ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਮੋਹਨੀ; ਮੋਹਿ ਲੀਏ ਤ੍ਰੈ ਗੁਨੀਆ ॥
mohanee; mohi lee trai guneea |
Sant Singh KhalsaMaya, the enticer, has enticed the world of the three gunas, the three qualities.
Manmohan SinghMammon has bewitched the mortals of three dispositions.
Manmohan Singh (Punjabi)ਮਾਇਆ ਨੇ ਤਿੰਨਾ ਸੁਭਾਵਾ ਵਾਲੇ ਪ੍ਰਾਣੀਆ ਨੂੰ ਫ਼ਰੇਫਤਾ ਕਰ ਲਿਆ ਹੈ।
Fareedkot Teekaਇਸ ਮੋਹਨੀ ਮਾਇਆ ਨੇ ਤ੍ਰਿਗੁਣੀ ਜੀਵ ਸਭ ਮੋਹਿ ਲੀਏ ਹੈਂ॥
Prof. Sahib Singh(ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ) ਮੋਹਨੀ ਮਾਇਆ ਦੇ ਸਾਰੇ ਤ੍ਰਿ-ਗੁਣੀ ਜੀਵਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ,ਪਦ ਅਰਥ ਮੋਹਨੀ = ਮੋਹ ਲੈਣ ਵਾਲੀ (ਮਾਇਆ) ਨੇ। ਮੋਹਿ ਲੀਏ = ਭਰਮਾ ਲਏ ਹਨ। ਤ੍ਰੈਗੁਨੀਆ = ਮਾਇਆ ਦੇ ਤਿੰਨ ਗੁਣਾਂ ਵਾਲੇ ਜੀਵ।
SikhNet (Spanish)Maya, la gran embustera, engaña en las tres modalidades,
ਲੋਭਿ ਵਿਆਪੀ; ਝੂਠੀ ਦੁਨੀਆ ॥
lobh viaapee; jhootthee duneea |
Sant Singh KhalsaThe false world is engrossed in greed.
Manmohan SinghIn avarice the false world is involved.
Manmohan Singh (Punjabi)ਲਾਲਚ ਅੰਦਰ ਕੂੜਾ ਜਹਾਨ ਗ੍ਰਸਿਆ ਹੋਇਆ ਹੋਇਆ ਹੈ।
Fareedkot Teekaਇਸੀ ਕੇ ਲੋਭ ਮੇਂ ਝੂਠੀ ਦੁਨੀਆ ਵਿਆਪ ਰਹੀ ਹੈਂ॥
Prof. Sahib Singhਸਾਰੀ ਲੁਕਾਈ ਨਾਸਵੰਤ ਦੁਨੀਆ ਦੇ ਲੋਭ ਵਿਚ ਫਸੀ ਹੋਈ ਹੈ।ਪਦ ਅਰਥ ਲੋਭਿ = ਲੋਭ ਵਿਚ। ਵਿਆਪੀ = ਫਸੀ ਹੋਈ ਹੈ। ਝੂਠੀ ਦੁਨੀਆ ਲੋਭਿ = ਨਾਸਵੰਤ ਜਗਤ ਦੇ ਲੋਭ ਵਿਚ।
SikhNet (Spanish)y el mundo ilusorio está afligido por la avaricia.
ਮੇਰੀ ਮੇਰੀ ਕਰਿ ਕੈ ਸੰਚੀ; ਅੰਤ ਕੀ ਬਾਰ ਸਗਲ ਲੇ ਛਲੀਆ ॥੧॥
meree meree kar kai sanchee; ant kee baar sagal le chhaleea |1|
Sant Singh KhalsaCrying out, "Mine, mine!" they collect possessions, but in the end, they are all deceived. ||1||
Manmohan SinghOne amasses wealth saying "it is mine" but at the Last moment, it hoodwinks all.
