ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਸਿਮਰਹੁ; ਏਕੁ ਨਿਰੰਜਨ ਸੋਊ ॥
simarahu; ek niranjan soaoo |
Sant Singh KhalsaMeditate in remembrance on the One Immaculate Lord.
Manmohan SinghMeditate thou on the one immaculate Lord,
Manmohan Singh (Punjabi)ਤੂੰ ਉਸ ਇਕ ਪਵਿੱਤ੍ਰ ਪ੍ਰਭੂ ਦਾ ਆਰਾਧਨ ਕਰ,
Fareedkot Teekaਤਾਂ ਤੇ ਏਕ ਨਿਰੰਜਨ ਜੋ ਹੈ, ਸੋਈ ਤੁਮ ਸਿਮਰੋ॥
Prof. Sahib Singhਉਸੇ ਨਿਰਲੇਪ ਪਰਮਾਤਮਾ ਦਾ ਸਿਮਰਨ ਕਰਦੇ ਰਹੋ,ਪਦ ਅਰਥ ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਨਿਰਲੇਪ। ਸੋਊ = ਉਹੀ।
SikhNet (Spanish)Contempla al Dios Inmaculado,
ਜਾ ਤੇ; ਬਿਰਥਾ ਜਾਤ. ਨ ਕੋਊ ॥
jaa te; birathaa jaat. na koaoo |
Sant Singh KhalsaNo one is turned away from Him empty-handed.
Manmohan Singhfrom whom no one returns empty handed.
Manmohan Singh (Punjabi)ਜਿਸ ਪਾਸੋਂ ਕੋਈ ਭੀ ਖਾਲੀ ਹੱਥੀਂ ਨਹੀਂ ਮੁੜਦਾ।
Fareedkot Teekaਜਿਸ ਤੇ ਖਾਲੀ ਕੋਈ ਨਹੀਂ ਜਾਤਾ॥
Prof. Sahib Singhਜਿਸ (ਦੇ ਦਰ) ਤੋਂ ਕੋਈ ਭੀ ਜੀਵ ਖ਼ਾਲੀ ਨਹੀਂ ਜਾਂਦਾ।ਪਦ ਅਰਥ ਜਾ ਤੇ = ਜਿਸ (ਦੇ ਦਰ) ਤੋਂ। ਬਿਰਥਾ = ਖ਼ਾਲੀ। ਜਾਤ = ਜਾਂਦਾ।
SikhNet (Spanish)nadie se ha ido con las manos vacías.
ਮਾਤ ਗਰਭ ਮਹਿ; ਜਿਨਿ ਪ੍ਰਤਿਪਾਰਿਆ ॥
maat garabh meh; jin pratipaariaa |
Sant Singh KhalsaHe cherished and preserved you in your mother's womb;
Manmohan SinghHe who cherished thee in thy mothers womb,
Manmohan Singh (Punjabi)ਜਿਸ ਨੇ ਤੇਰੀ, ਤੇਰੀ ਮਾਂ ਦੇ ਪੇਟ ਵਿੱਚ ਪਾਲਣਾ ਪੋਸਣਾ ਕੀਤੀ,
Fareedkot Teekaਮਾਤਾ ਕੇ ਗਰਭ ਮੇਂ ਜਿਸ ਨੇ ਤੇਰੇ ਕੋ ਪ੍ਰਤਿਪਾਰਿਆ ਹੈ॥
Prof. Sahib Singhਮਾਂ ਦੇ ਪੇਟ ਵਿਚ ਜਿਸ ਨੇ ਪਾਲਣਾ ਕੀਤੀ,ਪਦ ਅਰਥ ਗਰਭ = ਪੇਟ। ਜਿਨਿ = ਜਿਸ ਨੇ। ਪ੍ਰਤਿਪਾਰਿਆ = ਪਾਲਣਾ ਕੀਤੀ।
SikhNet (Spanish)Sí, Aquél que te cuidó en el vientre de tu madre,
ਜੀਉ ਪਿੰਡੁ ਦੇ; ਸਾਜਿ ਸਵਾਰਿਆ ॥
jeeo pindd de; saaj savaariaa |
Sant Singh KhalsaHe blessed you with body and soul, and embellished you.
