ੴ

ਸਿੱਖਬਾਣੀ · SikhBani

ਜੈਸੀ ਭੂਖੇ ਪ੍ਰੀਤਿ ਅਨਾਜ ॥

jaisee bhookhe preet anaaj
Bhagat Namdev Ji ਭਗਤ ਨਾਮਦੇਵ ਜੀ · Raag Bhairao · Ang 1164 · 20 lines
Translations

ਭੈਰਉ ਨਾਮਦੇਉ ਜੀਉ ਘਰੁ ੨ ॥

bhairau naamadeo jeeo ghar 2 |

Sant Singh KhalsaBhairao, Naam Dayv Jee, Second House:
Manmohan SinghBhairo Nam Dev Ji.
Manmohan Singh (Punjabi)ਭੈਰਉ ਨਾਮਦੇਵ ਜੀ।
Prof. Sahib Singhਰਾਗ ਭੈਰਉ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Rag Bhairo, Namdev yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਜੈਸੀ; ਭੂਖੇ ਪ੍ਰੀਤਿ ਅਨਾਜ ॥

jaisee; bhookhe preet anaaj |

Sant Singh KhalsaAs the hungry person loves food,
Manmohan SinghAs the hungry man loves food,
Manmohan Singh (Punjabi)ਜਿਸ ਤਰ੍ਹਾਂ ਭੁਖਾ ਆਦਮੀ ਭੋਜਨ ਨੂੰ ਪਿਆਰ ਕਰਦਾ ਹੈ,
Fareedkot Teekaਜੈਸੇ ਭੂਖੇ ਪੁਰਸ ਕੇ ਅਨਾਜ ਕੇ ਸਾਥ ਪ੍ਰੀਤੀ ਹੋਤੀ ਹੈ॥
Prof. Sahib Singhਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ,
SikhNet (Spanish)Así como el hambriento ama la comida

ਤ੍ਰਿਖਾਵੰਤ; ਜਲ ਸੇਤੀ ਕਾਜ ॥

trikhaavant; jal setee kaaj |

Sant Singh Khalsaand the thirsty person is obsessed with water,
Manmohan Singhas the thirsty man has business with water,
Manmohan Singh (Punjabi)ਜਿਸ ਤਰ੍ਹਾਂ ਤਿਹਾਏ ਆਦਮੀ ਦਾ ਪਾਣੀ ਨਾਲ ਵਿਹਾਰ ਹੈ,
Fareedkot Teekaਜਿਸ ਤਰਾਂ ਪਿਆਸੇ ਪੁਰਸ ਕੋ ਜਲ ਕੇ ਸਾਥ ਹੀ ਕਾਮ ਹੋਤਾ ਹੈ॥
Prof. Sahib Singhਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ,

ਪਦ ਅਰਥ ਤ੍ਰਿਖਾਵੰਤ = ਤਿਹਾਇਆ, ਪਿਆਸਾ। ਸੇਤੀ = ਨਾਲ। ਕਾਜ = ਲੋੜ, ਗ਼ਰਜ਼।

SikhNet (Spanish)y el sediento no añora más que el agua.

ਜੈਸੀ ਮੂੜ; ਕੁਟੰਬ ਪਰਾਇਣ ॥

jaisee moorr; kuttanb paraaein |

Sant Singh Khalsaand as the fool is attached to his family
Manmohan Singhand as a fool is dedicated unto is his dear ones,
Manmohan Singh (Punjabi)ਅਤੇ ਜਿਸ ਤਰ੍ਹਾਂ ਮੂਰਖ ਆਪਣੇ ਪਰਵਾਰ ਦੇ ਸਮਰਪਨ ਹੋਇਆ ਹਇਆ ਹੈ,
Fareedkot Teekaਜੈਸੀ (ਮੂੜ) ਮੂਰਖ ਪੁਰਸ ਕੀ ਸਨਬੰਧੀਓਂ ਕੇ ਸਨੇਹ ਮੇਂ ਤਤਪਰ ਰਹਣੇ ਕੀ ਪ੍ਰੀਤਿ ਹੋਤੀ ਹੈ॥
Prof. Sahib Singhਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ,

