ਸਿਰੀਰਾਗੁ ਮਹਲਾ ੧ ॥
sireeraag mahalaa 1 |
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਸੁੰਞੀ ਦੇਹ ਡਰਾਵਣੀ; ਜਾ ਜੀਉ ਵਿਚਹੁ ਜਾਇ ॥
sunyee deh ddaraavanee; jaa jeeo vichahu jaae |
Sant Singh KhalsaThe empty body is dreadful, when the soul goes out from within.
Manmohan SinghWhen the soul departs from within, dreadful becomes the forlorn body.
Manmohan Singh (Punjabi)ਜਦ ਭੌਰ ਅੰਦਰੋਂ ਚਲਿਆ ਜਾਂਦਾ ਹੈ ਤਾਂ ਸੁੰਨਸਾਨ ਸਰੀਰ ਭੈ-ਦਾਇਕ ਹੋ ਜਾਂਦਾ ਹੈ।
Fareedkot Teekaਹੇ ਭਾਈ! ਜੋ ਪੁਰਿਸ੍ਟਕਾ⁽¹⁾ ਹੈ, ਸੋ ਜਬ ਤਿਸ ਕੋ ਸਹਿਤ ਚੈਤੰਨ ਸੱਤਾ ਸਰੀਰ ਕੇ ਵਿਚਹੁ ਨਿਕਸ ਜਾਤੀ ਹੈ, ਤਬ (ਸੁੰਞੀ) ਖਾਲੀ ਦੇਹਿ ਭੈਦਾਇਕ ਰਹਿ ਜਾਤੀ ਹੈ॥
Prof. Sahib Singhਜਦੋਂ ਜਿੰਦ ਸਰੀਰ ਵਿਚੋਂ ਨਿਕਲ ਜਾਂਦੀ ਹੈ, ਤਾਂ ਇਹ ਸਰੀਰ ਉੱਜੜ ਜਾਂਦਾ ਹੈ, ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ।ਪਦ ਅਰਥ ਸੁੰਞੀ = ਸੱਖਣੀ, ਉੱਜੜੀ ਹੋਈ। ਦੇਹ = ਕਾਂਇਆਂ, ਸਰੀਰ। ਜਾ = ਜਦੋਂ। ਜੀਉ = ਜਿੰਦ।
SikhNet (Spanish)Cuando el Alma parte del interior, el pobre y abandonado cuerpo se pone terrible.
ਭਾਹਿ ਬਲੰਦੀ. ਵਿਝਵੀ; ਧੂਉ. ਨ ਨਿਕਸਿਓ ਕਾਇ ॥
bhaeh balandee. vijhavee; dhooau. na nikasio kaae |
Sant Singh KhalsaThe burning fire of life is extinguished, and the smoke of the breath no longer emerges.
Manmohan SinghThe burning fire is extinguished and now no smoke of breath emerges.
Manmohan Singh (Punjabi)ਮੱਚਦੀ ਹੋਈ ਅੱਗ ਬੁਝ ਗਈ ਹੈ ਅਤੇ ਹੁਣ ਕੋਈ ਸੁਆਸ ਦਾ ਧੂੰਆਂ ਨਹੀਂ ਨਿਕਲਦਾ।
Fareedkot Teekaਜੋ ਚੈਤੰਨ ਸੱਤਾ ਰੂਪੀ ਅਗਨੀ ਪ੍ਰਜ੍ਵਲਤਿ ਹੋ ਰਹੀ ਥੀ, ਸੋ ਜਬ (ਵਿਝਵੀ) ਬੁਝ ਗਈ ਅਰਥਾਤ ਕਿ ਦੇਹਿ ਸੇ ਤਿਸ ਕਾ ਵਿਯੋਗ ਹੂਆ, ਤਬ ਕਾਇਆਂ ਕੇ ਬੀਚ ਸੇ (ਧੂਉ) ਪ੍ਰਾਣ ਰੂਪੀ ਧੂਆਂ ਨਹੀ ਨਿਕਸਤਾ ਹੈ। ਵਾ ਪ੍ਰਾਣੋ ਰੂਪੀ ਅਗਨੀ ਬੁਝ ਗਈ ਅਰ ਕੋਈ ਵਾਕ ਰੂਪੀ ਧੂਆਂ ਨਾ ਨਿਕਸਤਾ ਭਯਾ॥