Manmohan Singh (Punjabi)ਇਹ ਮੈਂਡੀ ਮਂੈਡੀ ਹੈ ਕਹਿਕੇ ਇਨਸਾਨ ਦੌਲਤ ਇਕੱਤ੍ਰ ਕਰਦਾ ਹੈ ਪਰ ਅਖ਼ੀਰ ਦੇ ਵੇਲੇ ਇਹ ਸਾਰਿਆ ਨੂੰ ਠੱਗ ਲੈਂਦੀ ਹੈ।
Fareedkot Teekaਮੇਰੀ ਹੈ ਮੇਰੀ ਹੈ ਐਸੇ ਜਾਨ ਕਰ ਇਕਤ੍ਰ ਕਰੀ ਔ ਅੰਤ ਕੀ ਬਾਰ ਸਗਲ ਕੋ ਛਲ ਲੀਆ, ਭਾਵ ਸੰਗੀ ਨ ਹੂਈ॥੧॥
Prof. Sahib Singhਸਾਰੇ ਜੀਵ (ਇਸ ਮਾਇਆ ਦੀ) ਮਮਤਾ ਵਿਚ ਫਸ ਕੇ (ਇਸ ਨੂੰ) ਇਕੱਠੀ ਕਰਦੇ ਹਨ, ਪਰ ਅਖ਼ੀਰਲੇ ਵੇਲੇ ਇਹ ਸਭ ਨੂੰ ਧੋਖਾ ਦੇ ਜਾਂਦੀ ਹੈ ॥੧॥ਪਦ ਅਰਥ ਸੰਚੀ = ਇਕੱਠੀ ਕੀਤੀ। ਸਗਲ = ਸਾਰੇ। ਛਲੀਆ = ਠੱਗ ਲਏ ॥੧॥
SikhNet (Spanish)Uno acumula riquezas, diciendo: esto es mío, es mío, pero esto lo lleva, en última instancia, al engaño. (1)
ਨਿਰਭਉ ਨਿਰੰਕਾਰੁ ਦਇਅਲੀਆ ॥
nirbhau nirankaar deialeea |
Sant Singh KhalsaThe Lord is fearless, formless and merciful.
Manmohan SinghThe Merciful Master is Fearless and Formless.
Manmohan Singh (Punjabi)ਮਿਹਰਬਾਨ ਮਾਲਕ ਨਿਡਰ ਅਤੇ ਨਿਰ ਸਰੂਪ ਹੈ।
Fareedkot Teekaਨਿਰਭਉ ਤੌ ਨਿਰੰਕਾਰ ਦਿਆਲੂ ਹੈ॥
Prof. Sahib Singhਜਿਹੜਾ ਪਰਮਾਤਮਾ ਡਰ-ਰਹਿਤ ਹੈ, ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਜੋ ਦਇਆ ਦਾ ਘਰ ਹੈ,ਪਦ ਅਰਥ ਦਇਅਲੀਆ = ਦਇਆਲ।
SikhNet (Spanish)Sin Miedo, Sin Forma y Compasivo es nuestro Dios
ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥
jeea jant sagale pratipaleea |1| rahaau |
Sant Singh KhalsaHe is the Cherisher of all beings and creatures. ||1||Pause||
Manmohan SinghHe sustains all the sentient begins. Pause.
Manmohan Singh (Punjabi)ਉਹ ਸਾਰੇ ਪ੍ਰਾਣਧਾਰੀਆ ਦੀ ਪ੍ਰਵਰਸ਼ ਕਰਦਾ ਹੈ। ਠਹਿਰਾਉ।
Fareedkot Teekaਜੋ ਸੂਖਮ ਅਸਥੂਲ ਜੀਆਂ ਕਾ ਪ੍ਰਤਿਪਾਲਕ ਹੈ॥੧॥ ਰਹਾਉ ॥
Prof. Sahib Singhਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ॥੧॥ ਰਹਾਉ ॥ਪਦ ਅਰਥ ਪ੍ਰਤਿਪਲੀਆ = ਪਾਲਦਾ ਹੈ ॥੧॥ ਰਹਾਉ ॥
SikhNet (Spanish)y Él sostiene a toda Su Creación y a toda vida. (1-Pausa)
ਏਕੈ ਸ੍ਰਮੁ ਕਰਿ; ਗਾਡੀ ਗਡਹੈ ॥
ekai sram kar; gaaddee gaddahai |
Sant Singh KhalsaSome collect wealth, and bury it in the ground.
Manmohan SinghGathering it, some bury it in the pit.