ਪਦ ਅਰਥ ਮੂੜ = ਮੂਰਖ ਬੰਦੇ। ਕੁਟੰਬ = ਪਰਵਾਰ। ਪਰਾਇਣ = ਆਸਰੇ।

SikhNet (Spanish)Así como la mujer ignorante se apoya en su familia,

ਐਸੀ; ਨਾਮੇ ਪ੍ਰੀਤਿ ਨਰਾਇਣ ॥੧॥

aisee; naame preet naraaein |1|

Sant Singh Khalsa- just so, the Lord is very dear to Naam Dayv. ||1||
Manmohan Singhso does Nama love his Lord.
Manmohan Singh (Punjabi)ਏਸੇ ਤਰ੍ਹਾਂ ਹੀ ਨਾਮੇ ਨੂੰ ਪ੍ਰਭੂ ਪਿਆਰਾ ਹੈ।
Fareedkot Teekaਨਾਮਦੇਵ ਜੀ ਕਹਤੇ ਹੈਂ ਐਸੀ ਹੀ ਹਮਾਰੀ ਪ੍ਰੀਤੀ ਨਰਾਇਣ ਕੇ ਸਾਥ ਹੈ॥੧॥
Prof. Sahib Singhਤਿਵੇਂ (ਮੈਂ) ਨਾਮੇ ਦਾ ਪ੍ਰਭੂ ਨਾਲ ਪਿਆਰ ਹੈ ॥੧॥
SikhNet (Spanish)así igual yo amo a mi Señor, el Dios. (1)

ਨਾਮੇ ਪ੍ਰੀਤਿ; ਨਾਰਾਇਣ ਲਾਗੀ ॥

naame preet; naaraaein laagee |

Sant Singh KhalsaNaam Dayv is in love with the Lord.
Manmohan SinghNama is in love with His Lord.
Manmohan Singh (Punjabi)ਨਾਮੇ ਦਾ ਪਿਆਰ ਆਪਣੇ ਪ੍ਰਭੂ ਨਾਲ ਹੈ।
Fareedkot Teekaਮੁਝ ਨਾਮੇ ਕੀ ਪ੍ਰੀਤਿ ਨਰਾਇਣ ਕੇ ਸਾਥ ਲਾਗੀ ਹੈ॥
Prof. Sahib Singh(ਮੇਰੀ) ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ,
SikhNet (Spanish)Estoy totalmente enamorado de mi Dios y ve,

ਸਹਜ ਸੁਭਾਇ, ਭਇਓ ਬੈਰਾਗੀ ॥੧॥ ਰਹਾਉ ॥

sehaj subhaae, bheo bairaagee |1| rahaau |

Sant Singh KhalsaHe has naturally and intuitively become detached from the world. ||1||Pause||
Manmohan SinghHe has easily become detached. Pause.
Manmohan Singh (Punjabi)ਉਹ ਸੁਖੈਨ ਹੀ ਉਪਰਾਮ ਹੋ ਗਿਆ ਹੈ। ਠਹਿਰਾਉ।
Fareedkot Teeka(ਸਹਜ) ਗ੍ਯਾਨ ਸੁਭਾਵਕਰ ਸੰਸਾਰ ਸੇ (ਬੈਰਾਗੀ) ਤ੍ਯਾਗੀ ਭਇਆ ਹੂੰ॥੧॥ ਰਹਾਉ ॥
Prof. Sahib Singh(ਉਸ ਪ੍ਰੀਤ ਦੀ ਬਰਕਤਿ ਨਾਲ, ਨਾਮਦੇਵ) ਕੋਈ ਬਾਹਰਲੇ ਭੇਖ ਆਦਿਕ ਦਾ ਉਚੇਚ ਕਰਨ ਤੋਂ ਬਿਨਾ ਹੀ ਬੈਰਾਗੀ ਬਣ ਗਿਆ ਹੈ ॥੧॥ ਰਹਾਉ ॥