Prof. Sahib Singhਜੇਹੜੀ ਜੀਵਨ-ਅਗਨੀ (ਪਹਿਲਾਂ ਇਸ ਵਿਚ) ਬਲਦੀ ਸੀ ਉਹ ਬੁੱਝ ਜਾਂਦੀ ਹੈ (ਜੀਵਨ-ਸੱਤਿਆ ਮੁੱਕ ਜਾਂਦੀ ਹੈ), ਕੋਈ ਭੀ ਸਾਹ ਨਹੀਂ ਆਉਂਦਾ ਜਾਂਦਾ।ਪਦ ਅਰਥ ਭਾਹਿ = ਅੱਗ (ਜੀਵਨ-ਸੱਤਾ)। ਵਿਝਵੀ = ਬੁੱਝ ਗਈ। ਧੂਉ = ਧੂੰਆਂ (ਸੁਆਸ)।
SikhNet (Spanish)El fuego quemante se extingue y el aliento de la respiración no sale de ahí
ਪੰਚੇ ਰੁੰਨੇ ਦੁਖਿ ਭਰੇ; ਬਿਨਸੇ ਦੂਜੈ ਭਾਇ ॥੧॥
panche rune dukh bhare; binase doojai bhaae |1|
Sant Singh KhalsaThe five relatives (the senses) weep and wail painfully, and waste away through the love of duality. ||1||
Manmohan SinghThe five (sense-organs) bewail painfully and pine away through worldly love.
Manmohan Singh (Punjabi)ਪੰਜੇ (ਗਿਆਨ ਇੰਦਰੇ) ਕਸ਼ਟ-ਪੂਰਤ ਹੋ ਵਿਰਲਾਪ ਕਰਦੇ ਹਨ ਅਤੇ ਸੰਸਾਰੀ ਮਮਤਾ ਰਾਹੀਂ ਨਸ਼ਟ ਹੁੰਦੇ ਹਨ।
Fareedkot Teekaਮਾਤਾ ੧, ਪਿਤਾ ੨, ਭ੍ਰਾਤਾ ੩, ਇਸਤ੍ਰੀ ੪, ਪੁਤ੍ਰ ੫, ਯੇਹਿ ਪਾਂਚੋ ਹੀ ਦੁਖੀ ਹੋ ਕਰ ਰੋਤੇ ਹੈਂ। ਵਾ ਪਾਂਚੋ ਗ੍ਯਾਨ ਇੰਦ੍ਰੋਂ ਮੇਂ ਰੁਦਨੁ ਹੋਤਾ ਹੈ, ਕ੍ਯੋਂਕਿ ਦ੍ਵੈਤ ਭਾਵ ਮੇਂ (ਬਿਨਸੈ) ਨਾਸ ਹੋ ਗਏ ਹੈਂ ਪਰੰਤੂ ਪਰਮੇਸ੍ਵਰ ਪਰਾਇਣ ਨਹੀਂ ਭਏ॥੧॥
Prof. Sahib Singh(ਅੱਖਾਂ ਕੰਨ ਆਦਿਕ) ਜੇਹੜੇ ਪੰਜ ਗਿਆਨ-ਇੰਦ੍ਰੇ (ਪਰ-ਤਨ ਨਿੰਦਾ ਆਦਿਕ) ਮਾਇਕ ਮੋਹ ਵਿਚ ਹੀ ਨਾਸ ਹੁੰਦੇ ਰਹੇ, ਉਹ ਵੀ ਦੁਖੀ ਹੋ ਹੋ ਕੇ ਰੋਏ (ਭਾਵ, ਨਕਾਰੇ ਹੋ ਜਾਣ ਤੇ ਮਜਬੂਰ ਹੋ ਗਏ) ॥੧॥ਪਦ ਅਰਥ ਪੰਚੇ = ਪੰਜੇ ਗਿਆਨ-ਇੰਦ੍ਰੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ॥੧॥
SikhNet (Spanish)Los parientes, padre, madre, hermano, esposa e hijos, lloran y se acongojan de dolor y luego se van (1)
ਮੂੜੇ; ਰਾਮੁ ਜਪਹੁ ਗੁਣ ਸਾਰਿ ॥
moorre; raam japahu gun saar |
Sant Singh KhalsaYou fool: chant the Name of the Lord, and preserve your virtue.
