ੴ

ਸਿੱਖਬਾਣੀ · SikhBani

ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥

aapanaa bhau tin paaeon jin gur kaa sabad beechaar
Guru Amardas Ji ਗੁਰੂ ਅਮਰਦਾਸ ਜੀ · Siree Raag · Ang 35, 36 · 19 lines
Translations

ਸਿਰੀਰਾਗੁ ਮਹਲਾ ੩ ॥

sireeraag mahalaa 3 | Ang 35

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਆਪਣਾ ਭਉ ਤਿਨ ਪਾਇਓਨੁ; ਜਿਨ ਗੁਰ ਕਾ ਸਬਦੁ ਬੀਚਾਰਿ ॥

aapanaa bhau tin paaeon; jin gur kaa sabad beechaar | Ang 35

Sant Singh KhalsaThose who contemplate the Word of the Guru's Shabad are filled with the Fear of God.
Manmohan SinghThey who deliberate over Guru's hymns are blessed by the Lord with His fear.
Manmohan Singh (Punjabi)ਜੋ ਗੁਰਾਂ ਦੀ ਬਾਣੀ ਨੂੰ ਆਪਣੇ ਧਿਆਨ ਅੰਦਰ ਟਿਕਾਉਂਦੇ ਹਨ, ਉਨ੍ਹਾਂ ਨੂੰ ਸੁਆਮੀ ਆਪਣੇ ਡਰ ਦੀ ਦਾਤ ਦਿੰਦਾ ਹੈ।
Fareedkot Teekaਪਰਮੇਸ੍ਵਰ ਨੇ ਅਪਣਾ ਭੈ ਉਨ ਕੇ ਰਿਦੇ ਮੇਂ ਪਾਇਆ ਹੈ, ਜਿਨੋਂ ਨੇ ਗੁਰੋਂ ਕੇ ਉਪਦੇਸ਼ ਕਾ ਵੀਚਾਰ ਕੀਆ ਹੈ॥
Prof. Sahib Singhਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ।

ਪਦ ਅਰਥ ਪਾਇਓਨੁ = ਪਾਇਆ ਉਨਿ, ਉਸ ਪਰਮਾਤਮਾ ਨੇ ਪਾਇਆ। ਭਉ = ਡਰ, ਅਦਬ। ਤਿਨ = ਉਹਨਾਂ ਦੇ (ਹਿਰਦੇ ਵਿਚ)।

SikhNet (Spanish)La Reverencia por el Señor la tienen sólo aquéllos que meditan en la Palabra del Guru.

ਸਤਸੰਗਤੀ ਸਦਾ ਮਿਲਿ ਰਹੇ; ਸਚੇ ਕੇ ਗੁਣ ਸਾਰਿ ॥

satasangatee sadaa mil rahe; sache ke gun saar | Ang 35

Sant Singh KhalsaThey remain forever merged with the Sat Sangat, the True Congregation; they dwell upon the Glories of the True One.
Manmohan SinghThey ever remain united with society of saints and ponder over the excellences of the True One.
Manmohan Singh (Punjabi)ਉਹ ਹਮੇਸ਼ਾਂ ਸਾਧ-ਸੰਗਤ ਅੰਦਰ ਜੁੜੇ ਰਹਿੰਦੇ ਹਨ, ਅਤੇ ਸਤਿਪੁਰਖ ਦੀਆਂ ਸ਼੍ਰੇਸ਼ਟਤਾਈਆਂ ਦਾ ਧਿਆਨ ਧਾਰਦੇ ਹਨ।
Fareedkot Teekaਐਸੇ ਪੁਰਸ਼ ਸਤਸੰਗਤੋਂ ਮੇਂ ਸਦੀਵ ਹੀ ਮਿਲ ਰਹੇ ਹੈਂ ਔਰ ਸਚੇ ਪਰਮੇਸ੍ਵਰ ਕੇ ਗੁਣੋਂ ਕੋ (ਸਾਰਿ) ਸਮਾਲਤੇ ਹੈਂ, ਭਾਵ ਇਹ ਕਿ ਪਰਮੇਸ੍ਵਰ ਕੇ (ਗੁਨ) ਉਪਕਾਰੋਂ ਕੋ ਭੁਲਾਉਤੇ ਨਹੀਂ ਹੈ॥
Prof. Sahib Singhਉਹ ਬੰਦੇ ਸਦਾ-ਥਿਰ ਪ੍ਰਭੂ ਦੇ ਗੁਣ (ਆਪਣੇ ਹਿਰਦੇ ਵਿਚ) ਸਾਂਭ ਕੇ ਸਦਾ ਸਾਧ ਸੰਗਤਿ ਵਿਚ ਮਿਲੇ ਰਹਿੰਦੇ ਹਨ।

ਪਦ ਅਰਥ ਸਚੇ ਕੇ = ਸਦਾ-ਥਿਰ ਪ੍ਰਭੂ। ਸਾਰਿ = (ਹਿਰਦੇ ਵਿਚ) ਸੰਭਾਲ ਕੇ।

SikhNet (Spanish)Ellos se unen a la Saad Sangat, la Sociedad de los Santos, y los méritos del Uno Verdadero les son revelados.

