ਹਸਤ ਖੇਲਤ; ਤੇਰੇ ਦੇਹੁਰੇ ਆਇਆ ॥
hasat khelat; tere dehure aaeaa |
Sant Singh KhalsaLaughing and playing, I came to Your Temple, O Lord.
Manmohan SinghIn a laughing and sportive mood, I came to Thy temple, O Lord.
Manmohan Singh (Punjabi)ਹੰਸਦੜੀ ਅਤੇ ਖਿਲੰਦੜੀ ਦਸ਼ਾ ਅੰਦਰ ਮੈਂ ਤੇਰੇ ਮੰਦਰ ਨੂੰ ਆਇਆ ਹੈ, ਹੇ ਸੁਆਮੀ!
Fareedkot Teekaਮੈਂ ਤੋ ਹਸਤਾ ਖੇਲਤਾ ਪ੍ਰਸੰਨਤਾ ਸਹਿਤ ਤੇਰੇ (ਦੇਹੁਰੇ) ਮੰਦ੍ਰ ਮੇਂ ਆਯਾ ਥਾ॥
Prof. Sahib Singhਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ,ਪਦ ਅਰਥ ਹਸਤ ਖੇਲਤ = ਹੱਸਦਾ ਖੇਡਦਾ, ਬੜੇ ਚਾਉ ਨਾਲ। ਦੇਹੁਰੇ = ਮੰਦਰ ਵਿਚ {Skt. देवालय}।
SikhNet (Spanish)Llegué a Tu Templo, oh Señor con toda inspiración
ਭਗਤਿ ਕਰਤ; ਨਾਮਾ ਪਕਰਿ ਉਠਾਇਆ ॥੧॥
bhagat karat; naamaa pakar utthaaeaa |1|
Sant Singh KhalsaWhile Naam Dayv was worshipping, he was grabbed and driven out. ||1||
Manmohan SinghWhilst Nama, was worshipping, he was caught hold of and driven away.
Manmohan Singh (Punjabi)ਜਦ ਨਾਮਾ ਉਪਾਸ਼ਨਾ ਕਰ ਰਿਹਾ ਸੀ, ਉਸ ਨੂੰ ਫੜ ਕੇ ਬਾਹਰ ਕਢ ਦਿਤਾ ਗਿਆ।
Fareedkot Teekaਨਾਮਦੇਵ ਜੀ ਨੇ ਕਹਾ ਭਗਤੀ ਕਰਤੇ ਹੂਏ ਏਕ ਮੇਰੇ ਕੋ ਹੀ ਪਕੜ ਕਰ ਕੇ ਬ੍ਰਾਹਮਣੋ ਨੇ ਉਠਾ ਦੀਆ॥੧॥
Prof. Sahib Singhਪਰ (ਚੂੰ ਕਿ ਇਹ ਲੋਕ 'ਮੇਰੀ ਜਾਤਿ ਹੀਨੜੀ' ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ ॥੧॥ਪਦ ਅਰਥ ਕਰਤ = ਕਰਦਾ ॥੧॥
SikhNet (Spanish)y Te estaba alabando cuando Tu Gente llegó y me echó para afuera. (1)
ਹੀਨੜੀ ਜਾਤਿ ਮੇਰੀ; ਜਾਦਿਮ ਰਾਇਆ ॥
heenarree jaat meree; jaadim raaeaa |
Sant Singh KhalsaI am of a low social class, O Lord;
Manmohan SinghA low caste is mine, O my Lord, the king of Yadwas.
Manmohan Singh (Punjabi)ਨੀਵੀ ਹੈ ਜਾਤੀ ਮੇਰੀ, ਹੇ ਮੇਰੇ ਪ੍ਰਭੂ! ਯਾਂਦਵਾਂ ਦੇ ਪਾਤਿਸ਼ਾਹ।
Fareedkot Teekaਹੇ ਜਾਦਵੋਂ ਕੇ ਰਾਈ! ਮੇਰੀ ਜਾਤ (ਹੀਨੜੀ) ਛੋਟੀ ਹੈ॥
Prof. Sahib Singhਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ)ਪਦ ਅਰਥ ਹੀਨੜੀ = ਬਹੁਤ ਹੀਣੀ, ਬਹੁਤ ਨੀਵੀਂ। ਜਾਦਮ ਰਾਇਆ = ਹੇ ਜਾਦਮ ਰਾਇ! {Skt. यादव an epither of Krishna} ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ!
SikhNet (Spanish)O rey de Yadav, oh Krishna, decían que mi casta era baja y si eso es así,
ਛੀਪੇ ਕੇ ਜਨਮਿ; ਕਾਹੇ ਕਉ ਆਇਆ ॥੧॥ ਰਹਾਉ ॥
chheepe ke janam; kaahe kau aaeaa |1| rahaau |
Sant Singh Khalsawhy was I born into a family of fabric dyers? ||1||Pause||
Manmohan SinghWhy was I born a calico-printer? Pause.