Manmohan SinghO fool! preserve virtues and remember Pervading God.
Manmohan Singh (Punjabi)ਹੇ ਮੂਰਖ! ਨੇਕੀਆਂ ਦੀ ਸੰਭਾਲ ਕਰ ਅਤੇ ਵਿਆਪਕ ਵਾਹਿਗੁਰੂ ਨੂੰ ਸਿਮਰ।
Fareedkot Teeka(ਮੂੜੇ) ਹੇ ਮੂਰਖ! ਰਾਮ ਨਾਮ ਜਪੋ ਔਰ ਪਰਮੇਸ੍ਵਰ ਕੇ ਗੁਨੋਂ ਕੋ ਸਮਾਲੋ, ਵਾ ਰਾਮ ਨਾਮ ਕਾ ਜੋ ਜਪਨਾ ਹੈ, ਸੋਈ ਸਰਬ ਗੁਣੋਂ ਕਾ ਸਾਰੁ ਹੈ॥
Prof. Sahib Singhਹੇ ਮੂਰਖ ਜੀਵ! (ਉਸ ਅੰਤਲੀ ਦਸ਼ਾ ਨੂੰ ਸਾਹਮਣੇ ਲਿਆ ਕੇ) ਪਰਮਾਤਮਾ ਦੇ ਗੁਣ ਚੇਤੇ ਕਰ, ਪ੍ਰਭੂ ਦਾ ਨਾਮ ਜਪ।ਪਦ ਅਰਥ ਸਾਰਿ = ਸੰਭਾਲ ਕੇ, ਚੇਤੇ ਕਰ ਕਰ ਕੇ।
SikhNet (Spanish)Oh tonto, conserva tus virtudes y acuérdate del Dios prevaleciente.
ਹਉਮੈ ਮਮਤਾ ਮੋਹਣੀ; ਸਭ ਮੁਠੀ ਅਹੰਕਾਰਿ ॥੧॥ ਰਹਾਉ ॥
haumai mamataa mohanee; sabh mutthee ahankaar |1| rahaau |
Sant Singh KhalsaEgotism and possessiveness are very enticing; egotistical pride has plundered everyone. ||1||Pause||
Manmohan SinghSelf-conceit and egoism are bewitching. Arrogance has defrauded all. Pause.
Manmohan Singh (Punjabi)ਸਵੈ-ਹੰਗਤਾ ਅਤੇ ਅਪਣੱਤ ਫ਼ਰੇਫ਼ਤਾ ਕਰ ਲੈਣ ਵਾਲੀਆਂ ਹਨ। ਘੁਮੰਡ ਨੇ ਸਾਰਿਆਂ ਨੂੰ ਠੱਗ ਲਿਆ ਹੈ। ਠਹਿਰਾਉ।
Fareedkot Teekaਔਰ ਜੋ (ਹੰਤਾ) ਦੇਹਿ ਅਭਿਮਾਨੁ, ਵਾ ਰਾਜ ਮਦਾਦਿਕ ਰੂਪੁ ਹੰਕਾਰੁ, ਔਰੁ (ਮਮਤਾ) ਇਸਤ੍ਰੀ ਪੁਤ੍ਰਾਦਿਕੋਂ ਮੇਂ ਮਮਤ੍ਵ, ਸੋ ਏਹ ਮੋਹਨੀ ਰੂਪੁ ਹੈਂ। ਇਨ ਕਰ ਸਰਬ ਸ੍ਰਿਸਟੀ (ਮੁਠੀ) ਠਗੀ ਗਈ ਹੈ॥੧॥ ਰਹਾਉ ॥
Prof. Sahib Singhਸਾਰੀ ਸ੍ਰਿਸ਼ਟੀ (ਗਾਫ਼ਿਲ ਹੋ ਕੇ) ਮੋਹਣੀ ਮਾਇਆ ਦੀ ਮਮਤਾ ਵਿਚ ਹਉਮੈ ਵਿਚ ਤੇ ਅਹੰਕਾਰ ਵਿਚ ਠੱਗੀ ਜਾ ਰਹੀ ਹੈ ॥੧॥ ਰਹਾਉ ॥ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਮੁਠੀ = ਮੁੱਠੀ, ਠੱਗੀ ਜਾ ਰਹੀ ਹੈ। ਅਹੰਕਾਰਿ = ਅਹੰਕਾਰ ਵਿਚ॥੧॥ਰਹਾਉ॥
SikhNet (Spanish)La presunción y el egoísmo son engañosos y la arrogancia ha arruinado a todos. (1-Pausa)
ਜਿਨੀ ਨਾਮੁ ਵਿਸਾਰਿਆ; ਦੂਜੀ ਕਾਰੈ ਲਗਿ ॥
jinee naam visaariaa; doojee kaarai lag |
Sant Singh KhalsaThose who have forgotten the Naam, the Name of the Lord, are attached to affairs of duality.