ਦੁਬਿਧਾ ਮੈਲੁ ਚੁਕਾਈਅਨੁ; ਹਰਿ ਰਾਖਿਆ ਉਰ ਧਾਰਿ ॥

dubidhaa mail chukaaeean; har raakhiaa ur dhaar | Ang 35

Sant Singh KhalsaThey cast off the filth of their mental duality, and they keep the Lord enshrined in their hearts.
Manmohan SinghThey cast of filth of double mindedness and keep God clasped to their heart.
Manmohan Singh (Punjabi)ਉਹ ਦੁਚਿੱਤੇ-ਪਨ ਦੀ ਗਿਲਾਜ਼ਤ ਨੂੰ ਪਰ੍ਹੇ ਸੁਟ ਪਾਉਂਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
Fareedkot Teekaਤਾਂ ਤੇ (ਦੁਬਿਧਾ) ਦ੍ਵੈਤ ਭਾਵਨਾ ਰੂਪੀ ਮੈਲੁ (ਚੁਕਾਈਅਨੁ) ਨਿਬ੍ਰਿਤਿ ਕਰੀ ਹੈ, ਔਰ ਹਰੀ ਕੋ ਆਪਨੇ ਰਿਦੇ ਮੇਂ ਧਾਰਨ ਕਰ ਰਾਖਿਆ ਹੈ॥
Prof. Sahib Singhਉਸ (ਪਰਮਾਤਮਾ) ਨੇ ਆਪ ਉਹਨਾਂ ਬੰਦਿਆਂ ਦੀ ਦੁਬਿਧਾ ਦੀ ਮੈਲ ਦੂਰ ਕਰ ਦਿੱਤੀ ਹੈ, ਉਹ ਬੰਦੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।

ਪਦ ਅਰਥ ਦੁਬਿਧਾ = ਦੁ-ਕਿਸਮਾ-ਪਨ, ਮੇਰ-ਤੇਰ, ਡਾਂਵਾਂ ਡੋਲ ਹਾਲਤ। ਚੁਕਾਈਅਨੁ = ਚੁਕਾਈ ਉਨਿ, ਉਸ ਪਰਮਾਤਮਾ ਨੇ ਦੂਰ ਕਰ ਦਿੱਤੀ। ਉਰ ਧਾਰਿ = ਹਿਰਦੇ ਵਿਚ ਧਾਰ ਕੇ।

SikhNet (Spanish)Ellos limpian las inmundicias de su duda y llevan al Señor en su corazón.

ਸਚੀ ਬਾਣੀ ਸਚੁ ਮਨਿ; ਸਚੇ ਨਾਲਿ ਪਿਆਰੁ ॥੧॥

sachee baanee sach man; sache naal piaar |1| Ang 35

Sant Singh KhalsaTrue is their speech, and true are their minds. They are in love with the True One. ||1||
Manmohan SinghTrue is their speech, true their mind and with True Lord do they bear affection.
Manmohan Singh (Punjabi)ਸੱਚੀ ਹੈ ਉਨ੍ਹਾਂ ਦੀ ਬੋਲ ਚਾਲ, ਸੱਚਾ ਉਨ੍ਹਾਂ ਦਾ ਚਿੱਤ ਅਤੇ ਸਚੇ ਸੁਆਮੀ ਦੀ ਸਾਥ ਹੀ ਉਨ੍ਹਾਂ ਦੀ ਪ੍ਰੀਤ ਹੈ।
Fareedkot Teekaਸੋ ਮਹਾਤਮਾ ਜਨ ਬਾਣੀ ਭੀ (ਸਚੀ) ਪਰਮੇਸ੍ਵਰ ਸੰਬੰਧੀ ਬੋਲਤੇ ਹੈਂ, ਔਰ ਮਨ ਕਰ ਕੇ ਭੀ ਸਚੁ ਸਰੂਪੁ ਵਾਹਿਗੁਰੂ ਕਾ ਧ੍ਯਾਨ ਕਰਤੇ ਹੈਂ, ਪੁਨਃ ਤਨ ਕਰ ਕੇ ਭੀ ਸਚੇ ਪਰਮੇਸ੍ਵਰ ਸੇ ਪ੍ਯਾਰ ਕਰਤੇ ਹੈਂ॥੧॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ॥੧॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ॥੧॥

SikhNet (Spanish)Su discurso es verdadero, su mente también lo es, y no aman a nadie más que al Uno Verdadero. (1)

ਮਨ ਮੇਰੇ; ਹਉਮੈ ਮੈਲੁ ਭਰ ਨਾਲਿ ॥

man mere; haumai mail bhar naal | Ang 35

Sant Singh KhalsaO my mind, you are filled with the filth of egotism.
Manmohan SinghO my mind! thou art filled with the dirt of ego.
Manmohan Singh (Punjabi)ਹੇ ਮੇਰੇ ਮਨੂਏ! ਤੂੰ ਹੰਕਾਰ ਦੀ ਗੰਦਗੀ ਨਾਲ ਭਰਿਆ ਹੋਇਆ ਹੈ।
Fareedkot Teekaਹੇ ਮੇਰੇ ਮਨ! ਜੀਵ ਤੋ ਅਹੰਤਾ ਮਮਤਾ ਰੂਪੀ ਮੈਲ ਕੇ ਸਾਥ (ਭਰ) ਪੂਰਨ ਹੋ ਰਹੇ ਹੈਂ॥
Prof. Sahib Singhਹੇ ਮੇਰੇ ਮਨ! ਸੰਸਾਰ-ਸਮੁੰਦਰ ਵਿਚ ਹਉਮੈ ਦੀ ਮੈਲ (ਪ੍ਰਬਲ) ਹੈ।

