ਬਿਲਾਵਲੁ ਮਹਲਾ ੫ ॥
bilaaval mahalaa 5 | Ang 814
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਤ੍ਰਿਸਨ ਬੁਝੀ ਮਮਤਾ ਗਈ; ਨਾਠੇ ਭੈ ਭਰਮਾ ॥
trisan bujhee mamataa gee; naatthe bhai bharamaa | Ang 814
Sant Singh KhalsaDesire is stilled, and egotism is gone; fear and doubt have run away.
Manmohan SinghMy desire is stilled, my egoism is gone, and my dread and doubt have hastened away.
Manmohan Singh (Punjabi)ਮੇਰੀ ਖਾਹਿਸ਼ ਬੁੱਝ ਗਈ ਹੈ, ਮੇਰੀ ਮੇਰ ਤੇਰ ਜਾਂਦੀ ਰਹੀ ਅਤੇ ਮੇਰਾ ਡਰ ਤੇ ਸ਼ੱਕ-ਸੁਬ੍ਹਾ ਦੌੜ ਗਿਆ ਹੈ।
Fareedkot Teekaਹੇ ਭਾਈ! ਤਿਸਨਾ ਰੂਪੀ ਅਗਨੀ ਬੁਝ ਗਈ ਹੈ ਔਰੁ ਹੰਤਾ ਮਮਤਾ ਭੀ ਦੂਰ ਭਈ ਹੈ। ਪੁਨਃ ਜਨਮ ਮ੍ਰਿਤੁ ਕਾ ਭੈ ਔਰ ਸ੍ਵਰੂਪ ਕੇ ਵਿਖੇ ਭੇਦਾਦੀ ਭ੍ਰਮ ਦੂਰ ਭਏ ਹੈਂ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ) (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟ ਗਈ, (ਮਾਇਆ ਵਾਲੀ) ਅਪਣੱਤ ਦੂਰ ਹੋ ਗਈ, ਉਸ ਦੇ ਸਾਰੇ ਡਰ ਵਹਿਮ ਨੱਸ ਗਏ।ਪਦ ਅਰਥ ਮਮਤਾ = ਅਪਣੱਤ {ਮਮ = ਮੇਰਾ। ਮਮਤਾ = ਇਹ ਖਿੱਚ ਕਿ ਮਾਇਆ ਮੇਰੀ ਬਣ ਜਾਏ}। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਭਰਮਾ = ਵਹਿਮ। ਥਿਤਿ = {स्थिति} ਸ਼ਾਂਤੀ, ਟਿਕਾਉ।
SikhNet (Spanish)Mi deseo se ha sosegado, mi ego se ha apaciguado, mi miedo y mi duda se han ido,
ਥਿਤਿ ਪਾਈ ਆਨਦੁ ਭਇਆ; ਗੁਰਿ ਕੀਨੇ ਧਰਮਾ ॥੧॥
thit paaee aanad bheaa; gur keene dharamaa |1| Ang 814
Sant Singh KhalsaI have found stability, and I am in ecstasy; the Guru has blessed me with Dharmic faith. ||1||
Manmohan SinghI have acquired stability and enjoy peace. The Guru has done me a great good.
Manmohan Singh (Punjabi)ਮੈਂ ਅਸਥਿਰਤਾ ਪਾ ਲਈ ਹੈ ਅਤੇ ਸੁੱਖ ਭੋਗਦਾ ਹਾਂ। ਗੁਰਾਂ ਨੇ ਮੇਰੇ ਤੇ ਭਾਰੀ ਨੇਕੀ ਕੀਤੀ ਹੈ।
Fareedkot Teekaਅਰੁ ਸ੍ਵੈ ਸਰੂਪ ਮੇਂ ਇਸਥਿਤੀ ਪਾਇ ਲਈ ਹੈ ਔ ਅਨੰਦ ਭਯਾ ਹੈ, ਸਤਿਗੁਰੂ ਨੇ ਹਮ ਧਰਮਾਤਮਾ ਕੀਏ ਹਾਂ॥੧॥
Prof. Sahib Singhਉਸ ਨੇ ਆਤਮਕ ਅਡੋਲਤਾ ਹਾਸਲ ਕਰ ਲਈ, ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ। ਗੁਰੂ ਨੇ ਉਸ ਦੀ ਸਹਾਇਤਾ ਕਰਨ ਦਾ ਨੇਮ ਨਿਬਾਹ ਦਿੱਤਾ ॥੧॥ਪਦ ਅਰਥ ਗੁਰਿ = ਗੁਰੂ ਨੇ। ਕੀਨੇ ਧਰਮਾ = (ਸਹਾਇਤਾ ਕਰਨ ਦਾ) ਨੇਮ ਨਿਬਾਹ ਦਿੱਤਾ ਹੈ ॥੧॥
SikhNet (Spanish)y he encontrado la Paz, mi mente se encuentra llena de Dicha. El Guru ha conservado Su Fe en mí.(1)
ਗੁਰੁ ਪੂਰਾ ਆਰਾਧਿਆ; ਬਿਨਸੀ ਮੇਰੀ ਪੀਰ ॥
gur pooraa aaraadhiaa; binasee meree peer | Ang 814
Sant Singh KhalsaWorshipping the Perfect Guru in adoration, my anguish is eradicated.