Manmohan SinghThey, who have forgotten the Name, are attached with worldly pursuits,
Manmohan Singh (Punjabi)ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿਤਾ ਹੈ, ਜੋ ਸੰਸਾਰੀ ਕੰਮਾਂ-ਕਾਜਾਂ ਨਾਲ ਜੁੜੇ ਹੋਏ ਹਨ,
Fareedkot Teekaਹੇ ਭਾਈ! ਜਿਨੋਂ ਪੁਰਸੋਂ ਨੇ ਔਰ ਸੰਸਾਰੀ ਧੰਧਿਓਂ ਮੇਂ ਲਗ ਕਰ ਨਾਮ ਕੋ ਭੁਲਾਇ ਦੀਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਹੋਰ ਹੋਰ ਨਿਰੀ ਦੁਨੀਆਵੀ ਕਾਰ ਵਿਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ,ਪਦ ਅਰਥ ਲਗਿ = ਲੱਗ ਕੇ।
SikhNet (Spanish)Aquéllos que se han olvidado del Nombre, viven embelesados por los valores mundanos,
ਦੁਬਿਧਾ ਲਾਗੇ. ਪਚਿ ਮੁਏ; ਅੰਤਰਿ ਤ੍ਰਿਸਨਾ ਅਗਿ ॥
dubidhaa laage. pach mue; antar trisanaa ag |
Sant Singh KhalsaAttached to duality, they putrefy and die; they are filled with the fire of desire within.
Manmohan Singhare linked with another in love and they within whose heart is the fire of desire, putrefy to death.
Manmohan Singh (Punjabi)ਜਿਹੜੇ ਹੋਰਸੁ ਦੇ ਪਿਆਰ ਵਿੱਚ ਨੱਥੀ ਹੋਏ ਹੋਏ ਹਨ ਅਤੇ ਜਿਨ੍ਹਾਂ ਦੇ ਦਿਲ ਅੰਦਰ ਖ਼ਾਹਿਸ਼ ਦੀ ਅਗਨੀ ਹੈ, ਉਹ ਗਲ-ਸੜ ਤੇ ਮਰ-ਮੁਕ ਜਾਂਦੇ ਹਨ।
Fareedkot Teekaਤਿਨ ਕੇ ਅੰਤਰਿ ਤ੍ਰਿਸ਼ਨਾ ਰੂਪ ਅਗਨੀ ਹੈ, ਤਿਸ ਕਰ (ਦੁਬਿਧਾ) ਦ੍ਵੈਤ ਭਾਵਨਾ ਮੇਂ ਲਗ ਕਰ (ਪਚਿ) ਜਲ ਮਰੇ ਹੈਂ॥
Prof. Sahib Singhਉਹ ਸਦਾ ਮੇਰ-ਤੇਰ ਵਿਚ ਫਸੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿਚ ਖਿੱਝ ਸੜ ਕੇ ਉਹ ਆਤਮਕ ਮੌਤ ਮਰ ਗਏ।ਪਦ ਅਰਥ ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ। ਪਚਿ = ਖ਼ੁਆਰ ਹੋ ਕੇ। ਮੁਏ = ਆਤਮਕ ਜੀਵਨ ਗਵਾ ਬੈਠੇ।
SikhNet (Spanish)están ligados al amor por otro, y en su corazón se consume el fuego del deseo. Así es como se pudren hasta la muerte.
ਗੁਰਿ ਰਾਖੇ. ਸੇ ਉਬਰੇ; ਹੋਰਿ ਮੁਠੀ ਧੰਧੈ ਠਗਿ ॥੨॥
gur raakhe. se ubare; hor mutthee dhandhai tthag |2|
Sant Singh KhalsaThose who are protected by the Guru are saved; all others are cheated and plundered by deceitful worldly affairs. ||2||
Manmohan SinghThey, whom the Guru protects are saved and others, are beguiled by deceitful worldly occupations.
