraa |1|

Sant Singh KhalsaWhen the Guru is pleased, one's mind comforts itself. ||1||
Manmohan SinghIf the Guru is pleased, the mind is comforted by the mind itself.
Manmohan Singh (Punjabi)ਜੇਕਰ ਗੁਰੂ ਪ੍ਰਸੰਨ ਹੋ ਜਾਵੇ ਤਾਂ ਮਨ, ਮਨ ਤੋਂ ਹੀ ਧੀਰਜ ਫੜ ਲੈਦਾ ਹੈ।
Fareedkot Teekaਅਰੁ ਜਿਨੋਂ ਨੇ ਗੁਰੋਂ ਕੋ ਈਸ੍ਵਰ ਰੂਪ ਮਾਨਾ ਹੈ, ਤਿਨ ਕਾ ਮਨ ਗੁਰੋਂ ਕੇ ਮੰਤ੍ਰ ਤੇ ਧੀਰਜਵਾਨ ਹੂਆ ਹੈ॥੧॥
Prof. Sahib Singhਐਸਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ (ਮਾਇਆ-ਮੋਹ ਵਿਚ) ਡੋਲਦਾ ਨਹੀਂ ॥੧॥

ਪਦ ਅਰਥ ਗੁਰੁ ਮਾਨੈ = ਗੁਰੂ ਨੂੰ ਮੰਨਦਾ ਹੈ, ਗੁਰੂ ਉਤੇ ਸਰਧਾ ਲਿਆਉਂਦਾ ਹੈ। ਮਨ ਤੇ = ਮਨ ਤੋਂ, ਦਿਲੋਂ, ਸੱਚੇ ਦਿਲੋਂ। ਮਨੁ ਧੀਰਾ = ਮਨ ਧੀਰਜ ਫੜਦਾ ਹੈ, ਮਨ ਡੋਲਦਾ ਨਹੀਂ ॥੧॥

SikhNet (Spanish)La mente de aquél con quien el Guru está complacido, es calmada. (1)

ਐਸਾ ਸਾਹੁ; ਸਰਾਫੀ ਕਰੈ ॥

aisaa saahu; saraafee karai |

Sant Singh KhalsaHe is such a banker, who tests us.
Manmohan SinghThe Guru is such a banker, who assays his Sikhs.
Manmohan Singh (Punjabi)ਗੁਰੂ ਐਹੋ ਜੇਹਾ ਸ਼ਾਹੂਕਾਰ ਹੈ, ਜੋ ਆਪਣਿਆਂ ਸਿੱਖਾਂ ਨੂੰ ਪਰਖਦਾ ਹੈ।
Fareedkot Teekaਐਸਾ ਪੁਰਖ ਸਾਹ ਹੋ ਕਰ ਕ੍ਯਾ ਗੁਰੂ ਹੋ ਕਰ ਸਰਾਫੀ ਕਰੇ, ਭਾਵ ਜਗ੍ਯਾਸੂਓਂ ਕੀ ਪਰੀਖ੍ਯਾ ਕਰਤਾ ਹੈ॥
Prof. Sahib Singhਗੁਰੂ ਇਹੋ ਜਿਹਾ ਸ਼ਾਹ (ਸਰਾਫ਼) ਹੈ, ਤੇ ਇਹੋ ਜਿਹੀ ਸਰਾਫ਼ੀ ਕਰਦਾ ਹੈ (ਕਿ ਉਹ ਜੀਵਾਂ ਨੂੰ ਤੁਰਤ ਪਰਖ ਲੈਂਦਾ ਹੈ, ਤੇ),

ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ, ਅਟੱਲ, ਅਭੁੱਲ, ਉਕਾਈ ਨਾਹ ਖਾਣ ਵਾਲੀ।

SikhNet (Spanish)El Guru, nuestro Rey, pone a prueba a cada uno en Su Piedra Filosofal,