Manmohan Singh (Punjabi)ਜਮਾ ਕਰਕੇ ਕੋਈ ਇਸ ਨੂੰ ਟੋਏ ਵਿੱਚ ਦੱਬ ਦਿੰਦੇ ਹਨ।
Fareedkot Teekaਇਕ ਪੁਰਸੋਂ ਨੇ ਕਸਟ ਕਰ ਕੇ (ਗਡ) ਟੋਏ ਮੇਂ ਗਾਡੀ ਹੈ॥
Prof. Sahib Singhਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿਚ ਦੱਬ ਰੱਖਦਾ ਹੈ;ਪਦ ਅਰਥ ਏਕੈ = ਇਕ (ਜੀਵ) ਨੇ। ਸ੍ਰਮੁ = ਮਿਹਨਤ। ਗਾਡੀ = ਦੱਬ ਦਿੱਤੀ। ਗਡਹੈ = ਗੜ੍ਹੇ ਵਿਚ, ਟੋਏ ਵਿਚ।
SikhNet (Spanish)Algunos hay que acumulan riquezas para luego esconderlas y enterrarlas bajo tierra y no las comparten ni aun en sueños.
ਏਕਹਿ ਸੁਪਨੈ ਦਾਮੁ; ਨ ਛਡਹੈ ॥
ekeh supanai daam; na chhaddahai |
Sant Singh KhalsaSome cannot abandon wealth, even in their dreams.
Manmohan SinghSome leave not money, even in dream.
Manmohan Singh (Punjabi)ਕਈ ਧਨ ਨੂੰ ਸੁਫਨੇ ਵਿੱਚ ਵੀ ਨਹੀਂ ਛਡਦੇ।
Fareedkot Teekaਏਕ ਐਸੇ ਹੈਂ ਕਿ ਸੁਪਨੇ ਮੇਂ ਭੀ ਦੋ ਕੌਡੀ ਕੋ ਨਹੀਂ ਛਡਤੇ॥
Prof. Sahib Singhਕੋਈ ਐਸਾ ਹੈ ਜੋ ਸੁਪਨੇ ਵਿਚ (ਭੀ, ਭਾਵ, ਕਦੇ ਭੀ ਇਸ ਨੂੰ) ਹੱਥੋਂ ਨਹੀਂ ਛੱਡਦਾ।ਪਦ ਅਰਥ ਸੁਪਨੈ = ਸੁਪਨੇ ਵਿਚ (ਭੀ)। ਦਾਮੁ = ਪੈਸਾ, ਧਨ।
SikhNet (Spanish)Pero aunque logren poseer grandes tesoros y controlar al mundo entero,
ਰਾਜੁ ਕਮਾਇ. ਕਰੀ ਜਿਨਿ ਥੈਲੀ; ਤਾ ਕੈ ਸੰਗਿ. ਨ ਚੰਚਲਿ ਚਲੀਆ ॥੨॥
raaj kamaae. karee jin thailee; taa kai sang. na chanchal chaleea |2|
Sant Singh KhalsaThe king exercises his power, and fills his money-bags, but this fickle companion will not go along with him. ||2||
Manmohan Singhhe, who exercising sway makes coffers thereof; With him this unsteady wealth goes not.