Manmohan Singh (Punjabi)ਜਿਨ੍ਹਾਂ ਦੀ ਗੁਰੂ ਰਖਿਆ ਕਰਦਾ ਹੈ ਉਹ ਬਚ ਜਾਂਦੇ ਹਨ ਅਤੇ ਹੋਰਨਾਂ ਨੂੰ ਪੱਤੇਬਾਜ਼ ਸੰਸਾਰੀ ਕਾਰ-ਵਿਹਾਰ ਠੱਗ ਲੈਂਦੇ ਹਨ।
Fareedkot Teekaਤਾਂ ਤੇ ਜੋ ਗੁਰੋਂ ਨੇ ਬਚਾਇ ਲੀਏ ਹੈਂ ਸੋਈ (ਉਬਰੇ) ਬਚੇ ਹੈਂ, ਔਰ ਅੰਨ ਜੀਵੋਂ ਕੀ ਬੁਧੀ ਧੰਧੋਂ ਰੂਪੀ ਠਗੋਂ ਨੇ (ਮੁਠੀ) ਠੱਗ ਲਈ ਹੈ॥੨॥
Prof. Sahib Singhਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ, ਉਹ ਤ੍ਰਿਸ਼ਨਾ-ਅੱਗ ਤੋਂ ਬੱਚ ਗਏ, ਬਾਕੀ ਸਭਨਾਂ ਨੂੰ ਦੁਨੀਆ ਦੇ ਖੱਲਜਗਣ-ਠੱਗ ਨੇ ਠੱਗ ਲਿਆ ॥੨॥ਪਦ ਅਰਥ ਗੁਰਿ = ਗੁਰੂ ਨੇ। ਉਬਰੇ = ਬਚ ਗਏ। ਮੁਠੀ = ਠੱਗ ਲਈ। ਠਗਿ = ਠੱਗ ਨੇ॥੨॥
SikhNet (Spanish)Aquéllos, a quienes el Guru preserva, son salvados, y los demás permanecen engañados en las ocupaciones mundanas. (2)
ਮੁਈ ਪਰੀਤਿ, ਪਿਆਰੁ ਗਇਆ; ਮੁਆ ਵੈਰੁ ਵਿਰੋਧੁ ॥
muee pareet, piaar geaa; muaa vair virodh |
Sant Singh KhalsaLove dies, and affection vanishes. Hatred and alienation die.
Manmohan SinghThe pious persons for ever restrain their desires and by becoming the recipients of His favour obtain the True Being.
Manmohan Singh (Punjabi)ਪਵਿੱਤਰ ਪੁਰਸ਼ ਸਦੀਵ ਹੀ ਆਪਣੀਆਂ ਖ਼ਾਹਿਸ਼ਾਂ ਨੂੰ ਕਾਬੂ ਵਿੱਚ ਰੱਖਦੇ ਹਨ ਅਤੇ ਉਸ ਦੀ ਕਿਰਪਾ ਦੇ ਪਾਤ੍ਰ ਹੋ ਸਤਿ ਪੁਰਖ ਨੂੰ ਪਾ ਲੈਂਦੇ ਹਨ।
Fareedkot Teekaਔਰ ਜੋ ਇਸਤ੍ਰੀ ਆਦਿਕੋਂ ਮੇਂ ਅਧਿਕ ਪ੍ਰੀਤੀ ਥੀ ਸੋ ਭੀ ਮਰ ਗਈ, ਔਰ ਜੋ ਸਾਮਾਨ੍ਯ ਸੇ ਸੰਬੰਧੀ ਜਨੋਂ ਮੇਂ ਪਿਆਰ ਥਾ ਵਹੁ ਭੀ ਚਲਾ ਜਾਤਾ ਭਯਾ, ਔਰ ਜੋ ਵੈਰ ਵਿਰੋਧ-ਨਵੀਨ ਸ਼ੱਤ੍ਰੂ ਭਾਵ ਕਾ ਨਾਮੁ ਵੈਰੁ, ਔਰ ਜੋ ਪਿਤਾ ਪਿਤਾਮਾ ਸੇ ਚਲਾ ਆਵਤਾ ਹੋਵੇ ਸੋ ਵਿਰੋਧ-ਸੋ ਭੀ ਨਾਸ ਹੋ ਜਾਤਾ ਭਯਾ, ਭਾਵ ਏਹੋ ਕਿ ਦੇਹ ਕੇ ਅੰਤ ਹੋਣੇ ਪੁਰ ਸਭ ਹੀ ਅਭਾਵ ਹੋ ਜਾਤੇ ਭਏ॥
Prof. Sahib Singhਉਸ ਦੀ ਦੁਨੀਆਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖ਼ਤਮ ਹੋ ਜਾਂਦਾ ਹੈ, ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਰਹਿ ਜਾਂਦਾ।ਪਦ ਅਰਥ ਮੁਈ = ਮੁੱਕ ਗਈ।
SikhNet (Spanish)Los seres piadosos controlan sus deseos y, volviéndose los recipientes de Su Favor, obtienen al Ser Verdadero.