ਸਾਚੀ ਨਦਰਿ; ਏਕ ਲਿਵ ਤਰੈ ॥੧॥ ਰਹਾਉ ॥

saachee nadar; ek liv tarai |1| rahaau |

Sant Singh KhalsaBy His True Glance of Grace, we are blessed with the Love of the One Lord, and are saved. ||1||Pause||
Manmohan SinghBy the true glance of his, the mortals is blessed with the love of the Unique Lord and is saved. Pause.
Manmohan Singh (Punjabi)ਉਸ ਦੀ ਸੱਚੀ ਦ੍ਰਿਸ਼ਟੀ ਦੁਆਰਾ ਪ੍ਰਾਣੀ ਨੂੰ ਅਦੁੱਤੀ ਸਾਹਿਬ ਦੇ ਪ੍ਰੇਮ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
Fareedkot Teekaਔਰ ਤਿਸ ਕੀ ਦ੍ਰਿਸ੍ਟ ਸਚੀ ਹੂਈ ਹੈ ਅਰੁ ਏਕ ਪਰਮਾਤਮਾ ਮੇਂ ਬ੍ਰਿਤੀ ਲਗਾਨੇ ਸੇ ਤਿਸ ਕੇ ਅੰਤਸਕਰਣ ਕਾਮਨਾ ਰੂਪ ਨਦੀ ਤੇ ਤਰ ਗਏ ਹੈਂ॥੧॥ ਰਹਾਉ ॥
Prof. Sahib Singhਉਸ ਦੀ ਕਦੇ ਉਕਾਈ ਨਾਹ ਖਾਣ ਵਾਲੀ ਮਿਹਰ ਦੀ ਨਿਗਾਹ ਨਾਲ ਜੀਵ ਇਕ ਪਰਮਾਤਮਾ ਵਿਚ ਸੁਰਤਿ ਜੋੜ ਕੇ (ਮੋਹ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਏਕ ਲਿਵ = ਇਕ ਪ੍ਰਭੂ ਵਿਚ ਸੁਰਤਿ ਜੋੜ ਕੇ ॥੧॥ ਰਹਾਉ ॥

SikhNet (Spanish)y entonces con Su Mirada de Gracia, lo salva entonándolo con su Señor. (1‑Pausa)

ਪੂੰਜੀ; ਨਾਮੁ ਨਿਰੰਜਨ ਸਾਰੁ ॥

poonjee; naam niranjan saar |

Sant Singh KhalsaThe capital of the Naam is immaculate and sublime.
Manmohan SinghSublime is the capital of the stainless Lord's Name.
Manmohan Singh (Punjabi)ਸ਼੍ਰੇਸ਼ਟ ਹੈ ਬੇਦਾਗ ਪ੍ਰਭੂ ਦੇ ਨਾਮ ਦੀ ਰਾਸ।
Fareedkot Teekaਜਿਸਕੇ ਪਾਸ ਨਿਰੰਜਨ ਕੇ ਨਾਮ ਕੀ (ਸਾਰੁ) ਸ੍ਰੇਸ੍ਟ ਪੂੰਜੀ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਜੇਹੜਾ ਮਨੁੱਖ ਨਿਰੰਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਰਾਸਿ-ਪੂੰਜੀ ਬਣਾਂਦਾ ਹੈ,

ਪਦ ਅਰਥ ਸਾਰੁ = ਸ੍ਰੇਸ਼ਟ, ਉੱਤਮ।

SikhNet (Spanish)El capital de uno está solamente en el Nombre Inmaculado del Señor.