Manmohan SinghContemplating on the Perfect Guru, my anguish is ended.
Manmohan Singh (Punjabi)ਪੂਰਨ ਗੁਰਾਂ ਦਾ ਧਿਆਨ ਧਾਰਨ ਦੁਆਰਾ ਮੇਰਾ ਦਰਦ ਮਿਟ ਗਿਆ ਹੈ।
Fareedkot Teekaਹਮ ਨੇ ਪੂਰਾ ਸਤਿਗੁਰੂ ਅਰਾਧਿਆ ਹੈ। ਤਿਸੀ ਤੇ ਮੇਰੇ ਰਿਦੇ ਮੇਂ ਜੋ ਹਰੀ ਕੇ ਵ੍ਯੋਗ ਕੀ ਪੀੜਾ ਥੀ ਸੋ ਸਰਬ ਦੂਰ ਹੋ ਜਾਤੀ ਭਈ॥
Prof. Sahib Singh(ਜਿਸ ਭੀ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ। ਉਸ ਦਾ (ਮਾਇਆ ਦੀ) ਮਮਤਾ ਵਾਲਾ ਦੁੱਖ ਦੂਰ ਹੋ ਜਾਂਦਾ ਹੈ।ਪਦ ਅਰਥ ਮੇਰੀ ਪੀਰ = ਮਮਤਾ ਦਾ ਦੁੱਖ।
SikhNet (Spanish)Oh hermano, contemplando al Guru Perfecto, mi dolor se ha desvanecido;
ਤਨੁ ਮਨੁ ਸਭੁ ਸੀਤਲੁ ਭਇਆ; ਪਾਇਆ ਸੁਖੁ ਬੀਰ ॥੧॥ ਰਹਾਉ ॥
tan man sabh seetal bheaa; paaeaa sukh beer |1| rahaau | Ang 814
Sant Singh KhalsaMy body and mind are totally cooled and soothed; I have found peace, O my brother. ||1||Pause||
Manmohan SinghMy body and soul are all cooled and I have obtained peace, O brother. Pause.
Manmohan Singh (Punjabi)ਮੇਰੀ ਦੇਹ ਅਤੇ ਆਤਮਾ ਠੰਢੜੇ ਹੋ ਗਏ ਹਨ ਅਤੇ ਮੈਂ ਆਰਾਮ ਪਰਾਪਤ ਕਰ ਲਿਆ ਹੈ, ਹੇ ਭਾਰਾਵਾਂ! ਠਹਿਰਾਉ।
Fareedkot Teeka(ਬੀਰ) ਹੇ ਭਾਈ! ਤਿਸੀ ਸਮੇਂ ਹਮਾਰਾ ਤਨੁ ਮਨੁ ਸਰਬ ਸੀਤਲੁ ਭਯਾ ਹੈ ਅਰੁ ਸੁਖ ਕੋ ਪਾਇ ਲੀਆ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਸੀਤਲੁ = ਸ਼ਾਂਤ। ਬੀਰ = ਹੇ ਭਾਈ! ॥੧॥ ਰਹਾਉ ॥
SikhNet (Spanish)mi cuerpo y mi mente se han confortado y he encontrado el Éxtasis.(1-Pausa)
ਸੋਵਤ ਹਰਿ ਜਪਿ ਜਾਗਿਆ; ਪੇਖਿਆ ਬਿਸਮਾਦੁ ॥
sovat har jap jaagiaa; pekhiaa bisamaad | Ang 814
Sant Singh KhalsaI have awakened from sleep, chanting the Name of the Lord; gazing upon Him, I am filled with wonder.
