ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਸਰਬ ਸਿਧਿ. ਹਰਿ ਗਾਈਐ; ਸਭਿ ਭਲਾ ਮਨਾਵਹਿ ॥
sarab sidh. har gaaeeai; sabh bhalaa manaaveh |
Sant Singh KhalsaAll perfect spiritual powers are obtained, when one sings the Lord's Praises; everyone wishes him well.
Manmohan SinghSinging God's praise, the mortal obtains all the perfections and every one wishes him well.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਪ੍ਰਾਣੀ ਸਮੂਹ ਪੂਰਨਤਾਈਆਂ ਪਾ ਲੈਂਦਾ ਹੈ ਅਤੇ ਹਰ ਕੋਈ ਉਸ ਦੀ ਭਲਿਆਈ ਲੋੜਦਾ ਹੈ।
Fareedkot Teekaਤਿਸ ਹਰਿ ਨਾਮ ਕੋ ਗਾਈਐ ਤਬ ਸਰਬ ਸਿਧੀਆਂ ਪ੍ਰਾਪਤਿ ਹੋਤੀਆਂ ਹੈ ਔਰ ਤਿਸ ਗਾਵਣ ਵਾਲੇ ਕਾ ਸਭ ਲੋਕ ਭਲਾ ਮਨਾਵਤੇ ਹੈਂ॥
Prof. Sahib Singhਹੇ ਭਾਈ! ਸਾਰੀਆਂ ਸਿੱਧੀਆਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ) ਸਾਰੇ ਲੋਕ (ਉਸ ਦੀ) ਸੁਖ ਮੰਗਦੇ ਹਨ।ਪਦ ਅਰਥ ਸਰਬ ਸਿਧਿ ਹਰਿ = ਸਾਰੀਆਂ ਸਿੱਧੀਆਂ ਦਾ ਮਾਲਕ ਪਰਮਾਤਮਾ। ਗਾਈਐ = (ਜੇ) ਸਿਫ਼ਤਿ-ਸਾਲਾਹ ਕਰਦੇ ਰਹੀਏ। ਸਭਿ = ਸਾਰੇ ਲੋਕ। ਭਲਾ ਮਨਾਵਹਿ = ਭਲਾ ਮੰਗਦੇ ਹਨ।
SikhNet (Spanish)Si uno canta la Alabanza del Señor Todopoderoso, todos le desean el bien;
ਸਾਧੁ ਸਾਧੁ ਮੁਖ ਤੇ ਕਹਹਿ; ਸੁਣਿ ਦਾਸ ਮਿਲਾਵਹਿ ॥੧॥
saadh saadh mukh te kaheh; sun daas milaaveh |1|
Sant Singh KhalsaEveryone calls him holy and spiritual; hearing of him, the Lord's slaves come to meet him. ||1||
Manmohan SinghWith their mouth, all address him as a saint, a saint and hearing of him, the Lord's slaves come to meet him.
Manmohan Singh (Punjabi)ਆਪਣੇ ਮੂੰਹ ਨਾਲ ਸਾਰੇ ਹੀ ਉਸ ਨੂੰ ਸੰਤ, ਸੰਤ ਕਰਕੇ ਨਿਵੇਦਨ ਕਰਦੇ ਹਨ ਅਤੇ ਉਸ ਬਾਰੇ ਸੁਣ ਕੇ ਪ੍ਰਭੂ ਦੇ ਗੋਲੇ ਉਸ ਨੂੰ ਮਿਲਣ ਆਉਂਦੇ ਹਨ।
Fareedkot Teekaਪੁਨਾ ਤਿਸ ਨਾਮ ਜਪਨੇ ਵਾਲੇ ਕੋ ਸਭੀ ਲੋਕ (ਸਾਧੁ) ਸ੍ਰੇਸਟ ਔ ਮੁਖ ਤੇ ਸਾਬਾਸ ਕਹਤੇ ਹੈਂ। ਤਿਨ ਕਾ ਜਸ ਸੁਣ ਕੇ ਦਾਸ ਮਿਲ ਕਰ ਕਲ੍ਯਾਣ ਵਾਸਤੇ ਤਿਨ ਕੀ ਸਰਣ ਆਵਤੇ ਹੈਂ॥੧॥
Prof. Sahib Singhਮੂੰਹੋਂ (ਸਾਰੇ ਲੋਕ ਉਸ ਨੂੰ) ਗੁਰਮੁਖਿ ਗੁਰਮੁਖਿ ਆਖਦੇ ਹਨ, (ਉਸ ਦੇ ਬਚਨ) ਸੁਣ ਕੇ ਸੇਵਕ-ਭਾਵ ਨਾਲ ਉਸ ਦੀ ਚਰਨੀਂ ਲੱਗਦੇ ਹਨ ॥੧॥ਪਦ ਅਰਥ ਸਾਧੁ = ਭਲਾ ਮਨੁੱਖ, ਗੁਰਮੁਖਿ। ਤੇ = ਤੋਂ। ਕਰਹਿ = ਆਖਦੇ ਹਨ। ਸੁਣ = ਸੁਣਿ ਕੇ। ਮਿਲਾਵਹਿ = ਮਿਲਦੇ ਹਨ, ਮਿਲਹਿ ॥੧॥
SikhNet (Spanish)lo aclaman como un Santo y los Devotos del Señor vienen a saludarlo. (1)
ਸੂਖ ਸਹਜ ਕਲਿਆਣ ਰਸ; ਪੂਰੈ ਗੁਰਿ ਕੀਨੑ ॥
sookh sehaj kaliaan ras; poorai gur keena |
Sant Singh KhalsaThe Perfect Guru blesses him with peace, poise, salvation and happiness.
