ੴ

ਸਿੱਖਬਾਣੀ · SikhBani

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥

bahut siaanap jam kaa bhau biaapai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 265, 266 · 10 lines
Translations

ਬਹੁਤੁ ਸਿਆਣਪ; ਜਮ ਕਾ ਭਉ ਬਿਆਪੈ ॥

bahut siaanap; jam kaa bhau biaapai | Ang 265

Sant Singh KhalsaEven with great cleverness, the fear of death clings to you.
Manmohan SinghThrough excessive cleverness death's fear clings to the man.
Manmohan Singh (Punjabi)ਘਨੇਰੀ ਚਤੁਰਾਈ ਦੇ ਰਾਹੀਂ ਆਦਮੀ ਨੂੰ ਮੌਤ ਦਾ ਡਰ ਆ ਚਿਮੜਦਾ ਹੈ।
Fareedkot Teekaਜਗਤ ਕੀਆਂ ਬਹੁਤ ਸਿਆਣਪੋਂ ਕੇ ਕਰਨੇ ਸੇ ਜਮ ਕਾ ਭੈ ਵਿਆਪਤਾ ਹੈ॥
Prof. Sahib Singh(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ,

ਪਦ ਅਰਥ ਸਿਆਣਪ = ਚਤੁਰਾਈ। ਭਉ = ਡਰ। ਬਿਆਪੈ = ਬਿਆਪਦਾ ਹੈ, ਜ਼ੋਰ ਪਾ ਲੈਂਦਾ ਹੈ।

SikhNet (Spanish)Demasiada agudeza mental sólo conduce a temerle a la muerte,

ਅਨਿਕ ਜਤਨ ਕਰਿ; ਤ੍ਰਿਸਨ ਨਾ ਧ੍ਰਾਪੈ ॥

anik jatan kar; trisan naa dhraapai | Ang 266

Sant Singh KhalsaYou try all sorts of things, but your thirst is still not satisfied.
Manmohan SinghBy resorting to various efforts desire is not satiated.
Manmohan Singh (Punjabi)ਅਨੇਕਾਂ ਉਪਰਾਲੇ ਕਰਨ ਦੁਆਰਾ, ਖਾਹਿਸ਼ ਨਹੀਂ ਬੁਝਦੀ।
Fareedkot Teekaਔਰ ਅਨੇਕ ਸਾਧਨ ਰੂਪ ਜਤਨ ਕਰਨੇ ਸੇ ਤ੍ਰਿਸਨਾ ਨਹੀਂ (ਧ੍ਰਾਪੈ) ਤ੍ਰਿਪਤ ਹੋਤੀ ਹੈ, ਭਾਵ ਹਟਤੀ ਨਹੀਂ ਹੈ॥
Prof. Sahib Singh(ਕਿਉਂਕਿ ਚਤੁਰਾਈ ਦੇ) ਅਨੇਕਾਂ ਜਤਨ ਕੀਤਿਆਂ (ਮਾਇਆ ਦੀ) ਤ੍ਰਿਹ ਨਹੀਂ ਮੁੱਕਦੀ।

ਪਦ ਅਰਥ ਕਰਿ = ਕਰ ਕੇ, ਕੀਤਿਆਂ। ਤ੍ਰਿਸਨ = ਤ੍ਰਿਹ, ਲਾਲਚ। ਨ ਧ੍ਰਾਪੈ = ਨਹੀਂ ਰੱਜਦੀ।

SikhNet (Spanish)ningún artificio puede apagar la sed del Alma.