ਪਦ ਅਰਥ ਸਹਜ ਸੁਭਾਇ = ਸੁਤੇ ਹੀ, ਕੋਈ ਖ਼ਾਸ ਉਚੇਚ ਕਰਨ ਤੋਂ ਬਿਨਾ ਹੀ। ਬੈਰਾਗੀ = ਵਿਰਕਤ ॥੧॥ ਰਹਾਉ ॥

SikhNet (Spanish)de forma espontánea me he vuelto desapegado. (1-Pausa)

ਜੈਸੀ; ਪਰ ਪੁਰਖਾ ਰਤ ਨਾਰੀ ॥

jaisee; par purakhaa rat naaree |

Sant Singh KhalsaLike the woman who falls in love with another man,
Manmohan SinghAs a woman is involved in love with another person,
Manmohan Singh (Punjabi)ਜਿਸ ਤਰ੍ਹਾਂ ਇਸਤ੍ਰੀ ਪਰਾਏ ਪੁਰਸ਼ ਦੇ ਪਿਆਰ ਵਿੱਚ ਰੰਗੀ ਹੋਵੇ,
Fareedkot Teekaਜੈਸੇ ਬਿਭਚਾਰਨੀ ਇਸਤ੍ਰੀ ਕੀ ਪਰਾਏ ਪੁਰਸ ਮੇਂ ਪ੍ਰੀਤੀ ਹੋਤੀ ਹੈ॥
Prof. Sahib Singhਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ,

ਪਦ ਅਰਥ ਰਤ = ਰੱਤੀ ਹੋਈ, ਪਿਆਰ ਪਾਣ ਵਾਲੀ।

SikhNet (Spanish)Como la mujer que añora a un hombre para tener sexo,

ਲੋਭੀ ਨਰੁ; ਧਨ ਕਾ ਹਿਤਕਾਰੀ ॥

lobhee nar; dhan kaa hitakaaree |

Sant Singh Khalsaand the greedy man who loves only wealth,
Manmohan Singhas a greedy man loves riches,
Manmohan Singh (Punjabi)ਜਿਸ ਤਰ੍ਹਾਂ ਕਿ ਲਾਲਚੀ ਆਦਮੀ ਦੌਲਤ ਨੂੰ ਪਿਆਰ ਕਰਦਾ ਹੈ,
Fareedkot Teekaਲੋਭੀ ਪੁਰਸ ਜਿਸ ਪ੍ਰਕਾਰ ਧਨ ਕਾ ਹਿਤਕਾਰੀ ਹੋਤਾ ਹੈ॥
Prof. Sahib Singhਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ।

ਪਦ ਅਰਥ ਹਿਤਕਾਰੀ = ਹਿਤ ਕਰਨ ਵਾਲਾ, ਪ੍ਰੇਮ ਕਰਨ ਵਾਲਾ।

SikhNet (Spanish)así como el avaro añora tener más y más riqueza,

ਕਾਮੀ ਪੁਰਖ; ਕਾਮਨੀ ਪਿਆਰੀ ॥

kaamee purakh; kaamanee piaaree |

Sant Singh Khalsaand the sexually promiscuous man who loves women and sex,
Manmohan Singhand as a lustful man loves a women,
Manmohan Singh (Punjabi)ਤੇ ਜਿਸ ਤਰ੍ਹਾਂ ਵਿਸ਼ਈ ਇਨਸਾਨ ਇਸਤਰੀ ਨੂੰ ਪਿਆਰ ਕਰਦਾ ਹੈ,
Fareedkot Teekaਕਾਮੀ ਪੁਰਸ ਕੋ ਜੈਸੇ ਇਸਤ੍ਰੀ ਪ੍ਯਾਰੀ ਹੋਤੀ ਹੈ॥
Prof. Sahib Singhਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤ੍ਰੀ ਚੰਗੀ ਲੱਗਦੀ ਹੈ,

ਪਦ ਅਰਥ ਕਾਮੀ = ਵਿਸ਼ਈ। ਕਾਮਨੀ = ਇਸਤ੍ਰੀ।

SikhNet (Spanish)así como el que vive en la lujuria sólo desea tener una mujer más.

ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥

aisee naame preet muraaree |2|

Sant Singh Khalsajust so, Naam Dayv is in love with the Lord. ||2||
Manmohan Singhso does Nama love his Lord, the enemy of ego.
Manmohan Singh (Punjabi)ਇਸ ਤਰ੍ਹਾਂ ਹੀ ਨਾਮਾ ਹੰਕਾਰ ਦੇ ਵੈਰੀ ਆਪਣੇ ਪ੍ਰਭੂ ਨੂੰ ਪਿਆਰ ਕਰਦਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਤੈਸੇ ਹੀ ਹਮਾਰੀ ਮੁਰਾਰੀ ਕੇ ਸਾਥ ਪ੍ਰੀਤੀ ਹੈ॥੨॥
Prof. Sahib Singhਤਿਵੇਂ ਨਾਮੇ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ ॥੨॥
SikhNet (Spanish)Así igual yo amo a mi Señor, el Dios. (2)

ਸਾਈ ਪ੍ਰੀਤਿ; ਜਿ ਆਪੇ ਲਾਏ ॥

saaee preet; ji aape laae |

Sant Singh KhalsaBut that alone is real love, which the Lord Himself inspires;
Manmohan SinghThat is real love, by which the Lord attaches man to Himself,
Manmohan Singh (Punjabi)ਉਹ ਹੀ ਅਸਲੀ ਪਿਆਰ ਹੈ, ਜਿਸ ਦੁਆਰਾ ਪ੍ਰਭੂ ਪ੍ਰਾਣੀ ਨੂੰ ਆਪਦੇ ਨਾਲ ਜੋੜ ਲੈਂਦਾ ਹੈ,
Fareedkot Teekaਸਾਈ ਪ੍ਰੀਤੀ ਸ੍ਰੇਸ੍ਟ ਹੈ, ਜੋ ਪਰਮੇਸ੍ਵਰ ਆਪ ਲਗਾਵਤਾ ਹੈ॥
Prof. Sahib Singhਪਰ ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ (ਕਿਸੇ ਮਨੁੱਖ ਦੇ ਹਿਰਦੇ ਵਿਚ) ਪੈਦਾ ਕਰੇ,

ਪਦ ਅਰਥ ਸਾਈ = ਉਹੀ (ਅਸਲ)। ਜਿ = ਜਿਹੜੀ।

SikhNet (Spanish)Sólo es Amor, Aquéllo con lo que Dios Mismo nos bendice

ਗੁਰ ਪਰਸਾਦੀ; ਦੁਬਿਧਾ ਜਾਏ ॥

gur parasaadee; dubidhaa jaae |

Sant Singh Khalsaby Guru's Grace, duality is eradicated.
Manmohan Singhand by which duality departs, through the Guru's grace.
Manmohan Singh (Punjabi)ਅਤੇ ਜਿਸ ਦੁਆਰਾ ਗੁਰਾਂ ਦੀ ਮਿਹਰ ਸਦਕਾ ਦਵੈਤ-ਭਾਵ ਦੂਰ ਹੋ ਜਾਂਦਾ ਹੈ।
Fareedkot Teekaਜਿਸ ਕੀ ਪ੍ਰੀਤੀ ਲਗਾਤਾ ਹੈ ਗੁਰੋਂ ਕੀ ਕ੍ਰਿਪਾ ਸੇ ਤਿਸ ਪੁਰਸ ਕੀ ਦ੍ਵੈਤ ਭਾਵਨਾ ਨਿਬ੍ਰਿਤ ਹੋ ਜਾਤੀ ਹੈ॥
Prof. Sahib Singhਉਸ ਮਨੁੱਖ ਦੀ ਮੇਰ-ਤੇਰ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ।

ਪਦ ਅਰਥ ਦੁਬਿਧਾ = ਮੇਰ-ਤੇਰ।

SikhNet (Spanish)y sólo así no liberamos de la dualidad, por la Gracia del Guru.

