ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਅਰਦਾਸਿ ਸੁਣੀ. ਦਾਤਾਰਿ ਪ੍ਰਭਿ; ਹੋਏ ਕਿਰਪਾਲ ॥
aradaas sunee. daataar prabh; hoe kirapaal |
Sant Singh KhalsaGod, the Great Giver, has become merciful; He has listened to my prayer.
Manmohan SinghBecoming merciful, my Beneficent Lord has attended to my prayer.
Manmohan Singh (Punjabi)ਮਿਹਰਬਾਨ ਹੋ ਕੇ ਮੇਰੇ ਸਖੀ ਸੁਆਮੀ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ।
Fareedkot Teekaਦਾਤਾਰ ਪ੍ਰਭੂ ਨੇ ਹਮਾਰੀ (ਅਰਦਾਸਿ) ਬੇਨਤੀ ਸੁਣੀ ਹੈ, ਤਾਂ ਤੇ ਹਮਾਰੇ ਪਰ ਕਿਰਪਾਲ ਹੋਤੇ ਭਏ ਹੈਂ॥
Prof. Sahib Singhਹੇ ਮਿੱਤਰ! ਜਿਸ ਸੇਵਕ ਦੀ ਅਰਦਾਸ ਪ੍ਰਭੂ ਨੇ ਸੁਣ ਲਈ, ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੋ ਗਏ,ਪਦ ਅਰਥ ਦਾਤਾਰਿ = ਦਾਤਾਰ ਨੇ। ਪ੍ਰਭਿ = ਪ੍ਰਭੂ ਨੇ।
SikhNet (Spanish)Mi Señor Compasivo ha escuchado mi oración por Su Misericordia;
ਰਾਖਿ ਲੀਆ ਅਪਨਾ ਸੇਵਕੋ; ਮੁਖਿ ਨਿੰਦਕ ਛਾਰੁ ॥੧॥
raakh leea apanaa sevako; mukh nindak chhaar |1|
Sant Singh KhalsaHe has saved His servant, and put ashes into the mouth of the slanderer. ||1||
Manmohan SinghThe Lord has saved His slaved His slave and put ashes into the mouth of the slanderer.
Manmohan Singh (Punjabi)ਸਾਹਿਬ ਨੇ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ ਅਤੇ ਬਦਖੋਈ ਕਰਨ ਵਾਲੇ ਦੇ ਮੂੰਹ ਵਿੱਚ ਸੁਆਹ ਪਾ ਦਿੱਤੀ ਹੈ।
Fareedkot Teekaਤਿਸੀ ਤੇ ਅਪਨੇ ਸੇਵਕ ਕੋ ਰਾਖ ਲੀਆ ਹੈ ਔ ਨਿੰਦਕੋਂ ਕੇ ਮੁਖ ਮੇਂ ਧਿਕਾਰ ਰੂਪੀ (ਛਾਰੁ) ਸਵਾਹ ਪੜੀ ਹੈ॥੧॥
Prof. Sahib Singhਆਪਣੇ ਉਸ ਸੇਵਕ ਦੀ ਪ੍ਰਭੂ ਨੇ (ਸਦਾ) ਰੱਖਿਆ ਕੀਤੀ ਹੈ, ਉਸ ਸੇਵਕ ਦੇ ਦੋਖੀ-ਨਿੰਦਕ ਦੇ ਮੂੰਹ ਉਤੇ ਸੁਆਹ ਹੀ ਪਈ ਹੈ (ਨਿੰਦਕ ਨੂੰ ਸਦਾ ਫਿਟਕਾਰ ਹੀ ਪਈ ਹੈ) ॥੧॥ਪਦ ਅਰਥ ਰਾਖਿ ਲੀਆ = ਰੱਖਿਆ ਕੀਤੀ। ਮੁਖਿ = ਮੂੰਹ ਉੱਤੇ। ਛਾਰੁ = ਸੁਆਹ ॥੧॥
SikhNet (Spanish)ha conservado el honor de Su Sirviente: que el cochambre salga de la boca del calumniador. (1)
ਤੁਝਹਿ. ਨ ਜੋਹੈ ਕੋ, ਮੀਤ ਜਨ; ਤੂੰ ਗੁਰ ਕਾ ਦਾਸ ॥
tujheh. na johai ko, meet jan; toon gur kaa daas |
Sant Singh KhalsaNo one can threaten you now, O my humble friend, for you are the slave of the Guru.