ਭੇਖ ਅਨੇਕ; ਅਗਨਿ ਨਹੀ ਬੁਝੈ ॥

bhekh anek; agan nahee bujhai | Ang 266

Sant Singh KhalsaWearing various religious robes, the fire is not extinguished.
Manmohan SinghBy adopting various religious garbs the fire is not extinguished.
Manmohan Singh (Punjabi)ਬੜੇ ਧਾਰਮਕ ਭੇਸ ਧਾਰਨ ਕਰਨ ਦੁਆਰਾ ਅੱਗ ਮਾਤ ਨਹੀਂ ਪੈਂਦੀ।
Fareedkot Teekaਅਨੇਕ ਭੇਖੋਂ ਕੇ ਧਾਰਨੇ ਸੇ ਇਹੁ ਤ੍ਰਿਸਨਾ ਅਗਨੀ ਬੁਝਤੀ ਨਹੀਂ ਹੈ॥
Prof. Sahib Singhਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ,

ਪਦ ਅਰਥ ਭੇਖ = ਧਾਰਮਿਕ ਪੁਸ਼ਾਕ। ਅਗਨਿ = ਅੱਗ, ਲਾਲਚ ਦੀ ਅੱਗ।

SikhNet (Spanish)El ataviarse con distintos hábitos no ha de calmar la fiebre del corazón.

ਕੋਟਿ ਉਪਾਵ; ਦਰਗਹ ਨਹੀ ਸਿਝੈ ॥

kott upaav; daragah nahee sijhai | Ang 266

Sant Singh KhalsaEven making millions of efforts, you shall not be accepted in the Court of the Lord.
Manmohan SinghBy millions of efforts the mortal becomes not acceptable on Lord's court.
Manmohan Singh (Punjabi)ਕ੍ਰੋੜਾਂ ਹੀ ਉਪਰਾਲਿਆਂ ਰਾਹੀਂ ਪ੍ਰਾਣੀ ਸਾਹਿਬ ਦੇ ਦਰਬਾਰ ਅੰਦਰ ਕਬੂਲ ਨਹੀਂ ਪੈਦਾ।
Fareedkot Teekaਪੁਨਾ ਕ੍ਰੋੜੋਂ ਉਪਾਵੋਂ ਕੇ ਕਰਨੇ ਸੇ ਇਹੁ ਜੀਵ ਨਾਮ ਬਿਨਾਂ ਪ੍ਰਲੋਕ ਮੇਂ ਸਿਝਤਾ ਨਹੀਂ ਹੈ॥
Prof. Sahib Singh(ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿਚ ਸੁਰਖ਼ਰੂ ਨਹੀਂ ਹੋਈਦਾ।

ਪਦ ਅਰਥ ਕੋਟਿ = ਕ੍ਰੋੜਾਂ। ਉਪਾਵ = ਤਰੀਕੇ, ਵਸੀਲੇ। ਸਿਝੈ = ਸਿੱਝਦਾ, ਕਾਮਯਾਬ ਹੁੰਦਾ।

SikhNet (Spanish)Ni por un millón de descripciones se logra alcanzar el Reino del Señor.

ਛੂਟਸਿ ਨਾਹੀ; ਊਭ ਪਇਆਲਿ ॥

chhoottas naahee; aoobh peaal | Ang 266

Sant Singh KhalsaYou cannot escape to the heavens, or to the nether regions,
Manmohan SinghWorldly love of Him is not released by repairing to the sky of the nether region,
Manmohan Singh (Punjabi)ਉਹ ਆਕਾਸ਼ ਜਾ ਪਾਤਾਲ ਵਿੱਚ ਜਾਣ ਨਾਲ ਬੰਦ ਖਲਾਸ ਨਹੀਂ ਹੁੰਦਾ,
Fareedkot Teeka(ਊਭ) ਊਚੇ ਅਕਾਸ ਮੇਂ ਔਰ ਨੀਚੇ ਪਤਾਲ ਮੇਂ ਗਏ ਸੇ ਭੀ ਛੂਟਤਾ ਨਹੀਂ ਹੈ॥
Prof. Sahib Singh(ਇਹਨਾਂ ਜਤਨਾਂ ਨਾਲ) ਜੀਵ ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਤਾਲ ਵਿਚ ਲੁਕ ਜਾਏ,