ਧੰਧਾ ਥਕਾ, ਹਉ ਮੁਈ; ਮਮਤਾ ਮਾਇਆ ਕ੍ਰੋਧੁ ॥
dhandhaa thakaa, hau muee; mamataa maaeaa krodh |
Sant Singh KhalsaEntanglements end, and egotism dies, along with attachment to Maya, possessiveness and anger.
Manmohan SinghTheir profane affection dies, their worldly love goes and they cease their enmity and estrangement.
Manmohan Singh (Punjabi)ਉਨ੍ਹਾਂ ਦੀ ਘਟੀਆ ਮੁਹੱਬਤ ਮਰ ਜਾਂਦੀ ਹੈ, ਉਨ੍ਹਾਂ ਦੀ ਸੰਸਾਰੀ ਮਮਤਾ ਚਲੀ ਜਾਂਦੀ ਹੈ ਅਤੇ ਮੁੱਕ ਜਾਂਦੀ ਹੈ, ਉਨ੍ਹਾਂ ਦੀ ਦੁਸ਼ਮਨੀ ਤੇ ਖਟਪਟੀ।
Fareedkot Teekaਔਰ ਜੋ ਬਿਵਹਾਰ ਕਾ ਕਰਨਾ ਹੈ, ਸੋ ਭੀ (ਥਕਾ) ਰਹਿ ਚੁਕਾ, ਔਰ ਦੇਹ ਕੀ ਹੰਤਾ, ਔਰ ਪੁਨਃ ਪੁਤ੍ਰਾਦਿਕ ਕੀ ਮਮਤਾ, ਪੁਨਃ ਕ੍ਰੋਧੁ, ਏਹ ਸਭ ਹੀ ਮਰ ਜਾਤੇ ਭਏ। ਭਾਵ ਏਹ ਕਿ ਪ੍ਰਾਣ ਕਲਾ ਕੇ ਵਿਯੋਗ ਹੋਣੇ ਕਰ ਏਹ ਭੀ ਨਹੀਂ ਰਹਿਤੇ ਹੈਂ॥
Prof. Sahib Singhਉਸ ਦੀ ਮਾਇਆ ਵਾਲੀ ਦੌੜ-ਭੱਜ ਮੁੱਕ ਜਾਂਦੀ ਹੈ, ਹਉਮੈ ਮਰ ਜਾਂਦੀ ਹੈ, ਮਾਇਆ ਦੀ ਮਮਤਾ ਖ਼ਤਮ ਹੋ ਜਾਂਦੀ ਹੈ, ਤੇ ਕ੍ਰੋਧ ਵੀ ਮਰ ਜਾਂਦਾ ਹੈ।ਪਦ ਅਰਥ ਹਉ = ਹਉਮੈ। ਮਮਤਾ ਮਾਇਆ-ਮਾਇਆ ਦੀ ਮਮਤਾ, ਮਾਇਆ ਜੋੜਨ ਦੀ ਲਾਲਸਾ।
SikhNet (Spanish)Su actitud profana desaparece, el amor mundano se esfuma, así como su animosidad y actitud negativa.
ਕਰਮਿ ਮਿਲੈ ਸਚੁ ਪਾਈਐ; ਗੁਰਮੁਖਿ ਸਦਾ ਨਿਰੋਧੁ ॥੩॥
karam milai sach paaeeai; guramukh sadaa nirodh |3|
Sant Singh KhalsaThose who receive His Mercy obtain the True One. The Gurmukhs dwell forever in balanced restraint. ||3||
Manmohan SinghTheir secular avocations come to an end and die down their pride, worldly attachments yearning for wealth and wrath.