ਨਿਰਮਲੁ ਸਾਚਿ ਰਤਾ; ਪੈਕਾਰੁ ॥

niramal saach rataa; paikaar |

Sant Singh KhalsaThat peddler is rendered pure, who is imbued with the Truth.
Manmohan SinghImmaculate is the wise-man, who is imbued with truth.
Manmohan Singh (Punjabi)ਪਵਿੱਤ੍ਰ ਹੇ ਉਹ ਸਿਆਣਾ ਪੁਰਸ਼, ਜੋ ਸੱਚ ਨਾਲ ਰੰਗਿਆ ਹੋਇਆ ਹੈ!
Fareedkot Teekaਸੋ ਨਿਰਮਲ ਸਚ ਸਰੂਪ ਮੇਂ ਰਤਾ ਹੈ ਅਰੁ ਸੋਈ (ਪੈਕਾਰੁ) ਚਤੁਰ ਹੈ॥
Prof. Sahib Singhਜੋ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਹ ਨਿਆਰੀਏ ਵਾਂਗ ਪਾਰਖੂ ਬਣ ਜਾਂਦਾ ਹੈ,

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਪੈਕਾਰੁ = ਪੰਕਾਰ, ਨਿਆਰੀਆ ਜੋ ਪੁਰਾਣੇ ਸਮੇ ਟਕਸਾਲ ਵਿਚੋਂ ਸੁਆਹ ਵਿਚੋਂ ਸੋਨਾ ਚਾਂਦੀ ਨਿਖਾਰਦਾ ਸੀ।

SikhNet (Spanish)Y aquél comerciante se vuelve puro e imbuido en la Verdad.

ਸਿਫਤਿ ਸਹਜ; ਘਰਿ ਗੁਰੁ ਕਰਤਾਰੁ ॥੨॥

sifat sehaj; ghar gur karataar |2|

Sant Singh KhalsaPraising the Lord, in the house of poise, he attains the Guru, the Creator. ||2||
Manmohan SinghBy singing His praises, He easily enshrines in his heart-home the Exalted Creator.
Manmohan Singh (Punjabi)ਉਸ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਉਹ ਵਿਸ਼ਾਲ ਸਿਰਜਣਹਾਰ ਨੂੰ ਸੁਖੈਨ ਹੀ ਆਪਣੇ ਦਿਲਧਾਮ ਅੰਦਰ ਟਿਕਾ ਲੈਦਾ ਹੈ।
Fareedkot Teekaਤਿਸ ਨੇ (ਸਹਜ) ਸ੍ਵਭਾਵਕ ਹੀ ਗੁਰੂ ਦ੍ਵਾਰੇ (ਸਿਫਤਿ) ਉਸਤਤਿ ਕਰਨੇ ਜੋਗ ਕਰਤਾਰ ਕੋ (ਘਰਿ) ਅੰਤਸਕਰਣ ਮੇਂ ਜਾਨਾ ਹੈ॥੨॥
Prof. Sahib Singhਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਹ ਗੁਰੂ ਕਰਤਾਰ ਨੂੰ ਆਪਣੇ ਅਡੋਲ ਹਿਰਦੇ-ਘਰ ਵਿਚ ਵਸਾਂਦਾ ਹੈ ॥੨॥

ਪਦ ਅਰਥ ਸਹਜ ਘਰਿ = ਅਡੋਲ ਅਵਸਥਾ ਦੇ ਘਰ ਵਿਚ ॥੨॥

SikhNet (Spanish)A través de la Alabanza del Señor, uno habita en el Estado de Armonía y obtiene a su Señor, el Guru Eterno. (2)

ਆਸਾ ਮਨਸਾ; ਸਬਦਿ ਜਲਾਏ ॥

aasaa manasaa; sabad jalaae |

Sant Singh KhalsaOne who burns away hope and desire through the Word of the Shabad,
Manmohan SinghHe who burns his hopes and desire with the Name,
Manmohan Singh (Punjabi)ਜੋ ਆਪਣੀ ਊਮੈਦ ਤੇ ਖਾਹਿਸ਼ ਨੂੰ ਨਾਮ ਨਾਲ ਸਾੜ ਸੁਟਦਾ ਹੈ,
Fareedkot Teekaਆਸਾ ਮਨਸਾ ਕੋ ਸਬਦ ਕਰ ਕੇ ਜਲਾਯਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਕ ਆਸਾ ਤੇ ਮਾਇਕ ਫੁਰਨਾ ਸਾੜ ਦੇਂਦਾ ਹੈ,

