ਬਿਲਾਵਲੁ ਮਹਲਾ ੫ ॥
bilaaval mahalaa 5 | Ang 807
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਸਹਜ ਸਮਾਧਿ ਅਨੰਦ ਸੂਖ; ਪੂਰੇ ਗੁਰਿ ਦੀਨ ॥
sehaj samaadh anand sookh; poore gur deen | Ang 807
Sant Singh KhalsaThe Perfect Guru has blessed me with celestial Samaadhi, bliss and peace.
Manmohan SinghThe Perfect Guru has blessed me with profound trance, pleasure and peace.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਅਫੁਰ ਤਾੜੀ, ਖੁਸ਼ੀ ਅਤੇ ਆਰਾਮ ਪਰਦਾਨ ਕੀਤੇ ਹਨ।
Fareedkot Teeka(ਸਹਜ) ਸਾਂਤਿ ਪਦ ਮੇਂ (ਸਮਾਧਿ) ਇਸਥਿਤੀ ਹੋਨੇ ਕਾ ਅਨੰਦ ਵਾ ਵਿਵਹਾਰਕ ਸੁਖ ਹਮਾਰੇ ਕੋ ਪੂਰੇ ਸਤਿਗੁਰੋਂ ਨੇ ਦੀਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ) ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ।ਪਦ ਅਰਥ ਸਹਜ = ਆਤਮਕ ਅਡੋਲਤਾ। ਸਹਜ ਸਮਾਧਿ = ਆਤਮਕ ਅਡੋਲਤਾ ਦੀ ਲੀਨਤਾ, ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ। ਗੁਰਿ = ਗੁਰੂ ਨੇ। ਦੀਨ = ਦੇ ਦਿੱਤੇ।
SikhNet (Spanish)El Guru Perfecto me ha Bendecido con el Samadhi Celestial, Gloria y Paz.
ਸਦਾ ਸਹਾਈ ਸੰਗਿ ਪ੍ਰਭ; ਅੰਮ੍ਰਿਤ ਗੁਣ ਚੀਨ ॥ ਰਹਾਉ ॥
sadaa sahaaee sang prabh; amrit gun cheen | rahaau | Ang 807
Sant Singh KhalsaGod is always my Helper and Companion; I contemplate His Ambrosial Virtues. ||Pause||
Manmohan SinghThe Lord is ever my succourer and comrade and I reflect over His ambrosial virtues. Pause.
Manmohan Singh (Punjabi)ਸੁਆਮੀ ਹਮੇਸ਼ਾਂ ਹੀ ਮੇਰਾ ਸਹਾਇਕ ਅਤੇ ਸਾਥੀ ਹੈ ਅਤੇ ਮੈਂ ਉਸ ਦੀਆਂ ਸੁਧਾ ਸਰੂਪ ਨੇਕੀਆਂ ਤੂੰ ਵਿਚਾਰਦਾ ਹਾਂ। ਠਹਿਰਾਉ।
Fareedkot Teekaਪੁਨਾ: ਸਦਾ ਸਹਾਇਕ ਅੰਗ ਸੰਗ ਜੋ ਪ੍ਰਭੂ ਸੁਆਮੀ ਹੈ, ਤਿਸ ਕੇ ਅੰਮ੍ਰਿਤ ਰੂਪ ਗੁਣੋਂ ਕੌ ਚਿਤ ਮੇਂ (ਚੀਨ) ਜਾਨ ਲੀਆ ਹੈ॥
Prof. Sahib Singhਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ ਰਹਾਉ॥ਪਦ ਅਰਥ ਸੰਗਿ = ਨਾਲ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਚੀਨ੍ਹ੍ਹ = ਵਿਚਾਰੇ ਹਨ {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ} ॥ਰਹਾਉ॥
SikhNet (Spanish)Dios es siempre mi ayuda y Compañía y yo medito en Sus Virtudes Ambrosiales. (Pausa)
ਜੈ ਜੈ ਕਾਰੁ ਜਗਤ੍ਰ ਮਹਿ; ਲੋਚਹਿ ਸਭਿ ਜੀਆ ॥
jai jai kaar jagatr meh; locheh sabh jeea | Ang 808
Sant Singh KhalsaTriumphant cheers greet me all across the world, and all beings yearn for me.
