ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਕਤ ਨਹੀ ਠਉਰ; ਮੂਲੁ ਕਤ ਲਾਵਉ ॥
kat nahee tthaur; mool kat laavau |
Sant Singh KhalsaThere is no special place where the soul aches; where should I apply the ointment?
Manmohan SinghThere is no special place, where the soul aches. Where should I apply the medicine.
Manmohan Singh (Punjabi)ਕੋਈ ਖਾਸ ਥਾਂ ਨਹੀਂ ਜਿਥੇ ਕਿ ਆਤਮਾ ਨੂੰ ਪੀੜ ਹੁੰਦੀ ਹੈ। ਮੈਂ ਦਵਾਈ ਕਿੱਥੇ ਲਾਵਾਂ?
Fareedkot Teekaਕਿਸੀ ਅਸਥਾਨ ਮੇਂ ਪੀੜਾ ਨਹੀਂ ਹੈ, (ਮੂਲੁ) ਮੂਰੀ ਅਰਥਾਤ ਬੂਟੀ ਕਹਾਂ ਲਾਵੋਂ॥
Prof. Sahib Singhਭਾਲ ਕਰਦਿਆਂ ਭੀ ਸਰੀਰ ਵਿਚ ਕਿਤੇ (ਅਜਿਹੀ ਖ਼ਾਸ) ਥਾਂ ਮੈਨੂੰ ਨਹੀਂ ਲੱਭੀ (ਜਿੱਥੇ ਬਿਰਹੋਂ ਦੀ ਪੀੜ ਦੱਸੀ ਜਾ ਸਕੇ);ਪਦ ਅਰਥ ਕਤ = ਕਿਤੇ। ਠਉਰ = ਥਾਂ। ਮੂਲੁ = ਜੜ੍ਹੀ ਬੂਟੀ, ਦਵਾਈ। ਕਤ = ਕਿੱਥੇ? ਲਾਵਉ = ਮੈਂ ਲਾਵਾਂ।
SikhNet (Spanish)No sé en donde le duele al Alma, en donde aplicaré el bálsamo;
ਖੋਜਤ ਤਨ ਮਹਿ; ਠਉਰ. ਨ ਪਾਵਉ ॥੧॥
khojat tan meh; tthaur. na paavau |1|
Sant Singh KhalsaI have searched the body, but I have not found such a place. ||1||
Manmohan SinghI have searched my body, but have found no such place.
Manmohan Singh (Punjabi)ਮੈਂ ਆਪਣੀ ਦੇਹਿ ਦੀ ਢੂੰਡ ਭਾਲ ਕਰ ਲਈ ਹੈ, ਪਰ ਮੈਨੂੰ ਕੋਈ ਐਸੀ ਥਾਂ ਨਹੀਂ ਮਿਲੀ।
Fareedkot Teekaਮੈਂ ਨਾੜੀ ਕੋ ਭੀ ਢੂੰਢਤਾ ਹੂੰ ਪਰੰਤੂ ਸਰੀਰ ਮੇਂ ਕੋਈ ਠਉਰ ਪੀੜਾ ਕੀ ਨਹੀਂ ਪਾਵਤਾ। ਵਾ ਕਬੀਰ ਜੀ ਕਹਤੇ ਹੈਂ: ਮੇਰੇ ਕਿਸ ਅਸਥਾਨ ਮੇਂ ਪੀੜਾ ਨਹੀਂ ਹੈ, ਭਾਵ ਰੋਮ ਰੋਮ ਮੇਂ ਪ੍ਰੇਮ ਕੀ ਪੀੜਾ ਹੈ ਤਬ ਤੂੰ ਬੂਟੀ ਕਿਸ ਜਗਾ ਲਾਵੈਗਾ। ਐਸੀ ਜਗਾ ਮੈਂ ਤਨ ਮੇਂ ਕੋਈ ਨਹੀਂ ਦੇਖਤਾ ਜਹਾਂ ਇਹ ਰੋਗੁ ਨਾ ਹੋਵੈ॥੧॥☬ਕਬੀਰ ਜੀ ਨੇ ਪੁਨਾ ਕਹਾ:
Prof. Sahib Singh(ਸਰੀਰ ਵਿਚ) ਕਿਤੇ (ਅਜਿਹਾ) ਥਾਂ ਨਹੀਂ ਹੈ, (ਤਾਂ ਫਿਰ) ਮੈਂ ਦਵਾਈ ਕਿੱਥੇ ਵਰਤਾਂ? (ਭਾਵ, ਕੋਈ ਬਾਹਰਲੀ ਦਵਾਈ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਦੂਰ ਕਰਨ ਦੇ ਸਮਰੱਥ ਨਹੀਂ ਹੈ) ॥੧॥ਪਦ ਅਰਥ ਖੋਜਤ = ਭਾਲ ਕਰ ਕਰ ਕੇ। ਤਨ ਮਹਿ = ਸਰੀਰ ਵਿਚ। ਨ ਪਾਵਉ = ਮੈਂ ਨਹੀਂ ਲੱਭ ਸਕਦਾ ॥੧॥
SikhNet (Spanish)he buscado por todo mi cuerpo, y no encuentro en donde le duele a mi Alma. (1)
ਲਾਗੀ ਹੋਇ; ਸੁ ਜਾਨੈ ਪੀਰ ॥
laagee hoe; su jaanai peer |
Sant Singh KhalsaHe alone knows it, who feels the pain of such love;
Manmohan SinghHe, who feels this pain, knows it,
Manmohan Singh (Punjabi)ਜਿਸ ਨੂੰ ਇਹ ਪੀੜ ਲੱਗੀ ਹੈ, ਓਹੀ ਇਸ ਨੂੰ ਜਾਣਦਾ ਹੈ,
Fareedkot Teekaਹੇ ਭਾਈ! ਜਿਸ ਕੋ ਪੀੜਾ ਲਗੀ ਹੋਤੀ ਹੈ, ਸੋਈ ਜਾਨਤਾ ਹੈ। ਵੈਦ ਨੇ ਕਹਾ ਆਪ ਕੇ ਕੋਈ ਸਸਤ੍ਰ ਲਾਗਿਆ ਪ੍ਰਤੀਤ ਨਹੀਂ ਹੋਤਾ, ਕਿਆ ਜਾਨੀਐ ਕਿਆ ਪੀੜਾ ਹੈ॥☬ਤਿਸ ਪਰ ਕਹਤੇ ਹੈਂ:
Prof. Sahib Singhਜਿਸ ਨੂੰ (ਪ੍ਰਭੂ ਭਗਤੀ ਦੇ ਤੀਰਾਂ ਦੇ ਲੱਗੇ ਹੋਏ ਜ਼ਖ਼ਮ ਦੀ) ਦਰਦ ਹੋ ਰਹੀ ਹੋਵੇ ਉਹੀ ਜਾਣਦਾ ਹੈ (ਕਿ ਇਹ ਪੀੜ ਕਿਹੋ ਜਿਹੀ ਹੁੰਦੀ ਹੈ),ਪਦ ਅਰਥ ਸੁ = ਉਹ ਮਨੁੱਖ। ਲਾਗੀ ਹੋਇ = (ਜਿਸ ਨੂੰ) ਲੱਗੀ ਹੋਈ ਹੋਵੇ। ਪੀਰ = ਪੀੜ।
SikhNet (Spanish)Sólo el que ama, conoce los dolores del Amor;
ਰਾਮ ਭਗਤਿ; ਅਨੀਆਲੇ ਤੀਰ ॥੧॥ ਰਹਾਉ ॥
raam bhagat; aneeaale teer |1| rahaau |
Sant Singh Khalsathe arrows of the Lord's devotional worship are so sharp! ||1||Pause||
Manmohan Singhpointed are the arrows of the devotional service of the Lord. Pause.
Manmohan Singh (Punjabi)ਤਿੱਖੇ ਹਨ ਬਾਣ, ਸੁਆਮੀ ਦੀ ਪ੍ਰੇਮ-ਮਈ ਸੇਵਾ ਦੇ। ਠਹਿਰਾਉ।