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)La Palabra consume todos nuestros deseos y añoranzas

ਰਾਮ ਨਰਾਇਣੁ; ਕਹੈ ਕਹਾਏ ॥

raam naraaein; kahai kahaae |

Sant Singh Khalsachants the Lord's Name, and inspires others to chant it as well.
Manmohan Singhutters and causes others to utter the Name.
Manmohan Singh (Punjabi)ਉਹ ਪ੍ਰਭੂ ਪ੍ਰਮਾਤਮਾ ਦੇ ਨਾਮ ਨੂੰ ਆਪ ਉਚਾਰਦਾ ਤੇ ਹੋਰਨਾ ਤੋਂ ਉਚਾਰਨ ਕਰਾਉਣਾ ਹੈ।
Fareedkot Teekaਔਰ ਮੁਖ ਸੇ ਹੇ ਰਾਮ! ਹੇ ਨਾਰਾਇਣ! ਇਤ੍ਯਾਦਿ ਨਾਮ ਆਪ ਉਚਾਰਨ ਕਰਤਾ ਹੈ ਅਰ ਔਰੋਂ ਸੇ ਕਹਾਉਤਾ ਹੈ॥
Prof. Sahib Singhਅਤੇ ਉਹ ਆਪ ਪਰਮਾਤਮਾ ਦਾ ਭਜਨ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ,

ਪਦ ਅਰਥ ਕਹਾਏ = ਹੋਰਨਾਂ ਨੂੰ ਸਿਮਰਨ ਲਈ ਪ੍ਰੇਰਦਾ ਹੈ।

SikhNet (Spanish)y uno habita eternamente en el Naam, el Nombre del Señor.

ਗੁਰ ਤੇ; ਵਾਟ ਮਹਲੁ ਘਰੁ ਪਾਏ ॥੩॥

gur te; vaatt mehal ghar paae |3|

Sant Singh KhalsaThrough the Guru, he finds the Path home, to the Mansion of the Lord's Presence. ||3||
Manmohan SinghThrough the Guru, he finds the way to God's presence and home.
Manmohan Singh (Punjabi)ਉਹ ਗੁਰਾਂ ਦੇ ਰਾਹੀਂ, ਵਾਹਿਗੁਰੂ ਦੀ ਹਜ਼ੂਰੀ ਤੇ ਗ੍ਰਹਿ ਦਾ ਰਸਤਾ ਲੱਭ ਲੈਦਾ ਹੈ।
Fareedkot Teekaਸੋ ਪੁਰੁਖ ਗੁਰੋਂ ਸੇ (ਮਹਲੁ) ਸ੍ਵਰੂਪ ਕਾ ਰਸਤਾ (ਘਰੁ) ਅੰਤਸਕਰਣ ਮੇਂ ਹੀ ਪਾਇ ਲੇਤਾ ਹੈ॥੩॥
Prof. Sahib Singhਜੋ ਗੁਰੂ ਤੋਂ (ਜ਼ਿੰਦਗੀ ਦਾ ਸਹੀ) ਰਸਤਾ ਲੱਭ ਲੈਂਦਾ ਹੈ, ਪਰਮਾਤਮਾ ਦਾ ਮਹਲ ਘਰ ਲੱਭ ਲੈਂਦਾ ਹੈ ॥੩॥

ਪਦ ਅਰਥ ਵਾਟ = ਰਸਤਾ ॥੩॥

SikhNet (Spanish)A través del Guru, uno encuentra el Camino a Casa y la Presencia de Dios. (3)

Open this shabad (27 lines, Angs 413-414) →

Ang 413 of 1430