Manmohan Singh (Punjabi)ਜੋ ਹਕੂਮਤ ਕਰਕੇ ਉਸ ਦੇ ਥੈਲੇ ਭਰਦਾ ਹੈ ਉਸ ਦੇ ਨਾਲ ਭੀ ਇਹ ਚੁਲਬੁਲੀ ਮਾਇਆ ਨਹੀਂ ਜਾਂਦੀ।
Fareedkot Teekaਜਿਸ ਨੇ ਰਾਜ ਕਰ ਕੇ ਥੈਲੀ ਇਕੱਠੀ, ਵਾ ਥੈਲੀ ਹਜਾਰ ਕੋ ਕਹਤੇ ਹੈਂ, ਭਾਵ ਹਜਾਰਾਂ ਜੋੜ ਕਰ ਸੰਚੇ ਕਰੀ ਹੈ। ਵਹੁ ਐਸੀ ਚੰਚਲ ਹੈ ਕਿ ਤਿਸ ਕੇ ਸਾਥ ਭੀ ਨਹੀਂ ਚਲੀ ਹੈ॥੨॥
Prof. Sahib Singhਜਿਸ ਮਨੁੱਖ ਨੇ ਹਕੂਮਤ ਕਰ ਕੇ ਖ਼ਜ਼ਾਨਾ ਜੋੜ ਲਿਆ; ਇਹ ਕਦੇ ਇੱਕ ਥਾਂ ਨਾਹ ਟਿਕਣ ਵਾਲੀ ਮਾਇਆ ਉਸ ਦੇ ਨਾਲ ਭੀ ਨਹੀਂ ਜਾਂਦੀ ॥੨॥ਪਦ ਅਰਥ ਜਿਨਿ = ਜਿਸ ਨੇ। ਸੰਗਿ = ਨਾਲ। ਚੰਚਲਿ = ਕਿਸੇ ਇੱਕ ਥਾਂ ਟਿਕ ਨਾ ਸਕਣ ਵਾਲੀ ॥੨॥
SikhNet (Spanish)esa gran amistad con las riquezas no durará por mucho tiempo.(2)
ਏਕਹਿ; ਪ੍ਰਾਣ ਪਿੰਡ ਤੇ ਪਿਆਰੀ ॥
ekeh; praan pindd te piaaree |
Sant Singh KhalsaSome love this wealth even more than their body and breath of life.
Manmohan SinghSome love their wealth more than their life and body.
Manmohan Singh (Punjabi)ਕਈ ਆਪਣੇ ਧਨ ਨੂੰ ਆਪਣੀ ਜ਼ਿੰਦਗੀ ਤੇ ਦੇਹ ਨਾਲੋ ਵਧੇਰੇ ਪਿਆਰ ਕਰਦੇ ਹਨ।
Fareedkot Teekaਇਕਨਾਂ ਕੋ ਤੋ ਪ੍ਰਾਣ ਔ ਸਰੀਰ ਤੇ ਭੀ ਪਿਆਰੀ ਲਾਗਤੀ ਹੈ॥
Prof. Sahib Singhਕੋਈ ਅਜਿਹਾ ਮਨੁੱਖ ਹੈ ਜਿਸ ਨੂੰ ਇਹ ਮਾਇਆ ਜਿੰਦ ਨਾਲੋਂ ਸਰੀਰ ਨਾਲੋਂ ਭੀ ਵਧੀਕ ਪਿਆਰੀ ਲੱਗਦੀ ਹੈ।ਪਦ ਅਰਥ ਪ੍ਰਾਣ ਪਿੰਡ ਤੇ = ਪ੍ਰਾਣ ਤੇ ਪਿੰਡ ਤੇ, ਜਿੰਦ ਤੋਂ ਸਰੀਰ ਤੋਂ।
SikhNet (Spanish)Algunos hay que aman las riquezas más que a su respiración vital y a su cuerpo, y
ਏਕ ਸੰਚੀ; ਤਜਿ ਬਾਪ ਮਹਤਾਰੀ ॥
ek sanchee; taj baap mahataaree |
Sant Singh KhalsaSome collect it, forsaking their fathers and mothers.
Manmohan SinghSome amass it, forsaking their father and mother.
Manmohan Singh (Punjabi)ਕਈ ਆਪਣੇ ਪਿਓ ਤੇ ਮਾਂ ਨੂੰ ਛੱਡ ਕੇ ਇਸ (ਮਾਇਆ) ਨੂੰ ਇਕੱਤਰ ਕਰਦੇ ਹਨ।
Fareedkot Teekaਇਕਨੋਂ ਨੇ ਮਾਤ ਪਿਤਾ ਕੀ ਪ੍ਰੀਤ ਕੋ ਤਿਆਗ ਕੈ ਇਕਤ੍ਰ ਕਰੀ ਹੈ॥
Prof. Sahib Singhਕੋਈ ਐਸਾ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਇਕੱਠੀ ਕਰਦਾ ਹੈ;ਪਦ ਅਰਥ ਤਜਿ = ਛੱਡ ਕੇ। ਮਹਤਾਰੀ = ਮਾਂ।
SikhNet (Spanish)abandonan a su padre y madre para conseguirlas, y luego las esconden aun de sus hijos, de sus amigos y hermanos,
ਸੁਤ ਮੀਤ ਭ੍ਰਾਤ ਤੇ ਗੁਹਜੀ; ਤਾ ਕੈ ਨਿਕਟਿ. ਨ ਹੋਈ ਖਲੀਆ ॥੩॥
sut meet bhraat te guhajee; taa kai nikatt. na hoee khaleea |3|
Sant Singh KhalsaSome hide it from their children, friends and siblings, but it will not remain with them. ||3||
Manmohan SinghSome keep it concealed from their father and mother some keep it concealed from their sons, friends and brothers, with them even it remains not.