ਕਬਹੁ. ਨ ਤੂਟਸਿ; ਰਹਿਆ ਸਮਾਇ ॥

kabahu. na toottas; rahiaa samaae |

Sant Singh KhalsaSuch love never breaks; through it, the mortal remains merged in the Lord.
Manmohan SinghNama's love breaks not ever and he remains merged in his Lord.
Manmohan Singh (Punjabi)ਨਾਮੇ ਦੀ ਪਿਰਹੜੀ ਕਦੇ ਭੀ ਟੁਟਦੀ ਨਹੀਂ ਅਤੇ ਉਹ ਆਪਣੇ ਪ੍ਰਭੂ ਅੰਦਰ ਲੀਨ ਰਹਿੰਦਾ ਹੈ।
Fareedkot Teekaਕਬੀ ਤੂਟਤਾ ਨਹੀਂ ਹੈ ਔਰ ਤਿਸੀ ਮੇਂ ਅਭੇਦ ਹੋ ਰਹਾ ਹੈ॥
Prof. Sahib Singhਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ, ਹਰ ਵੇਲੇ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।

ਪਦ ਅਰਥ ਨ ਤੂਟਸਿ = ਉਹ ਪ੍ਰੀਤ ਕਦੇ ਟੁੱਟਦੀ ਨਹੀਂ।

SikhNet (Spanish)Nuestro Amor no se quiebra

ਨਾਮੇ ਚਿਤੁ ਲਾਇਆ; ਸਚਿ ਨਾਇ ॥੩॥

naame chit laaeaa; sach naae |3|

Sant Singh KhalsaNaam Dayv has focused his consciousness on the True Name. ||3||
Manmohan SinghNama has attached his mind to the True Name.
Manmohan Singh (Punjabi)ਨਾਮੇ ਨੇ ਆਪਣਾ ਮਨ ਸਚੇ ਨਾਮ ਨਾਲ ਜੋੜ ਲਿਆ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਹਮ ਨੇ ਸਚੇ ਵਾਹਿਗੁਰੂ ਕੇ ਨਾਮ ਮੇਂ ਐਸਾ ਚਿਤੁ ਲਗਾਯਾ ਹੈ॥
Prof. Sahib Singh(ਮੈਂ ਨਾਮੇ ਉੱਤੇ ਭੀ ਪ੍ਰਭੂ ਦੀ ਮਿਹਰ ਹੋਈ ਹੈ ਤੇ) ਨਾਮੇ ਦਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਟਿਕ ਗਿਆ ਹੈ ॥੩॥

ਪਦ ਅਰਥ ਸਚਿ = ਸੱਚ ਵਿਚ। ਨਾਇ = ਨਾਮ ਵਿਚ ॥੩॥

SikhNet (Spanish)y así permanezco también entonado en el Verdadero Nombre. (3)

ਜੈਸੀ ਪ੍ਰੀਤਿ; ਬਾਰਿਕ ਅਰੁ ਮਾਤਾ ॥

jaisee preet; baarik ar maataa |

Sant Singh KhalsaLike the love between the child and its mother,
Manmohan SinghAs is the love between a child and its mother,
Manmohan Singh (Punjabi)ਜੇਹੋ ਜੇਹੀ ਮੁਹੱਬਤ ਹੈ ਬੱਚੇ ਅਤੇ ਉਸ ਦੀ ਅੰਮੜੀ ਵਿਚਕਾਰ,
Fareedkot Teekaਜੈਸੀ ਪ੍ਰੀਤਿ ਪੁਤ੍ਰ ਔਰ ਮਾਤਾ ਕੀ ਹੋਤੀ ਹੈ॥
Prof. Sahib Singhਜਿਵੇਂ ਮਾਂ-ਪੁੱਤਰ ਦਾ ਪਿਆਰ ਹੁੰਦਾ ਹੈ,
SikhNet (Spanish)Así como es el amor entre la madre y su hijo,