Fareedkot Teekaਰਾਮ ਕੀ ਭਗਤੀ ਰੂਪ ਅਣੀਆਂ ਵਾਲੇ ਤੀਰ ਲਾਗੇ ਹੈਂ, ਜੋ ਕਿਸੀ ਪ੍ਰਕਾਰ ਨਿਕਸ ਨਹੀਂ ਸਕਤੇ ਹੈਂ, ਭਾਵ ਏਹਿ ਕਿ ਜਹਾਂ ਭਗਤੀ ਕਾ ਨਿਵਾਸ ਹੂਆ ਫਿਰ ਦੂਰ ਨਹੀਂ ਹੋਤੀ, ਜੇ ਵੈਦ ਕਹੇ ਕੇ ਤੁਮ ਭਗਤੀ ਕੇ ਅਭਿਮਾਨ ਕਰ ਕੇ ਆਪ ਕੋ ਪਰਮੇਸ੍ਵਰ ਕੇ ਪਿਆਰੇ ਸਮਝਤੇ ਹੋਵੋਗੇ॥੧॥ ਰਹਾਉ ॥☬ਤਿਸ ਪਰ ਦ੍ਰਿਸ੍ਟਾਂਤ ਸਹਿਤ ਨਿਮਰਤਾ ਸੇ ਉੱਤਰ ਦੇਤੇ ਹੈਂ:
Prof. Sahib Singhਪ੍ਰਭੂ ਦੀ ਭਗਤੀ ਅਣੀਆਂ ਵਾਲੇ (ਅਜਿਹੇ) ਤੀਰ ਹਨ ॥੧॥ ਰਹਾਉ ॥ਪਦ ਅਰਥ ਰਾਮ ਭਗਤਿ = ਪ੍ਰਭੂ ਦੀ ਭਗਤੀ। ਅਨੀਆਲੇ = ਅਣੀਆਂ ਵਾਲੇ, ਤ੍ਰਿਖੇ ॥੧॥ ਰਹਾਉ ॥
SikhNet (Spanish)sólo los Gurmukjs del Señor saben que tan filosas son las lanzas del Amor del Señor. (1-Pausa)
ਏਕ ਭਾਇ; ਦੇਖਉ ਸਭ ਨਾਰੀ ॥
ek bhaae; dekhau sabh naaree |
Sant Singh KhalsaI look upon all His soul-brides with an impartial eye;
Manmohan SinghI treat all the women (persons) alike,
Manmohan Singh (Punjabi)ਮੈਂ ਸਾਰੀਆਂ ਜਨਾਨੀਆਂ (ਮਨੁੱਖਾਂ) ਨੂੰ ਇਕੋ ਜਿਹੀ ਨਜ਼ਰ ਨਾਲ ਵੇਖਦਾ ਹਾਂ।
Fareedkot Teekaਏਕ ਹੀ ਪ੍ਰਕਾਰ ਕੀਆਂ ਸਭ ਇਸਤ੍ਰੀਆਂ ਰਾਜਾ ਕੀਆ ਦੇਖੀਦੀਆਂ ਹੈਂ॥
Prof. Sahib Singhਮੈਂ ਸਾਰੀਆਂ ਜੀਵ-ਇਸਤ੍ਰੀਆਂ ਨੂੰ ਇੱਕ ਪ੍ਰਭੂ ਦੇ ਪਿਆਰ ਵਿਚ ਵੇਖ ਰਿਹਾ ਹਾਂ,ਪਦ ਅਰਥ ਏਕ ਭਾਇ = ਇਕ (ਪ੍ਰਭੂ) ਦੇ ਪਿਆਰ ਵਿਚ {ਭਾਉ = ਪਿਆਰ। ਭਾਇ = ਪਿਆਰ ਵਿਚ}। ਦੇਖਉ = ਮੈਂ ਵੇਖਦਾ ਹਾਂ। ਸਭ ਨਾਰੀ = ਸਾਰੀਆਂ ਜੀਵ-ਇਸਤ੍ਰੀਆਂ।
SikhNet (Spanish)Yo veo a todos los Gurmukjs de igual forma, pues,
ਕਿਆ ਜਾਨਉ; ਸਹ ਕਉਨ ਪਿਆਰੀ ॥੨॥
kiaa jaanau; seh kaun piaaree |2|
Sant Singh Khalsahow can I know which ones are dear to the Husband Lord? ||2||
Manmohan Singhwhat do I know, who is dear to the Bridegroom (God).
Manmohan Singh (Punjabi)ਮੈਂ ਕੀ ਜਾਣਦਾ ਹਾਂ ਕਿ ਕੰਤ (ਪਰਮਾਤਮਾ) ਦੀ ਕਿਹੜੀ ਲਾਡਲੀ ਹੈ?