Manmohan Singhand embellished thee by giving you soul and body,
Manmohan Singh (Punjabi)ਅਤੇ ਤੈਨੂੰ ਆਤਮਾ ਤੇ ਦੇਹ ਦੇ ਕੇ ਸ਼ਸ਼ੋਭਤ ਕੀਤਾ;
Fareedkot Teekaਜੀਉ ਪਿੰਡ ਦੇ ਕੇ ਤੇਰਾ ਸਭ ਸਾਜ ਬਣਾਇਆ ਹੈ॥
Prof. Sahib Singhਜਿੰਦ ਤੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾ ਦਿੱਤਾ।ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਸਾਜਿ = ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾਇਆ।
SikhNet (Spanish)te bendijo y te embelleció con un cuerpo y un Alma.
ਸੋਈ ਬਿਧਾਤਾ; ਖਿਨੁ ਖਿਨੁ ਜਪੀਐ ॥
soee bidhaataa; khin khin japeeai |
Sant Singh KhalsaEach and every instant, meditate on that Creator Lord.
Manmohan Singhcontemplate thou that creator every moment.
Manmohan Singh (Punjabi)ਤੂੰ ਉਸ ਸਿਰਜਣਹਾਰ ਨੂੰ ਹਰ ਮੁਹਤ ਯਾਦ ਕਰ।
Fareedkot Teekaਸੋਈ ਕਰਮ ਫਲ ਪਰਦਾਤਾ ਖਿਨ ਖਿਨ ਮੇਂ ਜਪੀਏ॥
Prof. Sahib Singhਉਸੇ ਸਿਰਜਣਹਾਰ ਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ,ਪਦ ਅਰਥ ਬਿਧਾਤਾ = ਸਿਰਜਣਹਾਰ। ਜਪੀਐ = ਜਪਣਾ ਚਾਹੀਦਾ ਹੈ।
SikhNet (Spanish)Habita por siempre y para siempre en Él,
ਜਿਸੁ ਸਿਮਰਤ; ਅਵਗੁਣ ਸਭਿ ਢਕੀਐ ॥
jis simarat; avagun sabh dtakeeai |
Sant Singh KhalsaMeditating in remembrance on Him, all faults and mistakes are covered.
Manmohan Singhhe is such, remembering whom all the demerits are covered.
Manmohan Singh (Punjabi)ਉਹ ਐਸਾ ਹੈ ਜਿਹਦਾ ਆਰਾਧਨ ਕਰਨ ਦੁਆਰਾ ਸਾਰੀਆਂ ਬਦੀਆਂ ਕੱਜੀਆਂ ਜਾਂਦੀਆਂ ਹਨ।
Fareedkot Teekaਜਿਸ ਕੇ ਸਿਮਰਨੇ ਸੇ ਸਭ ਔਗਣ ਛਪ ਜਾਏਂ॥
Prof. Sahib Singhਜਿਸ ਨੂੰ ਸਿਮਰਦਿਆਂ ਆਪਣੇ ਸਾਰੇ ਔਗੁਣਾਂ ਨੂੰ ਢੱਕ ਸਕੀਦਾ ਹੈ।ਪਦ ਅਰਥ ਸਭਿ = ਸਾਰੇ। ਢਕੀਐ = ਢਕਿਆ ਜਾ ਸਕਦਾ ਹੈ।
SikhNet (Spanish)en Aquél que cubre toda tu vergüenza.
ਚਰਣ ਕਮਲ; ਉਰ ਅੰਤਰਿ ਧਾਰਹੁ ॥
charan kamal; ur antar dhaarahu |
Sant Singh KhalsaEnshrine the Lord's lotus feet deep within the nucleus of your self.