ਪਦ ਅਰਥ ਛੂਟਸਿ ਨਾਹੀ = ਬਚ ਨਹੀਂ ਸਕਦਾ। ਊਭ = ਉਤਾਂਹ, ਆਕਾਸ਼ ਵਿਚ। ਪਇਆਲਿ = ਪਾਤਾਲ ਵਿਚ। ਊਭ ਪਇਆਲਿ = ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਾਤਾਲ ਵਿਚ ਲੁਕ ਜਾਵੇ।

SikhNet (Spanish)Uno podrá ascender a lo más alto de los cielos o descender a las regiones inferiores,

ਮੋਹਿ ਬਿਆਪਹਿ; ਮਾਇਆ ਜਾਲਿ ॥

mohi biaapeh; maaeaa jaal | Ang 266

Sant Singh Khalsaif you are entangled in emotional attachment and the net of Maya.
Manmohan Singhhe who is entangles in the net of mammon.
Manmohan Singh (Punjabi)ਜੋ ਧਨ-ਦੌਲਤ ਅਤੇ ਸੰਸਾਰੀ ਮਮਤਾ ਦੀ ਕੁੜਿੱਕੀ ਅੰਦਰ ਫਾਬਾ ਹੈ।
Fareedkot Teekaਇਹ ਮਾਇਆ ਕੇ ਮੋਹਿ ਕਾ ਜਾਲ ਜੋ ਜੀਵ ਕੌ ਵਿਆਪ ਰਹਾ ਹੈ॥
Prof. Sahib Singh(ਮਾਇਆ ਤੋਂ) ਬਚ ਨਹੀਂ ਸਕਦਾ, (ਸਗੋਂ) ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ।

ਪਦ ਅਰਥ ਮੋਹਿ = ਮੋਹ ਵਿਚ। ਬਿਆਪਹਿ = ਫਸ ਜਾਂਦੇ ਹਨ। ਜਾਲਿ = ਜਾਲ ਵਿਚ।

SikhNet (Spanish)pero no por ello se librará del cautiverio de la dualidad

ਅਵਰ ਕਰਤੂਤਿ; ਸਗਲੀ ਜਮੁ ਡਾਨੈ ॥

avar karatoot; sagalee jam ddaanai | Ang 266

Sant Singh KhalsaAll other efforts are punished by the Messenger of Death,
Manmohan SinghDeath penalises all other works of man.
Manmohan Singh (Punjabi)ਆਦਮੀ ਦੇ ਹੋਰ ਸਾਰੇ ਕੰਮਾਂ ਨੂੰ ਮੌਤ ਸਜ਼ਾ ਦਿੰਦੀ ਹੈ।
Fareedkot Teekaਕਿਉਂਕਿ ਔਰ ਕਰਮ ਰੂਪੀ ਸੰਪੂਰਨ ਕਰਤੂਤ ਕਰਨ ਵਾਲੇ ਕੌ ਧਰਮ ਰਾਜਾ (ਡਾਨੈ) ਡੰਡ ਦੇਤਾ ਹੈ॥
Prof. Sahib Singh(ਨਾਮ ਤੋਂ ਬਿਨਾ) ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਂਦਾ ਹੈ,

ਪਦ ਅਰਥ ਡਾਨੈ = ਡੰਨਦਾ ਹੈ, ਡੰਨ ਲਾਉਂਦਾ ਹੈ।

SikhNet (Spanish)y el apego lo mantendrá atrapado en su red.