Manmohan SinghOvations of triumph hail me in the world and all the beings loud for me.
Manmohan Singh (Punjabi)ਫਤਿਹ ਦੇ ਜੈਕਾਰੇ ਜਹਾਨ ਅੰਦਰ ਮੇਰਾ ਸੁਆਗਣ ਕਰਦੇ ਹਨ ਅਤੇ ਸਾਰੇ ਜੀਵ ਮੈਨੂੰ ਚਾਹੁਦੇ ਹਨ।
Fareedkot Teekaਤਿਸੀ ਤੇ ਸਰਬ ਜਗਤ ਮੇਂ ਹਮਾਰੇ ਜੈ ਜੈ ਕਾਰ ਹੋ ਰਹੇ ਹੈਂ ਅਰ ਸਰਬ ਜੀਵਾਂ ਕੇ ਮਨ ਹਮਾਰੇ ਦਰਸਨ ਕੋ (ਲੋਚਹਿ) ਚਾਹਿਤੇ ਹੈਂ॥
Prof. Sahib Singhਹੇ ਭਾਈ! ਉਸ ਮਨੁੱਖ ਦੀ ਸਾਰੇ ਜਗਤ ਵਿਚ ਹਰ ਥਾਂ ਸੋਭਾ ਹੁੰਦੀ ਹੈ, (ਜਗਤ ਦੇ) ਸਾਰੇ ਜੀਵ (ਉਸ ਦਾ ਦਰਸਨ ਕਰਨਾ) ਚਾਹੁੰਦੇ ਹਨ,ਪਦ ਅਰਥ ਜੈ ਜੈਕਾਰੁ = ਸੋਭਾ ਹੀ ਸੋਭਾ। ਜਗਤ੍ਰ ਮਹਿ = ਜਗਤ ਵਿਚ। ਲੋਚਹਿ = ਲੋਚਦੇ ਹਨ, ਚਾਹੁੰਦੇ ਹਨ। ਸਭਿ = ਸਾਰੇ।
SikhNet (Spanish)Ovaciones Triunfales resuenan en el mundo entero para mí,
ਸੁਪ੍ਰਸੰਨ ਭਏ ਸਤਿਗੁਰ ਪ੍ਰਭੂ; ਕਛੁ ਬਿਘਨੁ. ਨ ਥੀਆ ॥੧॥
suprasan bhe satigur prabhoo; kachh bighan. na theea |1| Ang 808
Sant Singh KhalsaThe True Guru and God are totally pleased with me; no obstacle blocks my way. ||1||
Manmohan SinghThe Divine True Guru is greatly pleased with me and no obstacle befalls me.
Manmohan Singh (Punjabi)ਰੱਬ ਰੂਪ ਸੱਚੇ ਗੁਰੂ ਮੇਰੇ ਨਾਲ ਪਰਮ ਪਰਸੰਨ ਹੋ ਗਏ ਹਨ। ਅਤੇ ਮੈਨੂੰ ਕੋਈ ਐਕੜ ਪੇਸ਼ ਨਹੀਂ ਆਉਂਦੀ।
Fareedkot Teekaਸੋ ਸਤਿਗੁਰ ਹਮਾਰੇ ਪਰ ਪ੍ਰਸੰਨ ਭਏ ਹੈਂ ਅਰ ਤਿਸ ਪ੍ਰਭੂ ਕੀ ਪ੍ਰਸੰਨਤਾ ਸੇ ਕੋਈ ਵਿਘਨ ਨਹੀਂ ਹੂਆ ਹੈ॥੧॥
Prof. Sahib Singhਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ, ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ ॥੧॥ਪਦ ਅਰਥ ਬਿਘਨੁ = ਰੁਕਾਵਟ ॥੧॥
SikhNet (Spanish)y hombres y mujeres me añoran, el Verdadero Guru está totalmente complacido conmigo y ya nada bloquea mi camino. (1)
ਜਾ ਕਾ ਅੰਗੁ. ਦਇਆਲ ਪ੍ਰਭ; ਤਾ ਕੇ ਸਭ ਦਾਸ ॥
jaa kaa ang. deaal prabh; taa ke sabh daas | Ang 808
Sant Singh KhalsaOne who has the Merciful Lord God on his side - everyone becomes his slave.