ਐਸਾ ਹਰਿ ਸੇਤੀ. ਮਨੁ ਰਾਤਾ ॥

aisaa har setee. man raataa |

Sant Singh Khalsaso is my mind imbued with the Lord.
Manmohan Singhso is my soul imbued with God.
Manmohan Singh (Punjabi)ਏਸੇ ਤਰ੍ਹਾਂ ਹੀ ਮੇਰੀ ਜਿੰਦੜੀ ਹਰੀ ਨਾਲ ਰੰਗੀ ਹੋਈ ਹੈ।
Fareedkot Teekaਤੈਸੇ ਹਮਾਰਾ ਹਰੀ ਕੇ ਚਰਨੋਂ ਮੇਂ ਮਨੁ ਰਾਤਾ ਹੈ॥
Prof. Sahib Singhਤਿਵੇਂ ਮੇਰਾ ਮਨ ਪ੍ਰਭੂ! (-ਚਰਨਾਂ) ਨਾਲ ਰੰਗਿਆ ਗਿਆ ਹੈ।

ਪਦ ਅਰਥ ਰਾਤਾ = ਰੰਗਿਆ ਹੋਇਆ।

SikhNet (Spanish)así mi mente está imbuida en el Amor de Dios.

ਪ੍ਰਣਵੈ ਨਾਮਦੇਉ. ਲਾਗੀ ਪ੍ਰੀਤਿ ॥

pranavai naamadeo. laagee preet |

Sant Singh KhalsaPrays Naam Dayv, I am in love with the Lord.
Manmohan SinghSupplicates Nam Dev, that I have imbibe affection,
Manmohan Singh (Punjabi)ਨਾਮ ਦੇਵ ਪ੍ਰਾਰਥਨਾ ਕਰਦਾ ਹੈ ਕਿ ਮੇਰੀ ਪਿਰਹੜੀ ਪੈ ਗਈ ਹੈ,
Fareedkot Teekaਨਾਮਦੇਵ ਜੀ ਕਹਤੇ ਹੈਂ: ਅਬ ਐਸੀ ਪ੍ਰੀਤੀ ਲਾਗੀ ਹੈ॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ-ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ,
SikhNet (Spanish)Reza Namdev, así permanezco apegado a mi Señor

ਗੋਬਿਦੁ ਬਸੈ; ਹਮਾਰੈ ਚੀਤਿ ॥੪॥੧॥੭॥

gobid basai; hamaarai cheet |4|1|7|

Sant Singh KhalsaThe Lord of the Universe abides within my consciousness. ||4||1||7||
Manmohan Singhfor the Lord of the universe, who abides within my mind.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਨਾਲ ਜੋ ਕਿ ਮੇਰੇ ਮਨ ਅੰਦਰ ਵਸਦਾ ਹੈ।
Fareedkot Teekaਕਿ ਗੋਵਿੰਦ ਜੀ ਨੇ ਹਮਾਰੇ ਚਿਤ ਮੇਂ ਆਇ ਕਰ ਨਿਵਾਸੁ ਕਰ ਲੀਆ ਹੈ॥੪॥੧॥੭॥
Prof. Sahib Singhਪ੍ਰਭੂ (ਹੁਣ ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ ॥੪॥੧॥੭॥

ਪਦ ਅਰਥ ਚੀਤਿ = ਚਿੱਤ ਵਿਚ ॥੪॥੧॥੭॥

* ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ-ਉਸ ਦੀ ਯਾਦ ਕਦੇ ਨਾ ਭੁੱਲੇ, ਸੁਤੇ ਹੀ ਕਿਸੇ ਹੋਰ ਪਾਸੇ ਚਿੱਤ ਨਾ ਜਾਏ। ਇਸ ਪ੍ਰੀਤ ਦੀ ਬਰਕਤਿ ਨਾਲ ਅੰਦਰੋਂ ਮੇਰ-ਤੇਰ ਮਿਟ ਜਾਂਦੀ ਹੈ। ਪਰ ਇਹ ਮਿਲਦੀ ਹੈ ਉਸ ਦੀ ਆਪਣੀ ਮਿਹਰ ਨਾਲ।

SikhNet (Spanish)y mi Dios habita para siempre en mi mente. (4-1-7)
Answers quote the Granth verbatim with Ang citations. AI commentary is not Gurbani and not a religious ruling.