Manmohan SinghEnshrine thou the Lord's lotus feet in thy mind,
Manmohan Singh (Punjabi)ਤੂੰ ਪ੍ਰਭੂ ਦੇ ਕੰਵਲ ਚਰਨ ਆਪਣੇ ਹਿਰਦੇ ਅੰਦਰ ਟਿਕਾ,
Fareedkot Teekaਤਿਸ ਕੇ ਚਰਨ ਕਮਲ ਅਪਨੇ ਰਿਦੇ ਕੇ ਅੰਤਰ ਧਾਰਨ ਕਰੋ॥
Prof. Sahib Singhਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖੋ,ਪਦ ਅਰਥ ਉਰ = ਹਿਰਦਾ। ਅੰਤਰਿ = ਅੰਦਰ।
SikhNet (Spanish)Sí, eleva en tu corazón los Pies de Loto de ese Dios
ਬਿਖਿਆ ਬਨ ਤੇ; ਜੀਉ ਉਧਾਰਹੁ ॥
bikhiaa ban te; jeeo udhaarahu |
Sant Singh KhalsaSave your soul from the waters of corruption.
Manmohan Singhand save thy soul from the water of sin.
Manmohan Singh (Punjabi)ਅਤੇ ਆਪਣੀ ਆਤਮਾ ਨੂੰ ਵਿਸ਼ਿਆਂ ਦੇ ਪਾਣੀ ਤੋਂ ਬਚਾ।
Fareedkot Teekaਵਿਸਅਹੁ ਰੂਪ (ਬਨ) ਜਲ ਸੇ ਵਾ (ਧਨ) ਉਜਾੜ ਸੇ ਅਪਨੇ ਜੀਵ ਕੋ ਉਧਾਰੋ ਅਰਥਾਤ ਨਿਕਾਲੋ॥
Prof. Sahib Singhਤੇ ਇਸ ਤਰ੍ਹਾਂ ਮਾਇਆ (ਸਾਗਰ ਦੇ ਠਾਠਾਂ ਮਾਰ ਰਹੇ) ਪਾਣੀ ਤੋਂ (ਆਪਣੀ) ਜਿੰਦ ਨੂੰ ਬਚਾ ਲਵੋ।ਪਦ ਅਰਥ ਬਿਖਿਆ = ਮਾਇਆ। ਬਨ = ਪਾਣੀ। ਤੇ = ਤੋਂ। ਜੀਉ = ਜਿੰਦ। ਉਧਾਰਹੁ = ਬਚਾ ਲਵੋ।
SikhNet (Spanish)y salva tu Alma de las aguas turbias y contaminadas del error.
ਕਰਣ ਪਲਾਹ ਮਿਟਹਿ ਬਿਲਲਾਟਾ ॥
karan palaah mitteh bilalaattaa |
Sant Singh KhalsaYour cries and shrieks shall be ended;
Manmohan SinghThine wailings and lamentations shall cease,
Manmohan Singh (Punjabi)ਤੇਰੇ ਕੀਰਣੇ ਤੇ ਵਿਰਲਾਪ ਮੁਕ ਜਾਣਗੇ ਅਤੇ,
Fareedkot Teekaਬਿਰਲਾਪ ਅਰਥਾਤ ਦੁਖ ਕਾ ਰੋਣਾ, ਇੰਦ੍ਰਿਓਂ ਕਰ ਦੌੜਨਾ, ਏਹੁ ਸਭ ਤਿਨਕਾ ਮਿਟ ਗਇਆ ਹੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਸਾਰੇ ਕੀਰਨੇ ਤੇ ਵਿਰਲਾਪ ਮਿਟ ਜਾਂਦੇ ਹਨ,ਪਦ ਅਰਥ ਕਰਣ ਪਲਾਹ = {करुणाप्रलाप} ਕੀਰਨੇ, ਤਰਸ ਪੈਦਾ ਕਰ ਸਕਣ ਵਾਲੇ ਵਿਰਲਾਪ। ਮਿਟਹਿ = {ਬਹੁ-ਵਚਨ} ਮਿਟ ਜਾਂਦੇ ਹਨ। ਬਿਲਲਾਟਾ = ਵਿਰਲਾਪ।
SikhNet (Spanish)Todas tus aflicciones y sufrimientos cesarán
ਜਪਿ ਗੋਵਿਦ; ਭਰਮੁ ਭਉ ਫਾਟਾ ॥
jap govid; bharam bhau faattaa |
Sant Singh Khalsameditating on the Lord of the Universe, your doubts and fears shall be dispelled.
Manmohan Singhand thy doubt of the world and dread shall be dispelled by remembering the Lord of the world.