Manmohan SinghContemplating the Lord I was awakened from slumber and beholding him I was wonder struck.
Manmohan Singh (Punjabi)ਸੁਆਮੀ ਦਾ ਸਿਮਰਨ ਕਰਨ ਦੁਆਰਾ ਮੈਂ ਸੁੱਤਾ ਪਿਆ ਜਾਗ ਉਠਿਆਂ ਅਤੇ ਉਸ ਨੂੰ ਵੇਖ ਕੇ ਅਸਚਰਲ ਹੋ ਗਿਆ ਹੈ।
Fareedkot Teekaਤਿਨ ਸਤਿਗੁਰੋਂ ਕੀ ਕ੍ਰਿਪਾ ਤੇ ਅਗਿਆਨ ਨਿੰਦ੍ਰਾ ਸੇ ਸੋਵਤੇ ਹਰੀ ਨਾਮ ਕੋ ਜਪ ਕੇ ਜਬ ਹਮਾਰਾ ਮਨੁ ਜਾਗਿਆ, ਤੋ ਅਸਚਰਜ ਸਰੂਪ ਬ੍ਰਹਮ ਕੋ ਹੀ ਦੇਖਿਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜਿਆ, ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਉਸ ਦਾ ਮਨ ਪਰਮਾਤਮਾ ਦਾ ਨਾਮ ਜਪ ਕੇ ਜਾਗ ਪਿਆ, ਉਸ ਨੇ (ਹਰ ਥਾਂ) ਅਚਰਜ-ਰੂਪ ਪਰਮਾਤਮਾ ਦਾ ਦਰਸਨ ਕਰ ਲਿਆ।ਪਦ ਅਰਥ ਸੋਵਤ = ਮਾਇਆ ਦੇ ਮੋਹ ਵਿਚ ਸੁੱਤਾ ਹੋਇਆ। ਜਪਿ = ਜਪ ਕੇ। ਬਿਸਮਾਦੁ = ਅਚਰਜ-ਰੂਪ ਪ੍ਰਭੂ।
SikhNet (Spanish)Habitando en el Señor he despertado de mi sueño, y viéndolo, me quedé maravillado.
ਪੀ ਅੰਮ੍ਰਿਤੁ ਤ੍ਰਿਪਤਾਸਿਆ; ਤਾ ਕਾ ਅਚਰਜ ਸੁਆਦੁ ॥੨॥
pee amrit tripataasiaa; taa kaa acharaj suaad |2| Ang 814
Sant Singh KhalsaDrinking in the Ambrosial Nectar, I am satisfied. How wondrous is its taste! ||2||
Manmohan SinghQuaffing the Name-Nectar, I am sated, O wonderous is the relish thereof.
Manmohan Singh (Punjabi)ਨਾਮ-ਸੁਧਾਰਸ ਨੂੰ ਪਾਨ ਕਰ ਕੇ ਮੈਂ ਰੱਜ ਗਿਆ ਹਾਂ, ਓ! ਅਦਭੁਤ ਹੈ ਉਸ ਦੀ ਲੱਜਤ।
Fareedkot Teekaਤਿਸ ਕੇ ਅੰਮ੍ਰਿਤ ਰੂਪ ਨਾਮ ਕੋ ਪਾਂਨ ਕਰ ਤ੍ਰਿਪਤ ਹੋ ਗਏ ਹੈਂ। ਤਿਸ ਕਾ ਅਸਚਰਜ ਹੀ ਸ੍ਵਾਦ ਆਵਤਾ ਭਯਾ ਹੈ, ਭਾਵ ਸਭ ਸੇ ਸ੍ਰੇਸਟ ਸ੍ਵਾਦ ਹੈ॥੨॥
Prof. Sahib Singhਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਉਸ ਦਾ ਮਨ (ਮਾਇਆ ਵਲੋਂ) ਰੱਜ ਗਿਆ। ਹੇ ਭਾਈ! ਉਸ ਨਾਮ-ਅੰਮ੍ਰਿਤ ਦਾ ਸੁਆਦ ਅਚਰਜ ਹੀ ਹੈ ॥੨॥ਪਦ ਅਰਥ ਪੀ = ਪੀ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤਾ ਕਾ = ਉਸ (ਅੰਮ੍ਰਿਤ) ਦਾ ॥੨॥
SikhNet (Spanish)Bebiendo el Néctar del Señor quedé satisfecho; oh, qué Maravilloso es Su Sabor.(2)
ਆਪਿ ਮੁਕਤੁ ਸੰਗੀ ਤਰੇ; ਕੁਲ ਕੁਟੰਬ ਉਧਾਰੇ ॥
aap mukat sangee tare; kul kuttanb udhaare | Ang 814
Sant Singh KhalsaI myself am liberated, and my companions swim across; my family and ancestors are also saved.