Manmohan Singh (Punjabi)ਮੇਰੀ ਪੈਦਾਇਸ਼ ਛੀਬੇ ਦੇ ਘਰ ਕਿਉਂ ਹੋਈ? ਠਹਿਰਾਉ।
Fareedkot Teekaਮੇਰਾ ਜਨਮੁ ਛੀਪੇ ਕੇ ਘਰ ਕਿਸ ਵਾਸਤੇ ਆਇਆ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? ॥੧॥ ਰਹਾਉ ॥ਪਦ ਅਰਥ ਕਾਹੇ ਕਉ = ਕਾਹਦੇ ਲਈ? ਕਿਉਂ? ਆਇਆ = ਮੈਂ ਜੰਮਿਆ ॥੧॥ ਰਹਾਉ ॥
SikhNet (Spanish)entonces ¿por qué me hiciste nacer y ser un impresor? (1-Pausa)
ਲੈ ਕਮਲੀ; ਚਲਿਓ ਪਲਟਾਇ ॥
lai kamalee; chalio palattaae |
Sant Singh KhalsaI picked up my blanket and went back,
Manmohan SinghTaking up his blanket, Nama went back,
Manmohan Singh (Punjabi)ਆਪਣੀ ਕੰਬਲੀ ਚੁਕ ਕੇ ਨਾਮਾ ਪਿਛੇ ਮੁੜ ਆਇਆ,
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਪ੍ਰਤੀ ਸੁਨਾਵਤੇ ਹੈਂ: ਪਰਮੇਸ੍ਵਰ ਭਗਤ ਵਤਸਲ ਹੈ ਭਗਤੋਂ ਕਾ ਅੰਗ ਕਰਤਾ ਹੈ। ਤਿਸ ਸਮੇਂ ਨਾਮਦੇਉ ਆਪਣੀ ਕੰਬਲੀ ਲੇ ਕਰ ਮੁੜ ਚਲਿਆ॥
Prof. Sahib Singhਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ,ਪਦ ਅਰਥ ਪਲਟਾਇ = ਪਰਤ ਕੇ, ਮੁੜ ਕੇ।
SikhNet (Spanish)Recogí mi zarape, me fui de ahí
ਦੇਹੁਰੈ ਪਾਛੈ; ਬੈਠਾ ਜਾਇ ॥੨॥
dehurai paachhai; baitthaa jaae |2|
Sant Singh Khalsato sit behind the temple. ||2||
Manmohan Singhand going behind the temple sat down there.
Manmohan Singh (Punjabi)ਅਤੇ ਮੰਦਰ ਦੇ ਪਿਛਲੇ ਪਾਸੇ ਜਾਂ ਕੇ ਉਥੇ ਬੈਠ ਗਿਆ ਹੈ।
Fareedkot Teekaਮੰਦਰ ਕੇ ਪੀਛੇ ਜਾਇ ਬੈਠਾ ਔਰ ਭਗਵੰਤ ਕੇ ਗੁਣ ਗਾਵਣੇ ਲਾਗਾ॥੨॥
Prof. Sahib Singhਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ॥੨॥ਪਦ ਅਰਥ ਜਾਇ = ਜਾ ਕੇ ॥੨॥
SikhNet (Spanish)y me senté en la parte de atrás de Tu Templo. (2)
ਜਿਉ ਜਿਉ ਨਾਮਾ; ਹਰਿ ਗੁਣ ਉਚਰੈ ॥
jiau jiau naamaa; har gun ucharai |
Sant Singh KhalsaAs Naam Dayv uttered the Glorious Praises of the Lord,
Manmohan SinghAs Nam Dev uttered the Lord's praise,
Manmohan Singh (Punjabi)ਜਿਉ ਜਿਉ ਨਾਮਦੇਵ ਪ੍ਰਭੂ ਦਾ ਜੱਸ ਉਚਾਰਨ ਕਰਦਾ ਸੀ,
Fareedkot Teekaਜ੍ਯੋਂ ਜ੍ਯੋਂ ਨਾਮਦੇਵ ਹਰੀ ਕੇ ਗੁਣੋਂ ਕੋ ਉਚਾਰਨ ਕਰਤਾ ਥਾ॥
Prof. Sahib Singh(ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ,
SikhNet (Spanish)Y ve, mientras más recitaba Tu Alabanza, oh Dios,
ਭਗਤ ਜਨਾਂ ਕਉ; ਦੇਹੁਰਾ ਫਿਰੈ ॥੩॥੬॥
bhagat janaan kau; dehuraa firai |3|6|
Sant Singh Khalsathe temple turned around to face the Lord's humble devotee. ||3||6||
Manmohan Singhso did the temple turn towards the saintly person.