Manmohan Singh (Punjabi)ਤੇਰਾ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ।
Fareedkot Teekaਗੋਬਿੰਦ ਕੋ ਜਪ ਕੈ ਜਿਨ ਕਾ ਭਰਮੁ ਔ ਭੌ ਫਟ ਗਿਆ ਹੈ॥
Prof. Sahib Singhਗੋਬਿੰਦ (ਦਾ ਨਾਮ) ਜਪ ਕੇ ਭਟਕਣਾ ਅਤੇ ਡਰ (ਦਾ ਪੜਦਾ) ਫਟ ਜਾਂਦਾ ਹੈ।ਪਦ ਅਰਥ ਜਪਿ = ਜਪ ਕੇ। ਭਰਮੁ = ਭਟਕਣਾ। ਫਾਟਾ = ਫਟ ਜਾਂਦਾ ਹੈ।
SikhNet (Spanish)y la concha de la superstición y de los miedos se romperá.
ਸਾਧਸੰਗਿ; ਵਿਰਲਾ ਕੋ ਪਾਏ ॥
saadhasang; viralaa ko paae |
Sant Singh KhalsaRare is that being, who finds the Saadh Sangat, the Company of the Holy.
Manmohan SinghRare is the mortal, who obtains the society of saints.
Manmohan Singh (Punjabi)ਕੋਈ ਟਾਂਵਾਂ ਟੱਲਾ ਪ੍ਰਾਨੀ ਹੀ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਪਰੰਤੂ ਸੰਤੋਂ ਕੇ ਸੰਗ ਦੁਆਰਾ ਗੋਬਿੰਦ ਕਾ ਜਾਪ ਕੋਈ ਵਿਰਲਾ ਹੀ ਪਾਵਤਾ ਹੈ॥
Prof. Sahib Singhਪਰ, ਕੋਈ ਵਿਰਲਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਨਾਮ ਪ੍ਰਾਪਤ ਕਰਦਾ ਹੈ।ਪਦ ਅਰਥ ਕੋ = ਕੋਈ ਮਨੁੱਖ। ਸਾਧ ਸੰਗਿ = ਗੁਰੂ ਦੀ ਸੰਗਤ ਵਿਚ।
SikhNet (Spanish)Oh, raro es aquél que llega hasta la Sociedad de los Santos.
ਨਾਨਕੁ. ਤਾ ਕੈ; ਬਲਿ ਬਲਿ ਜਾਏ ॥੧॥
naanak. taa kai; bal bal jaae |1|
Sant Singh KhalsaNanak is a sacrifice, a sacrifice to Him. ||1||
Manmohan SinghUnto him, Nanak is a sacrifice, a sacrifice.
Manmohan Singh (Punjabi)ਉਸ ਉਤੋਂ ਨਾਨਕ ਕੁਰਬਾਨ, ਕੁਰਬਾਨ ਵੰਝਦਾ ਹੈ।
Fareedkot Teekaਜਿਨੋਂ ਨੇ ਪਾਇਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਪਰ ਹਮ ਬਲ ਬਲ ਜਾਤੇ ਹੈਂ॥੧॥
Prof. Sahib Singhਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੧॥ਪਦ ਅਰਥ ਨਾਨਕੁ ਬਲਿ ਜਾਏ = ਨਾਨਕ ਸਦਕੇ ਹੁੰਦਾ ਹੈ। ਤਾ ਕੈ = ਉਸ (ਮਨੁੱਖ) ਤੋਂ ॥੧॥
SikhNet (Spanish)A Él, oh querido, Nanak ofrece su ser en sacrificio.(1)
ਰਾਮ ਨਾਮੁ; ਮਨਿ ਤਨਿ ਆਧਾਰਾ ॥
raam naam; man tan aadhaaraa |
Sant Singh KhalsaThe Lord's Name is the support of my mind and body.
Manmohan SinghThe Lord's Name is the support of my soul and body.