Manmohan Singh (Punjabi)ਉਨ੍ਹਾਂ ਦੇ ਦੁਨਿਆਵੀ ਕੰਮ-ਕਾਜ ਖ਼ਤਮ ਹੋ ਜਾਂਦੇ ਹਨ ਅਤੇ ਮਰ ਜਾਂਦੇ ਹਨ ਉਨ੍ਹਾਂ ਦੇ ਹੰਕਾਰ, ਸੰਸਾਰੀ ਲਗਨਾਂ, ਧਨ ਦੌਲਤ ਦੀ ਲਾਲਸਾ, ਅਤੇ ਰੋਹ।
Fareedkot Teekaਵਾਹਿਗੁਰੂ ਕੀ ਕ੍ਰਿਪਾ ਕਰ ਕੇ ਜਬ ਮੁਖ ਗੁਰੂ ਮਿਲੇਂ, ਸਰਬ ਇੰਦ੍ਰਯੋਂ ਕੋ (ਨਿਰੋਧੁ) ਰੋਕੇਂ, ਤਬ ਸਚ ਨਾਮ ਪਾਈਤਾ ਹੈ॥੩॥
Prof. Sahib Singhਪਰ ਜੋ ਗੁਰਮੁਖਿ ਗਿਆਨ-ਇੰਦ੍ਰਿਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕ੍ਰਿਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ॥੩॥ਪਦ ਅਰਥ ਕਰਮਿ = (ਪ੍ਰਭੂ ਦੀ) ਮਿਹਰ ਨਾਲ। ਗੁਰਮੁਖਿ = ਗੁਰੂ ਦੀ ਰਾਹੀਂ। ਨਿਰੋਧੁ = (ਵਿਕਾਰਾਂ ਵਲੋਂ) ਰੋਕ॥੩॥
SikhNet (Spanish)Sus asuntos mundanos terminan, y su orgullo se calma junto con los apegos, el enojo y la ansiedad de riqueza. (3)
ਸਚੀ ਕਾਰੈ ਸਚੁ ਮਿਲੈ; ਗੁਰਮਤਿ ਪਲੈ ਪਾਇ ॥
sachee kaarai sach milai; guramat palai paae |
Sant Singh KhalsaBy true actions, the True Lord is met, and the Guru's Teachings are found.
Manmohan SinghBy true service one meets the True Lord and obtains Guru's instruction.
Manmohan Singh (Punjabi)ਸੱਚੀ ਚਾਕਰੀ ਦੁਆਰਾ ਆਦਮੀ ਸੱਚੇ ਸਾਹਿਬ ਨੂੰ ਮਿਲ ਪੈਂਦਾ ਹੈ ਅਤੇ ਗੁਰਾਂ ਦੀ ਸਿੱਖਿਆ ਪਰਾਪਤ ਕਰ ਲੈਂਦਾ ਹੈ।
Fareedkot Teekaਹੇ ਭਾਈ! ਗੁਰੋਂ ਕੀ ਮਤਿ ਕਰ ਕੇ ਜਬ (ਪਲੈ) ਰਿਦੈ ਵਿਖੇ ਨਾਮ ਜਪਨ ਕੀ ਸੱਚੀ ਕਾਰ ਕਰੀਏ, ਪੁਨਃ ਤਿਸ ਕਰ ਕੇ ਸੱਚ ਸ੍ਵਰੂਪ ਵਾਹਿਗੁਰੂ ਪ੍ਰਾਪਤਿ ਹੋਤਾ ਹੈ॥
Prof. Sahib Singhਜੇਹੜਾ ਮਨੁੱਖ (ਸਿਮਰਨ ਦੀ) ਸਦਾ-ਟਿਕੀ ਰਹਿਣ ਵਾਲੀ ਕਾਰ ਵਿਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ।ਪਦ ਅਰਥ ਕਾਰੈ = ਕਾਰ ਵਿਚ (ਲੱਗ ਕੇ)। ਪਲੈ ਪਾਇ = ਪ੍ਰਾਪਤੀ ਹੋ ਜਾਏ।
SikhNet (Spanish)Con el Servicio Verdadero uno encuentra al Señor Verdadero y obtiene la Instrucción del Guru.
