ੴ

ਸਿੱਖਬਾਣੀ · SikhBani

ਕੋਟਿ ਜਨਮ ਭ੍ਰਮਤੌ ਬਹੁ ਭਾਂਤੀ ਥਿਤਿ ਨਹੀ ਕਤਹੂ ਪਾਈ ॥

kott janam bhramatau bahu bhaantee thit nahee katahoo paaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1224 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮੈਲਾ; ਹਰਿ ਕੇ ਨਾਮ ਬਿਨੁ. ਜੀਉ ॥

mailaa; har ke naam bin. jeeo |

Sant Singh KhalsaWithout the Name of the Lord, the soul is polluted.
Manmohan SinghImpure is the mortal without the Lord's Name.
Manmohan Singh (Punjabi)ਪਲੀਤ ਹੈ ਪ੍ਰਾਣੀ, ਪ੍ਰਭੂ ਦੇ ਨਾਮ ਦੇ ਬਗੈਰ।
Fareedkot Teekaਹਰੀ ਕੇ ਨਾਮ ਸੇ ਬਿਨਾ ਇਹੁ ਜੀਉ ਮਲੀਨ ਹੋ ਰਹਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਜੀਵ ਵਿਕਾਰਾਂ ਨਾਲ ਭਰਿਆ ਰਹਿੰਦਾ ਹੈ।

ਪਦ ਅਰਥ ਮੈਲਾ = ਵਿਕਾਰਾਂ ਨਾਲ ਭਰਿਆ ਹੋਇਆ। ਜੀਉ = ਜੀਵ।

SikhNet (Spanish)Sin el Nombre del Señor el Alma se vuelve impura.

ਤਿਨਿ ਪ੍ਰਭਿ ਸਾਚੈ. ਆਪਿ ਭੁਲਾਇਆ; ਬਿਖੈ ਠਗਉਰੀ ਪੀਉ ॥੧॥ ਰਹਾਉ ॥

tin prabh saachai. aap bhulaaeaa; bikhai tthgauree peeo |1| rahaau |

Sant Singh KhalsaThe True Lord God has Himself administered the intoxicating drug of corruption, and led the mortal astray. ||1||Pause||
Manmohan SinghMinistering to him the poison of sins, He, the true Lord has, of Himself, strayed him. Pause.
Manmohan Singh (Punjabi)ਉਸ ਨੂੰ ਪਾਪਾਂ ਦੀ ਦਵਾਈ ਪਿਲਾ ਕੇ, ਉਸ ਸੱਚੇ ਸਾਈਂ ਨੇ ਖੁਦ ਹੀ ਉਸ ਨੂੰ ਕੁਰਾਹੇ ਪਾਇਆ ਹੋਇਆ ਹੈ। ਠਹਿਰਾਓ।
Fareedkot Teekaਬਿਖੈ ਰੂਪੀ ਠਗ ਬੂਟੀ (ਪੀਉ) ਪਿਲਾਇ ਕਰ ਕੇ ਤਿਨ ਸਚੇ ਪ੍ਰਭੂ ਨੇ ਜੀਵ ਕੋ ਕਰਮਾਨੁਸਾਰ ਆਪ ਹੀ ਭੁਲਾਇਆ ਹੂਆ ਹੈ॥੧॥ ਰਹਾਉ ॥
Prof. Sahib Singh(ਪਰ ਜੀਵ ਦੇ ਭੀ ਕੀਹ ਵੱਸ?) ਉਸ ਸਦਾ-ਥਿਰ ਪ੍ਰਭੂ ਨੇ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ ਕਿ ਵਿਸ਼ਿਆਂ ਦੀ ਠਗ-ਬੂਟੀ (ਘੋਟ ਘੋਟ ਕੇ) ਪੀਂਦਾ ਰਹੁ ॥੧॥ ਰਹਾਉ ॥

ਪਦ ਅਰਥ ਤਿਨਿ ਪ੍ਰਭਿ = ਉਸ ਪ੍ਰਭੂ ਨੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਨੇ। ਭੁਲਾਇਆ = ਕੁਰਾਹੇ ਪਾ ਦਿੱਤਾ ਹੈ। ਬਿਖੈ ਠਗਉਰੀ = ਵਿਸ਼ਿਆਂ ਦੀ ਠਗ-ਬੂਟੀ। ਪੀਉ = ਪੀਂਦਾ ਰਹੁ ॥੧॥ ਰਹਾਉ ॥

SikhNet (Spanish)Sí, el Señor Mismo lo desvía a uno del Sendero, administrando a cada uno el veneno del vicio. (1-Pausa)