Manmohan Singh (Punjabi)ਸਾਈਂ ਦਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ।
Fareedkot Teekaਰਾਮ ਨਾਮ ਹੀ ਮਨ ਤਨ ਕਾ ਆਸਰਾ ਹੈ॥
Prof. Sahib Singhਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਆਪਣੇ ਸਰੀਰ ਵਿਚ (ਆਪਣੀ ਜ਼ਿੰਦਗੀ ਦਾ) ਸਹਾਰਾ ਬਣਾਈ ਰੱਖ।ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਆਧਾਰਾ = ਸਹਾਰਾ।
SikhNet (Spanish)El Nombre del Señor es Lo principal para mi cuerpo y para mi mente,
ਜੋ ਸਿਮਰੈ; ਤਿਸ ਕਾ ਨਿਸਤਾਰਾ ॥੧॥ ਰਹਾਉ ॥
jo simarai; tis kaa nisataaraa |1| rahaau |
Sant Singh KhalsaWhoever meditates on Him is emancipated. ||1||Pause||
Manmohan SinghWhosoever meditates on it, he is emancipated. Pause.
Manmohan Singh (Punjabi)ਜੇ ਕੋਈ ਭੀ ਇਸ ਦਾ ਆਰਾਧਨ ਕਰਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋ ਕੋਈ ਸਿਮਰੇ ਤਿਸੀ ਕਾ ਨਿਸਤਾਰਾ ਹੋਤਾ ਹੈ॥੧॥ ਰਹਾਉ ॥
Prof. Sahib Singhਜਿਹੜਾ ਮਨੁੱਖ (ਨਾਮ) ਸਿਮਰਦਾ ਹੈ (ਸੰਸਾਰ-ਸਮੁੰਦਰ ਤੋਂ) ਉਸ (ਮਨੁੱਖ) ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਨਿਸਤਾਰਾ = ਪਾਰ-ਉਤਾਰਾ ॥੧॥ ਰਹਾਉ ॥
SikhNet (Spanish)y quien sea que medita en Él, es emancipado.(1-Pausa)
ਮਿਥਿਆ ਵਸਤੁ; ਸਤਿ ਕਰਿ ਮਾਨੀ ॥
mithiaa vasat; sat kar maanee |
Sant Singh KhalsaHe believes that the false thing is true.
Manmohan SinghThe false thing, he deems as true.
Manmohan Singh (Punjabi)ਕੂੜੀ ਸ਼ੈ ਨੂੰ ਉਹ ਸੱਚੀ ਕਰ ਕੇ ਜਾਣਦਾ ਹੈ।
Fareedkot Teekaਝੂਠੀ ਵਸਤੂ ਦੇਹਾਦੀ ਤੌ ਸਤ ਕਰ ਕੇ ਮਾਨੀ ਹੂਈ ਹੈ॥
Prof. Sahib Singh(ਹੇ ਮੂਰਖ!) ਤੂੰ ਨਾਸਵੰਤ ਪਦਾਰਥ ਨਾਲ ਤੇ ਉਸ ਨੂੰ ਸਦਾ-ਥਿਰ ਰਹਿਣ ਵਾਲਾ ਸਮਝ ਰਿਹਾ ਹੈਂ।ਪਦ ਅਰਥ ਮਿਥਿਆ = ਨਾਸਵੰਤ। ਵਸਤੁ = ਚੀਜ਼। ਸਤਿ = ਸਦਾ-ਥਿਰ ਰਹਿਣ ਵਾਲੀ।
SikhNet (Spanish)Quién ve la ilusión como verdad,
ਹਿਤੁ ਲਾਇਓ; ਸਠ ਮੂੜ ਅਗਿਆਨੀ ॥
hit laaeo; satth moorr agiaanee |
Sant Singh KhalsaThe ignorant fool falls in love with it.
Manmohan SinghThe ignorant and unwise idiot cultivates affection for it.