Manmohan Singh (Punjabi)ਕਈ ਇਸ ਨੂੰ ਆਪਣੇ ਪੁੱਤ੍ਰਾਂ, ਦੋਸਤਾਂ ਅਤੇ ਵੀਰਾਂ ਦੋਲੋਂ ਲੁਕੇ ਕੇ ਰਖਦੇ ਹਨ; ਪ੍ਰੰਤੂ ਉਨ੍ਹਾਂ ਦੇ ਨਾਲ ਵੀ ਇਹ ਨਹੀਂ ਰਹਿੰਦੀ।
Fareedkot Teekaਇਕਨੋਂ ਨੇ ਪੁਤ੍ਰ, ਮਿਤ੍ਰ ਔ ਭ੍ਰਾਤਾ ਤੇ ਭੀ ਗੁਪਤ ਰਖੀ ਹੈ। ਤਿਨ ਕੇ ਪਾਸ ਤੋ ਅੰਤ ਸਮੇਂ ਖਲੀ ਭੀ ਨਹੀਂ ਹੂਈ ਹੈ, ਭਾਵ ਸਹਾਇਤਾ ਨਹੀਂ ਕਰੀ॥੩॥
Prof. Sahib Singhਪੁੱਤਰਾਂ ਮਿੱਤਰਾਂ ਭਰਾਵਾਂ ਤੋਂ ਲੁਕਾ ਕੇ ਰੱਖਦਾ ਹੈ, ਪਰ ਇਹ ਉਸ ਦੇ ਕੋਲ ਭੀ ਨਹੀਂ ਖਲੋਂਦੀ ॥੩॥ਪਦ ਅਰਥ ਸੁਤ = ਪੁੱਤਰ। ਭ੍ਰਾਤ = ਭਰਾ। ਤੇ = ਤੋਂ। ਗੁਹਜੀ = ਲੁਕਾ ਰੱਖੀ। ਨਿਕਟਿ = ਨੇੜੇ ॥੩॥
SikhNet (Spanish)pero esos tesoros no se quedan con ellos al final.(3)
ਹੋਇ ਅਉਧੂਤ; ਬੈਠੇ ਲਾਇ ਤਾਰੀ ॥
hoe aaudhoot; baitthe laae taaree |
Sant Singh KhalsaSome become hermits, and sit in meditative trances.
Manmohan SinghBecoming ascetics some sit in trance.
Manmohan Singh (Punjabi)ਵਿਰੱਕਤ ਹੋ, ਕਈ ਸਮਾਧੀਆਂ ਲਾ ਕੇ ਬਹਿੰਦੇ ਹਨ।
Fareedkot Teeka(ਅਉਧੂਤ) ਤਿਆਗੀ ਹੋਇ ਕਰਿ ਤਾੜੀ ਭੀ ਲਾਇ ਬੈਠੇ॥
Prof. Sahib Singhਕਈ ਐਸੇ ਹਨ ਜੋ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਹਨ;ਪਦ ਅਰਥ ਅਉਧੂਤ = ਤਿਆਗੀ। ਤਾਰੀ = ਤਾੜੀ, ਸਮਾਧੀ।
SikhNet (Spanish)Algunos los hay que se vuelven hermitaños y se sientan en trance meditativo,
ਜੋਗੀ ਜਤੀ ਪੰਡਿਤ ਬੀਚਾਰੀ ॥
jogee jatee panddit beechaaree |
Sant Singh KhalsaSome are Yogis, celibates, religious scholars and thinkers.
Manmohan SinghSome are Yogis, celibates, scholars and thinkers.