ਪਦ ਅਰਥ ਭਰਨਾਲਿ = ਭਰਨਾਲ ਵਿਚ, ਸਮੁੰਦਰ ਵਿਚ, ਸੰਸਾਰ-ਸਮੁੰਦਰ ਵਿਚ {ਵੇਖੋ ਭਾਈ ਗੁਰਦਾਸ ਜੀ ਵਾਰ ੨੬, ਪਉੜੀ ੮}।

SikhNet (Spanish)Oh mi mente, estás manchada con la suciedad del ego.

ਹਰਿ ਨਿਰਮਲੁ ਸਦਾ ਸੋਹਣਾ; ਸਬਦਿ ਸਵਾਰਣਹਾਰੁ ॥੧॥ ਰਹਾਉ ॥

har niramal sadaa sohanaa; sabad savaaranahaar |1| rahaau | Ang 35

Sant Singh KhalsaThe Immaculate Lord is eternally Beautiful. We are adorned with the Word of the Shabad. ||1||Pause||
Manmohan SinghThe Immaculate Lord is ever beautiful. His word is the regenerator of man. Pause.
Manmohan Singh (Punjabi)ਪਵਿੱਤਰ ਪ੍ਰਭੂ ਸਦਾ ਹੀ ਸੁੰਦਰ ਹੈ। ਉਸ ਦੀ ਬਾਣੀ ਬੰਦੇ ਦਾ ਸੁਧਾਰ ਕਰਣਹਾਰ ਹੈ। ਠਹਿਰਾਉ।
Fareedkot Teekaਔਰ ਹਰੀ ਜੋ ਹੈ, ਸੋ ਅਹੰਤਾ ਮਮਤਾ ਰੂਪੀ ਮੈਲ ਸੇ ਰਹਿਤ ਹੈ, ਪੁਨਃ ਸੁੰਦਰ ਸਰੂਪ ਹੈ, ਭਾਵ ਏਹ ਕਿ ਅਸੰਗਤਾਦਿ ਸੁੰਦਰਤਾ ਸਹਿਤ ਹੈਂ। ਗੁਰੋਂ ਕਾ ਜੋ (ਸਬਦਿ) ਉਪਦੇਸ਼ ਹੈ, ਸੋ ਸਵਾਰਣ ਵਾਲਾ ਅਰਥਾਤ ਅਹੰਤਾ ਮਮਤਾ ਮੈਲ ਸੇ ਰਹਿਤ ਕਰਨੇ ਵਾਲਾ ਹੈ॥
Prof. Sahib Singhਪਰਮਾਤਮਾ (ਇਸ) ਮੈਲ ਤੋਂ ਬਿਨਾ ਹੈ ਤੇ (ਇਸ ਵਾਸਤੇ) ਸਦਾ ਸੋਹਣਾ ਹੈ। (ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ ਸੋਹਣਾ ਬਣਾਣ ਦੇ ਸਮਰੱਥ ਹੈ (ਹੇ ਮਨ! ਤੂੰ ਭੀ ਗੁਰੂ ਦੇ ਸ਼ਬਦ ਵਿਚ ਜੁੜ) ॥੧॥ ਰਹਾਉ ॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ)। ਸਵਾਰਣਹਾਰੁ = ਸੋਹਣਾ ਬਣਾਣ ਦੇ ਸਮਰੱਥ॥੧॥ਰਹਾਉ॥

SikhNet (Spanish)Sólo la Palabra del Señor te puede volver pura y beatificar. (1-Pausa)

ਸਚੈ ਸਬਦਿ ਮਨੁ ਮੋਹਿਆ; ਪ੍ਰਭਿ ਆਪੇ ਲਏ ਮਿਲਾਇ ॥

sachai sabad man mohiaa; prabh aape le milaae | Ang 35

Sant Singh KhalsaGod joins to Himself those whose minds are fascinated with the True Word of His Shabad.
Manmohan SinghThe Lord unites with Himself those, whose soul the True Word has fascinated.
Manmohan Singh (Punjabi)ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੀ ਆਤਮਾ ਨੂੰ ਸੱਚੇ ਸ਼ਬਦ ਨੇ ਮੋਹਤ ਕਰ ਲਿਆ ਹੈ।
Fareedkot Teekaਸਚੇ ਗੁਰ ਸਬਦਿ ਕਰ ਕੇ ਤਿਨ ਪੁਰਸ਼ੋਂ ਕਾ ਮਨ ਮੋਹਿਤ ਹੂਆ ਹੈ, ਸੋ ਵਾਹਿਗੁਰੂ ਨੇ ਕਿਰਪਾ ਕਰ ਕੇ ਆਪ ਸਤ ਸੰਗਤਿ ਮੇਂ ਮਿਲਾਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ।

ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ। ਪ੍ਰਭਿ = ਪ੍ਰਭੂ ਨੇ।

SikhNet (Spanish)Aquéllos que aman la Palabra Verdadera, el Señor los une en Su Propio Ser. Su Alma se sumerge en el Alma Universal, en el Nombre del Señor.

