ੴ

ਸਿੱਖਬਾਣੀ · SikhBani

ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥

visaarede mar ge mar bhi na sakeh mool
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 319 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਵਿਸਾਰੇਦੇ ਮਰਿ ਗਏ; ਮਰਿ ਭਿ ਨ ਸਕਹਿ ਮੂਲਿ ॥

visaarede mar ge; mar bhi na sakeh mool |

Sant Singh KhalsaThose who forget the Lord die, but they cannot die a complete death.
Manmohan SinghThey who forget the Lord die, but they cannot die altogether.
Manmohan Singh (Punjabi)ਜੋ ਸਾਹਿਬ ਨੂੰ ਭੁਲਾਉਂਦੇ ਹਨ ਉਹ ਮਰ ਜਾਂਦੇ ਹਨ, ਪਰ ਉਹ ਜੜੋ ਹੀ ਨਹੀਂ ਮਰਦੇ।
Fareedkot Teekaਜੋ ਹਰੀ ਨਾਮ ਕੋ ਵਿਸਾਰਤੇ ਹੈਂ, ਸੋ ਮਰ ਗਏ ਹੈਂ ਔਰ ਮੂਲ ਅਸਥਾਨ ਸੇ ਮਰ ਭੀ ਨਹੀਂ ਸਕਤੇ ਅਰਥਾਤ ਜੀਵ ਅਬਿਨਾਸ਼ੀ ਹੈਂ॥☬ਪ੍ਰਸ਼ਨ: ਬੇਮੁਖੋਂ ਕੋ ਕਿਆ ਦੁਖ ਹੈ?☬ਉੱਤਰ:
Prof. Sahib Singhਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ (ਜਾਣੋ), ਪਰ ਉਹ ਚੰਗੀ ਤਰ੍ਹਾਂ ਮਰ ਭੀ ਨਹੀਂ ਸਕਦੇ।

ਪਦ ਅਰਥ ਵਿਸਾਰੇਦੇ = ਵਿਸਾਰਨ ਵਾਲੇ। ਮੂਲਿ = ਉੱਕਾ ਹੀ, ਚੰਗੀ ਤਰ੍ਹਾਂ, ਮੁਕੰਮਲ ਤੌਰ ਤੇ।

SikhNet (Spanish)Aquéllos que han abandonado a su Señor, morirán; y ni siquiera mueren en Paz.

ਵੇਮੁਖ ਹੋਏ ਰਾਮ ਤੇ; ਜਿਉ ਤਸਕਰ ਉਪਰਿ ਸੂਲਿ ॥੨॥

vemukh hoe raam te; jiau tasakar upar sool |2|

Sant Singh KhalsaThose who turn their backs on the Lord suffer, like the thief impaled on the gallows. ||2||
Manmohan SinghThey who turn away from the Lord suffer agony, like a thief on the gallows.
Manmohan Singh (Punjabi)ਜੋ ਸਾਹਿਬ ਵਲੋਂ ਮੂੰਹ ਫੇਰਦੇ ਹਨ ਉਹ ਸੂਲੀ ਤੇ ਚੜ੍ਹੇ ਹੋਏ ਚੌਰ ਵਾਙੂ ਤਸੀਹਾ ਝੱਲਦੇ ਹਨ।
Fareedkot Teekaਜੋ ਰਾਮ ਸੇ ਬੇਮੁਖ ਹੋਏ ਹੈਂ, ਸੋ ਐਸੇ ਦੁਖ ਪਾਵੇਂਗੇ ਜੈਸੇ ਸੂਲੀ ਉਪਰ ਚੜੇ ਹੂਏ (ਤਸਕਰ) ਚੋਰ ਦੁਖ ਪਾਵਤੇ ਹੈਂ॥☬ਪ੍ਰਸ਼ਨ: ਜਹਾਂ ਦੁਖ ਨਹੀਂ ਸੋ ਅਸਥਾਨ ਕੌਣ ਹੈ?☬ਉੱਤ੍ਰ:
Prof. Sahib Singhਜਿਨ੍ਹਾਂ ਨੇ ਪ੍ਰਭੂ ਵਲੋਂ ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ ॥੨॥

ਪਦ ਅਰਥ ਤਸਕਰ = ਚੋਰ। ਸੂਲਿ = ਸੂਲੀ ॥੨॥

SikhNet (Spanish)Los que le dan la espalda a Dios son como ladrones clavados en la cruz.(2)
Answers quote the Granth verbatim with Ang citations. AI commentary is not Gurbani and not a religious ruling.