Manmohan SinghI myself am emancipated, swim across my comrades and my lineage and family are also saved.
Manmohan Singh (Punjabi)ਮੈਂ ਖੁਦ ਮੁਕਤ ਹੋ ਗਿਆ ਹਾਂ, ਪਾਰ ਉਤਰ ਗਏ ਹਨ ਮੇਰੇ ਸਾਥੀ ਅਤੇ ਮੇਰੀ ਵੰਸ਼ ਤੇ ਟੱਬਰ-ਕਬੀਲਾ ਭੀ ਬੰਦ-ਖਲਾਸ ਹੋ ਗਏ ਹਨ।
Fareedkot Teekaਆਪ ਭੀ ਮੁਕਤ ਰੂਪ ਭਏ ਹੈਂ ਔ ਜੋ ਤਿਨ ਕੀ ਸੰਗਤ ਕਰਨੇ ਵਾਲੇ ਥੇ, ਸੋ ਭੀ ਤਰੇ ਹੈਂ। ਕੁਟੰਬ ਸੰਯੁਗਤ ਔ ਸੰਪੂਰਨ ਕੁਲਾਂ ਕੇ ਲੋਕ ਭੀ ਉਧਾਰੇ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਆਪ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਮਨੁੱਖ ਆਪਣੀਆਂ ਕੁਲਾਂ ਨੂੰ, ਆਪਣੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ।ਪਦ ਅਰਥ ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਸੰਗੀ = ਸਾਥੀ।
SikhNet (Spanish)He sido emancipado; mis compañeros también han nadado a través, y todo mi linaje y mis parientes han sido salvados.
ਸਫਲ ਸੇਵਾ ਗੁਰਦੇਵ ਕੀ; ਨਿਰਮਲ ਦਰਬਾਰੇ ॥੩॥
safal sevaa guradev kee; niramal darabaare |3| Ang 814
Sant Singh KhalsaService to the Divine Guru is fruitful; it has made me pure in the Court of the Lord. ||3||
Manmohan SinghFruitful is the bright Guru's service, which has rendered me pure in the Lord's court.
Manmohan Singh (Punjabi)ਫਲਦਾਇਕ ਹੈ ਪ੍ਰਕਾਸ਼ਵਾਨ ਗੁਰਾਂ ਦੀ ਘਾਲ, ਜਿਸ ਨੈ ਮੈਨੂੰ ਸੁਆਮੀ ਦੀ ਦਰਗਾਹ ਵਿੱਚ ਪਵਿੱਤਰ ਕਰ ਦਿੱਤਾ ਹੈ।
Fareedkot Teekaਤਾਂ ਤੇ ਐਸੇ ਸਤਿਗੁਰ ਦੇਵ ਕੀ ਸੇਵਾ ਪਰਮ ਸਫਲ ਰੂਪ ਹੈ, ਜਿਸ ਕੇ ਕਰਨੇ ਸੇ ਵਾਹਿਗੁਰੂ ਕੇ ਦਰਬਾਰ ਮੇਂ ਨਿਰਮਲ ਭਏ ਹੈਂ॥੩॥
Prof. Sahib Singhਗੁਰੂ ਦੀ ਕੀਤੀ ਹੋਈ ਸੇਵਾ ਉਸ ਨੂੰ ਫਲ-ਦਾਇਕ ਸਾਬਤ ਹੋ ਜਾਂਦੀ ਹੈ, (ਪ੍ਰਭੂ ਦੀ) ਪਵਿੱਤਰ ਹਜ਼ੂਰੀ ਵਿਚ (ਉਸ ਨੂੰ ਥਾਂ ਮਿਲ ਜਾਂਦੀ ਹੈ) ॥੩॥ਪਦ ਅਰਥ ਨਿਰਮਲ ਦਰਬਾਰੇ = ਪਵਿੱਤਰ ਹਜ਼ੂਰੀ ਵਿਚ ॥੩॥
SikhNet (Spanish)Tal es el Fruto del Servicio del Guru: uno brilla de pureza en la Corte del Señor. (3)
ਨੀਚੁ ਅਨਾਥੁ ਅਜਾਨੁ ਮੈ; ਨਿਰਗੁਨੁ ਗੁਣਹੀਨੁ ॥
neech anaath ajaan mai; niragun gunaheen | Ang 814
Sant Singh KhalsaI am lowly, without a master, ignorant, worthless and without virtue.