ਅਨਦਿਨੁ ਨਾਮੇ ਰਤਿਆ; ਜੋਤੀ ਜੋਤਿ ਸਮਾਇ ॥

anadin naame ratiaa; jotee jot samaae | Ang 35

Sant Singh KhalsaNight and day, they are attuned to the Naam, and their light is absorbed into the Light.
Manmohan SinghNight and day, they remain imbued with God's Name and their light is absorbed in the Supreme Light.
Manmohan Singh (Punjabi)ਰੈਣ ਦਿਹੁੰ ਉਸ ਹਰੀ ਨਾਮ ਨਾਲ ਰੰਗੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਰੋਸ਼ਨੀ ਪਰਮ ਰੋਸ਼ਨੀ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਫਿਰਿ ਰਾਤ ਦਿਨੇ ਨਾਮ ਕੇ ਬੀਚ ਰੰਗਿਆ ਹੋਇਆ ਉਨ ਪੁਰਸ਼ੋਂ ਕੀ (ਜੋਤਿ) ਚੈਤੰਨ ਸਤਾ (ਜੋਤੀ) ਵਾਹਿਗੁਰੂ ਮੇਂ ਸਮਾਇ ਗਈ ਹੈ॥
Prof. Sahib Singhਹਰ ਵੇਲੇ ਪ੍ਰਭੂ ਦੇ ਨਾਮ ਵਿਚ ਹੀ ਰੰਗੇ ਰਹਿਣ ਕਰ ਕੇ ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜੋਤੀ = ਪਰਮਾਤਮਾ ਦੀ ਜੋਤਿ ਵਿਚ।

SikhNet (Spanish)Es a través de la luz interior que Dios nos es revelado

ਜੋਤੀ ਹੂ ਪ੍ਰਭੁ ਜਾਪਦਾ; ਬਿਨੁ ਸਤਗੁਰ. ਬੂਝ ਨ ਪਾਇ ॥

jotee hoo prabh jaapadaa; bin satagur. boojh na paae | Ang 35

Sant Singh KhalsaThrough His Light, God is revealed. Without the True Guru, understanding is not obtained.
Manmohan SinghThrough (inner) light alone, the Lord is revealed. Without the true Guru understanding is not procured.
Manmohan Singh (Punjabi)ਕੇਵਲ (ਅੰਦਰੂਨੀ) ਚਾਨਣ ਰਾਹੀਂ ਹੀ ਸਾਹਿਬ ਪਰਗਟ ਹੁੰਦਾ ਹੈ। ਸੱਚੇ ਗੁਰਾਂ ਦੇ ਬਗੈਰ ਗਿਆਤ ਪਰਾਪਤ ਨਹੀਂ ਹੁੰਦੀ।
Fareedkot Teeka(ਜੋਤੀ) ਸੂਰਜ ਚੰਦ੍ਰਮਾਦਿਕ ਜੈਸੇ ਸੂਰਜ ਕੀ ਸਤਾ ਕੋ ਪਾਇ ਕਰ ਕੇ ਨੇਤ੍ਰ ਸੂਰਜ ਕੋ ਦੇਖਤੇ ਹੈਂ, ਤੈਸੇ ਤਿਸ (ਜੋਤੀ) ਵਾਹਿਗੁਰੂ ਕੀ (ਜੋਤ) ਚੈਤੰਨ ਸੱਤਾ ਕੋ ਪਾਇ ਕਰ ਕੇ ਹੀ ਤਿਸ ਕੋ ਜਾਨੀਤਾ ਹੈ। ਪਰੰਤੂ ਸਤਿਗੁਰੋਂ ਸੇ ਬਿਨਾਂ ਏਹ ਐਸੀ (ਬੂਝ) ਸਮਝ ਪ੍ਰਾਪਤਿ ਨਹੀਂ ਹੋਤੀ ਹੈ, ਭਾਵ ਏਹ ਕਿ ਆਤਮਾ ਕੋ ਸਰਬ ਮੇਂ ਏਕ ਰਸ ਵ੍ਯਾਪਕ ਔਰ ਸਰਬ ਕਾ ਪ੍ਰਕਾਸਕੂ ਸਮਝਨਾ ਸਤਿਗੁਰੂ ਕੇ ਉਪਦੇਸ਼ ਸੇ ਹੋਤਾ ਹੈ॥
Prof. Sahib Singhਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿੱਸਦਾ ਹੈ, ਪਰ ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ।

ਪਦ ਅਰਥ ਹੂ = ਤੋਂ ਹੀ। ਜੋਤੀ ਹੂ = ਅੰਦਰਲੇ ਚਾਨਣ ਤੋਂ ਹੀ। ਜਾਪਦਾ = ਦਿੱਸਦਾ ਹੈ। ਬੂਝ = ਸਮਝ।

SikhNet (Spanish)y esa Luz surge del Guru Verdadero.