Manmohan SinghThe Perfect Guru, blesses him with peace, poise, salvation and bliss.
Manmohan Singh (Punjabi)ਪੂਰਨ ਗੁਰਦੇਵ ਜੀ ਉਸ ਨੂੰ ਆਰਾਮ, ਅਡੋਲਤਾ, ਮੁਕਤੀ ਅਤੇ ਪ੍ਰਸੰਨਤਾ ਦੀ ਬਖਸ਼ਿਸ਼ ਕਰਦੇ ਹਨ।
Fareedkot Teekaਹੇ ਭਾਈ! (ਸੂਖ ਸਹਜ) ਆਤਮ ਅਨੰਦ ਔ (ਕਲਿਆਣ) ਮੋਖ ਪੁਨਾਂ (ਰਸ) ਪ੍ਰੇਮ, ਹਮਾਰੇ ਤਾਂਈ ਏਹੁ ਗੁਣ ਪੂਰੇ ਸਤਿਗੁਰੋਂ ਨੇ ਪ੍ਰਾਪਤਿ ਕੀਏ ਹੈਂ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਰਸ ਬਖ਼ਸ਼ ਦਿੱਤੇ,ਪਦ ਅਰਥ ਸਹਜ = ਆਤਮਕ ਅਡੋਲਤਾ। ਰਸ = ਸੁਆਦ। ਪੂਰੈ ਗੁਰਿ = ਪੂਰੇ ਗੁਰੂ ਨੇ।
SikhNet (Spanish)El Guru Perfecto lo bendice con Éxtasis,
ਜੀਅ ਸਗਲ ਦਇਆਲ ਭਏ; ਹਰਿ ਹਰਿ ਨਾਮੁ ਚੀਨੑ ॥੧॥ ਰਹਾਉ ॥
jeea sagal deaal bhe; har har naam cheena |1| rahaau |
Sant Singh KhalsaAll living beings become compassionate to him; he remembers the Name of the Lord, Har, Har. ||1||Pause||
Manmohan SinghAll the beings become compassionate to him and he ever contemplates to him and he ever contemplates the Lord Master's Name. Pause.
Manmohan Singh (Punjabi)ਸਾਰੇ ਜੀਵ ਉਸ ਉਤੇ ਮਿਹਰਬਾਨ ਹੋ ਜਾਂਦੇ ਹਨ ਅਤੇ ਉਹ ਸਦਾ ਹੀ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹੈ। ਠਹਿਰਾਉ।
Fareedkot Teekaਸਰਬ ਜੀਵ ਹਮਾਰੇ ਪਰ ਦਇਆਲ ਭਏ ਹੈਂ। ਪੁਨਾਂ ਸੋ ਹਰਿ ਨਾਂਮੀ ਕੈਸਾ ਹੈ? ਹਰਿ ਹਰਿ ਨਾਮੁ ਮੁਕਤੀ ਕਾ ਦਾਤਾ ਜਾਣਿਆਂ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖਦਾ ਹੈ ਅਤੇ (ਪਰਮਾਤਮਾ ਨੂੰ ਸਰਬ-ਵਿਆਪਕ ਜਾਣਦਾ ਹੋਇਆ) ਸਾਰੇ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਜੀਅ ਸਗਲ = ਸਾਰੇ ਜੀਵਾਂ ਉਤੇ। ਦਇਆਲ = ਦਇਆਵਾਨ। ਚੀਨ੍ਹ੍ਹ = (ਜੇਹੜਾ ਮਨੁੱਖ) ਪਛਾਣਦਾ ਹੈ, ਸਾਂਝ ਪਾਂਦਾ ਹੈ ॥੧॥ ਰਹਾਉ ॥
SikhNet (Spanish)Paz y Bondad y encuentra la Compasión en todos, pues medita en el Nombre del Señor. (1-Pausa)
ਪੂਰਿ ਰਹਿਓ ਸਰਬਤ੍ਰ ਮਹਿ; ਪ੍ਰਭ ਗੁਣੀ ਗਹੀਰ ॥
poor rahio sarabatr meh; prabh gunee gaheer |
Sant Singh KhalsaHe is permeating and pervading everywhere; God is the ocean of virtue.