Manmohan SinghI am low, patronless, ignorant virtueless and meritless.
Manmohan Singh (Punjabi)ਮੈਂ ਨੀਵਾਂ, ਨਿਖਸਮਾ, ਅਣਜਾਣਾ, ਨੇਕੀ-ਵਿਹੂਣਾ ਅਤੇ ਖੂਬੀਆਂ ਤੋਂ ਸੱਖਣਾ ਹਾਂ।
Fareedkot Teekaਜੋ ਮੈਂ ਨੀਚੁ ਅਨਾਥੁ ਔ (ਅਜਾਨੁ) ਅਗ੍ਯਾਤ ਔ ਨਿਰਗੁਨ ਸੁਭ ਗੁਣ ਤੇ ਹੀਨ ਥਾ॥
Prof. Sahib Singhਹੇ ਭਾਈ! ਮੈਂ ਨੀਚ ਸਾਂ, ਅਨਾਥ ਸਾਂ, ਅੰਞਾਨ ਸਾਂ, ਮੇਰੇ ਅੰਦਰ ਕੋਈ ਗੁਣ ਨਹੀਂ ਸਨ, ਮੈਂ ਗੁਣਾਂ ਤੋਂ ਸੱਖਣਾ ਸਾਂ,ਪਦ ਅਰਥ ਅਜਾਨੁ = ਅੰਞਾਣ।
SikhNet (Spanish)Soy bajo, sin soporte, ignorante y sin mérito,
ਨਾਨਕ ਕਉ. ਕਿਰਪਾ ਭਈ; ਦਾਸੁ ਅਪਨਾ ਕੀਨੁ ॥੪॥੨੫॥੫੫॥
naanak kau. kirapaa bhee; daas apanaa keen |4|25|55| Ang 815
Sant Singh KhalsaNanak has been blessed with God's Mercy; God has made him His Slave. ||4||25||55||
Manmohan SinghThe Lord has shown mercy unto Nanak and has made him His Own slave.
Manmohan Singh (Punjabi)ਸੁਆਮੀ ਨੇ ਨਾਨਕ ਉਤੇ ਰਹਿਮਤ ਧਾਰੀ ਹੈ ਅਤੇ ਉਸ ਨੂੰ ਆਪਣਾ ਨਿੱਜ ਦਾ ਗੋਲਾ ਬਣਾ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੇਰੇ ਪਰ ਤਿਸ ਵਾਹਿਗੁਰੂ ਕੀ ਕਿਰਪਾ ਭਈ ਤਬ ਮੁਝ ਕੋ ਅਪਨਾ ਦਾਸ ਕਰ ਲੀਆ ਹੈ। ਭਾਵ ਯਹਿ ਯਦਪ ਕੈਸਾ ਨੀਚ ਪੁਰਸ ਭੀ ਹੋਵੇ, ਤਦਪ ਜਬ ਅਪਨੀ ਕ੍ਰਿਪਾ ਕਰਤਾ ਹੈ ਤਬ ਤਿਸ ਕੇ ਅਵਗੁਣ ਨਹੀਂ ਦੇਖਤਾ ਹੈ॥੪॥੨੫॥੫੫॥☬ਹਰੀ ਕੇ ਭਗਤਾਂ ਕਾ ਪ੍ਰਤਾਪ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singh(ਪਰ ਗੁਰੂ ਦੀ ਸਰਨ ਪੈਣ ਕਰ ਕੇ, ਮੈਂ) ਨਾਨਕ ਉਤੇ ਪਰਮਾਤਮਾ ਦੀ ਮੇਹਰ ਹੋਈ, ਪਰਮਾਤਮਾ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ ॥੪॥੨੫॥੫੫॥ਪਦ ਅਰਥ ਨਾਨਕ ਕਉ = ਨਾਨਕ ਨੂੰ, ਨਾਨਕ ਉੱਤੇ। ਕੀਨੁ = ਬਣਾ ਲਿਆ ॥੪॥੨੫॥੫੫॥
SikhNet (Spanish)Nanak ha sido bendecido con la Misericordia de Dios, y lo hizo Su Esclavo. (4-25-55)