Manmohan Singh (Punjabi)ਬੇਸਮਝ ਤੇ ਮੂਰਖ ਬੁਧੂ ਇਸ ਨਾਲ ਪਿਆਰ ਪਾ ਲੈਂਦਾ ਹੈ।
Fareedkot Teekaਅਤੀ ਮੂੜੋਂ ਅਗ੍ਯਾਨੀਓਂ ਨੇ ਹਿਤ ਲਾਇਆ ਹੂਆ ਹੈ॥
Prof. Sahib Singhਹੇ ਦੁਸ਼ਟ! ਹੇ ਮੂਰਖ! ਹੇ ਬੇ-ਸਮਝ! ਤੂੰ (ਨਾਸਵੰਤ ਪਦਾਰਥਾਂ) ਪਿਆਰ ਪਾਇਆ ਹੈ।ਪਦ ਅਰਥ ਹਿਤੁ = ਪਿਆਰ। ਸਠ = ਸ਼ਠ, ਹੇ ਦੁਸ਼ਟ! ਮੂੜ = ਹੇ ਮੂਰਖ। ਅਗਿਆਨੀ = ਹੇ ਬੇ-ਸਮਝ!
SikhNet (Spanish)ama esa imagen en su ignorancia,
ਕਾਮ ਕ੍ਰੋਧ ਲੋਭ ਮਦ ਮਾਤਾ ॥
kaam krodh lobh mad maataa |
Sant Singh KhalsaHe is intoxicated with the wine of sexual desire, anger and greed;
Manmohan SinghHe is intoxicated with the wine of lust, wrath and avarice,
Manmohan Singh (Punjabi)ਉਹ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ,
Fareedkot Teekaਕਾਮ, ਕ੍ਰੋਧ, ਲੋਭ ਕੇ ਮਦ ਮੇਂ ਮਸਤ ਹੂਆ ਹੈ॥
Prof. Sahib Singh(ਹੇ ਮੂਰਖ!) ਤੂੰ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਦੇ ਨਸ਼ੇ ਵਿਚ ਮਸਤ ਹੈਂ,ਪਦ ਅਰਥ ਮਦ = ਨਸ਼ਾ। ਮਾਤਾ = ਮਸਤ।
SikhNet (Spanish)y vive intoxicado con el vino de la lujuria, del enojo y la avaricia,
ਕਉਡੀ ਬਦਲੈ; ਜਨਮੁ ਗਵਾਤਾ ॥
kauddee badalai; janam gavaataa |
Sant Singh Khalsahe loses this human life in exchance for a mere shell.
Manmohan Singhand loses his human life in exchange for a shell.
Manmohan Singh (Punjabi)ਅਤੇ ਇਕ ਕੌਡੀ ਦੇ ਵਟਾਦਰੇ ਵਿੱਚ ਆਪਣਾ ਮਨੁੱਖੀ-ਜੀਵਨ ਗਵਾ ਲੈਂਦਾ ਹੈ।
Fareedkot Teekaਇਸੀ ਤੇ ਇਸ ਜੀਵ ਨੇ ਅਮੋਲਕ ਜਨਮੁ ਕੌਡੀ ਮਾਯਾ ਬਦਲੇ ਗਾਵਾਯਾ ਹੈ॥
Prof. Sahib Singhਤੇ, ਇਸ ਤਰ੍ਹਾਂ ਕੌਡੀ ਦੇ ਵੱਟੇ ਆਪਣਾ (ਕੀਮਤੀ ਮਨੁੱਖਾ) ਜਨਮ ਗਵਾ ਰਿਹਾ ਹੈਂ।ਪਦ ਅਰਥ ਬਦਲੈ = ਦੇ ਵੱਟੇ ਵਿਚ। ਗਵਾਤਾ = ਗਵਾ ਲਿਆ।
SikhNet (Spanish)apuesta su preciosa vida de ser humano por baratijas.
ਅਪਨਾ ਛੋਡਿ; ਪਰਾਇਐ ਰਾਤਾ ॥
apanaa chhodd; paraaeiai raataa |
Sant Singh KhalsaHe abandons his own, and loves that of others.
Manmohan Singhhe abandons his own and loves another.