ਗੋਵਿੰਦ ਭਜਨ ਬਿਨੁ; ਤਿਲੁ ਨਹੀ ਮਾਨੈ ॥

govind bhajan bin; til nahee maanai | Ang 266

Sant Singh Khalsawhich accepts nothing at all, except meditation on the Lord of the Universe.
Manmohan SinghSave the meditation of the World-Lord the death heeds not anything even in the least.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਗੈਰ ਮੌਤ ਕਿਸੇ ਹੋਰਸ ਸ਼ੈ ਦੀ ਭੋਰਾ ਭਰ ਭੀ ਪਰਵਾਹ ਨਹੀਂ ਕਰਦੀ।
Fareedkot Teekaਗੋਬਿੰਦ ਕੇ ਭਜਨ ਸੇ ਬਿਨਾਂ ਏਕ ਤਿਲ ਅਰਥਾਤ ਥੋੜਾ ਮਾਤ੍ਰ ਭੀ ਕਿਸੇ ਕਰਮ ਕੋ ਨਹੀਂ ਮਾਨਤਾ॥
Prof. Sahib Singhਪ੍ਰਭੂ ਦੇ ਭਜਨ ਤੋਂ ਬਿਨਾਂ ਰਤਾ ਭੀ ਨਹੀਂ ਪਤੀਜਦਾ।

ਪਦ ਅਰਥ ਤਿਲੁ = ਰਤਾ ਭਰ ਭੀ। ਮਾਨੈ = ਮੰਨਦਾ।

SikhNet (Spanish)Sólo a través de la Alabanza al Señor alcanzarás Su Aprobación,

ਹਰਿ ਕਾ ਨਾਮੁ ਜਪਤ; ਦੁਖੁ ਜਾਇ ॥

har kaa naam japat; dukh jaae | Ang 266

Sant Singh KhalsaChanting the Name of the Lord, sorrow is dispelled.
Manmohan SinghBy repeating God's Name sorrow is dispelled.
Manmohan Singh (Punjabi)ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਗ਼ਮ ਦੂਰ ਹੋ ਜਾਂਦਾ ਹੈ।
Fareedkot Teekaਤਾਂ ਤੇ ਹਰੀ ਕਾ ਨਾਮ ਜਪਤਿਆਂ ਹੀ ਦੁਖ ਚਲਾ ਜਾਤਾ ਹੈ॥
Prof. Sahib Singh(ਜੋ ਮਨੁੱਖ) ਹਰਿ-ਨਾਮ ਉਚਾਰਦਾ ਹੈ ਉਸ ਦਾ ਦੁੱਖ (ਪ੍ਰਭੂ ਦਾ ਨਾਮ ਜਪਦਿਆਂ) ਦੂਰ ਹੋ ਜਾਂਦਾ ਹੈ)
SikhNet (Spanish)librándote así de la muerte.

ਨਾਨਕ ਬੋਲੈ; ਸਹਜਿ ਸੁਭਾਇ ॥੪॥

naanak bolai; sehaj subhaae |4| Ang 266

Sant Singh KhalsaO Nanak, chant it with intuitive ease. ||4||
Manmohan SinghNanak instinctively utters the Name of God.
Manmohan Singh (Punjabi)ਨਾਨਕ ਸੁਤੇ ਸਿਧ ਹੀ ਰੱਬ ਦੇ ਨਾਮ ਦਾ ਜਾਪ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ ਨਾਮ ਕੌ (ਬੋਲੈ) ਉਚਾਰਣ ਕਰਤੇ ਹੈਂ ਤਿਨੋਂ ਕਾ ਸਾਂਤੀ ਸੁਭਾਵ ਹੋ ਜਾਤਾ ਹੈ, ਵਾ ਸਹਜ ਸੁਭਾਵ ਹੀ ਜੋ ਨਾਮ ਬੋਲੇ ਤਿਸ ਕਾ ਦੁਖ ਦੂਰ ਹੋ ਜਾਤਾ ਹੈ॥੪॥
Prof. Sahib Singhਹੇ ਨਾਨਕ! (ਜਦੋਂ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ (ਹਰਿ-ਨਾਮ) ਉਚਾਰਦਾ ਹੈ ॥੪॥

ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ। ਸੁਭਾਇ = ਪ੍ਰੇਮ ਨਾਲ। ਭਾਉ = ਪ੍ਰੇਮ ॥੪॥

SikhNet (Spanish)Oh, dice Nanak, es meditando en el Nombre que se alivian penas y tristezas. (4)
Answers quote the Granth verbatim with Ang citations. AI commentary is not Gurbani and not a religious ruling.