ਕੋਟਿ ਜਨਮ ਭ੍ਰਮਤੌ ਬਹੁ ਭਾਂਤੀ; ਥਿਤਿ. ਨਹੀ ਕਤਹੂ ਪਾਈ ॥

kott janam bhramatau bahu bhaantee; thit. nahee katahoo paaee |

Sant Singh KhalsaWandering through millions of incarnations in countless ways, he does not find stability anywhere.
Manmohan SinghWandering about in millions of births in many ways, he obtains not stability anywhere.
Manmohan Singh (Punjabi)ਕ੍ਰੋੜਾਂ ਹੀ ਜਨਮਾਂ ਅੰਦਰ ਘਣੇਰਿਆਂ ਤਰੀਕਿਆਂ ਨਾਲ ਭਟਕਦੇ ਹੋਏ ਨੂੰ ਉਸ ਨੂੰ ਕਿਧਰੇ ਭੀ ਸਥਿਰਤਾ ਪਰਾਪਤ ਨਹੀਂ ਹੁੰਦੀ।
Fareedkot Teekaਕ੍ਰੋੜੋਂ ਹੀ ਜਨਮੋਂ ਮੇਂ ਬਹੁਤ ਪਰਕਾਰ ਭ੍ਰਮਤੇ ਹੂਏ ਜੀਉ ਨੇ ਇਸਥਿਤੀ ਕਹੂੰ ਨਹੀਂ ਪਾਈ॥
Prof. Sahib Singhਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਕਈ ਤਰੀਕਿਆਂ ਨਾਲ ਕ੍ਰੋੜਾਂ ਜਨਮਾਂ ਵਿਚ ਭਟਕਦਾ ਰਹਿੰਦਾ ਹੈ, ਕਿਤੇ ਭੀ (ਇਸ ਗੇੜ ਵਿਚੋਂ ਇਸ ਨੂੰ) ਖੁਲੀਰ ਨਹੀਂ ਮਿਲਦੀ।

ਪਦ ਅਰਥ ਕੋਟਿ = ਕ੍ਰੋੜਾਂ। ਭ੍ਰਮਤੌ = ਭਟਕਦਾ। ਬਹੁ ਭਾਂਤੀ = ਕਈ ਤਰੀਕਿਆਂ ਨਾਲ। ਥਿਤਿ = ਟਿਕਾਉ। ਕਤ ਹੂ = ਕਿਤੇ ਭੀ।

SikhNet (Spanish)Uno vaga por miles de encarnaciones sin encontrar la Paz,

ਪੂਰਾ ਸਤਿਗੁਰੁ ਸਹਜਿ. ਨ ਭੇਟਿਆ; ਸਾਕਤੁ ਆਵੈ ਜਾਈ ॥੧॥

pooraa satigur sehaj. na bhettiaa; saakat aavai jaaee |1|

Sant Singh KhalsaThe faithless cynic does not intuitively meet with the Perfect True Guru; he continues coming and going in reincarnation. ||1||
Manmohan SinghThe mammon-worshipper, who meets not with the perfect True Guru, with equipoise, continues coming and going.
Manmohan Singh (Punjabi)ਮਾਇਆ ਦਾ ਪੁਜਾਰੀ, ਜੋ ਅਡੋਲਤਾ ਨਾਲ ਪੂਰਨ ਸੱਚੇ ਗੁਰਾਂ ਨੂੰ ਨਹੀਂ ਮਿਲਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸ਼ਾਂਤੀ ਪੂਰਬਕ ਜੋ ਪੁਰਸ਼ ਪੂਰੇ ਸਤਿਗੁਰੋਂ ਕੋ ਨਹੀਂ (ਭੇਟਿਆ) ਮਿਲਾ ਸੋ (ਸਾਕਤੁ) ਮਨਮੁਖ ਜਨਮਤਾ ਮਰਤਾ ਹੈ॥੧॥
Prof. Sahib Singhਆਤਮਕ ਅਡੋਲਤਾ ਵਿਚ (ਅਪੜਾਣ ਵਾਲਾ) ਪੂਰਾ ਗੁਰੂ ਇਸ ਨੂੰ ਨਹੀਂ ਮਿਲਦਾ (ਇਸ ਵਾਸਤੇ ਸਦਾ) ਜੰਮਦਾ ਮਰਦਾ ਰਹਿੰਦਾ ਹੈ ॥੧॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਭੇਟਿਆ = ਮਿਲਿਆ। ਸਾਕਤੁ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਆਵੈ ਜਾਈ = ਜੰਮਦਾ ਮਰਦਾ ਰਹਿੰਦਾ ਹੈ ॥੧॥