Manmohan Singh (Punjabi)ਕਈ ਯੋਗੀ, ਬ੍ਰਹਮਚਾਰੀ, ਵਿਦਵਾਨ ਅਤੇ ਵੀਚਾਰਵਾਨ ਹਨ।
Fareedkot Teekaਜੋਗੀ ਜਤੀ ਔ ਪੰਡਤ ਜੋ ਬਿਚਾਰਮਾਨ ਹੈਂ॥
Prof. Sahib Singhਕਈ ਜੋਗੀ ਹਨ ਜਤੀ ਹਨ ਸਿਆਣੇ ਪੰਡਿਤ ਹਨ;ਪਦ ਅਰਥ ਬੀਚਾਰੀ = ਵਿਚਾਰਵਾਨ।
SikhNet (Spanish)algunos son Yoguis, célibes, escolares religiosos o pensadores,
ਗ੍ਰਿਹਿ ਮੜੀ ਮਸਾਣੀ. ਬਨ ਮਹਿ ਬਸਤੇ; ਊਠਿ ਤਿਨਾ ਕੈ ਲਾਗੀ ਪਲੀਆ ॥੪॥
grihi marree masaanee. ban meh basate; aootth tinaa kai laagee paleea |4|
Sant Singh KhalsaSome dwell in homes, graveyards, cremation grounds and forests; but Maya still clings to them there. ||4||
Manmohan SinghSome dwell in homes, grave yards, cremation grounds and forests, Getting up, mammon clings to their skirt.
Manmohan Singh (Punjabi)ਕਈ ਘਰਾਂ, ਕਬਰਸਤਾਨਾਂ, ਸਮਸ਼ਾਨ ਭੂਮੀਆਂ ਅਤੇ ਜੰਗਲਾਂ ਅੰਦਰ ਰਹਿੰਦੇ ਹਨ। ਉੱਠ ਕੇ ਮਾਇਆ ਉਨ੍ਹਾਂ ਦੇ ਪੱਲੇ ਨੂੰ ਚਿਮੜ ਜਾਂਦੀ ਹੈ।
Fareedkot Teekaਘਰ ਮੜ੍ਹੀ ਮਸਾਂਣੀ, ਪੁਨਾ ਜੋ ਬਨ ਮੇਂ ਬਸਤੇ ਥੇ, ਉਠ ਕਰ ਕੇ ਤਿਨੋਂ ਕੇ ਭੀ (ਪਲੀਆ) ਲੜ, ਭਾਵ ਪੀਛੇ ਲਾਗੀ ਹੈ॥੪॥
Prof. Sahib Singh(ਪੰਡਿਤ) ਘਰ ਵਿਚ, (ਤਿਆਗੀ) ਮੜ੍ਹੀਆਂ ਮਸਾਣਾਂ ਵਿਚ ਜੰਗਲਾਂ ਵਿਚ ਟਿਕੇ ਰਹਿੰਦੇ ਹਨ, ਪਰ ਇਹ ਮਾਇਆ ਉੱਠ ਕੇ ਉਹਨਾਂ ਨੂੰ ਭੀ ਚੰਬੜ ਜਾਂਦੀ ਹੈ ॥੪॥ਪਦ ਅਰਥ ਗ੍ਰਿਹਿ = ਘਰ ਵਿਚ। ਮਸਾਣੀ = ਮਸਾਣਾਂ ਵਿਚ। ਬਨ = ਜੰਗਲ। ਊਠਿ = ਉੱਠ ਕੇ। ਪਲੀਆ = ਪੱਲੇ ॥੪॥
SikhNet (Spanish)otros viven en hogares, cementerios, crematorios y bosques, pero Maya continúa reinando sobre ellos.(4)
ਕਾਟੇ ਬੰਧਨ; ਠਾਕੁਰਿ ਜਾ ਕੇ ॥
kaatte bandhan; tthaakur jaa ke |
Sant Singh KhalsaWhen the Lord and Master releases one from his bonds,
Manmohan SinghHe, whose bonds are loosened by the Lord;
Manmohan Singh (Punjabi)ਜਿਸ ਦੀਆਂ ਬੇੜੀਆਂ ਪ੍ਰਭੂ ਨੇ ਵੱਢ ਛੱਡੀਆਂ ਹਨ;
Fareedkot Teekaਜਿਨ ਕੇ (ਠਾਕੁਰਿ) ਪਰਮੇਸਰ ਨੇ ਬੰਧਨ ਕਾਟੇ ਹੈਂ॥
Prof. Sahib Singhਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ,ਪਦ ਅਰਥ ਠਾਕੁਰ = ਠਾਕੁਰ ਨੇ। ਜਾ ਕੇ = ਜਿਨ੍ਹਾਂ ਦੇ।
SikhNet (Spanish)A quién Dios libera de sus amarras,
ਹਰਿ ਹਰਿ ਨਾਮੁ; ਬਸਿਓ ਜੀਅ ਤਾ ਕੈ ॥
har har naam; basio jeea taa kai |
Sant Singh Khalsathe Name of the Lord, Har, Har, comes to dwell in his soul.
