ੴ

ਸਿੱਖਬਾਣੀ · SikhBani

ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥

khakharreea suhaaveea lagarreea ak kantth
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 319 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਖਖੜੀਆ ਸੁਹਾਵੀਆ; ਲਗੜੀਆ ਅਕ ਕੰਠਿ ॥

khakharreea suhaaveea; lagarreea ak kantth |

Sant Singh KhalsaThe fruit of the swallow-wort plant looks beautiful, attached to the branch of the tree;
Manmohan SinghThe celandine fruits look beauteous, attached to the parent stalk.
Manmohan Singh (Punjabi)ਮੁੱਢਲੀ ਸ਼ਾਖ ਨਾਲ ਜੁੜਿਆ ਹੋਇਆ ਅੱਕ ਦੀਆਂ ਕਕੜੀਆਂ ਸੁੰਦਰ ਲਗਦੀਆਂ ਹਨ।
Fareedkot Teekaਦ੍ਰਿਸਟਾਂਤ- ਜੈਸੇ ਆਕ ਕੇ ਕੰਠ ਸੇ ਮਿਲੀਆਂ ਹੂਈਆਂ (ਖਖੜੀਆ) ਆਕ ਕੀਆਂ ਫਲੀਆਂ ਸੋਭਤੀਆਂ ਹੈਂ॥
Prof. Sahib Singh(ਅੱਕ ਦੀਆਂ) ਕੱਕੜੀਆਂ (ਤਦ ਤਕ) ਸੋਹਣੀਆਂ ਹਨ (ਜਦ ਤਕ) ਅੱਕ ਦੇ ਗਲ (ਭਾਵ, ਟਹਿਣੀ ਨਾਲ) ਲੱਗੀਆਂ ਹੋਈਆਂ ਹਨ,

ਪਦ ਅਰਥ ਅਕ ਕੰਠਿ = ਅੱਕ ਦੇ ਗਲ ਨਾਲ।

SikhNet (Spanish)Mira, ¡Qué bella es la fruta de la Barbaricha apegada al árbol madre!

ਬਿਰਹ ਵਿਛੋੜਾ ਧਣੀ ਸਿਉ; ਨਾਨਕ. ਸਹਸੈ ਗੰਠਿ ॥੧॥

birah vichhorraa dhanee siau; naanak. sahasai gantth |1|

Sant Singh Khalsabut when it is separated from the stem of its Master, O Nanak, it breaks apart into thousands of fragments. ||1||
Manmohan SinghOn severence of love with their Master, they are reduced into thousands of fragments, O Nanak.
Manmohan Singh (Punjabi)ਆਪਣੇ ਮਾਲਕ ਨਾਲ ਪ੍ਰੀਤ ਟੁਟਣ ਤੇ ਉਨ੍ਹਾਂ ਦੇ ਹਜਾਰਾ ਹੀ ਤੁੰਬੇ ਹੋ ਜਾਂਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ (ਬਿਰਹ) ਪ੍ਰੇਮ ਵਾਲੇ ਫਲ ਕਾ (ਧਣੀ) ਮਾਲਕ ਆਕ ਸੇ ਵਿਛੋੜਾ ਹੋ ਜਾਤਾ ਹੈ, ਤਬ (ਸਹਸੈ ਗੰਠਿ) ਸੈਂਕੜੇ ਤੂੰ ਬੇ ਹੋ ਕਰ ਉਡਤੇ ਫਿਰਤੇ ਹੈਂ॥☬ਦ੍ਰਾਸਟਾਂਤ- ਤੈਸੇ ਹੀ ਜੀਵ ਬ੍ਰਹਮ ਕੇ ਸਾਥ ਅਭੇਦ ਹੂਆ ਹੂਆ ਸੋਭਾ ਪਾਵਤਾ ਹੈ ਔਰ ਨਿਆਰਾ ਹੂਆ ਹੂਆ ਦੇਹੋਂ ਰੂਪੀ ਗੰਠੋਂ ਕੋ ਪਾਇ ਕਰ ਚਉਰਾਸੀ ਮੇਂ ਪ੍ਰਾਪਤਿ ਹੋਤਾ ਹੈ॥੧॥
Prof. Sahib Singhਪਰ, ਹੇ ਨਾਨਕ! ਮਾਲਕ (ਅੱਕ) ਨਾਲੋਂ ਜਦੋਂ ਵਿਜੋਗ ਵਿਛੋੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਹਨ ॥੧॥

ਪਦ ਅਰਥ ਬਿਰਹ = ਵਿਜੋਗ। ਧਣੀ ਸਿਉ = ਮਾਲਕ ਨਾਲੋਂ। ਸਹਸੈ = ਹਜ਼ਾਰਾਂ ਹੀ। ਗੰਠਿ = ਗੰਢਾਂ, ਤੂੰਬੇ ॥੧॥

* ਨੋਟ: ਜਿਵੇਂ ਅੱਕ ਦੀ ਡਾਲ ਨਾਲੋਂ ਟੁੱਟ ਕੇ ਅੱਕ ਦੀਆਂ ਕੱਕੜੀਆਂ ਤੂੰਬੇ ਤੂੰਬੇ ਹੋ ਕੇ ਉੱਡਣ ਲੱਗ ਪੈਂਦੀਆਂ ਹਨ, ਤਿਵੇਂ ਪ੍ਰਭੂ-ਚਰਨਾਂ ਤੋਂ ਟੁੱਟੇ ਹੋਏ ਮਨ ਨੂੰ ਸੈਂਕੜੇ ਚਿੰਤਾ ਫ਼ਿਕਰ ਭਟਕਾਉਂਦੇ ਫਿਰਦੇ ਹਨ।

SikhNet (Spanish)Pero si la quitas de su tallo, se rompe en mil filamentos. (1)
Answers quote the Granth verbatim with Ang citations. AI commentary is not Gurbani and not a religious ruling.