Manmohan SinghOur Lord, the ocean of excellences is fully contained amongst all.
Manmohan Singh (Punjabi)ਗੁਣਾਂ ਦਾ ਸਮੁੰਦਰ, ਸਾਡਾ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਸੋ ਪ੍ਰਭੂ ਗੁਣੋਂ ਕਾ (ਗਹੀਰ) ਸਮੁੰਦਰ ਵਾ ਗੁਣ ਗ੍ਰਾਹੀ ਸਭ ਮੇਂ ਪੂਰਨ ਹੋ ਰਹਾ ਹੈ॥
Prof. Sahib Singh(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ) ਕਿ ਸਾਰੇ ਗੁਣਾਂ ਦਾ ਮਾਲਕ ਅਥਾਹ ਪ੍ਰਭੂ ਸਾਰੇ ਜੀਵਾਂ ਵਿਚ ਵੱਸਦਾ ਹੈ।ਪਦ ਅਰਥ ਪੂਰਿ ਰਹਿਓ = ਭਰਪੂਰ ਹੈ, ਮੌਜੂਦ ਹੈ। ਸਰਬਤ੍ਰ ਮਹਿ = ਸਭਨਾਂ ਵਿਚ। ਗੁਣੀ = ਗੁਣਾਂ ਦਾ ਮਾਲਕ। ਗਹੀਰ = ਡੂੰਘਾ, ਅਥਾਹ।
SikhNet (Spanish)Nuestro Señor de Virtudes Insoldables prevalece por todas partes y,
ਨਾਨਕ. ਭਗਤ ਆਨੰਦ ਮੈ; ਪੇਖਿ ਪ੍ਰਭ ਕੀ ਧੀਰ ॥੨॥੮॥੭੨॥
naanak. bhagat aanand mai; pekh prabh kee dheer |2|8|72|
Sant Singh KhalsaO Nanak, the devotees are in bliss, gazing upon God's abiding stability. ||2||8||72||
Manmohan SinghNanak, seeing the sedateness of the Lord, His devotees abide in bliss.
Manmohan Singh (Punjabi)ਨਾਨਕ, ਸੁਆਮੀ ਦੀ ਸਹਿਨਸ਼ੀਲਤਾ ਵੇਖ, ਉਸ ਦੇ ਸ਼ਰਧਾਲੂ ਖੁਸ਼ੀ ਅੰਦਰ ਵਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਕੀ ਧੀਰਜਤਾ ਦੇਖ ਕਰ ਕੇ ਤਿਸ ਕੇ ਭਗਤ ਸਦਾ ਅਨੰਦ (ਮੈ) ਸਰੂਪ ਰਹਿਤੇ ਹੈਂ। ਜੈਸੇ- ਭ੍ਰਿਗਲਤਾ ਆਦੀ ਕਾ ਸਹਾਰਨ ਕੀਆ ਸੋ ਧੀਰਜ ਹੈ॥੨॥੮॥੭੨॥☬ਜਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋ ਪਿਰਥੀ ਚੰਦ ਨੇ ਬ੍ਰਹਮਣ ਤੇ ਜਹਿਰ ਦਿਵਾਈ, ਪਰੰਤੂ ਵਾਹਿਗੁਰੂ ਨੇ ਰਖ੍ਯਾ ਕਰੀ। ਤਿਸ ਸਮੈਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੇ ਪਰਥਾਇ ਸ੍ਰੀ ਗੁਰੂ ਜੀ ਉਚਾਰਨ ਕਰਤੇ ਭਏ:
Prof. Sahib Singhਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ) ਭਗਤ ਜਨ ਪ੍ਰਭੂ ਦਾ ਆਸਰਾ ਤੱਕ ਕੇ ਸਦਾ ਆਨੰਦ-ਭਰਪੂਰ ਰਹਿੰਦੇ ਹਨ ॥੨॥੮॥੭੨॥ਪਦ ਅਰਥ ਆਨੰਦ ਮੈ = ਆਨੰਦ-ਮਯ, ਆਨੰਦ-ਭਰਪੂਰ। ਪੇਖਿ = ਵੇਖ ਕੇ। ਧੀਰ = ਧਿਰ, ਆਸਰਾ ॥੨॥੮॥੭੨॥
SikhNet (Spanish)bendecidos con Su Soporte, Sus Devotos habitan siempre en Éxtasis.(2-8-72)