Fareedkot Teekaਪਰੰਤੂ ਕਿਆ ਜਾਨੀਏ ਪਤੀ ਕੋ ਕੌਨ ਪਿਆਰੀ ਹੈ॥੨॥
Prof. Sahib Singh(ਪਰ) ਮੈਂ ਕੀਹ ਜਾਣਾਂ ਕਿ ਕਿਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਪਿਆਰੀ ਹੈ ॥੨॥ਪਦ ਅਰਥ ਕਿਆ ਜਾਨਉ = ਮੈਂ ਕੀਹ ਜਾਣਾ, ਮੈਨੂੰ ਕੀਹ ਪਤਾ? ਸਹ ਪਿਆਰੀ = ਪਤੀ ਦੀ ਪਿਆਰੀ ॥੨॥
SikhNet (Spanish)¿quién sabe a cuál de ellos Dios escoja?(2)
ਕਹੁ ਕਬੀਰ; ਜਾ ਕੈ ਮਸਤਕਿ ਭਾਗੁ ॥
kahu kabeer; jaa kai masatak bhaag |
Sant Singh KhalsaSays Kabeer, one who has such destiny inscribed upon her forehead
Manmohan SinghSays Kabir, forsaking all, the Husband (Lord) meets her,
Manmohan Singh (Punjabi)ਕਬੀਰ ਜੀ ਆਖਦੇ ਹਨ, ਸਾਰੀਆਂ ਨੂੰ ਛੱਡ ਕੇ ਪਤੀ (ਪ੍ਰਭੂ) ਉਸ ਨੂੰ ਮਿਲਦਾ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਜਿਸ ਕੇ ਮਸਤਕ ਮੇਂ ਭਾਗ ਹੋਤੇ ਹੈਂ॥
Prof. Sahib Singhਕਬੀਰ ਆਖਦਾ ਹੈ- ਜਿਸ (ਜਗਿਆਸੂ) ਜੀਵ-ਇਸਤ੍ਰੀ ਦੇ ਮੱਥੇ ਤੇ ਚੰਗੇ ਲੇਖ ਹਨ (ਜਿਸ ਦੇ ਭਾਗ ਚੰਗੇ ਹਨ),ਪਦ ਅਰਥ ਜਾ ਕੈ ਮਸਤਕਿ = ਜਿਸ ਦੇ ਮੱਥੇ ਉੱਤੇ। ਭਾਗੁ = ਚੰਗੇ ਲੇਖ।
SikhNet (Spanish)Dice Kabir, aquél que así lo tiene inscrito en su Destino,
ਸਭ ਪਰਹਰਿ; ਤਾ ਕਉ ਮਿਲੈ ਸੁਹਾਗੁ ॥੩॥੨੧॥
sabh parahar; taa kau milai suhaag |3|21|
Sant Singh Khalsa- her Husband Lord turns all others away, and meets with her. ||3||21||
Manmohan Singhon whose forehead such destiny is recorded.
Manmohan Singh (Punjabi)ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ।
Fareedkot Teekaਸਭ ਕੋ ਤਿਆਗ ਕਰ ਤਿਸ ਕੋ ਸੁਹਾਗ ਪ੍ਰਾਪਤਿ ਹੋਤਾ ਹੈ ਔਰੋਂ ਕੋ ਦੁਹਾਗ ਰਹਤਾ ਹੈ, ਭਾਵ ਏਹ ਕਿ ਸਭ ਜੀਵ ਤੁਲ ਹੈਂ ਕਿਆ ਜਾਨੀਐ ਪਰਮੇਸ੍ਵਰ ਕੀ ਪ੍ਰਸਿੰਨਤਾ ਕਿਸ ਪਰ ਹੋਵੇ। ਜਿਸ ਕੇ ਪੂਰਬ ਪੁੰਨ ਹੈਂ ਤਿਸ ਕੋ ਪਰਮੇਸ੍ਵਰ ਕਾ ਅਨੰਦ ਪ੍ਰਾਪਤਿ ਹੋਤਾ☬ਹੈ॥੩॥੨੧॥☬ਜਗ੍ਯਾਸੂ ਕੋ ਧੀਰਜਤਾ ਬੰਧਾਵਤੇ ਹੁਏ ਕਹਤੇ ਹੈਂ:
Prof. Sahib Singhਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ ਉਸ ਨੂੰ ਆ ਮਿਲਦਾ ਹੈ (ਭਾਵ, ਹੋਰਨਾਂ ਨਾਲੋਂ ਵਧੀਕ ਉਸ ਨਾਲ ਪਿਆਰ ਕਰਦਾ ਹੈ ਤੇ ਉਸ ਦਾ ਬਿਰਹੋਂ ਦਾ ਦੁੱਖ ਦੂਰ ਹੋ ਜਾਂਦਾ ਹੈ) ॥੩॥੨੧॥ਪਦ ਅਰਥ ਤਾ ਕਉ = ਉਸ ਜੀਵ-ਇਸਤ੍ਰੀ ਨੂੰ। ਸਭ ਪਰਹਰਿ = ਸਾਰੀਆਂ ਨੂੰ ਛੱਡ ਕੇ। ਸੁਹਾਗੁ = ਪਤੀ ਪਰਮਾਤਮਾ ॥੩॥੨੧॥
* ਸ਼ਬਦ ਦਾ ਭਾਵ: ਵੇਖਣ ਨੂੰ ਤਾਂ ਸਭ ਜੀਵ ਪ੍ਰਭੂ ਨੂੰ ਮਿਲਣ ਦਾ ਉੱਦਮ ਕਰ ਰਹੇ ਹਨ; ਪਰ ਪ੍ਰਭੂ ਮਿਲਦਾ ਉਸੇ ਵਡਭਾਗੀ ਨੂੰ ਹੈ, ਜਿਸ ਦਾ ਹਿਰਦਾ ਪ੍ਰੇਮ ਨਾਲ ਵਿੱਝ ਜਾਂਦਾ ਹੈ।੨੧।
SikhNet (Spanish)el Señor Mismo lo encuentra, dejando a los demás.