Manmohan Singh (Punjabi)ਤਿਉ ਤਿਉ ਹੀ ਮੰਦਰ ਸੰਤ ਸਰੂਪ ਪੁਰਸ਼ ਵਲ ਮੁੜਦਾ ਜਾਂਦਾ ਸੀ।
Fareedkot Teekaਤ੍ਯੋਂ ਤ੍ਯੋਂ ਭਗਤ ਜਨਾਂ ਕੇ ਮਾਨ ਰਖਣੇ ਹੇਤ ਦੇਹੁਰਾ ਫਿਰਤਾ ਥਾ, ਭਾਵ ਯਹਿ ਕਿ ਮੰਦਰ ਕਾ ਮੁਖ ਨਾਮਦੇਵ ਕੀ ਤਰਫ ਔਰ ਪੰਡਿਓਂ ਕੀ ਤਰਫ ਪੀਠ ਹੋ ਗਈ॥੩॥੬॥☬ਨਾਮਦੇਵ ਜੀ ਦ੍ਰਿਸਟਾਂਤੋਂ ਕਰ ਅਪਨੀ ਪ੍ਰੀਤੀ ਜਨਾਵਤੇ ਹੂਏ ਕਹਤੇ ਹੈਂ:
Prof. Sahib Singh(ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ॥੩॥੬॥ਪਦ ਅਰਥ ਕਉ = ਦੀ ਖ਼ਾਤਰ, ਵਾਸਤੇ ॥੩॥੬॥
* ਭਾਵ: ਸਿਮਰਨ ਦੀ ਬਰਕਤਿ-ਨਿਰਭੈਤਾ। ਉੱਚੀ ਜਾਤ ਵਾਲਿਆਂ ਵਲੋਂ ਸ਼ੂਦਰ-ਅਖਵਾਂਦਿਆਂ ਉੱਤੇ ਹੋ ਰਹੀਆਂ ਵਧੀਕੀਆਂ ਦੇ ਵਿਰੁੱਧ ਪ੍ਰਭੂ ਅੱਗੇ ਰੋਸ। ਜਿਉਂ ਜਿਉਂ ਇਹ ਰੋਸ ਸ਼ੂਦਰ-ਅਖਵਾਂਦੇ ਮਨੁੱਖ ਦੇ ਅੰਦਰ ਸ੍ਵੈ-ਮਾਨ ਪੈਦਾ ਕਰਦਾ ਹੈ, ਉੱਚ-ਜਾਤੀਏ ਦੀ ਆਕੜ ਘਟਦੀ ਹੈ। * ਨੋਟ: ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਵਧੀਕ ਹਿੱਸਾ ਪੰਡਰਪੁਰ ਵਿਚ ਗੁਜ਼ਾਰਿਆ; ਉੱਥੋਂ ਦੇ ਵਸਨੀਕ ਜਾਣਦੇ ਹੀ ਸਨ ਕਿ ਨਾਮਦੇਵ ਛੀਂਬਾ ਹੈ, ਤੇ ਸ਼ੂਦਰ ਹੈ। ਸ਼ੂਦਰ ਨੂੰ ਮੰਦਰ ਜਾਣ ਦੀ ਮਨਾਹੀ ਸੀ। ਕਿਸੇ ਦਿਨ ਬੰਦਗੀ ਦੀ ਮੌਜ ਵਿਚ ਨਾਮਦੇਵ ਜੀ ਮੰਦਰ ਚਲੇ ਗਏ, ਅੱਗੋਂ ਉੱਚੀ ਜਾਤਿ ਵਾਲਿਆਂ ਨੇ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਜੇ ਨਾਮਦੇਵ ਜੀ ਕਿਸੇ ਬੀਠੁਲ, ਕਿਸੇ ਠਾਕੁਰ ਦੀ ਮੂਰਤੀ ਦੇ ਪੁਜਾਰੀ ਹੁੰਦੇ ਅਤੇ ਪੂਜਾ ਕਰਦੇ ਹੁੰਦੇ ਤਾਂ ਰੋਜ਼ ਆਉਣ ਵਾਲੇ ਨਾਮਦੇਵ ਨੂੰ ਉਹਨਾਂ ਲੋਕਾਂ ਨੇ ਕਿਸੇ ਇੱਕ ਦਿਨ 'ਹੀਨੜੀ ਜਾਤਿ' ਦਾ ਜਾਣ ਕੇ ਕਿਉਂ ਬਾਹਰ ਕੱਢਣਾ ਸੀ? ਇਹ ਇੱਕ ਦਿਨ ਦੀ ਘਟਨਾ ਹੀ ਦੱਸਦੀ ਹੈ ਕਿ ਨਾਮਦੇਵ ਜੀ ਨਾ ਮੰਦਰ ਜਾਇਆ ਕਰਦੇ ਸਨ, ਨਾ ਸ਼ੂਦਰ ਹੋਣ ਕਰਕੇ ਉੱਚੀ ਜਾਤ ਵਾਲਿਆਂ ਵਲੋਂ ਉਹਨਾਂ ਨੂੰ ਉੱਥੇ ਜਾਣ ਦੀ ਆਗਿਆ ਸੀ। ਇਹ ਤਾਂ ਇਕ ਦਿਨ ਕਿਸੇ ਮੌਜ ਵਿਚ ਆਏ ਹੋਏ ਚਲੇ ਗਏ ਤੇ ਅੱਗੋਂ ਧੱਕੇ ਪਏ।
SikhNet (Spanish)la gente cada vez volteaba más y más hacia mí. Oh, qué Maravilloso eres, oh Señor. (3-6)