ਜਿਨ ਕਉ ਪੂਰਬਿ ਲਿਖਿਆ; ਸਤਗੁਰੁ ਭੇਟਿਆ ਤਿਨ ਆਇ ॥੨॥

jin kau poorab likhiaa; satagur bhettiaa tin aae |2| Ang 35

Sant Singh KhalsaThe True Guru comes to meet those who have such pre-ordained destiny. ||2||
Manmohan SinghThe True Guru comes and meets those, for whom there is such a pre-ordained writ.
Manmohan Singh (Punjabi)ਸੱਚੇ ਗੁਰੂ ਜੀ ਆ ਕੇ ਉਨ੍ਹਾਂ ਨੂੰ ਮਿਲ ਪੈਦੇ ਹਨ, ਜਿਨ੍ਹਾਂ ਲਈ ਪਰਾਪੂਰਬਲੀ ਐਸੀ ਲਿਖਤਾਕਾਰ ਹੁੰਦੀ ਹੈ।
Fareedkot Teekaਜਿਨ ਕੋ ਪੂਰਬ ਜਨਮੋਂ ਕਾ ਪੁੰਨ ਲਿਖਾ ਹੂਆ ਥਾ, ਜਗਤ ਮੇਂ ਆਇ ਕਰ ਤਿਨ ਕੋ ਸਤਿਗੁਰੂ ਕਾ ਮਿਲਾਪੁ ਹੂਆ ਹੈ॥੨॥
Prof. Sahib Singh(ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ ॥੨॥

ਪਦ ਅਰਥ ਭੇਟਿਆ = ਮਿਲਿਆ॥੨॥

SikhNet (Spanish)Los que gozan de ese Destino, reciben al Guru en sus brazos. (2)

ਵਿਣੁ ਨਾਵੈ. ਸਭ ਡੁਮਣੀ; ਦੂਜੈ ਭਾਇ ਖੁਆਇ ॥

vin naavai. sabh ddumanee; doojai bhaae khuaae | Ang 35

Sant Singh KhalsaWithout the Name, all are miserable. In the love of duality, they are ruined.
Manmohan SinghWithout the Name every one is miserable and is ruined by duality.
Manmohan Singh (Punjabi)ਨਾਮ ਦੇ ਬਗੈਰ ਹਰ ਕੋਈ ਅਵਾਜਾਰ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਤਬਾਹ ਕਰ ਛਡਿਆ ਹੈ।
Fareedkot Teekaਹੇ ਭਾਈ! ਬਿਨਾਂ ਹਰੀ ਨਾਮ ਤੇ ਸਭ ਸ੍ਰਿਸਟੀ (ਡੁਮਣੀ) ਦੁਖੀ ਵਾ ਦੁਚਿਤੀ ਹੈ, ਕਿਉਂਕਿ ਦ੍ਵੈਤ ਭਾਵਨਾ ਕਰ ਕੇ (ਖੁਆਇ) ਭੂਲੀ ਹੂਈ ਹੈ॥
Prof. Sahib Singhਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿਚ ਫਸੀ ਰਹਿੰਦੀ ਹੈ, ਤੇ ਮਾਇਆ ਦੇ ਪਿਆਰ ਵਿਚ (ਪੈ ਕੇ ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦੀ ਹੈ।

ਪਦ ਅਰਥ ਡੁਮਣੀ = ਦੁ-ਮਨੀ, ਦੁ-ਦਿੱਤੀ, ਦੁਬਿਧਾ ਵਿਚ ਫਸੀ ਹੋਈ। ਦੂਜੈ ਭਾਇ = ਹੋਰ ਪਿਆਰ ਵਿਚ। ਖੁਆਇ = ਖੁੰਝ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ।

SikhNet (Spanish)Sin el Nombre del Señor todos sufren y se retuercen por la dualidad.

ਤਿਸੁ ਬਿਨੁ. ਘੜੀ ਨ ਜੀਵਦੀ; ਦੁਖੀ ਰੈਣਿ ਵਿਹਾਇ ॥

tis bin. gharree na jeevadee; dukhee rain vihaae | Ang 35

Sant Singh KhalsaWithout Him, I cannot survive even for an instant, and my life-night passes in anguish.
Manmohan SinghWithout Him (the soul) cannot live in peace even for an instant and passes her night (life) in anguish.
Manmohan Singh (Punjabi)ਉਸ ਦੇ ਬਾਝੋਂ (ਆਤਮਾ) ਮੁਹਤ ਭਰ ਭੀ ਸੁਖੀ ਨਹੀਂ ਜੀਉਂਦੀ ਤੇ ਆਪਣੀ ਰਾਤਰੀ (ਜੀਵਨ) ਤਕਲੀਫ ਵਿੱਚ ਗੁਜਾਰਦੀ ਹੈ।
Fareedkot Teekaਤਿਸ ਵਾਹਿਗੁਰੂ ਸੇ ਬਿਨਾ ਏਕ ਘੜੀ ਮਾਤ੍ਰ ਭੀ ਸ੍ਰਿਸਟੀ ਸੁਖ ਪੂਰਬਕ ਨਹੀਂ ਜੀਵਤੀ ਹੈ, ਤਾਂ ਤੇ ਤਿਨ ਕੀ ਰਾਤ੍ਰ ਭਾਵ ਅਵਸਥਾ ਦੁਖੋਂ ਸਹਿਤ ਬਿਤੀਤ ਹੋਤੀ ਹੈ॥
Prof. Sahib Singhਉਸ (ਪ੍ਰਭੂ-ਨਾਮ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ।

ਪਦ ਅਰਥ ਤਿਸੁ ਬਿਨ = ਉਸ (ਨਾਮ) ਤੋਂ ਬਿਨਾ। ਜੀਵਦੀ = ਆਤਮਕ ਜੀਵਨ ਪ੍ਰਾਪਤ ਕਰਦੀ। ਰੈਣਿ = (ਜ਼ਿੰਦਗੀ ਦੀ) ਰਾਤ। ਦੁਖੀ = ਦੁੱਖਾਂ ਵਿਚ।

SikhNet (Spanish)No vivo ni un instante sin Él, si así lo hiciera, mis noches pasarían en pleno sufrimiento.