SikhNet (Spanish)pues uno no es bendecido con el Equilibrio, ni se encuentra con el Guru Perfecto, y así el adorador de Maya va y viene. (1)

ਰਾਖਿ ਲੇਹੁ ਪ੍ਰਭ ਸੰਮ੍ਰਿਥ ਦਾਤੇ; ਤੁਮ ਪ੍ਰਭ ਅਗਮ ਅਪਾਰ ॥

raakh lehu prabh samrith daate; tum prabh agam apaar |

Sant Singh KhalsaPlease save me, O All-powerful Lord God, O Great Giver; O God, You are Inaccessible and Infinite.
Manmohan SinghO my All-powerful and Beneficent Master, save Thou me, Thou O Lord, are Inaccessible and Infinite.
Manmohan Singh (Punjabi)ਹੇ ਮੇਰੇ ਸਰਬ-ਸ਼ਕਤੀਵਾਨ ਤੇ ਦਾਤਾਰ ਮਾਲਕ! ਤੂੰ ਮੇਰੀ ਰੱਖਿਆ ਕਰ। ਤੂੰ ਹੇ ਸੁਆਮੀ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Fareedkot Teekaਤਾਂ ਤੇ ਹੇ ਪ੍ਰਭੂ ਸਮਰਥ ਦਾਤੇ! ਮੇਰੇ ਕੋ ਅਪਣੀ ਸਰਣ ਰਾਖ ਲੀਜੀਏ, ਪੁਨਹ ਹੇ ਪ੍ਰਭੂ! ਤੁਮ (ਅਗਮ) ਮਨ ਬਾਣੀ ਕਾ ਅਵਿਸ਼੍ਯ ਔਰ ਅਪਾਰ ਹੋ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਹੇ ਸਭ ਦਾਤਾਂ ਦੇਣ ਵਾਲੇ! ਅਸਾਂ ਜੀਵਾਂ ਵਾਸਤੇ ਤੂੰ ਅਪਹੁੰਚ ਹੈਂ ਬੇਅੰਤ ਹੈਂ, ਤੂੰ ਆਪ ਹੀ ਰੱਖਿਆ ਕਰ।

ਪਦ ਅਰਥ ਪ੍ਰਭ = ਹੇ ਪ੍ਰਭੂ! ਸੰਮ੍ਰਿਥ = ਹੇ ਸਾਰੀਆਂ ਤਾਕਤਾਂ ਦੇ ਮਾਲਕ! ਦਾਤੇ = ਹੇ ਦਾਤਾਰ! ਅਗਮ = ਅਪਹੁੰਚ। ਅਪਾਰ = ਬੇਅੰਤ।

SikhNet (Spanish)Oh mi Dios Dondadoso y Todopoderoso, Insondable e Infinito eres Tú.

ਨਾਨਕ ਦਾਸ. ਤੇਰੀ ਸਰਣਾਈ; ਭਵਜਲੁ ਉਤਰਿਓ ਪਾਰ ॥੨॥੭੯॥੧੦੨॥

naanak daas. teree saranaaee; bhavajal utario paar |2|79|102|

Sant Singh KhalsaSlave Nanak seeks Your Sanctuary, to cross over the terrible world-ocean, and reach the other shore. ||2||79||102||
Manmohan SinghSeeking Thy protection, O Lord, slave Nanak has crossed the dreadful world-ocean.
Manmohan Singh (Punjabi)ਤੇਰੀ ਪਨਾਹ ਲੈਣ ਦੁਆਰਾ, ਹੇ ਸਾਹਿਬ! ਗੋਲਾ ਨਾਨਕ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਦਾਸ ਆਪ ਕੀ ਸਰਣੀ ਆਇਆ ਸੋ ਸੰਸਾਰ ਸਮੁੰਦਰ ਸੇ ਪਾਰ ਉਤਰਾ ਹੈ॥੨॥੭੯॥੧੦੨॥☬ਉਪਦੇਸ਼ ਕਰਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! (ਜਿਹੜਾ ਤੇਰਾ) ਦਾਸ ਤੇਰੀ ਸਰਨ ਆਉਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੭੯॥੧੦੨॥

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ ॥੨॥੭੯॥੧੦੨॥

SikhNet (Spanish)Nanak, Tu Esclavo, ha buscado sólo Tu Refugio, llévalo entonces a través del terrible océano del mundo. (2-79-102)
Answers quote the Granth verbatim with Ang citations. AI commentary is not Gurbani and not a religious ruling.