ਸੋ ਨਰੁ. ਜੰਮੈ ਨਾ ਮਰੈ; ਨਾ ਆਵੈ. ਨਾ ਜਾਇ ॥
so nar. jamai naa marai; naa aavai. naa jaae |
Sant Singh KhalsaThen, they are not subject to birth and death; they do not come and go in reincarnation.
Manmohan SinghThat man gets immune of birth and death. He neither comes nor goes.
Manmohan Singh (Punjabi)ਉਹ ਮਨੁੱਖ ਜੰਮਣ ਤੇ ਮਰਣ ਰਹਿਤ ਹੋ ਜਾਂਦਾ ਹੈ। ਉਹ ਨਾਂ ਆਉਂਦਾ ਹੈ ਤੇ ਨਾਂ ਹੀ ਜਾਂਦਾ ਹੈ।
Fareedkot Teekaਤਾਂ ਤੇ ਸੋ ਪੁਰਸ਼ ਨਾ ਮਰਤਾ ਹੈ ਨ ਜਨਮਤਾ ਹੈ, ਔਰ ਨ ਮੰਦ ਸੰਕਲਪ ਤਿਸ ਕੇ ਰਿਦੇ ਮੇਂ ਆਉਤਾ ਹੈ, ਔਰ ਨਾ ਮਨ ਉਸ ਕਾ ਬਾਹਰ ਜਾਤਾ ਹੈ। ਵਾ ਸੋ ਪੁਰਸ਼ ਨਾ ਮਰ ਕਰ ਜਾਤਾ ਹੈ, ਔਰੁ ਨਾ ਜਨਮ ਕਰ ਆਵਤਾ ਹੈ॥
Prof. Sahib Singhਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬੱਚ ਜਾਂਦਾ ਹੈ।
SikhNet (Spanish)Ese ser se vuelve inmune a la trasmigración, y sus idas y venidas terminan.
ਨਾਨਕ. ਦਰਿ ਪਰਧਾਨੁ ਸੋ; ਦਰਗਹਿ ਪੈਧਾ ਜਾਇ ॥੪॥੧੪॥
naanak. dar paradhaan so; darageh paidhaa jaae |4|14|
Sant Singh KhalsaO Nanak, they are respected at the Lord's Gate; they are robed in honor in the Court of the Lord. ||4||14||
Manmohan SinghNanak, he is prominent at God's door and goes to His Court clad with the robe of honour.
Manmohan Singh (Punjabi)ਨਾਨਕ, ਉਹ ਵਾਹਿਗੁਰੂ ਦੇ ਬੂਹੇ ਉਤੇ ਮੁਖੀਆ ਹੈ ਅਤੇ ਇਜ਼ਤ ਦੀ ਪੁਸ਼ਾਕ ਪਹਿਨ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਵਾਹਿਗੁਰੂ ਕੇ (ਦਰਿ) ਸਤਸੰਗ ਰੂਪੀ ਦ੍ਵਾਰੇ ਮੇਂ ਸੋ ਪੁਰਸ਼ ਪਰਧਾਨੁ ਮੁੱਖ ਹੈਂ, ਔਰੁ ਆਗੇ ਪਰਲੋਕ ਮੇਂ ਭੀ (ਪੈਧਾ ਜਾਇ) ਪਤਿ ਕੇ ਸਹਿਤ ਜਾਤਾ ਹੈ॥੪॥੧੪॥☬ਪੂਰਬ ਮ੍ਰਿਤਕ ਕੇ ਪ੍ਰਥਾਇ ਸੇ ਪੁਨਃ ਸਬਦੁ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਸਰੋਪਾ ਲੈ ਕੇ ਜਾਂਦਾ ਹੈ ॥੪॥੧੪॥ਪਦ ਅਰਥ ਦਰਿ = (ਪ੍ਰਭੂ ਦੇ) ਦਰ ਤੇ। ਪਰਧਾਨੁ = ਮੰਨਿਆ-ਪਰਮੰਨਿਆ, ਸੁਰਖ਼ਰੂ। ਪੈਧਾ = ਸਰੋਪਾ ਲੈ ਕੇ॥੪॥
SikhNet (Spanish)Dice Nanak, él se vuelve prominente en el Umbral de Dios y llega hasta Su Corte investido con el ropaje de Honor. (4-14)