Manmohan Singh (Punjabi)ਉਹ ਆਪਣੀ ਨਿੱਜ ਦੀ ਵਸਤੂ ਤਿਆਗ ਦਿੰਦਾ ਹੈ ਤੇ ਹੋਰਸ ਨੂੰ ਪਿਆਰ ਕਰਦਾ ਹੈ।
Fareedkot Teekaਅਪਨਾ ਜੋ ਪਰਮੇਸਰ ਹੈ, ਉਸ ਕੋ ਛੋਡ ਕੇ (ਪਰਾਇਐ) ਕਾਲ ਕੇ ਜੋ ਧਨ ਪੁਤ੍ਰਾਦਿ ਹੈਂ, ਤਿਨਮੈਂ ਰਤਾ ਹੈ॥
Prof. Sahib Singhਹੇ ਮੂਰਖ! (ਸਿਰਫ਼ ਪਰਮਾਤਮਾ ਹੀ) ਆਪਣਾ (ਅਸਲ ਸਾਥੀ ਹੈ, ਉਸ ਨੂੰ) ਛੱਡ ਕੇ ਪਰਾਏ (ਹੋ ਜਾਣ ਵਾਲੇ ਧਨ-ਪਦਾਰਥ) ਨਾਲ ਪਿਆਰ ਕਰ ਰਿਹਾ ਹੈਂ।ਪਦ ਅਰਥ ਪਰਾਇਐ = ਪਰਾਏ ਵਿਚ। ਰਾਤਾ = ਰੱਤਾ ਹੋਇਆ।
SikhNet (Spanish)Quién se sale de su ser para ir a enamorarse de otros e intoxicarse con el vino de Maya,
ਮਾਇਆ ਮਦ; ਮਨ ਤਨ ਸੰਗਿ ਜਾਤਾ ॥
maaeaa mad; man tan sang jaataa |
Sant Singh KhalsaHis mind and body are permeated with the intoxication of Maya.
Manmohan SinghInebriated with mammon, his mind ever thinks the body.
Manmohan Singh (Punjabi)ਮੋਹਨੀ ਨਾਲ ਨਸ਼ਈ ਹੋਇਆ ਹੋਇਆ ਉਸ ਦਾ ਮਨੂਆ ਸਦਾ ਹੀ ਦੇਹ ਦਾ ਖਿਆਲ ਕਰਦਾ ਹੈ।
Fareedkot Teekaਮਾਇਆ ਕੇ ਮਦਿ ਕਰ ਕੇ ਮੰਨਿਆ ਹੈ⁽¹⁾ ਕਿ ਆਤਮਾਂ ਤਨ ਕੇ ਸਾਥ ਹੀ ਮਰਤਾ ਜਨਮਤਾ ਹੈ। ਕਿ ਆਵਨਾ ਜਾਣਾ ਅਭਾਸ ਸਹਤ ਬੁਧੀ ਕਾ ਧਰਮ ਹੈ, ਇਹੁ ਨਹੀਂ ਜਾਨਤਾ॥ ਸੁਭ ਕਰਮ ਕਛ ਨਹੀਂ ਕੀਏ ਹੈਂ ਕੇਵਲ ਦੇਹ ਪਰਾਇਣ ਹੀ ਹੋ ਰਹਾ ਹੈ॥
Prof. Sahib Singhਤੈਨੂੰ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਤੂੰ ਮਨ ਦੇ ਪਿੱਛੇ ਲੱਗ ਕੇ ਸਿਰਫ਼ ਸਰੀਰ ਦੀ ਖ਼ਾਤਰ ਦੌੜ-ਭੱਜ ਕਰਦਾ ਹੈਂ।ਪਦ ਅਰਥ ਮਨ ਤਨ ਸੰਗਿ = ਮਨ ਸੰਗਿ ਤਨ ਸੰਗਿ। ਜਾਤਾ = ਜਾਂਦਾ, ਤੁਰਦਾ, ਦੌੜ-ਭੱਜ ਕਰਦਾ।
SikhNet (Spanish)no logra calmar su ansiedad,
ਤ੍ਰਿਸਨ. ਨ ਬੂਝੈ; ਕਰਤ ਕਲੋਲਾ ॥
trisan. na boojhai; karat kalolaa |
Sant Singh KhalsaHis thirsty desires are not quenched, although he indulges in pleasures.
Manmohan SinghHis desire is not fulfilled and be indulge in revelments.