ਭਰਮਿ ਭੁਲਾਣਾ ਅੰਧੁਲਾ; ਫਿਰਿ ਫਿਰਿ ਆਵੈ ਜਾਇ ॥

bharam bhulaanaa andhulaa; fir fir aavai jaae | Ang 35

Sant Singh KhalsaWandering in doubt, the spiritually blind come and go in reincarnation, over and over again.
Manmohan SinghThe blind one, gone astray in doubt, continues coming and going over and over again
Manmohan Singh (Punjabi)ਵਹਿਮਾਂ ਅੰਦਰ ਘੁਸਿਆ ਹੋਇਆ ਅੰਨ੍ਹਾ ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਯਾਂ ਤੇ ਭਰਮਿ ਕਰ ਕੇ ਭੂਲਾ ਹੂਆ (ਅੰਧੁਲਾ) ਅਗਯਾਨੀ ਜੀਵ (ਫਿਰਿ ਫਿਰਿ) ਵਾਰੰਵਾਰ ਚੌਰਾਸੀ ਮੇਂ (ਆਵੈ ਜਾਇ) ਜਨਮਤਾ ਔਰ ਮਰਤਾ ਹੈ॥☬ਪ੍ਰਸ਼ਨ: ਐਸਾ ਜੀਵ ਕਬੀ ਚੌਰਾਸੀ ਤੇ ਛੁਟਤਾ ਭੀ ਹੈ ਵਾ ਨਹੀਂ?☬ਉੱਤਰ:
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ।

ਪਦ ਅਰਥ ਅੰਧੁਲਾ = (ਮਾਇਆ ਦੇ ਮੋਹ ਵਿਚ) ਅੰਨ੍ਹਾ।

SikhNet (Spanish)El que vive en la duda y en la oscuridad, va y viene en vano.

ਨਦਰਿ ਕਰੇ ਪ੍ਰਭੁ ਆਪਣੀ; ਆਪੇ ਲਏ ਮਿਲਾਇ ॥੩॥

nadar kare prabh aapanee; aape le milaae |3| Ang 35

Sant Singh KhalsaWhen God Himself bestows His Glance of Grace, He blends us into Himself. ||3||
Manmohan SinghIf the Lord shows His mercy, He blends man with Himself.6
Manmohan Singh (Punjabi)ਜੇਕਰ ਸਾਹਿਬ ਆਪਣੀ ਰਹਿਮਤ ਧਾਰੇ, ਤਾਂ ਉਹ ਇਨਸਾਨ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜਬ ਵਾਹਿਗੁਰੂ ਅਪਨੀ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ, ਤੋ ਆਪ ਹੀ ਆਪਨੇ ਸਾਥ ਅਭੇਦ ਕਰ ਲੇਤਾ ਹੈ॥੩॥☬ਨਨੂੰ: ਪਰਮੇਸ੍ਵਰ ਕੀ ਕਿਰਪਾ ਦ੍ਰਿਸ੍ਟੀ ਹੋਨੇ ਮੇਂ ਕੌਨ ਸਾ ਪ੍ਰਤਿਬੰਧੁ ਹੈ?☬ਉੱਤਰ:
Prof. Sahib Singhਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਆਪ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥

ਪਦ ਅਰਥ ਪ੍ਰਭੂ ਆਪੇ ਲਏ ਮਿਲਾਇ = {ਨੋਟ: ਵੇਖੋ ਬੰਦ ਨੰ: ੨ ਵਿਚ "ਪ੍ਰਭਿ ਆਪੇ ਲਏ ਮਿਲਾਇ।'' ਇਹਨਾਂ ਦੇ ਅਰਥਾਂ ਵਿਚ ਦੇ ਵਿਆਕਰਨਿਕ ਫ਼ਰਕ ਦਾ ਧਿਆਨ ਰੱਖਣ ਦੀ ਲੋੜ ਹੈ}॥੩॥

SikhNet (Spanish)Aquél que obtiene Su Gracia, el Señor lo une a Su Ser. (3)