Manmohan SinghO man, my friend, none can stalk thee now, for thou art the slave of the Guru.
Manmohan Singh (Punjabi)ਹੇ ਇਨਸਾਨ ਮੇਰੇ ਮਿੱਤ੍ਰ, ਕੋਈ ਜਣਾ ਹੁਣ ਤੈਨੂੰ ਤੱਕ ਨਹੀਂ ਸਕਦਾ ਕਿਉਂਕਿ ਤੂੰ ਗੁਰਾਂ ਦਾ ਗੁਮਾਸ਼ਤਾ ਹੈ।
Fareedkot Teekaਹੇ ਮੀਤ ਜਨ ਵਾ ਜਨੋਂ ਕੇ ਮਿਤ੍ਰ! ਜੋ ਸਤਿਗੁਰੂ ਹੈਂ ਤਿਨਾਂ ਕਾ ਤੂੰ ਦਾਸ ਹੈਂ, ਤਾਂ ਤੇ ਤੁਝ ਕੋ ਕੋਈ (ਜੋਹੈ) ਦੇਖ ਵਾ ਦਬਾਇ ਨਹੀਂ ਸਕਤਾ ਹੈ॥
Prof. Sahib Singhਹੇ ਮਿੱਤਰ! ਹੇ ਸੱਜਣ! (ਜੇ) ਤੂੰ ਗੁਰੂ ਦਾ ਸੇਵਕ (ਬਣਿਆ ਰਹੇਂ,ਪਦ ਅਰਥ ਤੁਝਹਿ = ਤੈਨੂੰ। ਜੋਹੈ = ਤੱਕ ਸਕਦਾ, ਮਾੜੀ ਨਿਗਾਹ ਨਾਲ ਤੱਕ ਸਕਦਾ ਹੈ। ਕੋ = ਕੋਈ ਭੀ। ਮੀਤ = ਹੇ ਮਿੱਤਰ!
SikhNet (Spanish)Ahora nadie te desea el mal, oh amigo, pues eres el Esclavo del Guru.
ਪਾਰਬ੍ਰਹਮਿ ਤੂ ਰਾਖਿਆ; ਦੇ ਅਪਨੇ ਹਾਥ ॥੧॥ ਰਹਾਉ ॥
paarabraham too raakhiaa; de apane haath |1| rahaau |
Sant Singh KhalsaThe Supreme Lord God reached out with His Hand and saved you. ||1||Pause||
Manmohan SinghBy giving His hand, the Transcendent Lord has saved thee. Pause.
Manmohan Singh (Punjabi)ਆਪਣਾ ਹੱਥ ਦੇ ਕੇ ਪਰਮ ਪ੍ਰਭੂ ਨੇ ਤੇਰੀ ਰਖਿਆ ਕੀਤੀ ਹੈ। ਠਹਿਰਾਉ।
Fareedkot Teekaਪਾਰਬ੍ਰਹਮ ਨੇ ਆਪ ਹੀ ਤੇਰੇ ਕੋ ਹਾਥ ਦੇ ਕਰ ਰਾਖ ਲੀਆ ਹੈ॥੧॥ ਰਹਾਉ ॥
Prof. Sahib Singhਤਾਂ ਨਿਸ਼ਚਾ ਰੱਖ ਕਿ) ਪਰਮਾਤਮਾ ਨੇ ਆਪਣੇ ਹੱਥ ਦੇ ਕੇ ਤੇਰੀ ਸਦਾ ਰੱਖਿਆ ਕਰਨੀ ਹੈ ॥੧॥ ਰਹਾਉ ॥ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਤੂ = ਤੈਨੂੰ। ਦੇ = ਦੇ ਕੇ ॥੧॥ ਰਹਾਉ ॥
SikhNet (Spanish)Tu Señor Supremo ha salvado tu honor con Su Mano Protectora. (1-Pausa)
ਜੀਅਨ ਕਾ ਦਾਤਾ ਏਕੁ ਹੈ; ਬੀਆ. ਨਹੀ ਹੋਰੁ ॥
jeean kaa daataa ek hai; beea. nahee hor |
Sant Singh KhalsaThe One Lord is the Giver of all beings; there is no other at all.