Manmohan SinghHe, whose side the Merciful Master takes, everyone becomes an attendant of him.
Manmohan Singh (Punjabi)ਜਿਸ ਦਾ ਪੱਖ ਮਿਹਰਬਾਨ ਮਾਲਕ ਲੈ ਲੈਂਦ ਹੈ; ਹਰ ਕੋਈ ਉਸ ਦਾ ਸੇਵਕ ਬਣ ਜਾਂਦਾ ਹੈ।
Fareedkot Teekaਜਿਨੋਂ ਕਾ (ਅੰਗੁ) ਪਖ੍ਯ ਸੋ ਦੀਨ ਦਇਆਲ ਪ੍ਰਭੂ ਕਰਤਾ ਹੈ, ਤਿਸ ਕੇ ਸਭ ਦਾਸ ਹੋ ਜਾਤੇ ਹੈਂ॥
Prof. Sahib Singhਹੇ ਭਾਈ! ਦਇਆ ਦਾ ਸੋਮਾ ਪ੍ਰਭੂ ਜਿਸ (ਮਨੁੱਖ) ਦਾ ਪੱਖ ਕਰਦਾ ਹੈ, ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ।ਪਦ ਅਰਥ ਜਾ ਕਾ = ਜਿਸ (ਮਨੁੱਖ) ਦਾ। ਅੰਗੁ = ਪੱਖ।
SikhNet (Spanish)Quien tiene como Amigo al Señor Compasivo, todos le prestan obediencia
ਸਦਾ ਸਦਾ ਵਡਿਆਈਆ; ਨਾਨਕ ਗੁਰ ਪਾਸਿ ॥੨॥੧੨॥੩੦॥
sadaa sadaa vaddiaaeea; naanak gur paas |2|12|30| Ang 808
Sant Singh KhalsaForever and ever, O Nanak, glorious greatness rests with the Guru. ||2||12||30||
Manmohan SinghFor ever and ever, O Nanak, the glories vest in the Guru.
Manmohan Singh (Punjabi)ਹਮੇਸ਼ਾਂ ਤੇ ਹਮੇਸ਼ਾਂ ਲਈ ਹੇ ਨਾਨਕ! ਬਜ਼ੁਰਗੀਆਂ ਗੁਰਾਂ ਅੰਦਰ ਨਿਵਾਸ ਕਰਦੀਆਂ ਹਨ।
Fareedkot Teekaਤਾਂ ਤੇ ਭੂਤ ਭਵਿਖ੍ਯਤਾਦੀ ਸਰਬ ਸਮੇਂ ਮੇਂ ਵਡਿਆਈਆਂ ਸਤਿਗੁਰਾਂ ਕੇ ਹੀ ਪਾਸ ਹੈਂ। ਭਾਵ ਜਿਨ ਪਰ ਸਤਿਗੁਰ ਕਿਰਪਾ ਕਰੈ ਤਿਨਾਂ ਕੋ ਹੀ ਐਸੀਆਂ ਵਡਿਆਈਆਂ ਮਿਲਤੀਆਂ ਹੈਂ॥੨॥੧੨॥੩੦॥☬ਜਗਤ ਕੀ ਅਸਤਤਾ ਦਿਖਲਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਚਰਨਾਂ ਵਿਚ ਰਿਹਾਂ ਸਦਾ ਹੀ ਆਦਰ-ਮਾਣ ਮਿਲਦਾ ਹੈ ॥੨॥੧੨॥੩੦॥ਪਦ ਅਰਥ ਗੁਰ ਪਾਸਿ = ਗੁਰੂ ਦੇ ਕੋਲ (ਰਿਹਾਂ) ॥੨॥੧੨॥੩੦॥
SikhNet (Spanish)Dice Nanak, por siempre y para siempre, la Grandeza y la Gloria descansan en el Guru. (2-12-30)