Manmohan Singhin his mind the Lord God's Name is enshrined.
Manmohan Singh (Punjabi)ਉਸ ਦੇ ਮਨ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ।
Fareedkot Teekaਤਾ ਕੇ ਜੀ ਮੇਂ ਹਰਿ ਹਰਿ ਨਾਮ ਬਸਿਓ ਹੈ॥
Prof. Sahib Singhਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਲਈ ਆ ਟਿਕਿਆ,ਪਦ ਅਰਥ ਜੀਅ ਤਾ ਕੈ = ਉਹਨਾਂ ਦੇ ਚਿੱਤ ਵਿਚ।
SikhNet (Spanish)en su mismo ser enaltece el Nombre del Señor,
ਸਾਧਸੰਗਿ. ਭਏ ਜਨ ਮੁਕਤੇ; ਗਤਿ ਪਾਈ ਨਾਨਕ. ਨਦਰਿ ਨਿਹਲੀਆ ॥੫॥੨॥੧੮॥
saadhasang. bhe jan mukate; gat paaee naanak. nadar nihaleea |5|2|18|
Sant Singh KhalsaIn the Saadh Sangat, the Company of the Holy, His humble servants are liberated; O Nanak, they are redeemed and enraptured by the Lord's Glance of Grace. ||5||2||18||
Manmohan SinghAssociating with the society of saints, God's slaves are redeemed They are emancipated and are enraptured by the Lord's grace.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ ਰੱਬ ਗੋਲੇ ਬੰਦਖ਼ਲਾਸ ਹੋ ਜਾਂਦੇ ਹਨ ਉਹ ਮੋਖਸ਼ ਥੀ ਵੰਝਦੇ ਹਨ ਅਤੇ ਪ੍ਰਭੂ ਦੀ ਦਇਆ ਦੁਆਰਾ ਗਦਗਦ ਹੁੰਦੇ ਹਨ।
Fareedkot Teekaਸੰਤੋਂ ਕੇ ਸੰਗ ਕਰ ਕੇ ਵਹੁ ਜਨ ਇਸ ਮਾਇਆ ਸੇ (ਮੁਕਤੇ) ਛੂਟਤੇ ਹੂਏ ਹੈਂ ਔ ਤਿਨੋਂ ਨੇ ਮੁਕਤੀ ਪਾਈ ਹੈ॥☬ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਵਹੀ ਭਗਵਤ ਕੀ ਕ੍ਰਿਪਾ ਦ੍ਰਿਸਟੀ ਕਰ ਨਿਹਾਲ ਹੂਏ ਹੈਂ॥੫॥੨॥੧੮॥
Prof. Sahib Singhਉਹ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੀਆਂ ਫਾਹੀਆਂ ਤੋਂ) ਆਜ਼ਾਦ ਹੋ ਗਏ। ਹੇ ਨਾਨਕ! ਪਰਮਾਤਮਾ ਨੇ ਉਹਨਾਂ ਵਲ ਮਿਹਰ ਦੀ ਨਿਗਾਹ ਕੀਤੀ, ਤੇ, ਉਹਨਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ॥੫॥੨॥੧੮॥ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਮੁਕਤ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਗਤਿ = ਉੱਚੀ ਆਤਮਕ ਅਵਸਥਾ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਲੀਆ = ਵੇਖਦਾ ਹੈ ॥੫॥੨॥੧੮॥
SikhNet (Spanish)y asociándose con los Santos, es redimido y emancipado por la Gracia de Dios.(5-2-18)