Manmohan SinghThe One Lord is the Giver of all the Beings, There is not any other second.
Manmohan Singh (Punjabi)ਇਕ ਸੁਆਮੀ ਹੀ ਸਾਰਿਆਂ ਜੀਵਾਂ ਨੂੰ ਦੇਣ ਵਾਲਾ ਹੈ। ਹੋਰ ਦੂਸਰਾ ਕੋਈ ਨਹੀਂ।
Fareedkot Teekaਸਰਬ ਜੀਵੋਂ ਕਾ ਦਾਤਾ ਏਕ ਵਾਹਿਗੁਰੂ ਹੈ, ਤਿਸ ਤੇ ਬਿਨਾਂ ਹੋਰ (ਬੀਆ) ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਮਿੱਤਰ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ (ਦਾਤਾਂ ਦੇਣ ਜੋਗਾ) ਨਹੀਂ ਹੈ (ਉਸ ਪ੍ਰਭੂ ਦੀ ਹੀ ਸਰਨ ਪਿਆ ਰਹੁ)।ਪਦ ਅਰਥ ਬੀਆ = ਦੂਜਾ।
SikhNet (Spanish)Hay sólo un Dios, siempre Benévolo dentro de todos los seres, y no hay nadie más.
ਨਾਨਕ ਕੀ ਬੇਨੰਤੀਆ; ਮੈ ਤੇਰਾ ਜੋਰੁ ॥੨॥੯॥੭੩॥
naanak kee benanteea; mai teraa jor |2|9|73|
Sant Singh KhalsaNanak prays, You are my only strength, God. ||2||9||73||
Manmohan SinghPrays Nanak, "O Lord, Thou alone art my intimates and friends".
Manmohan Singh (Punjabi)ਗੁਰੂ ਜੀ ਪ੍ਰਾਰਥਨਾ ਕਰਦੇ ਹਨ: "ਹੇ ਸੁਆਮੀ! ਕੇਵਲ ਤੂੰ ਹੀ ਮੇਰੀ ਤਾਕਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਬੇਨਤੀ ਕਰੋ: ਹੇ ਪਰਮੇਸਰ! (ਮੈ) ਮੈਨੂੰ ਤੇਰਾ ਹੀ ਬਲ ਹੈ॥੨॥੯॥੭॥੩॥☬ਪੁਨਾ: ਤਿਸੀ ਪਰਸੰਗ ਕੋ ਜਨਾਵਤੇ ਹੂਏ ਜੋ ਜਨ ਤਿਸ ਉਪਦਰਵ ਕੋ ਦੇਖ ਕਰ ਚਿੰਤਾਵਾਂਨ ਹੋ ਰਹੇ ਥੇ, ਤਿਨ ਕੇ ਪਰਥਾਇ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਦੀ (ਭੀ ਪ੍ਰਭੂ-ਦਰ ਤੇ ਹੀ ਸਦਾ) ਅਰਦਾਸ ਹੈ (-ਹੇ ਪ੍ਰਭੂ!) ਮੈਨੂੰ ਤੇਰਾ ਹੀ ਆਸਰਾ ਹੈ ॥੨॥੯॥੭੩॥ਪਦ ਅਰਥ ਮੈ = ਮੈਨੂੰ। ਜੋਰੁ = ਤਾਣ, ਸਹਾਰਾ ॥੨॥੯॥੭੩॥
SikhNet (Spanish)Dice Nanak, oh Señor, me apoyo sólo en Ti. (2-9-73)