ਸਭੁ ਕਿਛੁ ਸੁਣਦਾ ਵੇਖਦਾ; ਕਿਉ ਮੁਕਰਿ ਪਇਆ ਜਾਇ ॥

sabh kichh sunadaa vekhadaa; kiau mukar peaa jaae | Ang 36

Sant Singh KhalsaHe hears and sees everything. How can anyone deny Him?
Manmohan SinghThe Lord Hears and Sees every thing. How can, then, man refuse to admit?
Manmohan Singh (Punjabi)ਸੁਆਮੀ ਸਾਰਾ ਕੁਝ ਸ੍ਰਵਣ ਕਰਦਾ ਤੇ ਦੇਖਦਾ ਹੈ। ਆਦਮੀ ਕਿਸ ਤਰ੍ਹਾਂ ਇਨਕਾਰੀ ਹੋ ਸਕਦਾ ਹੈ?
Fareedkot Teekaਵਾਹਿਗੁਰੂ ਜੀਵੋਂ ਕੇ ਸਰਬ ਸਬਦੋਂ ਕੋ ਸੁਨਤਾ ਹੈ ਔਰੁ ਸਰਬ ਕਰਮੋਂ ਕੋ ਦੇਖਤਾ ਹੈ (ਕਿਉ ਮੁਕਰਿ ਪਇਆ ਜਾਇ) ਕੈਸੇ ਮੁਕਰਾ ਜਾਵੈ, ਅਰਥਾਤ ਜੀਵ ਕੋ ਮਨਮੁਖਤਾ ਕਰ ਕੇ ਐਸਾ ਸ੍ਵਭਾਵ ਪੜ ਰਹਾ ਹੈ ਕਿ ਅਸੁਭ ਕਰਮ ਕੋ ਕਰਤਾ ਹੈ ਔਰੁ ਕਰ ਕੇ ਮੁਕਰ ਜਾਤਾ ਹੈ, ਯਾਂ ਤੇ ਪਰਮੇਸ੍ਵਰ ਕੀ ਕ੍ਰਿਪਾ ਦ੍ਰਿਸ੍ਟੀ ਮੇਂ ਕਪਟੁ ਹੀ ਪ੍ਰਤਿਬੰਧੁ ਹੈ। ਜੈਸੇ ਚੋਰ ਕੀ ਚੋਰੀ ਕਰਨੇ ਕੋ ਰਾਜਾ ਜਾਨਤਾ ਭੀ ਹੋ, ਪਰ ਪੂਛੇ ਤੇ ਚੋਰੁ ਮੁਕਰ ਹੀ ਜਾਤਾ ਹੈ। ਔਰੁ ਜੋ ਮੁਕਰਤਾ ਹੈ ਤਿਸ ਪਰ ਰਾਜਾ ਕਾ ਅਧਿਕ ਕੋਪੁ ਹੋਤਾ ਹੈ, ਔਰੁ ਤਾਂ ਕੋ ਅਧਿਕ ਹੀ ਸਾਸਨਾ ਮਿਲਤੀ ਹੈ। ਔਰੁ ਜੋ ਨਾ ਮੁਕਰੇ ਹੈ ਤਿਸ ਪਰ ਕਿਰਪਾ ਹੋਤੀ ਹੈ। ਤੈਸੇ ਹੀ ਈਹਾਂ ਜਾਨਨਾ, ਇਸ ਕੋ ਸਪਸ਼੍ਟ ਕਰਤੇ ਹੈਂ॥
Prof. Sahib Singh(ਅਸੀਂ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਚਿਤਵਦੇ ਹਾਂ) ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ (ਇਸ ਵਾਸਤੇ ਉਸ ਦੀ ਹਜ਼ੂਰੀ ਵਿਚ ਆਪਣੇ ਕੀਤੇ ਤੇ ਚਿਤਵੇ ਮੰਦ ਕਰਮਾਂ ਤੋਂ) ਮੁੱਕਰਿਆ ਨਹੀਂ ਜਾ ਸਕਦਾ।
SikhNet (Spanish)El Señor lo ve todo en nosotros, escucha todo de nosotros, ¿cómo podemos entonces negar Su Presencia?

ਪਾਪੋ ਪਾਪੁ ਕਮਾਵਦੇ; ਪਾਪੇ ਪਚਹਿ ਪਚਾਇ ॥

paapo paap kamaavade; paape pacheh pachaae | Ang 36

Sant Singh KhalsaThose who sin again and again, shall rot and die in sin.
Manmohan SinghThey, who commit sins upon sins, putrefy and die in sins.
Manmohan Singh (Punjabi)ਜੋ ਗੁਨਾਹਾਂ ਉਤੇ ਗੁਨਾਹ ਕਰਦੇ ਹਨ, ਉਹ ਗੁਨਾਹਾਂ ਅੰਦਰ ਹੀ ਗਲ-ਸੜ ਕੇ ਮਰ ਜਾਂਦੇ ਹਨ।
Fareedkot Teekaਤਾਂ ਤੇ ਜੋ ਮਨਮੁਖ ਜੀਵ ਹੈਂ, ਸੋ ਪਾਪ ਹੀ ਪਾਪ ਕਰਤੇ ਹੈਂ, ਔਰ ਤਿਨ ਪਾਪੋਂ ਮੇਂ ਆਪ ਤੋ (ਪਰੇ) ਜਲੇ ਹੈਂ, ਪੁਨਃ ਔਰੁ ਭੀ ਜੋ ਤਿਨ ਕੇ ਸੰਗੀ ਹੈਂ, ਤਿਨ ਕੋ ਪਾਪੋਂ ਮੇਂ ਜਲਾਉਤੇ ਹੈਂ॥
Prof. Sahib Singh(ਤਾਹੀਏਂ) ਜੇਹੜੇ ਬੰਦੇ (ਸਾਰੀ ਉਮਰ) ਪਾਪ ਹੀ ਪਾਪ ਕਮਾਂਦੇ ਰਹਿੰਦੇ ਹਨ, ਉਹ (ਸਦਾ) ਪਾਪ ਵਿਚ ਸੜਦੇ ਭੁੱਜਦੇ ਰਹਿੰਦੇ ਹਨ।