Manmohan Singh (Punjabi)ਉਸ ਦੀ ਖਾਹਿਸ਼ ਮਿਟਦੀ ਨਹੀਂ ਅਤੇ ਉਹ ਰੰਗ ਰਲੀਆਂ ਮਾਣਦਾ ਹੈ।
Fareedkot Teekaਕਲੋਲ ਕਰਤਿਆਂ ਅਰਥਾਤ ਬਿਸੇ ਭੋਗਤਿਆਂ ਤ੍ਰਿਸਨਾ ਨਹੀਂ ਬੂਝਤੀ॥
Prof. Sahib Singhਦੁਨੀਆ ਦੇ ਮੌਜ-ਮੇਲੇ ਮਾਣਦਿਆਂ ਤੇਰੀ ਤ੍ਰਿਸ਼ਨਾ ਨਹੀਂ ਮਿਟਦੀ।ਪਦ ਅਰਥ ਤ੍ਰਿਸਨਾ = ਤ੍ਰਿਸ਼ਨਾ। ਕਲੋਲ = ਖੇਲ-ਤਮਾਸ਼ੇ। ਕਰਤ = ਕਰਦਿਆਂ।
SikhNet (Spanish)por más que trate, su esperanza no será colmada
ਊਣੀ ਆਸ; ਮਿਥਿਆ ਸਭਿ ਬੋਲਾ ॥
aoonee aas; mithiaa sabh bolaa |
Sant Singh KhalsaHis hopes are not fulfilled, and all his words are false.
Manmohan SinghHis hope is fulfilled not and vain is all his utterance.
Manmohan Singh (Punjabi)ਉਸ ਦੀ ਉਮੈਦ ਪੂਰਨ ਨਹੀਂ ਹੁੰਦੀ ਅਤੇ ਬੇਫਾਇਦਾ ਹੈ ਉਸ ਦੀ ਸਾਰੀ ਗਲ-ਬਾਤ।
Fareedkot Teekaਸੋ ਆਸਾ ਭੀ ਪੂਰੀ ਨਹੀਂ ਹੋਤੀ। ਜੇ ਕਹੇ ਹਮ ਬਿਸ੍ਯੋਂ ਸੇ ਤ੍ਰਿਪਤ ਹੈਂ। ਏਹੁ ਸਭਿ ਬੋਲ ਝੂਠੇ ਹੈਂ॥
Prof. Sahib Singh(ਤੇਰੀ ਰੱਜਣ ਦੀ) ਆਸ (ਕਦੇ) ਪੂਰੀ ਨਹੀਂ ਹੁੰਦੀ। ਨਾਸਵੰਤ ਮਾਇਆ ਦੀ ਖ਼ਾਤਰ ਹੀ ਤੇਰੀਆਂ ਸਾਰੀਆਂ ਗੱਲਾਂ ਹਨ।ਪਦ ਅਰਥ ਊਣੀ = ਪੂਰੀ ਨਹੀਂ ਹੁੰਦੀ। ਮਿਥਿਆ = ਨਾਸਵੰਤ (ਮਾਇਆ ਖ਼ਾਤਰ ਹੀ)। ਸਭਿ = ਸਾਰੇ।
SikhNet (Spanish)y falso será todo lo que salga de sus labios.
ਆਵਤ ਇਕੇਲਾ; ਜਾਤ ਇਕੇਲਾ ॥
aavat ikelaa; jaat ikelaa |
Sant Singh KhalsaHe comes alone, and he goes alone.
Manmohan SinghMan comes alone and goes alone.
Manmohan Singh (Punjabi)ਇਨਸਾਨ ਕੱਲਮਕੱਲ ਆਉਂਦਾ ਹੈ ਤੇ ਕੱਲਮਕੱਲਾ ਜਾਂਦਾ ਹੈ।
Fareedkot Teekaਇਹੁ ਜੀਵ ਅਕੇਲਾ ਆਵਤਾ ਹੈ ਪੁਨਾ ਇਕੇਲਾ ਹੀ ਜਾਵਤਾ ਹੈ॥
Prof. Sahib Singhਜੀਵ ਇਸ ਸੰਸਾਰ ਵਿਚ ਇਕੱਲਾ ਹੀ ਆਉਂਦਾ ਹੈ ਇਥੋਂ ਇਕੱਲਾ ਹੀ ਤੁਰ ਪੈਂਦਾ ਹੈ;
SikhNet (Spanish)Ése ser va y viene solo.