ਪਦ ਅਰਥ ਪਾਪੋ ਪਾਪੁ = ਪਾਪ ਹੀ ਪਾਪ। ਪਚਹਿ = ਖ਼ੁਆਰ ਹੁੰਦੇ ਹਨ। ਪਾਪੇ = ਪਾਪਿ ਹੀ, ਪਾਪ ਵਿਚ ਹੀ।

SikhNet (Spanish)Los que cometen error tras error son arrastrados por sus mismas faltas,

ਸੋ ਪ੍ਰਭੁ ਨਦਰਿ. ਨ ਆਵਈ; ਮਨਮੁਖਿ ਬੂਝ. ਨ ਪਾਇ ॥

so prabh nadar. na aavee; manamukh boojh. na paae | Ang 36

Sant Singh KhalsaGod's Glance of Grace does not come to them; those self-willed manmukhs do not obtain understanding.
Manmohan SinghThat Lord they perceive not. The self-willed obtain not understanding.
Manmohan Singh (Punjabi)ਉਹ ਸੁਆਮੀ ਨੂੰ ਉਹ ਨਹੀਂ ਵੇਖਦੇ। ਆਪ-ਹੁਦਰਿਆਂ ਨੂੰ ਸਮਝ ਪਰਾਪਤ ਨਹੀਂ ਹੁੰਦੀ।
Fareedkot Teekaਸੋ ਪ੍ਰਭੂ ਦ੍ਰਿਸ੍ਟੀ ਮੇਂ ਨਹੀਂ ਆਉਤਾ, ਕਿਉਂਕਿ ਮਨਮੁਖਤਾ ਕਰ ਕੇ (ਬੂਝ) ਸਮਝ ਨਹੀਂ ਪਾਉਤੇ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹ) ਸਮਝ ਨਹੀਂ ਪੈਂਦੀ, ਉਸ ਨੂੰ ਉਹ (ਸਭ ਕੁਝ ਵੇਖਣ ਸੁਣਨ ਵਾਲਾ) ਪਰਮਾਤਮਾ ਨਜ਼ਰ ਨਹੀਂ ਆਉਂਦਾ।

ਪਦ ਅਰਥ ਪਾਇ = (ਬੂਝ) ਪਾਇ, ਸਮਝ ਹਾਸਲ ਕਰਦਾ ਹੈ।

SikhNet (Spanish)pues ellos no ven a su Señor, son arrogantes Manmukjs y no pueden concebir así a Dios.

ਜਿਸੁ ਵੇਖਾਲੇ ਸੋਈ ਵੇਖੈ; ਨਾਨਕ ਗੁਰਮੁਖਿ ਪਾਇ ॥੪॥੨੩॥੫੬॥

jis vekhaale soee vekhai; naanak guramukh paae |4|23|56| Ang 36

Sant Singh KhalsaThey alone see the Lord, unto whom He reveals Himself. O Nanak, the Gurmukhs find Him. ||4||23||56||
Manmohan SinghHe alone, whom God shows, sees Him. O Nanak! through the Guru He is obtained.
Manmohan Singh (Punjabi)ਕੇਵਲ ਉਹੀ ਜਿਸ ਨੂੰ ਵਾਹਿਗੁਰੂ ਵਿਖਾਲਦਾ ਹੈ ਉਸ ਨੂੰ ਵੇਖਦਾ ਹੈ। ਗੁਰਾਂ ਦੁਆਰਾ ਹੇ ਨਾਨਕ! ਉਹ ਪਾਇਆ ਜਾਂਦਾ ਹੈ।
Fareedkot Teekaਔਰ ਜਿਸ ਗੁਰਮੁਖ ਪੁਰਸ ਕੋ ਏਹਿ ਬੂਝ ਕਾ ਰਸਤਾ ਵਾਹਿਗੁਰੂ (ਵੇਖਾਲੇ) ਦਿਖਲਾਉਤਾ ਹੈ, ਸੋਈ ਇਸ ਰਸਤੇ ਕੋ ਪਾਇ ਕਰ ਕੇ ਵਾਹਿਗੁਰੂ ਕੋ ਦੇਖਤਾ ਹੈ॥੪॥੨੩॥੫੬॥
Prof. Sahib Singh(ਪਰ ਕਿਸੇ ਜੀਵ ਦੇ ਭੀ ਕੀ ਵੱਸ?) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਆਪ ਵਿਖਾਂਦਾ ਹੈ, ਉਹੀ (ਉਸ ਨੂੰ) ਵੇਖ ਸਕਦਾ ਹੈ, ਉਸੇ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਇਹ ਸਮਝ ਪੈਂਦੀ ਹੈ ॥੪॥੨੩॥੫੬॥{35-36}
SikhNet (Spanish)Solamente Lo ve aquél con quien Él está Complacido. Dice Nanak, es a través del Guru que uno encuentra a Dios en su interior. (4-23-56)
Answers quote the Granth verbatim with Ang citations. AI commentary is not Gurbani and not a religious ruling.